ਮੁੱਖ ਪੰਨਾ

ਸ਼ੋਕ ਸਮਾਚਰ

ਲਿਖਾਰੀ


ਸ਼ੋਕ ਸਮਾਚਾਰ


ਡਾ: ਬਲਜਿੰਦਰ ਪਾਲ ਦਾ ਸਦੀਵੀ ਵਿਛੋੜਾ

 

ਲਿਖਾਰੀ ਦੇ ਪਾਠਕਾਂ ਨੂੰ ਇਹ ਜਾਣ ਕੇ ਅਤਿਅੰਤ ਦੁੱਖ ਹੋਵੇਗਾ ਕਿ ਡਾ: ਬਲਜਿੰਦਰ ਪਾਲ 8 ਦਸੰਬਰ, 2007 ਨੂੰ ਥੋੜ੍ਹ ਚਿਰੀ ਗੰਭੀਰ ਬਿਮਾਰੀ ਕਾਰਣ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਹੈ। ਉਸਦੀ ਉਮਰ ਕੇਵਲ 35 ਕੁ ਸਾਲ ਦੀ ਸੀ। ਕੁਝ ਮਹੀਨੇ ਪਹਿਲਾਂ ਹੀ ਉਸਨੇ “ਪ੍ਰਗਤੀਵਾਦੀ ਪੰਜਾਬੀ ਕਵਿਤਾ ਦਾ ਸੁਹਜ ਸ਼ਾਸਤਰੀ ਅਧਿਐਨ” ਵਿਸ਼ੇ ਉਪਰ ਪੀਐਚ. ਡੀ. ਦੀ ਡਿਗਰੀ ਹਾਸਿਲ ਕੀਤੀ ਸੀ। ਪਿਛਲੇ ਤਿੰਨ ਸਾਲਾਂ ਤੋਂ ਉਹ ਲਾਡਵਾ (ਹਰਿਆਣਾ) ਦੇ ਕਾਲਿਜ ਵਿਚ ਪੜ੍ਹਾ ਰਿਹਾ ਸੀ। ਉਸਨੇ ਇਤਿਹਾਸ ਵਿਸ਼ੇ ਵਿਚ ਵੀ ਐਮ. ਏ. ਕੀਤੀ ਹੋਈ ਸੀ। ਇਸ ਤੋਂ ਇਲਾਵਾ ਉਸਨੇ ਬੀ. ਐਡ., ਨੈੱਟ ਅਤੇ ਸੈੱਟ ਵੀ ਪਾਸ ਕੀਤਾ ਸੀ। ਥੋੜ੍ਹੇ ਸਮੇਂ ਦੌਰਾਨ ਹੀ ਉਸਦੀ ਇਕ ਅਨੁਵਾਦਿਤ ਪੁਸਤਕ “ਜਿੱਤਾਂਗੇ ਹਨੇਰੇ ਨੂੰ” ਪ੍ਰਕਾਸਿ਼ਤ ਹੋਈ ਅਤੇ ਪੰਜਾਬੀ ਪਾਂਠਕਾਂ ਵਿਚ ਅੱਜ ਚਰਚਾ ਦਾ ਵਿਸ਼ਾ ਹੈ। ਹੁਣੇ ਹੀ ਉਸਦਾ ਖੋਜ ਪ੍ਰਬੰਧ ਪੁਸਤਕ ਰੂਪ ਵਿਚ ਛਪ ਕੇ ਪਾਠਕਾਂ ਦੇ ਸਾਹਮਣੇ ਆ ਰਿਹਾ ਹੈ।

ਪੰਜਾਬ ਵਿਚ ਬਲਜਿੰਦਰ ਪਾਲ ਵਿਦਿਆਰਥੀ ਨੇਤਾ ਦੇ ਤੌਰ ਤੇ ਵੀ ਨਾਮਣਾ ਖੱਟ ਚੁੱਕਾ ਸੀ। ਬਲਜਿੰਦਰ ਪਾਲ 'ਲਿਖਾਰੀ' ਦੇ ਪਾਠਕਾਂ ਦੇ ਚੇਤੇ ਵਿਚ ਦੇਰ ਤਕ ਰਹੇਗਾ। ਉਸਨੇ ਹਰਭਜਨ ਹੁੰਦਲ, ਸਿ਼ਵ ਕੁਮਾਰ, ਪਾਸ਼, ਸੁਰਜੀਤ ਪਾਤਰ, ਸੰਤ ਰਾਮ ਉਦਾਸੀ, ਅੰਮ੍ਰਿਤਾ ਪ੍ਰੀਤਮ ਅਤੇ ਮੋਹਨ ਸਿੰਘ ਆਦਿ ਬਾਰੇ ਮੌਲਿਕ ਅੰਦਾਜ਼ ਵਿਚ ਆਲੋਚਨਾਤਮਕ ਲੇਖ ਲਿਖੇ ਜਿੰਨ੍ਹਾਂ ਕਰਕੇ ਉਸਦੇ ਅਨੇਕਾਂ ਪ੍ਰਸੰਸਕ ਵਿਦੇਸ਼ਾਂ ਵਿਚ ਵੀ ਪੈਦਾ ਹੋ ਗਏ। ਉਸਦੀਆਂ ਅੱਖਾਂ ਅੰਤਿਮ ਸਮੇਂ ਦਾਨ ਕੀਤੀਆਂ ਗਈਆਂ ਜਿਸ ਰਾਹੀਂ ਦੋ ਨੇਤਰਹੀਣ ਦੁਬਾਰਾ ਦੁਨੀਆਂ ਦੇਖ ਸਕਣਗੇ।
 

ਬਲਜਿੰਦਰ ਪਾਲ ਵਰਗੇ ਹੋਣਹਾਰ, ਪ੍ਰਤਿਬੱਧ, ਮਾਨਵ ਗੁਣਾਂ ਨਾਲ਼ ਸਰਾਬੋਰ ਵਿਅਕਤੀ ਤਿਆਰ ਹੋਣ ਨੂੰ 35 ਸਾਲ ਲੱਗਦੇ ਹਨ ਪਰ ਅਜਿਹੇ ਵਿਅਕਤੀ ਦੀ ਅਜੋਕੇ ਯੁੱਗ ਵਿਚ ਭਾਲ਼ ਆਪਣੇ ਆਪ ਵਿਚ ਔਖਾ ਕਾਰਜ ਹੈ। ਇਸ ਘੜੀ ਵਿਚ ਅਦਾਰਾ ਲਿਖਾਰੀ ਉਸਦੀ ਪਤਨੀ ਸੰਤੋਸ਼, ਦੋ ਸਾਲ ਦੀ ਬੱਚੀ ਸਾਰਾ, ਮਾਂ-ਬਾਪ ਅਤੇ ਭੈਣ ਭਰਾਵਾਂ ਦੇ ਦੱਖ ਵਿਚ ਸ਼ਰੀਕ ਹੁੰਦਾ ਹੈ ਅਤੇ ਆਪਣੀ ਸ਼ਰਧਾਂਜਲੀ ਭੇਂਟ ਕਰਦਾ ਹੈ।

(14 ਦਸੰਬਰ 2007)

  ਡਾ: ਬਲਜਿੰਦਰ ਪਾਲ ਦੀਆਂ 'ਲਿਖਾਰੀ' ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

e-mail:
ilKfrI
Likhari



© likhari: Panjabi Likhari Forum-2001-2007