ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਜਗਤ ਤਮਾਸ਼ਾ:
ਕੇਸ ਦਾ ਕਤਲ, ਕਤਲ ਦਾ ਕੇਸ

– ਦਲਬੀਰ ਸਿੰਘ,ਚੰਡੀਗੜ੍ਹ, ਪੰਜਾਬ-

ਇਸ ਖਬਰ ਨੇ ਲੋਕਾਂ ਦੇ ਮਨਾਂ ਵਿੱਚ ਬਹੁਤ ਭੜਕਾਹਟ ਪੈਦਾ ਕਰ ਦਿੱਤੀ ਸੀ ਕਿ ਪੰਜਾਬ ਦੇ ਇੱਕ ਕਸਬੇ ਵਿੱਚ ਇੱਕ ਸਿੱਖ ਨੌਜਵਾਨ ਦੇ ਕੇਸ ਜਬਰੀ ਕਤਲ ਕਰ ਦਿੱਤੇ ਗਏਇਸ ਖਬਰ ਨੇ ਪਤਾ ਨਹੀਂ ਪੰਜਾਬ ਦਾ ਕੀ ਹਾਲ ਕਰਨਾ ਸੀ ਜੇ ਪੁਲੀਸ ਨੇ ਤੁਰਤ ਫੁਰਤ ਤਫਤੀਸ਼ ਕਰ ਕੇ ਇਹ ਪਤਾ ਨਾ ਲਾ ਲਿਆ ਹੁੰਦਾ ਕਿ ਇਹ ਕਾਰਾ ਤਾਂ ਉਸ ਸਿੱਖ ਮੁੰਡੇ ਨੇ ਕਿਸੇ ਨੂੰ ਸਬਕ ਸਿਖਾਉਣ ਲਈ ਖੁਦ ਹੀ ਕੀਤਾ ਸੀਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਹੀ ਕਿਸੇ ਥਾਂ ਤੋਂ ਇੱਕ ਖਬਰ ਛਪੀ ਸੀ ਕਿ ਇੱਕ ਜਵਾਨ ਉਮਰ ਦੇ ਸਿੱਖ ਮੁੰਡੇ ਨੇ ਫਿਲਮਾਂ ਤੋਂ ਪ੍ਰਭਾਵਤ ਹੋ ਕੇ ਆਪਣੇ ਕੇਸ ਕਟਵਾ ਦਿੱਤੇ ਅਤੇ ਕਹਿ ਦਿੱਤਾ ਕਿ ਕਿਸੇ ਦੁਸ਼ਮਣ ਨੇ ਉਸਦੇ ਕੇਸ ਕਤਲ ਕਰ ਦਿੱਤੇ ਹਨ

ਪੰਜਾਬ ਦੇ ਸਿੱਖ ਮੁੰਡਿਆਂ ਨੇ ਇਹ ਕਿਹੜਾ ਰਾਹ ਫੜ ਲਿਆ ਹੈ? ਮੈਂ ਵਾਲ ਕਟਵਾਉਣ ਦੀ ਗੱਲ ਨਹੀਂ ਕਰ ਰਿਹਾ ਸਗੋਂ ਵਾਲ ਕਟਵਾਉਣ ਨੂੰ ਇੱਕ ਹਥਿਆਰ ਵਜੋਂ ਵਰਤਣ ਦੀ ਗੱਲ ਕਰ ਰਿਹਾ ਹਾਂਵਾਲ ਰੱਖਣੇ ਹਨ ਜਾਂ ਨਹੀਂ, ਇਹ ਹਰੇਕ ਦਾ ਆਪਣਾ ਹੱਕ ਹੈਜਾਂ ਫਿਰ ਇਹ ਸਿੱਖ ਪਰਚਾਰਕਾਂ ਦੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈਵੈਸੇ ਸੱਚ ਤਾਂ ਇਹ ਹੈ ਕਿ ਵਾਲ ਤਾਂ ਕਈ ਟਕਸਾਲੀ ਅਕਾਲੀਆਂ ਦੇ ਮੁੰਡੇ ਵੀ ਕਟਵਾ ਰਹੇ ਹਨਅੱਜ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਤੀਹ ਤੋਂ ਚਾਲੀ ਫੀਸਦੀ ਮੁੰਡਿਆਂ ਨੇ ਵਾਲ ਕਟਵਾ ਦਿੱਤੇ ਹਨਦਾੜ੍ਹੀ ਤਾਂ ਇਸ ਤੋਂ ਵੀ ਵੱਧ ਕਤਰਦੇ ਹਨਵਿਦੇਸ਼ਾਂ ਵਿੱਚ ਜਾਣ ਵਾਲੇ ਬਹੁਤੇ ਲੋਕ ਵੀ ਜਾਂਦੇ ਸਾਰ ਹੀ ਕੇਸ ਕਟਵਾ ਦਿੰਦੇ ਹਨਹੁਣ ਤਾਂ ਫਿਰ ਵੀ ਇੰਗਲੈਂਡ ਅਤੇ ਕੈਨੇਡਾ ਵਗੈਰਾ ਵਿੱਚ ਸਿੱਖੀ ਸਰੂਪ ਵਾਲੇ ਨੌਜਵਾਨ ਦਿਖਾਈ ਦੇ ਜਾਂਦੇ ਹਨ ਪਰ ਚਾਰ ਪੰਜ ਦਹਾਕੇ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾਉਦੋਂ ਦਾੜ੍ਹੀ ਪਗੜੀ ਵਾਲੇ ਸਿੱਖ ਨੂੰ ਇੰਗਲੈਂਡ ਵਿੱਚ ਨੌਕਰੀ ਮਿਲਣੀ ਸੌਖੀ ਨਹੀਂ ਸੀ ਹੁੰਦੀਇਸ ਕਾਰਨ ਲੰਡਨ ਪਹੁੰਚਦੇ ਸਾਰ ਹੀ ਲੋਕ ਪਹਿਲਾ ਕੰਮ ਵਾਲ ਕਟਵਾਉਣ ਦਾ ਹੀ ਕਰਦੇ ਸਨਪਿੱਛੇ ਘਰਾਂ ਨੂੰ ਹੌਲੀ ਹੌਲੀ ਖਬਰ ਭੇਜੀ ਜਾਂਦੀ ਸੀ ਕਿ ਬਿਮਾਰ ਹੋਣ ਕਾਰਨ ਡਾਕਟਰ ਦੇ ਕਹਿਣ ਉੱਤੇ ਹੀ ਵਾਲ ਕਟਵਾਏ ਗਏ ਹਨਹੌਲੀ ਹੌਲੀ ਲੋਕਾਂ ਨੂੰ ਇਲਮ ਹੋਣ ਲੱਗ ਪਿਆ ਕਿ ਬਾਹਰ ਜਾਣ ਵਾਲੇ ਨੇ ਵਾਲ ਕਟਵਾਉਣੇ ਹੀ ਹਨ

ਕਈ ਵਾਰੀ ਸਵਾਲ ਉੱਠਦਾ ਹੈ ਕਿ ਜਿ਼ੰਦਗੀ ਤੋਂ ਵੀ ਵੱਧ ਕੀ ਪਿਆਰਾ ਹੈ? ਕਈ ਵਾਰੀ ਕਿਹਾ ਜਾਂਦਾ ਹੈ ਕਿ ਧਰਮ ਤੋਂ ਪਿਆਰੀ ਕੋਈ ਚੀਜ਼ ਨਹੀਂ ਹੁੰਦੀਸਿੱਖਾਂ ਵਿੱਚ ਕੇਸ ਹੀ ਸਭ ਤੋਂ ਪਿਆਰੀ ਚੀਜ਼ ਹਨ ਕਿਉਂਕਿ ਇਹ ਗੁਰੂ ਵਲੋਂ ਬਖਸ਼ਿਸ਼਼ ਕੀਤੇ ਗਏ ਹਨਪਰ ਜਦੋਂ ਮੌਤ ਸਾਹਮਣੇ ਹੋਵੇ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਦੀ ਹੀ ਕੁਰਬਾਨੀ ਦਿੱਤੀ ਜਾਂਦੀ ਹੈਸੰਨ ਚੁਰਾਸੀ ਦੀ ਹੀ ਗੱਲ ਲਵੋਜਦੋਂ ਦੰਗਾਕਾਰੀਆਂ ਦੀਆਂ ਭੀੜਾਂ ਹਰ ਪੱਗ ਵਾਲੇ ਨੂੰ ਗਲਾਂ ਵਿੱਚ ਟਾਇਰ ਪਾ ਪਾ ਕੇ ਸਾੜ ਰਹੀਆਂ ਸਨ ਤਾਂ ਮਾਵਾਂ ਨੇ ਖੁਦ ਹੀ ਪੁੱਤਰਾਂ ਦੇ ਕੇਸ ਕੱਟ ਦਿੱਤੇ ਸਨਉਨ੍ਹਾਂ ਇਹ ਕੰਮ ਕਿੰਨੇ ਦੁੱਖ ਨਾਲ ਕੀਤਾ ਹੋਵੇਗਾ ਇਸਦਾ ਅੰਦਾਜ਼ਾ ਲਾਉਣਾ ਸੌਖਾ ਨਹੀਂ

ਉਦੋਂ ਤਾਂ ਜਾਨਾਂ ਬਚਾਉਣੀਆਂ ਸਨ ਪਰ ਜਦੋਂ ਕੇਸਾਂ ਦੇ ਕਤਲ ਨੂੰ ਹਥਿਆਰ ਵਜੋਂ ਵਰਤਿਆ ਜਾਵੇ ਤਾਂ ਖਤਰਨਾਕ ਗੱਲ ਹੁੰਦੀ ਹੈਗੱਲ ਉਦੋਂ ਵੀ ਖਤਰਨਾਕ ਹੁੰਦੀ ਹੈ ਜਦੋਂ ਕੋਈ ਹੋਰ ਕਿਸੇ ਸਿੱਖ ਦੇ ਕੇਸ ਕਤਲ ਕਰੇਉਦੋਂ ਹੋਰ ਵੀ ਖਤਰਨਾਕ ਹੁੰਦੀ ਹੈ ਜਦੋਂ ਕੋਈ ਸਿੱਖ ਕਿਸੇ ਹੋਰ ਤੋਂ ਬਦਲਾ ਲੈਣ ਲਈ ਆਪਣੇ ਹੀ ਕੇਸ ਕੱਟ ਦੇਵੇਧਰਮ ਦੇ ਠੇਕੇਦਾਰ ਤਾਂ ਇਸ ਨੂੰ ਕਤਲ ਤੋਂ ਵੀ ਵੱਡਾ ਜੁਰਮ ਦੱਸ ਕੇ ਦੰਗੇ ਤੱਕ ਕਰ ਸਕਦੇ ਹਨਇਸ ਗੱਲ ਦਾ ਉਸ ਮੁੰਡੇ ਨੂੰ ਜ਼ਰੂਰ ਹੀ ਪਤਾ ਸੀ ਜਿਸ ਨੇ ਬਦਲਾ ਲੈਣ ਲਈ ਹੀ ਆਪਣੇ ਕੇਸ ਕਟਵਾ ਦਿੱਤੇ ਸਨ।  

ਜਿਨ੍ਹਾਂ ਨੂੰ ਪਤਾ ਨਹੀਂ ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਗੱਲ ਵਧਾ ਚੜ੍ਹਾ ਕੇ ਕੀਤੀ ਜਾ ਰਹੀ ਹੈਮਾਰੀ ਮੁਰਗੀ ਲਿਖਾ ਤਾ ਡਾਕਾ, ਫਸ ਗਿਆ ਚੰਦਪੁਰੀਆਇਸ ਤਰ੍ਹਾਂ ਦੀ ਇੱਕ ਲੋਕ ਬੋਲੀ ਪੰਜਾਬ ਵਿੱਚ ਅਕਸਰ ਹੀ ਪਾਈ ਜਾਂਦੀ ਹੈਫਰਕ ਸਿਰਫ ਏਨਾ ਹੈ ਕਿ ਮਾਰੀ ਕੀ ਸੀ, ਇਸਦਾ ਜਿ਼ਕਰ ਹਰ ਇਲਾਕੇ ਵਿੱਚ ਵੱਖਰਾ ਵੱਖਰਾ ਹੁੰਦਾ ਹੈ ਅਤੇ ਕੌਣ ਫਸਿਆ ਹੈ ਉਸ ਦਾ ਨਾਂ ਵੀ ਅਲੱਗ ਹੁੰਦਾ ਹੈਅਸਲ ਗੱਲ ਇਹ ਨਹੀਂ ਕਿ ਕਿਸ ਨੂੰ ਮਾਰਿਆ ਸੀ ਅਤੇ ਕੌਣ ਫਸਿਆ ਸੀਅਸਲ ਗੱਲ ਇਹੀ ਹੈ ਕਿ ਜਦੋਂ ਚੰਗੀ ਹੁੰਦੀ ਹੈ ਤਾਂ ਵੱਡੀ ਗੱਲ ਨੂੰ ਵੀ ਛੋਟੀ ਕਿਹਾ ਜਾਂਦਾ ਹੈ ਪਰ ਜਦੋਂ ਮਾੜੀ ਹੁੰਦੀ ਹੈ ਤਾਂ ਛੋਟੀ ਜਿਹੀ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈਕਿਸੇ ਸਮੇਂ ਤਾਂ ਕਤਲ ਨੂੰ ਵੀ ਮਾਫ ਕਰ ਦਿੱਤਾ ਜਾਂਦਾ ਹੈ ਅਤੇ ਕਿਸੇ ਸਮੇਂ ਸ਼ਰੀਕ ਦਾ ਖੰਘੂਰਾ ਵੀ ਬਰਦਾਸ਼ਤ ਨਹੀਂ ਹੁੰਦਾਪੰਜਾਬ ਦੇ ਕਬੀਲਾਈ ਸਮਾਜ ਵਿੱਚ ਖੰਘੂਰਿਆਂ ਉੱਤੇ ਕਤਲ ਹੁੰਦੇ ਦੇਖੇ ਗਏ ਹਨ

ਕਿਸੇ ਸਿਆਣੇ ਨੇ ਕਿਹਾ ਹੈ ਕਿ ਕਾਨੂੰਨ ਅਮੀਰਾਂ ਅਤੇ ਤਕੜਿਆਂ ਦੀ ਬਾਂਦੀ ਹੈਸਿਆਣੇ ਨੇ ਵੀ ਬਹੁਤ ਕੁਝ ਦੇਖ ਪਰਖ ਕੇ ਹੀ ਇਹ ਗੱਲ ਕਹੀ ਹੋਣੀ ਹੈਇਹ ਗੱਲ ਉਦੋਂ ਤੋਂ ਹੀ ਸਹੀ ਚਲੀ ਆ ਰਹੀ ਹੈ ਜਦੋਂ ਤੋਂ ਕਾਨੂੰਨ ਨਾਂ ਦੀ ਚਿੜੀ ਹੋਂਦ ਵਿੱਚ ਆਈ ਹੈਅਸਲ ਵਿੱਚ ਤਾਂ ਕਾਨੂੰਨ ਬਣਾਇਆ ਹੀ ਇਸ ਲਈ ਗਿਆ ਸੀ ਕਿ ਹਾਕਮਾਂ ਅਰਥਾਤ ਤਕੜਿਆਂ ਨੂੰ ਮਾੜਿਆਂ ਜਾਂ ਮਹਿਕੂਮਾਂ ਉੱਤੇ ਹਕੂਮਤ ਕਰਨ ਲਈ ਇੱਕ ਐਸਾ ਹਥਿਆਰ ਮਿਲ ਜਾਵੇ ਜਿਸ ਦੀ ਆੜ ਵਿੱਚ ਉਹ ਸਭ ਲਈ ਨਿਆਂ ਦੀ ਗੱਲ ਕਰਦੇ ਹੋਏ ਉਨ੍ਹਾਂ ਨੂੰ ਦਬਾ ਕੇ ਰੱਖ ਸਕਣਕਾਨੂੰਨ ਕਦੀ ਵੀ ਗਰੀਬਾਂ ਦੀ ਸਾਰ ਲੈਣ ਵਾਲਾ ਨਹੀਂ ਹੁੰਦਾਉਨ੍ਹਾਂ ਨੂੰ ਸਿਰਫ ਹੌਸਲਾ ਹੀ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨਾਲ ਬੇਇਨਸਾਫੀ ਨਹੀਂ ਹੋ ਸਕਦੀਇਸ ਆਸ ਵਿੱਚ ਹੀ ਉਹ ਨਿਆਂ ਦੀ ਲੜਾਈ ਲੜਦੇ ਹੋਏ ਜਿ਼ੰਦਗੀਆਂ ਬਤੀਤ ਕਰ ਦਿੰਦੇ ਹਨਕਾਨੂੰਨ ਸਦਾ ਵਾਂਗ ਹੀ ਅਮੀਰਾਂ ਦੀ ਬਾਂਦੀ ਬਣਿਆ ਰਹਿੰਦਾ ਹੈ

ਹੱਥ ਕੰਗਣ ਨੂੰ ਆਰਸੀ ਕੀ? ਪਿਛਲੇ ਕੁਝ ਸਾਲਾਂ ਦਾ ਤਜਰਬਾ ਹੀ ਦੱਸਦਾ ਹੈ ਕਿ ਸਿਆਸੀ ਤੌਰ ਉੱਤੇ ਤਕੜੇ ਬਹੁਤ ਸਾਰੇ ਨੇਤਾ ਬਹੁਤ ਸਾਰੇ ਮਾਮਲਿਆਂ ਵਿੱਚ ਫਸੇਉਨ੍ਹਾਂ ਵਿੱਚ ਸਾਬਕਾ ਪਰਧਾਨ ਮੰਤਰੀ ਅਤੇ ਸਿਆਸੀ ਪਾਰਟੀਆਂ ਦੇ ਮੁਖੀ ਨੇਤਾ ਤੱਕ ਵੀ ਸ਼ਾਮਲ ਸਨਜਿਹੜੇ ਲੋਕ ਅੱਜ ਇਹ ਕਹਿੰਦੇ ਫਿਰਦੇ ਹਨ ਕਿ ਸਰਕਾਰ ਵਿੱਚ ਅਪਰਾਧੀ ਸ਼ਾਮਲ ਹਨ ਉਨ੍ਹਾਂ ਦੀ ਸਰਕਾਰ ਵਿੱਚ ਵੀ ਇਸ ਤਰ੍ਹਾਂ ਦੇ ਕਈ ਮਹਾਂਪੁਰਖ ਸ਼ਾਮਲ ਸਨਵੱਡੇ ਵੱਡੇ ਹਵਾਲਾ ਦੇ ਮਾਮਲੇ ਖੁਰਦ ਬੁਰਦ ਹੋ ਗਏ ਕਿਉਂਕਿ ਇਨ੍ਹਾਂ ਵਿੱਚ ਵੱਡੇ ਲੋਕ ਸ਼ਾਮਲ ਸਨਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋਇਆਹਮ੍ਹਾਤੜ ਨੂੰ ਤਾਂ ਦਸ ਰੁਪਏ ਦੀ ਹੇਰਾਫੇਰੀ ਬਦਲੇ ਹੀ ਟੰਗ ਦਿੱਤਾ ਜਾਂਦਾ ਹੈ

ਕਤਲ ਦਾ ਮਾਮਲਾ ਬਹੁਤ ਹੀ ਸੰਗੀਨ ਹੁੰਦਾ ਹੈਪਰ ਕਈ ਵਾਰੀ ਅਦਾਲਤਾਂ ਸ਼ਰੇਆਮ ਕੀਤੇ ਗਏ ਕਤਲ ਦੇ ਦੋਸ਼ੀ ਨੂੰ ਵੀ ਬਰੀ ਕਰ ਦਿੰਦੀਆਂ ਹਨ ਕਿਉਂਕਿ ਸ਼ਹਾਦਤਾਂ ਸਹੀ ਨਹੀਂ ਹੋਈਆਂ ਹੁੰਦੀਆਂਕਈ ਵਾਰੀ ਬੇਗੁਨਾਹ ਵੀ ਫਾਹੇ ਲਾ ਦਿੱਤਾ ਜਾਂਦਾ ਹੈ ਕਿਉਂਕਿ ਸਥਾਪਤੀ ਨੂੰ ਕਿਸੇ ਕਾਤਲ ਦੀ ਲੋੜ ਹੁੰਦੀ ਹੈਜੇ ਅਸਲੀ ਕਾਤਲ ਨਹੀਂ ਵੀ ਲੱਭਦਾ ਤਾਂ ਵੀ ਕਿਸੇ ਨਾ ਕਿਸੇ ਨੂੰ ਫਸਾਉਣਾ ਹੀ ਹੁੰਦਾ ਹੈ ਤਾਂ ਕਿ ਕਿਸੇ ਖਾਸ ਵਰਗ ਦੇ ਲੋਕਾਂ ਦੇ ਮਨਾਂ ਨੂੰ ਸ਼ਾਂਤੀ ਮਿਲ ਸਕੇਕਈ ਵਾਰੀ ਤਾਂ ਕੌਮ ਦੀ ਸਲਾਮਤੀ ਲਈ ਵੀ ਬੇਗੁਨਾਹਾਂ ਨੂੰ ਫਾਂਸੀ ਦਿੱਤੀ ਜਾਂਦੀ ਹੈਦੇਸ਼ ਦੀ ਖੈਰਖਾਹੀ ਦਾ ਬਹੁਤਾ ਦਮ ਭਰਨ ਵਾਲੇ ਤਾਂ ਕਿਸੇ ਖਾਸ ਧਰਮ ਨਾਲ ਸਬੰਧਤ ਬੰਦੇ ਨੂੰ ਫਾਂਸੀ ਦਿਵਾਉਣ ਲਈ ਬੁਰੇ ਦੇ ਘਰ ਤੱਕ ਵੀ ਜਾਂਦੇ ਹਨ ਤਾਂ ਕਿ ਉਨ੍ਹਾਂ ਦੀ ਕੌਮਵਿੱਚ ਉਨ੍ਹਾਂ ਦੀ ਧਾਕ ਜੰਮੀ ਰਹੇਹਕੂਮਤਾਂ ਨੂੰ ਇਸ ਗੱਲ ਨਾਲ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਕਿ ਕੋਈ ਬੇਗੁਨਾਹ ਮਰ ਰਿਹਾ ਹੈ ਜਾਂ ਕਿ ਗੁਨਾਹਗਾਰ ਬਚ ਰਿਹਾ ਹੈਉਨ੍ਹਾਂ ਨੂੰ ਸਿਰਫ ਇਸ ਗੱਲ ਦੀ ਹੀ ਚਿੰਤਾ ਹੁੰਦੀ ਹੈ ਕਿ ਕਿਤੇ ਲੋਕ ਹਕੂਮਤ ਕਰਨ ਵਾਲਿਆਂ ਦੇ ਹੀ ਖਿਲਾਫ ਨਾ ਹੋ ਜਾਣ

ਕੁਝ ਸਾਲ ਪਹਿਲਾਂ ਕਸ਼ਮੀਰ ਦੇ ਛੱਤੀ ਸਿੰਘਪੁਰਾ ਪਿੰਡ ਵਿੱਚ ਇੱਕੋ ਰਾਤ ਹੀ ਕੁਝ ਸਿੱਖਾਂ ਦਾ ਸਮੂਹਕ ਕਤਲ ਕਰ ਦਿੱਤਾ ਗਿਆਦੋਸ਼ ਲਾਇਆ ਗਿਆ ਕਿ ਕਸ਼ਮੀਰੀ ਅੱਤਵਾਦੀਆਂ ਨੇ ਇਹ ਕਾਰਾ ਕੀਤਾ ਹੈਮਗਰੋਂ ਫੌਜ ਨੇ ਕੁਝ ਕਸ਼ਮੀਰੀ ਨੌਜਵਾਨਾਂ ਨੂੰ ਫੜ ਕੇ ਮਾਰ ਦਿੱਤਾ ਅਤੇ ਕਿਹਾ ਕਿ ਇਹ ਹੀ ਛੱਤੀ ਸਿੰਘਪੁਰਾ ਦੇ ਦੋਸ਼ੀ ਸਨਪਰ ਜਦੋਂ ਪੋਲ ਖੁੱਲ੍ਹਿਆ ਤਾਂ ਪਤਾ ਲੱਗਾ ਕਿ ਸਿੱਖ ਵੀ ਏਜੰਸੀਆਂ ਨੇ ਹੀ ਸਰਕਾਰ ਦੇ ਕਹਿਣ ਉੱਤੇ ਮਾਰੇ ਸਨ ਅਤੇ ਇਹ ਨੌਜਵਾਨ ਵੀ ਸਰਕਾਰ ਦੇ ਹੁਕਮਾਂ ਉੱਤੇ ਹੀ ਮਾਰੇ ਗਏ ਸਨਉਦੋਂ ਭਲਾ ਕਿਸਦੀ ਸਰਕਾਰ ਸੀ? ਜਿਹੜੇ ਲੋਕ ਸੰਨ ਚੁਰਾਸੀ ਵਿੱਚ ਸਿੱਖਾਂ ਦੇ ਕਤਲਾਂ ਉੱਤੇ ਰੌਲਾ ਪਾਉਂਦੇ ਹਨ ਉਨ੍ਹਾਂ ਨੇ ਛੱਤੀ ਸਿੰਘਪੁਰਾ ਵਿੱਚ ਸਿੱਖ ਮਰਵਾਏ ਅਤੇ ਜਿਹੜੇ ਲੋਕ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਕਹਿੰਦੇ ਹਨ ਉਹ ਉਨ੍ਹਾਂ ਨਾਲ ਹੀ ਯਾਰੀਆਂ ਪਾਈ ਫਿਰਦੇ ਹਨਉਹ ਕਿਸਦਾ ਕਤਲ ਕਰ ਰਹੇ ਹਨ ਭਲਾ? ਵਿਸ਼ਵਾਸ ਦਾ ਜਾਂ ਸਿੱਖੀ ਅਸੂਲਾਂ ਦਾ?

ਕਿਸੇ ਜਵਾਨ ਅਤੇ ਖੂਬਸੂਰਤ ਔਰਤ ਨੂੰ ਸਭ ਦੇ ਸਾਹਮਣੇ ਗੋਲੀ ਮਾਰ ਦੇਣਾ ਅਤੇ ਫੇਰ ਗਵਾਹੀਆਂ ਮੁਕਰਾ ਕੇ ਬਰੀ ਹੋ ਜਾਣਾ ਪੈਸੇ ਵਾਲਿਆਂ ਲਈ ਸਾਧਾਰਨ ਗੱਲ ਹੈਜੇ ਲੋਕਾਂ ਨੇ ਰੌਲਾ ਨਾ ਪਾਇਆ ਹੁੰਦਾ ਤਾਂ ਹੁਣ ਤੱਕ ਇਸ ਮਾਮਲੇ ਨੂੰ ਸਭ ਨੇ ਭੁੱਲ ਭੁਲਾ ਵੀ ਜਾਣਾ ਸੀਪਰ ਹੁਣ ਲਗਦਾ ਹੈ ਕਿ ਅਜਿਹੀ ਗੱਲ ਨਹੀਂ ਰਹੀਪਰ ਇਹ ਉਦੋਂ ਤੱਕ ਹੀ ਹੈ ਜਦੋਂ ਤੱਕ ਸਿਸਟਮ ਨੂੰ ਇਸ ਗੱਲ ਦੀ ਲੋੜ ਹੈ ਕਿ ਲੋਕਾਂ ਦਾ ਇਸ ਸਿਸਟਮ ਵਿੱਚ ਵਿਸ਼ਵਾਸ ਕਿਤੇ ਬਿਲਕੁਲ ਹੀ ਖਤਮ ਨਾ ਹੋ ਜਾਵੇਅਸੀਂ ਇਹ ਸੋਚ ਕੇ ਖੁਸ਼ ਹੋ ਜਾਂਦੇ ਹਾਂ ਕਿ ਚਲੋ ਜਾਂਦੇ ਚੋਰ ਦੀ ਤੜਾਗੀ ਹੀ ਸਹੀ

ਵਿਸ਼ਵਾਸ ਸਭ ਤੋਂ ਵੱਡੀ ਗੱਲ ਮੰਨੀ ਜਾਂਦੀ ਹੈਸਥਾਪਤੀ ਕਾਇਮ ਹੀ ਇਸ ਆਧਾਰ ਉੱਤੇ ਹੈ ਕਿ ਲੋਕ ਵਿਸ਼ਵਾਸ ਕਰਨ ਲੱਗਦੇ ਹਨਪਰ ਵਿਸ਼ਵਾਸ ਦਾ ਕਤਲ ਵੀ ਓਨਾ ਹੀ ਵੱਡਾ ਜੁਰਮ ਹੈ ਜਿੰਨਾ ਵੱਡਾ ਕਿਸੇ ਬੰਦੇ ਦਾ ਕਤਲਇਸੇ ਨੂੰ ਹੀ ਆਧਾਰ ਬਣਾ ਕੇ ਕਈ ਲੋਕ ਕੇਸਾਂ ਦੇ ਖੁਦ ਕੀਤੇ ਕਤਲ ਨੂੰ ਕਤਲ ਦਾ ਕੇਸ ਬਣਾ ਸਕਦੇ ਹਨ ਅਤੇ ਕਤਲ ਦੇ ਕੇਸ ਨੂੰ ਨਾਈ ਦੀ ਦੁਕਾਨ ਉੱਤੇ ਮੁਰਾਰੀ ਦੀ ਸ਼ੇਵ ਤੱਕ ਛੋਟਾ ਅਤੇ ਸੀਮਤ ਕਰ ਸਕਦੇ ਹਨ

ਇਸ ਉੱਤੇ ਝੁਰਨ ਦੀ ਲੋੜ ਨਹੀਂ ਕਿਉਂਕਿ ਇਸ ਸਿਸਟਮ ਨੂੰ ਕਾਇਮ ਰੱਖਣ ਅਤੇ ਬਰਦਾਸ਼ਤ ਕਰੀ ਜਾਣ ਲਈ ਅਸੀਂ ਖੁਦ ਹੀ ਦੋਸ਼ੀ ਹਾਂਜਦੋਂ ਧਰਮ ਨੂੰ ਸਿਰਫ ਬਾਣੇ ਤੱਕ ਹੀ ਸੀਮਤ ਕਰ ਦਿੱਤਾ ਜਾਵੇ ਤਾਂ ਹੋਰ ਕੋਈ ਸਿੱਟਾ ਨਿਕਲ ਵੀ ਨਹੀਂ ਸਕਦਾਇਸ ਲਈ ਅੱਖਾਂ ਬੰਦ ਕਰਕੇ ਭਜਨ ਗਾਉ ਅਤੇ ਸੌਂ ਜਾਉ

*****

#412, ਸੈਕਟਰ 30, ਚੰਡੀਗੜ੍ਹ

E-Mail: dalbirsingh50@yahoo.com

(24 ਦਸੰਬਰ 2007) ਯੂਨੀਕੋਡ

ਦਲਬੀਰ ਸਿੰਘ (ਚੰਡੀਗੜ੍ਹ) ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਜਗਤ ਤਮਾਸ਼ਾ ਦਲਬੀਰ ਸਿੰਘ, ਚੰਡੀਗੜ੍ਹ

 

ਲਿਖਾਰੀ
Likhari


© likhari: Punjabi Likhari Forum-2001-2007