ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com

   ਮੁੱਖਪੰਨਾ

          -ਲੇਖ/ਸਵੈ-ਕਥਨ/ਚੇਤੇ ਦੀ ਚੰਗੇਰ/ਰੇਖਾ ਚਿੱਤਰ-

likhari2001@yahoo.co.uk


Photo Daljit Singh
ਦਲਜੀਤ ਸਿੰਘ

ਲੋਕਤੰਤਰੀ ਹੱਕਾਂ ਦਾ ਮਸੀਹਾ
ਮਾਰਟਨ ਲੂਥਰ ਕਿੰਗ, ਜੂਨੀਅਰ
(79ਵੇਂ ਜਨਮ ਦਿਨ ਦੇ ਮੌਕੇ ਤੇ)

-ਦਲਜੀਤ ਸਿੰਘ, ਐਡਮਿੰਟਨ,ਕਨੇਡਾ-

ਮਾਰਟਨ ਲੂਥਰ ਕਿੰਗ, ਜੂਨੀਅਰ ਮਨੁੱਖਤਾਵਾਦੀ ਸੀਕਿੰਗ ਨੇ ਅਮਰੀਕਾ ਵਿੱਚ ਸਚਾਈ ਅਤੇ ਇਨਸਾਫ਼ ਦੀ ਜੰਗ ਲੜੀਉਸ ਨੇ ਅਮਰੀਕਨ ਕਾਲ਼ਿਆਂ ਦੇ ਮਨਾਂ ਵਿੱਚੋਂ ਆਪਣੇ ਹੱਕਾਂ ਖ਼ਾਤਰ ਝੂਜਣ ਲਈ ਡਰ ਦਾ ਭੂਤ ਕੱਢਣ ਦੇ ਸਫਲ ਯਤਨ ਕੀਤੇਉਸ ਨੇ, ਉਹਨਾਂ ਦੇ ਸਮਾਜਕ, ਆਰਥਕ ਅਤੇ ਰਾਜਨੀਤਕ ਸੁਪਨਿਆਂ ਨੂੰ ਸਾਕਾਰ ਬਣਾਉਣ ਲਈ, ਉਹਨਾਂ ਅੰਦਰ ਇੱਕ ਸਪਿਰਿਟ ਪੈਦਾ ਕੀਤੀ

ਕਿੰਗ ਮਾਰਟਨ ਲੂਥਰ ਦਾ ਜਨਮ 15 ਜਨਵਰੀ ਸੰਨ 1929 ਜਾਰਜੀਆ ਸਟੇਟ ਵਿਖੇ ਅਟਲਾਂਟਾ (ਅਮਰੀਕਾ) ਵਿੱਚ ਹੋਇਆਉਹ ਸਤਿਕਾਰਯੋਗ ਮਾਰਟਨ ਲੂਥਰ ਅਤੇ ਅਲਬਰਟਾ ਵਿਲੀਅਮਜ਼ ਕਿੰਗ ਦਾ ਬੇਟਾ ਸੀਉਸ ਦੇ ਇੱਕ ਭੈਣ ਅਤੇ ਇੱਕ ਭਰਾ ਸਨਕਿੰਗ ਪੰਦਰਾਂ ਸਾਲ ਦੀ ਉਮਰ ਵਿੱਚ ਮੋਰਹਾਊਸ ਕਾਲਜ ਵਿੱਚ ਦਾਖ਼ਲ ਹੋਇਆਉਸ ਨੇ ਸੰਨ 1948 ਵਿੱਚ ਸੋਸ਼ਿਆਲੋਜੀ ਵਿੱਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸੰਨ 1951 ਵਿੱਚ ਚੈਸਟਰ, ਪੈਨਸਿਲਵੇਨੀਆ ਤੋਂ ਬੈਚਲਰ ਆਫ਼ ਡਵਿਨਿਟੀ (ਧਾਰਮਕ ਵਿੱਦਿਆ) ਦੀ ਡਿਗਰੀ ਲਈਇਸ ਉਪਰੰਤ ਉਸ ਨੇ ਸੰਨ 1955 ਵਿੱਚ ਬੋਸਟਨ ਯੂਨੀਵਰਸਿਟੀ ਤੋਂ ਸਿਸਟਿਮੈਟਿਕ ਥਿਆਲੋਜੀ (ਧਰਮ ਸ਼ਾਸਤਰ) ਵਿੱਚ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ

ਕਿੰਗ ਚੌਵੀ ਸਾਲ ਉਮਰ ਵਿੱਚ ਅਲਬਾਮਾ ਵਿਖੇ ਮਾਂਟਗੁਮਰੀ ਵਿੱਚ ਡੈਕਸਟਰ ਐਵਿਨੀਊ ਬੈਪਟਿਸਟ ਚਰਚ ਦਾ ਪੈਸਟਰ (ਪਾਦਰੀ) ਬਣਿਆ

ਕਿੰਗ ਨੂੰ ਆਪਣੀ ਛੋਟੀ ਉਮਰ ਵਿੱਚ ਬਹੁਤ ਸਾਰੇ ਨਸਲੀ ਵਤਿਕਰਿਆਂ ਦੇ ਅਸੁਖਾਂਵੇਂ ਤਜਰਬੇ ਹੋਏ ਜਿਨ੍ਹਾਂ ਨੇ ਉਸ ਦੇ ਮਨ ਉੱਤੇ ਗਹਿਰੀ ਚੋਟ ਮਾਰੀ

ਬਚਪਨ ਵਿੱਚ ਕਿੰਗ ਦਾ ਇੱਕ ਗੋਰਾ ਮੁੰਡਾ ਦੋਸਤ ਸੀਇਕੱਠੇ ਖੇਢਦੇ ਪਿਆਰੇ ਮਿੱਤਰ ਸਨਕਾਲ਼ਿਆਂ ਦੇ ਸਕੂਲ ਅਤੇ ਗੋਰਿਆਂ ਦੇ ਸਕੂਲ ਅੱਡ-ਅੱਡ ਸਨਜਿਉਂ ਹੀ ਦੋਨੋਂ ਆਪਣੇ-ਆਪਣੇ ਸਕੂਲ ਵਿੱਚ ਜਾਣ ਲੱਗੇ, ਗੋਰੇ ਦੇ ਪਿਓ ਨੇ ਆਪਣੇ ਬੇਟੇ ਨੂੰ ਮਨ੍ਹਾ ਕਰ ਦਿੱਤਾ ਕਿ ਉਹ ਆਪਣੇ ਦੋਸਤ ਕਾਲ਼ੇ ਮੁੰਡੇ ਨਾਲ ਨਹੀਂ ਖੇਡ ਸਕਦਾਇਸ ਦੇ ਨਤੀਜੇ ਵਿੱਚ, ਕਿੰਗ ਦੇ ਮਨ ਉੱਤੇ ਡੂੰਘੀ ਸੱਟ ਵੱਜੀ

ਇਸ ਤੋਂ ਇਲਾਵਾ, ਬੱਸਾਂ ਵਿੱਚ ਸੀਟਾਂ, ਕਾਲ਼ਿਆਂ ਅਤੇ ਗੋਰਿਆਂ ਲਈ ਵੱਖਰੀਆਂ-ਵੱਖਰੀਆਂ ਸਨਸਟੋਰਾਂ ਵਿੱਚ ਬੈਠਣ ਲਈ ਸੀਟਾਂ ਵੱਖਰੀਆਂ ਸਨਸਮਾਜਕ ਪ੍ਰਸਥਿਤੀਆਂ ਵਿੱਚ ਕੋਈ ਪਾਸਾ ਅਜਿਹਾ ਨਹੀਂ ਸੀ ਜਿੱਥੇ ਕਾਲ਼ਿਆਂ ਨੂੰ ਆਪਣੀ ਅਪਮਾਨ ਭਰੀ ਜ਼ਿੰਦਗੀ ਜਿਉਣੀ ਨਹੀਂ ਸੀ ਪੈਂਦੀ ਇਹ ਸਾਰੀਆਂ ਗੱਲਾਂ ਕਿੰਗ ਦੇ ਨਿੱਜੀ ਤਜਰਬੇ ਵਿੱਚ ਵਾਪਰੀਆਂਕਿੰਗ ਦੇ ਨਾਜ਼ਕ ਮਿਜ਼ਾਜ ਮਨ ਨੇ ਇਸ ਵਿਵੱਸਥਾ ਨੂੰ ਕਬੂਲਣ ਤੋਂ ਇਨਕਾਰ ਕਰ ਦਿੱਤਾਇਸ ਤਰ੍ਹਾਂ ਉਸ ਦੀ ਮਾਨਸਕ ਉਸਾਰੀ ਕਾਲ਼ੇ ਲੋਕਾਂ ਦੇ ਹੱਕ ਪ੍ਰਾਪਤ ਕਰਨ ਲਈ ਕਰਮਸ਼ੀਲ ਹੁੰਦੀ ਗਈ

ਰੋਜ਼ਾ ਪਾਰਕਸ ਸ਼ਹਿਰੀ ਹੱਕਾਂ ਦੀ ਸਰਗਰਮ ਮੈਂਬਰ ਸੀਉਸ ਨੇ ਇੱਕ ਦਸੰਬਰ 1955 ਨੂੰ ਮਾਂਟਗੁਮਰੀ ਵਿੱਚ ਬੱਸਾਂ ਵਿੱਚ ਸੀਟਾਂ ਦੇ ਵੱਖਰੇਪਣ ਦੇ ਖ਼ਿਲਾਫ਼, ਇੱਕ ਗੋਰੇ ਆਦਮੀ ਲਈ ਆਪਣੀ ਸੀਟ ਖ਼ਾਲੀ ਕਰਨ ਤੋਂ ਇਨਕਾਰ ਕਰ ਦਿੱਤਾਰੋਜ਼ਾ ਪਾਰਕਸ ਨੂੰ ਕਾਨੂੰਨ ਦੀ ਉਲੰਘਣਾ ਕਾਰਨ ਗਰਿਫ਼ਤਾਰ ਕਰ ਲਿਆ ਗਿਆਇਸ ਬੇਇਨਸਾਫ਼ੀ ਵਿਰੁੱਧ ਬੱਸਾਂ ਦਾ ਬਾਈਕਾਟ ਕਰ ਦਿੱਤਾ ਗਿਆਕਾਲ਼ੇ ਲੋਕਾਂ ਨੇ ਬਾਈਕਾਟ ਵਿੱਚ ਵਧਚੜ੍ਹ ਕੇ ਹਿੱਸਾ ਲਿਆਕਿੰਗ ਅਤੇ ਉਸ ਦੇ ਸਾਥੀਆਂ ਨੇ ਅੰਦੋਲਨ ਕਾਮਯਾਬੀ ਨਾਲ ਚਲਾਇਆਬੱਸਾਂ ਦਾ ਬਾਈਕਾਟ 381 ਦਿਨ ਚੱਲਿਆਆਖ਼ਰ ਦਸੰਬਰ 1956 ਨੂੰ ਯੂਨਾਈਟਿਡ ਸਟੇਟਸ ਸੁਪਰੀਮ ਕੋਰਟ ਨੇ ਅਲਬਾਮਾ ਦਾ ਸੈਗਰੀਗੇਸ਼ਨ (ਵੱਖਰਾਪਣ) ਕਾਨੂੰਨ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ

ਬੱਸਾਂ ਦੇ ਬਾਈਕਾਟ ਅੰਦੋਲਨ ਦੀ ਕਾਮਯਾਬੀ ਉੱਤੇ ਕਿੰਗ ਅਤੇ ਹੋਰ ਦੱਖਣੀ ਕਾਲ਼ੇ ਪਾਦਰੀਆਂ ਨੇ ਸਦਰਨ ਕ੍ਰਿਸਚੀਅਨ ਲੀਡਰਸ਼ਿਪ ਕਾਨਫ਼ਰੰਸ’ (ਐਸ.ਸੀ.ਐਲ.ਸੀ.) ਦੀ ਸਥਾਪਨਾ ਕੀਤੀਸੰਨ 1957 ਵਿੱਚ ਕਿੰਗ ਨੇ ਐਸ.ਸੀ.ਐਲ.ਸੀ. ਦੇ ਪ੍ਰਧਾਨ ਦੇ ਤੌਰ ਤੇ ਲਿੰਕਨ ਮੈਮੋਰੀਅਲ ਵਿੱਚ ਕਾਲ਼ੇ ਲੋਕਾਂ ਦੇ ਹੱਕਾਂ ਦੀ ਵਿਆਖਿਆ ਕੀਤੀਸੰਨ 1958 ਵਿੱਚ ਕਿੰਗ ਨੇ ਆਪਣੀ ਪਹਿਲੀ ਕਿਤਾਬ ਸਟਰਾਈਡ ਟੁਵਰਡ ਫਰੀਡਮ ਪ੍ਰਕਾਸ਼ਤ ਕੀਤੀ

ਕਿੰਗ ਪੱਕਾ ਅਹਿੰਸਾਵਾਦੀ ਸੀ ਉਹ ਸਮਝਦਾ ਸੀ ਕਿ ਅਮਰੀਕਨਾਂ ਦੇ ਮਨਾਂ ਨੂੰ ਹਲੂਣਾ ਦੇਣ ਲਈ ਬਹੁਤ ਭਾਰੀ ਘੋਲ ਵਿੱਢਣਾ ਪਵੇਗਾਅਮਰੀਕਨ ਸਮਾਜ ਵਿੱਚ ਗ਼ਰੀਬੀ, ਆਰਥਕ ਅਤੇ ਸਮਾਜਕ ਅਸਮਾਨਤਾ ਦਾ ਬੋਲ ਬਾਲਾ ਸੀਅਮਰੀਕਨ ਸਮਾਜ ਦੇ ਪੁਨਰ ਗਠਣ ਦੀ ਅਤਿ ਜ਼ਰੂਰਤ ਸੀਇਸ ਉਦੇਸ਼ ਦੀ ਪੂਰਤੀ ਲਈ ਕਿੰਗ ਸਮਝ ਗਿਆ ਸੀ ਕਿ ਉਸ ਦਾ ਜੀਵਨ ਦੇਸ਼ ਦੀ ਅਮਾਨਤ ਹੈ ਅਤੇ ਇਸ ਦਾ ਅਮਰੀਕਨ ਗੋਰਿਆਂ ਅਤੇ ਕਾਲ਼ਿਆਂ ਦੋਵਾਂ ਦੇ ਲੇਖੇ ਲੱਗਣਾ ਜ਼ਰੂਰੀ ਹੈਕਿੰਗ ਨੇ ਨਿਰਨਾ ਲਿਆ ਕਿ ਸਿਰਫ਼ ਅਹਿੰਸਾਵਾਦੀ ਰਾਹ ਉੱਤੇ ਚੱਲ ਕੇ ਹੀ ਕਾਲ਼ਿਆਂ ਦੇ ਸੰਘਰਸ਼ਾਂ ਨੂੰ ਲਾਮਬੰਦ ਕੀਤਾ ਜਾ ਸਕਦਾ ਹੈ ਅਤੇ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ

ਕਿੰਗ ਨੇ ਘੋਲ-ਸਫ਼ਰ ਵਿੱਚ ਅਹਿੰਸਾ ਨੂੰ ਆਪਣਾ ਪੱਕਾ ਸਾਥੀ ਬਣਾ ਲਿਆਅਹਿੰਸਾਵਾਦ ਦੇ ਅਧਿਐਨ ਦੇ ਅੰਤਰਗਤ, ਉਹ ਮਹਾਤਮਾ ਗਾਂਧੀ ਦੀਆਂ ਅਹਿੰਸਾ ਦੀਆਂ ਲੀਹਾਂ ਉੱਤੇ ਚੱਲਦਿਆਂ ਕਾਮਯਾਬ ਪ੍ਰਾਪਤੀਆਂ ਨੂੰ ਨੇੜਿਓਂ ਪੜ੍ਹਨ ਲਈ ਸੰਨ 1958 ਵਿੱਚ ਭਾਰਤ ਗਿਆਕਿੰਗ ਦੇ ਮਨ ਉੱਤੇ ਮਹਾਤਮਾ ਗਾਂਧੀ ਦੀ ਅਹਿੰਸਾਵਾਦੀ ਵਿਚਾਰਧਾਰਾ ਦੀ ਸਾਫ਼ ਮੋਹਰ-ਛਾਪ ਲੱਗ ਗਈਉਸ ਨੇ ਆਪਣੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਅਹਿੰਸਾਵਾਦੀ ਨੀਤੀ ਅਪਣਾਈ ਬੇਸ਼ੱਕ ਉਸ ਨੂੰ ਆਪਣੇ ਹੀ ਗਰਮ ਖ਼ਿਆਲੀ ਕਾਲ਼ੇ ਨੇਤਾਵਾਂ ਵੱਲੋਂ ਇਸ ਨੀਤੀ ਪ੍ਰਤੀ ਵਿਰੋਧਤਾ ਸਹਿਣੀ ਪਈ। 

ਸੰਨ 1959 ਵਿੱਚ ਕਿੰਗ ਨੇ ਡੈਕਸਟਰ ਤੋਂ ਅਸਤੀਫਾ ਦੇ ਦਿੱਤਾ ਅਤੇ ਅਟਲਾਂਟਾ ਵਿੱਚ ਵਾਪਸ ਆ ਗਿਆਏਥੇ ਐਸ.ਸੀ.ਐਲ.ਸੀ. ਦਾ ਮੁੱਖ ਦਫਤਰ ਬਣ ਗਿਆਇਸ ਤੋਂ ਇਲਾਵਾ ਕਿੰਗ ਆਪਣੇ ਪਿਤਾ ਦੀ ਐਬਿਨੇਜ਼ਰ ਵਿੱਚ ਪੈਸਟਰ ਦੇ ਕੰਮ ਕਾਜ ਵਿੱਚ ਮਦਦ ਕਰਨ ਲੱਗਾ

ਕਿੰਗ ਕਾਲ਼ੇ ਲੋਕਾਂ ਦਾ ਮੁੱਖ ਬੁਲਾਰਾ ਬਣ ਕੇ ਉਭਰਿਆਸੰਨ 1963 ਵਿੱਚ ਅਲਬਾਮਾ ਵਿੱਚ ਬਿਰਮਿੰਘਮ ਵਿਖੇ ਕਿੰਗ ਅਤੇ ਉਸ ਦੇ ਸਾਥੀਆਂ ਨੇ ਸਥਾਨਕ ਗੋਰੀ ਪੋਲੀਸ ਦੀਆਂ ਨਾਜਾਇਜ਼ ਵਧੀਕੀਆਂ ਵਿਰੁੱਧ ਜ਼ਬਰਦਸਤ ਲੋਕ ਮੁਜ਼ਾਹਰੇ ਕੀਤੇ ਜਿਨ੍ਹਾਂ ਦਾ ਜ਼ਿਕਰ ਦੁਨੀਆ ਭਰ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਹੋਇਆਆਖ਼ਰ 28 ਅਗੱਸਤ 1963 ਨੂੰ ਵਾਸ਼ਿੰਗਟਨ ਡੀ.ਸੀ. ਵਿੱਚ 250,000 ਰੋਸਕਾਰੀਆਂ ਨੇ ਮੁਜ਼ਾਹਰਾ ਕੀਤਾਕਿੰਗ ਨੇ ਓਥੇ ਲਿੰਕਨ ਮੈਮੋਰੀਅਲ ਦੀਆਂ ਪੌੜੀਆਂ ਵਿੱਚ ਖੜ੍ਹ ਕੇ ਆਪਣਾ ਪ੍ਰਸਿੱਧ ਭਾਸ਼ਨ ਆਈ ਹੈਵ ਏ ਡਰੀਮ’ (ਮੇਰਾ ਇੱਕ ਸੁਪਨਾ ਹੈ) ਦਿੱਤਾਉਹ ਸੁਪਨਾ ਕੀ ਸੀ? ਉਸ ਸੁਪਨੇ ਦਾ ਸੰਖੇਪ ਰੂਪ ਪੇਸ਼ ਹੈ:

ਸੌ ਸਾਲ ਪਹਿਲਾਂ ਇੱਕ ਮਹਾਨ ਅਮਰੀਕਨ, ਜਿਸ ਦੀ ਚਿੰਨ੍ਹਕ ਛਾਂ ਥੱਲੇ ਅਸੀਂ ਖੜ੍ਹੇ ਹਾਂ, ਨੇ ਇਮੈਨਸੀਪੇਸ਼ਨ ਪਰੋਕਲੇਮੇਸ਼ਨ’ (ਮੁਕਤੀ ਐਲਾਨ-ਨਾਮਾ) ਉੱਤੇ ਦਸਤਖ਼ਤ ਕੀਤੇ ਸਨਇਸ ਮਹੱਤਵਪੂਰਨ ਐਲਾਨ-ਨਾਮੇ ਨੇ ਲੱਖਾਂ ਨੀਗਰੋ (ਕਾਲ਼ੇ) ਗ਼ੁਲਾਮਾਂ ਨੂੰ ਇੱਕ ਆਸ ਭਰਿਆ ਬਹੁਤ ਵੱਡਾ ਚਾਨਣ ਮੁਨਾਰਾ ਦਿਖਾਇਆ ਸੀ ਜਿਸ ਨੂੰ ਬੇਇਨਸਾਫ਼ੀ ਦੀਆਂ ਲਾਟਾਂ ਨੇ ਸਾੜ ਕੇ ਰੱਖ ਦਿੱਤਾ ਇਹ ਐਲਾਨ-ਨਾਮਾ ਖੇੜੇ ਭਰੇ ਪਹੁਫੁਟਾਲੇ ਦੀ ਤਰ੍ਹਾਂ ਆਇਆ ਅਤੇ ਕੈਦ ਦੀ ਲੰਮੀ ਰਾਤ ਵਿੱਚ ਅਲੋਪ ਹੋ ਗਿਆ

ਕਿੰਗ ਨੇ ਅਗੋਂ ਕਿਹਾ ਕਿ ਸੌ ਸਾਲ ਬੀਤਣ ਦੇ ਪਿੱਛੋਂ ਵੀ ਅਸੀਂ ਨੀਗਰੋ ਹਾਲੇ ਵੀ ਸੇਗਰੀਗੇਸ਼ਨ (ਅੱਡਰਾਪਨ) ਦੀਆਂ ਬੇੜੀਆਂ ਅਤੇ ਡਿਸਕਰੀਮੀਨੇਸ਼ਨ (ਵਿਤਕਰਾਪਣ) ਦੀਆਂ ਹਥਕੜੀਆਂ ਨਾਲ ਨਕਾਰਾ ਕੀਤੇ ਪਏ ਹਾਂ ਅਮਰੀਕਾ ਦੀ ਅੰਤਾਂ ਦੀ ਅਮੀਰੀ ਵਿਚਕਾਰ ਨੀਗਰੋ ਗ਼ਰੀਬੀ ਨਾਲ ਘੁਲ਼ ਰਹੇ ਹਨਨੀਗਰੋ ਆਪਣੇ ਹੀ ਦੇਸ਼ ਵਿੱਚ ਦੇਸ਼-ਨਿਕਾਲਾ ਹੰਢਾ ਰਹੇ ਹਨਇਹਨਾਂ ਖ਼ੌਫ਼ਨਾਕ ਹਾਲਤਾਂ ਵਿੱਚ ਅੱਜ ਅਸੀਂ ਏਥੇ ਇਕੱਠੇ ਹੋਏ ਹਾਂ

ਜਿਹੜਾ ਚੈੱਕ ਉਸ ਮਹਾਨ ਸ਼ਖ਼ਸੀਅਤ ਨੇ ਸਾਨੂੰ ਸੰਵਿਧਾਨ ਵਿੱਚ ਦਿੱਤਾ ਸੀ, ਅੱਜ ਅਸੀਂ ਉਹ ਚੈੱਕ ਅਮਰੀਕੀ ਕੌਮ ਕੋਲੋਂ ਕੈਸ਼ ਕਰਵਾਉਣ ਲਈ ਆਏ ਹਾਂਸੰਵਿਧਾਨ ਅਤੇ ਅਜ਼ਾਦੀ ਐਲਾਨ-ਨਾਮੇ ਵਿੱਚ ਉਹ ਸ਼ਬਦ ਲਿਖੇ ਗਏ ਜਿਹੜੇ ਅਮਰੀਕੀ ਵਾਰਸਾਂ ਲਈ ਇੱਕ ਪਰਾਮਿਸਰੀ ਨੋਟ’ (ਪਰਨੋਟ) ਸੀ ਉਸ ਪਰਨੋਟ ਵਿੱਚ ਜੀਵਨ, ਅਜ਼ਾਦੀ ਅਤੇ ਖ਼ੁਸ਼ੀ ਲਈ ਉਪਰਾਲੇ ਦੇ ਮੂਲ ਹੱਕਾਂ ਦੀ ਗਰੰਟੀ ਦਿੱਤੀ ਗਈ ਸੀ

ਪਰੰਤੂ ਅਮਰੀਕਾ ਨੇ ਨੀਗਰੋਆਂ ਨੂੰ ਖ਼ਰਾਬ ਚੈੱਕ ਦਿੱਤਾਚੈੱਕ ਵਾਪਸ ਮਿਲਿਆ ਜਿਸ ਉੱਤੇ ਲਿਖਿਆ ਹੋਇਆ ਸੀ ਫ਼ੰਡ ਵਿੱਚ ਪੈਸਿਆਂ ਦੀ ਕਮੀ ਹੈਪਰ ਅਸੀਂ ਨਹੀਂ ਮੰਨਦੇ ਕਿ ਇਨਸਾਫ਼ ਦੇ ਬੈਂਕ ਦਾ ਦੀਵਾਲਾ ਨਿਕਲ ਚੁੱਕਿਆ ਹੈਅਸੀਂ ਉਸ ਚੈੱਕ ਨੂੰ ਕੈਸ਼ ਕਰਾਵਾਂਗੇਸਾਨੂੰ ਉਹ ਚੈੱਕ ਬੈਂਕ ਦੀ ਬਾਰੀ ਉੱਤੇ ਮੰਗ ਕਰਦੇ ਸਾਰ ਅਜ਼ਾਦੀ ਦੀ ਦੌਲਤ ਅਤੇ ਇਨਸਾਫ਼ ਦੀ ਰੱਖਿਆ ਮਿਲੇਗੀਹੁਣ ਸਮਾਂ ਆ ਗਿਆ ਹੈ ਕਿ ਅਸੀਂ ਹਨੇਰੀ ਸੈਗਰੀਗੇਸ਼ਨ ਘਾਟੀ ਵਿੱਚੋਂ ਬਾਹਰ ਨਿਕਲੀਏ ਅਤੇ ਨਸਲੀ ਇਨਸਾਫ਼ ਦੀ ਰੋਸ਼ਨੀ ਦੇਖੀਏ

ਪਰ ਮੈਂ ਆਪਣੇ ਲੋਕਾਂ ਨੂੰ ਦੱਸ ਦੇਣਾ ਚਹੁੰਦਾ ਹਾਂ ਕਿ ਅਸੀਂ ਇਨਸਾਫ਼ ਦੀ ਦੇਹਲ਼ੀ ਉੱਤੇ ਖੜ੍ਹੇ ਹਾਂਅਸੀਂ ਆਪਣਾ ਠੀਕ ਅਸਥਾਨ ਲੈਣ ਲਈ ਕਿਸੇ ਭੈੜੇ ਕਰਮ ਦਾ ਦੋਸ਼ੀ ਨਹੀਂ ਬਣਨਾ ਹੈਅਸੀਂ ਆਪਣੀ ਅਜ਼ਾਦੀ ਦੀ ਪਿਆਸ ਕਿਸੇ ਕੁੜੱਤਣ ਅਤੇ ਨਫ਼ਰਤ ਦੇ ਕੱਪ ਵਿੱਚੋਂ ਨਹੀਂ ਭੁਝਾਉਣੀ

ਸਾਡਾ ਘੋਲ ਗੌਰਵ ਅਤੇ ਅਨੁਸ਼ਾਸਨ ਦੇ ਉੱਚੇ ਪੱਧਰ ਦੀ ਮਿਸਾਲ ਹੋਵੇਸਾਡੇ ਰੋਸ ਵਿੱਚ ਕੋਈ ਹਿੰਸਾ ਨਹੀਂ ਹੋਣੀ ਚਾਹੀਦੀਅਸੀਂ ਸਰੀਰਕ ਬਲ ਦਾ ਮੁਕਾਬਲਾ ਆਤਮਕ ਬਲ ਨਾਲ ਕਰਨਾ ਹੈਅਸੀਂ ਗੋਰਿਆਂ ਤੋਂ ਆਪਣੇ ਪ੍ਰਤੀ ਬੇਭਰੋਸਗੀ ਹਾਸਲ ਨਹੀਂ ਕਰਨੀ ਹੈਬਹੁਤ ਸਾਰੇ ਗੋਰੇ ਭਾਈ ਸਾਡੇ ਨਾਲ ਹਨਉਹਨਾਂ ਦੀ ਹੋਣੀ ਸਾਡੀ ਹੋਣੀ ਨਾਲ ਜੁੜੀ ਹੋਈ ਹੈਉਹਨਾਂ ਦੀ ਅਜ਼ਾਦੀ ਸਾਡੀ ਅਜ਼ਾਦੀ ਨਾਲ ਪੱਕੇ ਤੌਰ ਉੱਤੇ ਬੰਨ੍ਹੀ ਹੋਈ ਹੈਅਸੀਂ ਇਕੱਲੇ ਨਹੀਂ ਤੁਰ ਸਕਦੇ

ਸਾਡਾ ਸੰਘਰਸ਼ ਜਾਰੀ ਰਹੇਗਾ ਜਦੋਂ ਤਕ ਸਫ਼ਰ ਕਰਦਿਆਂ ਆਪਣਾ ਥਕੇਵਾਂ ਲਾਹੁਣ ਲਈ ਮੌਟਲਾਂ ਅਤੇ ਹੋਟਲਾਂ ਵਿੱਚ ਠਹਿਰਨ ਲਈ ਥਾਂ ਨਹੀਂ ਮਿਲ ਜਾਂਦੀ, ਜਿੰਨਾਂ ਚਿਰ ਕਾਲ਼ਿਆਂ ਨੂੰ ਗੰਦੀਆਂ ਬਸਤੀਆਂ ਦੀ ਥਾਂ ਵਧੀਆਂ ਅਤੇ ਵੱਡੀਆਂ ਥਾਂਵਾਂ ਨਹੀਂ ਮਿਲ ਜਾਂਦੀਆਂ, ਜਿੰਨਾ ਚਿਰ ਕਾਲ਼ਿਆਂ ਨੂੰ ਵੋਟ ਦੇਣ ਦਾ ਹੱਕ ਨਹੀਂ ਮਿਲ ਜਾਂਦਾ

ਮੇਰਾ ਸੁਪਨਾ ਹੈ ਕਿ ਇਹ ਕੌਮ ਉੱਠੇਗੀ ਅਤੇ ਆਪਣੇ ਸਿਧਾਂਤ ਦੇ ਅਸਲੀ ਅਰਥ ਪੂਰੇ ਕਰੇਗੀ: ਅਸੀਂ ਵਿਸ਼ਵਾਸ ਰੱਖਦੇ ਹਾਂ ਕਿ ਇਹ ਸਚਾਈਆਂ ਸਵੈ-ਪ੍ਰਤੱਖ ਹਨ: ਕਿ ਸਾਰੇ ਲੋਕਾਂ ਨੂੰ ਬਰਾਬਰਤਾ ਦੇ ਅਧਾਰ ਉੱਤੇ ਜਨਮ ਦਿੱਤਾ ਗਿਆ ਹੈ

ਮੇਰਾ ਸੁਪਨਾ ਹੈ ਕਿ ਇੱਕ ਦਿਨ ਜਾਰਜੀਆ ਦੀਆਂ ਲਾਲ ਪਹਾੜੀਆਂ ਦੇ ਬੀਤੇ ਕਾਲ ਦੇ ਗ਼ੁਲਾਮਾਂ ਦੇ ਬੇਟੇ ਅਤੇ ਬੀਤੇ ਕਾਲ ਦੇ ਗ਼ੁਲਾਮਾਂ ਦੇ ਮਾਲਕਾਂ ਦੇ ਬੇਟੇ ਇੱਕ ਭਾਈਚਾਰਕ ਮੇਜ਼ ਉੱਤੇ ਇਕੱਠੇ ਬੈਠਣਗੇ

ਮੇਰਾ ਸੁਪਨਾ ਹੈ ਕਿ ਮਿਸਿਸਸਿਪੀ ਇੱਕ ਦਿਨ ਅਜ਼ਾਦੀ ਦਾ ਨਖ਼ਲਿਸਤਾਨ (ਮਾਰੂਥੱਲ ਵਿੱਚ ਹਰਿਆਵਲ ਵਾਲੀ ਥਾਂ) ਬਣ ਜਾਏਗਾ

ਮੇਰਾ ਸੁਪਨਾ ਹੈ ਕਿ ਮੇਰੇ ਚਾਰ ਬੱਚੇ ਇੱਕ ਦਿਨ ਐਸੀ ਕੌਮ ਵਿੱਚ ਵਿਚਰਣਗੇ ਜਿਸ ਵਿੱਚ ਚਮੜੀ ਦੇ ਰੰਗ ਦੁਆਰਾ ਪਰਖ ਨਹੀਂ ਕੀਤੀ ਜਾਏਗੀ ਬਲਕਿ ਗੁਣਾਂ ਦੇ ਅਧਾਰ ਉੱਤੇ ਪਰਖ ਕੀਤੀ ਜਾਏਗੀ

ਜੇ ਅਮਰੀਕਾ ਨੇ ਇੱਕ ਮਹਾਨ ਕੌਮ ਬਣਨਾ ਹੈ ਤਾਂ ਉਹ ਸੱਚੀ ਕੌਮ ਬਣੇਨਿਊ ਹੈਂਪਸ਼ਾਇਰ ਦੀਆਂ ਅਦਭੁਤ ਪਹਾੜੀਆਂ ਦੇ ਸਿਖਰਾਂ ਤੋਂ ਅਜ਼ਾਦੀ ਦੀ ਛਣਕਾਰ ਵੱਜਣ ਦਿਓਨਿਉ ਯਾਰਕ ਦੇ ਬਲਵਾਨ ਪਹਾੜਾਂ ਤੋਂ ਅਜ਼ਾਦੀ ਦੀ ਗੂੰਜ ਪੈਣ ਦਿਓਪੈਨਸਿਲਵੇਨੀਆ ਦੀਆਂ ਅਲੈਗ਼ਨੀ ਪਹਾੜਾਂ ਦੀਆਂ ਉਚਾਈਆਂ ਤੋਂ ਅਜ਼ਾਦੀ ਦੀਆਂ ਘੰਟੀਆਂ ਵੱਜਣ ਦਿਓਕੋਲੋਰੈਡੋ, ਕੈਲੀਫੋਰਨੀਆਂ, ਜਾਰਜੀਆ, ਟੈਨਨੈਸੀ ਅਤੇ ਮਿਸਿਸਸਿਪੀ ਅਜ਼ਾਦੀ ਨਾਲ ਝੂਮਣ ਦਿਓ

ਅਜ਼ਾਦੀ ਓਦੋਂ ਹੋਵੇਗੀ ਜਦੋਂ ਅਸੀਂ ਹਰੇਕ ਪਿੰਡ, ਹਰੇਕ ਝੁੱਗੀ, ਹਰੇਕ ਸਟੇਟ, ਹਰੇਕ ਸ਼ਹਿਰ ਵਿੱਚ ਅਜ਼ਾਦੀ ਦੀਆਂ ਘੰਟੀਆਂ ਵੱਜਣ ਦਿਆਂਗੇਜਦੋਂ ਅਸੀਂ ਉਹ ਦਿਨ ਛੇਤੀ ਲਿਆਵਾਂਗੇ ਜਿਸ ਵੇਲੇ ਰੱਬ ਦੇ ਸਾਰੇ ਬੱਚੇ, ਕਾਲ਼ੇ, ਗੋਰੇ, ਜੀਓਜ਼, ਜੈਨਟਾਈਲਜ਼ (ਜਿਹੜੇ ਜੀਓ ਨਹੀਂ ਸਨ), ਪਰੋਟੈਸਟੈਂਟ ਅਤੇ ਕੈਥੋਲਿਕਸ ਹੱਥਾਂ ਵਿੱਚ ਹੱਥ ਫੜਨਗੇ ਅਤੇ ਪੁਰਾਣਾ ਨੀਗਰੋ ਧਾਰਮਕ ਗੀਤ ਗਾਉਣਗੇ, “ਆਖ਼ਰ ਅਜ਼ਾਦ ਹੋ ਗਏ! ਆਖ਼ਰ ਅਜ਼ਾਦ ਹੋ ਗਏ! ਸਰਵਸ਼ਕਤੀਮਾਨ, ਅਸੀਂ ਆਖ਼ਰ ਅਜ਼ਾਦ ਹੋ ਗਏ!”  

ਕਿੰਗ ਦਾ ਇਹ ਭਾਸ਼ਨ ਅੱਜ ਦੁਨੀਆ ਭਰ ਵਿੱਚ ਇੱਕ ਇਤਾਹਾਸਿਕ ਦਸਤਾਵੇਜ਼ ਮੰਨਿਆ ਜਾਂਦਾ ਹੈਇਸ ਮੁਜ਼ਾਹਾਰੇ ਦੇ ਸਿੱਟੇ ਵਜੋਂ ਅਮਰੀਕੀ ਕਾਂਗਰਸ ਨੇ ਸਿਵਲ ਰਾਈਟਸ ਐਕਟ ਆਫ਼ 1964 ਪਾਸ ਕੀਤਾ

ਅਗਲੇ ਸਾਲ ਕਿੰਗ ਦੀ ਪ੍ਰਸਿੱਧੀ ਸਿਖਰ ਉੱਤੇ ਪਹੁੰਚ ਗਈਟਾਈਮਮੈਗਜ਼ੀਨ ਨੇ ਇਸ ਨੂੰ ਮੈਨ ਆਫ਼ ਦ ਯੀਅਰ ਕਰਾਰ ਦਿੱਤਾਦਸੰਬਰ 1964 ਵਿੱਚ ਕਿੰਗ ਨੂੰ ਨੋਬੇਲ ਪੀਸ ਪਰਾਈਜ਼ ਪ੍ਰਾਪਤ ਹੋਇਆ ਅਤੇ ਉਸ ਦੀ ਪ੍ਰਸੰਸਾ ਦੇ ਢੇਰ ਲੱਗ ਗਏ

ਕਾਲ਼ੇ ਲੋਕਾਂ ਦੀ ਅਗਵਾਈ ਕਰਦਿਆਂ, ਕਿੰਗ ਨੂੰ ਕਾਲ਼ੇ ਗਰਮ ਖਿਆਲੀ ਲੀਡਰਾਂ, ਮੈਲਕਾਲਮ × ਅਤੇ ਸਟਾਕਲੀ ਕਰਮਿਸ਼ਾਈਲ ਵੱਲੋਂ ਜ਼ਬਰਦੱਸਤ ਵਿਰੋਧਤਾ ਦਾ ਸਾਹਮਣਾ ਕਰਨਾ ਪਿਆਏਥੋਂ ਤਕ ਕਿ ਵਿਰੋਧੀ ਵਿਖਾਵਾਕਾਰੀਆਂ ਨੇ ਸ਼ਿਕਾਗੋ ਵਿਖੇ ਕਿੰਗ ਉੱਪਰ ਸਰੀਰਕ ਹਮਲਾ ਕਰ ਦਿੱਤਾਉਹ ਲੋਕ ਕਿੰਗ ਦੇ ਅਹਿੰਸਾ ਧਰਮ ਦੇ ਰਾਹ ਨੂੰ ਬਦਲਣਾ ਚਹੁੰਦੇ ਸਨ ਪਰੰਤੂ ਕਿੰਗ ਆਪਣੇ ਅਹਿੰਸਾਵਾਦੀ ਰਾਹ ਉੱਤੇ ਪੱਕੀ ਤਰ੍ਹਾਂ ਵਚਨਬੱਧ ਰਿਹਾ

ਸੰਨ 1968 ਵਿੱਚ ਕਿੰਗ ਨੇ ਗ਼ਰੀਬ ਕਾਲ਼ੇ ਲੋਕਾਂ ਦੀਆਂ ਆਰਥਕ ਸਮੱਸਿਆਵਾਂ ਵੱਲ ਧਿਆਨ ਖਿੱਚਣ ਲਈ ਪੂਅਰ ਪੀਪਲਜ਼ ਸੰਘਰਸ਼ ਅਰੰਭ ਕੀਤਾਕਿੰਗ ਨੇ ਵਿਯਤਨਾਮ ਜੰਗ ਉੱਤੇ ਅਮਰੀਕਨ ਸਰਕਾਰ ਦੀ ਨੁਕਤਾਚੀਨੀ ਕੀਤੀ ਜਿਸ ਦੇ ਕਾਰਨ ਉਹ ਬਹੁਤ ਸਾਰੇ ਅਜ਼ਾਦ ਖਿਆਲੀ ਗੋਰਿਆਂ ਦੀ ਹਮਦਰਦੀ ਗੁਆ ਬੈਠਾ

ਕਈ ਵਾਰ ਕਿੰਗ ਡੈਮੋਕਰੈਟਿਕ ਸੋਸ਼ਲਿਜ਼ਮ ਦੇ ਹੱਕ ਵਿੱਚ ਗੱਲ ਕਰਦਾ ਸੀ:

ਤੁਸੀਂ ਕਈ ਬਿਲੀਅਨ ਡਾਲਰਾਂ ਦੇ ਲਾਭ ਤੋਂ ਛੁੱਟ ਹੋਰ ਕੋਈ ਗੱਲ ਨਹੀਂ ਕਰਦੇਇਸ ਤਰ੍ਹਾਂ ਤੁਸੀਂ ਨੀਗਰੋਆਂ ਦੀ ਆਰਥਕ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇਝੁੱਗੀ-ਝੌਂਪੜੀ ਖੇਤਰਾਂ ਤੋਂ ਲਾਭ ਲੈਣ ਦੀ ਗੱਲ ਪਹਿਲਾਂ ਕਰਦੇ ਹੋਇਸ ਤਰ੍ਹਾਂ ਤੁਸੀਂ ਝੁੱਗੀ-ਝੌਂਪੜੀ ਖ਼ਤਮ ਨਹੀਂ ਕਰ ਸਕਦੇਤੁਸੀਂ ਸੱਚਮੁੱਚ ਖ਼ਤਰਨਾਕ ਅਧਾਰ ਉੱਤੇ ਤੋੜ-ਮਰੋੜ ਕਰਦੇ ਚੱਲ ਰਹੇ ਹੋਤੁਸੀਂ ਇਸ ਤਰ੍ਹਾਂ ਲੋਕਾਂ ਦੀਆਂ ਸਮੱਸਿਆਂਵਾਂ ਰਲਗਡ ਕਰ ਰਹੇ ਹੋਤੁਸੀਂ ਉਦਯੋਗ ਦੀ ਅਗਵਾਈ ਦਾ ਰੋਲਘਚੋਲਾ ਪਾਇਆ ਹੋਇਆ ਹੈ ……ਇਸ ਦਾ ਮਤਲਬ ਹੈ ਕਿ ਅਸੀਂ ਮੁਸ਼ਕਲ ਹਾਲਾਤ ਵਿੱਚ ਦੀ ਲੰਘ ਰਹੇ ਹਾਂਇਸ ਦਾ ਤਾਂ ਅਸਲੀ ਮਤਲਬ ਇਹ ਨਿਕਲਦਾ ਹੈ ਕਿ ਸਰਮਾਏਦਾਰੀ ਵਿੱਚ ਕਿਤੇ ਨੁਕਸ ਹੈਦੌਲਤ ਦੀ ਇਸ ਤੋਂ ਚੰਗੀ ਵੰਡ ਹੋਣੀ ਚਾਹੀਦੀ ਹੈਇਹ ਵੀ ਹੋ ਸਕਦਾ ਕਿ ਅਮਰੀਕਾ ਆਪਣਾ ਕਦਮ ਡੈਮੋਕਰੈਟਿਕ ਸੋਸ਼ਲਿਜ਼ਮ ਵੱਲ ਵਧਾਵੇ

ਕਿੰਗ ਦਾ ਇਹ ਵੀ ਕਹਿਣਾ ਸੀ ਕਿ ਕਾਂਗਰਸ ਨੇ ਗ਼ਰੀਬਾਂ ਪ੍ਰਤੀ ਦੁਸ਼ਮਣੀ ਵਾਲਾ ਵਤੀਰਾ ਅਪਣਾਇਆ ਹੋਇਆ ਹੈਉਹ ਮਿਲਟਰੀ ਫੰਡਾਂ ਵਿੱਚ ਖੁਲ੍ਹ-ਦਿਲੀ ਨਾਲ ਪੈਸਾ ਦਿੰਦੀ ਹੈਪਰ ਜਦੋਂ ਗ਼ਰੀਬੀ ਦੇ ਫੰਡਾਂ ਦੀ ਵਾਰੀ ਆਉਂਦੀ ਹੈ ਤਾਂ ਕੰਜੂਸੀ ਦੀ ਨੀਤੀ ਅਪਣਾ ਲੈਂਦੀ ਹੈ

ਕਿੰਗ ਇੱਕ ਕੌਮੀ-ਮੂਰਤ ਸੀ ਉਹ ਲੋਕਤੰਤਰੀ ਰਾਜ-ਪ੍ਰਬੰਧ ਦਾ ਦੂਤ ਸੀਉਹ ਅਸਲੀ ਲੋਕਤੰਤਰੀ ਹੱਕਾਂ ਦਾ ਬਹੁਤ ਵੱਡਾ ਸਮਰਥਕ ਸੀਉਸ ਨੇ ਅਮਰੀਕਨ ਕਾਲ਼ਿਆਂ, ਜਿੰਨ੍ਹਾਂ ਨੇ ਅਮਰੀਕਾ ਵਿੱਚ ਲੋਕਤੰਤਰ ਦੇ ਬੂਟੇ ਨੂੰ ਪਾਲਿਆ ਪੋਸਿਆ, ਨੂੰ ਆਪਣੇ ਹੱਕ ਹਾਸਲ ਕਰਨ ਲਈ ਤਿਆਰ ਕੀਤਾ ਤਾਂਕਿ ਲੋਕਤੰਤਰ ਦਾ ਫਲ ਉਹਨਾਂ ਕਿਰਤੀਆਂ ਤਕ ਵੀ ਪਹੁੰਚੇਉਸ ਨੇ ਕਾਲ਼ੇ ਕਿਰਤੀਆਂ ਦੇ ਮਨਾਂ ਵਿੱਚ ਬਲ ਪੈਦਾ ਕੀਤਾ ਕਿ ਉਹ ਸਮਾਜ ਤਬਦੀਲੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਮੈਦਾਨ ਵਿੱਚ ਨਿਤਰਣਨਸਲਵਾਦ ਅਮਰੀਕਨਾਂ ਦੇ ਮਨਾਂ ਅੰਦਰ ਪੂਰੀ ਤਰ੍ਹਾਂ ਘਰ ਕਰ ਚੁੱਕਾ ਸੀ ਜਿਸ ਕਾਰਨ ਦੇਸ਼ ਵਿੱਚ ਲੋਕਤੰਤਰ ਦੀਆਂ ਨੀਹਾਂ ਖੋਖਲੀਆਂ ਹੋ ਗਈਆਂ ਸਨਕਿੰਗ ਦੀ ਅਵਾਜ਼, ਕਾਲ਼ਿਆਂ ਅਤੇ ਅਮਰੀਕਨ ਲੋਕਤੰਤਰੀ ਵਿਚਾਰਾਂ ਦੇ ਸਮਰਥਕਾਂ ਨੂੰ ਇਕਜੁਟ ਹੋ ਕੇ, ਲੋਕਤੰਤਰੀ ਜੜ੍ਹਾ ਪੱਕਾ ਕਰਨ ਲਈ ਘੋਲ ਦਾ ਸੱਦਾ ਸੀ

ਨਸਲੀ ਵਿਤਕਰੇ ਦਾ ਅਧਾਰ ਲੈ ਕੇ, ਕਿੰਗ ਨੇ ਅਮਰੀਕੀ ਅਣਖ ਨੂੰ ਵੰਗਾਰਿਆਉਸ ਨੇ ਅਮਰੀਕੀ ਮਨਾਂ ਨੂੰ ਹਲੂਣਿਆ ਕਿ ਉਹ ਆਪਣੇ ਲੋਕਤੰਤਰੀ ਵਿਰਸੇ ਦੀ ਪੁਨਰ ਪ੍ਰਾਪਤੀ ਲਈ ਅੱਗੇ ਆਉਣ ਇਹ ਕੀਮਤੀ ਵਿਰਸਾ ਸੁਆਰਥੀ ਅਮਰੀਕਨਾ ਦੇ ਬੇਰਹਿਮ ਕਾਰਨਾਮਿਆਂ ਥੱਲੇ ਦਬ ਗਿਆ ਹੈ

ਅਮਰੀਕੀ ਸੰਵਿਧਾਨ ਇੱਕ ਸੀ ਪਰ ਸਰਕਾਰ ਵੱਲੋਂ ਕਾਲਿਆਂ ਅਤੇ ਗੋਰਿਆਂ ਵਿਚਾਲੇ ਕੀਤਾ ਜਾਂਦਾ ਵਿਤਕਰਾ ਸਪਸ਼ਟ ਸੀਸਰਕਾਰ ਯੂਰਪ ਦੇ ਗੋਰੇ ਕਿਸਾਨਾਂ ਦੀ ਮਦਦ ਲਈ ਪੱਛਮ ਅਤੇ ਮੱਧ-ਪੱਛਮ ਵਿੱਚ ਲੱਖਾਂ ਏਕੜ ਜ਼ਮੀਨ ਦਿੰਦੀ ਸੀ ਪਰ ਕਾਲ਼ਿਆਂ ਨੂੰ ਦੇਣ ਤੋਂ ਇਨਕਾਰ ਕਰਦੀ ਸੀਸਰਕਾਰ ਗੋਰਿਆਂ ਦੀ ਵਿੱਦਿਆ, ਖੇਤੀ-ਬਾੜੀ ਅਤੇ ਹੋਰ ਆਰਥਕ ਖੇਤਰਾਂ ਵਿੱਚ ਸਹਾਇਤਾ ਖੁੱਲ੍ਹ ਦਿਲੀ ਨਾਲ ਕਰਦੀ ਸੀ ਪਰ ਕਾਲ਼ਿਆਂ ਨਾਲ ਵਿਤਕਰੇ ਭਰਿਆ ਸਲੂਕ ਕਰਦੀ ਸੀਕਿੰਗ ਸਿੱਧੇ ਤੌਰ ਉੱਤੇ ਅਮਰੀਕੀ ਸਰਕਾਰ ਉੱਤੇ ਦੋਸ਼ ਮੜ੍ਹਦਾ ਸੀ ਕਿ ਕਾਲ਼ਿਆਂ ਦੀਆਂ ਆਰਥਕ, ਸਮਾਜਕ ਅਤੇ ਰਾਜਸੀ ਪੀੜਾਂ ਅਤੇ ਔਕੜਾਂ ਦੀ ਜ਼ੁੰਮੇਵਾਰ ਸਰਕਾਰ ਹੈ

ਕਾਲ਼ੇ ਜਦੋਂ ਆਪਣੇ ਹੱਕਾਂ ਲਈ ਘੋਲ ਕਰਦੇ ਸਨ ਤਾਂ ਗੋਰੇ ਉਹਨਾਂ ਉੱਤੇ ਦੂਸ਼ਨ ਲਾਉਂਦੇ ਸਨ ਕਿ ਉਹ ਅਮਰੀਕਨ ਨਹੀਂ ਹਨ ਉਹ ਦੇਸ਼ ਵਿੱਚ ਹਿੰਸਾ ਫੈਲਾਉਣ ਦੇ ਦੋਸ਼ੀ ਹਨ ਅਤੇ ਸਮਾਜੀ ਅਛੂਤ ਹਨ

ਗੱਲ ਮਾਰਚ 1968 ਦੀ ਹੈਕਿੰਗ ਟੈਨਨੈਸੀ ਵਿਖੇ ਮੈਂਫਿਸ ਗਿਆਉਹ ਓਥੇ ਕਾਲ਼ੇ ਸੈਨਿਟਰੀ ਪਬਲਿਕ ਵਰਕਸ ਕਰਮਚਾਰੀਆਂ ਦੀ ਮਦਦ ਉੱਤੇ ਗਿਆ ਸੀਇਹ ਕਰਮਚਾਰੀ 12 ਮਾਰਚ ਤੋਂ ਆਪਣੀਆਂ ਹੱਕੀ ਮੰਗਾਂ ਲਈ ਹੜਤਾਲ ਉੱਤੇ ਸਨਕਿੰਗ 3 ਅਪਰੈਲ ਨੂੰ ਮੈਂਫਿਸ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਫਿਰ ਗਿਆਉਹ ਲੋਰੇਨ ਮੌਟਲ ਵਿੱਚ ਠਹਿਰਿਆ ਹੋਇਆ ਸੀਜਦੋਂ ਉਹ ਹੌਟਲ ਦੀ ਦੂਜੀ ਮੰਜ਼ਲ ਦੀ ਬਾਲਕਨੀ ਉੱਤੇ ਖੜ੍ਹਾ ਸੀ ਤਾਂ 4 ਅਪਰੈਲ 6:01 ਸ਼ਾਮ ਸਮੇਂ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆਇਸ ਤਰ੍ਹਾਂ 39 ਸਾਲਾ ਕਾਲ਼ੇ ਲੋਕਾਂ ਦੀ ਸਿਵਲ ਰਾਈਟਸ ਮੂਵਮੈਂਟ ਦੇ ਮਹਾਨ ਯੋਧੇ ਦਾ ਜੀਵਨ ਸਮਾਪਤ ਕਰ ਦਿੱਤਾ ਗਿਆਇਹ ਝੂਠ ਹੈ ਕਿ ਉਹ ਮਰ ਗਿਆਉਹ ਤਾਂ ਅਮਰ ਹੋ ਗਿਆ ਉਹ ਦੁਨੀਆ ਭਰ ਦੇ ਦਬੇ-ਕੁਚਲੇ ਲੋਕਾਂ ਦਾ ਨਾਇਕ ਬਣ ਗਿਆ

ਕਿੰਗ ਨੇ ਆਪਣੇ ਜੀਵਨ ਵਿੱਚ 14 ਦੇ ਕਰੀਬ ਕਿਤਾਬਾਂ ਲਿਖੀਆਂਕਿੰਗ ਦੀਆਂ ਹੋਰ ਪ੍ਰਾਪਤੀਆਂ:

ਨੋਬਲੇ ਪੀਸ ਪਰਾਈਜ਼ 1964

ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫ਼ਰੀਡਮ 1977

ਕਾਂਗਰੈਸ਼ੀਅਲ ਗੋਲਡ ਮੈਡਲ 2004

ਮਾਰਟਨ ਲੂਥਰ ਕਿੰਗ ਦੀ ਯਾਦ ਨੂੰ ਸਮਰਪਿਤ, ਉਸ ਦਾ ਬੁੱਤ ਇਨਗਰਾਮ ਪਾਰਕ, ਬਿਰਮਿੰਘਮ, ਅਲਬਾਮਾ ਵਿੱਚ ਲਾਇਆ ਗਿਆ

ਇਸ ਤੋਂ ਇਲਾਵਾ ਕਿੰਗ ਦੀ ਸ਼ਖ਼ਸੀਅਤ ਨੂੰ ਅਨੇਕ ਢੰਗਾਂ ਨਾਲ ਅਨੇਕ ਪਾਸਿਆਂ ਤੋਂ ਸਨਮਾਨਿਆ ਗਿਆ ਹੈ

ਮਨੁੱਖਤਾ ਪ੍ਰਤੀ ਸਮਾਨਤਾ ਲਿਆਉਣੀ, ਅਮਰੀਕਾ ਨੂੰ ਇੱਕ ਸਥਿਰ ਕੌਮ ਬਣਾਉਣਾ, ਕਿੰਗ ਦਾ ਜ਼ਬਰਦਸਤ ਸੁਪਨਾ ਸੀ ਨਸਲੀ ਵਿਤਕਰੇ ਵਿਰੁੱਧ ਘੋਲ ਉਸ ਦਾ ਧਰਮ ਸੀਵਾਇਨਟਨ ਮਾਰੈਲਿਸ ਕਹਿੰਦਾ ਹੈ, “ਜਦੋਂ ਮੈਂ ਕਿੰਗ ਬਾਰੇ ਸੋਚਦਾ ਹਾਂ ਤਾਂ ਮੈਨੂੰ ਵੀਂਹਵੀਂ ਸਦੀ ਵਿੱਚ ਸਿਰਫ਼ ਉਹੀ ਇਕੱਲਾ ਆਦਮੀ ਦਿਸਦਾ ਹੈ ਜਿਸ ਨੇ ਡੈਕਲੇਰੇਸ਼ਨ ਆਫ਼ ਇੰਡੀਪੈਂਡੈਂਸ ਅਤੇ ਬਿਲ ਆਫ਼ ਰਾਈਟਸ ਸੰਵਿਧਾਨ ਦੇ ਅਰਥਾਂ ਅਤੇ ਭਾਵਨਾਵਾਂ ਦੇ ਬੜ੍ਹਾਵੇ ਲਈ ਸਭ ਨਾਲੋਂ ਵਧ ਕੰਮ ਕੀਤਾਉਹੀ ਇਕੱਲਾ ਇੱਕ ਮਹੱਤਵਪੂਰਨ ਇਨਸਾਨ ਸੀ ਜਿਸ ਨੇ ਇਹ ਘੋਲ ਕੀਤਾ ਕਿ ਅਮਰੀਕਾ ਨੂੰ ਆਪਣੇ-ਆਪ ਵਿੱਚ ਕਿਹੋ-ਜਿਹਾ ਅਸਲੀ ਲੋਕਤੰਤਰ ਰਾਜ ਅਪਣਾਉਣਾ ਚਾਹੀਦਾ ਹੈ!
(21 ਦਸੰਬਰ 2007)

*****
(
Daljit Singh Rakhra)
1107/ 10149 Saskathewan Drive
Edmonton AB T6E 6B6
Canada
Phone: (780) 989 - 2977

ਦਲਜੀਤ ਸਿੰਘ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਵਾਂ ਪੜ੍ਹਨ ਲਈ ਕਲਿੱਕ ਕਰੋ >>>>>>>>>>>>

 

e-mail:
ਲਿਖਾਰੀ
Likhari


Copyright © Likhari: Panjabi Likhari Forum-2001-2007 All rights reserved.