| ਸਰਗਰਮੀਆਂ/ਸੂਚਨਾਵਾਂ |
![]() |
ਮਨ ਨੀਵਾਂ ਤੇ ਮੱਤ ਉੱਚੀ’
ਦੀ ਧਾਰਨੀ -ਰਿਪੋਰਟ: ਕਿਰਪਾਲ ਸਿੰਘ ਪੰਨੂੰ, ਸਮਰਾਲਾ, 98152-61265- |
ਮਨਦੀਪ
ਕੋਚ ਬਲਵਿੰਦਰ ਸਿੰਘਸਮੇਂ ਸਿਰ ਮਿਲਿਆ ਉਤਸ਼ਾਹ ਅਤੇ ਉਪਹਾਰ ਹੋਣਹਾਰ ਹਿੰਮਤੀ ਨੂੰ ਸਿਖਰਾਂ ਦਾ ਪਾਂਧੀ ਬਣਾ ਦਿੰਦਾ ਹੈ। ਦੇਖੋ ਮਨਦੀਪ ਇੱਕ ਸਾਧਾਰਨ ਪੇਂਡੂ ਪਰਵਾਰ ਵਿੱਚ ਜੰਮੀ ਪਲ਼ੀ ਬੱਚੀ ਅਜੇ ਕੈਰੋਂ ਦੇ ਲੜਕੀਆਂ ਦੇ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਹੀ ਪੜ੍ਹਦੀ ਸੀ ਕਿ ਸਕੂਲ ਦੇ ਆਮ ਟਰਾਇਲਾਂ ਵਿੱਚ ਕੋਚ ਬਲਵਿੰਦਰ ਸਿੰਘ ਨੇ ਉਸ ਦੀ ਪਰਤਿਭਾ ਲੱਭ ਲਈ। ਪਛਾਣ ਐਸੀ ਪਰਤਿਭਾ ਦੀ ਜਿਸ ਵਿੱਚ ਸਮਰਥਾ ਕੇਵਲ ਸਰੀਰ ਤੇ ਸਾਹਸ ਦੀ ਹੀ ਸੀ ਪਰ ਸੀਮਤਾਵਾਂ ਅਨੇਕ ਸਨ।
“ਬਹਾਰਾਂ ‘ਚ ਮਿੱਟੀ ਵੀ ਪੈਦਾ ਕਰ ਦਿੰਦੀ ਹੈ ਕਲੀਆਂ, ਮਰਦ ਹੈ ਤਾਂ ਪਤਝੜ ਵਿੱਚ ਬਹਾਰ ਪੈਦਾ ਕਰ।” ਦੇ ਕਥਨ ਅਨੁਸਾਰ ਨੌਜੁਆਨ ਕੋਚ ਬਲਵਿੰਦਰ ਸਿੰਘ ਨੇ ਆਪਣੇ ਨਿਸ਼ਾਨੇ ਨਾਲ਼ ਮੱਥਾ ਲਾ ਲਿਆ। ਸੁਰਿੰਦਰ ਮੰਡ ਦੇ ਸ਼ਬਦਾਂ ਵਿੱਚ ਪੰਜਾਬ ਦੀ ਸ਼ੇਰ ਬੱਚੀ ਮਨਦੀਪ ਦੇ ਨਿਸ਼ਾਨੇ ਦੀ ਪਰਾਪਤੀ ਲਈ ਮਿਲ਼ੇ ਸਹਿਯੋਗ ਅਤੇ ਰਾਹ ਦੇ ਵਿੱਚ ਆਏ ਰੋੜਾਂ-ਮੋੜਾਂ ਸਬੰਧੀ ਜਾਨਣ ਲਈ ਵਿਸਥਾਰ ਵਿੱਚ ਪੜ੍ਹੋ ਮਹੀਨੇਵਾਰ ਮੈਗ਼ਜੀਨ ਅਤੇ ਸਾਈਟ ‘ਸੀਰਤ ਡਾਟ ਸੀਏ’ ਦੇ ਜੁਲਾਈ ਅੰਕ ਵਿੱਚ।
ਇਸ ਲੇਖ ਨੂੰ ਪੜ੍ਹਕੇ ਕੈਨੇਡਾ ਤੋਂ ਤਿੰਨ ਸਹਿਯੋਗੀਆਂ, ਹਰਭਜਨ ਸਿੰਘ ਸਮਰਾ 20,000 ਰੁਪਏ, ਕਿਰਪਾਲ ਸਿੰਘ ਪੰਨੂੰ ਅਤੇ ਇੱਕ ਗੁਪਤ ਦਾਨੀ ਵੱਲੋਂ ਮਨਦੀਪ ਨੂੰ ਸ਼ਾਬਸ ਦੇਣ ਲਈ 29 ਹਜ਼ਾਰ ਰੁਪਏ ਸੀਰਤ ਦੇ ਪਰਬੰਧਕਾਂ ਨੂੰ ਦਿੱਤੇ ਗਏ। ਦਸੰਬਰ 14, 2007 ਨੂੰ ਖੰਨਾਂ ਦੇ ਆਰੀਆ ਹਾਇਰ ਸਕੰਡਰੀ ਸਕੂਲ ਵਿੱਚ ਇਸ ਮੰਤਵ ਲਈ ਇੱਕ ਪਰੋਗਰਾਮ ਵਿਉਂਤਿਆ ਗਿਆ। ਜਿਸ ਵਿੱਚ ਸਥਾਨਕ ਸਨਮਾਨਿਤ ਵਿਅਕਤੀਆਂ ਦੇ ਨਾਲ਼ ਨਾਲ਼ ਪੰਜਾਬ ਦੇ ਬਾਕੀ ਹਿੱਸਿਆਂ ਵਿੱਚੋਂ ਵੀ ਬਹੁਤ ਸਾਰੇ ਖਿਡਾਰੀ ਤੇ ਲਿਖਾਰੀ ਪਹੁੰਚੇ। ਇਸ ਸ਼ਾਬਾਸੀ ਪਰੋਗਰਾਮ ਵਿੱਚ ਕੈਨੇਡਾ ਤੋਂ ਸੁਪਨਦੀਪ ਸੰਧੂ ਦੀ ਸੰਪਾਦਨਾ ਵਿੱਚ ਛਪ ਰਹੇ ‘ਸੀਰਤ’ ਅਤੇ ਖੰਨਾਂ ਦੀ ਸਰਗਰਮ ਸੰਸਥਾ ‘ਸੁਪਨਸਾਜ਼’ ਨੇ ਸੇਧ ਵੀ ਦਿੱਤੀ ਅਤੇ ਆਪਣਾ ਹਾਰਦਿਕ ਭਰਪੂਰ ਯੋਗਦਾਨ ਵੀ ਪਾਇਆ।
ਮਨਦੀਪ,ਸੁਰਿੰਦਰ ਮੰਡ,ਕੋਚ ਬਲਜਿੰਦਰ,ਹਰਦੇਵ ਵਿਰਕ, ਬਲਵਿੰਦਰ ਗਰੇਵਾਲ
ਮਨਦੀਪ ਦਾ ਸਨਮਾਨਇਸ ਸਨਮਾਨ ਸਮਾਰੋਹ ਵਿੱਚ ਮਨਦੀਪ ਕੌਰ ਨੂੰ ਉਪਰੋਕਤ ਰਾਸ਼ੀ ਨਾਲ਼ ਇੱਕ ਸਨਮਾਨ ਪੱਤਰ ਦਿੱਤਾ ਗਿਆ। ਮਨਦੀਪ ਦੇ ਸਫਲ ਕੋਚ ਦਾ ਵੀ ਸਨਮਾਨ ਕੀਤਾ ਗਿਆ।
ਕਮਾਲ ਦੇ ਲਿਖਾਰੀ ਸੁਰਿੰਦਰ ਸਿੰਘ ਮੰਡ ਨੇ ਬੇਟੀ ਮਨਦੀਪ ਦੇ ਮਾਰੀਆਂ ਮੱਲਾਂ ਦੀ ਪਛਾਣ ਕਰਦਿਆਂ ਵਿਸਥਾਰ ਵਿੱਚ ਦੱਸਿਆ ਕਿ ਆਲ ਇੰਡੀਆ ਦੀਆਂ ਖੇਡਾਂ ਵਿੱਚ 400 ਮੀਟਰ ਦੀ ਮਸ਼ਹੂਰ ਦੌੜਾਕ ਪੀਟੀ ਊਸ਼ਾ ਨੇ ਆਪਣੀ ਬੇਟੀ ਦੇ ਹੱਕ ਵਿੱਚ ਕਿਵੇਂ ਮਨਦੀਪ ਉੱਤੇ ਇੱਕ ਇੱਛਤ ਮਨੋਵਿਗਿਆਨਿਕ ਪਰਭਾਵ ਪਾਉਣਾ ਚਾਹਿਆ ਤੇ ਮਨਦੀਪ ਦੇ ਗੋਲਡ ਮੈਡਲ ਜਿੱਤਣ ਪਿੱਛੋਂ ਕਿਵੇਂ ਉਸੇ ਪੀਟੀ ਊਸ਼ਾ ਨੇ ਆ ਕੇ ਮਨਦੀਪ ਨੂੰ ਸ਼ਾਬਾਸੇ ਦਿੱਤੀ। ਮੰਡ ਨੇ ਇਹ ਵੀ ਦੱਸਿਆ ਕਿ ਏਸ਼ੀਆ ਦੀਆਂ 400 ਮੀਟਰ ਦੀਆਂ ਰੀਲੇਅ ਦੌੜਾਂ ਵਿੱਚ ਭਾਰਤ ਦੀ ਤੀਸਰੀ ਲੜਕੀ ਨੇ ਜਦੋਂ ਮਨਦੀਪ ਨੂੰ ਬੈਟਨ ਫੜਾਇਆ ਤਾਂ ਭਾਰਤ ਦੀ ਟੀਮ ਤੀਸਰੇ ਨੰਬਰ ਤੇ ਚੱਲ ਰਹੀ ਸੀ। ਮਨਦੀਪ ਨੇ ਐਸੀ ਸ਼ੂਟ ਵੱਟੀ ਕਿ ਭਾਰਤ ਦੀ ਪੁਜੀਸ਼ਨ ਦੂਜੀ ਨਹੀਂ ਸਗੋਂ ਗੋਲਡ ਮੈਡਲ ਤੇ ਲੈਜਾਂਦਿਆਂ ਉਸ ਨੇ ਸਾਰਿਆਂ ਤੋਂ ਪਹਿਲੋਂ ਪੂਰਨਤਾ ਦੀ ਡੋਰ ਨੂੰ ਜਾ ਛੂਹਿਆ। ਜਦੋਂ ਕਿ ਬਾਕੀ ਦੇਸ਼ਾਂ ਨੇ ਵੀ ਆਪਣੀਆਂ ਸਰਬੋਤਮ ਦੌੜਕਾਂ ਚੌਥੇ ਨੰਬਰ ਉੱਤੇ ਹੀ ਦੌੜਾਈਆਂ, ਇਹ ਯੁੱਧ ਨੀਤੀ ਸੰਸਾਰ ਪਰਵਾਨਿਤ ਹੈ, ਪਰ ਮਨਦੀਪ ਦੀ ਸਮਰਥਾ, ਸੇਧ ਅਤੇ ਉੱਚੇ ਹੌਸਲੇ ਦੀ ਗੱਲ ਹੀ ਹੋਰ ਸੀ। ਮਨਦੀਪ ਦੀਆਂ ਪਰਾਪਤੀਆਂ ਕੁੱਝ ਇਸ ਪਰਕਾਰ ਦੀਆਂ ਹਨ:
ਇੱਕ ਸਾਲ ਦੀ ਹੀ ਮੁਢਲੀ ਪ੍ਰੈਕਟਿਸ ਤੋਂ ਬਾਅਦ ਮਨਦੀਪ 14 ਸਾਲ ਤੋਂ ਘੱਟ ਉਮਰ ਵਰਗ ‘ਚ ਪੰਜਾਬ ਦੀ ਬੈੱਸਟ ਅਥਲੀਟ ਬਣੀ।” ਇਹ ਖਿਤਾਬ ਮਨਦੀਪ ਨੇ ਤਿੰਨ ਵਾਰ ਮਗਰੋਂ ਵੀ ਜਿੱਤਿਆ।
ਨੈਸ਼ਨਲ ਦੌੜਾਂ ਵਿੱਚ 200, 400 ਮੀਟਰ ਦੇ ਇੰਡੀਆ ਦੇ ਰਿਕਾਰਡ ਤੋੜੇ ਤੇ ਇੰਡੀਆ ਦੀ ਬੈਸਟ ਅਥਲੀਟ ਪੀ. ਟੀ. ਉਸ਼ਾ ਨੇ ਆ ਕੇ ਸ਼ਾਬਾਸ਼ ਦਿੱਤੀ।
ਮਨਦੀਪ ਨੇ ਮਲੇਸ਼ੀਆ ਅਤੇ ਸਾਊਥ ਅਫਰੀਕਾ ਦੇ ਟੂਰ ਲਾਏ। 400 ਮੀਟਰ ਦੇ ਮੁਕਾਬਲੇ ਲੜੇ। ਤੇ ਉਹ ਸਦਾ ਚੜ੍ਹਦੀ ਕਲਾ ਵਿੱਚ ਰਹੀ।
ਨਵੰਬਰ 2005 ਵਿੱਚ ਮਨਦੀਪ ਉਸ ਭਾਰਤੀ ਦਸਤੇ ਦੀ ਮੈਂਬਰ ਬਣੀ ਜਿਸਨੇ ਬੈਂਕਾਕ ਵਿੱਚ 4×400 ਮੀਟਰ ਰਿਲੇਅ ਦੌੜ ਲਾਉਣੀ ਸੀ। ਇਨਡੋਰ ਏਸ਼ੀਅਨ ਖੇਡਾਂ ਦੇ ਮੁਕਾਬਲੇ ਸਨ। ਮਨਦੀਪ ਜੂਨੀਅਰ ਸੀ ਪਰ ਸੀਨੀਅਰਾਂ ਨਾਲ ਮੁਕਾਬਲੇ ਵਿੱਚ ਸੀ। ਦੌੜ ਸ਼ੁਰੂ ਹੋਈ। ਪਹਿਲੇ ਤਿੰਨ ਗੇੜਿਆਂ ਵਿੱਚ ਭਾਰਤੀ ਟੀਮ ਤੀਜੇ ਨੰਬਰ ਤੱਕ ਪਛੜ ਚੁੱਕੀ ਸੀ। ਆਖਰੀ ਗੇੜੇ ‘ਚ ਮਨਦੀਪ ਦੇ ਹੱਥ ਭਾਰਤ ਦੀ ਇਜ਼ਤ ਸੀ। ਉਸ ਨੇ ਉਸ ਉੱਤੇ ਕੀਤੇ ਭਰੋਸੇ ਦੀ ਲਾਜ ਰੱਖ ਲਈ ਤੇ ਸਭ ਨੂੰ ਪਛਾੜਦਿਆਂ ਭਾਰਤ ਨੂੰ ਗੋਲਡ ਦਿਵਾਇਆ।
ਪਟਿਆਲੇ 400 ਮੀਟਰ ਦੀ ਦੌੜ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਛੇ ਕੁੜੀਆਂ ਦੌੜੀਆਂ। ਮਨਦੀਪ ਨੇ ਇਸ ਦੌੜ ਵਿੱਚ ਗੋਲਡ ਮੈਡਲ ਜਿੱਤਿਆ
ਦੋਹਾਂ (ਕਤਰ) ਵਿੱਚ ਹੋਈਆਂ 2006 ਦੀਆਂ ਏਸ਼ੀਅਨ ਖੇਡਾਂ ਦੇ ਮੁਕਾਬਲੇ ਵਿੱਚ ਬਹੁਤ ਹੀ ਤਕੜਾ ਹੋ ਚੁੱਕਾ ਚੀਨ ਅਤੇ ਸੋਵੀਅਤ ਯੂਨੀਅਨ ਨਾਲੋਂ ਟੁੱਟੇ ਏਸ਼ੀਅਨ ਗਣਰਾਜ (ਉਜਬੇਕਿਸਤਾਨ, ਤਾਜਿਕਸਤਾਨ, ਕਾਜ਼ਿਕਸਤਾਨ, ਤੁਰਕਮੇਨਿਸਗ, ਅਜਰਬਾਈਜਾਨ ਆਦਿ ਕਈ) ਆ ਰਲੇ, ਮੁਕਾਬਲਾ ਹੋ ਗਿਆ ਸਖ਼ਤ। ਭਾਰਤ ਨੂੰ ਮੈਡਲਾਂ ਦੇ ਲਾਲੇ ਪਏ ਹੋਏ। ਪੰਜਾਬ ਦੀਆਂ ਸਿਰਫ਼ ਦੋ ਕੁੜੀਆਂ ਮਨਜੀਤ ਕੌਰ ਪੁਲੀਸ ਇੰਸਪੈਕਟਰ ਅਤੇ ਮਨਦੀਪ ਕੌਰ ਨੇ 4×400 ਰਿਲੇਅ ਦੌੜ ਦਾ ਮੈਡਲ ਜਿੱਤਿਆ।
ਸੋ ਇਹਨਾ ਹਾਲਤਾਂ ਨਾਲ ਘੁਲਦੀ ਮਨਦੀਪ ਦਾ ਪਟਿਆਲੇ ਗ੍ਰੈਂਡ ਪ੍ਰਿਕਸ ਮੁਕਾਬਲਾ ਸੀ। 2 ਮਈ 2007 ਦਾ ਦਿਨਾ 400 ਮੀਟਰ ਦੌੜ ਦੇ ਮੁਕਾਬਲੇ ਵਿੱਚ 4 ਕੁੜੀਆਂ ਉਲੰਪੀਅਨ ਸਨ। ਮਨਜੀਤ ਕੌਰ ਪੁਲੀਸ ਇੰਸਪੈਕਟਰ ਵੀ ਸੀ ਜੋ ਦੋ ਵਾਰ ਏਸ਼ੀਅਨ ਗੋਲਡ ਮੈਡਲਿਸਟ ਸੀ। ਇਸ ਦੌੜ ਨੇ ਬੀਜਿੰਗ ਉਲੰਪਿਕ ਵਿੱਚ ਭਾਗ ਲੈਣ ਦਾ ਫੈਸਲਾ ਕਰਨਾ ਸੀ।
ਸ਼ਕਤੀ,ਸੇਧ, ਸਾਹਿਤ ਦਾ ਸੁਮੇਲ
ਮਨਦੀਪ ਧੰਨਾਵਦ ਕਰਦਿਆਂਸਟੇਜ ਸਕੱਤਰ ਦੇ ਫਰਜ਼ ਡਾਕਟਰ ਯੋਗਰਾਜ ਨੇ ਪੂਰੀ ਯੋਗਤਾ ਨਾਲ਼ ਨਿਭਾਏ। 200 ਕੁ ਸੌ ਦੀ ਗਿਣਤੀ ਵਾਲ਼ੇ ਇਸ ਮਾਣ ਸਤਿਕਾਰ ਸਮਾਰੋਹ ਵਿੱਚ ਵਿਸ਼ੇਸ਼ ਤੌਰ ਉੱਤੇ ਪਹੁੰਚੇ ਮਹਿਮਾਨਾਂ ਦੇ ਨਾਂ ਇਸ ਪਰਕਾਰ ਹਨ। ਪ੍ਰਿੰ: ਤਰਸ਼ੇਮ ਬਾਹੀਆ, ਪ੍ਰਿ: ਰੇਖਾ ਭਾਰਦਵਾਜ, ਕਾਮਰੇਡ ਭਰਤ ਪਰਕਾਸ਼, ਮਾਸਟਰ ਗਿਆਨ ਚੰਦ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਡਾਕਟਰ ਬਲਦੇਬ ਸਿੰਘ ਧਾਲੀਵਾਲ਼, ਪਟਿਆਲ਼ਾ ਤੋਂ ਪ੍ਰੋ: ਕੁਲਦੀਪ ਸਿੰਘ ਸੋਹੀ, ਜਤਿੰਦਰ ਦੇਵਗਨ, ਕੈਨੇਡਾ ਤੋਂ ਹਰਪ੍ਰੀਤ ਸੇਖਾ, ਹਰਦੇਵ ਵਿਰਕ, ਕਿਰਪਾਲ ਸਿੰਘ ਪੰਨੂੰ, ਜੋਗਿੰਦਰ ਬਾਠ ਹਾਲੈਂਡ, ਅਜੈਬ ਸਿੰਘ ਨੈਸ਼ਨਲ ਪੋਲਵਾਲਟਰ, ਜਗਤਾਰ ਸੇਖਾ, ਹਰਦੀਪ ਸਿੰਘ ਈ ਓ ਸਮਰਾਲ਼ਾ, ਜਗਵਿੰਦਰ ਸਿੰਘ, ਹਰਪਿੰਦਰ ਸਿੰਘ ਸ਼ਾਹੀ, ਕਾਮਰੇਡ ਰਘਬੀਰ ਸਿੰਘ ਆਦਿ।
ਮਨਦੀਪ, ਪ੍ਰਿੰ: ਕੇ ਕੇ ਸ਼ਰਮਾ ਨਾਲ
ਸਰਪ੍ਰਸਤ ਤੇ ਸਮਰੱਥਾਪ੍ਰਿੰ: ਕੇ ਕੇ ਸ਼ਰਮਾ ਜੋ ਕਿ ਏ ਐੱਸ ਸੀਨੀਅਰ ਸਕੰਡਰੀ ਸਕੂਲ ਖੰਨਾਂ ਦੇ ਇਸ ਵੇਲ਼ੇ ਦੇ ਪ੍ਰਿੰਸੀਪਲ ਹਨ, ਤੇ ਆਪ ਵੀ ਬਾਲੀਬਾਲ ਦੇ ਵਧੀਆ ਖਿਡਾਰੀ ਰਹੇ ਹਨ, ਅਤੇ ਸਮਾਜਕ ਕੰਮਾਂ ਵਿੱਚ ਸਦਾ ਹੀ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ, ਦਾ ਇਸ ਸਮਾਗਮ ਦੀ ਸਫਲਤਾ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਦਾ ਮਾਣ ਪਰਸਿੱਧ ਕਹਾਣੀਕਾਰ ਬੂਥਗੜ੍ਹੀਏ ਬਲਵਿੰਦਰ ਗਰੇਵਾਲ਼ ਨੂੰ ਜਾਂਦਾ ਹੈ। ਸਮਾਗਮ ਪੂਰਾ ਸਫਲ ਰਿਹਾ।
ਸ਼ਾਲਾ! ਪੰਜਾਬੀਆਂ ਦੀ ਇਹ ਧੀ ‘ਮਨਦੀਪ’ ਦਿਨ ਰਾਤ ਆਪਣੀਆਂ ਦੌੜਾਂ ਦਾ ਅਭਿਆਸ ਕਰਦੀ ਰਹੇ ਅਤੇ ਹਰ ਮੈਦਾਨ ਫਤਿਹ ਕਰਕੇ ਪੰਜਾਬੀਆਂ ਦਾ ਮਾਣ ਹੋਰ ਵੀ ਵਧਾਵੇ।
(22 ਦਸੰਬਰ 2007)
e-mail:
ਲਿਖਾਰੀ
© likhari: Punjabi Likhari Forum-2001-2007