ਮੁੱਖ-ਪੰਨਾ/ਤਤਕਰਾ

ਤੁਹਡੇ ਪੱਤਰ/ਹੁੰਗਾਰੇ-ਨਿਹੋਰੇ/ਪਠਨ-ਪਾਠਨ/ਟਿੱਪਣੀਆਂ

'ਲਿਖਾਰੀ' ਵਿਚ ਪ੍ਰਕਾਸਿ਼ਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ 'ਰਚਨਾ' ਦਾ ਕਰਤਾ ਹੋਵੇਗਾ

 
 
HOW TO DETECT A 2-WAY MIRROR------Janmeja Johl

It is Imp.....

Please share this information with your friends,family and all.

(Have you seen recent advertisement of M/S SAINT GOBAIN GLASSES shown in TELEVISION'S? - Then you must have known about 2 Way mirror & is also shown in Hindi Movie HUMRAAZ) How to determine if a mirror is 2 way or not (Not a Joke!)

Not to scare you, but to make sure that you aware.

Many of the hotels and textile showrooms cheat the customers this way & watch privately.

HOW TO DETECT A 2-WAY MIRROR

When we visit toilets, bathrooms, hotel rooms,changing rooms, etc., how many of you know for sure that the seemingly ordinary mirror hanging on the wall is a real mirror, r actually a 2-way mirror i.e., they can see you, but you can't see them). There have been many  cases of people installing 2-way mirrors in female changing rooms or bathroom or bedrooms. It is very difficult to positively identify the surface by just looking at it. So, how do we determine with any amount of certainty what type of mirror we are looking at?

CONDUCT THIS SIMPLE TEST:

Place the tip of your fingernail against the reflective surface and if there is a GAP between your fingernail and the image of the nail, then it is a GENUINE mirror. However, if your fingernail DIRECTLY TOUCHES the image of your nail, then BEWARE, IT IS A 2-WAY MIRROR! (there is someone seeing you from the other side). So remember, every time you see a mirror,do the "fingernail test." It doesn't cost you anything. It is simple to do. This is a really good thing to do. The reason there is a gap on a real mirror, is because the silver is on the back of the mirror UNDER the glass. Whereas with a two-way mirror,the silver is on the Surface. Keep it in mind!
Make sure and check every time you enter in hotel rooms.May be someone is making a film on you.

ਜਨਮੇਜਾ ਸਿੰਘ ਜੌਹਲ
Janmeja Singh Johl

91-98159-45018
other emails : contact@janmejajohl.com
website : www.janmejajohl.com
 

Giani Santokh singh ji de article baare----Gursharan Singh

Giani Santokh singh ji de article baare,
Main ji jiven
kehnde ne ke long time reader te forst time responder. aapne aapni yaad jo
sabh naal sanjhi kitti hai. os vaastey apda kot-kot dhanvaad. mera janam san
1968 vich hoya par parbal shouk naal saahit da paarha hon karke main 47
baare kaafi kujh pareya te vekeya hai. par mainu eh samajh nahi aaondi ke os
ghalughaare nu chetey karke main maan mehsus karan ke pashemaan howaan.
nitaara karo ji.

Gursharan Singh
aka

ਬਚਿੱਤਰ ਅਨਪੜ੍ਹ ਬਾਰੇ ਪ੍ਰੋ. ਪ੍ਰੀਤਮ ਸਿੰਘ ਗਰੇਵਾਲ ਦਾ ਲੇਖ ਬਹੁਤ ਵਾਕਫ਼ੀ ਭਰਪੂਰ ਹੈ---ਦਰਸ਼ਨ ਨੱਤ (ਪ੍ਰਿੰਸੀਪਲ)

ਪਿਆਰੇ ਡਾ: ਰਾਏ ਸਾਹਿਬ,

ਬਚਿੱਤਰ ਅਨਪੜ੍ਹ ਬਾਰੇ ਪ੍ਰੋ. ਪ੍ਰੀਤਮ ਸਿੰਘ ਗਰੇਵਾਲ ਦਾ ਲੇਖ ਬਹੁਤ ਵਾਕਫ਼ੀ ਭਰਪੂਰ ਹੈ ਇਸ ਨੂੰ ਪੜ੍ਹਕੇ ਉਸ ਬਾਰੇ ਹੋਰ ਵਾਕਫ਼ੀਅਤ ਲੈਣ ਨੂੰ ਜੀ ਕਰਦਾ ਹੈ ਲੇਖਕ ਨੂੰ ਆਖੋ ਉਸ ਬਾਰੇ ਵਿਸਥਾਰ ਸਹਿਤ ਲਿਖਣ

ਤੁਹਾਡਾ ਆਪਣਾ: ਦਰਸ਼ਨ ਨੱਤ(ਪ੍ਰਿੰਸੀਪਲ)

 
 ਸਰਵਣ ਪੁੱਤਰ ਕੌਣ ਹੈ?----ਗੁਰਦੇਵ ਸਿੰਘ ਘਣਗਸ


ਕਹਾਣੀਕਾਰ ਜਰਨੈਲ ਸਿੰਘ ਗਰਚਾ ਨੂੰ ਮੈਂ ਤਿੰਨ ਕੁ ਸਾਲਾਂ ਤੋਂ ਜਾਣਦਾ ਹਾਂ। ਟੋਰਾਂਟੋ ਦੇ ‘ਕਲਮਾਂ ਦਾ  ਕਾਫਲਾ’ ਨਾਮ ਦੀ ਸੰਸਥਾ ਦੀ ਉਹ ਰੀੜ ਦੀ ਹੱਡੀ ਹੈ। ਤਕਰੀਬਨ ਹਰ ਮੀਟਿੰਗ ਵਿਚ ਉਹ ਆਉਂਦਾ ਹੈ। ਜਿਤਨਾ ਚਿਰ ਉਹ ਇਸ ਸੰਸਥਾ ਨਾਲ ਜੁੜਿਆ ਰਹੇਗਾ, ਇਹ ਸੰਸਥਾ ਚਲਦੀ ਰਹੇਗੀ, ਭਾਵੇਂ ਕਦੇ-ਕਦਾਈਂ ਢੀਚਕ ਮਾਰਕੇ ਹੀ ਚੱਲੇ।
ਦੋ ਕੁ ਸਾਲ ਪਹਿਲਾਂ ਜਦੋਂ ਦਲੀਪ ਕੌਰ ਟਿਵਾਣਾ ਟੋਰਾਂਟੋ ਆਈ, ਲੋਕ ਹਫੜਾ-ਦਫੜੀ ਨਾਲ ਹਾਲ ਵੱਲ ਭੱਜੇ ਜਾ ਰਹੇ ਸਨ, ਪਰ ਗਰਚਾ ਸਾਹਿਬ ਬਾਹਰ ਖੜ੍ਹੇ ਹੋਏ ਮੇਰੇ ਵਰਗੇ ਲੋਕਾਂ ਨੂੰ ਰਸਤਾ ਦਿਖਾ ਰਹੇ ਸਨ।

‘ਸਰਵਣ ਪੁੱਤਰ’ ਨਾਂ ਦੀ ਕਹਾਣੀ ਦੇਖਕੇ ਮੈਂ ਅੰਦਾਜਾ ਲਾਇਆ ਕਿ ਇਹ ਉਸਦੀ ਅਪਣੀ ਕਹਾਣੀ ਹੋਵੇਗੀ। ਕਹਾਣੀ ਦੇ ਸ਼ੁਰੂ ਵਿਚ ‘ਰਾਮ ਸਰੂਪ’ ਦਾ ਜ਼ਿਕਰ ਦੇਖਕੇ ਮੈਂਨੂੰ ਹੋਰ ਵੀ ਤਸੱਲੀ ਹੋਈ। ਗੱਲ ਕੁਝ ਇਸ ਤਰ੍ਹਾਂ ਹੈ ਕਿ ਇਕ ਵਾਰ ਗਰਚਾ ਸਾਹਿਬ ਨੂੰ ਪੰਜਾਬੀ ਦੀ ਐਮ. ਏ. ਕਰਨ ਦਾ ਸ਼ੌਕ ਜਾਗਿਆ ਤੇ ਉਹਨੇ ਪੰਜਾਬੀ ਦੀਆਂ ਸਾਰੀਆਂ ਪੁਸਤਕਾਂ ਖਰੀਦ ਲਈਆਂ। ਪਰ ਇਹ ਸ਼ੌਕ ਸਿਰੇ ਨਾ ਚੜ੍ਹਿਆ ਤੇ ਉਸਦੀਆਂ ਸਾਰੀਆਂ ਪੁਸਤਕਾਂ ਰਾਮ ਸਰੂਪ ‘ਅਣਖੀ’ ਬੋਰੀ ‘ਚ ਪਾਕੇ ਘਰ ਲੈ ਗਿਆ ‘ਤੇ ਐਮ. ਏ. ਕਰ ਗਿਆ। ਇਹ ਕਹਾਣੀ ਮੈਂ ਅਣਖੀ ਸਾਹਿਬ ਦੇ ਕਿਸੇ ਲੇਖ ਵਿਚ ਪੜ੍ਹੀ ਸੀ।

‘ਗਰਚਾ’ ਕਹਾਣੀ ਵੀ ਉਸੇ ਤਰ੍ਹਾਂ ਲਿਖਦਾ ਹੈ, ਜਿਸ ਤਰ੍ਹਾਂ ਉਹ ਜੀਵਨ ਦੀਆਂ ਹੋਰ ਗੱਲਾਂ ਕਰਦਾ ਹੈ। ਜੀਵਨ ਦੇ ਰੋਜਾਨਾ ਮਸਲਿਆਂ ਨੂੰ ਉਹ ਕਹਾਣੀ ਵਿਚ ਇਸ ਤਰ੍ਹਾਂ ਬੁਣਦਾ ਹੈ ਜਿਵੇਂ ਕੋਈ ਹੌਲੀ ਹੌਲੀ ਸੁਆਟਰ ਬੁਣਦੀ ਰਹੇ ਤੇ ਇਕ ਦਿਨ ਬੁਣਿਆ-ਬਣਾਇਆ ਸੁਆਟਰ ਤੁਹਾਡੇ ਮੂਹਰੇ ਪਿਆ ਹੋਵੇ।

ਮੈਂ ਕੋਈ ਕਹਾਣੀ ਆਲੋਚਕ ਤਾਂ ਨਹੀਂ ਕਿ ਬਹੁਤਾ ਮਗਜ ਮਾਰੀ ਜਾਵਾਂ। ਹੁਣ ਤੁਸੀਂ ਆਪ ਹੀ ਪੜ੍ਹਕੇ ਦੇਖ ਲਵੋ ਕਿ ਇਸ ਕਹਾਣੀ ਵਿਚ ਸਰਵਣ ਪੁੱਤਰ ਕੌਣ ਹੈ?

ਗੁਰਦੇਵ ਸਿੰਘ ਘਣਗਸ

 
ਘਣਗਸ ਜੀ!---ਰਜ਼ਨੀਸ਼ ਦੇ ਨਾਮ ਅਤੇ ਉਸਦੇ ਵੇਖੇ ਮਾਤਲੋਕ ਸਰੂਪ ਨੂੰ ਬਾਹਰਲੀਆਂ ਅੱਖਾਂ ਤੋਂ ਪਰੇ ਕਰ ਕੇ ਮੇਰੇ,
ਬਾਬੇ ਨਾਨਕ ਜੀ ਬਾਰੇ ਵਿਚਾਰ ਦੁਬਾਰਾ ਪੜਨਾ--
ਉਂਕਾਰਪ੍ਰੀਤ

ਸੂਝਵਾਨ ਸੱਜਣ ਗੁਰਦੇਵ ਘਣਸਗ ਜੀਓ

ਆਪਨੇ ਲੱਗਦਾ ਹੈ ਮੇਰਾ ਲੇਖ ਰਜ਼ਨੀਸ਼ ਦੇ ਨਾਮ ਵਾਲੀ ਸਤਰ ਤੋਂ ਅੱਗੇ ਨਹੀਂ ਪੜ੍ਹਿਆ. ਸਨਿਮਰ ਬੇਨਤੀ ਹੈ ਜੀਓ ਕਿ ਰਜ਼ਨੀਸ਼ ਦੇ ਨਾਮ ਅਤੇ ਉਸਦੇ ਵੇਖੇ ਮਾਤਲੋਕ ਸਰੂਪ ਨੂੰ ਬਾਹਰਲੀਆਂ ਅੱਖਾਂ ਤੋਂ ਪਰੇ ਕਰ ਕੇ ਮੇਰੇ, ਬਾਬੇ ਨਾਨਕ ਜੀ ਬਾਰੇ ਵਿਚਾਰ ਦੁਬਾਰਾ ਪੜਨਾ

ਜਿਸ ਸਤਰ ਵਿੱਚ ਮੈਂ ਰਜ਼ਨੀਸ਼ ਦਾ ਨਾਮ ਲਿਖਿਆ ਹੈ, ਉਹ ਸਤਰ ਮੈਂ ਉਸਦਾ ਨਾਮ ਲਿਖੇ ਬਿਨਾ ਵੀ ਲਿਖ ਸਕਦਾ ਸੀ, ਪਰ ਜੋ ਵਿਚਾਰ ਮੇਰੇ ਫੁਰਨੇ ਚ ਉਪਜੇ ਉਹ ਹੂ-ਬ-ਹੂ ਮੈਥੋਂ ਪਹਿਲਾਂ ਉਸਨੇ ਵੀ ਕਹੇ ਸਨਸਾਹਿਤਕਤਾ ਦਾ ਤਕਾਜ਼ਾ ਹੈ ਕਿ ਲਿਖੇ ਤੇ ਲਿਖਣਾ ਹਊਮੈ ਝੱਖਣਾ ਝਾਖ ਹੋਇਆ ਕਰਦਾ ਹੈ

ਸਤਿਕਾਰੇ ਜੀਓ! ਇਕ ਬੇਨਤੀ ਮੈਂ ਕਰਨੀ ਚਾਹਾਂ ਕਿ: ਬਾਬਾ ਨਾਨਕ ਜੀ ਦੀ ਬਾਣੀ ਦੇ ਨਾਲ ਨਾਲ ਚੱਲਣ ਲਈ ਇਹ ਸਿਦਕ ਚਾਹੀਦਾ ਹੈ ਕਿ ਸਭ ਕੁਝ ਨੂੰ ਸਾਥ ਲੈਂਦੇ ਚਲੋਸਭ ਅਹਿਮ ਹੈਲੋੜੀਂਦਾ ਹੈਸਭ ਕਰਤੇ ਨੇ ਕਾਰੇਲਾਇਆ ਹੋਇਆ ਹੈਰੌਸ਼ਨੀ ਵੱਲ ਤੁਰੇ ਹੋ ਤਾਂ ਨੇਰ੍ਹੇ ਨੂੰ ਨਾਲ ਲੈਂਦੇ ਚਲੋ ਕਰਤੇ ਦੀ ਉੱਚਤਾ ਸਮੁੱਚਤਾ ਚ ਰਮੀ ਹੈਰਜ਼ਨੀਸ਼, --- ਸਮੇਤ ਕਿਸੇ ਨੂੰ ਵੀ ਨਕਾਰਨ ਦੀ ਬਿਰਤੀ ਨਾਲ ਬਹੁਤ ਸਜਾਏ ਭਇਆ ਦੇਸ ਲੰਮੇ ਅਨੁਸਾਰ ਅਸੀਂ ਅਪਣਾ ਪੰਧ ਹੋਰ ਬਿਖਮ ਅਸਗਾਹ ਕਰ ਲਵਾਂਗੇ

ਬਾਬਾ ਨਾਨਕ ਜੀ ਦਾ ਮੂਲਮੰਤਰ ਆਤਮਿਕ ਮੰਡਲਾਂ ਚ ਅਮੂਰਤ ਨੂੰ ਸਥਾਪਿਤ ਰੂਪ ਚ ਚਿਤਵਦਾ ਅਤੀ ਵਿਲੱਖਣ ਫਲਸਫਾ ਹੈਬਾਬੇ ਦੇ ਦਹਿਦਿਸ ਮਿਸ਼ਨ (ਬਾਹਰੀ ਅਤੇ ਅੰਤ੍ਰੀਵ ਦਸ ਦਿਸ਼ਾਵਾਂ) ਵਿੱਚ ਜੀਵ ਆਤਮਾ ਲਈ ਜਿਸ ਜੀਵਨ ਜਾਚ ਅਤੇ ਸੂਝ ਮਾਡਲ ਦੀ ਸਥਾਪਨਾ ਹੈ ਉਹ ਇਸ ਮੂਲ ਮੰਤਰ ਦੇ ਅੰਦਰ ਅੰਦਰ ਹੀ ਹੈ

ਪਿਆਰੇ ਜੀਓ! ਮੂਲਮੰਤਰ ਗੁਰੁ ਗਰੰਥ ਸਾਹਿਬ ਜੀ ਦੀ ਬਾਕੀ ਬਾਣੀ ਦਾ ਨਹੀਂ ਸਗੋਂ ਕਰਤੇ ਦੀ ਸਮੁੱਚੀ ਕਿਰਤ ਅਤੇ ਕਰਨੀ ਦਾ ਨਚੋੜ ਹੈ ਬਾਕੀ ਦੀ ਬਾਣੀ ਚ ਇਸ ਦੀਆਂ ਅਮੂਰਤ ਰਮਝਾਂ ਨੂੰ ਜੀਵਨ ਦ੍ਰਿਸ਼ਟਾਂਤਾ ਰਾਹੀ ਮੂਰਤੀਮਾਨ-ਇਸ਼ਾਰੇ ਕਰਨ ਦੀ ਸੋਚ ਪਈ ਹੈਕਿਉਂਕਿ ਮਨ ਦਾ ਪ੍ਰਥਮ ਲੱਛਣ ਹੈ ਕਿ ਉਹ ਜੁੜਨ ਲਈ ਦ੍ਰਿਸ਼ ਚਾਹੁੰਦਾ ਹੈਇਹ ਦ੍ਰਿਸ਼ ਸੂਖਮ ਤੇ ਸਥੂਲ ਦੋਹਾਂ ਰੂਪਾਂ ਚ ਹੋ ਸਕਦਾ ਹੈ

ਕੁਮੈਂਟਰੀਦੇ ਅਰਥਾਂ ਨੂੰ ਹੁਕਮ ਦੀ ਐਸੀ ਵਿਆਪਕਤਾ ਚ ਵੇਖਿਆਂ, ਆਪਜੀ ਨੂੰ ਮੂਲਮੰਤਰ ਤੋਂ ਅਗਲੀ ਗੁਰ-ਬਾਣੀ ਦਾ ਗੋਲਾਕਾਰ (ਬਿੰਦੂ) ਖਾਕਾ ਦਿਸ ਆਵੇਗਾ। 

ਖ਼ਾਕਸਾਰ: ਉਂਕਾਰਪ੍ਰੀਤ (ਸਤੰਬਰ 11,2007) 

 
“ਤੁਰ ਪ੍ਰਦੇਸ ਗਿਓਂ….” ‘ਬਾਹਰਲਿਆਂ’ ਦੀ ਹੋਂਦ ----- ਕਾਇਮ ਰਖਣ ਦੇ ਤਰਲਿਆਂ ਦਾ ਦਿਲਚਸਪ ਜ਼ਿਕਰ ਕਰਦੀ ਹੈ-
-ਪ੍ਰੋ: ਪ੍ਰਿਤਮ ਸਿੰਘ ਗਰੇਵਾਲ-

ਪ੍ਰਿੰਸੀਪਲ ਸਰਵਣ ਸਿੰਘ ਜੀ ਦੀ ਲਿਖਤ “ਤੁਰ ਪ੍ਰਦੇਸ ਗਿਓਂ….” ‘ਬਾਹਰਲਿਆਂ’ ਦੀ ਹੋਂਦ ਦੇਸ ਵਿਚ ਕਾਇਮ ਰਖਣ ਦੇ ਤਰਲਿਆਂ ਦਾ ਦਿਲਚਸਪ ਜ਼ਿਕਰ ਕਰਦੀ ਹੈ। ਠੀਕ ਹੈ, ਸਾਡੇ ਪਿੰਡਾਂ ਵਿਚ ਕੁਝ ਕੁ ਸਾਲਾਂ ਅੰਦਰ ਰੀਸੋ ਰੀਸ ਕੋਠੀਆਂ ਖੁੰਬਾਂ ਵਾਂਗ ਧੜਾ ਧੜ ਉਗ ਪਈਆਂ ਹਨ। ਹੁਣ ਤਾਂ ਇਹਨਾਂ ਦੇ ਮਾਲਕਾਂ ਦੀ ਇਛੱਤ ਵਡਿਆਈ ਪ੍ਰਾਪਤੀ ਦੀ ਹੋੜ ਦਮ ਤੋੜ ਰਹੀ ਜਾਪਦੀ ਹੈ।ਇਹਨਾਂ ਦੀ ਦਰਸ਼ਨੀ ਕੀਮਤ ਵੀ ‘ਬੇਲੋੜ ਅਤੇ ਪੂਰਤੀ’ ਦੇ ਸਿਧਾਂਤ ਨੇ ਖੋਰ ਦਿਤੀ ਹੈ।

ਇਸ ਗੱਲ ਨੂੰ ਭਾਂਪਣ ਵਾਲੇ ‘ਬਾਹਰਲੇ’ ਆਪਣੀ ਹੋਂਦ ਦੇਸ ਵਿਚ ਜਤਲਾਉਣ ਦੇ ਕਈ ਕਾਰਗਰ ਤੇ ਕਾਰਆਮਦ ਤਜਰਬੇ ਅਜ਼ਮਾ ਰਹੇ ਹਨ, ਜਿਵੇਂ ਕਿ ਲੋੜਵੰਦ ਵਿਦਿਆਰਥੀਆਂ ਅਤੇ ਵਿਦਿਆਲਿਆਂ ਦੀ ਮਦਦ, ਪਿੰਡਾਂ ਵਿਚ ਖੇਡਾਂ ਤੇ ਖਿਡਾਰੀਆਂ ਨੂੰ ਉਤਸਾਹਤ ਕਰਨਾ, ਸਿਹਤ ਸੇਵਾਵਾਂ ਵਿਚ ਸੁਧਾਰ ਆਦਿ। ਪੱਕੇ ਪਰ ਬੂਹਿਆਂ ਤੇ ਤੇਲ ਚੋਣ ਵਾਲਿਆਂ ਦੀ ਉਡੀਕ ਵਿਚ ਉਦਾਸ ਤੇ ਲਗ ਭਗ ਉਜੜੇ ਜਿਹੇ ਘਰਾਂ ਨਾਲੋਂ ਜੀਂਦੇ ਜਾਗਦੇ ਗਰਾਈਆਂ ਦੇ ਮਨਾਂ ਵਿਚ ਆਪਣੀ ਯਾਦ ਵਸਾ ਸਕਣ ਲਈ ਕੀਤੀ ਸੇਵਾ ਕਿਤੇ ਬਿਹਤਰ ਤੇ ਸਥਾਈ ਹੈ।
ਪ੍ਰੋ.ਪ੍ਰੀਤਮ ਸਿੰਘ ਗਰੇਵਾਲ

 
ਮਾਇਕ ਪੱਖੋਂ ਕਮਜ਼ੋਰ ਲੇਖਕਾਂ ਵਲ ਵੱਧ ਧਿਆਨ ਦਿੱਤਾ ਜਾਣਾ ਚਾਹੀਦਾ ਹੈ----ਕੇਹਰ ਸ਼ਰੀਫ਼

ਸਤਿਕਾਰਯੋਗ ਡਾਕਟਰ ਸਾਹਿਬ,

ਸੁਰਜੀਤ ਕਲਸੀ ਹੋਰਾਂ ਵਲੋਂ ਲਿਖਾਰੀਵਿਚ ਲਾਲ ਸਿੰਘ ਦਿਲ ਬਾਰੇ ਸਚਾਈ ਲਿਖੀ ਤਾਂ ਇਸਦਾ ਕੁੱਝ ਪ੍ਰਤੀਕਰਮ ਵੀ ਹੋਇਆ, ਪਰ ਕਲਸੀ ਹੋਰਾਂ ਦੀ ਗੱਲ ਅਜੇ ਵੀ ਠੀਕ ਹੈਇਸ ਠੀਕ ਨੂੰ ਗਲਤ ਕਰਨ ਦੀ ਕਿਸੇ ਨੂੰ ਕੋਸਿ਼ਸ਼ ਨਹੀਂ ਕਰਨੀ ਚਾਹੀਦੀ, ਨਾ ਹੀ ਇਹਨੂੰ ਨਿੱਜੀ ਬਣਾ ਕੇ ਸੋਚਿਆ ਜਾਣਾ ਚਾਹੀਦਾ ਹੈ। (ਨਾ ਹੀ ਇਹ ਲਾਲ ਸਿੰਘ ਦਿਲ ਤੇ ਸਨਮੁੱਖ ਸਿੰਘ ਅਜਾਦ ਨਾਲ ਹੀ ਸਬੰਧਤ ਕੀਤਾ ਜਾਣਾ ਚਾਹੀਦਾ ਹੈ) ਨਹੀਂਇਹ ਸਾਡਾ ਸਭ ਦਾ ਸਾਂਝਾ ਦੁੱਖ ਹੈ ਪੰਜਾਬੀ ਚ ਨਿੱਤ ਵਾਪਰਦੇ ਅਜਿਹੇ ਦੁਖਾਂਤ/ਦੁਖਾਤਾਂ ਬਾਰੇ ਕੁੱਝ ਸੋਚਿਆ ਜਾਣਾ ਚਾਹੀਦਾ ਹੈ, ਇਸਦਾ ਸਾਂਝਾ ਹੱਲ ਲੱਭਿਆ ਜਾਣਾ ਚਾਹੀਦਾ ਹੈਮਾਇਕ ਪੱਖੋਂ ਕਮਜ਼ੋਰ ਲੇਖਕਾਂ ਵਲ ਵੱਧ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਸੁਰਜੀਤ ਕਲਸੀ ਨੇ ਲਾਲ ਸਿੰਘ ਦਿਲ ਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਨੂੰ ਨਕਾਰਨ ਦੀ ਗੱਲ ਕੀਤੀ ਹੈਇਸਦਾ ਕੋਈ ਜਵਾਬ ਦਿੱਤਾ ਜਾਣਾ ਚਾਹੀਦਾ ਹੈ, ਕਿ ਅਜਿਹਾ ਕਿਉਂ ਵਾਪਰਿਆ? ਕੌਣ ਹੈ ਇਸਦਾ ਜ਼ੁੰਮੇਵਾਰ? ਇਨ੍ਹਾਂ ਕਵਿਤਾਵਾਂ ਨੂੰ ਕਿਹੜੇ ਅਧਾਰ ਤੇ ਰੱਦ ਕੀਤਾ ਗਿਆ? ਜੇ ਲੇਖਕਾਂ ਦੇ ਅੰਦਰ ਵੀ ਜਾਤ-ਪਾਤੀ ਵਰਤਾਰੇ, ਤੇ ਲੇਖਕ ਦੀ ਆਰਥਕ ਹਾਲਤ, ਛੋਟੀ ਵੱਡੀ ਕੁਰਸੀ, ਅਹੁਦੇ ਨੇ ਹੀ ਪ੍ਰਧਾਨਤਾ ਕਰਨੀ ਹੈ ਤਾਂ ਅਜਿਹੇ ਲੇਖਕਾਂ ਨੂੰ ਆਪਣੀ ਕਲਮ ਦੀ ਸ਼ਰਮ ਖਾਂਦਿਆ ਅਜਿਹੇ ਵਰਤਾਰਿਆਂ ਦੇ ਖਿਲਾਫ ਲੜਨਾ ਚਾਹੀਦਾ ਹੈ ਜਾਂ ਫੇਰ ਕਲਮ ਦਾ ਸਾਥ ਛੱਡਕੇ ਕੋਈ ਹੋਰ ਧੰਦਾ ਕਰਨਾ ਚਾਹੀਦਾ ਹੈਇਸ ਤਰ੍ਹਾਂ ਉਹ ਆਪਣੇ ਅੱਗੇ ਸਰ਼ਮਿੰਦਾ ਹੋਣ ਤੋਂ ਬਚ ਰਹੇਗਾਸ਼ਰਮਿੰਦਗੀ ਤੋਂ ਵੱਡੀ ਕੋਈ ਲਾਅਨਤ ਨਹੀਂ ਹੁੰਦੀ

ਕੁੱਝ ਸਮਾਂ ਪਹਿਲਾਂ ਭਾਪਾ ਪ੍ਰੀਤਮ ਸਿੰਘ ਹੋਰਾਂ ਨੇ ਲੋੜਵੰਦ ਲੇਖਕਾਂ ਹਿਤ ਇਕ ਫੰਡ ਕਾਇਮ ਕੀਤਾ ਸੀ ਤਾਂ ਕਿ ਲੋੜ ਵੇਲੇ ਅਜਿਹੇ ਲੋੜਵੰਦ ਲੇਖਕਾਂ ਦੀ ਮੱਦਦ ਕੀਤੀ ਜਾ ਸਕੇਜਦੋਂ ਵੀ ਆਰਥਕ ਪੱਖੋਂ ਕਮਜ਼ੋਰ ਕੋਈ ਲੇਖਕ ਮਰਨ ਕੰਢੇ ਹੋਵੇ ਉਸ ਵੇਲੇ ਹੀ ਮਾਇਕ ਸਹਾਇਤਾ ਦੀ ਅਪੀਲ ਨਹੀਂ ਹੋਣੀ ਚਾਹੀਦੀ, ਉਸ ਨੂੰ ਆਖਰੀ ਸਮੇਂ ਹੀ ਨਹੀਂ, ਲੋੜ ਵੇਲੇ ਮੱਦਦ ਮਿਲਣੀ ਚਾਹੀਦੀ ਹੈਇਹ ਕਿਸੇ ਲੇਖਕ ਦੀ ਹੀ ਨਹੀਂ ਪੰਜਾਬੀ ਦੀ ਸਹਾਇਤਾ ਹੋਵੇਗੀ

ਸਮੇਂ ਦੀ ਲੋੜ ਹੈ ਕੋਈ ਅੱਗੇ ਆਵੇ (ਕੀ ਕੇਂਦਰੀ ਲੇਖਕ ਸਭਾ ਦੀ ਇਹ ਜ਼ੁੰਮੇਵਾਰੀ ਨਹੀਂ ਬਣਦੀ?) ਤੇ ਅਜਿਹੇ ਕਿਸੇ ਸਾਂਝੇ ਫੰਡ ਦੀ ਕਾਇਮੀ ਵਾਸਤੇ ਸਰਗਰਮੀ ਕਰੇ ਲੋੜ ਅੱਗੇ ਲੱਗਣ ਦੀ ਹੈਪੰਜਾਬੀ ਦੇ ਹਮਾਇਤੀਆਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਅਜਿਹੇ ਪਵਿੱਤਰ ਕਾਰਜ ਵਿਚ ਹਿੱਸਾ ਪਾਉਣਦੇਸ-ਪਰਦੇਸ ਵਿਚ ਪੰਜਾਬੀ ਦੇ ਬਹੁਤ ਸਾਰੇ ਹਮਾਇਤੀ ਹਨ, ਉਨ੍ਹਾਂ ਨੂੰ ਮਾਂ ਬੋਲੀ ਦੇ ਸੇਵਾਦਾਰ ਬਣਨ ਲਈ ਝੰਜੋੜਿਆ ਜਾਣਾ ਚਾਹੀਦਾ ਹੈਮੈਨੂੰ ਯਕੀਨ ਹੈ ਬਹੁਤ ਸਾਰੇ ਲੱਭ ਜਾਣਗੇ ਜੋ ਇਸ ਕਾਰਜ ਵਿਚ ਸਹਾਇਕ ਬਣ ਸਕਦੇ ਹਨਸਰਕਾਰ ਨੂੰ ਵੀ ਅਜਿਹਾ ਫੰਡ ਕਾਇਮ ਕਰਨ ਲਈ ਹਲੂਣਿਆਂ ਜਾਣਾ ਚਾਹੀਦਾ ਹੈ, ਪਰ ਇਹ ਦੂਸਰਾ ਪੱਖ ਹੈ

ਆਉ ਰਲ਼ ਕੇ ਖਰੇ ਇਨਸਾਨ ਬਣਦੇ ਹੋਏ ਨਾਲ ਹੀ ਪੰਜਾਬੀ ਧੀਆਂ-ਪੁੱਤ ਬਣਨ ਦਾ ਯਤਨ ਕਰੀਏਇਨਸਾਨੀਅਤ ਦਾ ਇਹ ਹੀ ਤਕਾਜ਼ਾ ਹੈ

 ਸਤਿਕਾਰ ਸਹਿਤ: ਕੇਹਰ ਸ਼ਰੀਫ਼ (7 ਸਤੰਬਰ 2007)

 ਗਲਵਕੜੀਆਂ ਦਾ ਵਰਨਣ ਸੰਖੇਪ ਪਰ ਭਾਵਪੂਰਤ ਤਰੀਕੇ ਨਾਲ ਕਰ ਕੇ ਇਨਸਾਨੀ ਸੋਚ ਨੂੰ ਆਪਣੀ ਅਸੀਮ ਵਿਸ਼ਾਲਤਾ ਮਾਨਣ ਦੀਆਂ ਸੰਭਾਵਨਾਵਾਂ ਦੇ ਰੂਬਰੂ ਕੀਤਾ ਹੈ---ਪ੍ਰੋ. ਪ੍ਰੀਤਮ ਸਿੰਘ ਗਰੇਵਾਲ
 

ਸ਼ਾਮ ਸਿੰਘ ਜੀ ਨੇ ਅਨੇਕਾਂ ਕਿਸਮ ਦੀਆਂ ਗਲਵਕੜੀਆਂ ਦਾ ਵਰਨਣ ਸੰਖੇਪ ਪਰ ਭਾਵਪੂਰਤ ਤਰੀਕੇ ਨਾਲ ਕਰ ਕੇ ਇਨਸਾਨੀ ਸੋਚ ਨੂੰ ਆਪਣੀ ਅਸੀਮ ਵਿਸ਼ਾਲਤਾ ਮਾਨਣ ਦੀਆਂ ਸੰਭਾਵਨਾਵਾਂ ਦੇ ਰੂਬਰੂ ਕੀਤਾ ਹੈ।

‘ਗਲੋਬਲ ਗਲਵਕੜੀ’ ਪੜ੍ਹਦਿਆਂ ਮੇਰੇ ਜ਼ਿਹਨ ਅੰਦਰ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੌਰਾਨ ਓਹਨਾਂ ਵਲੋਂ ਭਿੰਨ ਭਿੰਨ ਧਰਤੀਆਂ, ਧਰਮਾਂ ਤੇ ਸਭਿਆਚਾਰਾਂ ਦੇ ਬੰਦਿਆਂ ਤੇ ਵਿਚਾਰਾਂ ਨੂੰ ਆਪਣੇ ਕਲਾਵੇ ਵਿਚ ਲੈਣ ਦੀ ਤਸਵੀਰ ਉਘੜ ਆਈ।

ਅਤੇ ਨਾਨਕ ਜੀ ਦੀ ਵਿਸ਼ਵ-ਵਿਆਪੀ ਆਰਤੀ – “ਗਗਨ ਮੈ ਥਾਲ….” ਵਿਚ ਸ਼ਾਮਲ ਹੋ ਕੇ ਸੰਕੀਰਨਤਾ ਦੀ ਕੈਦ ‘ਚੋਂ ਬਾਹਰ ਨਿਕਲ ਰੱਬੀ ਮੰਦਰ ਦੀ ਅਨੰਨਤਾ ਵਿਚ ਵਿਚਰਨ ਦੇ ਜਤਨਾਂ ਦਾ ਅਨੰਦ ਮਾਣਿਆ।

ਪ੍ਰੋ. ਪ੍ਰੀਤਮ ਸਿੰਘ ਗਰੇਵਾਲ, ਕੈਨੇਡਾ

 
ਗੁਰੂ ਨਾਨਕ ਦੀ ਸਾਰੀ ਬਾਣੀ ਜਿੰਦਗੀ ਦੇ ਤਜਰਬਿਆਂ ਦੀ ਨਿਧੜਕ ਵਿਆਖਿਆ ਹੈ ---ਰਜਨੀਸ਼ ਵਰਗੇ ਲੋਕ ਟਾਂਗੇ ਨੂੰ ਘੋੜੇ ਅੱਗੇ ਲਾਕੇ ਗੱਲ ਉਲਝਾਉਂਦੇ ਰਹਿੰਦੇ ਹਨ-----ਗੁਰਦੇਵ ਸਿੰਘ ਘਣਗਸ

ਖਿਆਲ ਆਪੋ ਆਪਣਾ -  - 

ਲਿਖਾਰੀ ਤੇ 19 ਅਗਸਤ 2007  ਨੂੰ  ਛਪਿਆ ਸ਼ਾਇਰ ਉਂਕਾਰਪ੍ਰੀਤ ਦਾ ਲੇਖ ਮੈਂ ਦਿਲਚਸਪੀ ਨਾਲ ਪੜ੍ਹਨਾ ਸ਼ੁਰੂ ਕੀਤਾ। ਲਿਖਾਰੀ ਜੀ ਨੇ ਇਹ ਲੇਖ ਬੜੀ ਮਿਹਨਤ ਨਾਲ  ਤਿਆਰ ਕੀਤਾ ਹੈ। ਨਾਨਕ ਬਾਣੀ ਦੀ ਗੱਲ ਕਰਦੇ ਕਰਦੇ ਜਿਸ ਥਾਂ ਤੇ ਉਂਕਾਰਪ੍ਰੀਤ ਜੀ ਨੇ ਤਰਤੀਬ ਭੰਗ ਕਰਕੇ ਰਜਨੀਸ਼ ਨੂੰ ਖਿੱਚ ਲਿਆਂਦਾ ਤਾਂ ਮੇਰੀ ਲੜੀ ਟੁੱਟ ਗਈ। ਮੈਂ ਰਜਨੀਸ਼ ਵਾਰੇ ਸੋਚਣਾ ਸ਼ੁਰੂ ਕਰ ਦਿੱਤਾ। ਇਹ ਓਹੀ ਰਜਨੀਸ਼ ਹੈ, ਜਿਹੜਾ ਟੀਵੀ ਉੱਤੇ ਲਾਲ ਜਹੀਆਂ ਸੁਸਤ ਅੱਖਾਂ ਫਰਕਦਾ ਆਹਿਸਤਾ ਆਹਿਸਤਾ ਬੋਲਿਆ ਕਰਦਾ ਸੀ? ਲਾਲ ਅੱਖਾਂ ਨਾਲ ਤਾਂ ਮੇਰੀ ਕੋਈ ਰੰਜਿਸ਼ ਨਹੀਂ ਹੋਣੀ ਚਾਹੀਦੀ, ਪਰ ਨਾਨਕ ਦੀ ਗੱਲ ਹੋਵੇ ਤੇ ਅਸੀਂ ਧਿਆਨ ਨਾ ਦਈਏ। ਫਿਟੇ ਮੂੰਹ ਸਾਡਾ!

ਉਂਕਾਰਪ੍ਰੀਤ ਦੇ ਲਫ਼ਜਾਂ ਵਿਚ, ਰਜਨੀਸ਼ ਨੇ ਕਿਹਾ ਸੀ ਕਿ ਗੁਰੂ ਨਾਨਕ ਦਾ ਸਮੁੱਚਾ ਫਲਸਫਾ ਅਤੇ ਸੰਦੇਸ਼ ਉਸਦਾ ਮੂਲਮੰਤਰ (ਇਕਓਂਕਾਰ ਤੋਂ ਲੈ ਕੇ ਗੁਰ ਪ੍ਰਸਾਦਿ ਤੀਕ) ਹੈਬਾਕੀ ਸਾਰੀ ਕਵਿਤਾ ਇਸਦੀ ਵਿਆਖਿਆ ਹੈ ਜੋ ਮੂਲ ਰੂਪ ‘ਚ ਕਹਿਣਾ ਸੀ ਉਹ ਸਾਰਾ ਮੂਲ ਮੰਤਰ ‘ਚ ਕਹਿ ਦਿੱਤਾ ਹੈਰਜਨੀਸ਼ ਦੇ ਲਫਜ਼ਾ ‘ਚ “ਰੈਸਟ ਇਜ ਕੁਮੈਂਟਰੀ”ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਬਾਣੀ ਪੜ੍ਹ ਕੇ ਮੈਨੂੰ ਰਜਨੀਸ਼ ਦਾ ਇਹ ਕਥਨ ਬਿਲਕੁਲ ਸਹੀ ਜਾਪਦਾ ਹੈਗੁਰੂ ਨਾਨਕ ਅਪਣੀ ਕਵਿਤਾ ‘ਚ ਭਾਵੇਂ ਕਿਸੇ ਵੀ ਖਿੱਤੇ, ਕਿੱਤੇ, ਵਰਨ, ਮਜ਼ਹਬ, ਸ਼ਾਹ, ਭਿਖਾਰੀ, ਪੁੰਨੀ, ਪਾਪੀ, ਪੰਡਿਤ ਜਾਂ ਓਮੀਏ ਨੂੰ ਸੰਬੋਧਤ ਹਨ ਉਸਦੇ ਅੰਤ੍ਰੀਵ ‘ਚ ਇਹੀ ਮੂਲ ਮੰਤਰ ਦੀ ਵਿਆਖਿਆ ਚੱਲ ਰਹੀ ਹੈਉਹ ਇੱਕੋ ਸੁਨੇਹੇ ਨੂੰ ਵੱਖ ਵੱਖ ਰੂਪਾਂ ‘ਚ ਵਿਅਕਤ ਕਰਦੇ ਹਨ: ‘ਇਕ ਓਂਕਾਰ’ ਤੋਂ ਲੈ ਕੇ ‘ਗੁਰਪ੍ਰਸਾਦਿ’

ਰਜਨੀਸ਼ ਦੇ ਲਫ਼ਜ਼ ਰੈਸਟ ਇਜ ਕੁਮੈਂਟਰੀ ਅਨੁਸਾਰ ਮੂਲਮੰਤਰ ਪਹਿਲਾਂ ਲਿਖਿਆ ਲਗਦਾ ਹੈ। ਬਾਕੀ ਬਾਣੀ ਨੂੰ ਸਫੇ ਕਾਲੇ ਕਰਨ ਦਾ ਦਰਜਾ ਦੇ ਦਿੱਤਾ ਗਿਆ ਹੈ। ਇਹ ਬਿਲਕੁਲ ਦਰੁਸਤ ਨਹੀਂ। ਦਰ ਅਸਲ ਗੁਰੂ ਨਾਨਕ ਦੀ ਸਾਰੀ ਬਾਣੀ ਜਿੰਦਗੀ ਦੇ ਤਜਰਬਿਆਂ ਦੀ ਨਿਧੜਕ ਵਿਆਖਿਆ ਹੈ ਅਤੇ ਮੂਲਮੰਤਰ ਬਾਣੀ ਦਾ ਸੰਖੇਪ ਨਚੋੜ ਹੈ। ਨਾਨਕ ਜੀ ਨੂੰ ਕੁਦਰਤ ਨੇ ਤੀਖਣ ਬੁੱਧੀ ਬਖਸ਼ੀ, ਮੂਲਮੰਤਰ ਨਹੀਂ ਸੀ ਬਖਸ਼ਿਆ। ਇਹ ਨਾਨਕ ਦੀ ਸਮੁੱਚੀ ਕਿਰਤ ਦਾ ਸਿੱਟਾ ਹੈ।

 ਮੇਰੀ ਜਾਚੇ, ਘੋੜੇ ਨੂੰ ਟਾਂਗੇ ਦੇ ਅੱਗੇ ਲਾਉਣਾ ਚਾਹੀਦਾ ਹੈ, ਪਿੱਛੇ ਨਹੀਂ। ਰਜਨੀਸ਼ ਵਰਗੇ ਲੋਕ ਟਾਂਗੇ ਨੂੰ ਘੋੜੇ ਅੱਗੇ ਲਾਕੇ ਗੱਲ ਉਲਝਾਉਂਦੇ ਰਹਿੰਦੇ ਹਨ। ਲੋਕ ਟੱਪਲੇ ਖਾਂਦੇ ਰਹਿੰਦੇ ਹਨ! ਕੁਮੈਂਟਰੀ ਦਾ ਮਤਲਬ ਬਾਣੀ ਦੀ ਰਚਨਾ ਕਰਨ ਨਾਲੋਂ ਬਹੁਤ ਪੇਤਲਾ ਹੈ। ਇਸ ਲਈ ਰਜਨੀਸ਼ ਦੇ ਲਫ਼ਜਾਂ ਨੂੰ ਕੁਮੈਂਟਰੀ ਕਿਹਾ ਜਾ ਸਕਦਾ ਹੈ।

ਗੁਰਦੇਵ ਸਿੰਘ ਘਣਗਸ (5 ਸਤੰਬਰ 2007)

 
ਬਾਈ ਜੌਹਲ ਸਾਹਿਬ!--ਜੇ ਮੈਂ ਕੁਝ ਗਲਤ ਲਿਖ ਗਿਆ ਹੋਵਾਂ, ਤਾਂ --ਮੁਆਫ਼ ਕਰਨਾ ਬਾਈ ਜੀ----ਜੱਗੀ ਕੁੱਸਾ

ਸਤਿਕਾਰਯੋਗ ਬਾਈ ਜੌਹਲ ਸਾਹਿਬ,

ਮੁਆਫ਼ ਕਰਨਾ ਬਾਈ ਜੀ, ਅੱਜ ਤੋਂ ਕਾਫ਼ੀ ਅਰਸਾ ਪਹਿਲਾਂ 'ਅਜੀਤ ਵੀਕਲੀ' ਵਿਚ ਨਿੰਦਰ ਘੁਗਿਆਣਵੀ ਦਾ ਸਨਮੁੱਖ ਸਿੰਘ ਜੀ ਅਜ਼ਾਦ ਬਾਰੇ ਇਕ ਆਰਟੀਕਲ ਛਪਿਆ ਸੀਜਿਸ ਵਿਚ ਉਸ ਨੇ ਸਨਮੁੱਖ ਸਿੰਘ ਅਜ਼ਾਦ ਬਾਰੇ ਲਿਖਿਆ ਸੀ, ਕਿ ਕਿਵੇਂ ਉਹ ਗਰੀਬੀ ਦੇ ਦਿਨ ਕੱਟ ਰਿਹਾ ਹੈਮੈਂ ਨਾ ਤਾਂ ਅੱਜ ਤੱਕ ਸਨਮੁੱਖ ਸਿੰਘ ਅਜ਼ਾਦ ਨੂੰ ਮਿਲਿਆ ਹਾਂ ਅਤੇ ਨਾ ਹੀ ਮੈਨੂੰ ਪਤਾ ਹੈ ਕਿ ਸਨਮੁੱਖ ਸਿੰਘ ਅਜ਼ਾਦ ਦੀ ਸ਼ਕਲ ਕਿਹੋ ਜਿਹੀ ਹੈ ਕਿਉਂਕਿ ਮੈਂ ਤਾਂ ਉਸ ਪੰਜਾਬੀ ਮਾਂ-ਬੋਲੀ ਦੇ ਸੁਹਿਰਦ ਪੁੱਤਰ ਦੀ ਕਦੇ ਸ਼ਕਲ ਵੀ ਨਹੀਂ ਦੇਖੀ ਮੈਂ ਤਾਂ ਨਿੱਕੇ ਵੀਰ ਨਿੰਦਰ ਘੁਗਿਆਣਵੀ ਦਾ ਆਰਟੀਕਲ ਪੜ੍ਹ ਕੇ ਹੀ-----ਲਿਖ ਦਿੱਤਾ ਜੇ ਮੈਂ ਕੁਝ ਗਲਤ ਲਿਖ ਗਿਆ ਹੋਵਾਂ, ਤਾਂ ਮੈਨੂੰ ਮੁਆਫ਼ ਕਰੋ! ਮੈਂ ਕੁਝ ਜਾਣ ਬੁੱਝ ਕੇ ਨਹੀਂ ਲਿਖਿਆਜੇ ਮੈਂ ਕਿਸੇ ਗਲਤ ਫ਼ਹਿਮੀ ਵਿਚ ਲਿਖ ਗਿਆ ਹਾਂ, ਤਾਂ ਕਿਰਪਾ ਕਰੋ, ਮੁਆਫ਼ੀ ਬਖ਼ਸ਼ੋ!!
ਆਪ ਦਾ ਵੀਰ
,

ਜੱਗੀ ਕੁੱਸਾ (28 ਅਗਸਤ 2007)

_____
My views are not to undermine anybody's contribution specially yours - Mr. Janmeja Johal---It was the expression of grief.-----Surjeet Kalsey

Dear Sir Janmeja Ji, 
My views are not to undermine anybody's contribution specially yours - Mr. Janmeja Johal - although we, like most of us in abroad, are unaware of any.
Please don't take it personally. It was not targeted to you particularly It was the expression of grief.
Surjeet Kalsey
(28 August 2007)

_____

 I do not agree with Surjit Kalsi and Kussa ji. Lal Singh Dil was never short of attention and funds.  ---Surjit Kalsi is grossly wrong when she talks about 'magarmash dey hanju' it is just injustice with people who have been with him all the time  ----Janmeja Johl
 

This letter is in response to letters written by 2 writers on likhari./org/com

I do not agree with Surjit Kalsi and Kussa ji,

They are unaware of  facts. Lal Singh Dil was never short of attention and funds, I have been in touch with him all the time and knew who is helping and who has been taking care of him. Only his style of life was such that he never wanted alms and he lived the way he liked. He never went out begging. Surjit Kalsi is grossly wrong when she talks about 'magarmash dey hanju' it is just injustice with people who have been with him all the time. I think she deserves to beg sorry for these uncalled for, unfounded and unfortunate comments. If she further starts justifying it will be another tragedy. Many people do these things or say these things out of suppositions. I think we should refrain from commenting when we do not know.

Jaggi Kussa Ji is a well informed and alert person. I do not know why he says Sanmukh is wandering in the streets. Dear jio, he is not. We meet regularily. He wears well and is alert , he even today has assingments pending and is writing. Infact he is writing a film script on cantract. He is a regular visitor to Jassowal's house. We have even compiled all his memories. He is looked after well by his Bhabi ji (she is owner of  a sweet shop in the richest area of Ludhiana, i.e. Sarabha Nagar, since more than 40 years. Jaggi ji I do not know who informed you about his wrong position. (I can send his recent photo and vedio if you wish.)

I know you people have advantage of being in other countries, but we here are well aware of our writers and artists. As far as possible we are helping them also. It is true there may be some who are not in our link. You are most welcome to tell us. Also please note we contribute here whenever need arises and reach (the needy) within minutes. Even Lal Singh Dil never had to wait for money. At 11.30 pm within 3 minutes we collected about (Rs.)20,000, besides many friends devoted their time.

Even during SUNAMI we friends at Ludhiana were first to send a private truck load of utilities and food from our pocket, costing more than Rs 6 lakhs to Tamilnadu. If you wish I can send you photos of distribution in a Tamil village. (this was done through HBNC network. We are north Indian coordinator)

It is my humble request to you all that Please Please do not undermine your Indian Punjab's brothern. You may be rich, but we are also not poor at heart.

 I am sorry if it has hurt any body's feelings.

Regards
Janmeja Singh Johl
(27 August 2007)
 

ਪਿਆਰੇ ਜਨਮੇਜਾ ਜੀ,

ਲੋੜਵੰਦ ਪੰਜਾਬੀ 'ਲਿਖਾਰੀਆਂ'/ਸੁਨਾਮੀ ਪੀੜਤਾਂ ਲਈ ਆਪ ਅਤੇ ਆਪ ਜਿਹੇ ਹੋਰ ਹਮਦਰਦ ਸਾਥੀ ਲਿਖਾਰੀਆਂ/ਸਹਿਯੋਗੀਆਂ ਵਲੋਂ ਹੁਣ ਤੱਕ ਕੀਤਾ ਗਿਆ ਕਾਰਜ ਬਹੁਤ ਹੀ ਸਲਾਹੁਣਯੋਗ ਹੈ। ਅਦਾਰਾ 'ਲਿਖਾਰੀ' ਆਪ ਵਲੋਂ ਵਿੱਢੇ ਕਾਰਜ ਲਈ ਵੀ ਆਪ ਸਭ ਨੂੰ ਵਧਾਈਆਂ ਪੇਸ਼ ਕਰਦਿਆਂ ਸਫ਼ਲਤਾ ਲਈ ਦੁਆ-ਗੋ ਹੈ।

ਆਪਦਾ ਈ-ਮੇਲ ਲਿਖਾਰੀ ਵੱਚ ਹੂ-ਬ-ਹੂ ਲਗਾ ਰਿਹਾ ਹਾਂ। ਕਵੀ ਲਾਲ ਸਿੰਘ ਸਬੰਧੀ ਟਿੱਪਣੀਆਂ ਦਾ ਲੋੜੀਂਦਾ ਉੱਤਰ ਦੇਣਾ ਤਾਂ ਸਬੰਧਤ 'ਲਿਖਾਰੀਆਂ' ਦਾ ਹੀ ਹੱਕ ਹੈ ਪਰ ਫਿਰ ਵੀ 'ਸੁਰਜੀਤ ਕਲਸੀ' ਦੀ ਕਵੀ ਲਾਲ ਸਿੰਘ ਦਿਲ ਦੀ ਹਾਲਤ ਸਬੰਧੀ ਟਿੱਪਣੀ 'ਇੱਕ' ਆਮ ਪ੍ਰਚਲਤ ਅਤੇ ਵਾਪਰਦੇ ਵਿਉਹਾਰਕ ਦੁਖਾਂਤ ਦਾ ਸਰਸਰੀ ਪ੍ਰਗਟਾਵਾ ਹੈ ਨਾ ਕਿ ਕਿਸੇ ਵੀ ਵਿਅਕਤੀ ਵਲੋਂ ਕੀਤੇ ਗਏ ਜਾਂ ਕੀਤੇ ਜਾ ਰਹੇ ਨਿੱਜੀ ਜਾਂ ਸਮੂਹਕ ਯਤਨਾਂ ਨੂੰ ਨਿੰਦਣਾਂ ਜਾਂ ਘਟਾਉਣਾ।

ਇਹ ਜਾਣਕੇ ਪਰਸੰਨਤਾ ਹੋਈ ਕਿ ਗੀਤਕਾਰ ਸਨਮੁੱਖ ਸਿੰਘ ਜੀ ਭਲੇ-ਚੰਗੇ ਹਨ ਅਤੇ ਉਹਨਾਂ ਦਾ ਲਿਖਣ ਕਾਰਜ ਜਾਰੀ ਹੈ।

ਨਿੱਘੇ ਮੋਹ ਨਾਲ: (ਡਾ:) ਗੁਰਦਿਆਲ ਸਿੰਘ ਰਾਏ -ਲਿਖਾਰੀ

______
ਸੁਰਜੀਤ ਕਲਸੀ ਜੀ ਦੇ ਵਿਚਾਰਾਂ ਨਾਲ਼ ਮੈਂ ਬਿਲਕੁਲ ਸਹਿਮਤ ਹਾਂ-ਸਨਮੁੱਖ ਸਿੰਘ ਅਜ਼ਾਦ ਦੀ ਵੀ ਸਾਰ ਲਉ---ਸ਼ਿਵਚਰਨ ਜੱਗੀ ਕੁੱਸਾ

ਸਤਿਕਾਰਯੋਗ ਸੰਪਾਦਕ ਜੀ,
ਲਾਲ ਸਿੰਘ ਦਿਲ ਬਾਰੇ
ਸੁਰਜੀਤ ਕਲਸੀ ਜੀ ਦੇ ਵਿਚਾਰਾਂ ਨਾਲ਼ ਮੈਂ ਬਿਲਕੁਲ ਸਹਿਮਤ ਹਾਂ। ਚਲੋ, ਲਾਲ ਸਿੰਘ ਜੀ ਦਿਲ ਤਾਂ ਰੁਲ਼ਦੇ ਖੁਲ਼ਦੇ, ਆਪਣੀ ਜ਼ਿੰਦਗੀ ਬਸਰ ਕਰ ਅਣਡਿੱਠੀ ਦੁਨੀਆਂ ਵਿਚ ਚਲੇ ਗਏ, ਪਰ ਅਜੇ ਸਨਮੁੱਖ ਸਿੰਘ ਅਜ਼ਾਦ 'ਜ਼ਿੰਦਾ' ਹੈ। ਕਈ ਪੁੱਛਣਗੇ ਕਿ ਇਹ ਸਨਮੁੱਖ ਸਿੰਘ ਅਜ਼ਾਦ ਕੌਣ ਹੈ? ਸਨਮੁੱਖ ਸਿੰਘ ਅਜ਼ਾਦ ਉਹ ਮਹਾਂਰਥੀ ਹੈ, ਜਿਸ ਦੇ ਗੀਤ ਸਵਰਗੀ ਮੁਹੰਮਦ ਰਫ਼ੀ, ਤੋਂ ਲੈ ਕੇ ਅਮਰ ਸਿੰਘ ਚਮਕੀਲੇ ਤੱਕ ਨੇ ਗਾਏ। "ਤਲਵਾਰ ਮੈਂ ਕਲਗੀਧਰ ਦੀ ਹਾਂ...!" ਮਰਹੂਮ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ ਗਾਇਆ ਇਹ ਬਹੁ-ਚਰਚਿਤ ਗੀਤ ਵੀ ਸਨਮੁੱਖ ਸਿੰਘ ਅਜ਼ਾਦ ਦਾ ਲਿਖਿਆ ਹੋਇਆ ਹੈ। ਉਹ ਅਜੇ ਵੀ, ਜਿੰਨਾਂ ਕੁ ਮੈਨੂੰ ਪਤਾ ਹੈ, ਲੁਧਿਆਣੇ ਦੀਆਂ ਸੜਕਾਂ 'ਤੇ ਬੌਰਾ ਹੋਇਆ ਫਿਰਦਾ ਹੈ। ਕਿਰਪਾ ਕਰੋ ਦਰਦਮੰਦੀਓ! ਉਸ ਜਿਉਂਦੇ ਸਨਮੁੱਖ ਸਿੰਘ ਅਜ਼ਾਦ ਦੀ ਸਾਰ ਲਓ...!! ਜੇ ਤੁਹਾਨੂੰ ਉਸ ਦਾ ਐਡਰੈਸ ਨਹੀਂ ਪਤਾ, ਤਾਂ ਸਰਦਾਰ ਜੱਸੋਵਾਲ਼ ਜਾਂ ਨਿੰਦਰ ਘੁਗਿਆਣਵੀ ਦੇ ਸਕਦੇ ਹਨ...! ਸਿਰਫ਼ ਮਰਿਆਂ ਨਾਲ਼ ਹੀ ਹਮਦਰਦੀਆਂ ਨਾ ਜਤਾਈ ਜਾਓ..ਜਿਉਂਦਿਆਂ ਦੀ ਵੀ ਸਾਰ ਲਓ...! ਕਿਤੇ ਰਫ਼ੀ ਦੇ ਉਹ ਲਫ਼ਜ਼: ਮੁਰਦੇ ਨੂੰ ਪੂਜੇ ਇਹ ਦੁਨੀਆਂ, ਜਿਉਂਦੇ ਦੀ ਕਦਰ ਕੁਝ ਵੀ ਨਹੀਂ, ਚਿੱਤ ਕਰਦੈ ਇਸ ਦੁਨੀਆਂ ਨੂੰ ਹੱਸ ਕੇ ਠੋਕਰ ਮਾਰ ਦਿਆਂ...ਆਪਾਂ ਨੂੰ ਹੀ ਤਾਂ ਨ੍ਹੀਂ ਠੋਕਰ੍ਹੀ ਜਾ ਰਹੇ?
-ਸ਼ਿਵਚਰਨ ਜੱਗੀ ਕੁੱਸਾ
(26 ਅਗਸਤ 2007)

_____
ਸ੍ਰੀ ਕ੍ਰਿਸ਼ਨ ਜੀ ਅਤੇ ਮਹਾਤਮਾ ਬੁੱਧ ਇੱਕੋ ਸਮੇਂ ਨਹੀਂ ਹੋਏ ਹਨ--ਦਲਜੀਤ ਸਿੰਘ ਵਲੋਂ ਸਪਸ਼ਟੀਕਰਣ

ਸਤਿਕਾਰ ਯੋਗ ਸ. ਸਰਬਜੀਤ ਸਿੰਘ ਜੀ,

ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੇਰਾ ਧਿਆਨ ਲਿਖਾਰੀ.ਕਾਮ ਵੱਚ ਛਪੇ ਮੇਰੇ ਲੇਖ ਉਪਨਿਸ਼ਦ ਦੀ ਇੱਕ ਲਾਈਨ ਵੱਲ ਦੁਆਇਆ ਹੈ। ਉਸ ਲਾਈਨ ਬਾਰੇ ਮੇਰੇ ਵਿਚਾਰ ਇਸ ਤਰ੍ਹਾਂ ਹਨ: 

  1. ਇਸ ਲਾਈਨ ਵਿੱਚ ਜਿਸ ਸ੍ਰੀ ਕ੍ਰਿਸ਼ਨ ਜੀ ਦਾ ਜ਼ਿਕਰ ਕੀਤਾ ਗਿਆ ਹੈ, ਉਸ ਦਾ ਸੰਬੰਧ ਮਹਾਭਾਰਤ ਯੁੱਧ ਅਤੇ ਉਸ ਵਿੱਚ ਦਿੱਤੀ ਸ਼੍ਰੀਮਦ ਭਗਵਦ ਗੀਤਾ ਨਾਲ ਹੈ।

  2. ਇਸ ਕਰਕੇ ਸਾਫ਼ ਹੈ ਕਿ ਸ੍ਰੀ ਕ੍ਰਿਸ਼ਨ ਜੀ ਅਤੇ ਮਹਾਤਮਾ ਬੁੱਧ ਇੱਕੋ ਸਮੇਂ ਨਹੀਂ ਹੋਏ ਹਨ। ਸ੍ਰੀ ਕ੍ਰਿਸ਼ਨ ਜੀ ਮਹਤਾਮਾ ਬੁੱਧ ਤੋਂ ਬਹੁਤ ਪਹਿਲਾਂ ਹੋਏ ਹਨ।

ਸੰਬੰਧਤ ਲਾਈਨ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਸ ਦੀ ਬਣਤਰ ਵਿੱਚ ਕੋਈ ਊਣਤਾਈ ਹੋਵੇਗੀ ਜਿਸ ਕਾਰਨ ਭੁਲੇਖਾ ਪਿਆ ਹੈ।

ਤੁਹਾਡਾ ਹਿਤੂ---ਦਲਜੀਤ ਸਿੰਘ (18 ਅਗਸਤ 2007)

 
ਇਸ ਵੈੱਬ ਸਾਈਟ ਵਰਗਾ ਸਾਰੀ ਦੁਨੀਆ ਵਿੱਚ ਸ਼ਾਇਦ ਹੀ ਕੋਈ ਐਨਾ ਹਰ ਮਨ ਪਿਆਰਾ ਵੈੱਬ ਸਾਈਟ ਹੋਵੇ--ਦਲਜੀਤ ਸਿੰਘ

ਡਾ. ਰਾਏ ਜੀ,
ਮੈਂ ਤੁਹਾਡਾ ਦਿਲੋਂ ਬਹੁਤ ਧੰਨਵਾਦੀ ਹਾਂ ਕਿ ਤੁਹਾਡੀ ਕੁਰਬਾਨੀ ਅਤੇ ਉਪਰਾਲੇ ਸਦਕਾ ਲਿਖਾਰੀ.ਕਾਮ ਰਾਹੀਂ ਸੁਹਿਰਦ ਵਿਦਵਾਨਾਂ ਅਤੇ ਪਾਠਕਾਂ ਨਾਲ ਮੇਲ ਹੋ ਰਿਹਾ ਹੈ
ਮੈਨੂੰ ਤਾਂ ਇਉਂ ਲੱਗਦਾ ਹੈ ਕਿ ਇਸ ਵੈੱਬ ਸਾਈਟ ਵਰਗਾ ਸਾਰੀ ਦੁਨੀਆ ਵਿੱਚ ਸ਼ਾਇਦ ਹੀ ਕੋਈ ਐਨਾ ਹਰ ਮਨ ਪਿਆਰਾ ਵੈੱਬ ਸਾਈਟ ਹੋਵੇ  ਲੇਖਾਂ ਬਾਰੇ ਦੂਰੋਂ ਦੂਰੋਂ ਵਿਦੇਸ਼ਾਂ ਤੋਂ ਟੈਲੀਫ਼ੋਨ ਜ਼ਰੀਏ ਪਾਠਕ ਸੰਪਰਕ ਕਰਦੇ ਹਨਤੁਹਾਡਾ ਬਹੁਤ ਬਹੁਤ ਧੰਨਵਾਦ

ਇਸ ਈ-ਮੇਲ ਵਿੱਚ ਮੇਰੇ ਲੇਖ 'ਉਪਨਿਸ਼ਦ' ਬਾਰੇ  ਉਠਾਏ ਭੁਲੇਖਿਆਂ ਬਾਰੇ ਆਪਣੇ ਵਿਚਾਰ ਨੱਥੀ ਕੀਤੇ ਹਨਉਮੀਦ ਕਰਦਾ ਹਾਂ ਕਿ ਸੁਹਿਰਦ ਵਿਦਵਾਨ ਦੀ ਤਸੱਲੀ ਹੋ ਜਾਏਗੀ

ਤੁਹਾਡਾ ਹਿਤੂ,
ਦਲਜੀਤ ਸਿੰਘ, ਐਡਮਿੰਟਨ (ਕਨੇਡਾ) (18 ਅਗਸਤ 2007)

 
He (Dr. Karamjit Singh) deserves congratulations from all rationalist and right-thinking people.---Darshan Natt

Dear Rai Sahib,

Dr.Karamjit Singh has laid bare the the real intentions and wrong explanations of Rajneesh about Sikh religion in particular in his article. His views need to be spread far and wide. He deserves congratulations from all rationalist and right-thinking people.You deserve appreciation for publishing.

Sincerely,

Darshan Natt,California,U.S.A.(17th August 2007)

 
(ਕੀ) ਸ੍ਰੀ ਕ੍ਰਿਸ਼ਨ ਜੀ ਅਤੇ ਮਹਾਤਮਾ ਬੁੱਧ ਦੋਵੇਂ ਇੱਕੋ ਹੀ ਸਮੇਂ ਹੋਏ ਹਨ?---ਸਰਵਜੀਤ ਸਿੰਘ

ਦਲਜੀਤ ਸਿੰਘ ਜੀ ਆਪਣੇ ਲੇਖ ' ਉਪਨਿਸ਼ਦਾਂ' ਵਿਚ ਲਿਖਦੇ ਹਨ , ' ਉਪਨਿਸ਼ਦਾਂ ਦਾ ਸਮਾਂ ਸ੍ਰੀ ਕ੍ਰਿਸ਼ਨ ਜੀ ਅਤੇ ਮਹਾਤਮਾ ਬੁੱਧ ਦੇ ਸਮੇਂ ਤੋਂ ਕੁਝ ਸਦੀਆਂ ਪਹਿਲਾਂ ਹੋਣਾ ਮੰਨਿਆ ਜਾਂਦਾ ਹੈ ਇਸ ਤੋਂ ਤਾਂ ਇਹ ਭਾਵ ਨਿਕਲਦਾ ਹੈ ਕਿ ਸ੍ਰੀ ਕ੍ਰਿਸ਼ਨ ਜੀ ਅਤੇ ਮਹਾਤਮਾ ਬੁੱਧ ਦੋਵੇਂ ਇੱਕੋ ਹੀ ਸਮੇਂ ਹੋਏ ਹਨ ਪਰ ਜਦੋਂ ਮੈਂ ਇਸ ਵਾਰੇ ਵਿਚਾਰ ਕੀਤੀ ਤਾਂ ਮੈਂਨੂੰ ਇਨ੍ਹਾਂ ਦੋਵਾਂ ਦੇ ਜੀਵਨਕਾਲ ਵਿਚ ਸਮੇਂ ਦਾ ਬੁਹਤ ਫਰਕ ਲੱਗਿਆ

ਮਹਾਤਮਾ ਬੁੱਧ ਜੀ ਦਾ ਜਨਮ ਅੱਜ ਤੋਂ  ੨੫੭੦ ਸਾਲ ਪਹਿਲਾਂ ੫੬੩ ਬੀ ਸੀ ਵਿਚ ਹੋਇਆ ਸੀਪਰ ਹਿਦੂੰ ਮਿਥਹਾਸ ਦੇ ਪ੍ਰਸਿੱਧ ਪਾਤਰ ਸ੍ਰੀ ਕ੍ਰਿਸ਼ਨ ਜੀ (ਵਿਸ਼ਨੂੰ ਦੇ ਅੱਠਵੇਂ ਅਵਤਾਰ, ੧੬੧੦੮ ਪਤਨੀਆਂ ਦਾ ਪਤੀ ਅਤੇ ੧੪੪੯੭੨ ਬੱਚਿਆਂ ਦਾ ਪਿਤਾ) ਤਾਂ ਦੁਆਪਰ ਦੇ ਅਵਤਾਰ ਹਨਗੁਰਬਾਣੀ ਵਿਚ ਵੀ ਇਸ ਦਾ ਹਵਾਲਾ ਮਿਲਦਾ ਹੈ:

ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥ (ਪੰਨਾ ੧੩੯੦) ਹਿੰਦੂ ਮਿਥਹਾਸ ਮੁਤਾਬਕ ਦੁਆਪਰ ਅੱਜ ਤੋਂ ਲੱਗ-ਭੱਗ ੫੦੦੦ ਸਾਲ ਪਹਿਲਾਂ ਖਤਮ ਹੋ ਚੁੱਕਾ ਹੈ ਜਿਸ ਦੀ ਕੁਲ ਆਯੂ ੮੬੪੦੦੦ ਸਾਲ ਸੀ

ਲੱਗ-ਭੱਗ ੨੦ ਸਾਲ ਪਹਿਲਾਂ ਦੀ ਗੱਲ ਹੈ ਕੇ ਇੱਕ ਟੀ ਵੀ ਸੀਰੀਅਲ ਵਿਚ (ਨਾਮ ਯਾਦ ਨਹੀਂ ਹੈ) ਇਹ ਦਿਖਾਇਆ ਗਿਆ ਸੀ ਕਿ ਸ੍ਰੀ ਕ੍ਰਿਸ਼ਨ ਜੀ ਨੇ ਤ੍ਰੇਤੇ ਯੁਗ ਦੀ ਸਮਾਪਤੀ ਅਤੇ ਦੁਆਪਰ ਯੁਗ ਦੇ ਆਰੰਭ ਦਾ ਐਲਾਨ ਸੰਖ ਬਜ੍ਹਾ ਕੇ ਕੀਤਾ ਸੀਇਸ ਮੁਤਾਬਕ ਤਾਂ ਸ੍ਰੀ ਕ੍ਰਿਸ਼ਨ ਜੀ ਦਾ ਜੀਵਨ ਕਾਲ ਅੱਜ ਤੋ ੮੬੯੦੦੦ ਸਾਲ ਪਹਿਲਾਂ ਦਾ ਬਣਦਾ ਹੈਜੇ ਆਪ ਜੀ ਦੀ ਲਿਖਤ ਵਿਚ ਆਇਆ ' ਸ੍ਰੀ ਕ੍ਰਿਸ਼ਨ' ਜੀ ਦੁਆਪਰ ਵਾਲੇ ਕ੍ਰਿਸ਼ਨ ਜੀ ਹਨ ਤਾਂ ਆਪ ਜੀ ਦਾ ਇਹ ਕਥਨ, ' ਉਪਨਿਸ਼ਦਾਂ ਦਾ ਸਮਾਂ ਸ੍ਰੀ ਕ੍ਰਿਸ਼ਨ ਜੀ ਅਤੇ ਮਹਾਤਮਾ ਬੁੱਧ ਦੇ ਸਮੇਂ ਤੋਂ ਕੁਝ ਸਦੀਆਂ ਪਹਿਲਾਂ ਹੋਣਾ ਮੰਨਿਆ ਜਾਂਦਾ ਹੈ ' ਸਹੀ ਨਹੀ ਹੈ ਪਰ, ਜੇ ਆਪ ਜੀ ਨੇ ਕਿਸੇ ਹੋਰ 'ਸ੍ਰੀ ਕ੍ਰਿਸ਼ਨ ' ਜੀ ਦਾ ਜ਼ਿਕਰ ਕੀਤਾ ਹੈ ਤਾਂ ਜਣਕਾਰੀ ਦੇਣ ਦੀ ਖੇਚਲ ਕਰਨੀ
ਆਦਰ ਸਹਿਤ:

ਸਰਵਜੀਤ ਸਿੰਘ
sarbjits@gmail.com
(16 ਅਗਸਤ 2007)

 
ਬਹੁਤ ਖੁਬਸੂਰਤ ਹੈ 'ਲਿਖਾਰੀ' ਦਾ ਨਵਾਂ ਰੂਪ---ਹਰਬੀਰ ਸਿੰਘ ਭੰਵਰ

ਸੰਪਾਦਕ ਜੀ,

'ਲਿਖਾਰੀ' ਦਾ ਨਵਾਂ ਰੂਪ ਬਹੁਤ ਹੀ ਖੁਬਸੂਰਤ ਤੇ ਦਿਲ-ਖਿੱਚਵਾਂ ਹੈ ਮੈਟਰ ਵੀ ਬੜਾ ਨਰੋਆ ਹੈ(ਸਵ.) ਦਲਬੀਰ ਸਿੰਘ, ਸ਼ਾਮ ਸਿੰਘ, ਕੇਹਰ ਸ਼ਰੀਫ਼, ਤੇ ਸ਼ਿਵਚਰਨ ਜੱਗੀ ਦੀਆਂ ਰਚਨਾਵਾਂ ਹਮੇਸ਼ਾ ਵਾਂਗ ਬਹੁਤ ਦਿਲਸਚਪ ਹਨ ਮੈਂ ਇਨ੍ਹਾਂ ਲੇਖਕਾਂ ਦਾ ਬੜਾ ਹੀ ਪ੍ਰਸੰਸਕ ਹਾਂਦੂਸਰੇ ਲੇਖਕਾਂ ਦੀਆਂ ਰਚਨਾਵਾਂ ਵੀ ਸੁਹਣੀਆਂ ਹਨ ਸ਼ਾਹਮੁਖੀ ਲਿੱਪੀ ਵਿਚ ਮੈਟਰ ਥੋੜਾ ਹੈ, ਇਸ ਵਿਚ ਥੋੜਾ ਹੋਰ ਵਾਧਾ ਕਰੋ ਦੋਨਾਂ ਲਿੱਪੀਆਂ ਵਿਚ ਮੈਟਰ ਦੇਣ ਵਾਲੀ ਸ਼ਾਇਦ ਇਹ ਪਹਿਲੀ ਵੈਬਸਾਈਟ ਹੈ ਪਾਕਿਸਤਾਨ ਤੋਂ ਸ਼ਾਹਮੁਖੀ ਤੇ ਗੁਰਮੁਖੀ ਲਿੱਪੀ ਵਿਚ ਇਕ ਵੈਬਸਾਈਟ ਵਿਚਾਰ ਡਾਟ ਕਾਮ (wichaar.com) ਹੈ, ਪਰ ਉਸ ਵਿਚ ਗੁਰਮੁਖੀ ਲਿੱਪੀ ਵਾਲਾ ਮੈਟਰ ਬਹੁਤ ਹੀ  ਘੱਟ ਹੁੰਦਾ ਹੈ ਚੰਡੀਗੜ੍ਹ ਤੋਂ ਪਿਛਲੇ ਵਰ੍ਹੇ ਦੋਨਾਂ ਲਿੱਪੀਆਂ ਵਿਚ ਛੱਪਣ ਵਾਲਾ ਇਕ ਤ੍ਰੈਮਾਸਿਕ ਪਰਚਾ ਪੰਜਾਬੀ ਆਲਮ ਸ਼ੁਰੂ ਹੋਇਆ ਹੈ, ਤੁਸੀਂ ਦੇਖਿਆ ਹੋਏ ਗਾ

ਸ਼ਾਲਾ, ਲਿਖਾਰੀ ਹੋਰ ਬੁਲੰਦੀਆਂ ਛੋਹੇ ਅਤੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਸਮੇਤ ਵਿਸ਼ਵ ਭਰ ਵਿਚ ਰਹਿੰਦੇ ਪੰਜਾਬੀਆਂ ਵਿਚ ਹੋਰ ਵੀ ਹਰਮਨ ਪਿਆਰਾ ਹੋਵੇ
- ਹਰਬੀਰ ਸਿੰਘ ਭੰਵਰ, ਲੁਧਿਆਣਾ (ਭਾਰਤ)
(31 ਜੁਲਾਈ 2007)

 
ਅੱਜ ਦੀ ਪੀੜ੍ਹੀ ਪਿਆਰ ਦੇ ਅਸਲ ਵਜੂਦ ਨੂੰ ਭੁੱਲ ਮਹਿਜ ਜਿਸਮਾਂ ਦੀ ਖੇਡ ਮਗਰ ਹੀ ਭੱਜ ਰਹੀ ਹੈ--ਰੋਜ਼ੀ ਸਿੰਘ, ਫਤਿਹਗੜ੍ਹ ਚੂੜੀਆਂ

ਸਤਿਕਾਰ ਯੋਗ ਸੰਪਾਦਕ ਜੀਓ ।

ਸ੍ਰੀ ਮਹਿੰਦਰ ਭਟਨਾਗਰ ਜੀ ਦੁਆਰਾ ਕਹਾਣੀ
'ਬਿਨਾਂ ਪੈਰਾਂ ਵਾਲਾ ਸਫ਼ਰ' ਬਾਰੇ ਦਿੱਤੇ ਗਏ ਸੁਝਾਅ ਅਤੇ ਗ਼ਲਤੀਆਂ ਵੱਲ ਧਿਆਨ ਦਵਾਉਂਣ ਵਾਸਤੇ ਮੈਂ ਸ੍ਰੀ ਭਟਨਾਗਰ ਜੀ ਦਾ ਰਿਣੀ ਹਾਂ ਜੀ। ਪਰ ਗੁਸਤਾਖੀ ਮੁਆਫ, ਜਿਸ ਨਿਰੋਏ ਪਿਆਰ ਉਪਰ ਜਿਸਮਾਨੀ ਰੂਪ ਦੀ ਜਿੱਤ ਬਾਰੇ ਭਟਨਾਗਰ ਜੀ ਗੱਲ ਕਰ ਰਹੇ ਹਨ ਉਹ ਪਿਆਰ ਹੁਣ ਸਿਰਫ 'ਕਿੱਸੇ ਕਹਾਣੀਆਂ' ਵਿੱਚ ਹੀ ਰਹਿ ਗਿਆ ਹੈ ਜਾਂ ਬੀਤੇ ਸਮੇਂ ਦੀ ਦਾਸਤਾਨ ਬਣ ਚੁੱਕਾ ਹੈ । ਅੱਜ ਦੀ ਪੀੜ੍ਹੀ ਪਿਆਰ ਦੇ ਅਸਲ ਵਜੂਦ ਨੂੰ ਭੁੱਲ ਮਹਿਜ ਜਿਸਮਾਂ ਦੀ ਖੇਡ ਮਗਰ ਹੀ ਭੱਜ ਰਹੀ ਹੈ। ਜਰੂਰੀ ਨਹੀਂ ਕਿ ਹਰ ਕਹਾਣੀ ਹਾਂ ਪੱਖੀ ਮੋੜ ‘ਤੇ ਹੀ ਖਤਮ ਹੋਵੇ ਸਗੋਂ ਸਚਾਈ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਕਲਪਨਾ ਦੇ ਉਲਟ ਉਸਨੂੰ ਹਾਂ ਪੱਖੀ ਬਣਾਉਂਣਾ ਕਹਾਣੀ ਨਾਲ ਇਨਸਾਫ ਨਹੀਂ ਹੋਵੇਗਾ। ਮੇਰਾ ਇਸ ਕਹਾਣੀ ਰਾਹੀਂ ਕਿਸੇ ਅਪਾਹਜ ਵਿਅਕਤੀ ਦਾ ਮਜਾਕ ਉਡਾਉਣ ਦਾ ਕੋਈ ਮਕਸਦ ਨਹੀਂ ਸੀ ਸਗੋਂ ਇਹ ਤਾਂ ਸਚਾਈ ਹੀ ਹੈ ਜੋ ਇਸ ਕਹਾਣੀ ਰਾਹੀਂ ਪੇਸ਼ ਕੀਤੀ ਗਈ ਹੈ। ਜੇਕਰ ਕਿਸੇ ਨੂੰ ਇਸ ਰਾਹੀਂ ਦੁੱਖ ਪਹੁੰਚਿਆ ਹੈ ਤਾਂ ਮੈ ਖਿਮਾਂ ਦਾ ਜਾਚਿਕ ਹਾਂ ਜੀ।
ਮੈਂ ਸੰਪਾਦਕ ਜੀ ਨੂੰ ਬੇਨਤੀ ਕਰਦਾ ਹਾਂ ਕਿ
ਉਹ ਮੇਰਾ ਇੱਕ ਲੇਖ ਜੋ ਇਸ ਵਿਸ਼ੇ ਤੇ ਹੈ ਮੈ ਨਾਲ ਨੱਥੀ ਕਰ ਰਿਹਾ ਹਾਂ ਜਰੂਰ ਛਾਪਣ ਦੀ ਕੋਸ਼ਿਸ ਕਰਨਾ ਤਾਂ ਕਿ ਅੱਜ ਦੇ ਸਮਾਜ ਅਤੇ ਨੋ-ਜਵਾਨ ਪੀੜੀ ਨੂੰ ਇਸ਼ਕ ਰੁਹਾਨੀ ਅਤੇ ਇਸਕ ਮਜਾਜੀ ਦੇ ਫਰਕ ਬਾਰੇ ਪਤਾ ਲੱਗ ਸਕੇ।
ਮੈਂ ਭਟਨਾਗਰ ਜੀ ਦਾ ਇੱਕ ਵਾਰ ਫੇਰ ਤੋਂ ਸ਼ੁਕਰੀਆ ਅਦਾ ਕਰਦਾ ਹਾਂ ਕਿ ਉਹਨਾਂ ਨੇ ਮੇਰੀ ਰਚਨਾ ਬਾਰੇ ਆਪਣੇ ਕੀਮਤੀ ਵਿਚਾਰ ਲਿਖੇ । ਛੇਤੀ ਹੀ ਕਹਾਣੀ ਦਾ ਨਵਾਂ ਅੰਤ ਲਿਖਕੇ ਪਾਠਕਾਂ ਦੇ ਰੂ-ਬ-ਰੂ ਕਰਾਂਗਾ ਜੀ। ਉਮੀਦ ਕਰਦਾ ਹਾਂ ਕਿ ਅੱਗੇ ਤੋਂ ਵੀ ਪਾਠਕ ਅਤੇ ਲੇਖਕ ਮੇਰੀਆਂ ਗਲਤੀਆਂ ਦਾ ਅਹਿਸਾਸ ਮੈਨੂੰ ਕਰਵਾਉਂਦੇ ਰਹਿਣਗੇ ।

ਸਤਿਕਾਰ ਸਹਿਤ:
ਰੋਜ਼ੀ ਸਿੰਘ, ਫਤਿਹਗੜ ਚੂੜੀਆਂ, ਗੁਰਦਾਸਪੁਰ
(23 ਜੁਲਾਈ 2007)

 
ਰੋਜ਼ੀ ਸਿੰਘ ਦੀ ਕਹਾਣੀ 'ਬਿਨਾਂ ਪੈਰਾਂ ਦਾ ਸਫਰ ਚੰਗੀ ਲੱਗੀ ਪਰ ਇਹ ਕਹਾਣੀ ਹਾਲੇ ਪੂਰੀ ਨਹੀਂ। ਇੰਜ ਲਗਦਾ ਹੈ ਜਿਵੇਂ ਜਲਦ ਬਾਜੀ ਵਿੱਚ ਖਤਮ ਕਰ ਦਿੱਤੀ ਗਈ ਹੋਵੇ।....ਕਹਾਣੀ ਨੂੰ ਇੱਕ ਹਾਂ-ਪੱਖੀ ਮੋੜ ਦਿੱਤਾ ਜਾ ਸਕਦਾ ਸੀ ਜਿਵੇਂ ਕਿ ਅਨਮੋਲ ਕੌਰ ਦੀ ਕਹਾਣੀ ਭਾਗਾਂ ਭਰਿਆ ਦਿਨ ਵਿੱਚ ਕੀਤਾ ਗਿਆ ਹੈ। -----ਮਹਿੰਦਰ ਭਟਨਾਗਰ, ਦਿੱਲੀ

ਰੋਜ਼ੀ ਸਿੰਘ ਦੀ ਕਹਾਣੀ ਬਿਨਾਂ ਪੈਰਾਂ ਦਾ ਸਫਰ ਚੰਗੀ ਲੱਗੀ ਪਰ ਇਹ ਕਹਾਣੀ ਹਾਲੇ ਪੂਰੀ ਨਹੀਂ। ਇੰਜ ਲਗਦਾ ਹੈ ਜਿਵੇਂ ਜਲਦ ਬਾਜੀ ਵਿੱਚ ਖਤਮ ਕਰ ਦਿੱਤੀ ਗਈ ਹੋਵੇ। ਪਿਆਰ ਦੇ ਨਿਰੋਏ ਰੂਪ ਉੱਤੇ ਜਿਸਮਾਨੀ ਰੂਪ ਦੀ ਜਿੱਤ ਕਹਾਣੀ ਨੂੰ ਤਾਂ ਕਮਜੋਰ ਬਣਾ ਹੀ ਗਈ, ਅਪਾਹਜ ਅਤੇ ਬੇਬਸ ਕੁੜੀ ਮੁਕੱਦਸ ਦਾ ਵੀ ਬੇਰਹਿਮੀ ਨਾਲ ਮਜ਼ਾਕ ਉੜਾ ਗਈ। ਕਹਾਣੀ ਨੂੰ ਇੱਕ ਹਾਂ-ਪੱਖੀ ਮੋੜ ਦਿੱਤਾ ਜਾ ਸਕਦਾ ਸੀ ਜਿਵੇਂ ਕਿ ਅਨਮੋਲ ਕੌਰ ਦੀ ਕਹਾਣੀ ਭਾਗਾਂ ਭਰਿਆ ਦਿਨ ਵਿੱਚ ਕੀਤਾ ਗਿਆ ਹੈ। ਇਸ ਕਹਾਣੀ ਦੀ ਸਾਰੀ ਸੁੰਦਰਤਾ ਇਸਦੇ ਹਾਂ-ਪੱਖੀ ਅੰਤ ਤੋਂ ਹੀ ਨਿਖਰ ਸਕੀ ਹੈ।

ਮਹਿੰਦਰ ਭਟਨਾਗਰ, ਨਵੀਂ ਦਿੱਲੀ
(20 ਜੁਲਾਈ 2007)

ਰੋਜੀ ਸਿੰਘ ਦੀ ਕਹਾਣੀ ਪੜ੍ਹਨ ਲਈ ਕਲਿੱਕ ਕਰੋ:
 
ਬਿਨਾਂ ਪੈਰਾਂ ਦਾ ਸਫ਼ਰ: ਰੋਜ਼ੀ ਸਿੰਘ, ਫਤਿਹਗੜ੍ਹ ਚੂੜੀਆਂ -ਗੁਰਦਾਸਪੁਰ

 
ਫੇਰ ਨਾ ਕਹਿੳ ਬਈ ਦਸਿਆ ਨਹੀਂ ਬਹੁਤ ਹੀ ਮਜੇਦਾਰ ਲੱਗਾ ----ਮਹਿੰਦਰ ਭਟਨਾਗਰ, ਦਿੱਲੀ

ਸ਼ਿਵਚਰਨ ਜੱਗੀ ਕੁੱਸਾ ਦਾ ਫੇਰ ਨਾ ਕਹਿੳ ਬਈ ਦਸਿਆ ਨਹੀਂਬਹੁਤ ਹੀ ਮਜੇਦਾਰ ਲੱਗਾ ਕਾਫੀ ਸਮੇ ਬਾਦ ਪਯੋਰ ਹਯੂਮਰਪੜ੍ਹਣ ਨੂੰ ਮਿਲੀ ਹੈ ਪੰਜਾਬ ਦੇ ਭਖਦੇ ਮਸਲੇ ਉੱਤੇ ਇਹ ਇੱਕ ਬਹੁਤ ਹੀ ਚੰਗਾ ਵਿਅੰਗ ਹੈ ਡੀ.ਏਸ.ਪੀ ਨਾਲ ਗੱਲਬਾਤ ਅਤੇ ਥਾਣੇ ਦੇ ਦ੍ਰਿਸ਼ ਬੜੇ ਮਜੇਦਾਰ ਲੱਗੇਰਾਸ਼ਟਰਪਤੀ ਜੀ ਆਪ ਨਹੀਂ ਆਏ?” ਅਤੇ ਪੁਲਸ ਵਾਲਿਆਂ ਦਾ ਸਵਾਲ ਕੋਈ ਹੋਰ ਸਕੀਮ ਨਹੀਂ ਤਿਆਰ ਕੀਤੀ?” ਨੇ ਤਾਂ ਹਸਾ ਹਸਾ ਮਾਰਿਆਰਾਸ਼ਟਰਪਤੀ ਜੀ ਨੂੰ ਲਿਖੀ ਚਿੱਠੀ ਦੀ ਭਾਸ਼ਾ ਵੀ ਬਹੁਤ ਹਾੱਸੇਦਾਰ ਹੈਐਨਾਂ ਹਾਸਾ ਬਿਖੇਰਣ ਲਈ ਸ਼ਿਵਚਰਨ ਹੁਰਾਂ ਨੂੰ ਵਧਾਈ ਅਤੇ ਲਿਖਾਰੀ ਨੂੰ ਧੰਨਵਾਦ!

ਮਹਿੰਦਰ ਭਟਨਾਗਰ, ਨਵੀਂ ਦਿੱਲੀ
(19 ਜੁਲਾਈ 2007)

 
'ਆਪਣਾ ਲਹੂ' ਲੋੜੀਂਦੀ ਤਬਦੀਲੀ ਕਾਰਨ ਮੁੜ ਹਾਜ਼ਰ ਹੈ---ਲਿਖਾਰੀ

ਮਾਣਯੋਗ ਡਾ. ਰਾਏ ਸਾਹਿਬ ਜੀ,
ਸਤਿ ਸ੍ਰੀ ਅਕਾਲ!
ਮੇਰੀ ਲਿਖਤ
ਆਪਣਾ ਲਹੂ’ ‘ਲਿਖਾਰੀ  ਵਿੱਚ ਛਪਣ ਤੋਂ ਬਾਅਦ ਮੈਂ ਆਪਣੀ ਅਗਲੀ ਕੱਚੀ ਲਿਖਤ ਟੀਕਾ-ਟਿੱਪਣ ਲਈ ਇੱਕ ਦੋਸਤ ਨੂੰ ਭੇਜੀ ਸੀ। ਉਸ ਨਾਲ ਹੋਏ ਵਿਚਾਰ ਵਟਾਂਦਰੇ ਪਿੱਛੋਂ ਅਸੀਂ ਇਸ ਨਤੀਜੇ ਉੱਤੇ ਪਹੁੰਚੇ ਕਿ ਜੇ ਦੂਜੀ ਲਿਖਤ ਨੂੰ ਪਹਿਲੀ ਦਾ ਹੀ ਭਾਗ ਬਣਾ ਲਿਆ ਜਾਵੇ ਤਾਂ ਚੰਗਾ ਰਹੇਗਾ। ਇਸ ਲਈ ਸੁਧਾਰ ਕਰ ਕੇ ਦੁਬਾਰਾ ਭੇਜ ਰਿਹਾ ਹਾਂ। ਜੇ ਮੁਨਾਸਿਬ ਸਮਝੋਂ ਤਾਂ ਮੇਰੀ ਇਸ ਨਵੀਂ ਲਿਖਤ ਨੂੰ ਥੋੜ੍ਹੇ ਸਮੇਂ ਲਈ ਲਿਖਾਰੀ ਦੇ ਮੁੱਖ ਪੰਨੇ ਉੱਤੇ ਲਾ ਦੇਣਾ।
ਸਤਿਕਾਰ ਸਹਿਤ,
ਗੁਰਦੇਵ ਸਿੰਘ ਘਣਗਸ
19 ਜੁਲਾਈ 2007

ਪਿਆਰੇ ਘਣਗਸ ਜੀ!
ਤੁਹਾਡੇ ਈ-ਮੇਲ ਅਨੁਸਾਰ ਆਪਦੀ ਪਿਹਲੀ ਲਿਖਤ ਵਿੱਚ ਲਿਆਂਦੇ ਸੁਧਾਰ ਉਪਰੰਤ ਅਸੀਂ ਮੁੜ ਇਹ ਰਚਨਾ 'ਲਿਖਾਰੀ' ਦੇਮੁੱਖ ਪੰਨੇ 'ਤੇ ਲਗਾ ਰਹੇ ਹਾਂ। --ਲਿਖਾਰੀ

 
ਸ਼ਬਦਾਂ ਦੇ ਆਸਰੇ ਮਨੁਖ ਦੀ ਅੰਦਰਲੀ ਸੰਵੇਦਨਸ਼ੀਲਤਾ ਗੂੜ੍ਹ ਗਿਆਨ ਦੀ ਪ੍ਰਾਪਤੀ ਦੇ ਰਾਹੇ ਪੈ ਜਾਂਦੀ ਹੈ”,
ਕੇਹਰ ਸ਼ਰੀਫ ਦੀ ਇਹ ਰਾਇ, ਵਜ਼ਨਦਾਰ ਹੈ---ਪ੍ਰੋ. ਪ੍ਰੀਤਮ ਸਿੰਘ ਗਰੇਵਾਲ

ਸ਼ਬਦ ਦੀ ਦਾਤ ਲੇਖ ਰਾਹੀਂ ਕੇਹਰ ਸ਼ਰੀਫ ਜੀ ਨੇ ਕਈ ਜ਼ਰੂਰੀ ਮੁੱਦਿਆਂ ਵਲ ਦਿਲਚਸਪ ਤਰੀਕੇ ਨਾਲ ਪਾਠਕਾਂ ਦਾ ਧਿਆਨ ਦਿਵਾਇਆ ਹੈਗੱਲ ਮਨੁਖ ਦੇ ਦੀਰਘ ਮਾਨਸਕ ਰੋਗ ਹਉਮੈ ਤੋਂ ਤੋਰੀ ਹੈ ਜਿਸ ਮਲਾਮਤ ਦੇ ਗ੍ਰਸੇ ਅਸੀਂ ਨਿਤ ਨਵੀਆਂ ਸਮਾਜਕ, ਧਾਰਮਕ, ਸਿਆਸੀ ਤੇ ਪ੍ਰਵਾਰਕ ਘੁੰਮਣ-ਘੇਰੀਆਂ ਵਿਚ ਡੁਬਦੇ ਜਾ ਰਹੇ ਹਾਂ

ਸਿਖ ਧਰਮ ਦੀ ਭਾਵਨਾ ਹਰ ਵਿਅੱਕਤੀ ਨੂੰ ਸ਼ਬਦ ਦੇ ਲੜ ਲੱਗਣ ਦਾ ਸੱਦਾ ਦਿੰਦੀ ਹੈਵਿਚਲੇ ਲੇਖਕ ਦੇ ਵੀਚਾਰ ਉਤੇ ਗ਼ੌਰ ਅਤੇ ਅਮਲ ਕਰਨ ਦੀ ਅਤਿਅੰਤ ਲੋੜ ਹੈਗੁਰੂ ਸਾਹਿਬਾਨ ਦੀ ਇਸ ਭਾਵਨਾ ਤੋਂ ਅਵੇਸਲੇ ਹੋ ਕੇ ਸਿਖ ਸਿਆਸੀ ਤੇ ਧਾਰਮਕ ਆਗੂ ਆਪਣੇ ਜ਼ਾਤੀ ਮੁਫਾਦ ਦੀ ਖ਼ਾਤਰ ਲੋਕਾਂ ਨੂੰ ਗੁਮਰਾਹ ਕਰਨੋਂ ਨਹੀਂ ਕਤਰਾਉਂਦੇਉਸਦੇ ਆਪਣੇ ਲਫਜ਼ਾਂ ਵਿਚ, “ਸ਼ਬਦ ਦੀ ਦਾਤ ਨੂੰ ਨਕਾਰਨ ਵਾਲੇ ਤੋਂ ਵਡਾ ਮੂਰਖ ਤੇ ਉਜੱਡ ਹੋਰ ਕੋਈ ਨਹੀਂ ਹੁੰਦਾ

ਸ਼ਬਦ ਦੀ ਸੂਝ ਬੂਝ ਪ੍ਰਾਪਤ ਕਰ ਕੇ ਹਉਮੈ ਤੇ ਕਾਬੂ ਪਾਉਣਾ ਅਤੇ ਨਿਰਮਲ ਕਰਣੀ ਦੇ ਰਾਹੇ ਪੈਣਾ ਹੀ ਗੁਰੂ ਦੀ ਸਚੀ ਸੇਵਾ ਦੀ ਨਿਸ਼ਾਨੀ ਹੈ

 ‘ਗੁਰ ਕੀ ਸੇਵਾ ਸਬਦ ਵੀਚਾਰੁਹਉਮੈ ਮਾਰੇ ਕਰਣੀ ਸਾਰੁ॥(ਗੁਰੂੁ ਗ੍ਰੰਥ ਸਾਹਿਬ, ਪੰਨਾ 223)

ਗੁਰਸ਼ਬਦ ਸਾਨੂੰ ਜਿਥੇ ਸਹੀ ਦਾਨ ਕਰਨ, ਸਹੀ ਇਜ਼ਤ ਪਾਉਣ ਆਦਿ ਲਈ ਅਕਲ ਵਰਤਨ ਦੀ ਪ੍ਰੇਰਨਾ ਕਰਦਾ ਹੈ ਓਥੇ 

ਅਕਲੀ ਪੜ੍ਹ ਕੈ ਬੁਝੀਐ ਦੀ ਤਾਕੀਦ ਵੀ ਕਰਦਾ ਹੈਲਫਜ਼ ਜਾਂ ਅੱਖਰ ਪੜ੍ਹਨਾ ਜਾਂ ਰਟਣਾ ਹੀ ਕਾਫੀ ਨਹੀਂ, ਉਸਦੇ ਭਾਵ ਦੀ ਸੂਝ-ਬੂਝ ਅਕਲ ਵਰਤ ਕੇ ਖੋਜਣੀ ਜ਼ਰੂਰੀ ਦੱਸੀ ਗਈ ਹੈ। 

ਸ਼ਬਦਾਂ ਦੇ ਭਾਵ ਤੇ ਭਾਵਨਾ ਨੂੰ ਸਮਝਣ ਤੋਂ ਵਿਹੂਣੇ, ਹੰਕਾਰ (ਹਉਮੈ) ਵਿਚ ਵਿਚਰਦੇ ਵਿਅੱਕਤੀਆਂ ਬਾਰੇ ਗੁਰੂ ਨਾਨਕ ਸਾਹਿਬ ਦਾ ਇਹ ਫੁਰਮਾਨ ਇਸ ਪ੍ਰਸੰਗ ਵਿਚ ਬਹੁਤ ਢੁਕਵਾਂ ਹੈ-:

ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ

"ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬ ਕਰੰਤ"     (ਪੰਨਾ 1246)

ਲੇਖਕ ਦੇ ਇਸ ਗਿਲੇ ਬਾਰੇ ਵੀ ਫੋਰੀ ਧਿਆਨ ਦੇਣ ਦੀ ਲੋੜ ਹੈ ਕਿ ਸ਼ਬਦ ਦੇ ਕੇਂਦਰ ਤੇ ਧੁਰੇ, ਗੁਰਦੁਆਰਿਆਂ, ਨੂੰ ਕੇਵਲ ਬਾਹਰਲੀ ਦਿੱਖ ਜਾਂ ਰਸਮੀ ਵਰਤਾਰਿਆਂ ਉਪਰ ਬੇਲੋੜਾ ਖ਼ਰਚ ਕਰਨ ਨਾਲੋਂ ਸ਼ਬਦ ਦੀ ਸੋਝੀ ਪ੍ਰਸਾਰਨ ਲਈ ਸਾਹਿਤ ਤੇ ਮੀਡੀਆ ਦੀ ਵਰਤੋਂ ਲਈ ਬਜਟ ਦਾ ਚੋਖਾ ਹਿੱਸਾ ਰੱਖਣਾ ਲਾਹੇਵੰਦ ਰਹੇਗਾਯਾਦ ਰਹੇ ਕਿ ਗੁਰੂ ਦਾ ਸ਼ਬਦ ਸਗਲ ਜਹਾਨ ਲਈ ਸਾਂਝਾ ਹੈ ਜਿਸਨੂੰ ਰਲ ਮਿਲ ਕੇ ਖਾਵਣ ਖ਼ਰਚਣ ਦੀ ਤਾਕੀਦ ਹੈ

ਕੇਹਰ ਸ਼ਰੀਫ ਦੀ ਇਹ ਰਾਇ, “ਸ਼ਬਦਾਂ ਦੇ ਆਸਰੇ ਮਨੁਖ ਦੀ ਅੰਦਰਲੀ ਸੰਵੇਦਨਸ਼ੀਲਤਾ ਗੂੜ੍ਹ ਗਿਆਨ ਦੀ ਪ੍ਰਾਪਤੀ ਦੇ ਰਾਹੇ ਪੈ ਜਾਂਦੀ ਹੈ”, ਵਜ਼ਨਦਾਰ ਹੈ

ਪ੍ਰੋ. ਪ੍ਰੀਤਮ ਸਿੰਘ ਗਰੇਵਾਲ
(19 ਜੁਲਾਈ 2007)

 
'Panjabi readership'....some good points... (but) there is no depth in the article
--Gurmit Dhendsa

Dear Rai sahib,

Re.your article about Panjabi readership by Hardip Singh Bhanwar

For the past few months I have 'tried' to read your publications and some of the other books and the conclusion is that perhaps I should not have bothered. He has picked up some good points in the article, like education or the lack of it, printing of paid up books and little mention of lack of quality books.

What puzzles me is that an experienced and old enough person to have read some books in his life just skims over the problems, there is no depth in the article. It is not a personal agenda against your publication or his writing, you can pick any newspaper any article or book, the whole thing is so shallow, how do you expect some kid with even half the functioning brain to read this sort of stuff and be excited or stimulated by it. I used to read Gurdial Singh or Kanwal's novels cover to cover as soon as you could get hold of it, because there were interesting and relevant things and stories in them. Blaming T V or other media is a lame excuse, even they need script and story writers and we know the standard of Panjabi TV  as well !

He does make one mention to the khalistan movement . There was another movment, in not just Panjab but other parts of India as well which does not get many mentions these days the so called Nexellite movement. The Police Mukabla was invented to deal with that and by the 1980's police had enough practice even to make fools of people like Hardip Singh (He admits to it in one of his own articles). However, the point I am trying to make during these movements, intellegencia was told and made to shut up shop on discussing the problems the society faced. We have all heard the saying about ‘Akal wadi ki majh ?’ We know who the majh belongs to.

As a result we have a society, where education is non existant, ( parrot fasion reading and study of something are two different things). Religious bigotory is at its best otherwise why have we ended with gurdawara's based on cast in all the western society, where there has never been a concept of cast. Was it not one of the main pillars of the Sikh Society to be castless or be of the same cast?

Ever since the emergency rule of 70's there has never been a proper discussion or emergence of different ideas by any political, social or religious group because it will not be tolerated by the others. The moral fabric of society have become non existant and any literature first and foremost is a reflection of the society.

Whatever logic or interest has escaped from the above has been killed by the very institutions and especially universities that were set up to bring it upto 'World Class' level.You can try as much you like but the writing of the Doctors  produced by these Universities is so opaque and filled with words nobody other than themselves can understand or make any sense of, Just like the Pundits did with Sanskrit. ............... The whole books are full of the references and ideas borrowed from any Tom, Dick  or Harry 's book that has been published in English. Most Panjabi's can read English, so thank you very much for reminding that if you want to be one of the 'learned' go and read something in English.

If and when someone will bother to write something simple for the man or woman in the street that they can relate to or understand, they might go and buy the book, otherwise listen/watch the cheap jokes and pop on the Tv for free.

One more thing why do you have to publish everthing that some of these writers send you? The quality of your publication is in your hands, more does not always mean better ( i.e. if someone has published ten or twenty books and we know how that's done, is not necessarily a good writer ). Quite a lot of the stuff be better left alone !

Yours Sincerly

Gurmit Dhendsa
3 July 2007

Dear Mr. Dhendsa,

Thank you for your valuable comments. ...(G.S. Rai)

 
ਦਿਲ ਦੁਖਾ ਹੈ ਲੇਕਿਨ ਟੂਟਾ ਨਹੀਂ ਹੈ----ਗੁਰਦੀਪ ਸਿੰਘ ਪੱਡਾ ਸਿਡਨੀ

ਸਤਕਾਰਯੋਗ ਗੁਰਦਿਆਲ ਸਿੰਘ ਰਾਏ ਜੀਓ,

ਹਰਬੀਰ ਸਿੰਘ ਭੰਵਰ ਜੀ ਦਾ ਪੰਜਾਬੀਆਂ ਵਿਚ ਸਾਹਿਤ ਪੜਨ ਦੀ ਰੁਚੀ ਬਾਰੇ ਛਪਿਆ ਲੇਖ ਪਸੰਦ ਆਇਆ, ਖਾਸ ਕਰ ਓਹਨਾਂ ਵੱਲੋਂ ਵਖ ਵਖ ਪ੍ਰਕਾਸ਼ਕਾਂ ਦੀ ਰਾਏ ਇਕੱਠੀ ਕਰਨ ਦਾ ਉਦਮ ਸਲਾਘਾਯੋਗ ਹੈ ਕਿਉਂ ਜੋ ਪ੍ਰਕਾਸ਼ਕ ਇਸ ਸ਼ੋਭੇ ਦੀ ਇਕ ਮਹਤਵਪੂਰਣ ਕੜੀ ਹਨ ।

ਭੰਵਰ ਜੀ ਨੇ ਇਸ ਊਣਤਾਈ ਦੇ ਬਹੁਤ ਸਾਰੇ ਕਾਰਨ ਦੱਸੇ ਹਨ ਜੋ ਸਾਰੇ ਹੀ ਕੁਝ ਨਾ ਕੁਝ ਹਿਸਾ ਪਾਉਂਦੇ ਜਾਪਦੇ ਨੇ । ਇਕ ਕਾਰਨ ਜਾਂ ਇਸੇ ਆਦਤ ਵਿਚੋਂ ਉਪਜਿਆ ਰੁਝਾਨ ਕਹਿ ਲਓ ਜੋ ਮੈਂ ਆਪਣੇ ਨਿਜੀ ਤਜਰਬੇ ਦੇ ਅਧਾਰ ਤੇ ਆਪ ਜੀ ਦੇ ਸਨਮੁਖ ਕਰਨਾ ਚਾਹਵਾਂਗਾ। ਓਹ ਇਹ
ਕਿ ਸਾਡੇ ਵਿਦਿਅਕ ਅਦਾਰਿਆਂ ਵਿਚ ਜਿਥੇ ਕਿਤੇ ਲਾਇਬਰੇਰੀ ਮੌਜੂਦ ਹੈ, ਵਿਦਿਆਰਥੀਆਂ ਨੂੰ ਓਥੇ ਜਾਣ ਲਈ ਪ੍ਰੇਰਤ ਕਰਨ ਦੀ ਗਲ ਤਾਂ ਇਕ ਪਾਸੇ ਰਹੀ ਜੇ ਕਿਤੇ ਕੋਈ ਸੁਤੇਸਿਧ ਚਲਾ ਜਾਵੇ ਤੇ ਓਹ ‘ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ’ ਵਾਲਾ ਪ੍ਰਭਾਵ ਲੈ ਕੇ ਓਥੋਂ ਨਿਕਲਦਾ ਹੈ। ਜਿਹੜੇ ਸਕੂਲ ਮੈਂ ਪੜਦਾ ਸੀ ਓਥੇ ਲਾਇਬਰੇਰੀ ਹੁੰਦੀ ਸੀ ਪਰ ਮੈਨੂੰ ਸਾਨੂੰ ਇਸ ਗੱਲ ਦਾ ਗਿਆਨ ਕੇਵਲ 6ਵੀਂ ਜਾਂ 7ਵੀਂ ਜਮਾਤ ਵਿਚ ਹੋਇਆ ਜਦੋਂ ‘ਮੇਰਾ ਸਕੂਲ’ ਲੇਖ ਲਿਖਾਉਂਦਿਆਂ ਮੈਡਮ ਨੇ ਸਾਡੇ ਸਕੂਲ ਵਿਚਲੀ ਲਾਇਬਰੇਰੀ ਦੀਆਂ ਸਿਫਤਾਂ ਦੇ ਪੁਲ਼ ਬੰਨ ਦਿੱਤੇ, ਤਾਂ ਪੁਛ ਪੜਤਾਲ ਕਰਕੇ ਪਤਾ ਲਗਿਆ ਕਿ ਵਾਕਿਆ ਈ ਸਕੂਲ ਵਿਚ ਲਾਇਬਰੇਰੀ ਸੁਭਾਇਮਾਨ ਹੈ। ਪਰ ਕਈ ਵਾਰ ਖਿਆਲੀ ਪੁਲਾਓ ਰਿੰਨਣ ਤੋਂ ਬਾਅਦ ਵੀ ਮੈਂ ਲਾਇਬਰੇਰੀ ਜਾਣ ਲਈ ਲੋੜੀਂਦੀ ਹਿੰਮਤ ਨਾ ਜੁਟਾ ਸਕਿਆ ਕਿਉਂਕਿ ਉਥੇ ਮਹੌਲ ਈ ਕੁਝ ਏਦਾਂ ਦਾ ਸੀ ਕਿ ਮਨ ਵਿਚ ਇਹੋ ਤੌਖਲਾ ਰਿਹਾ ਕਿ ਜੇ ਮੈਂ ਅੰਦਰ ਚਲਾ ਗਿਆ ਤੇ ਪਤਾ ਨਹੀਂ ਕੀ ਬਣੇ; ਮੈਂ ਉਥੇ ਕਦੇ ਕੋਈ ਵਿਦਿਆਰਥੀ ਬੈਠਾ ਨਹੀਂ ਸੀ ਵੇਖਿਆ। 8ਵੀਂ ਪਾਸ ਕਰਕੇ ਹੋਰ ਸਕੂਲ 'ਚ ਦਾਖਲਾ ਲਿਆ ਉਥੇ ਵੀ ਇਹੋ ਜਿਹੀ ਮਰਿਆਦਾ ਦਾ ਬੋਲ ਬਾਲਾ ਸੀ।

ਉਚੇਰੀ ਵਿਦਿਆ ਲਈ ਅਮ੍ਰਿਤਸਰ ਸ਼ਹਿਰ ਦੀ ਸਿਰਕੱਢ ਸਿੱਖ ਸੰਸਥਾ ਵਿਚ ਦਾਖਲਾ ਲਿਆ, ਚਾਈਂ ਚਾਈਂ ਪੁਸਤਕਾਲੇ 'ਚ ਪ੍ਰਵੇਸ਼ ਕੀਤਾ ਤੇ ਵੇਖ ਕੇ ਨਿਹਾਲ ਹੋ ਗਿਆ ਕਿ ਹੇਠਲੀ ਮੰਜਲ ਤੇ ਕਿਤਾਬਾਂ ਨੂੰ ਜਿੰਦਰੇਬੰਦ ਅਲਮਾਰੀਆਂ 'ਚ ਤਾੜਿਆ ਸੀ ਤੇ ਉਪਰਲੀ ਮੰਜਲ ਆਪ ਹੀ ਜਿੰਦਰੇ ਅੰਦਰ ਸੀ ਕਿਉਂ ਜੋ ਉਥੇ ਕੇਵਲ ਇਕ ਨਿਸ਼ਚਿਤ ਸਮੇਂ ਤੇ ਆਗਿਆ ਲੈਣ ਤੋਂ ਬਾਅਦ ਹੀ ਪ੍ਰਵੇਸ਼ ਕੀਤਾ ਜਾ ਸਕਦਾ ਸੀ। ਹੋਰ ਸਾਰੀ ਇਮਾਰਤ ਵਿਚ ਰੌਸ਼ਨੀ ਦੀ ਭਰਮਾਰ ਹੈ ਪਰ ਲਾਏਬਰੇਰੀ ਵਿਚ ਰੌਸ਼ਨੀ ਦਾ ਬਿਲਕੁਲ ਈ ਨਾਕਸ ਪ੍ਰਬੰਧ ਹੈ।

ਜਦ ਬੀ ਐਂਡ ਕਰਦੇ ਸਮੇਂ ਕੁਝ ਇਕ ਹੋਰ ਸਕੂਲਾਂ 'ਚ ਜਾਣ ਦਾ ਮੌਕਾ ਮਿਲਿਆ ਤਾਂ ਵੇਖ ਕੇ ਮਾਯੂਸੀ ਹੋਈ ਕਿ ਹਰ ਪਾਸੇ ਇਹੋ ਜਿਹੇ ਕੂੜ ਦਾ ਈ ਬੋਲ ਬਾਲਾ ਸੀ।

ਇਕ ਗਲ ਜੋ ਪੰਜਾਬੀਆਂ ਦੀ ਲਾਇਬਰੇਰੀ ਦੇਸ ਹੋਏ ਜਾਂ ਪਰਦੇਸ ਦਾ ਗਹਿਣਾ ਹੈ ਕਿ ਲਾਇਬਰੇਰੀ ਕਰਮਚਾਰੀਆਂ ਦਾ ਵਤੀਰਾ ਇਥੇ ਆਮਦ ਕਰਨ ਵਾਲੇ ਨੂੰ ‘ਜੀ ਆਇਆਂ’ ਨਹੀ ਬਲਕਿ ‘ਫਿਟੇ ਮੂੰਹ ਆਇਆਂ’ ਨੂੰ ਕਹਿਣ ਵਾਲਾ ਹੁੰਦਾ ਹੈ, ਮੁਰਝਾਇਆ, ਗਮਗੀਨ ਜਾਂ ਗੁੱਸੇ ਵਾਲਾ ਚਿਹਰਾ ਪਾਠਕ ਨੂੰ ਏਦਾਂ ਦਾ ਅਹਿਸਾਸ ਕਰਵਾਏਗਾ ਕਿ ‘ਕਿਧਰ ਮੂੰਹ ਚੁੱਕੀ ਤੁਰਿਆ ਆਉਨਾ!

ਦੂਸਰੀ ਗਲ ਹੈ ਲਾਇਬਰੇਰੀ ਦੇ ਉਪਰੇਸ਼ਨਲ ਟਾਇਮ ਦੀ, ਸਾਡੇ ਸਕੂਲਾਂ ਕਾਲਜਾਂ ਦੀਆਂ ਲਾਇਬਰੇਰੀਆਂ ਉਦੋਂ ਈ ਖੁਲ੍ਹਦੀਆਂ ਨੇ ਜਦੋਂ ਵਿਦਿਆਰਥੀ ਆਪਣੀਆਂ ਕਲਾਸਾਂ 'ਚ ਰੁਝੇ ਹੁੰਦੇ ਨੇ, ਜਦੋਂ ਸਕੂਲ 'ਚ ਅੱਧੀ ਛੁੱਟੀ ਹੋਈ ਤੇ ਨਾਲ ਈ ਲਾਇਬਰੇਰੀ ਦਾ ਵੀ ਲ਼ੰਚ ਟਾਇਮ, ਕਾਲਜ ਕਲਾਸਾਂ ਖਤਮ ਹੋਈਆਂ ਤੇ ਲਾਇਬਰੇਰੀ ਨੂੰ ਵੀ ਉਸੇ ਵੇਲੇ ਜਿੰਦਾ ਵਜ ਜਾਂਦਾ ਹੈ, ਪਰ ਉਸ ਸਾਰੇ ਵਕਤ ਇਹ ਖੁੱਲੀ ਰਹੇਗੀ ਜਦੋਂ ਵਿਦਿਆਰਥੀਆਂ ਕੋਲ ਉਥੇ ਜਾਣ ਦੇ ਬਹੁਤ ਘੱਟ ਮੌਕੇ ਹੁੰਦੇ ਹਨ।
ਵਿਦੇਸ਼ਾਂ ਵਿਚਲੀਆਂ ਗੁਰਦੁਆਰੇ ਦੀਆਂ ਲਾਇਬਰੇਰੀਆਂ ਵੀ ਐਨ ਉਦੋਂ ਕਾਰਜਸ਼ੀਲ ਰੰਹਿਦੀਆਂ ਨੇ ਜਦ ਗੁਰਦੁਆਰੇ 'ਚ ਦੀਵਾਨ ਚਲ ਰਿਹਾ ਹੁੰਦਾ ਤੇ ਅਰਦਾਸ ਹੁੰਦਿਆਂ ਸਾਰ ਈ ਲਾਇਬਰੇਰੀ ਦਾ ਵੀ ਭੋਗ ਪੈ ਜਾਂਦਾ, ਹੁਣ ਬੰਦਾ ਜਾਂ ਤੇ ਲਾਇਬਰੇਰੀ ਦੇ ਦਰਸ਼ਨ ਕਰੇ ਤੇ ਜਾਂ ਕਥਾ ਕੀਰਤਨ ਅਰਦਾਸ ਆਦਿ ਦੇ ਸਮਾਗਮ ਚ ਸ਼ਾਮਲ ਹੋਵੇ। ਜਨਤਕ ਲਾਇਬਰੇਰੀਆਂ ਦਾ ਵੀ ਇਹੋ ਹਾਲ ਹੈ।

ਅਜਿਹੀਆਂ ਹੀ ਕੁਝ ਹੋਰ ਤਰੁੱਟੀਆਂ ਨਾਲ ਅਲੰਕ੍ਰਿਤ ਪੰਜਾਬੀਆਂ ਦੀਆਂ ਲਾਇਬਰੇਰੀਆਂ ਇਹਨਾਂ ਦੀ ਸਾਹਿਤ ਤੋਂ ਦੂਰੀ ਬਣਾਈ ਰਖਣ 'ਚ ਆਪਣਾ ਬਣਦਾ ਸਰਦਾ ਯੋਗਦਾਨ ਨਿਰੰਤਰ ਪਾ ਰਹੀਆਂ ਹਨ।

ਉਪਰੋਕਤ ਹਾਲਾਤਾਂ ਨੂੰ ਸੋਧਣ ਹਿਤ ਕੋਈ ਵਾਧੂ ਖਰਚ ਦਰਕਾਰ ਨਹੀਂ ਹੈ, ਲਾਇਬਰੇਰੀਆਂ ਦੀ ਗਿਣਤੀ ਵਧਾਉਣ, ਵਧੀਆ ਤੇ ਵੰਨ ਸੁਵਨੀਆਂ ਕਤਾਬਾਂ, ਰਸਾਲੇ, ਅਖਬਾਰਾਂ ਮੁਹਈਆ ਕਰਵਾਉਣਾ, ਕੰਪਿਊਟਰੀਕਰਨ, ਜਾਂ ਆਧੁਨੀਕੀਕਰਨ ਤੇ ਉਸ ਲਈ ਸਾਧਨ ਜੁਟਾਉਣੇ ਆਦਿ ਇਕ ਵਖਰਾ ਵਿਸ਼ਾ ਹੈ। ਪਰ ਵਿਦਿਆਰਥੀਆਂ ਜਾਂ ਪਾਠਕਾਂ ਦਾ ਘੇਰਾ ਵਧਾਓਣ ਲਈ ਪ੍ਰਬੰਧਕਾਂ ਤੇ ਕਰਮਚਾਰੀਆਂ ਦੇ ਸੋਚਣ ਦੇ ਨਜ਼ਰੀਏ ਤੇ ਕੰਮ ਕਰਨ ਦੇ ਢੰਗ 'ਚ ਹਾਂ- ਪਂਖੀ ਤਬਦੀਲੀ ਲਿਆਓਣੀ ਮੁਢਲੀ ਲੋੜ ਭਾਸਦੀ ਹੈ। ਭਾਵੇਂ ਆਉਣ ਵਾ