ਮੁੱਖ-ਪੰਨਾ/ਤਤਕਰਾ

ਤੁਹਡੇ ਪੱਤਰ/ਹੁੰਗਾਰੇ-ਨਿਹੋਰੇ/ਪਠਨ-ਪਾਠਨ/ਟਿੱਪਣੀਆਂ

'ਲਿਖਾਰੀ' ਵਿਚ ਪ੍ਰਕਾਸਿ਼ਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ 'ਰਚਨਾ' ਦਾ ਕਰਤਾ ਹੋਵੇਗਾ

 
ਤੁਹਾਡਾ ਲੇਖ਼: ਗਰੀਬਾਂ 'ਤੇ ਕਿਓਂ ਨਾ ਖ਼ਰਚ ਹੋਵੇ--ਪੜ੍ਹਿਆ ਅਤੇ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਕਿ ਆਪ ਜੀ ਨੇ ਚੜ੍ਹਾਵੇ ਦੀ ਰਕਮ ਦੀ ਸੂਚੀ ਬਹੁਤ ਹੀ ਵਿਸਤਾਰ ਪੂਰਬਕ ਲਿਖੀ ਹੈ, ਮੁਆਫ ਕਰਨਾ ਜੇ ਕਿਤੇ ਸਾਡੇ ਗੁਰਦੁਆਰਿਆਂ ਦੇ ਚੜ੍ਹਾਵੇ ਦੀ ਰਕਮ ਵੀ ਵਿਸਤਾਰ ਪੂਰਬਕ ਲਿਖ ਦਿੰਦੇ ਤਾਂ ਬਹੁਤ ਹੀ ਚੰਗਾ ਹੋਣਾ ਸੀ--ਜੋਗੀ ਬਿਲਗੇ ਵਾਲਾ (ਕਨੇਡਾ)

ਮੇਰੇ ਵੀਰ ਕਹਿਰ ਸ਼ਰੀਫ ਜੀ,

ਇਸ ਨਿਮਾਣੇ ਜਹੇ ਜੋਗੀ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ

ਵੀਰ ਜੀ ਤੁਹਾਡਾ ਇਹ ਲੇਖ਼ (ਗਰੀਬਾਂ 'ਤੇ ਕਿਓਂ ਨਾ ਖ਼ਰਚ ਹੋਵੇ ) ਪੜ੍ਹਿਆ ਅਤੇ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਕਿ ਆਪ ਜੀ ਨੇ ਚੜ੍ਹਾਵੇ ਦੀ ਰਕਮ ਦੀ ਸੂਚੀ ਬਹੁਤ ਹੀ ਵਿਸਤਾਰ ਪੂਰਬ ਲਿਖੀ ਹੈ, ਮੁਆਫ ਕਰਨਾ ਜੇ ਕਿਤੇ ਸਾਡੇ ਗੁਰਦੁਆਰਿਆਂ ਦੇ ਚੜ੍ਹਾਵੇ ਦੀ ਰਕਮ ਵੀ ਵਿਸਤਾਰ ਪੂਰਬ ਲਿਖ ਦਿੰਦੇ ਤਾਂ ਬਹੁਤ ਹੀ ਚੰਗਾ ਹੋਣਾ ਸੀ ਕਿਓਂ ਕਿ ਚੜ੍ਹਵਾ ਤਾਂ ਸਾਡੇ ਗੁਰਦੁਆਰਿਆਂ ਵਿੱਚ ਵੀ ਕਿਸੇ ਮੰਦਰ ਜਾਂ ਮਸਜਿਦ ਨਾਲੋਂ ਘੱਟ ਨਹੀਂ ਚੜ੍ਹਦਾ ਹੋਣਾ

ਚਲੋ ਖ਼ੈਰ, ਇਹ ਚੜ੍ਹਾਵੇ ਦਾ ਸਾਰਾ ਪੈਸਾ ਜਾਂਦਾ ਕਿੱਥੇ ਹੋਵੇਗਾ ਇਸ ਗੱਲ ਵਾਰੇ ਵੀ ਕਦੇ ਖ਼ੋਜ਼ ਕਰਕੇ ਜੇ ਥੋੜਾ-ਬਹੁਤਾ ਲਿਖਿਆ ਜਾਵੇ ਤਾਂ ਸ਼ਾਇਦ ਸ਼ਰਧਾਵਾਨ ਲੋਕੀਂ ਕੁਝ ਸੋਚਣ ਲਈ ਮਜ਼ਬੂਰ ਹੋ ਹੀ ਜਾਣ, ਸਾਵਧਾਨ ਹੋ ਹੀ ਜਾਣ, ਸ਼ਾਇਦ ਸਮਝ ਹੀ ਜਾਣ ਕਿ ਇਹ ਚੜ੍ਹਾਵੇ ਦਾ ਪੈਸਾ ਹੀ ਹੈ ਜੋ ਮਨੁੱਖਤਾ ਦੇ ਮਨਾ ਵਿੱਚ ਜਹਿਰ ਭਰ ਰਿਹਾ ਹੈ, ਜੋ ਮਨੁੱਖਤਾ ਨੂੰ ਰੋਸ਼ਨੀ ਦੀ ਵਜਾਏ ਧਰਮਾ ਦੇ ਹਨੇਰੇ ਵਿੱਚ ਧਕੇਲ ਰਿਹਾ ਹੈ, ਊਚ ਨੀਚ ਦੇ ਖਿ਼ਤਾਬ ਦੇ ਰਿਹਾ, ਇਹ ਚੜ੍ਹਾਵੇ ਦਾ ਪੈਸਾ ਹੀ ਤਾਂ ਹੈ ਜੋ ਹਰ ਧਾਰਮਿਕ ਅਸਥਾਨ ਅੰਦਰ ਬਰੂਦ ਇਕੱਠਾ ਕਰ ਰਿਹਾ ਹੈ ਜਿਸ ਬਰੂਦ ਦੇ ਬਲਬੂਤੇ ਤੇ ਇਹਨਾ ਧਾਰਮਿਕ ਅਸਥਾਨਾ ਤੇ ਕਮੇਟੀਆਂ ਵਿੱਚ ਮੈਂਬਰਾਂ ਦੇ ਅਹੁਦੇ ਲਏ ਜਾਂਦੇ ਹਨਇਹਨਾ ਗੁਰਦੁਆਰਿਆਂ, ਮੰਦਰਾਂ, ਮਸਜ਼ਦਾਂ, ਚਰਚਾਂ ਦੇ ਮੱਲਾਂ ਦੀਆਂ ਝੋਲ੍ਹੀਆਂ ਭਰਨਾ ਤਾਂ ਆਪਣੇ ਹੱਥੀਂ ਸੱਪਾਂ ਨੂੰ ਦੁੱਧ ਪਿਲਾਉਣ ਦੇ ਬਰਾਬਰ ਹੈ, ਕਿਓਂਕਿ ਇਹਨਾ ਨੇ ਜਦੋਂ ਵੀ ਡੰਗ ਮਾਰਨਾ ਹੈ ਦੁੱਧ ਪਿਲਾਣ ਵਾਲਿਆਂ ਨੂੰ ਹੀ ਮਾਰਨਾ ਹੈ।(ਹਰ ਰੋਜ਼ ਇਹੀ ਹੋ ਰਿਹਾ ਹੈ )

ਪਤਾ ਨਹੀਂ ਇਹਨਾ ਸ਼ਰਧਾਵਾਨਾਂ ਨੂੰ ਕਦੋਂ ਇਹ ਸਮਝ ਆਉਣੀ ਹੈ ਕਿ ਇਸ ਸਮਾਜ ਨੂੰ ਇਹਨਾ ਖ਼ੋਖਲੇ ਧਰਮਾਂ ਦੀ ਅਸਲੀਅਤ ਤੋਂ ਜਾਣੂ ਕਰਵਾਉਣਾ ਹੀ (ਜਾਂ ਹੋਣਾ ਹੀ) ਮਨੁੱਖਤਾ ਦਾ ਅਸਲੀ ਮੰਤਵ ਹੈ, ਮਨੁੱਖਤਾ ਦਾ ਅਸਲੀ ਧਰਮ ਹੈ, ਮਨੁੱਖਤਾ ਦਾ ਅਸਲੀ ਕਰਮ ਹੈ

ਤੁਹਾਡਾ: ਜੋਗੀ ਬਿਲਗੇ ਵਾਲਾ (ਕਨੇਡਾ)-19 ਮਾਰਚ 2008
****

ਰਾਏ ਸਾਹਿਬ ਜੀ ਸਤਿ ਸ੍ਰੀ ਅਕਾਲ,

ਮੈਂ ਇਕ ਕੌੜਾ ਜਿਹਾ ਕਵਿਤਾ ਦਾ ਨਮੂਨਾ ਭੇਜ ਰਿਹਾ ਹਾਂ, ਜੇ ਤੁਹਾਡੇ ਮੁਤਾਬਕ ਓਹ ਲੋਕੀ ਇਸ ਨੂੰ ਹਜ਼ਮ ਕਰ ਸਕਣਗੇ ਤਾਂ ਸਾਈਟ ਤੇ ਲਗਾ ਦੇਣਾ ਨਹੀਂ ਤਾਂ ਮੈਨੂੰ ਇਕ ਹੋਰ ਕਮਲ੍ਹਾ ਸਮਝ ਕੇ ਮੁਆਫ਼ ਕਰ ਦੇਣਾ

ਈਦਾਂ ਨੂੰ ਮਨਾਉਣ ਵਾਲੇ ਬਣ ਗਏ ਕਸਾਈ ਵੇ
ਕਰੀ ਜਾਂਵਦੇ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ


ਕਰਦੇ ਨੇ ਹਲਾਲ ਜਿਹੜੇ ਕਹਿੰਦੇ ਹੁੰਦਾ ਪਾਪ ਨਹੀਂ
ਝਟਕੇ ਵਾਲੇ ਕਹਿਣ ਪੈਂਦਾ ਝਟਕੇ ਦਾ ਸਰਾਫ਼ ਨਹੀਂ।
ਕਿਵੇਂ ਹੁਸਿ਼ਆਰੀ ਨਾਲ ਦਿੰਦੇ ਨੇ ਸਫਾਈ ਵੇ
ਕਰੀ ਜਾਂਦੇ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ

ਰੱਖਦੇ ਨੇ ਰੋਜ਼ੇ ਗਿਣ-ਗਿਣ ਖ਼ੁਦਾ ਨੂੰ ਮਨਾਣ ਲਈ
ਮੰਨਦੇ ਮਨੌਤਾਂ ਮੜ੍ਹੀਆਂ ਤੇ ਬਲੀਆਂ ਚੜਾਣ ਲਈ
ਜਿੰਦੇ ਜ਼ੀਵਾਂ ਦੇ ਗਲ੍ਹੇ ਕੱਟ ਦੇਗ਼ ਬਣਾਈ ਵੇ
ਕਰੀ ਜਾਂਵਦੇ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ

ਪੜ੍ਹਦੇ ਨਿੱਤ ਪੋਥੀਆਂ ਤੇ ਜਾ ਤੀਰਥੀਂ ਨਹਾਉਂਦੇ ਨੇ
ਮੂਹੋਂ ਰਾਮ-ਰਾਮ ਕਹਿ ਕੇ ਛੁਰੀਆਂ ਚਲਾਉਂਦੇ ਨੇ
ਮੈਂ ਬੇਨਤੀ ਗੁਜਾਰਾਂ ਰੱਬਾ ਰਹੀਂ ਤੂੰ ਸਹਾਈ ਵੇ
ਈਦਾਂ ਨੂੰ ਮਨਾਉਣ ਵਾਲੇ ਬਣ ਗਏ ਕਸਾਈ ਵੇ

ਤੇਰਾ ਨਾਂ ਲੈ ਮੰਦਰ-ਮਸੀਤੀਂ ਪੰਡਤ, ਮੁੱਲਾਂ ਜਾ ਬੈਠੇ
ਗੁਰੁ ਦੁਆਰੇ ਬਾਣੀ ਤੇਰੀ ਦਾ ਵੀ ਮੁੱਲ ਲਗਾ ਬੈਠੇ
ਬੇਚ ਕੇ ਨਾਂ ਤੇਰੇ ਤਾਈਂ ਲੱਗੇ ਖਾਣ ਕਮਾਈ ਵੇ
ਕਰਨ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ

ਰੱਬਾ ਹੋਊ ਛੁਟਕਾਰਾ ਕਿੱਥੇ ਜਾ ਇਸ ਜਹਾਨ ਦਾ
ਕਦੋਂ ਅੰਤ ਹੋਣਾ ਜੋਗੀ ਮਰ ਜਾਣੇ ਸ਼ੈਤਾਨ ਦਾ
ਭੇਤ ਨਾ ਲੱਗੇ ਤੇਰੀ ਕੇਹੋ ਜਹੀ ਖ਼ੁਦਾਈ ਵੇ
ਈਦਾਂ ਨੂੰ ਮਨਾਉਣ ਵਾਲੇ ਬਣ ਗਏ ਕਸਾਈ ਵੇ

ਜੋਗੀ ਬਿਲਗੇ ਵਾਲਾ (ਕਨੇਡਾ) --19 ਮਾਰਚ 2008

 
ਪਹਿਲਾਂ ਸ਼ਿੰਦਰ ਮਾਹਲ, ਫਿਰ ਅਮਨਪਾਲ ਸਾਰਾ ਤੇ ਅੱਜ ਮੇਜਰ ਮਾਂਗਟ ਨੇ ਆਪਣੇ ਲੇਖਾਂ ਵਿਚ ਪੰਜਾਬੀ ਕੌਮ ਨੂੰ ਝੰਜੋੜਨ ਦੀ ਹਿੰਮਤ ਕੀਤੀ ਹੈ।
---ਪਿਆਰਾ ਸਿੰਘ ਕੁੱਦੋਵਾਲ


'ਲਿਖਾਰੀ' ਵਿੱਚ ਛਪੇ ਤਿੰਨ ਲੇਖਾਂ ਬਾਰੇ

ਪਹਿਲਾਂ ਸ਼ਿੰਦਰ ਮਾਹਲ, ਫਿਰ ਅਮਨਪਾਲ ਸਾਰਾ ਤੇ ਅੱਜ ਮੇਜਰ ਮਾਂਗਟ ਨੇ ਆਪਣੇ ਲੇਖਾਂ ਵਿਚ ਪੰਜਾਬੀ ਕੌਮ ਨੂੰ ਝੰਜੋੜਨ ਦੀ ਹਿੰਮਤ ਕੀਤੀ ਹੈ।
ਬੜੀ ਦੇਰ ਬਾਅਦ 'ਲਿਖਾਰੀ' ਵਿਚ ਕੁੱਝ ਸਾਰਥਕ ਪੜਨ ਲਈ ਮਿਲਿਆ/ਜਿਸ ਭਾਵਨਾਤਮਕ ਸੋਚ, ਤੱਥਾਮਕ ਸੱਚ ਤੇ ਭਾਸ਼ਾ ਰਵਾਨਗੀ ਨਾਲ ਇਹ ਲੇਖ ਲਿਖੇ ਗਏ ਹਨ, ਉਹਨਾਂ ਵਿਚੋਂ ਲੇਖਕਾਂ ਦੀ ਸੁਹਿਰਦਤਾ ਦੇ ਸੱਚ ਦਾ ਪ੍ਰਗਟਾਅ ਹੁੰਦਾ ਹੈ। ਇਸੇ ਲਈ ਕਿਸੇ ਵੀ ਲੇਖ ਵਿਚ ਆਈ ਕੋਈ ਵੀ ਘਾਟ ਖੱਟਕਦੀ ਨਹੀਂ ।
ਮੈਂ 'ਲਿਖਾਰੀ' ਅਤੇ ਤਿੰਨਾਂ ਹੀ ਲੇਖਕਾਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ ਹਾਂ ।

---ਪਿਆਰਾ ਸਿੰਘ ਕੁੱਦੋਵਾਲ (ਮਾਰਚ 06, 2008)

 
ਔਰਤਾਂ ਸਚਮੁੱਚ ਹੀ ਪਾਗ਼ਲ ਨਹੀਂ ਹੁੰਦੀਆਂ--ਕਰਮ ਬਰਸਟ

 

ਪਿਆਰੇ ਰਾਏ ਸਾਹਿਬ,
ਤੁਹਾਡੇ ਵੱਲੋਂ ਤਰਜ਼ਮਾ ਕੀਤੀ, ਉਰਦੂ ਦੀ ਮਸ਼ਹੂਰ ਕਹਾਣੀਕਾਰਾ ਇਸਮਤ ਚੁਗਤਾਈ ਦੀ ਲਿਖਤ, ‘‘ਔਰਤਾਂ ਪਾਗ਼ਲ ਨਹੀਂ ਹੁੰਦੀਆਂ‘‘ ਪੜ੍ਹਕੇ ਰੂਹ ਝੰਜੋੜੀ ਗਈ।
ਸਾਡੇ ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਸਚਮੁਚ ਹੀ ਨਰਕ ਭੋਗਣ ਲਈ ਮਜ਼ਬੂਰ ਕੀਤੀਆਂ ਜਾਂਦੀਆਂ ਹਨ। ਔਰਤ ਪੁਲਾੜ ਵਿਚ ਪਹੁੰਚ ਚੁੱਕੀ ਹੈ, ਲੇਕਿਨ ਸਾਡੇ ਹੰਕਾਰਵਾਦੀ ਮਰਦ ਅਜੇ ਵੀ ਉਸਨੂੰ ਗਿੱਚੀ ਪਿੱਛੇ ਅਕਲ ਵਾਲੀ ਅਤੇ ਪੈਰ ਦੀ ਜੁੱਤੀ ਹੀ ਸਮਝਦੇ ਹਨ।

ਬਾਬੇ ਨਾਨਕ ਨੇ ਔਰਤ ਨੂੰ ‘‘ ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ‘‘ ਦਾ ਉਚਾ ਮੁਰਾਤਬਾ ਬਖ਼ਸਿਆ ਸੀ, ਪ੍ਰੰਤੂ ਬਾਬੇ ਨਾਨਕ ਦੇ ਅਖੌਤੀ ਸਿੱਖ ਵੀ ਬ੍ਰਾਹਮਣਵਾਦੀ ਕ੍ਰਮਕਾਡਾਂ ਦੀ ਦਲਦਲ ਵਿਚੋਂ ਨਿਕਲਣ ਲਈ ਤਿਆਰ ਨਹੀਂ ਹਨ। ਜਗ ਦੀ ਜਣਨੀ ਦਾ ਇਹ ਭਿਅੰਕਰ ਦੁਖਾਂਤ ਹੀ ਕਿਹਾ ਜਾ ਸਕਦਾ ਹੈ, ਕਿ ਉਹ ਬਚਪਨ ਵਿਚ ਪਿਓ ਦੀ, ਜਵਾਨੀ ਵਿਚ ਖਸਮ ਦੀ ਅਤੇ ਬੁਢਾਪੇ ਵਿਚ ਪੁੱਤ ਦੀ ਗੁਲਾਮੀ ਹੰਢਾਉਣ ਲਈ ਸਰਾਪੀ ਹੋਈ ਹੈ।

ਔਰਤ ਦੀ ਮੁਕਤੀ ਲਈ ਸਮਾਜ ਵਿਚ ਤਿੱਖੀ ਤਬਦੀਲੀ ਦੀ ਲੋੜ ਹੈ ਅਤੇ ਇਹਦੇ ਲਈ ਖੁਦ ਔਰਤ ਨੂੰ ਹੀ, ਸਮਾਜ ਵਿਚ ਬੁਨਿਆਦੀ ਤਬਦੀਲੀਆਂ ਲਈ ਸੰਘਰਸ਼ਸ਼ੀਲ ਸ਼ਕਤੀਆਂ ਨਾਲ ਜੋਟੀ ਪਾਕੇ ਤਰੱਦਦ ਕਰਨਾ ਹੋਵੇਗਾ।
ਤੁਹਾਡਾ,
ਕਰਮ ਬਰਸਟ

(9 ਫਰਵਰੀ 2008)


ਇਸਮਤ ਚੁਗਤਾਈ ਦਾ ਲੇਖ ਇਕ ਜਨੂੰਨ----ਮੁਹਿੰਦਰ ਸਿੰਘ ਘੱਗ


ਗੁਰਦਿਆਲ ਸਿੰਘ ਰਾਏ ਹੋਰਾਂ ਵਲੋਂ ਇਸਮਤ ਚੁਗਤਾਈ ਦੇ ਲੇਖ ਔਰਤਾਂ ਪਾਗਲ ਨਹੀਂ ਹੁੰਦੀਆਂ ਦਾ ਪੰਜਾਬੀ ਰੂਪਕਰਨ ਲਿਖਾਰੀ.ਕੌਮ ਤੇ ਪੜ੍ਹਿਆ ਅਤੇ ਨਾਲ ਹੀ ਡਾਕਟਰ ਰਾਏ ਹੋਰਾਂ ਨੇ ਉਸ ਲੇਖ ਤੇ ਵਿਚਾਰ ਉਡੀਕਣ ਦਾ ਸੁਨੇਹਾ ਦੇ ਕੇ ਜੋ ਸੰਵਾਦ ਰਚਾਉਣ ਦਾ ਯਤਨ ਕੀਤਾ ਹੈ, ਸਲਾਹੁਣ ਯੋਗ ਹੈ

ਇਸਤਰੀ ਹੱਕਾਂ ਦੇ ਅੰਦੋਲਨ ਦਾ ਇਤਿਹਾਸ:

ਇਸਮਤ ਚੁਗਤਾਈ ਦਾ ਇਹ ਲੇਖ ਇਸਤਰੀਆਂ ਦੇ ਬਰਾਬਰ ਹੱਕਾਂ ਲਈ ਚੱਲੇ ਅੰਦੋਲਨ ਦਾ ਹਿੱਸਾ ਹੈ ਜੋ 1880 ਈਸਵੀ ਵਿਚ ਫਰਾਂਸ ਤੋਂ ਚੱਲਿਆ। 1890 ਵਿਚ ਇਸ ਦੀ ਗੂੰਜ ਬਰਤਾਨੀਆਂ ਵਿਚ ਸੁਣਾਈ ਦਿੱਤੀ। 1910 ਈਸਵੀ ਵਿਚ ਅੰਧ ਮਹਾਂਸਾਗਰ ਨੂੰ ਪਾਰ ਕਰ ਕੇ ਇਸ ਦੀ ਚਰਚਾ ਅਮਰੀਕਾ ਦੀ ਧਰਤੀ ’ਤੇ ਵੀ ਸ਼ੁਰੂ ਹੋ ਗਈ ਇਸ ਅੰਦੋਲਨ ਨੂੰ ਕੋਈ ਨਾਂ ਦੇਣ ਤੋਂ ਪਹਿਲਾਂ ਫਰਾਂਸ ਅਤੇ ਬਰਤਾਨੀਆਂ ਵਿਚ ਕੁਝ ਮਰਦ ਅਤੇ ਇਸਤਰੀਆਂ, ਇਸਤਰੀ ਜਾਤੀ ਨਾਲ ਹੋ ਰਹੇ ਧੱਕੇ ਬਾਰੇ ਕਲਮ ਅਤੇ ਲੈਕਚਰਾਂ ਦਵਾਰਾ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਰਹੇਇਸਤਰੀਆਂ ਦੇ ਹੱਕਾਂ ਦੀ ਲੜਾਈ ਦੇ ਇਸ ਅੰਦੋਲਨ ਨੂੰ ਖਾਂਦੇ ਪੀਂਦੇ ਪਰਿਵਾਰਾਂ ਦੀਆਂ ਇਸਤਰੀਆਂ ਵਲੋਂ ਕੋਈ ਖਾਸ ਹੁੰਘਾਰਾ ਨਹੀਂ ਸੀ ਮਿਲਿਆਮਲਕਾ ਵਿਕਟੋਰੀਆ ਤਾਂ ਇਸ ਅੰਦੋਲਨ ਨੂੰ "Mad, Wicked folly of women’s rights" ਪਾਗਲਪਨ, ਸ਼ਰਾਰਤਨ, ਅਹਿਮਕਾਨਾ ਇਸਤਰੀਆਂ ਦੇ ਹੱਕ ਆਖਦੀ ਸੀ।  ਇਹ ਇਸਮਤ ਚੁਗਤਾਈ ਦੇ ਵਸ ਦੀ ਗਲ ਨਹੀਂ ਸਾਰੇ ਸੰਸਾਰ ਵਿਚ ਹੀ ਰੱਜੇ ਪੁੱਜੇ ਲੋਕ ਸੋਨੇ ਦੀ ਹੱਥ ਕੜੀ ਨੂੰ ਗਹਿਣਾ ਹੀ ਸਮਝਦੇ ਹਨ

ਅੰਦੋਲਨ ਦਾ ਪਹਿਲਾ ਭਾਗ ਅਤੇ ਪ੍ਰਾਪਤੀ

ਇਸ ਅੰਦੋਲਨ ਨੂੰ ਤਿੰਨਾਂ ਭਾਗਾਂ ਵਿਚ ਵੰਡਿਆ ਜਾ ਸਕਦਾ ਹੈਪਹਿਲੇ ਭਾਗ ਵਿਚ ਬਰਤਾਨਵੀ ਇਸਤਰੀਆਂ ਨੇ ਬਰਾਬਰਤਾ ਅਤੇ ਵੋਟ ਦਾ ਹੱਕ ਪਰਾਪਤ ਕਰਨ ਦਾ ਯਤਨ ਕੀਤਾ। ਫਲਸਰੂਪ 1918 ਈਸਵੀ ਤੋਂ ਸ਼ੁਰੂ ਹੋ ਕੇ 1928 ਈਸਵੀ ਤਕ ਬਰਤਾਨੀਆਂ ਵਿਚ ਇਸਤਰੀ ਨੇ ਵੋਟ ਦਾ ਹੱਕ ‘ਕਮਾ ਲਿਆ’ ਸੀ ‘ਕਮਾ ਲਿਆ’ ਸ਼ਬਦਾਂ ਤੋਂ ਹੈਰਾਨ ਨਾ ਹੋਣਾਬਰਤਾਨੀਆਂ ਦੀਆਂ ਇਸਤਰੀਆਂ ਨੂੰ ਹਾਕਮ ਜਮਾਤ ਨੇ ਵੋਟ ਦਾ ਹੱਕ ਦਾਨ ਵਜੋਂ ਜਾਂ ਇਸਤਰੀਆਂ ਤੇ ਤਰਸ ਖਾ ਕੇ ਨਹੀਂ ਸੀ ਦਿੱਤਾ। ਇਹ ਤਾਂ ਇਸਤਰੀਆਂ ਨੇ ਪਹਿਲੀ ਵੱਡੀ ਸੰਸਾਰ ਜੰਗ ਵਿਚ ਦੇਸ਼ ਨੂੰ ਦਰਪੇਸ਼ ਔਕੜਾਂ ਨਾਲ ਸਿੱਝਣ ਲਈ ਮਰਦਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਮਰਦ ਹਾਕਮ ਜਮਾਤ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਦੱਬੀ ਕੁਚਲੀ ਇਸਤਰੀ ਨਾਲੋਂ ਬਰਾਬਰ ਖੜ੍ਹੀ ਇਸਤਰੀ ਦੇਸ਼ ਦੀ ਖੁਸ਼ਹਾਲੀ ਲਈ ਬਹੁਤ ਲਾਹੇਵੰਦ ਹੋ ਸਕਦੀ ਹੈਮਿਹਨਤ ਨਾਲ ਕਮਾਏ ਹੱਕ ਨਾਲ ਇਸਤਰੀ ਜ਼ਾਤੀ ਦਾ ਸਿਰ ਉੱਚਾ ਹੋ ਗਿਆ ਅਮਰੀਕਾ ਵਿਚ ਇਲਿਜ਼ਬਥ ਕੈਡੀ, ਸਟੇਨਟਨ ਸੂਜ਼ਨ ਬੀ ਐਨਥਨੀ ਦੀ ਅਗਵਾਈ ਵਿਚ ਸਲੇਵਰੀ ਦੇ ਖਿਲਾਫ ਆਵਾਜ਼ ਉਠਾਈ ਗਈ। ਸਿੱਟੇ ਵਜੋਂ ਅਮਰੀਕਣ ਵਿਧਾਨ ਵਿਚ ਵੀ  1920 ਈਸਵੀ ਵਿਚ ਉੰਨੀਵੀਂ ਸੋਧ ਕੀਤੀ ਗਈ, ਜਿਸ ਨਾਲ ਅਮਰੀਕਾ ਦੀਆਂ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਮਿਲ ਗਿਆ

ਅੰਦੋਲਨ ਦਾ ਦੂਸਰਾ ਭਾਗ

ਅੰਦੋਲਨ ਦਾ ਦੂਸਰਾ ਭਾਗ 1960 ਈਸਵੀ ਤੋਂ ਲੈ ਕੇ 1980 ਈਸਵੀ ਤਕ ਦਾ ਹੈ ਇਸ ਵਿਚ ਇਸਤਰੀਆਂ ਦੀਆਂ ਮੰਗਾਂ ਵਿਚ ਸਮਾਜਕ ਅਤੇ ਸੱਭਿਆਚਾਰਕ ਬਰਾਬਰਤਾ ਦੀ ਵੀ ਗੱਲ ਚੱਲੀ ਇਸ ਭਾਗ ਵਿਚ ਜੋਸ਼ ਹੋਸ਼ ਤੇ ਭਾਰੂ ਲਗਦਾ ਹੈ। ਕੁਝ ਤੇਜ਼ ਤਰਾਰ ਇਸਤਰੀਆਂ ਤਾਹਨੇ ਮੇਹਣਿਆਂ ਤੇ ਉੱਤਰ ਆਈਆਂ ਪਤਾ ਨਹੀਂ ਸੱਚ ਹੈ ਜਾਂ ਝੂਠ, ਪਰ ਕੁਝ ਲੇਖਕਾਂ ਵਲੋਂ ਬਰਾ (ਅੰਘੀਆਂ) ਜਲਾਉਣ ਦਾ ਵੀ ਜ਼ਿਕਰ ਆਉਂਦਾ ਹੈਕੁਝ ਇਸਤਰੀਆਂ ਨੇ ਇਸ ਹੱਲੇ ਗੁੱਲੇ ਦੇ ਖਿਲਾਫ ਆਵਾਜ਼ ਵੀ ਉਠਾਈ ਪਰ ਘੱਟ ਗਿਣਤੀ ਵਿਚ ਹੋਣ ਕਾਰਨ ਉਹਨਾਂ ਦੀ ਆਵਾਜ਼ ਦੱਬ ਕੇ ਰਹਿ ਗਈ ਅਤੇ ਇਸ ਭਾਗ ਦੀ ਪਰਾਪਤੀ ਸਿਫਰ ਹੈਤੀਸਰਾ ਭਾਗ ਹੁਣ ਚੱਲ ਰਿਹਾ ਹੈ। ਹਾਲੇ ਵੀ ਹਰ ਖੇਤਰ ਵਿਚ ਬਰਾਬਰਤਾ ਲਿਆਉਣ ਲਈ ਬਹੁਤ ਕੁਝ ਕਰਨਾ ਬਾਕੀ ਹੈ

ਹੁਣ ਗੱਲ ਕਰਦੇ ਹਾਂ ਇਸਮਤ ਚੁਗਤਾਈ ਦੇ ਲੇਖ ਦੀ

ਇਸਮਤ ਚੁਗਤਾਈ ਦੇ ਲੇਖ ਵਿਚੋਂ 1960 ਈਸਵੀ ਤੋਂ ਲੈ ਕੇ 1980 ਈਸਵੀ ਤਕ ਚੱਲੇ ਅੰਦੋਲਨ ਦਾ ਪਰਛਾਵਾਂ ਸਾਫ ਦਿਸ ਰਿਹਾ ਹੈਤਾਹਨੇ ਮੇਹਣਿਆਂ ਦੀ ਝਲਕ ਸਾਫ ਦਿਖਾਈ ਦੇ ਰਹੀ ਹੈ ਹੋਸ਼ ਤੇ ਜੋਸ਼ ਭਾਰੂ ਲਗਦਾ ਹੈ ਵੰਨਗੀ ਵਜੋਂ ਦੇਖੋ ਧੋਖੇਬਾਜ਼ ਮਰਦ ਨਾਲੋਂ ਧੋਖੇਬਾਜ਼ ਇਸਤਰੀ ਜ਼ਿਆਦਾ ਖਤਰਨਾਕ ਹੁੰਦੀ ਹੈ, ਦੇ ਪ੍ਰਤੀਕਰਮ ਵਜੋਂ ਉਸ ਵਲੋਂ ਦਿੱਤਾ ਜਵਾਬ: ਜਿਵੇਂ ਕੋਈ ਇਹ ਕਹੇ ਕਿ ਇਕ ਕਾਲੇ ਮਰਦ ਨਾਲੋਂ ਇਕ ਕਾਲੀ ਔਰਤ ਜ਼ਿਆਦਾ ਕਾਲੀ ਹੁੰਦੀ ਹੈ।’ ਬਗੈਰ ਸੋਚੇ ਲਿਖਿਆ ਲਗਦਾ ਹੈਛਾਬੇ ਵਿਚ ਸੇਬ ਅਤੇ ਸੰਗਤਰੇ ਰੱਖ ਕੇ ‘ਸੇਬ ਲੈ ਲਓ, ਸੇਬ ਲੈ ਲਓ’ ਦਾ ਹੋਕਾ ਦੇਣ ਵਾਲੇ ਦੇ ਕੋਲ ਦੀ ਲੋਕ ਉਸ ਦੇ ਕਮਲ਼ ਤੇ ਹੱਸ ਕੇ ਲੰਘ ਜਾਂਦੇ ਹਨਜਿਸ ਤਰ੍ਹਾਂ ਸੇਬ ਅਤੇ ਸੰਗਤਰੇ ਨੂੰ ਇੱਕੋ ਨਹੀਂ ਕਿਹਾ ਜਾ ਸਕਦਾਇਸੇ ਤਰ੍ਹਾਂ ਖਿਆਲਾਂ ਦੀ ਅਤੇ ਜਿਸਮਾਨੀ ਰੰਗ ਦੀ ਤੁਲਣਾ ਨਹੀਂ ਕੀਤੀ ਜਾ ਸਕਦੀਖਿਆਲ ਸਮੇਂ ਨਾਲ ਬਦਲ ਸਕਦੇ ਹਨ। ਰੰਗ ਬਾਰੇ ਕਹਾਵਤ ਹੈ ਕਿ ਕਾਲੇ ਮੂਲ ਨਾ ਹੁੰਦੇ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ

ਅਜਕਲ ਦਾ ਤਾਂ ਮੈਨੂੰ ਪਤਾ ਨਹੀਂ ਕਿ ਕਿਸੇ ਦੇ ਸਦੀਵੀ ਵਿਛੋੜੇ ਸਮੇਂ ਮਕਾਣਾਂ ਜਾਂਦੀਆਂ ਹਨ ਕਿ ਨਹੀਂ; 1980 ਤਕ ਹਾਲੇ ਮਕਾਣਾਂ ਦਾ ਰਿਵਾਜ ਸੀਕੋਈ ਦਸ ਮਰਦ ਅਤੇ ਇੰਨੀਆਂ ਕੁ ਹੀ ਇਸਤਰੀਆਂ ਦਾ ਇਕੱਠ ਮਕਾਣ ਲੈ ਕੇ ਜਾਇਆ ਕਰਦਾ ਸੀ ਮਰਦ ਤਾਂ ਸੱਥ ਵਿਚ ਬੈਠ ਜਾਂਦੇ ਸਨ, ਇਸਤਰੀਆਂ ਉੱਚੀ ਉੱਚੀ ਰੋਂਦੀਆਂ ਹੋਈਆਂ ਮ੍ਰਿਤਕ ਦੇ ਘਰ ਪੁੱਜਦੀਆਂ ਸਨ ਖਾਖਾਂ ਨੂੰ ਪਿੱਟਣ, ਛਾਤੀ ਪਿੱਟਣ ਅਤੇ ਦੁਹੱਥੜੀ ਪਿੱਟਣ ਉਪਰੰਤ ਕੀਰਨਿਆਂ ਦੀ ਵਾਰੀ  ਆਉਂਦੀ ਸੀ। ਉਸ ਸਮੇਂ ਇਕ ਇਸਤਰੀ ਕੀਰਨੇ ਦੁਆਰਾ ਆਪਣਾ ਦੁੱਖ ਦੱਸਦੀ ਤਾਹਨਾ ਮਾਰਦੀ, ਬਾਕੀ ਸਾਰੀਆਂ ਇਸਤਰੀਆਂ ਸਿਰਫ ਸੁਣਦੀਆਂ। ਜਦ ਉਸਦਾ ਕੀਰਨਾ ਮੁੱਕ ਜਾਂਦਾ ਤਾਂ ਦੂਸਰੇ ਪਾਸੇ ਦੀ ਇਸਤਰੀ ਉਸ ਦਾ ਜਵਾਬ ਦਿੰਦੀਉਹ ਕੀਰਨਿਆਂ ਦੁਆਰਾ ਮੇਹਣੋ ਮੇਹਣੀ ਹੋ ਜਾਂਦੀਆਂ ਸਨਇਸਮਤ ਚੁਗਤਾਈ ਦਾ ਲੇਖ ਵੀ ਉਹਨਾਂ ਕੀਰਨਿਆਂ ਵਾਂਗ ਹੈਲਿਖਣ ਦੀ ਬਜਾਏ ਜੇ ਕਿਤੇ ਮਕਾਣ ਵਿਚ ਇਹੋ ਜਿਹੇ ਮੇਹਣੇ ਮਾਰਦੀ ਤਾਂ ਸੂਝਵਾਨ ਇਸਤਰੀਆਂ ਨੇ ਹੀ ਇਸ ਦਾ ਜਵਾਬ ਦੇ ਦੇਣਾ ਸੀਇਸਮਤ ਚੁਗਤਾਈ ਨੂੰ ਤਾਂ ਉਰਦੂ ਸਾਹਿਤ ਵਿਚ ਚੌਥਾ ਥੰਮ੍ਹ ਗਿਣਿਆਂ ਜਾਂਦਾ ਸੀਕਿਸੇ ਵੱਡੇ ਲੇਖਕ ਦੀ ਸਿਫਤ ਵਿਚ ਤਾਂ ਕਲਮ ਆਪ ਮੁਹਾਰੇ ਤੁਰ ਪੈਂਦੀ ਹੈਟਿੱਪਣੀ ਕਰਨ ਲੱਗਿਆਂ ਵਿਚਾਰ ਅੱਗੇ ਆ ਖੜੋਂਦੇ ਹਨ: ਮਤ ਮਾਰੀ ਗਈ ਹੈ? ਕਿਉਂ ਆਖ ਰਿਹਾਂ ਹੈਂ, ਆ ਬੈਲ ਮੁਝੇ ਮਾਰ

ਜੇ ਕਿਸੇ ਮਰਦ ਨੇ ਕਿਸੇ ਲੇਖ ਵਿਚ ਔਰਤ ਦਾ ਨਿਰਾਦਰ ਕੀਤਾ ਹੋਵੇ ਤਾਂ ਇਸਮਤ ਚੁਗਤਾਈ ਵਲੋਂ ਉਸ ਦੇ ਖਿਲਾਫ ਆਵਾਜ਼ ਉਠਾਉਣੀ ਸੋਭਦੀ ਹੈਪਰ ਜੇ ਕਿਸੇ ਮਰਦ ਨੇ ਉਸ ਨੂੰ ਪਿਆਰ ਦਾ ਮਜੱਸਮਾ ਜਾਂ ਮਮਤਾ ਦੀ ਮੂਰਤ ਕਿਹਾ ਤਾਂ ਕੋਈ ਗਲਤ ਗੱਲ ਤਾਂ ਨਹੀਂ ਕਹੀਇਸ ਗੱਲ ਤੇ ਮਰਦ ਨੂੰ ਮਾਰਿਆ ਤਾਹਨਾ ਜਚਿਆ ਨਹੀਂਮਰਦ ਨੂੰ ਤਾਂ ਉੱਦਾਂ ਹੀ ਇਸਤਰੀਆਂ ਘਟੀਆ ਸਮਝਦੀਆਂ ਹਨਜਿਸ ਇਸਤਰੀ ਦੇ ਹੱਡ ਪੈਰ ਮੋਕਲੇ ਹੋਣ, ਸੁਭਾ ਵਿਚ ਕੋਮਲਤਾ ਨਾ ਹੋਵੇ ਤਾਂ ਇਸਤਰੀਆਂ ਉਸ ਬਾਰੇ ਆਖਣਗੀਆਂ: ਹੈ ਕੀ ਮਨੁੱਖ ਜਿਹਾਮਨੁੱਖ ਵਿਚਾਰੇ ਪਾਸ ਕੋਈ ਥਾਂਹ ਨਹੀਂ, ਜਿੱਥੇ ਉਹ ਸ਼ਿਕਵਾ ਕਰ ਸਕੇ

ਔਰਤ ਹੀ ਤਾਂ ਡਰਾਕਲ ਨਹੀਂ ਹੁੰਦੀ; ਮਰਦ ਵੀ ਡਰਾਕਲ ਹੁੰਦੇ ਹਨਇਸਮਤ ਚੁਗਤਾਈ ਇਸਤਰੀ ਨੂੰ ਡਰਾਕਲ ਬਣਾਉਣ ਵਿਚ ਮਰਦ ਦਾ ਹੱਥ ਆਖਦੀ ਹੈ। ਮਰਦ ਨੂੰ ਡਰਾਕਲ ਬਣਾਉਣ ਵਿਚ ਕਿਸ ਦਾ ਹੱਥ ਹੋਇਆ? ਅਸਲ ਵਿਚ ਬੱਚੇ ਨੂੰ ਬਚਪਨ ਵਿਚ ਡਰ ਦਾ ਅਭਿਆਸ ਤਾਂ ਮਾਂ ਹੀ ਕਰਾਉਂਦੀ ਹੈ। ਔਹ ਦੇਖ, ਮਾਣੋ ਬਿੱਲੀ ਆ ਗਈ।” ਇਸਮਤ ਚੁਗਤਾਈ ਦੀ ਹੁਸ਼ਿਆਰੀ ਦੇਖੋ, ਔਰਤ ਦੀ ਗਲਤੀ ਵੀ ਮਰਦ ਸਿਰ ਮੜ੍ਹ ਦਿੱਤੀ

ਇਸ ਤੋਂ ਅੱਗੇ ਇਸਮਤ ਚੁਗਤਾਈ ਕਹਿੰਦੀ ਹੈ ਕਿ ਮਾਂ ਦੀ ਮਮਤਾ ਦਾ ਸਾਰੀ ਦੁਨੀਆਂ ਢੋਲ ਪਿੱਟਦੀ ਹੈ, ਬਾਪ ਦੀ ਬਾਪਤਾ ਦਾ ਰੋਣਾ ਕੋਈ ਕਿਉਂ ਨਹੀਂ ਰੋਂਦਾਔਰਤ ਮਾਂ ਲਈ ਤਾਂ ਮਮਤਾ ਦਾ ਸ਼ਬਦ ਵਰਤਦੀ ਹੈ ਅਤੇ ਪੇ ਲਈ ਆਖਦੀ ਹੈ ਕਿ ਪੇ ਪਤੀਨਾ ਜਾਂ ਪਤੀਸਰਾ ਹੁੰਦਾ ਹੈ, ਭਾਵ ਨਿਰਦਈ ਹੁੰਦਾ ਹੈਇਸ ਤਰ੍ਹਾਂ ਉਹ ਬੱਚਿਆਂ ਨਾਲ ਰਲ ਕੇ ਪੇ ਦੇ ਖਿਲਾਫ ਧੜਾ ਬਣਾ ਲੈਂਦੀ ਹੈ

ਇਸਮਤ ਚੁਗਤਾਈ ਨੇ ਇਹ ਸਵਾਲ ਕਰਦਿਆਂ, ‘ਔਰਤ ਦੀ ਇਜ਼ਤ ਲੁੱਟ ਸਕਦੀ ਹੈਮਰਦ ਦੀ ਨਹੀਂ ਲੁੱਟਦੀ ਸ਼ਾਇਦ ਮਰਦ ਦੀ ਇਜ਼ਤ ਹੁੰਦੀ ਹੀ ਨਹੀਂ।’ ਸਿਰਫ ਇਕ ਪੱਖ ਦੀ ਗੱਲ ਕੀਤੀ ਹੈਮਰਦ ਦੀ ਇਜ਼ਤ ਹੁੰਦੀ ਹੈ ਅਤੇ ਲੁੱਟਦੀ ਵੀ ਔਰਤ ਹੀ ਹੈ। ਜੇ ਕਦੇ ਔਰਤ ਦਾ ਕਿਸੇ ਨੂੰ ਬਦਨਾਮ ਕਰਨ ਦਾ ਮਨ ਹੋਵੇ ਤਾਂ ਬਾਜ਼ਾਰ ਵਿਚ ਕੋਲ ਦੀ ਲੰਘਦਿਆਂ ਜੇ ਉੱਚੀ ਆਵਾਜ਼ ਵਿਚ ਇਕ ਇਲਜ਼ਾਮ ਲਾ ਦੇਵੇ ਤਾਂ ਉਸ ਵਿਚਾਰੇ ਦੀ ਛਿੱਤਰ ਪਰੇਡ ਹੋ ਜਾਂਦੀ ਹੈਉਸ ਦੀ ਇਜ਼ਤ ਲੁੱਟੀ ਜਾਂਦੀ ਹੈ। ਉਹ ਸ਼ਰਮ ਦਾ ਮਾਰਾ ਅੰਦਰ ਵੜ ਜਾਂਦਾ ਹੈਕਿਸੇ ਤੋਂ ਕੋਈ ਕੰਮ ਲੈਣਾ ਹੋਵੇ ਤਾਂ ਵੀ ਔਰਤ ਇਹ ਹਥਿਆਰ ਵਰਤ ਲੈਂਦੀ ਹੈ ਕਿ ਜਾਂ ਤਾਂ ਬੇਟਾ ਮੇਰੀ ਮਨ ਲੈ, ਨਹੀਂ ਤਾਂ ਕੱਪੜੇ ਪਾੜ ਕੇ ਸ਼ੋਰ ਮਚਾ ਦਿਆਂਗੀਵਿਚਾਰਾ ਮਰਦ ਗੋਡੇ ਟੇਕ ਦਿੰਦਾ ਹੈਆਪਣੇ ਆਲੇ ਦੁਆਲੇ ਧਿਆਨ ਦਿਓ। ਤੁਹਾਨੂੰ ਇਹੋ ਜਿਹੇ ਕਈ ਕਿੱਸੇ ਮਿਲ ਜਾਣਗੇ

ਬਰਾਬਰਤਾ ਦਾ ਹੱਕ ਮੰਗਦੀ ਔਰਤ ਵਿਚ ਇੰਨਾ ਉਲਾਰਪਨ ਆ ਗਿਆ ਕਿ ਉਸ ਨੂੰ ਇੱਜ਼ਤ ਸ਼ਰਮ ਦੇ ਮਾਇਨੇ ਹੀ ਭੁੱਲ ਗਏ ਹਨ। ਹੱਥ ਠੋਕਾ ਬਣ ਕੇ ਇਹ ਬੜੀਆਂ ਬੜੀਆਂ ਹਸਤੀਆਂ ਦੀ ਮਿੱਟੀ ਪਲੀਤ ਕਰ ਦਿੰਦੀ ਹੈ 1993 ਵਿਚ ਹੀ ਨਹੀਂ, ਮਿਥਿਹਾਸਕ ਗਾਥਾਵਾਂ ਵਿਚ ਵੀ ਕਰਿਸਟੀਨ ਕੇਲਰ ਦਾ ਰੋਲ ਔਰਤਾਂ ਨਿਭਾਉਂਦੀਆਂ ਆਈਆਂ ਹਨਬਲਿਊ ਮੂਵੀਆਂ ਵਿਚ, ਸਟਰਿੱਪ ਬਾਰਾਂ ਵਿਚ, ਨਗਨਤਾ ਦੀ ਨੁਮਾਇਸ਼ ਔਰਤਾਂ ਮਰਦ ਦੀ ਜੇਬ ਕੱਟਣ ਲਈ ਕਰਦੀਆਂ ਹਨ  

ਅੰਦੋਲਨ ਦੇ ਦੂਸਰੇ ਭਾਗ ਵਿਚ ਇਹ ਵੀ ਪਰਚਾਰ ਕੀਤਾ ਗਿਆ ਹੈ ਕਿ ਔਰਤ ਹੀ ਕਿਉਂ ਦੁੱਧ ਚੁੰਘਾਵੇ? ਨਤੀਜਾ ਸਭ ਦੇ ਸਾਹਮਣੇ ਹੈ। ਦੁੱਧ ਦੀ ਥਾਂ ਫਾਰਮੂਲਿਆਂ ਨੇ ਮੱਲ ਲਈ ਹੈ ਅਤੇ ਬੱਚਿਆਂ ਨੂੰ ਮਾਂ ਦਾ ਪੂਰਾ ਪਿਆਰ ਨਾ ਮਿਲਣ ਕਾਰਨ ਉਹ ਨਿਰਮੋਹੇ ਹੁੰਦੇ ਜਾ ਰਹੇ ਹਨ

ਔਰਤ ਨਾਲੋਂ ਘੱਟ ਪੜ੍ਹਿਆ ਮਰਦ ਔਰਤ ਨਾਲ ਜੈਲਸੀ ਕਰਦਾ ਹੈਜ਼ਰਾ ਇਰਦ ਗਿਰਦ ਧਿਆਨ ਤਾਂ ਮਾਰੋ। ਸ਼ਾਹੀ ਅਨਪੜ੍ਹਾਂ ਦੀਆਂ ਬੀਵੀਆਂ ਐੱਮ ਏ, ਬੀ ਏ ਤੋਂ ਘੱਟ ਨਹੀਂ ਹਨਜੇ ਉਹ ਜੈਲਸੀ ਕਰਦੇ ਹੋਣ ਤਾਂ ਉਹ ਅਨਪੜ੍ਹ ਵਿਆਹ ਕੇ ਲਿਆਉਣ

ਇਸਮਤ ਚੁਗਤਾਈ ਆਖਦੀ ਹੈ, ਸਦੀਆਂ ਤੋਂ ਔਰਤ ਦੇ ਸਿਰ, … ਆਖਰ ਇਹਨਾਂ ਨੂੰ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲਗਦਾ ਹੈ।

ਔਰਤ ਦੀ ਬਰਾਬਰੀ ਦੀ ਗੱਲ ਕੋਈ 1500 ਈਸਵੀ ਦੇ ਕਰੀਬ ਬਾਬੇ ਨਾਨਕ ਨੇ ਉਠਾਈ ਸੀ, ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਤੀਸਰੇ ਨਾਨਕ ਨੇ ਆਪਣੀ ਗੁਰਿਆਈ ਸਮੇਂ ਔਰਤਾਂ ਨੂੰ ਪਰਚਾਰਕ ਥਾਪਿਆ। ਪਰਦੇ ਦੇ ਖਿਲਾਫ ਪਰਚਾਰ ਕੀਤਾ। ਸਤੀ ਦੀ ਰਸਮ ਨੂੰ ਰੋਕਣ ਲਈ ਅਕਬਰੇ ਆਜ਼ਮ ਨੂੰ ਕਾਨੂੰਨ ਬਣਾਉਣ ਲਈ ਆਖਿਆ। ਵਿਧਵਾ ਔਰਤ ਲਈ ਦੂਸਰੇ ਵਿਆਹ ਦੀ ਮੁਹਿੰਮ ਚਲਾਈ। ਖਾਲਸਾ ਸਿਰਜਣਾ ਸਮੇਂ ਮਾਤਾ ਸਾਹਿਬ ਦੇਵਾਂ ਨੇ ਵੀ ਇਕ ਅਹਿਮ ਰੋਲ ਨਿਭਾਇਆ। ਵੀਰਤਾ ਦੇ ਨਾਲ ਨਾਲ ਮਿਠਾਸ ਵੀ ਤਾਂ ਜ਼ਰੂਰੀ ਸੀਇਸਮਤ ਚੁਗਤਾਈ ਨੂੰ ਇਹ ਸਭ ਕੁਝ ਕਿਉਂ ਨਹੀਂ ਨਜ਼ਰ ਆਇਆ, ਇਹ ਸਮਝ ਤੋਂ ਬਾਹਰ ਹੈ

ਪਰ ਗੁਰਦੇਵ ਕਹਿੰਦੇ ਹਨ, ਐ ਔਰਤ! ਤੂੰ ਅੱਧੀ ਔਰਤ ਹੈਂ ਅਤੇ ਅੱਧਾ ਸੁਪਨਾ! ਪਤਾ ਨਹੀਂ ਇਸਮਤ ਚੁਗਤਾਈ ਕਿਸ ਗੁਰਦੇਵ ਦੀ ਗੱਲ ਕਰਦੀ ਹੈਗੁਰੂ ਬਾਬਾ ਤਾਂ ਆਖਦਾ ਹੈ:

 ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ॥ ( ਰਾਮਕਲੀ ਮਹਲਾ 1, ਪੰਨਾ 879)

ਦੋਵੇਂ ਇਕ ਦੂਸਰੇ ਤੋਂ ਬਗੈਰ ਅਧੂਰੇ ਹਨ

ਪੱਛਮੀ ਔਰਤਾਂ ਅਤੇ ਰੂਸੀ ਔਰਤਾਂ ਦਾ ਮੁਕਾਬਲਾ ਵੀ ਨਹੀਂ ਜਚਿਆ। ਇੱਥੋਂ ਤਕ ਲੇਖ ਇਕ ਪਾਸੜਾ ਹੈ। ਬਗੈਰ ਵਿਚਾਰਿਆਂ ਲਿਖਿਆ ਗਿਆ ਹੈ। ਤੁਅਸਬ ਦੀ ਬੂ ਆਉਂਦੀ ਹੈ

ਲੇਖ ਦੇ ਆਖੀਰ ਵਿਚ ਇਸਮਤ ਚੁਗਤਾਈ ਵਲੋਂ ਦਿੱਤੀਆਂ ਚਾਰ ਸਮਝੌਤੀਆਂ ਕਾਬਲੇ ਤਾਰੀਫ ਹਨ

 *****
(28 ਜਨਵਰੀ 2008)


ਲਿਖਤੀ ਪਰਮਾਣ ਹੀ ਕਸੌਟੀ ਹੋਣਾ ਚਾਹੀਦਾ ਹੈ---ਸਰਬਜੀਤ ਸਿੰਘ

 

ਸ: ਮਹਿੰਦਰ ਸਿੰਘ ਘੱਗ ਜੀ, ਆਪ ਜੀ ਲਿਖਦੇ ਹੋ, “ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਸਾਫ ਲਿਖਿਆ ਹੋਇਆ ਹੈ ਕਿ ਗੁਰੂ ਅੰਗਦ ਜੀ ਨੇ ਭਾਈ ਬਾਲੇ ਨਾਲ ਪੰਨੂੰ ਨੂੰ ਭੇਜ ਕੇ ਗੁਰੂ ਨਾਨਕ ਜੀ ਦੇ ਚਾਚੇ ਲਾਲੂ ਰਾਮ ਪਾਸੋਂ ਪੰਡਤ ਹਰਦਿਆਲ ਵਲੋਂ ਤਿਆਰ ਕੀਤਾ ਹੋਇਆ ਗੁਰੂ ਬਾਬੇ ਦਾ ਜਨਮ ਪੱਤਰਾ ਮੰਗਵਾਇਆ ਅਤੇ (ਬੜਾ ਮੂਲਾ) ਖੱਤਰੀ ਤੋਂ ਉਸਦਾ ਗੁਰਮੁਖੀ ਅੱਖਰਾਂ ਵਿੱਚ ਉਲੱਥਾ ਕਰਵਾਇਆ

ਘੱਗ ਜੀ, ਇਹ ਤਾਂ ਹੋ ਸਕਦਾ ਹੈ ਜੇ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਜੀ ਦੀ ਪੱਤਰੀ ਬਣਵਾਈ ਹੋਵੇ; ਪਰ ਗੁਰੂ ਅੰਗਦ ਜੀ ਨੇ ਉਸ ਪੱਤਰੀ ਨੂੰ ਉਚੇਚ ਕਰਕੇ ਮਗਵਾਇਆ ਹੋਵੇ ਇਹ ਗੱਲ ਗੁਰਬਾਣੀ ਦੀ ਕਸਵੱਟੀ ਤੇ ਪੁਰੀ ਨਹੀ ਉਤਰਦੀ ਕਿਉਂਕਿ ਗੁਰਬਾਣੀ ਤਾਂ ਸਗੋਂ ਇਹ ਸਮਝਾਉਂਦੀ ਹੈ:

ਗਣਿ ਗਣਿ ਜੋਤਕੁ ਕਾਂਡੀ ਕੀਨੀ ਪੜੈ ਸੁਣਾਵੈ ਤਤੁ ਨ ਚੀਨੀ
ਸਭਸੈ ਊਪਰਿ ਗੁਰ ਸਬਦੁ ਬੀਚਾਰੁ ਹੋਰ ਕਥਨੀ ਬਦਉ ਨ ਸਗਲੀ ਛਾਰੁ 2॥ (ਰਾਮਕਲੀ ਮਹਲਾ 1 ਪੰਨਾ 904)

ਇਸ ਤੋਂ ਇਹ ਵੀ ਸਿੱਧ ਹੁੰਦਾ ਹੇ ਕੇ ਇਸ ਜਨਮ ਸਾਖੀ ਦਾ ਲੇਖਕ (ਭਾਈ ਬਾਲਾ?) ਗੁਰਬਾਣੀ ਦੇ ਸਿਧਾਂਤ ਤੋਂ ਅਣਜਾਣ ਸੀ

ਆਪ ਜੀ ਦੇ ਬਚਨ ਭਾਈ ਬਾਲੇ ਨੇ ਅਰਜ਼ ਕੀਆ ਕਿ ਗੁਰੂ ਮਹਾਰਾਜ ਆਪ ਸਤਗੁਰੂ ਮਹਾਰਾਜ ਕੇ ਸਚ ਖੰਡ ਜਾਨੇ ਕੀ ਕਥਾ ਸੁਨਾਈਏਯਿਹ ਸੁਨ ਕਰ ਗੁਰੂ ਅੰਗਦ ਜੀ ਬੋਲੇ ਐ ਭਾਈ ਬਾਲੇ ਸਤਗੁਰੂ ਮਹਾਰਾਜ ਕੇ ਸਚ ਖੰਡ ਜਾਨੇ ਕੇ ਵਕਤ ਭਾਈ ਬੂੜ੍ਹੇ ਮੋਜੂਦ ਥੇ, ਮੁਝੇ ਤੋ ਸਤਗੁਰੂ ਮਹਾਰਾਜ ਨੇ ਬਮਕਾਮ ਖਡੂਰ ਭੇਜ ਦੀਆ ਥਾਯਿਹ ਕਥਾ ਭਾਈ ਬੂੜ੍ਹੇ ਹੀ ਬੇਹਤਰ ਬਤਾ ਸਕਤੇ ਹੈਂਆਪ ਜੀ ਨੇ ਗੁਰੂ ਜੀ ਦੇ ਚਲਾਣੇ ਵਾਲੀ ਸਾਖੀ ਦਾ ਹਵਾਲਾ ਦੇ ਕੇ ਲਿਖਿਆ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਅੰਗਦ ਜੀ ਦਾ ਭਾਈ ਬਾਲੇ ਨੂੰ ਇਹ ਪੁੱਛਣਾ ਕਿ ਤੁਮ ਕੌਨ ਹੋ, ਔਰ ਕਿਸ ਕੇ ਸਿਖ ਹੋ, ਕੋਈ ਵਿਚਾਰ ਵਾਲੀ ਗੱਲ ਨਹੀਂ” 

ਘੱਗ ਜੀ, ਤੁਸੀਂ ਇਹ ਤਾਂ ਦੱਸਿਆ ਹੀ ਨਹੀਂ ਕਿ ਇਹ ਵਿਚਾਰ ਵਾਲੀ ਗੱਲ ਕਿਉਂ ਨਹੀਂ? ਏਹੀ ਤਾਂ ਮੂਲ ਮੁਦੱਾ ਹੈ ਜਿਸ ਨੂੰ ਆਪ ਜੀ ਬਾਈਪਾਸ ਕਰਨਾ ਚਾਹੁੰਦੇ ਹੋਜਿੰਨਾ ਚਿਰ ਅਸੀ ਇਸ ਦਾ ਹੱਲ ਨਹੀ ਕਰਦੇ ਉਨ੍ਹਾ ਚਿਰ ਬਾਕੀ ਦਾ ਮਸਲਾ ਹੱਲ ਨਹੀ ਹੋਣਾਆਪ ਜੀ ਵਲੋਂ ਦਿੱਤਾ ਗਿਆ ਹਵਾਲਾ ਤਾਂ ਚਲਾਣੇ ਵਾਲੀ ਸਾਖੀ ਚ ਹੈਇਹ ਸਾਖੀ ਤਾਂ ਅਖੀਰ ਵਿਚ ਆਉਦੀ ਹੈ (ਪੰਨਾ 749) (ਨੋਟ:- ਪੰਨੇ ਦਾ ਹਵਾਲਾ ਭਾਈ ਚਤਰ ਸਿੰਘ ਜੀਵਨ ਸਿੰਘ ਵਲੋ ਪ੍ਰਕਾਸ਼ਤ 32 ਵੀਂ ਐਡੀਸ਼ਨ ਸੰਨ 2000 ਤੋ ਹੋਵੇਗਾ) ਪਰ ਤੁਮ ਕੌਨ ਹੋ, ਔਰ ਕਿਸ ਕੇ ਸਿਖ ਹੋਵਾਲੀ ਸਾਖੀ ਤਾਂ ਅਰੰਭ ਵਿਚ ਆਉਦੀ ਹੈ।(ਪੰਨਾ 8) ‘ਦੋ ਮਹੀਨੇ ਸਤਾਰਾਂ ਦਿਨ ਲਿਖਦਿਆ ਲਗੇ ਆਹੇਮੈ ਅਰੰਭ ਦੀ ਗੱਲ ਕਰ ਰਿਹਾ ਹਾ ਜਦੋ ਪਹਿਲੀ ਵਾਰ ਬਾਲੇ ਨਾਮ ਦਾ ਵਿਅਕਤੀ ਗੁਰੂੁ ਅੰਗਦ ਜੀ ਦੇ ਦਰਸ਼ਣਾ ਨੂੰ ਜਾਂਦਾ ਹੈਬੇਨਤੀ ਹੈ ਕੇ ਉੱਤਲ ਲੈੰਜ ਦੀ ਸਹਾਇਤਾ ਨਾਲ ਦੇਖੋ, ਆਪ ਜੀ ਨੂੰ ਇਹ ਸਾਖੀ ਤੀਜੇ ਪੰਨੇ ਤੇ ਮਿਲ ਜਾਵੇਗੀ

ਜਨਮ ਸਾਖੀ ਪਰੰਪਰਾਵਿਚ ਡਾ: ਕਿਰਪਾਲ ਸਿੰਘ ਜੀ, ਪਿਆਰੇ ਲਾਲ ਕਪੂਰ ਦਿਲੀ ਕੋਲ ਸੁਰਖਿਅਤ ਹੱਥ ਲਿਖਤ (1715 ਈਸਵੀ) ਦੇ ਹਵਾਲੇ ਨਾਲ ਲਿਖਦੇ ਹਨ, “ਬਾਲੇ ਸੰਧੂ ਜਾਇ ਮੱਥਾ ਟੇਕਿਆ ਅਗੋ ਗੁਰੂ ਅੰਗਦ ਬੋਲਿਆ ਆਉ ਭਾਈ ਸੱਤ ਕਰਤਾਰ ਬੈਠੋ ਜੀਗੁਰੂ ਅੰਗਦ ਵਾਣੁ ਵਟਣੇ ਰਹਿਹ ਗਿਆਗੁਰੂ ਅੰਗਦ ਬਾਲੇ ਨੂੰ ਪੁਛਣਾ ਕੀਤਾ, ਭਾਈ ਸਿੱਖ ਕਿਥੋਂ ਆਇਓਕਿਉ ਕਰਿ ਆਵਣ ਹੋਇਆ ਹੈ ਕਉਣ ਹੋਂਦੇ ਹੋ, ਤਾਂ ਬਾਲੇ ਸੰਧੂ ਹਥਿ ਜੋੜੇ ਗੁਰੂ ਜੀ , ਹੋਦਾ ਹਾਂ ਜਟੇਟਾ, ਨਾਉ ਹੈ ਬਾਲਾ, ਗੋਤ ਸੰਧੂ ਵਤਨ ਰਾਇ ਭੋਏ ਦੀ ਤਲਵੰਡੀ ਹੈਗੁਰੂ ਦੇ ਦਰਸ਼ਨ ਆਇਆ ਹਾਫੇਰਿ ਗੁਰੂ ਅੰਗਦ ਜੀ ਪੁਛਿਆ ਭਾਈ ਬਾਲਾ ਤੂ ਸਿਖ ਕਿਸ ਦਾ ਹੈ ਤੈਨੂੰ ਕਉਣ ਮਿਲਿਆ ਸੀ

ਇਕ ਹੋਰ ਲਿਖਤ ਦਾ ਦਾ ਨਮੂਨਾ;

 

ਸ਼੍ਰੀ ਨਾਨਕ ਪ੍ਰਕਾਸ਼ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ
ਸ਼੍ਰਤ ਸੁਨਿ ਬਾਲੇ ਬਾਤ, ਭੋ ਪੁਲਕਾਤ ਗਾਤ, ਅੰਗ ਨ ਸਮਾਤਿ ਚਲੋ ਤਹਾ ਤਬ ਧਾਇਕੈ
ਖਾਤਿਕ ਦਿਵਸ ਪੁੰਨੋ, ਆਦਿ ਸੁ ਦਿਦਾਰ ਕੀਨੋ, ਕਰੀ ਕਰ ਬੰਦ ਅਭਿਬੰਦ ਸੀਸ ਨਾਇਕੈ
ਦੇਖਤਿ ਮਗਨ ਭਯੋ ਆਵਨ ਸਫਲ ਕਿਯੋ, ਬੈਠੋ ਸੁਖ ਮਾਨ ਗੁਰ ਆਇਸ ਕੋ ਪਾਇਕੈ
ਸਤਿ ਕਰਤਾਰਕੋ ਉਚਾਰਿਕੈ ਬੂਝਤਿ ਪੁਨ, ਕਿਤਹੂੰ ਤੇ ਆਏ ਤੁਮ ਦੀਜੀਏ ਸੁਨਾਇਕੈ?14
ਜਥਾਸ਼ਕਤ ਜੋ ਭੇਟ ਥੀ ਆਗੇ ਧਰੀ ਬਨਾਇਫੁਨਬਾਲਾ ਬੋਲਤਿ ਭਯੋ ਬਿਨੈ ਬਚਨ ਮਹਿ ਪਾਇ15
ਸ਼੍ਰੀ ਅੰਗਦ ਜੀ ਸੁਨਹੁ ਕ੍ਰਿਪਾਲਾ! ਸੰਧੂ ਗੋਤ ਨਾਮ ਮੁਹਿ ਬਾਲਾ
ਰਾਇ ਭੋਇ ਤਲਵੰਡੀ ਜੋਊਵਤਨ ਜਨਮ ਹਮਾਰਾ ਹੈ ਸੋਊ16

ਕਵੀ ਸੰਤੋਖ ਸਿੰਘ ਜੀ ਵੀ ਇਸ ਗਲ ਦੇ ਗਵਾਹ ਹਨ ਕਿ ਗੁਰੁ ਅੰਗਦ ਜੀ ਵੀ ਬਾਲੇ ਨੂੰ ਨਹੀਂ ਜਾਣਦੇ ਸਨ, ਪਰ ਤੁਸੀਂ ਇਸ ਨੂੰ ਮੁੱਦੇ ਨੂੰ ਛੱਡਣਾ ਚਾਹੁੰਦੇ ਹੋ

ਅੱਗੇ ਆਪ ਜੀ ਲਿਖਦੇ ਹੋ, “ਇਸ ਦਸਤਾਵੇਜ਼ (ਜਨਮ ਪੱਤਰੀ) ਦੇ ਅਧਾਰ ਤੇ ਹੀ ਕੱਤਕ ਸੁਦੀ ਪੂਰਨਮਾਸ਼ੀ ਬਾਬੇ ਨਾਨਕ ਜੀ ਦੇ ਆਗਮਨ ਦੀ ਤਾਰੀਖ ਮੰਨੀ ਗਈਭਾਈ ਬਾਲੇ ਵਾਲੀ ਜਨਮ ਸਾਖੀ ਇਸ ਕਸੌਟੀ ਤੇ ਪੂਰੀ ਉੱਤਰਦੀ ਹੈਹੁਣ ਵਿਸਾਖ ਦੀ ਤੀਜ ਦਾ ਆਗਮਨ ਦਿਵਸ ਮੰਨਣ ਵਾਲਿਆਂ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਪਿਛਲ ਖੁਰੀ ਖੋਜ ਵਿੱਚ ਜੁਟ ਜਾਣ, ਇਹ ਜਾਣਨ ਲਈ ਕਿ ਸਭ ਤੋਂ ਪਹਿਲਾਂ ਵਿਸਾਖ ਦੀ ਤੀਜ ਦਾ ਆਗਮਨ ਦਿਵਸ ਲਿਖਣ ਵਾਲਾ ਕੌਣ ਹੈ ਅਤੇ ਕਿਉਂ?”

ਪਾਠਕਾ ਦੀ ਜਾਣਕਾਰੀ ਲਈ ਇਹ ਦੱਸਣਾ ਵੀ ਜਰੂਰੀ ਹੈ ਕੇ, ਉਪ੍ਰੋਕਤ ਜਨਮ ਪੱਤਰੀ ਨੂੰ ਕਰਮ ਸਿੰਘ ਹਿਸਟੋਰੀਅਨ (ਕੱਤਕ ਕਿ ਵਿਸਾਖ ਪੰਨਾ 67) ਅਤੇ ਅਤੇ ਸ: ਪਾਲ ਸਿੰਘ ਪੁਰੇਵਾਲ ਨੇ ਗਲਤ ਸਾਬਤ ਕਰ ਦਿੱਤਾ ਹੈ

ਆਪ ਜੀ ਵਲੋ  ਪਿਛਲ ਖੁਰੀ ਖੋਜ ਵਿੱਚ ਜੁਟ ਜਾਣਦਿੱਤਾ ਗਿਆ ਸੁਝਾਓ ਬੁਹਤ ਕੀਮਤੀ ਹੈਆਓ ਇਸ ਬਾਰੇ ਪਾਠਕਾਂ ਨਾਲ ਸਾਂਝ ਕਰੀਏ

ਜਨਮ ਸਾਖੀ (ਭਾਈ ਚਤਰ ਸਿੰਘ ਜੀਵਨ ਸਿੰਘ) ਦੀ ਭੁਮਿਕਾ ਵਿਚ ਬੁਧ ਸਿੰਘ ਰਤਨ ਜੀ ਲਿਖਦੇ ਹਨ, ਸੰਮਤ 1520 ਬਿ: ਤੋਂ ਲੈ ਕੇ ਜਿਤਨੀਆਂ ਵੀ ਜਨਮ ਸਾਖੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਬਣ ਚੁਕੀਆਂ ਹਨ ਭਾਂਵੇ ਇਹ ਆਪਸ ਵਿਚ ਸਾਰੀਆਂ ਦੀਆਂ ਸਾਰੀਆਂ ਨਹੀਂ ਮਿਲਦੀਆਂ ਤਾਂ ਵੀ ਅਸਲੀਅਤ ਸਭਨਾਂ ਵਿਚੋਂ ਸਿਧ ਹੈਸ੍ਰੀ ਗੁਰ ੂਨਾਨਕ ਸਾਹਿਬ ਜੀ ਦਾ ਜਨਮ ਬੁਹਤ ਸਾਰੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਕੱਤਕ ਦੀ ਪੁਰਨਮਾਸੀ ਦਾ ਲਿਖਿਆ ਹੈ ਅਤੇ ਭਾਈ ਮਨੀ ਸਿੰਘ ਜੀ ਤੇ ਵਲਾਇਤ ਵਾਲੀ ਸਾਖੀ ਵਿਚ ਜਨਮ ਵੈਸਾਖ ਦੀ ਤੀਜ ਦਾ ਲਿਖਿਆ ਹੈਏਸ ਦੀ ਅਸਲੀਅਤ ਜਿਥੋ ਤੱਕ ਦੇਖੀ ਜਾਂਦੀ ਹੈ ਤਾਂ ਵੈਸਾਖ ਸੁਦੀ ਤੀਜ ਦਾ ਹੀ ਜਨਮ ਦਿਨ ਸਿਧ ਹੁੰਦਾ ਹੈ ਪਰੰਤੂ ਲੌਕਿਕ ਮਰਯਾਦਾ ਦਾ ਪ੍ਰਵਾਹ ਜਿਹੜਾ ਇਕ ਵਾਰੀ ਪੈ ਗਿਆ ਹੈ ਏਸਦਾ ਇਕੋ ਵਾਰੀ ਪਲਟ ਜਾਣਾ ਬੁਹਤ ਮੁਸ਼ਕਿਲ ਹੈ ਤੇ ਜੇਕਰ ਕੋਈ ਇਕ ਅੱਧਾ ਪੁਰਖ ਹੌਸਲਾ ਕਰਕੇ ਏਸ ਦੇ ਪਰਚਾਰ ਕਰਨ ਵਾਸਤੇ ਕੋਸ਼ਸ਼ ਕਰਦਾ ਹੈ ਤਾਂ ਬਾਕੀ ਦੇ ਲੋਕ ਜਿਨ੍ਹਾਂ ਨਮੂ ਪੂਰੀ ਵਾਕਫੀਅਤ ਨਹੀਂ ਹੁੰਦੀ ਉਸਦਾ ਸਾਥ ਨਹੀ ਦੇਦੇ ਜਿਸ ਕਰਕੇ ਉਸਦੀ ਮਿਹਨਤ ਨਿਹਫਲ ਹੁੰਦੀ ਹੈ” (ਪੰਨਾ 759)

ਕਲਯੁਗ ਵਿਚਿ ਬਾਬਾ ਨਾਨਕ ਹੋਇ ਜਨਮਿਆਪਾਰਬ੍ਰਹਮ ਕਾ ਭਗਤਸੰਮਤ 1526 ਬਾਬਾ ਨਾਨਕੁ ਜਨਮਿਆ ਪਾਰਬ੍ਰਹਮ ਕਾ ਭਗਤਵੈਸਾਖ ਮਾਹਿ ਦਿਨ ਤੀਜੇ ਪਹਰ ਰਾਤਿ ਰਹਦੀ ਕਉ ਜਨਮਿਆ” (ਸ਼ੰਭੂ ਨਾਥ ਵਾਲੀ ਜਨਮ ਪਤ੍ਰੀ ਬਾਬੇ ਨਾਨਕ ਜੀ ਕੀ ਪ੍ਰਸਿੱਧ ਆਦਿ ਸਾਖੀਆਂ, ਡਾਂ ਪਿਆਰ ਸਿੰਘ ਪੰਨਾ 101)

ਇਸੇ ਸਾਖੀ ਦੀ ਭੁਮਿਕਾ ਵਿਚ ਡਾ: ਪਿਆਰ ਸਿੰਘ ਜੀ ਲਿਖ ਦੇ ਹਨ, “‘ਆਦਿ ਸਾਖੀਆਦਾ ਇਕ ਹੋਰ ਵੱਡਮੁਲਾ ਉਤਾਰਾ ਸਾਨੂੰ ਪਿਛੇ ਜੇਹੇ ਹੀ ਦੇਖਣ ਦਾ ਅਵਸਰ ਮਿਲਿਆ ਹੈਇਹ ਡਾ: ਤ੍ਰਿਲੋਚਨ ਸਿੰਘ ਬੇਦੀ, ਪ੍ਰੋਫੈਸਰ ਗੌਰਮਿੰਟ ਕਾਲਿਜ, ਟਾਂਡਾ ਉਰਮੁੜ ਦੇ ਨਿਜੀ ਪੁਸਤਕਾਲੇ ਵਿਚ ਸੁਰੱਖਿਅਤ ਹੈ ਤੇ ਪੁਰਾਤਨ ਪੰਜਾਬੀ ਗੱਦ ਦਾ ਇਕ ਅਦੁੱਤੀ ਸੰਗ੍ਰਹ ਹੈਉਦਾਹਰਣ ਵਜੋ, ਬਾਬੇ ਦੇ ਅਵਤਾਰ ਧਾਰਣ ਦੀ ਸਾਖੀ ਇਸ ਤਰਾਂ ਚਲਦੀ ਹੈ: ਅਬ ਸਾਖੀ ਜਨਮ ਕੀ ਚਲੀਸੰਮਤ 1526 ਬਾਬਾ ਨਾਨਕ ਜਨਮਿਆ ਵਿਸਾਖੋ ਦਿਨ ਤੀਸਰੈ ਚਾਦਨੀ ਰਾਤਿ ਅੰਮ੍ਰਿਤ ਵੇਲਾ ਪਹਰ ਰਾਤਿ ਰਹਦੀ ਕੁ ਜਨਮਿਆ” (ਪੰਨਾ15)

ਸ੍ਰੀ ਸਤਿਗੁਰ ਜਗੁਤ ਨਿਸਤਾਰਣ ਕਉ ਆਇਆ, ਕਲਯੁਗ ਵਿਚਿ ਬਾਬਾ ਨਾਨਕ ਹੋਇ ਜਨਮਿਆ ਪਾਰਬ੍ਰਹਮ ਕਾ ਨਿਜ ਭਗਤਸ੍ਰੀ ਸਤਿਗੁਰ ਪ੍ਰਸਾਦਿਸੰਮਤ 1526 ਅਖਰੀ ਪੰਦਰਾਂ ਸੈ ਛਬੀਹ ਵੈਸਾਖ ਮਾਹਿ ਤ੍ਰਿਤਿਆ ਚਾਂਦਨੀ ਰਾਤ ਅੰਮ੍ਰਿਤ ਵੇਲੇ, ਪਹੁਰ ਰਾਤ ਰਹਿਦੀ ਕਉ ਮਾਤਾ ਤਿਰਪਾ ਜੀ ਕੈ ਉਦਰ ਮਹਿ ਜਨਮਿਆ” (ਪੁਰਾਤਨ ਜਨਮ ਸਾਖੀ, ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ)

ਬਾਬਾ ਨਾਨਕ ਜੀ ਜਨਮਿਆ ਕਾਲੂ ਖਤ੍ਰੀ ਜਾਤਿ ਵੇਦੀ ਦੇ ਘਰ ਜਨਮ ਲਇਆਕਲਿਯੁਗ ਵਿਚਿ ਬਾਬਾ ਨਾਨਕੁ ਨਾਉ ਧਰਾਇਆਅਪਣਾ ਪੰਥੁ ਚਲਾਇਆਕਲਿਯੁਗ ਵਿਚਿਸੰਮਤ1526ਬਾਬਾ ਨਾਨਕੁ ਜਨਮਿਆਵੈਸਾਖੋ ਦਿਨ ਤੀਜੈ ਚਾਨਣੀ ਰਾਤਿ ਅੰਮ੍ਰਿਤ ਵੇਲੇ ਪਹੁਰ ਰਾਤਿ ਰਹਦੀ ਕਉ ਜਨਮਿਆ” (ਜਨਮਸਾਖੀ ਸ੍ਰੀ ਗੁਰੁ ਨਾਨਕ ਦੇਵ ਜੀ, 40)

ਮੈ ਆਪ ਜੀ ਨੂੰ ਪਿਛਲੇ ਪੱਤਰ ਵਿਚ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਦਰਜ ਤਰੀਕ ਬਾਰੇ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਸੀ ਪਰ ਆਪ ਜੀ ਨੇ ਨਹੀ ਦਿੱਤੀ

ਸੰਮਤ 1526 ਸੁਭ ਦਿਨ ਮਾਹ ਵਿਸਾਖ ਸ਼ੁਲਮਲ ਤੀਜ ਸਵਾ ਪਹਿਰ ਰਾਤ ਰਹਿੰਦੀ ਸੁਭ ਮਾਸ ਸੁਭ ਨਿਖਤ੍ਰ ਸੁਭ ਵਾਰ ਸੁਭ ਸੁ ਥਿਤ ਸੁਭ ਮਹੂਰਤ ਸੁਭ ਘੜੀ ਨਾਤਾ ਤ੍ਰਿਪਤਾ ਅਰ ਪਿਤਾ ਕਾਲੂ ਦੇ ਗ੍ਰਿਹ ਆਣ ਅਵਤਾਰ ਧਾਰਿਆ” (ਜਨਮ ਸਾਖੀ ਭਾਈ ਮਨੀ ਸਿੰਘ)

ਪੁਰਾਤਨ ਜਨਮ ਸਾਖੀ ਅਤੇ ਮਿਹਰਬਾਨ ਦੀ ਜਨਮ ਸਾਖੀ ਵਿੱਚ ਗੁਰੁ ਨਾਨਕ ਸਾਹਿਬ ਦਾ ਜਨਮ ਦਿਨ ਵਿਸਾਖ ਸੁਦੀ ਤਿਨ ਹੈ ਅਤੇ ਭਾਈ ਬਾਲੇ ਦੀ ਜਨਮ ਸਾਖੀ ਵਿੱਚ ਕੱਤਕ ਦੀ ਪੂਰਨਮਾਸ਼ੀਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਦੀਆਂ ਪੁਰਾਤਨ ਹੱਥ-ਲਿਖਤਾਂ ਵਿੱਚ ਵੀ ਵਿਸਾਖ ਦਾ ਜਨਮ ਲਿਖਿਆ ਹੈ ਮਹਿਮਾ ਪ੍ਰਕਾਸ਼ ਵਾਰਤਕ ਅਤੇ ਮਹਿਮਾ ਪ੍ਰਕਾਸ਼ ਬਾਵਾ ਸਰੂਪ ਭੱਲਾ, ਵਿਸਾਖ ਦਾ ਜਨਮ ਹੀ ਮੰਨਦੀਆਂ ਹਨ ਇਸ ਕਰਕੇ ਵਿਸਾਖ ਹੀ ਠੀਕ ਹੈ” (ਜਨਮ ਸਾਖੀ ਪਰੰਪਰਾ-ਡਾ: ਕ੍ਰਿਪਾਲ ਸਿੰਘ)

ਸੰਮਤ ਬਿਕ੍ਰਮ ਨ੍ਰਿਪਤਿ ਕੋ ਪੰਦ੍ਰਹ ਸਹਜ ਪਚੀਸਬੈਸਾਖ ਸੁਦੀ ਥਿਤ ਤੀਨ ਕੋ ਧਰਿਓ ਸੰਤ ਬਪੁ ਈਸ”  (ਮਹਿਮਾ ਪ੍ਰਕਾਸ਼)

(ਨੋਟ: ਇਥੇ 1525 ਜਾਂ 1526 ਸਾਡਾ ਮਸਲਾ ਨਹੀ ਹੈ, ਸਿਰਫ ਵੈਸਾਖ ਜਾ ਕੱਤਕ ਹੈ1525 ਜਾਂ 1526 ਦੇ ਕਾਰਨ ਬਾਰੇ ਡਾਂ ਪਿਆਰ ਸਿੰਘ  ਪ੍ਰਸਿੱਧ ਆਦਿ ਸਾਖੀਆਂਪੰਨਾ 56 ‘ਤੇ ਕਾਫੀ ਵਿਸਥਾਰ ਨਾਲ ਲਿਖਿਆ ਹੈ)

ਘੁਰੁ ਂਅਨਅਕ ੰਅਹਬਿ (ਟਹੲ ਾਂਰਿਸਟ ਂਅਨਅਕ, ਟਹੲ ਾੋੁਨਦੲਰ ੋਾ ੰਕਿਹਸਿਮ) ੱਅਸ ਬੋਰਨ ੋਨ 15ਟਹ ੳਪਰਲਿ, 1469 ਅਟ ੍ਰਅ-ਿਭਹੋ-ਿਦ ਿਠਅਲੱਅਨਦ ਿਨਿ ਟਹੲ ਪਰੲਸੲਨਟ ਦਸਿਟਰੲਚਟ ੋਾ ੰਹੲਕਹੁਪੁਰਅ (ਫਅਕਸਿਟਅਨ), ਨੋੱ ਂਅਨਅਕਅਨਅ ੰਅਹਬਿਠਹੲ ਭਰਿਟਹਦਐ ੋਾ ਘੁਰੁ ਂਅਨਅਕ ੰਅਹਬਿ ਸਿ ਚੲਲੲਬਰਅਟੲਦ ੋਨ 15ਟਹ ਖਅਰਟਕਿ ਫੁਰਅਨਮਅਸਹ ਿਿੲ ਾੁਲਲ ਮੋਨ ਦਐ ੋਾ ਟਹੲ ਮੋਨਟਹ ਖਅਰਟਕਿ ੌਨ ਟਹਸਿ ਦਐ ਟਹੲ ਭਰਿਟਹਦਐ ੋਾ ਘੁਰੁ ਂਅਨਅਕ ੰਅਹਬਿ ਸਿ ਚੲਲੲਬਰਅਟੲਦ ੲਵੲਰੇ ੇੲਅਰ” (ਸ਼੍ਰੋਮਣੀ ਕਮੇਟੀ ਦੀ ਬੈਬ ਸਾਈਟ)

ਹੁਣ, ਆਪ ਜੀ ਇਹ ਜਾਣਕਾਰੀ ਦਿਓ ਕਿ ਬਾਲਾ ਕੌਣ ਸੀ ਅਤੇ ਇਸ ਨੇ ਗੁਰੂ ਜੀ ਦਾ ਜਨਮ ਕੱਤਕ ਕਿਉ ਲਿਖਿਆ?

ਆਪ ਜੀ ਦੇ ਬਚਨ, “ਉਸ ਸਾਖੀ ਦਾ ਖੁਰਾ ਖੋਜ ਮਿਟਾਉਣ ਦੀ ਥਾਂ ਸਾਡੇ ਉੱਚ ਕੋਟੀ ਦੇ ਵਿਦਵਾਨਾਂ ਨੇ ਆਪਣੀ ਦੇਖ ਰੇਖ ਵਿੱਚ ਇਹੋ ਜਿਹੀਆਂ ਬੇਹੂਦਾਂ ਲਿਖਤਾਂ ਤੇ ਪੀ ਐਚ ਡੀ ਦੇ ਥੀਸਸ ਲਿਖਾ ਲਿਖਾ ਕੇ ਉਹਨਾਂ ਊਲ ਜਲੂਲ ਸਾਖੀਆਂ ਨੂੰ ਮਾਨਤਾ ਦਿੱਤੀ ਹੈਇਹੋ ਜਿਹੀਆਂ ਬੇਹੂਦਾ ਸਾਖੀਆਂ ਦੇ ਅਧਾਰ ਤੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਵਾਲਿਆਂ ਬਾਰੇ ਪਾਠਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਉਹ ਕੀ ਚੰਦ ਚੜ੍ਹਾਉਣਗੇ

ਘੱਗ ਜੀ, ਜਦੋ ਆਪ ਜੀ ਖੁਦ ਹੀ ਬਾਲੇ ਵਾਲੀ ਜਨਮ ਸਾਖੀ ਬਾਰੇ ਇਸ ਤਰਾਂ ਲਿਖ ਰਹੇ ਹੋ ਤਾਂ ਮੇਰੇ ਅਖੌਤੀ ਸ਼ਬਦ ਼ਿਲਖਣ ਤੇ ਇਤਰਾਜ ਕਿਓ?

ਆਪ ਜੀ ਪਹਿਲੇ ਪੱਤਰ ਵਿਚ ਲਿਖਿਆ ਸੀ, “ਸਾਡੇ ਲੇਖਕਾਂ ਨਾਲੋਂ ਤਾਂ ਮਿਸਟਰ ਮੈਕਾਲਫ ਸਿਆਣਾ ਸੀ, ਜਿਸ ਨੇ ਕੱਤਕ ਜਾਂ ਵਿਸਾਖ ਦਾ ਮਸਲਾ ਸਲਝਾਉਣ ਦਾ ਯਤਨ ਕੀਤਾਪਰ ਹੁਣ ਆਪ ਜੀ ਲਿਖਦੇ ਹੋ, “ਮਿਸਟਰ ਮੈਕਾਲਫ ਦੀ ਲਿਖਤ ਮੈਂ ਨਹੀਂ ਪੜ੍ਹੀਸ਼ਾਇਦ ਉਹ ਵੀ ਕੁੱਝ ਲੇਖਕਾਂ ਦੀਆਂ ਲਿਖਤਾਂ ਦੇ ਅਧਾਰ ਤੇ ਆਗਮਨ ਦਿਵਸ ਵਿਸਾਖ ਸੁਦੀ ਤੀਜ ਹੀ ਮੰਨਦਾ ਹੋਵੇ

ਘੱਗ ਜੀ, ਹੁਣ ਅਸੀ ਮੈਕਾਲਫ ਨੂੰ ਸਿਆਣਾ ਸਮਝੀਏ ਜਾਂ ਲਾਈ ਲੱਗ?

ਆਓ ਦੇਖੀਏ ਕੇ ਮੈਕਾਲਫ ਖੁਦ ਕੀ ਲਿਖਦਾ ਹੈ, “ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭਾਈ ਸੰਤ ਸਿੰਘ ਗਿਆਨੀ ਨਾਂ ਦਾ ਇਕ ਸੱਜਨ ਅੰਮ੍ਰਿਤਸਰ ਰਹਿਆ ਕਰਦਾ ਸੀਮਹਾਰਾਜਾ ਉਸ ਨੂੰ ਵੱਡਾ ਮਾਨ ਦੇਦਾ ਸੀਅੰਮ੍ਰਿਤਸਰ ਤੋ ਕੋਈ ਪੰਜ ਕੁ ਮਲਿਾਂ ਦੀ ਵਿਥ ਤੇ ਰਾਮ ਤੀਰਥ ਨਾਂ ਦਾ ਇਕ ਪੂਰਾਣਾ ਤੀਰਥ ਹੈਇਥੇ ਹਰੇਕ ਕੱਤਕ ਪੂਰਨਮਾਸ਼ੀ ਨੂੰ ਮੇਲਾ ਭਰਿਆ ਕਰਦਾ ਸੀਇਸ ਤੀਰਥ ਨੂੰ ਜਕਰੀਆ ਖਾਂ ਦੇ ਦੇ ਮੰਤ੍ਰੀ ਦੀਵਾਨ ਲਖਪਤ ਰਾਏ ਨੇ ਮੁਰੰਮਤ ਕਰਾਇਆ ਸੀਇਹ ਦੀਵਾਨ ਸਿੱਖਾਂ ਦਾ ਸਖਤ ਵੈਰੀ ਤੇ ਉਨ੍ਹਾਂ ਉਤੇ ਅਨੇਕ ਜ਼ੁਲਮ ਢਾਹੁਣ ਦਾ ਜਿ਼ਮੇਵਾਰ ਸੀ।  ਭਾਈ ਸੰਤ ਸਿੰਘ ਚਾਹੁੰਦਾ ਸੀ ਕਿ ਸਿੱਖਾਂ ਨੂੰ ਰਾਮ ਤੀਰਥ ਜਾਣ ਤੋਂ ਰੋਕਿਆ ਜਾਏਉਸ ਨੇ ਲੰਮੀ ਸੋਚ, ਸੋਚ ਕੇ ਗੁਰੁ ਨਾਨਕ ਦੀ ਹਿਦਾਲੀਆ ਵਾਲੀ ਜਨਮ ਸਾਕੀ(ਭਾਵ ਬਾਈ ਬਾਲਾ ਵਾਲੀ ਜਨਮ ਸਾਖੀ) ਦੀ ਜਨਮ-ਤਿਥ ਗ੍ਰਹਣ ਕਰ ਲਈ ਅਤੇ ਗੁਰੁ ਸਾਹਿਬ ਦੇ ਜਨਮ ਉਤਸਵ ਦਾ ਮੇਲਾ ਅੰਮ੍ਰਿਤਸਰ ਵਿਚ ਕੱਤਕ ਦੇ ਮਹੀਨੇ ਲਾਉਣਾ ਸ਼ੁਰੂ ਕਰ ਦਿੱਤਾ” (ਪ੍ਰਸਿੱਧ ਆਦਿ ਸਾਖੀਆਂ , ਡਾਂ ਪਿਆਰ ਸਿੰਘ, ਪੰਨਾ 65)

ਗੁਰਮੁਖ ਪਿਆਰੇ ਡਾ: ਬਲਦੇਵ ਸਿੰਘ ਜੀ ਨੇ ਦਾਸ ਦੀ ਬੇਨਤੀ ਨੂੰ ਮੰਨਦੇ ਹੋਏ ਹੇਠ ਲਿਖੇ ਅਨੁਸਾਰ ਲਿਖ ਕੇ ਭੇਜਿਆ ਹੈ। (ਇਨ੍ਹਾਂ ਪਾਸ ਮੈਕਾਲਫ ਦੀ ਲਿਖਤ ਮੋਜੂਦ ਹੈ)

ਸਾਰੀਆਂ ਜਨਮ ਸਾਖੀਆਂ ਮੁਤਾਬਕ ਗੁਰੁ ਨਾਨਕ ਜੀ  ਦਾ ਜਨਮ   ਵੈਸਾਖ  ਸੰਬਤ 1526 ਵਿਚ  ਹੈ ਪਰ ਬਾਲੇ ਵਾਲੀ ਜਨ ਸਾਖੀ ਵਿਚ ਕੱਤਕ 1526  ਦਾ ਹੈ1872  ਈਸਵੀ ਤਕ ਗੁਰੁ ਨਾਨਕ ਦਾ ਜਨਮ ਪੁਰਬ ਵੈਸਾਖ ਵਿਚ ਨਨਕਾਣੇ ਸਾਹਿਬ ਮਨਾਇਆ ਜਾਂਦਾ ਸੀਪਰ ਮਹਾਰਾਜੇ ਰਣਜੀਤ ਸਿੰਘ ਦੇ ਵੇਲੇ ਗਿਆਨੀ ਸੰਤ ਸਿੰਘ ਦੇ ਪ੍ਰਭਾਵ ਕਰਕੇ  ਪੁਰਬ ਕੱਤੇ ਵਿਚ ਮਨਾਉਣਾ ਸ਼ੁਰੂ ਹੋ ਗਿਆ ਜਿਸ ਦਾ ਕਾਰਨ ਇਹ ਹੈ: ਕੱਤੇ ਵਿਚ ਅੰਮ੍ਰਿਤਸਰ ਦੇ ਕੋਲ  ਹਿੰਦੂਆ ਦੇ  ਰਾਮ ਤੀਰਥ ਸਰੋਵਰ ਤੇ ਸਾਰੇ ਹਿੰਦੂ ਸਿਖ ਨਹਾਉਣ ਜਾਂਦੇ ਸਨ. ਸਿਖਾਂ ਨੰ ਇਸ ਪਾਸੇ ਤੋ ਮੋੜਨ ਵਾਸਤੇ ਗਿਆਨੀ ਜੀ ਦੇ ਕਹਿਣ ਤੇ ਗੁਰੁ ਨਾਨਾਕ ਜੀ ਦਾ ਜਨਮ ਪੁਰਬ ਕੱਤੇ ਵਿਚ ਮਨਾਉਣਾ ਸ਼੍ਰੁਰੂ ਹੋ ਗਿਆ. ਪਰ ਅਸਲੀ ਜਨਮ ਦਿਨ ਵੈਸਾਖ ਦਾ ਹੀ ਹੈ” ( ੰਚਉਲਾਿਾੲ, ਠਹੲ ੰਕਿਹ ੍ਰੲਲਗਿੋਿਨ, ੜੋਲਸ ੀਫ਼ੀ, ਲਣਣਣਵਿ)

ਇਕ ਹੋਰ ਸਵਾਲ, ਕਿਉਕਿ ਆਪ ਜੀ ਕਲੰਡਰ ਦੇ ਵੀ ਮਾਹਿਰ ਹੋ , ਇਹ ਜਾਣਕਾਰੀ ਦਿਓ ਕਿ ਜੋ ਤਰੀਖਾਂ ਭਾਈ ਸੰਤੋਖ ਸਿੰਘ ਜੀ ਨੇ ਜਨਮ, ਅਤੇ ਜੋਤੀ ਜੋਤ ਸਮਾਉਣ ਦੀਆ ਲਿਖੀਆ ਹਨ, ਇਨਂ੍ਹਾਂ ਦੇ ਮੁਤਾਬਕ, ਕੀ ਗੁਰੂ ਜੀ ਦੀ ਕੁਲ ਉਮਰ ਠੀਕ ਬਣਦੀ ਹੈ? ਉਸ ਹਿਸਾਬ ਨਾਲ ਜਨਮ ਤਰੀਕ ਕੀ ਹੋਵੇਗੀ?

ਉਰਜ ਮਾਸ ਕੀ ਪੂਰਨਮਾਸ਼ੀਹਰਿ ਕੀਰਤਿ ਸੋ ਜੌਨ ਪ੍ਰਕਾਸ਼ੀ70
ਸੰਬਤ ਨੌ ਖਟ ਸਹਸ ਛਬੀਸਾਭੋ ਅਵਤਾਰ ਪ੍ਰਗਟ ਜਗਦੀਸ਼ਾ
ਭੋ ਅਵਤਾਰ ਪ੍ਰਗਟ ਜਗਦੀਸ਼ਾਭਯੋ ਅਚਾਨਕ ਸਭਿਨਿ ਉਛਾਹਾ71
ਸੰਮਤ ਸੱਤ੍ਰ ਪਛਾਨ, ਪੰਚ ਮਾਸ ਬੀਤੇ ਬਹੁਰ
ਸਪਤ ਦਿਨਨ ਪਰਵਾਨ , ਪਤਿਸ਼ਾਹੀ ਸ਼੍ਰੀ ਪ੍ਰਭੁ ਕਰੀ90
ਸੰਮਤ ਪੰਦਰਾਂ ਸੈ ਲਖੋ, ਅਧਿਕ ਛਨਵਾ ਜਾਨਿ
ਅਸਜੂ ਵਦੀ ਦਸਮੀ ਵਿਖੈ, ਸੱਚਖੰਡ ਪ੍ਰਸਥਾਨ91

ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਦੀ ਤਰੀਕ ਤੇ ਕੋ ਮਤ-ਭੇਦ ਨਹੀ, ਗੁਰੂ ਜੀ ਦੇ ਕੁਲ ਜੀਵਨ ਕਾਲ ਵਾਰੇ ਮੱਤ-ਭੇਦ ਨਹੀ ਹੈਸਿਰਫ ਤੇ ਸਿਰਫ ਜਨਮ ਤਰੀਖ ਵਾਰੇ ਹੀ ਮਤ-ਭੇਦ ਹੈਪਰ ਜੇ ਜੋਤੀ-ਜੋਤ ਵਾਲੀ ਤਰੀਖ ਵਿੱਚੋ ਜੀਵਨ ਕਾਲ ਦੇ ਦਿਨ ਘਟਾ ਦਿੱਤੇ ਜਾਣ ਤਾਂ ਜਨਮ ਦੀ ਕਿਹੜੀ ਤਰੀਖ ਬਣਦੀ ਹੈ? ਕੱਤਕ ਜਾਂ ਵੈਸਾਖ?

ਆਪ ਜੀ ਦੇ ਬਚਨ, “ਪਿਛਲੇ ਲੇਖ ਵਿੱਚ ਮੈਂ ਭਾਈ ਬਾਲੇ ਵਾਲੀ ਜਨਮ ਸਾਖੀ ਦੀ ਸ਼ੁਰੂ ਕਰਨ ਦੀ ਮਿਤੀ ਵਿਸਾਖ ਸੁਦੀ 5, 1592 ਲਿਖੀ ਸੀਜਦ ਮੈਂ ਸਰਵਜੀਤ ਸਿੰਘ ਹੋਰਾਂ ਦੇ ਲੇਖ ਵਿੱਚ ਇੱਕ ਹੋਰ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਟਾਈਟਲ ਪੇਜ ਦੇਖਿਆ ਤਾਂ ਉਸ ਵਿੱਚ ਸੰਮਤ 1582 ਲਿਖਿਆ ਹੋਇਆ ਸੀਉਸ ਨੂੰ ਦੇਖ ਕੇ ਆਪਣੇ ਮਨ ਦੀ ਤਸੱਲੀ ਲਈ ਜਦ ਉਰਦੂ ਉਲੱਥੇ ਵਾਲੀ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਦੁਬਾਰਾ ਅੱਖਰਾਂ ਨੂੰ ਵੱਡੇ ਆਕਾਰ ਕਰਨ ਵਾਲੇ ਸ਼ੀਸ਼ੇ ਦੀ ਮਦਦ ਨਾਲ ਦੇਖਿਆ ਤਾਂ ਮੈਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆਸਾਖੀ ਦੇ ਲਿਖਣ ਦੀ ਸਹੀ ਤਾਰੀਖ ਵਿਸਾਖ ਸੁਦੀ 5, 1597 ਹੈਚਤਰ ਸਿੰਘ ਜੀਵਨ ਸਿੰਘ ਵਲੋਂ ਦਿੱਤਾ 1597 ਸੰਮਤ ਸਹੀ ਹੈ

ਸ: ਮਹਿੰਦਰ ਸਿੰਗ ਘੱਗ ਜੀ, ਜੇ 1597 ਨੂੰ 1592 ਪੜ੍ਹ ਲੈਣ ਵਾਲੀ ਆਪ ਜੀ ਦੀ ਦਲੀਲ ਨੂੰ ਮੰਨ ਵੀ ਲਈਏ ਤਾਂ ਵੀ ਇਹ ਮਸਲਾ ਹੱਲ ਨਹੀ ਹੁੰਦਾ ਕਿਉਕਿ ਇਸ ਦੇ ਨਾਲ ਹੀ ਪੰਦ੍ਰਹ ਸੈ ਬੈਆਸੀਆਵੀ ਲਿਖਿਆ ਹੋਇਆ ਹੈਕੀ ਸੰਗਤ ਪਰਸ਼ਾਦ ਜੀ ਨੇ ਉਰਦੂ ਜ਼ਬਾਨ ਦੀ ਜਨਮ ਸਾਖੀ ਵਿਚ ਇਸ ਤਰਾਂ ਅੱਖਰਾਂ ਵਿੱਚ ਬੰਨਵੇਂਜਾਂ ਸਤੰਨਵੇਂਨਹੀ ਲਿਖਿਆ?

ਘੱਗ ਜੀ, ਨਿਮਰਤਾ ਸਹਿਤ ਬੇਨਤੀ ਹੈ ਕੇ ਇਸ ਉਰਦੂ ਦੀ ਹੱਥ ਲਿਖਤ ਦੇ 1 ਤੋਂ 5 ਪੰਨਿਆਂ ਦੀ ਫੋਟੋ ਕਰਕੇ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅਸੀ ਲਿਖਾਰੀਦੇ ਕਿਸੇ ਪਾਠਕ ਜਾਂ ਲੇਖਕ ਤੋ ਉਸ ਦਾ ਪੰਜਾਬੀ ਵਿਚ ਤਰਜਮਾ ਕਰਵਾ ਸਕੀਏ ਅਤੇ ਉਸ ਦੀ ਅਸਲੀਅਤ ਨੂੰ ਸਮਝ ਸਕੀਏ

ਆਪ ਜੀ ਦੇ ਬਚਨ, “ਦਸਤਾਵੇਜ਼ ਹੀ ਕਸੌਟੀ ਮੰਨਿਆ ਜਾਵੇਗਾ, ਬਾਕੀ ਸਾਰੀਆਂ ਗੱਲਾਂ ਤਾਂ ਜਿਵੇਂ ਆਪਾਂ ਪੰਜਾਬੀ ਜ਼ਬਾਨ ਵਿੱਚ ਆਖਦੇ ਹਾਂ, ਗਵੇੜ ਹੀ ਹੁੰਦੇ ਹਨਗਵੇੜਾਂ ਤੇ ਸਵਾਲ ਜਵਾਬ ਕਰੀ ਜਾਣੇ ਤਾਂ ਲੱਸੀ ਵਿੱਚ ਪਾਣੀ ਪਾਉਣ ਵਾਲੀ ਗੱਲ ਹੈਜਿੰਨਾ ਮਰਜ਼ੀ ਵਧਾ ਲਓ

ਮੈ ਆਪ ਜੀ ਦੀ ਵਿਦਵਤਾ ਦੀ ਦਾਦ ਦਿੰਦਾ ਹਾਆਪ ਜੀ ਨੇ ਮੇਰੇ ਇਕ ਵੀ ਸਵਾਲ ਦਾ ਸਿੱਧਾਂ ਜਵਾਬ ਨਾ ਦੇ ਇਹ ਸਾਬਤ ਕਰ ਦਿੱਤਾ ਹੈ ਕਿ ਆਪ ਜੀ ਨੂੰ ਪਾਣੀ ਰਿੜਕਣ ਦਾ ਬਹੁਤ ਤਜਰਬਾ ਹੈ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਖੁਦ ਨਿਰਣਾ ਕਰ ਲੈਣ

ਪਰ! ਮਾਫ ਕਰਨਾ ਮੈਨੂੰ ਪਾਣੀ ਰਿੜਕਣ ਵਿੱਚ ਕੋਈ ਦਿਲਚੱਸਪੀ ਨਹੀ ਹੈ

ਆਦਰ ਸਹਿਤ
ਸਰਵਜੀਤ ਸਿੰਘ

(29 ਜਨਵਰੀ 2008)


 
I would much appreciate the use of simple words in the articles/papers or
at the bottom of the article provide a translation so everyone could enjoy it.
---Shamsher Singh Kang

 

ਨਾਨਕ ਬਾਣੀ ਦੇ ਸਰਬਕਾਲੀ ਸੱਚ -  ਸਬੰਧੀ ਸ਼ਮਸ਼ੇਰ ਸਿੰਘ ਕੰਗ ਦਾ ਪ੍ਰਤੀਕਰਮ

Dear Sir,

I read the above article in Likhari.  However, I was unable to grasp it.  Although I have studied Punjabi language at the college level during the 60's, I am sort of embarrassed not being able to understand so many words in the article.  I don't know if it is just me or there are others who feel that the author is using very complex words so that it is hard to know the real meaning of the sentence. 

May be this article is meant to impress author's academic colleagues with her knowledge and mastery of the language.  However, I would have preferred the use of simpler words so the regular Punjabi reader could enjoy the article.  Sometimes, simple words convey the message better.

Below are some of the examples:

ਅਲੌਕਿਕ ਪ੍ਰਤਿਭਾ; ਦਿੱਬਤਾ; ਵਿਰਾਟ ਬਿੰਬ; ਭ੍ਰਾਂਤੀ; ਸਰੋਕਾਰ ਦ੍ਰਿਸ਼ਟੀਗੋਚਰ; ਪਾਸ਼ਵਿਕ; ਪ੍ਰਭਾਸ਼ਿਤ; ਵਸੀਕਾਰ; ਨਿਯੰਤਰਣ; ਅਨਿਵਾਰੀ; ਅਨੈਤਕ; ਅੰਤ੍ਹਕਰਣ; ਇੰਦਿਰਿਆਵੀ ਜਗਤ; ਮਨੁੱਖ ਦੀ ਮੁਕਤਾ ਧਰਾਤਲ

May be I have been out of touch with the language or I am just an occasional and casual reader.  At the same time I would much appreciate the use of simple words in the articles/papers or at the bottom of the article provide a translation so everyone could enjoy it.

Please don't take it as criticism or complaining but a positive suggestion.
Thanks.
Best regards,
Shamsher Singh Kang
E-mail: shamsherkang@yahoo.com
(24 ਜਨਵਰੀ 2008)


 
ਅੱਜ ਇੰਟਰਨੈਟ ਉੱਪਰ ਪੰਜਾਬੀ ਦੇ ਦਿਨੋ-ਦਿਨ ਹੋ ਰਹੇ ਪ੍ਰਸਾਰੇ ਨੂੰ ਵੇਖ ਕੇ ਅਲਾਚੋਕਾ ਦੇ ਮੂੰਹ ਬੰਦ ਹੋ ਗਏ ਹਨ
-
ਗੁਰਵਿੰਦਰ ਸਿੰਘ ਤੇ ਮਨਜਿੰਦਰ ਸਿੰਘ-

ਸੰਪਾਦਕ ਸਾਹਿਬ ਜੀ,
ਸਤਿ ਸ੍ਰੀ ਅਕਾਲ,
ਪੰਜਾਬੀ ਮਾ ਬੋਲੀ ਦੇ ਪ੍ਰਸਾਰ ਲਈ ਆਪ ਦੁਆਰਾ ਕੀਤਾ ਉਪਰਾਲਾ ਸਲਾਹੁਣਯੋਗ ਹੈ ਮੈਨੂੰ ਆਪ ਜੀ ਦੇ ਨੈੱਟ ਪੇਪਰ ਦਾ 5abnews.com ਵੈੱਬ ਸਾਈਟ ਤੋ ਪਤਾ ਲੱਗਾ ਸੀ
ਪੂਰੀ ਦੀ ਪੂਰੀ ਸਾਈਟ ਪੰਜਾਬੀ ਵਿੱਚ ਵੇਖ ਕੇ ਮਨ ਗਦ-ਗਦ ਹੋ ਗਿਆ ਕੁਝ ਸਾਲ ਪਹਿਲਾ ਪੰਜਾਬੀ ਦੇ ਖਤਮ ਹੋਣ ਦੀਆ ਗੱਲਾ ਕੀਤੀਆ ਜਾ ਰਹੀਆ ਸਨ ਪ੍ਰੰਤੂ ਅੱਜ ਇੰਟਰਨੈਟ ਉੱਪਰ ਪੰਜਾਬੀ ਦੇ ਦਿਨੋ-ਦਿਨ ਹੋ ਰਹੇ ਪ੍ਰਸਾਰੇ ਨੂੰ ਵੇਖ ਕੇ ਅਲਾਚੋਕਾ ਦੇ ਮੂੰਹ ਬੰਦ ਹੋ ਗਏ ਹਨ ਸਾਡਾ ਸੁਝਾੳ ਇਹੋ ਹੈ ਕਿ ਪੰਜਾਬ ਦੇ ਅਜੀਤ ਤੇ ਨਵਾ ਜਮਾਨਾ ਅਖਬਾਰਾ ਵਿੱਚ ਐਡ ਦਿਉ

ਆਪ ਜੀ ਦੀ ਸਾਈਟ ਉੱਪਰਲੀਆ ਲਿਖਤਾਂ, ਖਾਸਕਰ ਡਾ: ਸਾਮ ਸਿੰਘ, ਕਰਮ ਸਿੰਘ ਬਰਸਟ ਦੇ ਲੇਖ ਬਹੁਤ ਹੀ ਗਿਆਨ ਤੇ ਚੇਤਨਾ ਭਰਪੂਰ ਹਨ ਮੈਂ ਅਜੇ ਪ੍ਰਤੀਕ ਸਿੰਘ ਦੁਆਰਾ ਜਤਿੰਦਰ ਪੰਨੂੰ ਦੀ ਮੁਲਾਕਾਤ ਵਾਲਾ ਪੰਨਾ ਕਲਿੱਕ ਹੀ ਕੀਤਾ ਸੀ ਕਿ ਬਿਜਲੀ ਗੁੱਲ ਹੋ ਗਈ ਤੇ ਤਹਾਨੂੰ ਪੰਜਾਬ ਦੇ ਬਿਜਲੀ ਕੱਟਾ ਦਾ ਪਤਾ ਹੀ ਹੈ ਜਦੋ ਮੈ ਦੁਬਾਰਾ ਸਾਈਟ ਖੋਲ੍ਹੀ ਤਦ ਉਹ ਪੰਨਾ ਨਹੀ ਮਿਲੀਆ ਕਿਰਪਾ ਕਰਕੇ ਪ੍ਰਤੀਕ ਸਿੰਘ ਦੁਆਰਾ ਜਤਿੰਦਰ ਪੰਨੂੰ ਦੀ ਕੀਤੀ ਮੁਲਾਕਾਤ ਵਾਲਾ ਪੰਨਾ ਮੇਰੀ ਈ-ਮੇਲ comdta@hotmail.com 'ਤੇ ਭੇਜ ਦਿਉ ਅਸੀ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ
ਆਪ ਜੀ ਦੇ ਸੁੱਭ ਚਿੰਤਕ:
ਗੁਰਵਿੰਦਰ ਸਿੰਘ, ਮਨਜਿੰਦਰ ਸਿੰਘ
ਪਿੰਡ ਦਾਤੇ ਵਾਲ ਜਿਲਾ ਮੋਗਾ ਪੰਜਾਬ
comdta@hotmail.com
00091--98725---82750
(24 ਜਨਵਰੀ 2008)


 
ਲੋਹੜੀ, ਮਾਘੀ, ਵਿਸਾਖੀ, ਦੀਵਾਲੀ ਆਦਿ ਕਿਸੇ ਧਰਮ ਜਾਂ ਫਿਰਕੇ ਨਾਲ ਸਬੰਧਤ ਤਿਓਹਾਰ ਨਹੀਂ,
ਸਗੋਂ ਸਮੂਹ ਪੰਜਾਬੀਆਂ ਦੇ ਸਾਂਝੇ ਸਮਾਜਿਕ ਤਿਓਹਾਰ ਹਨ---ਹਰਬੀਰ ਸਿੰਘ ਭੰਵਰ

ਮਾਨਯੋਗ ਸੰਪਾਦਕ ਜੀ,

ਨੌਜਵਾਨ ਲੇਖਕ ਰੋਜ਼ੀ ਸਿੰਘ ਨੇ ਲੋਹੜੀ ਬਾਰੇ ਬਹੁਤ ਹੀ ਸੁਹਣੇ ਢੰਗ ਨਾਲ ਜਾਣਕਾਰੀ ਭਰਪੂਰ ਲੇਖ ਲਿਖਿਆ ਹੈ। ਵਾਕਈ ਲੋਹੜੀ ਸਮੂਹ ਪੰਜਾਬੀਆਂ ਦਾ ਅਤੇ ਰਿਸ਼ਤਿਆਂ ਦੀ ਮਿਠਾਸ ਦਾ ਤਿਓਹਾਰ ਹੈ। ਪਰ ਕੱਟੜਪੰਥੀਆਂ ਨੇ ਇਸ ਨੂੰ ਵੀ ਹਿੰਦੂ ਅਤੇ ਸਿੱਖਾਂ ਦਾ ਵੱਖਰਾ ਵੱਖਰਾ ਤਿਓਹਾਰ ਬਣਾ ਕੇ ਰੱਖ ਦਿੱਤਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖਾਂ ਦੀ ਲੋਹੜੀ 12 ਜਨਵਰੀ ਨੂੰ ਅਤੇ ਹਿੰਦੂਆਂ ਅਤੇ ਹੋਰਨਾਂ ਵਰਗਾਂ ਦੀ ਲੋਹੜੀ 13 ਜਨਵਰੀ ਨੂੰ ਮਨਾਈ ਜਾਂਦੀ ਹੈ। ਮੈਂ ਇੰਟਰਨੈਟ ਉੱਤੇ ਸਿੱਖ ਬੁੱਧੀਜੀਵੀਆਂ ਦੇ ਗਰੁੱਪਾਂ ਦੀ ਬਹਿਸ ਵਿਚ ਪੜ੍ਹਿਆ ਹੈ ਕਿ ਲੋਹੜੀ ਸਿੱਖਾਂ ਦਾ ਤਿਓਹਾਰ ਨਹੀਂ। ਲੋਹੜੀ, ਮਾਘੀ, ਵਿਸਾਖੀ, ਦੀਵਾਲੀ ਆਦਿ ਕਿਸੇ ਧਰਮ ਜਾਂ ਫਿਰਕੇ ਨਾਲ ਸਬੰਧਤ ਤਿਓਹਾਰ ਨਹੀਂ, ਸਗੋਂ ਸਮੂਹ ਪੰਜਾਬੀਆਂ ਦੇ ਸਾਂਝੇ ਸਮਾਜਿਕ ਤਿਓਹਾਰ ਹਨ।

ਦੂਜੇ ਧਰਮਾਂ ਵਾਂਗ ਸਿੱਖਾਂ ਨੂੰ ਵੀ ਆਪਣਾ ਵੱਖਰਾ ਕੈਲੰਡਰ ਬਣਾਉਣ ਦਾ ਪੂਰਾ ਅਧਿਕਾਰ ਹੈ, ਪਰ ਅਜਿਹੇ ਸਾਂਝੇ ਤਿਓਹਾਰਾਂ ਬਾਰੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਨੂੰ ਫਿਰਕੂ ਰੰਗਤ ਨਾ ਮਿਲੇ। ਵੈਸੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਣ ਦੇ ਦਿਹਾੜੇ ਨਿਸਚਿਤ ਕਰਨਾ ਬਹੁਤ ਵਧੀਆ ਗੱਲ ਹੈ। ਮਾਘੀ ਜਾਂ ਮੱਕਰ ਸਕਰਾਂਤੀ ਸਾਰੇ ਭਾਰਤ ਵਿਚ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਦੱਖਣੀ ਭਾਰਤ ਦੇ ਕਈ ਸੂਬਿਆਂ ਵਿਚ ਇਸ ਦਿਨ ਪੋਂਗਲ ਦਾ ਤਿਓਹਾਰ ਮਨਾਇਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖਾਂ ਵਲੋਂ ਮਾਘੀ 13 ਜਨਵਰੀ ਨੂੰ ਅਤੇ ਬਾਕੀ ਸਾਰੇ ਭਾਰਤ ਵਿਚ 14 ਜਨਵਰੀ ਨੂੰ ਮਨਾਈ ਜਾਂਦੀ ਹੈ। ਹਿੰਦੂ ਸਿੱਖਾਂ ਦੇ ਕਈ ਸਾਂਝੇ ਪਰਵਾਰ ਹਨ।
ਕਿਤੇ ਪਤੀ ਸਿੱਖ ਹੈ ਤੇ ਪਤਨੀ ਹਿੰਦੂ, ਤੇ ਕਿਤੇ ਪਤੀ ਹਿੰਦੂ ਹੈ ਤੇ ਪਤਨੀ ਸਿੱਖ। ਉਹ ਕੀ ਕਰਨ? ਸਿੱਖਾਂ ਵਾਲਾ ਜਾਂ ਹਿੰਦੂਆਂ ਵਾਲਾ ਤਿਓਹਾਰ ਮਨਾਉਣ?

ਹਰਬੀਰ ਸਿੰਘ ਭੰਵਰ, ਲੁਧਿਆਣਾ।


ਮੈਂ ਸ੍ਰੀਮਤੀ ਚੁਗਤਾਈ ਵਲੋਂ ਪ੍ਰਗਟਾਏ ਗਏ ਸਾਰੇ ਵਿਚਾਰਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਤੇ ਪ੍ਰੋੜ੍ਹਤਾ ਕਰਦਾ ਹਾਂ।
-ਹਰਬੀਰ ਸਿੰਘ ਭੰਵਰ-

ਸਤਿਕਾਰਯੋਗ ਸੰਪਾਦਕ ਜੀ,

ਨਾਮਵਰ ਉਰਦੂ ਲੇਖਕਾ ਇਸਮਤ ਚੁਗਤਾਈ ਨੇ ਆਪਣੀ ਮਹਾਨ ਰਚਨਾ “ਔਰਤ ਪਾਗਲ ਨਹੀਂ” ਵਿਚ ਜਿਸ ਖੂਬਸੂਰਤੀ ਤੇ ਨਿੱਡਰਤਾ ਨਾਲ ਔਰਤ ਦਾ ਬਹੁ-ਪੱਖੀ ਚਰਿੱਤਰ ਪੇਸ਼ ਕੀਤਾ ਹੈ, ਉਸੇ ਖੂਬਸੂਰਤੀ ਨਾਲ ਡਾ. ਗੁਰਦਿਆਲ ਸਿੰਘ ਰਾਏ ਨੇ ਪੰਜਾਬੀ ਵਿਚ ਅਨੁਵਾਦ ਕੀਤਾ ਹੈ, ਜਿਸ ਲਈ ਪੰਜਾਬੀ ਪਾਠਕ ਡਾ. ਰਾਏ ਦੇ ਹਾਰਦਿਕ ਧੰਨਵਾਦੀ ਹਨ।

ਇਹ ਦੁਨੀਆ ਹੁਸੀਨ ਹੈ, ਖੂਬਸੂਰਤ ਹੈ ਤਾਂ ਔਰਤ ਕਰਕੇ। ਇਸ ਦੁਨੀਆ ਵਿਚ ਪਿਆਰ ਹੈ, ਮੁਹੱਬਤ ਹੈ, ਤਾਂ ਕੇਵਲ ਔਰਤ ਸਦਕੇ। ਦੁਨੀਆ ਵਿਚ ਅਮਨ ਸ਼ਾਂਤੀ ਹੈ ਤਾਂ ਕੇਵਲ ਔਰਤ ਕਰ ਕੇ।
ਔਰਤ ਜੋ ਇਕ ਮਾਂ ਹੈ, ਔਰਤ ਜੋ ਇਕ ਭੈਣ ਹੈ, ਔਰਤ ਜੋ ਇਕ ਪ੍ਰੇਮਕਾ ਹੈ, ਪਤਨੀ ਹੈ। ਔਰਤ ਜੋ ਇਕ ਧੀ ਹੈ, ਦੁਨੀਆ ਵਿਚ ਪਿਆਰ ਮੁਹੱਬਤ ਤੇ ਅਮਨ ਚਾਹੁੰਦੀ ਹੈ। ਔਰਤ ਡਾਕੇ ਨਹੀਂ ਮਾਰਦੀ, ਕਤਲ ਨਹੀਂ ਕਰਦੀ, ਯੁੱ