ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 08 May, 2008

ਲੇਖ/ਵਿਚਾਰ/ਜਾਣਕਾਰੀ/ਚੇਤੇ ਦੀ ਚੰਗੇਰ/ਵਿਚਲੀ ਗੱਲ

ਵਿਚਲੀ ਗੱਲ:
ਏਅਰ ਪੋਰਟ ਤੇ ਪੱਗ ਕਾਰਨ ਅਮਰੀਕਨਾਂ ਮੈਨੂੰ ਅਰਬੀ ਸਮਝ ਲਿਆ (39)
ਐਡਵੋਕੇਟ ਬੀ.ਐਸ. ਢਿੱਲੋਂ ਚੰਡੀਗੜ੍ਹ


ਸਰਦਾਰ ਬਰਿੰਦਰ ਸਿੰਘ ਢਿੱਲੋਂ, ਹਾਈਕੋਰਟ ਦੇ ਐਡਵੋਕੇਟ ਹੋਣ ਦੇ ਨਾਲ ਨਾਲ, ਕੌਮਾਂਤਰੀ ਪੱਧਰ ਦੇ ਸਥਾਪਤ ਪੰਜਾਬੀ ਲੇਖਕ ਵੀ ਹਨ। ਬਹੁਤ ਸਮੇਂ ਤੋਂ ਉਹ ਦਰਜਨਾਂ ਅਖ਼ਬਾਰਾਂ ਵਿੱਚ ਲਗਾਤਾਰ ਛੱਪ ਰਹੇ ਹਨ ਅਤੇ ਦੇਸ਼ ਵਿਦੇਸ਼ਾਂ ਵਿੱਚ ਉਹਨਾਂ ਦੀਆਂ ਰਚਨਾਵਾਂ ਨੂੰ ਪਾਠਕਾਂ ਵਲੋਂ ਬੜੇ ਸ਼ੌਕ ਨਾਲ ਪੜ੍ਹਿਆ ਅਤੇ ਸਲਾਹਿਆ ਜਾਂਦਾ ਹੈ। ਉਹਨਾਂ ਦੇ ਦੋ ਨਾਵਲ: (1) ਵਾਵਰੋਲੇ, ਅਤੇ (2) ਬਾਜ਼ ਛੱਪਣ ਉਪਰੰਤ ਬਹੁਤ ਸਲਾਹੇ ਗਏ। ਉਹ ਅਨੇਕਾਂ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਆ ਰਹੇ ਹਨ।
'ਲਿਖਾਰੀ' ਨੂੰ ਮਾਣ ਹੈ ਕਿ ਹੁਣ ਤੱਕ ਉਹਨਾਂ ਦੀਆਂ ਉੱਚ-ਪਾਏ ਦੀਆਂ 38 ਰਚਨਾਵਾਂ 'ਲਿਖਾਰੀ' ਦੇ ਪੰਨਿਆਂ ਤੇ ਸੁਸ਼ੌਭਿਤ ਹਨ। 'ਲਿਖਾਰੀ' ਦੇ ਪਾਠਕਾਂ ਲਈ ਉਹਨਾਂ ਦੀ ਇੱਕ ਹੋਰ ਰਚਨਾ
'ਏਅਰ ਪੋਰਟ ਤੇ ਪੱਗ ਕਾਰਨ ਅਮਰੀਕਨਾਂ ਮੈਨੂੰ ਅਰਬੀ ਸਮਝ ਲਿਆ' ਹਾਜ਼ਰ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।-----'ਲਿਖਾਰੀ'

     

 

         ਮੈਂ ਟੈਕਸਾਸ ਯੁਨੀਵਰਸਿਟੀ ਦੀ ਤੀਸਰੀ ਵਿਸ਼ਵ ਸ਼ਾਂਤੀ ਕਾਨਫਰੰਸ ਵਿੱਚ ਸ਼ਾਮਲ ਹੋਣ ਪਿੱਛੋਂ ਲਾਸ ਵੇਗਸ ਲਈ ਯੁਨਾਈਟਿਡ ਏਅਰਲਾਇਨਜ ਦੀ ਫਲਾਈਟ ਬੁੱਕ ਕਰਵਾ ਰੱਖੀ ਸੀਇਸ ਕਾਨਫਰੰਸ ਵਿੱਚ 43 ਦੇਸ਼ਾਂ ਤੇ ਅਮਰੀਕਾ ਦੀਆਂ 34 ਸਟੇਟਾਂ ਵਿੱਚੋਂ ਇੱਕ ਹਜਾਰ ਡੈਲੀਗੇਟ ਹਿੱਸਾ ਲੈ ਰਹੇ ਸਨਮੈਂ ਜਿਹਾ ਦੇਸ ਤਿਹਾ ਭੇਸ ਦੇ ਮੁਹਾਵਰੇ ਅਨੁਸਾਰ ਅਮਰੀਕਾ ਦੀ ਟੈਕਸਾਸ ਸਟੇਟ ਜਿਸ ਨੂੰ ਕਾਉ ਬੁਆਏ ਸਟੇਟਵੀ ਕਿਹਾ ਜਾਦਾ, ਵਿੱਚ ਪੱਗ ਨਹੀਂ ਸੀ ਬੰਨ੍ਹਦਾ ਸਿਰ ਤੇ ਕੈਪ ਲੈ ਕੇ ਮੈਂ ਘੁੰਮਦਾ ਰਹਿੰਦਾਅਮਰੀਕਾ ਉੱਤੇ ਅਲ ਕਾਇਦਾ ਦੇ ਹਮਲੇ ਪਿੱਛੋਂ  ਅਮਰੀਕਾ ਵਿੱਚ ਕਈ ਸਿੱਖਾਂ ਨੂੰ ਨਸਲੀ ਹਿੰਸਾ ਦਾ ਸਿ਼ਕਾਰ ਹੋਣਾ  ਪਿਆਇੱਕ ਦੋ ਮਾਰੇ ਵੀ ਗਏ ਸਨਮੈਕਸੀਕੋ ਦੀ ਸਰਹੱਦ ਨਾਲ ਲੱਗਦੇ ਅਮਰੀਕਾ ਦੇ ਐਰੀਜੋਨਾ, ਨਿਊ ਮੈਕਸੀਕੋ, ਟੈਕਸਾਸ ਆਦਿ ਸੂਬਿਆਂ ਸਮੇਤ, ਤਿੰਨ ਦਰਜਨ ਦੱਖਣੀ ਸੂਬਿਆਂ  ਵਿੱਚ ਸਿੱਖ ਵਸੋਂ ਬਹੁਤ ਘੱਟ ਹੈ ਪੱਗ ਵਾਲਾ ਤਾਂ ਕੋਈ ਨਜਰ ਹੀ ਨਹੀਂ ਆਉਂਦਾਸਿਰਫ  ਐਤਵਾਰ ਨੂੰ ਗੁਰਦਵਾਰੇ ਜਾਣ ਵੇਲੇ ਦਸ ਕੁ ਫੀ ਸਦੀ ਲੋਕ ਪੱਗ ਬੰਨ੍ਹ ਲੈਂਦੇ ਹਨ ਪਲੈਨੋ ਰਹਿੰਦੇ ਮੇਰੇ ਦੋਸਤ ਦੇ ਭਰਾ ਨਾਲ ਮੈਂ ਗਾਰਲੈਂਡ ਦੇ ਗੁਰਦਵਾਰੇ ਗਿਆ ਸੀਗੁਰਦਵਾਰੇ ਤੋਂ ਬਾਹਰ ਨਿੱਕਲਦਿਆਂ ਹੀ ਉਸਨੇ ਪੱਗ ਲਾਹ ਕੇ ਕਾਰ ਦੀ ਪਿਛਲੀ ਸੀਟ ਤੇ ਰੱਖ ਲਈ ਮੈਂ ਇਸ ਤਰਾਂ ਪੱਗ ਕੱਛ ਚ ਦੇਣ ਤੋਂ ਹੱਸ ਪਿਆ ਤਾਂ ਉਸ ਕਿਹਾ, ‘ਭਰਾ ਜੀ ਰੱਬ ਨੇੜੇ ਕਿ ਘਸੁੰਨਪੱਗਾਂ ਵਾਲੇ ਸਰਦਾਰਾਂ ਨੂੰ ਉਥੇ ਅਰਬ ਦੇ ਮੁਸਲਮਾਨ ਹੀ ਸਮਝਦੇ ਹਨਤੇ ਮੁਸਲਮਾਨਾਂ ਨੂੰ ਆਮ ਅਮਰੀਕਨ ਬਿਨ ਲਾਦਨ ਦੇ ਬੰਦੇ ਸਮਝਦੇ ਹਨ ਕਿਉਂਕਿ ਸਿਆਸਤ ਦੀ ਇਸ ਲੜਾਈ ਨੂੰ ਇਸਾਈਆਂ ਤੇ ਮੁਸਲਮਾਨਾਂ ਦੀ ਲੜਾਈ ਬਣਾ ਦਿੱਤਾ ਗਿਆ ਹੈਬਿਨ ਲਾਦਨ ਆਪਣੀਆਂ ਟੇਪਾਂ ਚ ਇਸਾਈਆਂ ਨੂੰ ਮੁਸਲਮਾਨ ਬਨਣ ਦੀ ਸਲਾਹ ਦੇ ਰਿਹਾ ਹੈ

          31 ਮਈ ਨੂੰ ਸਵੇਰੇ 5 ਵਜੇ ਮੈਂ ਡਲਸ ਐੱਫ ਡਵਲਿਊ ਦੇ ਕੌਮਾਂਤਰੀ ਹਵਾਈ ਅੱਡੇ ਪਹੁੰਚ ਗਿਆਪਲੈਨੋਂ ਤੋਂ ਮੇਰੇ ਦੋਸਤ ਦਾ ਲੜਕਾ ਮੈਨੂੰ ਆਪਣੀ ਕਾਰ ਤੇ ਛੱਡ ਗਿਆ ਸੀਪਾਸਪੋਰਟ ਤੇ ਮੇਰੀ ਪੱਗ ਵਾਲੀ ਫੋਟੋ ਹੋਣ ਕਾਰਨ ਉਸ ਦਿਨ ਮੈਂ ਪੱਗ ਬੰਨ੍ਹ ਲਈ ਸੀਕਨੇਡਾ ਚ ਮੈਂ ਪੱਗ ਹੀ ਬੰਨ੍ਹਦਾ ਸੀਇਮੀਗਰੇਸ਼ਨ ਤੋਂ ਵਿਹਲਾ ਹੋ ਕਿ ਮੈਂ ਸਕਿਉਰਿਟੀ ਚੈੱਕ ਲਈ ਹਾਲ ਵੱਲ ਵਧਿਆਬੂਟ ਬੈਲਟ, ਬਟੂਆ, ਕੋਟ, ਪੈੱਨ, ਸਿੱਕੇ, ਬੈਗ ਸਮੇਤ  ਸਾਰਾ ਸਮਾਨ ਐਕਸਰੇ ਮਸ਼ੀਨ ਵਿੱਚੋਂ ਲੰਘ ਗਿਆਮੈਂ ਵੀ ਦੂਜੇ ਪਾਸੇ ਲੱਗੇ ਮੈਟਲ ਡਿਟੇਕਟਰ ਵਿੱਚੋਂ ਲੰਘ ਕੇ ਅਗਾਂਹ ਜਾਣ ਲੱਗਾ ਤਾਂ ਸਕਿਉਰਟੀ ਵਾਲੇ ਨੇ ਮੈਨੂੰ ਅੱਗੇ ਹੋ ਕੇ ਰੋਕ ਲਿਆ ਮੇਰੇ ਰੁਕਦਿਆਂ ਹੀ ਉਹਨੇ ਮੈਨੂੰ ਕੰਧ ਉੱਤੇ ਲੱਗੇ ਕੈਮਰੇ ਹੇਠ ਖਲੋਣ ਲਈ ਕਿਹਾ ਮੈਂ ਸੂਲੀ ਚੜ੍ਹੇ ਈਸਾ ਦੀ ਤਸਵੀਰ ਵਾਂਗ ਬਾਹਾਂ ਫੈਲਾਅ ਕੇ ਕੰਧ ਨਾਲ ਢੋਅ ਲਾ ਕੇ ਖੜੋ ਗਿਆਇਨ੍ਹਾਂ ਨੇ ਤਾਂ ਸਾਡੇ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਦੇ ਬੂਟ ਲੁਹਾ ਲਏ ਸਨ ਮੈਂ ਕਿਹੜੇ ਬਾਗ ਦੀ ਮੂਲੀ ਸਾਂਬੜਾ ਅਜੀਬ ਲੱਗ ਰਿਹਾ ਸੀ ਪਰ ਉਨ੍ਹਾਂ ਦੀ ਆਪਣੀ ਮਜਬੂਰੀ ਸੀ ਜਿਹੜੇ ਪਾਣੀ ਦੀ ਬੋਤਲ ਜਹਾਜ ਵਿੱਚ ਨਹੀਂ ਸਨ ਲਿਜਾਣ ਦਿੰਦੇ ਉਹ  ਵਗੈਰ ਸਕਰੀਨਿੰਗ ਦੇ ਕਿਵੇਂ ਜਾਣ ਦੇ ਦਿੰਦੇਡੇਢ ਸੌ ਮੁਸਾਫਰਾਂ ਦੀ ਜਾਨ ਦਾ ਸਵਾਲ ਸੀਮੈਂ ਜਹਾਜ ਦੇ ਗੇਟ ਵੱਲ ਚੱਲ ਪਿਆ, ਮਨਾ ਇਹ ਕਿਹੜਾ ਤੈਨੂੰ ਜਹਾਜ ਚੜ੍ਹਣ ਲਈ ਘਰੋਂ ਬੁਲਾ ਕੇ ਲਿਆਏ ਸੀ

         ਟੈਕਸਾਸ ਦੇ ਸ਼ਹਿਰ ਡੈਲਸ ਦਾ ਹਵਾਈ ਅੱਡਾ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦੇ ਵੱਡੇ ਹਵਾਈ ਅੱਡਿਆਂ ਵਿੱਚੋਂ ਹੈ ਇੱਥੇ ਹਵਾਈ ਪੱਟੀ ਤੇ ਜਹਾਜ ਰੁਕਦਾ ਰੁਕਦਾ ਹੀ ਪੰਦਰਾਂ ਮਿੰਨਟ ਲਾ ਦਿੰਦਾ ਹੈਹਵਾਈ ਅੱਡੇ ਤੇ ਹਜਾਰਾਂ ਲੋਕਾਂ ਦੀ ਭੀੜ ਵਿੱਚ ਮੈ ਇਕੱਲਾ ਹੀ ਪੱਗ ਵਾਲਾ ਸੀ ਉਨ੍ਹਾਂ ਨੂੰ ਵੀ ਮੇਰੀ ਪੱਗ ਬਿਨ ਲਾਦਨ ਵਰਗੀ ਹੀ ਲੱਗੀ ਹੋਵੇਗੀ ਪਰ ਮੈਨੂੰ ਪਿੱਛੋਂ ਦੱਸਿਆ ਗਿਆ ਕਿ  ਮੈਟਲ ਡਿਟੈਕਟਰ ਵਿੱਚ, ਪੱਗ ਵਿੱਚ ਛੁਪੇ ਵਿਸ਼ੇਸ਼ ਧਮਾਕਾਖੇਜ ਤਰਲ ਪਦਾਰਥ ਦੀ ਸਹੀ ਸਕਰੀਂਨਿੰਗ ਨਹੀਂ ਸੀ ਹੁੰਦੀਪੰਜਾਬ ਵਿੱਚ  ਹੋਏ ਕੁੱਝ ਕੇਸ ਮੇਰੇ ਧਿਆਨ ਵਿੱਚ  ਹਨ ਜਿਨ੍ਹਾਂ ਵਿੱਚ ਪੱਗਾਂ ਵਿੱਚੋਂ ਅਫੀਮ ਬਰਾਮਦ ਹੋਈ ਸੀ ਪਿਛਲੇ ਸਾਲੀਂ ਹੀ ਇੱਕ ਸ਼੍ਰੋਮਣੀ ਕਮੇੱਟੀ ਮੈਂਬਰ ਦੀ ਪੱਗ ਲੁਹਾ ਕਿ ਸੰਗਰੂਰ ਦੀ ਪੁਲਿਸ ਨੇ ਅਫੀਮ ਬਰਾਮਦ ਕੀਤੀ ਸੀਅਮਰੀਕਨ ਪੱਗ ਨੂੰ ਵਿਸ਼ੇਸ਼ ਕੈਮਰੇ ਨਾਲ ਵੇਖਦੇ ਸਨਮੈਨੂੰ ਉਨ੍ਹਾਂ ਪੱਗ ਲਾਹੁਣ ਲਈ ਨਹੀਂ ਕਿਹਾਸਕਿਉਰਟੀ ਵਾਲੇ ਨੇ ਸਿਰ ਤੋਂ ਪੈਰਾਂ  ਤੱਕ ਹੱਥ ਫੜੇ ਮੈਟਲ ਡਿਟੈਕਟਰ ਨਾਲ ਮੈਨੂੰ ਟੋਹਿਆ। 

         ਛੋਤ ਜਿਹੀ ਲੁਹਾ ਕਿ ਮੈਂ ਜੁੱਤੇ ਪਾਉਣ ਲਈ ਅਗਾਂਹ ਹੋਇਆਅਗਾਂਹ ਇੱਕ ਕਾਲਾ ਮੇਰੇ ਬੈਗ ਦੀ ਤਲਾਸ਼ੀ ਲੈ ਰਿਹਾ ਸੀਕੋਲ ਹੀ ਖਤਰਨਾਕ ਕਿਸਮ ਦੇ ਹਥਿਆਰਾਂ ਨਾਲ ਲੈਸ ਇੱਕ ਹਬਸ਼ੀ ਪੁਲਸ ਅਫਸਰ ਖੜ੍ਹਾ ਸੀ ਉਹਨੇ ਸਾਬਣ ਘੋਲ ਦੀ ਸ਼ੀਸ਼ੀ, ਪੇਸਟ ਤੇ ਪ੍ਰਫਿਊਮ ਬੈਗ ਚੋਂ ਕੱਢਕੇ ਰੱਖ ਲਏ ਮੈਂ ਬੈਲਟ ਕਸਦਾ ਕਸਦਾ ਮੋਢੇ ਬੇਗ ਪਾ ਕੇ ਅਗਾਂਹ ਚੱਲ ਪਿਆ ਇੱਥੇ ਪੱਗ ਦਾ ਮਸਲਾ ਫਰਾਂਸ ਤੋਂ ਵੱਖਰਾ ਸੀਫਰਾਂਸ ਵਿੱਚ ਸਕੂਲੀ ਬੱਚਿਆਂ ਤੇ ਪੱਗ ਬੰਨ੍ਹਣ ਦੀ ਮਨਾਹੀ ਹੈ ਪਰ ਮੈਨੂੰ ਅਮਰੀਕਨਾਂ ਪੱਗ ਬੰਨ੍ਹਣੋ ਨਹੀਂ ਰੋਕਿਆ ਤੇ ਨਾ ਹੀ ਮੇਰੀ ਪੱਗ ਲੁਹਾਈ ਸੀਪੰਜਾਬ ਵਿੱਚ ਲੋਕ ਅਮਰੀਕਨ ਹਵਾਈ ਅੱਡਿਆਂ ਤੇ ਪੱਗ ਲਾਹੁਣੀ ਹੀ ਸਮਝ ਰਹੇ ਹਨ

         ਜੇ ਮੈਂ ਉਨਾਂ ਨਾਲ ਬਹਿਸ ਕਰਦਾ ਤਾਂ ਉਹ ਮੈਨੂੰ ਜਹਾਜ ਚੜ੍ਹਾਉਣ ਦੀ ਥਾਂ ਜੇਲ਼੍ਹ ਭੇਜ ਦਿੰਦੇਜਾਂ ਫਿਰ ਪਿੱਛੋਂ ਅਖਬਾਰਾਂ ਵਿੱਚ ਪੱਗ ਦੀ ਤੌਹੀਂਨ ਦਾ ਬਿਆਨ ਦੇ ਕੇ ਜਿੰਦਾ ਸ਼ਹੀਦ ਬਨਣ ਦੀ ਕੋਸਿ਼ਸ਼ ਕਰਦਾਸਿਰ ਤੋਂ ਪੱਗ ਲੁਹਾਈ ਦੀ ਗੱਲ ਬਣਾ ਦਿੰਦਾਪਰ ਮੈਨੂੰ ਪਤਾ ਸੀ ਕਿ ਇਸ ਕੰਮ ਲਈ ਬੜੇ ਲੋਕ ਮੈਦਾਨ ਚ ਕੁੱਦਣਗੇਪੜਤਾਲ ਕਰਨ ਲਈ ਵਫਦ ਬਣਾ ਕੇ  ਸੈਰਾਂ ਹੋਣਗੀਆਂ, ਪੱਗੜੀ ਸੰਘਰਸ਼ ਜਾਰੀ ਰੱਖਣ ਲਈ ਫੰਡ ਇਕੱਠੇ ਹੋਣਗੇ, ‘ਪਗੜੀ ਸੰਭਾਲ ਸਿੱਖਾ ਵਰਗੇ ਲੇਖ ਛਪਣਗੇਪੱਗ ਮਸਲਾ ਜਿੱਤਣ ਦੀਆਂ ਖਬਰਾਂ ਛਪਣਗੀਆਂਕੋਈ ਗਰਮ ਜਥੇਦਾਰ ਅਮਰੀਕਾ ਨੂੰ ਸਿੰਘਾਂ ਨਾਲ ਪੰਗੇ ਲੈਣ ਤੋਂ ਬਾਜ ਆਉਣ ਦੀ ਧਮਕੀ ਦੇਵੇਗਾ, ਦੂਰ ਪੰਜਾਬ ਵਿੱਚ ਕੋਈ ਮੁਜਾਹਰਾ ਵੀ ਕਰੇਗਾ (ਕਿਉਂਕਿ ਹਰ ਪਿੰਡ ਵਿੱਚ ਕਿਰਤ ਕਰਨ ਦੀ ਥਾਂ ਸਿਆਸਤਦਾਨਾਂ ਦੀ ਮਿਹਰਬਾਨੀਂ ਸਦਕਾ ਸੌ ਡੇਢ ਸੌ ਬੰਦਾ ਵਿਹਲਾ, ਇਸੇ ਕੰਮ ਤੇ ਹੈ, ਭਾਵੇਂ ਕਿਧਰੇ ਤੋਰ ਲਉ), ਤੇ ਇੱਕ ਅੱਧਾ ਅਮਰੀਕਾ ਚ ਪਗੜੀ ਸਟੋਰ ਵੀ ਖੋਹਲੇਗਾਅਖੀਰ ਤੇ ਕੋਈ ਪਗੜੀ ਯਾਤਰਾ ਕੱਢਣ ਦੀ ਕੋਸਿ਼ਸ਼ ਵੀ ਕਰੇਗਾਪਰ ਸਿੱਖੀ ਬਾਰੇ  ਸਹੀ ਪ੍ਰਚਾਰ ਕਿਸੇ ਨਹੀਂ ਕਰਨਾ

          ਉਂਜ ਵੀ ਸਾਰੀ ਦੁਨੀਆਂ ਦੇ ਹਰ ਦੇਸ਼ ਤੇ ਹਰ ਸੂਬੇ ਵਿੱਚ ਹਰੇਕ ਕੌਂਮ ਨੂੰ ਜਾਨਣਾ ਸੰਭਵ ਵੀ ਨਹੀਂ ਹੈ ਸਿਰਫ ਉਨੇ ਕੁ ਲੋਕ ਹੀ ਜਾਣ ਸਕਦੇ ਹਨ ਜਿਨ੍ਹਾਂ ਨਾਲ ਕਿਸੇ ਤਰਾਂ ਵਾਹ ਪੈਂਦਾ ਹੈਜਿਵੇਂ ਬਿੱਲ ਕਲਿੰਟਨ ਤੇ ਉਸਦੀ ਹਿਲੇਰੀ ਕਲਿੰਨਟਨ ਅਮਰੀਕਨ ਧਨਾਡ ਛਤਵਾਲ ਦੇ ਮੁੰਡੇ ਦੇ ਵਿਆਹ ਤੇ ਦਿੱਲੀ ਆ ਕੇ ਗਏ ਹਨ ਤੇ ਉਹ ਜਾਣਦੇ ਹਨ ਕਿ ਛਤਵਾਲ ਸਿੱਖ ਹੈ ਜੋ ਪੱਗ ਬੰਨ੍ਹਦਾ ਹੈਇੰਜ ਹੀ ਰਾਸ਼ਟਰਪਤੀ ਬੁੱਸ਼ ਸਾਡੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ  ਡਿੱਨਰ ਕਰਦੇ ਜਾਣਦੇ ਹਨ ਕਿ ਮਨਮੋਹਨ ਸਿੰਘ ਸਿੱਖ ਹੈਪਰ ਕਲਿੰਟਨ ਤੇ ਬੁੱਸ਼ ਦੇ ਪਿੰਡਾਂ ਦੇ ਵਾਸੀ ਨਹੀਂ ਜਾਣਦੇ ਕਿ ਸਿੱਖ ਕੌਣ ਹਨ, ਪੱਗ ਕਿਉਂ ਬੰਨ੍ਹਦੇ ਹਨ ਤੇ ਪੰਜਾਬ ਕਿੱਥੇ ਹੈ ਜਿਸ ਤਰਾਂ ਪੰਜਾਬ ਦੇ ਅੱਤਵਾਦ ਵੇਲੇ ਬਾਕੀ ਭਾਰਤ ਵਿੱਚ ਹਰ ਸਿੱਖ ਨੂੰ ਹੀ ਅੱਤਵਾਦੀ ਸਮਝਿਆ ਜਾਂਦਾ ਸੀਜਿਵੇਂ ਅਸੀਂ ਹਰ ਪ੍ਰਵਾਸੀ ਨੂੰ ਭਈਆ ਕਹਿੰਦੇ ਹਾਂ ਜਿਨ੍ਹਾਂ ਵਿੱਚ ਮਦਰਾਸੀ, ਉੜੀਸਾ ਤੇ ਮੱਧ ਪ੍ਰਦੇਸ਼ ਆਦਿ ਦਸ ਸੂਬਿਆਂ ਦੇ ਲੋਕ ਵੀ ਹੁੰਦੇ ਹਨਜਿਵੇਂ ਪੰਜਾਬ ਦੇ ਪਿੰਡਾਂ ਚ ਸਾਰੇ ਯੌਰਪ ਦੇ ਪੰਦਰਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅੰਗਰੇਜ ਕਹਿ ਦਿਦੇ ਹਨਉਸੇ ਤਰਾਂ ਬਹੁਗਿਣਤੀ ਅਮਰੀਕਨਾ ਨੂੰ ਸਾਰੇ ਪੱਗਾਂ ਵਾਲੇ ਇੱਕੋ ਜਿਹੇ ਹੀ ਲੱਗਦੇ ਹਨ ਮੈਨੂੰ ਅਮਰੀਕਨਾਂ ਨੇ ਸੱਚੀਂ ਹੀ ਬਿਨ ਲਾਦਨ ਦੇ ਦੇਸ਼ ਦਾ ਵਾਸੀ ਸਮਝ ਲਿਆ

         ਸਾਰੇ ਅਮਰੀਕਨ ਜਾਂ ਸਾਰੀ ਦੁਨੀਆਂ ਤਾਂ ਕਦੀ ਵੀ ਨਹੀਂ ਸੱਭ ਨੂੰ ਜਾਣ ਸਕਣਗੇ।  ਠਾਰਵੀਂ ਸਦੀ ਦੇ ਲਿਬਾਸ ਚ ਸਿਰਾਂ ਤੋਂ ਹਵਾ ਵਿੱਚ ਤਲਵਾਰਾਂ ਘੁਮਾਕੇ ਨੰਗੇ ਪੈਰੀਂ ਸਿਖਰ ਦੁਪਹਿਰੇ ਸੜਕਾਂ ਤੇ ਪੁੱਠੀਆਂ ਛਾਲਾਂ ਮਾਰਨ ਨਾਲ ਪੱਗ ਦੀ ਪਹਿਚਾਣ ਨਹੀਂ ਬਨਣੀਨਾ ਹੀ ਕੋਈ ਗੁਰਦਵਾਰਾ ਪਗੜੀਸਰ ਬਣਾਕੇ ਵਿਸ਼ਵ ਚ ਸਿੱਖੀ ਫੈਲਣੀ ਹੈ

         ਹੁਣ ਜਦੋਂ ਮੈਂ ਅਮਰੀਕਾ ਵਿੱਚ ਸਿੱਖਾਂ ਦੀਆਂ ਪੱਗਾਂ ਲੁਹਾਕੇ ਤਲਾਸ਼ੀ ਲੈਣ ਦੀਆਂ ਖਬਰਾਂ ਪੜ੍ਹਦਾ ਹਾਂ ਤਾਂ ਮੇਰਾ ਵਿਚਾਰ ਹੈ ਕਿ ਇਸ ਤੱਥ ਦੀ ਤਸਦੀਕ ਹੋਣੀ ਚਾਹੀਦੀ ਹੈ  ਮੇਰੇ ਨਾਲ ਹੋਈ ਮਈ ਮਹੀਨੇ ਦੀ ਘਟਣਾਂ ਤੋਂ ਪਿੱਛੋਂ ਪੰਜਾਬ ਦੇ ਕਈ, ਵਜੀਰ, ਸੰਸਦ ਮੈਂਬਰ, ਐੱਮ.ਐੱਲ.ਏ. ਤੇ ਉੱਚ ਅਧਿਕਾਰੀ, ਜਥੇਦਾਰ ਤੇ ਪੰਜ ਛੇ ਬਾਬੇ ਅਮਰੀਕਾ ਜਾ ਕੇ ਆਏ ਹਨ 6 ਅਗਸਤ ਨੂੰ ਮੈਨੂੰ ਅਮਰੀਕਾ ਵਿੱਚ ਖਡੂਰ ਸਾਹਿਬ ਦੇ ਕਾਰ ਸੇਵਾ ਵਾਲੇ/ਪ੍ਰਬੰਧਕ ਬਾਬਾ ਸੇਵਾ ਸਿੰਘ ਜੀ ਮਿਲੇ ਉਨ੍ਹਾਂ ਮੈਨੂੰ ਅੱਠ ਗੁਰੁ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਗੁਰਦਵਾਰਾ ਖਡੂਰ ਸਾਹਿਬ ਬਾਰੇ ਆਪਣੀ, “ਬੈਠਿ ਖਡੂਰੇ ਜੋਤਿ ਜਗਾਈਵਾਲੀ ਸੀ.ਡੀ. ਦਿੱਤੀ ਤੇ ਬਰਫੀ ਦਾ ਪ੍ਰਸ਼ਾਦ ਵਰਤਾਉਂਦਿਆਂ, ਮੈਨੂੰ ਸੀ.ਡੀ. ਵਿੱਚ ਛੇ ਸਦੀਆਂ ਪੁਰਾਣਾ ਬੋਹੜ ਤੇ ਉਨ੍ਹਾਂ ਵੱਲੋਂ ਲਗਾਏ ਜਾ ਰਹੇ ਦਰੱਖਤ ਦਿਖਾਉਂਦਿਆਂ, ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਨ ਦੀ ਸਲਾਹ ਦਿੱਤੀ ਸੀਇੰਜ ਹੀ ਪੰਜਾਬ ਤੋਂ ਇੱਕ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਮੈਨੂੰ ਕਨੇਡਾ ਮਿਲੇ ਸਨਪਰ ਕਿਸੇ ਦੀ ਵੀ ਪੱਗ ਲੁਹਾਕੇ ਤਲਾਸ਼ੀ ਲੈਣ ਦਾ ਮਾਂਮਲਾ ਮੇਰੇ ਸਾਹਮਣੇ ਨਹੀਂ ਆਇਆ। 

      ਪਾਠਕਾਂ ਨੂੰ ਯਾਦ ਹੋਵੇਗਾ ਪੰਜਾਬ ਦੇ ਅੱਤਵਾਦ ਦੇ ਦਿਨੀਂ ਸ੍ਰੀ ਗੁਰੁ ਗਰੰਥ ਸਾਹਿਬ ਦੀਆਂ ਬੀੜਾਂ ਨੂੰ ਅੱਗਾਂ ਲੱਗਣ ਦੀਆਂ ਅਨੇਕਾਂ ਘਟਨਾਵਾਂ ਵਿੱਚੋਂ ਬਹੁਤ ਸਾਰੀਆਂ ਐਸੀਆਂ ਸਨ ਜਿੱਥੇ ਪੜਤਾਲ ਕਰਨ ਤੇ ਪਤਾ ਲੱਗਾ ਸੀ ਕਿ ਸਬੰਧਤ ਗਰੰਥੀ ਨੇ ਧੂਫ ਤੇ ਜੋਤ ਦੇ ਨਾਲ ਪੱਖਾ ਲਾ ਦਿੱਤਾ ਸੀ ਤੇ ਹਵਾ ਨਾਲ ਅੱਗ ਬੀੜ ਨੂੰ ਪੈ ਗਈ ਪਰ ਡਰਦੇ ਗਰੰਥੀ ਨੇ ਮਾਮਲਾ ਬੇਹੁਰਮਤੀ ਦਾ ਬਣਾ ਧਰਿਆ ਸੀ ਇੰਜ ਹੀ ਪਿਛਲੇ ਸਮੇਂ ਚ ਕੇਸ ਕਤਲ ਕਰਨ ਦੀਆਂ ਦੋ ਘਟਨਾਵਾਂ ਵਿੱਚ ਕੁੱਝ ਗੈਰ ਜਿੰਮੇਵਾਰ ਜਥੇਦਾਰ ਜਦੋਂ ਸ਼ਰਾਰਤੀ ਅਨਸਰਾਂਨੂੰ ਸਬਕ ਸਿਖਾਉਣ ਦੀਆਂ ਮਿਜਾਇਲਾਂ ਦਾਗ ਰਹੇ ਸਨ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਪਤਾ ਕਰ ਲਿਆ ਸੀ ਕਿ ਸਬੰਧਤ ਮੁੰਡਿਆਂ ਨੇ ਖੁਦ ਕੇਸ ਕੱਟਕੇ ਮਾਪਿਆ ਤੋਂ ਡਰਦਿਆਂ ਇਹ ਡਰਾਮਾ ਕੀਤਾ ਸੀ

         ਅਮਰੀਕਾ ਨੂੰ ਸਿੰਘਾਂ ਨਾਲ ਪੰਗੇ ਲੈਣ ਤੋਂ ਬਾਜ ਆਉਣ ਦੀ ਧਮਕੀ ਦੇਣ ਤੋਂ ਪਹਿਲਾਂ ਤੇ ਪੰਜਾਬ ਵਿੱਚ ਕੋਈ ਮੁਜਾਹਰਾ  ਕਰਨ ਤੋਂ ਪਹਿਲਾਂ ਪੱਗ ਲੁਹਾਉਣ ਤੇ ਚੈੱਕ ਕਰਨ ਵਿਚਲੇ ਫਰਕ ਨੂੰ ਸਮਝਣਾ ਬੜਾ ਜਰੂਰੀ ਹੈਜੋ ਕੋਈ ਸਿੱਖ ਤਫਸੀਲ ਦੱਸਕੇ ਪੱਗ ਲਾਹੁਣ ਦੀ ਘਟਣਾ ਬਿਆਨ ਕਰਦਾ ਹੈ ਤਾਂ ਫਿਰ ਸੱਚ ਹੈ

(31 ਅਕਤੂਬਰ 2007)

bI[aYs[iZwloN, aYzvokyt
146, aYzvokyt sosfietI, sYktr 49–ey[
cMzIgVH – 160047
mobfeIl:9988091463
e-mail : dhillonak@yahoo.com

website---http://www.geocities.com/dhillonak/mypage.html

 

ilKfrI
Likhari


© likhari: Punjabi Likhari Forum-2001-2007

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.