ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 01 June, 2008

ਲੇਖ/ਵਿਚਾਰ/ਜਾਣਕਾਰੀ

ਵਿਚਲੀ ਗੱਲ:

ਕਨੇਡਾ ਵਿੱਚ ਪੰਜਾਬੀ ਅਮਲੀ(37)
ਐਡਵੋਕੇਟ ਬੀ.ਐਸ. ਢਿੱਲੋਂ ਚੰਡੀਗੜ੍ਹ


ਸਰਦਾਰ ਬਰਿੰਦਰ ਸਿੰਘ ਢਿੱਲੋਂ, ਹਾਈਕੋਰਟ ਦੇ ਐਡਵੋਕੇਟ ਹੋਣ ਦੇ ਨਾਲ ਨਾਲ, ਕੌਮਾਂਤਰੀ ਪੱਧਰ ਦੇ ਸਥਾਪਤ ਪੰਜਾਬੀ ਲੇਖਕ ਵੀ ਹਨ। ਬਹੁਤ ਸਮੇਂ ਤੋਂ ਉਹ ਦਰਜਨਾਂ ਅਖ਼ਬਾਰਾਂ ਵਿੱਚ ਲਗਾਤਾਰ ਛੱਪ ਰਹੇ ਹਨ ਅਤੇ ਦੇਸ਼ ਵਿਦੇਸ਼ਾਂ ਵਿੱਚ ਉਹਨਾਂ ਦੀਆਂ ਰਚਨਾਵਾਂ ਨੂੰ ਪਾਠਕਾਂ ਵਲੋਂ ਬੜੇ ਸ਼ੌਕ ਨਾਲ ਪੜ੍ਹਿਆ ਅਤੇ ਸਲਾਹਿਆ ਜਾਂਦਾ ਹੈ। ਉਹਨਾਂ ਦੇ ਦੋ ਨਾਵਲ: (1) ਵਾਵਰੋਲੇ, ਅਤੇ (2) ਬਾਜ਼ ਛੱਪਣ ਉਪਰੰਤ ਬਹੁਤ ਸਲਾਹੇ ਗਏ। ਉਹ ਅਨੇਕਾਂ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਆ ਰਹੇ ਹਨ।
'ਲਿਖਾਰੀ' ਨੂੰ ਮਾਣ ਹੈ ਕਿ ਹੁਣ ਤੱਕ ਉਹਨਾਂ ਦੀਆਂ ਉੱਚ-ਪਾਏ ਦੀਆਂ 36 ਰਚਨਾਵਾਂ 'ਲਿਖਾਰੀ' ਦੇ ਪੰਨਿਆਂ ਤੇ ਸੁਸ਼ੌਭਿਤ ਹਨ। 'ਲਿਖਾਰੀ' ਦੇ ਪਾਠਕਾਂ ਲਈ ਉਹਨਾਂ ਦੀ ਇੱਕ ਹੋਰ ਰਚਨਾ
'ਕਨੇਡਾ ਵਿੱਚ ਅਮਲੀ' ਹਾਜ਼ਰ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।-----'ਲਿਖਾਰੀ'

     


ਨੌਂ ਵੱਜ ਗਏ ਸਨ ਪਰ ਸੂਰਜ ਜਾਣ ਦਾ ਨਾਂਮ ਨਹੀਂ ਲੈ ਰਿਹਾ ਸੀ। ਮੇਰਾ ਮਿੱਤਰ ਮੈਨੂੰ ਸਟੋਰ ਦੇ ਪਿਛਲੇ ਬੂਹੇ ਦੇ ਬਾਹਰ ਕੁਰਸੀ ਤੇ ਬਿਠਾ ਕਿ ਉਹਦੇ ਮੁੜਦੇ ਤੱਕ ਰਾਖੀ ਕਰਨ ਲਈ ਕਹਿ ਗਿਆ ਸੀ। ਮੈਂ ਵਕਤ ਗੁਜਾਰਨ ਲਈ ਹੱਥ ਫੜ੍ਹੇ ਕਨੇਡਾ ਤੋਂ ਛਪਦੇ ਪੰਜਾਬੀ ਸਪਤਾਹਿਕ ਅਖਬਾਰ ਨੂੰ ਤੀਜੀ ਵਾਰੀ ਪੜ੍ਹਣ ਲੱਗ ਪਿਆ। ਓਦੋਂ ਹੀ ਤਿੰਨ ਪੰਜਾਬੀ ਬੁੱਢੇ ਸਟੋਰ ਵਿੱਚੋਂ ਲੰਘਦੇ ਪਛਵਾੜੇ ਵੱਲ ਆਏ ਤੇ ਆਪਸ ਵਿੱਚ ਖੁਸਰ ਫੁਸਰ ਕਰਦੇ ਡੁਬਿਆਂ,ਬੋਰਿਆਂ ਨੂੰ ਹੱਥ ਲਾ ਲਾ ਵੇਖਣ ਲੱਗੇ। ਮੈਂ ਉਨ੍ਹਾਂ ਵੱਲੋਂ ਬੇਧਿਆਨਾਂ ਅਖਬਾਰ ਪੜ੍ਹਦਾ ਰਿਹਾ। ਉਹ ਜੋ ਲੱਭ ਰਹੇ ਸਨ ਸ਼ਾਇਦ ਉਨ੍ਹਾਂ ਨੂੰ ਮਿਲ ਨਹੀਂ ਸੀ ਰਿਹਾ। ਅਖੀਰ ਇੱਕ ਬੁੱਢਾ ਮੇਰੇ ਕੋਲ ਆ ਕੇ ਪੁੱਛਣ ਲੱਗਾ ਕਿ ਸੈਣੀ ਸਾਹਿਬ ਕਿੱਥੇ ਗਏ ਹਨ। ਉਹ ਗੱਡੀ ਵਿੱਚ ਗੈਸ ਪਵਾਉਣ ਗਏ ਹਨ ਥੋੜ੍ਹੀ ਦੇਰ ਤੱਕ ਆ ਜਾਣਗੇ। ਪਰ ਉਨ੍ਹਾਂ ਕੋਲ ਉਡੀਕਣ ਦਾ ਵਕਤ ਨਹੀਂ ਸੀ।
ਇੱਕ ਜੁੜੇ ਹੋਏ ਮੋਢਿਆਂ ਵਾਲਾ ਅਮਲੀ ਕਿਸਮ ਦਾ ਬੁੱਢਾ ਮੇਰੇ ਕੋਲ ਗੋਡਿਆਂ ਤੇ ਹੱਥ ਰੱਖਕੇ ਝੁਕਦਾ ਹੋਇਆ ਸਾਜਸ਼ੀ ਜਿਹੇ ਢੰਗ ਨਾਲ ਬੋਲਿਆ, “ਕਾਕਾ ਡੋਡੇ ਕਿੱਥੇ ਪਏ ਨੇ।” ਮੈਂ ਤ੍ਰਬਕਕੇ ਕੁਰਸੀ ਤੋਂ ਉੱਠਿਆ ਤੇ ਉਸਨੂੰ ਮੋੜਵਾਂ ਸਵਾਲ ਕੀਤਾ , “ ਹੈਂ ਕਿਹੜੇ ਡੋਡੇ?” ਮੈਨੂੰ ਲੱਗਾ ਜਿਵੇਂ ਡੱਬਵਾਲੀ ਤੋਂ ਕਾਰ ‘ਚ ਭੁੱਕੀ ਲਈ ਆੳਂਦੇ ਨੂੰ ਬੈਰੀਅਰ ਨਾਕੇ ਤੇ ਕਿਸੇ ਰੋਕ ਕੇ ਪੁੱਛਿਆ ਹੋਵੇ। ਪਰ ਇਹ ਯਾਦ ਕਰਕੇ ਕਿ ਮੈਂ ਕਨੇਡਾ ਵਿੱਚ ਬੈਠਾ ਹਾਂ ਮਨ ਨੂੰ ਤਸੱਲੀ ਹੋ ਗਈ। “ਪੰਜਾਬੀ ਹੋ ਕੇ ਡੋਡੇ ਨਹੀਂ ਜਾਣਦਾ?” ਹੁਣ ਉਸ ਬੁੱਢੇ ਦੀਆਂ ਸਾਜਸ਼ੀ ਅੱਖਾਂ ਵਿੱਚ ਚਮਕ ਸੀ। “ਅੱਛਾ! ਪਰ ਮੈਨੂੰ ਤਾਂ ਜੀ ਪਤਾ ਨਹੀਂ। ਮੈਂ ਤਾ ਸੈਣੀ ਸਾਹਬ ਦਾ ਦੋਸਤ ਹਾਂ ਇੱਥੇ ਵੈਸੇ ਹੀ ਬੈਠਾ ਹਾਂ”।
ਉਨ੍ਹਾਂ ਦੇ ਜਾਣ ਪਿੱਛੋਂ ਮੈਂ ਕਾਊਂਟਰ ਤੇ ਬੈਠੀ ਕੁੜੀ ਕੋਲ ਜਾ ਕਿ ਪਰਦੇ ਨਾਲ ਪੁਛਿਆ, “ਤੁਸੀਂ ਇਸ ਸਟੋਰ ਤੇ ਪੋਸਤ ਵੀ ਵੇਚਦੇ ਹੋ?” ਮੇਰੀ ਪੁੱਛ ਦਾ ਮਤਲਬ ਸਮਝਕੇ ਉਹ ਹੱਸ ਪਈ, “ਅੰਕਲ ਜੀ! ਆਪਾਂ ਡੋਡੇ ਵੇਚਦੇ ਹਾਂ।ਉਹ ਪਛਾਂਹ ਉਪਰ ਵਾਲੇ ਵੱਡੇ ਡੱਬੇ ਵਿੱਚ ਪਏ ਹਨ। ਡਾਲਰ ਦਾ ਇੱਕ ਹੈ”।
ਸਰ੍ਹੀ ਦੀ ਮੁੱਖ ਮਾਰਕੀਟ ਸਕਾਟ ਰੋਡ ਤੇ ਇੰਜ ਸ਼ਰੇਆਂਮ ਡੋਡੇ ਵਿਕਣੇ ਮੇਰੇ ਲਈ ਹੈਰਾਨੀ ਵਾਲੀ ਗੱਲ ਸੀ।
ਕਨੇਡਾ ਵਿੱਚ ਬਹੁਤੇ ਡੋਡੇ ਅਮਰੀਕਾ ਦੀ ਐਰੀਜੋਨਾ ਸਟੇਟ ਤੋਂ ਆੳਂਦੇ ਹਨ। ਮੇਰੇ ਇੱਕ ਮਿੱਤਰ ਦੇ ਬੇਟੇ ਨੇ ਦੱਸਿਆ ਕਿ ਆਪਣੀ ਕੈਲੇਫੋਰਨੀਆਂ ਦੀ ਟਰੱਕ ਫੇਰੀ ਦੌਰਾਂਨ ਇੱਕ ਵਾਰ ਵਾਪਸੀ ਤੇ ਉਹ ਡੋਡਿਆਂ ਦੇ ਪੰਜ ਸੌ ਬਕਸੇ ਦਾ ਲੋੜ੍ਹ ਲੈ ਕਿ ਆਇਆ ਸੀ। ਜਿਸਦੀ ਬਕਾਇਦਾ ਡਲਿਵਰੀ ਦੀ ਰਸੀਦ ਉਸ ਕੋਲ ਸੀ। ਮੈ ਇੱਕ ਦਿਨ ਕਨੇਡਾ ਰੇਡੀਉ ਤੋਂ ਖਬਰਾਂ ਸੁਣ ਰਿਹਾ ਸੀ ਤਾਂ ਪਤਾ ਲੱਗਾ ਕਿ ਕਨੇਡਾ ਪੁਲਿਸ ਨੇ ਇੱਕ ਪੰਜਾਬੀ ਗ੍ਰਿਫਤਾਰ ਕੀਤਾ ਸੀ।ਜਿਸਨੇ ਆਪਣੇ ਘਰ ਦੇ ਪਛਵਾੜੇ ਪੋਸਤ ਬੀਜਿਆ ਹੋਇਆ ਸੀ।ਕਨੇਡਾ ਵਿੱਚ ਪੋਸਤ ਵਿਕਦਾ ਵੀ ਹੈ ਤੇ ਫੜ੍ਹਿਆ ਵੀ ਜਾਂਦਾ। ਅਜੀਬ ਮਾਜਰਾ ਸੀ। ਮੈਨੂੰ ਪਿੱਛੋਂ ਪਤਾ ਚੱਲਿਆ ਕਿ ਅਮਰੀਕਾ ਕਨੇਡਾ ਵਿੱਚ ਫੁੱਲਾਂ ਲਈ ਪੋਸਤ ਬਜਿਣਾ ਗਲਤ ਨਹੀਂ ਪਰ ਉੱਘੇ ਬੁਟੇ ਨੂੰ ਟੱਕ ਲਾ ਕੇ ਅਫੀਂਮ ਬਨਾਉਣੀ ਗੈਰ ਕਾਨੂੰਨੀ ਹੈ।
ਕਾਮਨਵੈਲਥ ਦੇਸ਼ਾਂ ਵਿੱਚ ਪਹਿਲੀ ਤੇ ਦੁਜੀ ਵਿਸ਼ਵ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ 11 ਨਵੰਬਰ ਦਾ ਦਿਨ ਮਨਾਇਆ ਜਾਂਦਾ ਹੈ।ਕਨੇਡਾ ਵਿੱਚ ਕੇਂਦਰ ਦੀ ਇਸ ਦਿਨ ਦੀ ਸਰਕਾਰੀ ਛੁੱਟੀ ਹੁੰਦੀ ਹੈ।ਇੰਗਲੈਂਡ ਅਸਟਰੇਲੀਆ ਅਤੇ ਕਨੇਡਾ ਵਿੱਚ ਇਸ ਨੂੰ ਯਾਦਗਾਰ ਦਿਵਸ ਤੇ ਸਾਊਥ ਅਫਰੀਕਾ ਤੇ ਮਾਲਟਾ ਵਿੱਚ ਪੋਸਤ ਦਿਵਸ ਕਹਿਕੇ ਮਨਾੳਂਦੇ ਹਨ।ਪਹਿਲੀ ਸੰਸਾਰ ਜੰਗ 11 ਨਵੰਬਰ 1918 ਨੂੰ ਖਤਮ ਹੋਈ ਸੀ।ਇਸ ਦਿਨ ਸ਼ਹੀਦਾਂ ਦੀ ਯਾਦਗਾਰ ਤੇ ਪੋਸਤ ਦੇ ਫੁੱਲਾਂ ਦੀਆਂ ਮਾਲਾਂ ਚੜ੍ਹਾਈਆਂ ਜਾਦੀਆਂ ਹਨ। ਯਾਦਗਾਰੀ ਦਿਨ ਤੇ ਪੋਸਤ ਦੇ ਫੁੱਲਾਂ ਨੂੰ ਗੋਰੇ ਪੌਪੀ ਫਲਾਵਰ ਕਹਿਕੇ ਆਪਣੇ ਕੋਟਾਂ ਤੇ ਲਾਉਂਦੇ ਹਨ। ਼ਪੋਸਤ ਦੇ ਲਾਲ ਸੁਹੇ ਫੁੱਲ ਗੁਲਾਬ ਨੂੰ ਮਾਤ ਪਾਉਂਦੇ ਹਨ। ਮਿਸਰ ਦੀਆਂ ਤਿੰਨ ਹਜਾਰ ਸਾਲ ਪੁਰਾਣੀਆਂ ਕਬਰਾਂ ‘ਚੋਂ ਵੀ ਪੋਸਤ ਦੇ ਫੁੱਲ ਮਿਲੇ ਹਨ।
ਕਨੇਡਾ ਦਾ ਲੈਫਟੀਨੈਂਟ ਕਰਨਲ ਜੌਹਨ ਅਲੈਗਜੈਂਡਰ ਮੈਕਲੇ ਪਹਿਲੀ ਸੰਸਾਰ ਜੰਗ ਵਿੱਚ ਫੌਜੀ ਡਾਕਟਰ ਸੀ। ਸਿਪਾਹੀ ਹੋਣ ਦੇ ਨਾਲ ਨਾਲ ਉਹ ਇੱਕ ਸਰਜਨ,ਲੇਖਕ ਤੇ ਕਵੀ ਵੀ ਸੀ। ਉਹ ਜੰਗ ਦੌਰਾਂਨ ਮਰ ਗਿਆ ਸੀ।ਕਨੇਡਾ ਸਰਕਾਰ ਨੇ ਉਹਦੀ ਯਾਦ ਵਿੱਚ ਡਾਕ ਟਿਕਟ ਵੀ ਜਾਰੀ ਕੀਤੀ ਸੀ। ਮੁਹਾਜ ਤੇ ਹੀ ਉਸ ਇੱਕ ਕਵਿਤਾ ਲਿਖੀ ਸੀ ਜਿਸ ਵਿੱਚ ਉਹ ਪੋਸਤ ਦੇ ਫੁੱਲਾਂ ਦਾ ਜਿਕਰ ਕਰਦਾ ਹੈ ਕਿ ਜਿੱਥੇ ਗਹਿ ਗੱਚ ਲੜਾਈ ਦੌਰਾਂਨ ਲਹੂ ਦੇ ਦਰਿਆ ਵਗੇ ਪਿੱਛੋਂ ਉਸ ਥਾਂ ਤੇ “ਫਲੈਂਡਰਜ ਦੇ ਖੇਤਾਂ ਵਿੱਚ ਪੋਸਤ ਦੇ ਸੂਹੇ ਫੁੱਲ ਉੱਘਦੇ ਹਨ।” ਪਿੱਛੋਂ ਇਹ ਕਵਿਤਾ ਦੋ ਸੰਸਾਰ ਜੰਗਾਂ ਦੇ ਸ਼ਹੀਦਾਂ ਦੀ ਯਾਦ ਨੂੰ ਸਮਰੱਪਤ ਕਰ ਦਿੱਤੀ ਗਈ।
ਗੋਰੇ ਫੁੱਲਾਂ ਲਈ ਵੀ ਤੇ ਬਰੈੱਡ,ਬਰਗਰ ਆਦਿ ਤੇ ਖਸਖਸ ਦੇ ਦਾਣੇ ਲਾਉਣ ਲਈ ਪੋਸਤ ਦੀ ਖੇਤੀ ਕਰਦੇ ਹਨ। ਪੋਸਤ ਦੀ ਖੇਤੀ ਗੈਰ ਕਾਨੂੰਨੀ ਨਹੀਂ। ਪਰ ਤੁਸੀਂ ਪੋਸਤ ਦੇ ਬੂਟੇ ਨੂੰ ਟੱਕ ਨਹੀਂ ਲਗਾ ਸਕਦੇ। ਕਿਉਂਕਿ ਟੱਕ ਲਾੳਣ ਨਾਲ ਬੂਟੇ ਦਾ ਦੁੱਧ ਸਿੰਮਦਾ ਹੈ ਜੋ ਜੰਮ ਕੇ ਅਫੀੰਮ ਬਣ ਜਾਂਦੀ ਹੈ।ਮੈਨੂੰ ਦੱਸਿਆ ਗਿਆ ਕਿ ਇਨ੍ਹਾਂ ਡੋਡਿਆਂ ਵਿੱਚ ਨਸ਼ਾ ਨਹੀਂ ਹੁੰਦਾ ਜਾਂ ਬਹੁਤ ਮਾਮੁਲੀ ਜਿਹਾ ਹੁੰਦਾ।ਪਰ ਇਹ ਗੱਲ ਮੰਨਣ ਵਾਲੀ ਨਹੀਂ ਸੀ।ਇੱਕ ਦਿਨ ਮੇਰੇ ਇੱਕ ਦੋਸਤ ਨੇ ਦੋ ਡੋਡੇ ਉਬਾਲ ਕੇ ਚਾਹ ਬਣਾਈ। ਚਾਹ ਵਿੱਚ ਅਫੀਮ ਵਰਗਾ ਨਸ਼ਾ ਸੀ। ਦਰਅਸਲ ਗੋਰੇ ਸਾਫ,ਸ਼ੁੱਧ ਤੇ ਵਧੀਆ ਕਿਸਮ ਵਿੱਚ ਯਕੀਨ ਰੱਖਦੇ ਹਨ।ਉਹ ਡੋਡਿਆਂ ਵਿੱਚੋਂ ਖਸਖਸ ਹੀ ਵਰਤਦੇ ਹਨ।, ਜਿਸ ਵਿੱਚ ਮਾਮੂਲੀ ਜਿਹਾ ਨਸ਼ਾ ਹੁੰਦਾ।ਸਾਡੇ ਦੇਸੀ ਲੋਕ ਪੂਰੇ ਡੋਡੇ ਨੂੰ ਸਮੇਤ ਡੰਡੀ ਹੱਥ ਨਾਲ ਮਸਲਕੇ ਭੁੱਕੀ ਬਣਾ ਲੈਂਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਸਦੇ ਫੁਸ,ਡੰਡੀ ਤੇ ਛਿਲਕੇ ਵਿੱਚ ਵੀ ਕੁੱਝ ਨਾ ਕੁੱਝ ਨਸ਼ਾ ਤਾਂ ਹੋਵੇਗਾ ਹੀ ।
ਲੇਖ ਦੇ ਸ਼ੁਰੁ ਵਿੱਚ ਜਿਨ੍ਹਾਂ ਬਾਬਿਆਂ ਦਾ ਜਿਕਰ ਹੋਇਆ ਸੀ। ਉਹ ਸਾਰੇ ਕਨੇਡਾ ਵਿਆਹੇ ਧੀਆਂ ਪੁੱਤਾਂ ਦੇ ਦਾਜ ‘ਚ ਗਏ ਅਣਪੜ੍ਹ ਪੇਂਡੂ ਹਨ । ਜਿਹੜੇ ਪੰਜਾਬ ਵਾਲੀਆਂ ਸਾਰੀਆਂ ਬਹਿਵਤਾਂ ਨਾਲ ਹੀ ਲੈ ਗਏ ਤੇ ਉਨ੍ਹਾਂ ਗੋਰਿਆਂ ਦੇ ਇਸ ਪਵਿੱਤਰ ਫੁੱਲ ਵਿੱਚੋਂ ਵੀ ਭੁੱਕੀ ਲੱਭ ਲਈ ਹੈ।ਇੰਜ ਹੀ ਇੱਕ ਦਿਨ ਮੈਨੂੰ ਇੱਕ ਵੱਡੇ ਸਟੋਰ ਤੇ ਦੋ ਪੰਜਾਬੀ ਮੁੰਡੇ ਮਿਲੇ ਜਿਹੜੇ ੱਿਕ ਉੱਚਾ ਸਟੈਂਡ ਵਾਲਾ ਗੈਸ ਚੁੱਲ੍ਹਾ ਲੱਭ ਰਹੇ ਸਨ। ਚੁੱਲ੍ਹਾ ਖਰੀਦਣ ਪਿੱਛੋਂ ਉਨ੍ਹਾਂ ਦਸ ਭੇਲੀਆਂ ਦੇਸੀ ਗੁੜ ਖਰੀਦਆ। ਸ਼ੱਕ ਜਿਹਾ ਪੈਣ ਤੇ ਮੈਂ ਉਨ੍ਹਾਂ ਨੂੰ ਆਪਣੇ ਲੇਖਕ ਹੋਣ ਬਾਰੇ ਦੱਸਕੇ ਪੁੱਛ ਹੀ ਲਿਆ ਕਿ ਕਨੇਡਾ ‘ਚ ਦੇਸੀ ਗੁੜ ਦਾ ਕੀ ਕਰੋਗੇ? ਉਨ੍ਹਾਂ ਮੈਨੂੰ ਨਾਲ ਚੱਲਣ ਦੀ ਸੁਲਾਹ ਮਾਰਦਿਆਂ ਕਿਹਾ, “ ਬਾਈ ਜੀ ਦੱਸ ਤਾਂ ਦਿੰਦੇ ਹਾਂ ਪਰ ਅਖਬਾਰਾਂ ‘ਚ ਸਾਡਾ ਨਾਂਮ ਨਾ ਲਿਖਿਉ ।ਕਨੇਡੀਅਨ ਵਿਸਕੀ ਮਹਿੰਗੀ ਬੜੀ ਹੋ ਗਈ ਹੈ ਤੇ ਸਕੌਚ ਨੂੰ ਤਾਂ ਹੱਥ ਵੀ ਨਹੀਂ ਲੱਗਦਾ।ਅਸੀਂ ਗੁੜ ਦੀ ਘਰੇ ਕੱਢਾਗੇ।” ਕਨੇਡਾ ਵਿੱਚ ਸ਼ਰਾਬ ਖਾਣ ਪੀਣ ਵਾਲੀ ਚੀਜ ਹੋਣ ਕਰਕੇ ਘਰੇ ਕੱਢੀ ਤਾਂ ਜਾ ਸਕਦੀ ਹੈ ਪਰ ਵੇਚੀ ਨਹੀਂ ਜਾ ਸਕਦੀ। ਉਂਜ ਗੋਰਿਆਂ ਨੂੰ ਇਹ ਪਤਾ ਵੀ ਨਹੀਂ ਕਿ ਪੰਜਾਬੀ ਤਾਂ ਘਰੇ ਉਬਾਲੇ ਜਹਿਰ ਨੂੰ ਵੀ ‘ਕਮਾਲ ਦੀ ਦਾਰੂ’ ਕਹਿ ਕਿ ਪੀ ਲੈਂਦੇ ਹਨ ।ਦਿਲ ਤਾਂ ਕਰਦਾ ਸੀ ਕਹਿ ਦਿਆਂ ‘ਭਲਿਉ,ਇਹੀ ਕੁੱਝ ਤਾਂ ਪੰਜਾਬ ‘ਚ ਵੀ ਕਰਦੇ ਆਏ ਹੋਂ।ਸੱਤ ਸਮੁੰਦਰੋਂ ਪਾਰ ਆ ਕੇ ਗੋਰਿਆਂ ਦੀ ਕੋਈ ਚੰਗੀ ਗੱਲ ਵੀ ਸਿੱਖ ਲੈਂਦੇ। ਹਰ ਵੇਲੇ ਜਿਹੜਾ ਸਿੱਖੀ ਨੂੰ ਖਤਰਾ ਤੇ ਕੌਮ ਵਿਰੁੱਧ ਡੂੰਘੀ ਸਾਜਸ਼ ਦਾ ਜਿਹੜਾ ਰਾਗ ਸਵੇਰੇ ਸ਼ਾਂਮ ਅਲਾਪਦੇ ਰਹਿੰਦੇ ਹੋ। ਉਹ ਖਤਰਾ ਜਾਂ ਸਾਜਸ਼ ਕੋਈ ਹੋਰ ਨਹੀਂ ਕਰਦਾ ਤੁਸੀਂ ਖੁਦ ਹੀ ਮਰਨਾ ਚਾਹੁੰਦੇ ਹੋ।’ ਪਰ ਚੁੱਪ ਹੀ ਰਿਹਾ।
 

(27 ਸਤੰਬਰ 2007)

bI[aYs[iZwloN, aYzvokyt
146, aYzvokyt sosfietI, sYktr 49–ey[
cMzIgVH – 160047
mobfeIl:9988091463
e-mail : dhillonak@yahoo.com

website---http://www.geocities.com/dhillonak/mypage.html

e-mail:
ilKfrI


© likhari: Punjabi Likhari Forum-2001-2007

 

 

ilKfrI
Likhari


© likhari: Punjabi Likhari Forum-2001-2007

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.