-ਲੇਖ-
 


Photo Daljit Singh
ਦਲਜੀਤ ਸਿੰਘ

ਉਪਨਿਸ਼ਦ

-ਦਲਜੀਤ ਸਿੰਘ, ਐਡਮਿੰਟਨ,ਕਨੇਡਾ-

 

ਉਪਨਿਸ਼ਦ ਪ੍ਰਾਚੀਨ ਭਾਰਤੀ ਅਧਿਆਤਮਿਕ ਸੰਗਲੀ ਵਿੱਚ ਵੇਦ-ਦਰਸ਼ਨ ਇੱਕ ਮਹੱਤਵਪੂਰਨ ਕੜੀ ਹੈਵੇਦ-ਦਰਸ਼ਨ ਨੂੰ ਚਾਰ ਵੇਦਾਂ: ਰਿਗ ਵੇਦ, ਸਾਮ ਵੇਸ, ਯਜੁਰ ਵੇਦ ਅਤੇ ਅਥਰਵ ਵੇਦ ਵਿੱਚ ਵੰਡਿਆ ਗਿਆ ਹੈਉਪਨਿਸ਼ਦ ਵੇਦਾਂ ਦੇ ਆਤਮਿਕ ਗਿਆਨ ਦੀ ਸੂਝ ਦਿੰਦੇ ਹਨ ਅਤੇ ਇਹਨਾਂ ਦੇ ਪ੍ਰਮੁੱਖ ਵਿਸ਼ੇ-ਵਸਤੂ: ਪਰਮਾਤਮਾ ਦੀ ਪ੍ਰਕ੍ਰਿਤੀ, ਆਤਮ-ਅਨੁਭਵ, ਯੋਗ, ਸਮਾਧੀ, ਕਰਮ, ਪੁਨਰ-ਜਨਮ ਆਦਿ ਦੇ ਰਹੱਸ ਤੋਂ ਪਰਦਾ ਚੁੱਕਦੇ ਹਨਉਪਰੋਕਤ ਵਿਸ਼ਿਆਂ ਬਾਰੇ ਰਿਸ਼ੀਆਂ-ਮੁਨੀਆਂ ਦੇ ਅਨੁਭਵ ਹਨ ਜਿਨ੍ਹਾਂ ਵਿੱਚ ਆਤਮਿਕ ਦ੍ਰਿਸ਼ਟੀ ਅਤੇ ਦਾਰਸ਼ਨਿਕ ਤਰਕ ਪੇਸ਼ ਕੀਤੇ ਗਏ ਹਨਉਪਨਿਸ਼ਦਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕੱਟੜ-ਪੰਥੀ ਨਹੀਂ ਹਨ ਅਤੇ ਇਹਨਾਂ ਵਿੱਚ ਸਰਵ-ਵਿਆਪਕਤਾ ਦੇ ਗੁਣ ਹਨਮਨੁੱਖਤਾ ਦੇ ਸੰਦਰਭ ਵਿੱਚ ਉਪਨਿਸ਼ਦ ਮਹੱਤਵ-ਪੂਰਨ ਸਥਾਨ ਰੱਖਦੇ ਹਨ

ਉਪਨਿਸ਼ਦ ਦੇ ਪਦ-ਛੇਦ ਅਰਥ ਹਨ: ਉਪ (ਨੇੜੇ), ਨਿ (ਥੱਲੇ), ਸ਼ਦ (ਬੈਠਣਾ) ਭਾਵ ਗੁਰੂ ਦੇ ਨੇੜੇ ਥੱਲੇ ਬਹਿਣਾਬ੍ਰਹਮਾ ਦੇ ਗਿਆਨ ਬਾਰੇ ਖੋਜ-ਪ੍ਰਬੰਧ ਨੂੰ ਵੀ ਉਪਨਿਸ਼ਦ ਕਿਹਾ ਜਾਂਦਾ ਹੈਇਹ ਵਿਚਾਰ ਵੀ ਹੈ ਕਿ ਵੇਦ ਅਧਿਆਪਨ ਸਮੇਂ ਉਪਨਿਸ਼ਦ ਜਾਂ ਤਾਂ ਆਚਾਰੀਆਂ ਵੱਲੋਂ ਵਿੱਦਿਆਰਥੀਆਂ ਨੂੰ ਦਿੱਤੀਆਂ ਗਈਆਂ ਵੇਦ-ਦਰਸ਼ਨ ਉੱਪਰ ਟਿੱਪਣੀਆਂ ਦਾ ਰੂਪ ਹਨ ਜਾਂ ਵਿੱਦਿਆਰਥੀਆਂ ਵੱਲੋਂ ਲਈਆਂ ਗਈਆਂ ਟਿੱਪਣੀਆਂ ਦੀਆਂ ਵਿਆਖਿਆਵਾਂ ਹਨ

ਉਪਨਿਸ਼ਦਾਂ ਦਾ ਸਮਾਂ ਸ੍ਰੀ ਕ੍ਰਿਸ਼ਨ ਜੀ ਅਤੇ ਮਹਾਤਮਾ ਬੁੱਧ ਦੇ ਸਮੇਂ ਤੋਂ ਕੁਝ ਸਦੀਆਂ ਪਹਿਲਾਂ ਹੋਣਾ ਮੰਨਿਆ ਜਾਂਦਾ ਹੈਉਪਨਿਸ਼ਦ ਕਾਲ ਨੂੰ ਵੈਦਕ ਕਾਲ ਦਾ ਅੰਤਲਾ ਸਮਾਂ ਅਰਥਾਤ ਵੇਦਾਂਤਕ ਸਮਾਂ ਸਮਝਿਆ ਜਾਂਦਾ ਹੈ

ਉਪਨਿਸ਼ਦਾਂ ਦੇ ਰਿਸ਼ੀਆਂ ਵਿੱਚ ਯਜਨਵਾਕ ਰਿਸ਼ੀ ਮੁੱਖ ਹੋਇਆ ਹੈਇਸ ਰਿਸ਼ੀ ਦੇ ਨਾਂ ਤੋਂ ਇਲਾਵਾ ਉੱਦਾਲਕ ਆਰੁਣ, ਸ਼ਵੇਤਕੇਤੂ, ਸ਼ੰਦੀਲ, ਐਤਰੀ, ਪਿਪਲਾਦ, ਸੰਤ ਕੁਮਾਰ ਆਦਿ ਦੇ ਨਾਂ ਵੀ ਲਏ ਜਾ ਸਕਦੇ ਸਨ

ਸੰਨ 1556 ਦੇ ਸਮੇਂ ਦੌਰਾਨ ਹਿੰਦੋਸਤਾਨ ਦੇ ਮੁਗ਼ਲ ਸ਼ਹਿਨਸ਼ਾਹ ਸ਼ਾਹਜਹਾਂ ਦੇ ਮੁਸਲਮਾਨ ਸੂਫ਼ੀ ਬੇਟੇ, ਦਾਰਾ ਸ਼ਿਕੋਹ ਨੇ ਉਪਨਿਸ਼ਦਾਂ ਦਾ ਫ਼ਾਰਸੀ ਭਾਸ਼ਾ ਵਿੱਚ ਉਲਥਾ ਕੀਤਾਉਸ ਨੇ ਏਕ-ਈਸ਼ਵਰਵਾਦ ਦੇ ਤੱਤ ਨੂੰ ਇਸਲਾਮ ਅਤੇ ਹਿੰਦੂ ਧਰਮ ਵਿੱਚ ਸਾਂਝਾ ਰਹੱਸ ਮੰਨਿਆਆਧੁਨਿਕ ਸਮੇਂ ਵਿੱਚ ਉਪਨਿਸ਼ਦਾਂ ਨੇ ਪੱਛਮੀ ਦਾਰਸ਼ਨਿਕਾਂ ਦੇ ਅਧਿਆਤਮਿਕ ਵਿਚਾਰਾਂ ਨੂੰ ਬਹੁਤ ਪ੍ਰਭਾਵਤ ਕੀਤਾ ਹੈ ਜਿਸ ਵਿੱਚ ਜਰਮਨ ਦਾਰਸ਼ਨਿਕ, ਆਰਥਰ ਸ਼ੋਪਨਹਾਉਰ ਦਾ ਨਾਂ ਖ਼ਾਸ ਤੌਰ ਤੇ ਲਿਆ ਜਾ ਸਕਦਾ ਹੈਉਪਨਿਸ਼ਦਾਂ ਦੀ ਅਧਿਆਤਮਿਕ ਮਹੱਤਤਾ ਦੇਖਦਿਆਂ ਐੱਫ਼. ਮੈਕਸ ਮੂਲਰ ਨੇ ਸੰਨ 1879 ਵਿੱਚ 5 ਉਪਨਿਸ਼ਦਾਂ ਦਾ ਪਹਿਲਾ ਭਾਗ ਅਤੇ ਸੰਨ 1884 ਵਿੱਚ 7 ਉਪਨਿਸ਼ਦਾਂ ਦਾ ਦੂਜਾ ਭਾਗ ਅੰਗਰੇਜ਼ੀ ਭਾਸ਼ਾ ਵਿੱਚ ਉਲਥਾ ਕੀਤੇ

ਰਵਾਇਤ ਅਨੁਸਾਰ ਉਪਨਿਸ਼ਦਾਂ ਦੀ ਗਿਣਤੀ 108 ਹੈਇਹਨਾਂ ਵਿੱਚੋਂ ਵਿਦਵਾਨ, ਕੱਠੋਪਨਿਸ਼ਦ, ਈਸ਼ਾਵਾਸੋਪਨਿਸ਼ਦ, ਕੇਨੋਪਨਿਸ਼ਦ, ਮੁੰਡਕੋਪਨਿਸ਼ਦ, ਸ਼ਵੇਤਾਸ਼ਵਤਰੋਪਨਿਸ਼ਦ, ਪ੍ਰਸ਼ਨੋਪਨਿਸ਼ਦ, ਮਾਂਡੁਕੋਪਨਿਸ਼ਦ, ਐਤਰੇਉਪਨਿਸ਼ਦ, ਬਰਹਿਦਾਰਣਾਇਕੋਪਨਿਸ਼ਦ, ਤੈਤ੍ਰੀਉਪਨਿਸ਼ਦ ਅਤੇ ਛਾਂਦੋਗੋਪਨਿਸ਼ਦ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ

ਉਪਰੋਕਤ ਉਪਨਿਸ਼ਦਾਂ ਵਿੱਚੋਂ ਕੁਝ ਚੋਣਵੇਂ ਉਪਨਿਸ਼ਦਾਂ ਦੇ ਵਿਸ਼ੇ-ਵਸਤੂ ਦੀ ਸੰਖੇਪ ਜਾਣਕਾਰੀ ਪ੍ਰੱਸਤੁਤ ਹੈ

ਉਪਨਿਸ਼ਦ-ਗਿਆਨ

ਕੱਠੋਪਨਿਸ਼ਦ 

ਇਸ ਉਪਨਿਸ਼ਦ ਵਿੱਚ ਇੱਕ ਰੂਪਕ ਕਥਾ ਹੈ ਜਿਹੜੀ ਰਿਗ ਵੇਦ ਚੋਂ ਲਈ ਗਈ ਹੈਇਸ ਕਥਾ ਵਿੱਚ ਨਚਿਕੇਤਾ ਅਤੇ ਯਮਰਾਜ ਵਿਚਕਾਰ ਵਾਰਤਾਲਾਪ ਹੈਵਾਰਤਾਲਾਪ ਵਿੱਚ ਨਚਿਕੇਤਾ ਵੱਲੋਂ ਆਤਮਿਕ ਵਿਸ਼ੇ ਅਧੀਨ ਗੰਭੀਰ ਸਵਾਲ ਉਠਾਇਆ ਗਿਆ ਹੈਇਸ ਸਵਾਲ ਦਾ ਉੱਤਰ ਯਮਰਾਜ ਦਿੰਦਾ ਹੈ ਅਤੇ ਸ਼ੰਕਾਵਾਂ ਦੀ ਧੁੰਦ ਦੂਰ ਕਰਦਾ ਹੈਵਾਰਤਾਲਾਪ ਜਿਨ੍ਹਾਂ ਵਿਸ਼ਿਆਂ ਦੇ ਦੁਆਲੇ ਘੁੰਮਦੀ ਹੈ, ਉਹ ਇਸ ਪ੍ਰਕਾਰ ਹਨ:

1.        ਪਰਮਾਤਮਾ ਦੇ ਸੰਕਲਪ ਦੀ ਪ੍ਰਕ੍ਰਿਤੀ

2.       ਮੌਤ ਕੀ ਹੈ?

3.       ਮੌਤ ਅਤੇ ਮੁਕਤੀ ਪਿੱਛੋਂ ਸਮਸਤ ਕੰਟਰੋਲ-ਸ਼ਕਤੀ ਪਰਮਾਤਮਾ ਹੈ

4.       ਸ਼੍ਰੇਯ (ਸਦਾਚਾਰ, ਚੰਗਿਆਈ) ਅਤੇ ਪ੍ਰੇਯ (ਸੁਹਾਵਣਾ, ਮਨੋਹਰ, ਮਜ਼ੇਦਾਰ) ਵਿਚਕਾਰ ਅੰਤਰ

5.       ਸਦਾਚਾਰਿਕ ਪਵਿੱਤਰਤਾ ਅਤੇ ਗਿਆਨ ਇੰਦਰੀਆਂ ਨੂੰ ਕੰਟਰੋਲ ਕਰਨ ਦੀ ਮਹੱਤਤਾਯੋਗ ਵਿਧੀ-ਵਿਗਿਆਨ ਦੇ ਕੁਝ ਵਿਵਰਨ

ਇਸ ਰੂਪਕ ਕਥਾ ਵਿੱਚ ਯਮਰਾਜ ਨਚਿਕੇਤਾ ਨੂੰ ਇੱਕ ਘਟਨਾ ਦੇ ਅੰਤਰਗਤ ਵਰਦਾਨ ਮੰਗਣ ਲਈ ਕਹਿੰਦਾ ਹੈਯਮਰਾਜ ਨਚਿਕੇਤਾ ਨੂੰ ਦੁਨੀਆ ਦੇ ਸਭ ਸੁੱਖ-ਆਰਾਮ, ਧਨ-ਦੌਲਤ, ਮੌਤ ਪਿੱਛੋਂ ਸਵੱਰਗ ਆਦਿ ਪੇਸ਼ ਕਰਦਾ ਹੈਪਰੰਤੂ ਨਚਿਕੇਤਾ ਯਮਰਾਜ ਦੀਆਂ ਉਪਰੋਕਤ ਪੇਸ਼ਕਸ਼ਾਂ ਨੂੰ ਠੁਕਰਾ  ਕੇ ਆਪਣੇ ਮਹੱਤਵਪੂਰਨ ਸਵਾਲ ਲਈ ਜਵਾਬ ਦੀ ਮੰਗ ਕਰਦਾ ਹੈ: ਆਤਮਾ ਦੀ ਪ੍ਰਕ੍ਰਿਤੀ ਕੀ ਹੈ?

ਯਮਰਾਜ ਇਸ ਸਵਾਲ ਦੇ ਰਹੱਸ ਤੋਂ ਪਰਦਾ ਨਹੀਂ ਚੁੱਕਣਾ ਚਾਹੁੰਦਾ ਸੀਯਮਰਾਜ ਨੇ ਨਚਿਕੇਤਾ ਨੂੰ ਬਹੁਤ ਸਮਝਾਇਆ ਕਿ ਉਹ ਇਸ ਵਰਦਾਨ ਦੀ ਮੰਗ ਛੱਡ ਦੇਵੇ ਅਤੇ ਇਸ ਦੇ ਬਦਲੇ ਦੁਨੀਆ ਭਰ ਵਿੱਚੋਂ ਜੋ ਕੁਝ ਚਾਹੇ ਹੋਰ ਮੰਗ ਲਵੇਨਚਿਕੇਤਾ ਆਪਣੀ ਮੰਗ ਤੇ ਅੜ ਗਿਆ

ਨਚਿਕੇਤਾ ਨੂੰ ਯਥਾਰਥਕ-ਵਿਸ਼ਵਾਸ ਸੀ ਕਿ ਦੌਲਤ ਅਸਥਾਈ ਹੈਮਨੁੱਖ ਨੂੰ ਮੌਤ ਦਾ ਵਿਖਾਵਾ ਮਨੁੱਖ ਦੀ ਦੌਲਤ ਨੂੰ ਛਿਣ-ਭੰਗਰ ਵਿੱਚ ਸਿਫ਼ਰ ਬਣਾ ਦਿੰਦਾ ਹੈਦੌਲਤ ਦੀ ਲਿਸ਼ਕ-ਪੁਸ਼ਕ ਕਾਫ਼ੂਰ ਹੋਣ ਵਿੱਚ ਦੇਰ ਨਹੀਂ ਲਾਉਂਦੀਸੋ ਨਚਿਕੇਤਾ ਨੇ ਯਮਰਾਜ ਨੂੰ ਕਿਹਾ:

ਦੌਲਤ ਸਾਨੂੰ ਕਿਵੇਂ ਪ੍ਰਸੰਨ ਕਰ ਸਕਦੀ ਹੈ? ਕੀ ਅਸੀਂ ਮੌਤ ਨੂੰ ਸਾਹਮਣੇ ਦੇਖ ਕੇ ਦੌਲਤ ਨੂੰ ਜੱਫਾ ਪਾ ਕੇ ਰੱਖ ਸਕਦੇ ਹਾਂ? ਇਹ ਦੌਲਤ ਤਾਂ ਓਦੋਂ ਤੱਕ ਹੈ ਜਿੰਨਾ ਚਿਰ ਤੇਰਾ ਹੁਕਮ ਹੈਇਸ ਵਾਸਤੇ ਸਿਰਫ਼ ਉਹੀ ਵਰਦਾਨ ਇੱਛਤ-ਯੋਗ ਹੈ ਜਿਹੜਾ ਮੈਂ ਮੰਗਿਆ ਹੈ। (1)-27

ਆਖ਼ਰ ਯਮਰਾਜ ਨੇ ਨਚਿਕੇਤਾ ਦੀ ਤਸੱਲੀ ਲਈ ਆਤਮਾ ਅਤੇ ਮੌਤ ਬਾਰੇ ਰਹੱਸ ਦੀ ਗੁੱਥੀ ਖੋਲ੍ਹਣੀ ਸ਼ੁਰੂ ਕੀਤੀਯਮਰਾਜ ਨੇ ਸ਼੍ਰੇਯ (ਸਦਾਚਾਰ, ਨੇਕੀ, ਸਚਾਈ) ਅਤੇ ਪ੍ਰੇਯ (ਸੁਹਾਵਣਾ, ਮਨੋਹਰ, ਮਜ਼ੇਦਾਰ, ਦੁਨਿਆਵੀ ਸੁੱਖ-ਆਰਾਮ) ਬਾਰੇ ਫ਼ਰਕ ਸਮਝਾਉਂਦਿਆਂ ਮਨੁੱਖ ਦੀ ਆਤਮਿਕ ਜ਼ਿੰਦਗੀ ਵਿੱਚ ਇਸ ਦੇ ਜ਼ਰੂਰੀ ਬੋਧ ਦਾ ਮਹੱਤਵ ਦੱਸਿਆ:

ਸ਼੍ਰੇਯ ਇੱਕ ਗੱਲ ਹੈ ਅਤੇ ਪ੍ਰੇਯ ਦੂਜੀਇਹ ਦੋਨੋ ਗੱਲਾਂ ਮਨੁੱਖ ਨੂੰ ਅੱਡ-ਅੱਡ ਨਿਸ਼ਾਨਿਆਂ ਵੱਲ ਲੈ ਜਾਂਦੀਆਂ ਹਨਜਿਹੜਾ ਸ਼੍ਰੇਯ ਅਪਣਾਉਂਦਾ ਹੈ, ਉਹ ਆਨੰਦ ਪ੍ਰਾਪਤ ਕਰਦਾ ਹੈ ਅਤੇ ਜੋ ਪ੍ਰੇਯ ਅਪਣਾਉਂਦਾ ਹੈ, ਉਹ ਆਪਣੇ ਨਿਸ਼ਾਨੇ ਤੋਂ ਭਟਕ ਜਾਂਦਾ ਹੈਬੁੱਧੀਮਾਨ ਲੋਕ ਪ੍ਰੇਯ ਦੇ ਮੋਹ ਤੋਂ ਠੱਗੇ ਨਹੀਂ ਜਾਂਦੇਉਹ ਲੋਕ ਸ਼੍ਰੇਯ ਨੂੰ ਅਪਣਾਉਂਦੇ ਹਨਮੂਰਖ ਲੋਕ ਪ੍ਰੇਯ ਦੀ ਕੁੜਿੱਕੀ ਵਿੱਚ ਫਸ ਜਾਂਦੇ ਹਨ ਅਤੇ ਨਸ਼ਟ ਹੋ ਜਾਂਦੇ ਹਨ। (2)-1.2

ਮੂਰਖ ਲੋਕਾਂ ਦੀ ਮੱਤ ਦੀ ਪ੍ਰਕ੍ਰਿਤੀ ਦਾ ਕਾਰਨ ਅਗਿਆਨਤਾ ਹੈਇਹ ਲੋਕ ਅੰਨ੍ਹੇ ਹਨ ਇੱਕ ਅੰਨ੍ਹਾ ਦੂਜੇ ਅੰਨ੍ਹੇ ਦੇ ਮਗਰ ਤੁਰਿਆ ਜਾਂਦਾ ਹੈ ਜਿਸ ਕਾਰਨ ਜਨਮ-ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ

ਸਤਿ ਦੀ ਭਾਲ ਸ਼੍ਰੇਯ ਵਿੱਚ ਹੈ ਨਾ ਕਿ ਪ੍ਰੇਯ ਵਿੱਚਮਨੁੱਖ ਦੁਨਿਆਵੀ ਸੁੱਖ-ਦੁੱਖ ਦੀ ਗੁੰਝਲ ਵਿੱਚ ਪੈ ਕੇ ਲੋਭ-ਲਾਲਚ ਦੀ ਖਿੱਚ ਦਾ ਸ਼ਿਕਾਰ ਹੋ ਜਾਂਦੇ ਹਨਉਹਨਾਂ ਨੂੰ ਆਪਣੇ ਵਿੱਚ ਅੰਤਰੀ ਦੈਵੀ ਆਤਮਾ ਦਾ ਪਤਾ ਨਹੀਂ ਹੈਮਨੁੱਖ ਦਾ ਅਸਲੀ ਰਾਹ ਮਨੁੱਖ ਦੇ ਅੰਦਰ ਦੈਵੀ ਆਤਮਾ ਦੀ ਸੂਝ ਲੈਣਾ ਹੈ, ਉਸ ਦਾ ਬੋਧ ਕਰਨਾ ਹੈਦੈਵੀ ਆਤਮਾ ਸੁਤੰਤਰ ਹੈਜਦੋਂ ਮਨੁੱਖ ਨੂੰ ਸੁਤੰਤਰ ਦੈਵੀ ਆਤਮਾ ਦੀ ਸਮਝ ਪੈ ਜਾਂਦੀ ਹੈ, ਫਿਰ ਉਸ ਲਈ ਖ਼ੁਸ਼ੀ-ਗ਼ਮੀ ਦਾ ਕੋਈ ਅਰਥ ਨਹੀਂ ਰਹਿ ਜਾਂਦਾਉਹ ਆਨੰਦ ਸਰੂਪ ਹੋ ਜਾਂਦਾ ਹੈ

ਇਸ ਲਕਸ਼ ਦੀ ਪ੍ਰਾਪਤੀ ਲਈ ਮਨੁੱਖ ਦੀ ਅੰਤਰੀ ਸਦਾਚਾਰਿਕ ਪਵਿੱਤਰਤਾ ਦੀ ਲੋੜ ਹੈਅੰਤਰੀ ਪਵਿੱਤਰਤਾ ਲਈ ਗਿਆਨੀ-ਧਿਆਨੀ ਹੋਣਾ ਜ਼ਰੂਰੀ ਨਹੀਂ ਹੈਅੰਤਰੀ ਪਵਿੱਤਰਤਾ ਪ੍ਰਤੀ ਤਾਂ ਮਨੁੱਖ ਵਿੱਚ ਉਸ ਦੀ ਅੰਤਰੀ ਤਾਂਘ ਹੈਜਿਸ ਕਿਸੇ ਨੇ ਵੀ ਮਨ ਨੂੰ ਕਾਬੂ ਕਰ ਲਿਆ, ਬੁਰਾਈਆਂ ਤੇ ਵਿਜੇ ਪਾ ਲਈ ਅਤੇ ਜਗਤ-ਸਰੂਪ ਨਾਲ ਸਹਿਮੇਲ ਕਰ ਲਿਆ, ਉਸ ਨੇ ਸਤਿ ਦੀ ਪ੍ਰਾਪਤੀ ਲਈ ਰਾਹ ਪੱਧਰਾ ਕਰ ਲਿਆਮਨੁੱਖੀ ਸਰੀਰ ਅਤੇ ਆਤਮਾ ਸਮਰੂਪ ਨਹੀਂ ਹਨਮਨੁੱਖੀ ਸਰੀਰ ਪਰਿਵਰਤਨਸ਼ੀਲ ਹੈ ਪਰੰਤੂ ਆਤਮਾ ਦੀ ਪ੍ਰਕ੍ਰਿਤੀ ਪਰਿਵਰਤਨਸ਼ੀਲ ਨਹੀਂ ਹੈਆਤਮਾ ਦੈਵੀ ਹੈ

ਇਸ ਤੋਂ ਅੱਗੇ ਯਮਰਾਜ ਨੇ ਉਹ ਗੱਲ ਕਹੀ ਜਿਹੜੀ ਗੀਤਾ ਵਿੱਚ ਵੀ ਉਪਲਬਧ ਹੈਮਨੁੱਖ ਦੀ ਆਤਮਾ ਸਦੀਵ ਪਰਮਾਤਮਾ ਦਾ ਅੰਗ ਹੈਪਰਮਾਤਮਾ ਅਮਰ ਹੈ ਆਤਮਾ ਜਨਮ-ਮਰਨ ਦੇ ਚੱਕਰ ਵਿੱਚ ਨਹੀਂ ਹੈਮਨੁੱਖ ਦਾ ਸਰੀਰ ਮਾਦਾ ਹੈ, ਪਦਾਰਥ ਹੈ, ਭੌਤਕ ਵਸਤੂ ਹੈਸਰੀਰ ਕਤਲ ਹੋ ਸਕਦਾ ਹੈ ਪਰੰਤੂ ਆਤਮਾ ਨਹੀਂਇਸ ਵਾਸਤੇ ਯਮਰਾਜ ਨੇ ਕਿਹਾ:

ਤੇਰਾ ਨਾ ਤਾਂ ਜਨਮ ਹੋਇਆ ਹੈ ਅਤੇ ਨਾ ਹੀ ਤੇਰੀ ਮੌਤ ਹੋਵੇਗੀਤੂੰ ਕਿਸੇ ਹੋਰ ਚੀਜ਼ ਤੋਂ ਪੈਦਾ ਨਹੀਂ ਹੋਇਆ ਹੈ ਅਤੇ ਨਾ ਹੀ ਤੂੰ ਸਵੈ ਤੋਂ ਬਿਨਾਂ ਕਿਸੇ ਹੋਰ ਪਦਾਰਥ ਤੋਂ ਬਣਿਆ ਹੈਤੂੰ ਅਜਨਮ ਹੈ, ਅਮਰ ਹੈ, ਅਨੰਤ ਹੈ ਅਤੇ ਸਦੀਵ ਹਸਤੀ ਹੈਤੂੰ ਕਤਲ ਨਹੀਂ ਹੋ ਸਕਦਾ ਬੇਸ਼ੱਕ ਤੇਰਾ ਸਰੀਰ ਕਤਲ ਹੋ ਸਕਦਾ ਹੈ। (2)-18

ਆਤਮਾ ਨਾ ਤਾਂ ਕਤਲ ਕਰਦੀ ਹੈ ਅਤੇ ਨਾ ਹੀ ਕਤਲ ਹੁੰਦੀ ਹੈਆਤਮਾ ਅਣੂ (ਐਟਮ) ਤੋਂ ਵੀ ਜ਼ਿਆਦਾ ਸੂਖਮ ਹੈ ਅਤੇ ਮਹਾਨ ਤੋਂ ਵੀ ਮਹਾਨ ਹੈਇਹ ਵੱਡੀ ਤੋਂ ਵੱਡੀ ਹੈਬੇਅੰਤ ਹੈ

ਜਿਹੜਾ ਮਨੁੱਖ ਇੱਛਿਆਵਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਸੋਗ ਰਹਿਤ ਹੋ ਜਾਂਦਾ ਹੈ, ਉਹ ਆਪਣੇ ਅੰਦਰ ਆਤਮਾ ਦੀ ਮਹਾਨਤਾ ਦੇਖ ਲੈਂਦਾ ਹੈਸਮਝਦਾਰ ਮਨੁੱਖ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਕਿ ਨਾਸ਼ਵਾਨ ਸਰੀਰ ਵਿੱਚ ਅਵਿਨਾਸ਼ੀ ਆਤਮਾ ਦਾ ਵਾਸ ਹੈ

ਇਸ ਉਪਨਿਸ਼ਦ ਵਿੱਚ ਯਮਰਾਜ ਇੱਕ ਰੂਪਕ ਰਾਹੀਂ ਗਿਆਨ ਇੰਦਰੀਆਂ ਦੀ ਗੱਲ ਕਰਦਾ ਤਰਕ ਪੇਸ਼ ਕਰਦਾ ਹੈ ਅਤੇ ਮਨ ਨੂੰ ਕੰਟਰੋਲ ਕਰਨ ਦੀ ਅਵੱਸ਼ਕਤਾ ਦੱਸਦਾ ਹੈ :

ਮਨੁੱਖੀ ਸਰੀਰ ਇੱਕ ਰੱਥ ਦਾ ਰੂਪ ਹੈਇਸ ਰੱਥ ਦੇ ਘੋੜੇ ਮਨੁੱਖੀ ਗਿਆਨ ਇੰਦਰੀਆਂ ਹਨਮਨੁੱਖੀ ਮਨ ਲਗਾਮਾਂ ਹਨਆਤਮਾ ਇਸ ਰੱਥ  ਉੱਤੇ ਸਵਾਰ ਹੈਦੁਨਿਆਵੀ ਵਿਸ਼ੇ-ਵਿਕਾਰਾਂ ਨਾਲ ਭਰਪੂਰ ਰੱਥ ਦਾ ਮਾਰਗ ਹੈਜੇ ਲਗਾਮਾਂ ਸੋਝੀ ਨਾਲ ਨਹੀਂ ਫੜੀਆਂ ਹੋਣਗੀਆਂ ਤਾਂ ਘੋੜੇ ਕੰਟਰੋਲ ਤੋਂ ਬਾਹਰ ਹੋ ਜਾਣਗੇਇਸ ਤਰ੍ਹਾਂ ਰੱਥ ਮੰਜ਼ਿਲੇ-ਮਕਸੂਦ ਤੇ ਨਹੀਂ ਪਹੁੰਚ ਸਕਦਾ ਅਤੇ ਰਾਹ-ਕੁਰਾਹ ਪੈ ਕੇ ਵਿਅਰਥ ਚੱਕਰਾਂ ਵਿੱਚ ਪੈ ਜਾਏਗਾ

ਇਸ ਵਾਸਤੇ ਮਨ ਦੀਆਂ ਲਗਾਮਾਂ ਵਿੱਚ ਸੋਝੀ ਹੋਣੀ ਚਾਹੀਦਾ ਹੈ, ਨਹੀਂ ਤਾਂ ਗਿਆਨ-ਇੰਦਰੀਆਂ ਦੇ ਘੋੜੇ ਵੱਸ ਵਿੱਚ ਨਹੀਂ ਰਹਿਣਗੇਇਸ ਦੇ ਫਲ-ਸਰੂਪ ਮਨੁੱਖ ਜਨਮ-ਮਰਨ ਦੇ ਗੇੜ ਵਿੱਚ ਪਿਆ ਰਹੇਗਾਆਤਮਿਕ ਨਿਸ਼ਾਨਾ ਦੂਰ ਹੋ ਜਾਏਗਾਇਸ ਕਾਰਨ ਮਨ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ

ਸਵੈ ਹੀ ਪਰਮਾਤਮਾ ਹੈਲੱਕੜੀ ਦੇ ਅੰਦਰ ਅੱਗ ਲੁਕੀ ਰਹਿੰਦੀ ਹੈਏਸੇ ਤਰ੍ਹਾਂ ਆਤਮਾ ਮਨੁੱਖ ਦੇ ਅੰਦਰ ਹੈਮਨੁੱਖ ਨੂੰ ਸਵੈ ਦੀ ਭਾਲ ਅੰਦਰੋਂ ਕਰਨੀ ਚਾਹੀਦੀ ਹੈ, ਬਾਹਰੋਂ ਨਹੀਂਬਾਹਰ ਮਨੁੱਖ ਦੁੱਖ-ਸੁੱਖ ਵਿੱਚ ਉਲਝ ਜਾਂਦਾ ਹੈ ਅਤੇ ਜਨਮ-ਮੌਤ ਦੇ ਜਾਲ ਵਿੱਚ ਫਸ ਜਾਂਦਾ ਹੈ

ਇੱਕੋ ਹਸਤੀ ਹੈਇੱਥੇ ਹੈ, ਓਥੇ ਹੈਹਰ ਥਾਂ ਹੈ, ਸਰਵਵਿਆਪਕ ਹੈਸਿਰਫ਼ ਉਹੀ ਹੈਜੇ ਮਨੁੱਖ ਇਸ ਏਕਤਾ ਨੂੰ ਸਮਝ ਲੈਂਦਾ ਹੈ ਤਾਂ ਮੁਕਤ ਹੋ ਜਾਂਦਾ ਹੈਸੰਸਾਰ ਵਿੱਚ ਏਕਤਾ ਨਾ ਦੇਖਣੀ ਅਤੇ ਭਿੰਨਤਾ ਚ ਵਿਸ਼ਵਾਸ ਰੱਖਣਾ, ਵਾਰ-ਵਾਰ ਮੌਤ ਦਾ ਭਾਗੀਦਾਰ ਹੋਣਾ ਹੈ

ਪਰਮਾਤਮਾ ਸਵੈ-ਪ੍ਰਕਾਸ਼ਤ ਹੈ ਬ੍ਰਹਿਮੰਡ ਵਿੱਚ ਪ੍ਰਕਾਸ਼ ਉਸੇ ਤੋਂ ਹੈਸੂਰਜ, ਚੰਦ, ਸਿਤਾਰੇ ਸਭ ਉਸੇ ਤੋਂ ਪ੍ਰਕਾਸ਼ਤ ਹਨਮਨੁੱਖ ਵਿੱਚ ਪ੍ਰਕਾਸ਼ ਉਸੇ ਦਾ ਹੈ

ਉਪਰੋਕਤ ਗਿਆਨ ਹਾਸਲ ਕਰ ਲੈਣਾ ਹੀ ਕਾਫ਼ੀ ਨਹੀਂ ਹੈਮਨੁੱਖ ਦੇ ਸੁਭਾ ਵਿੱਚ ਵਿਸ਼ਵਾਸ ਅਤੇ ਅਨੁਸ਼ਾਸਨ ਦਾ ਹੋਣਾ ਲਾਜ਼ਮੀ ਹੈਮੁਕਤੀ ਵਿਰਾਗ ਵਿੱਚ ਹੈ, ਨਿਰਲੇਪਤਾ ਵਿੱਚ ਹੈ, ਸੰਜਮਤਾ ਵਿੱਚ ਹੈ, ਤਿਆਗ ਵਿੱਚ ਹੈ ਨਾ ਕਿ ਮੋਹ ਅਤੇ ਬੰਧਨ ਵਿੱਚ ਹੈਆਤਮਿਕ ਵਿਕਾਸ ਲਈ ਯੋਗ-ਵਿਧੀ ਮਨੁੱਖ ਦੀ ਜ਼ਿੰਦਗੀ ਵਿੱਚ ਭਰਪੂਰ ਹਿੱਸਾ ਪਾਉਂਦੀ ਹੈ

ਯਮਰਾਜ ਨੇ ਆਪਣਾ ਉਪਦੇਸ਼ ਇਹਨਾਂ ਸ਼ਬਦਾਂ ਨਾਲ ਸਮਾਪਤ ਕੀਤਾ:

ਜਦੋਂ ਹਿਰਦੇ ਦੀਆਂ ਗੰਢਾਂ ਖੁਲ੍ਹ ਜਾਂਦੀਆਂ ਹਨ ਅਤੇ ਮਨੁੱਖ ਦੁਨਿਆਵੀ ਮੋਹ ਤੋਂ ਮੁਕਤ ਹੋ ਜਾਂਦਾ ਹੈ ਤਾਂ ਉਸ ਸਮੇਂ ਉਹ ਅਮਰ ਹੋ ਜਾਂਦਾ ਹੈਸੰਪੂਰਨ ਉਪਦੇਸ਼ ਇਹੀ ਹੈ। (6)-15

ਇਸ ਤਰ੍ਹਾਂ ਇਹ ਉਪਨਿਸ਼ਦ ਜਨਮ-ਮਰਨ ਦੇ ਰਹੱਸ ਤੇ ਚਾਨਣ ਪਾਉਂਦਾ ਹੈ ਅਤੇ ਸੰਸਾਰਕ ਇੱਕ-ਰੂਪਤਾ ਦਾ ਬੋਧ ਦਿੰਦਾ ਹੈਮਨੁੱਖ ਦੇ ਸਦਾਚਾਰਿਕ ਪੱਖ ਦੀ ਵਿਆਖਿਆ ਹੈਮੁਕਤੀ ਵੱਲ ਜਾਂਦੇ ਰਾਹ ਦੀ ਸਪਸ਼ਟਤਾ ਹੈ

ਈਸ਼ਾਵਾਸੋਪਨਿਸ਼ਦ

ਈਸ਼ ਦੇ ਅਰਥ ਹਨ ਮਾਲਕਈਸ਼ਵਰ ਸਾਰੇ ਬ੍ਰਹਿਮੰਡ ਦਾ ਮਾਲਕ ਹੈਜਦ ਸਾਰਾ ਬ੍ਰਹਿਮੰਡ ਹੀ ਈਸ਼ਵਰ ਹੈ ਤਾਂ ਮਨੁੱਖ ਦੀ ਤ੍ਰਿਸ਼ਨਾ ਵਿਅਰਥ ਹੈਦੂਜਿਆਂ ਦੀਆਂ ਸੁੱਖ-ਆਰਾਮ ਦੀਆਂ ਵਸਤੂਆਂ ਵੱਲ ਲਲਚਾਈਆਂ ਨਜ਼ਰਾਂ ਰੱਖਣੀਆਂ ਈਸ਼ਵਰ ਦੀ ਮਾਲਕੀ ਨੂੰ ਨਾ ਸਮਝਣਾ ਹੈਮਨੁੱਖ ਨੇ ਇੱਛਿਆਵਾਂ ਨੂੰ ਤਿਆਗਣਾ ਹੈਇਹ ਸਹੀ ਕਰਮ ਹੈਮਨੁੱਖ ਦਾ ਕਰਮ ਨਿਸ਼ਕਾਮ ਹੋਣਾ ਹੈਆਨੰਦ ਇਸ ਪ੍ਰਕਾਰ ਹੀ ਮਿਲ ਸਕਦਾ ਹੈਇਸ ਦੀ ਵਿਆਖਿਆ ਇਸ ਉਪਨਿਸ਼ਦ ਵਿੱਚ ਇਉਂ ਮਿਲਦੀ ਹੈ:

ਸੰਸਾਰ ਦੀ ਹਰੇਕ ਵਸਤੂ ਈਸ਼ਵਰ ਵਿੱਚ ਵੱਸਦੀ ਹੈਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਅਤੇ ਇਸ ਦੀ ਸੋਝੀ ਪਾ ਕੇ ਆਪਣੇ ਦਿਲ ਵਿੱਚ ਉਤਪੰਨ ਹੁੰਦੀਆਂ ਤ੍ਰਿਸ਼ਨਾਵਾਂ ਨੂੰ ਤਿਆਗ ਦਿਉ - ਮਿਸਾਲ ਦੇ ਤੌਰ ਤੇ ਜਿਵੇਂ ਕੋਈ ਦੂਸਰਾ ਭੋਗ ਰਿਹਾ ਹੈ, ਉਸ ਨੂੰ ਪ੍ਰਾਪਤ ਕਰਨ ਦਾ ਵਿਚਾਰਵਾਸ਼ਨਾਵਾਂ ਅਤੇ ਮੋਹ ਨੂੰ ਤਿਆਗਣ ਨਾਲ ਹੀ ਆਨੰਦ ਮਿਲਦਾ ਹੈਅਸੀਂ ਨਿਸ਼ਕਾਮ ਭਾਵ ਨਾਲ ਕੰਮ ਕਰ ਕੇ ਅਤੇ ਸਭ ਕੁਝ ਈਸ਼ਵਰ ਨੂੰ ਅਰਪਿਤ ਕਰ ਕੇ ਲੰਮੀ ਉਮਰ ਭੋਗ ਸਕਦੇ ਹਾਂ ਸਿਰਫ਼ ਇਸ ਪ੍ਰਕਾਰ ਅਸੀਂ ਕਰਮ ਦੇ ਦੋਸ਼ ਤੋਂ ਬਚ ਸਕਦੇ ਹਾਂ ਅਤੇ ਆਪਣੇ ਆਪ ਨੂੰ ਨਿਰਮਲ ਬਣਾ ਸਕਦੇ ਹਾਂ1,2

ਈਸ਼ਵਰ ਸੰਪੂਰਨ ਹੈਮਨੁੱਖ ਦੀ ਆਤਮਾ ਸੰਪੂਰਨ ਈਸ਼ਵਰ ਤੋਂ ਨਿਕਲੀ ਹੈਈਸ਼ਵਰ ਫਿਰ ਵੀ ਪਹਿਲਾਂ ਦੀ ਤਰ੍ਹਾਂ ਸੰਪੂਰਨ ਰਿਹਾਉਸ ਵਿੱਚ ਕੋਈ ਘਾਟ ਨਹੀਂ ਆਈਮਨੁੱਖ ਦੀ ਆਤਮਾ ਜਿਹੜੀ ਮੂਲ ਦਾ ਅੰਸ਼ ਹੈ, ਵੀ ਸੰਪੂਰਨ ਹੈਸੰਪੂਰਨ ਅਤੇ ਅੰਸ਼ ਦੇ ਸਬੰਧ ਵਿੱਚ ਦੁਨਿਆਵੀ ਗਣਿਤ ਦੇ ਫ਼ਾਰਮੂਲੇ ਕਿ ਅੰਸ਼ ਸੰਪੂਰਨ ਦੇ ਬਰਾਬਰ ਨਹੀਂ ਹੁੰਦਾ ਜਾਂ ਸੰਪੂਰਨ ਵਿੱਚੋਂ ਅੰਸ਼ ਨਿਕਲਣ ਨਾਲ ਸੰਪੂਰਨ ਦੀ ਪ੍ਰਕ੍ਰਿਤੀ ਵਿੱਚ ਕਮੀ ਹੋ ਜਾਂਦੀ ਹੈ, ਬ੍ਰਹਮਾ ਅਤੇ ਉਸ ਦੀ ਮਾਇਆ ਤੇ ਲਾਗੂ ਨਹੀਂ ਹੁੰਦੇ

ਈਸ਼ਵਰ ਗਤੀਸ਼ੀਲ ਹੈ ਅਤੇ ਅਗਤੀਸ਼ੀਲ ਵੀਉਹ ਦੂਰ ਵੀ ਹੈ ਅਤੇ ਨੇੜੇ ਵੀਈਸ਼ਵਰ ਸਰਵ-ਵਿਆਪੀ ਹੈਇਸ ਕਾਰਨ ਉਹ ਨੇੜੇ ਹੈਉਹ ਦੂਰ ਹੈ ਕਿਉਂਕਿ ਸਾਨੂੰ ਇਸ ਦੀ ਸੋਝੀ ਨਹੀਂ ਹੈ

ਜੇ ਅਸੀਂ ਇਹ ਸਮਝ ਜਾਈਏ ਕਿ ਈਸ਼ਵਰ ਸਰਵ-ਵਿਆਪੀ ਹੈ ਅਤੇ ਸਭ ਵਿੱਚ ਪਰਮਾਤਮਾ ਹੈ ਤਾਂ ਮੈਂ-ਮੈਂ, ਤੂੰ-ਤੂੰ ਦੇ ਝਗੜੇ ਮੁੱਕ ਜਾਂਦੇ ਹਨਇਸ ਦੇ ਨਾਲ ਹੀ ਮਨੁੱਖ ਦੇ ਮਨ ਉੱਤੇ ਦੁੱਖ-ਸੁੱਖ ਦੇ ਭਾਵਾਂ ਦੀ ਚੜ੍ਹੀ ਬੇਸਮਝੀ ਦੀ ਧੁੰਦ ਉੱਤਰ ਜਾਂਦੀ ਹੈਜ਼ਿੰਦਗੀ ਵਿੱਚ ਦੁੱਖ-ਸੁੱਖ ਦੇ ਕੋਈ ਅਰਥ ਨਹੀਂ ਰਹਿ ਜਾਂਦੇਮਨੁੱਖ ਸੰਸਾਰ ਨੂੰ ਇੱਕ ਸਰੂਪ ਦੇਖਦਾ ਹੈ, ਇਕਾਈ ਮੰਨਦਾ ਹੈਸੰਸਾਰ ਦੀ ਹਰ ਵਸਤੂ ਨੂੰ ਆਪਣਾ ਅੰਗ ਸਮਝਦਾ ਹੈਉਹਨਾਂ ਦਾ ਦੁੱਖ-ਸੁੱਖ ਆਪਣਾ ਦੁੱਖ-ਸੁੱਖ ਮਹਿਸੂਸ ਕਰਦਾ ਹੈ

ਈਸ਼ਵਰ ਦੀ ਸੰਪੂਰਨਤਾ ਅਤੇ ਉਸ ਦੀ ਸੰਸਾਰ ਮਾਲਕੀ, ਉਸ ਦੀ ਸਰਵ-ਵਿਆਪਕਤਾ, ਸਾਰੀ ਕਾਇਨਾਤ ਦੀ ਇਕਾਈ, ਮਨੁੱਖ ਦਾ ਤ੍ਰਿਸ਼ਨਾਵਾਂ ਤੋਂ ਤਿਆਗ ਅਤੇ ਮਨੁੱਖ ਦੇ ਨਿਸ਼ਕਾਮ ਕਰਮ ਇਸ ਉਪਨਿਸ਼ਦ ਦੇ ਵਿਸ਼ੇ-ਵਸਤੂ ਹਨ

ਕੇਨੋਪਨਿਸ਼ਦ

ਕੇਨ ਦੇ ਅਰਥ ਹਨ ਕਿਸ ਰਾਹੀਂ’? ਮਨ ਕਿਸ ਰਾਹੀਂ ਕੰਮ ਕਰਦਾ ਹੈ? ਬੁਰੇ-ਭਲੇ ਦੀ ਕੌਣ ਪਛਾਣ ਕਰਦਾ ਹੈ? ਸਰੀਰ ਦੇ ਪਰਾਨ ਨੂੰ ਕੌਣ ਚਲਾਉਂਦਾ ਹੈ? ਕਿਸ ਰਾਹੀਂ ਸਾਹ ਚਲਦਾ ਹੈ? ਕਿਸ ਰਾਹੀਂ ਬੋਲ ਨਿਕਲਦਾ ਹੈ? ਅੱਖਾਂ ਅਤੇ ਕੰਨਾਂ ਪਿੱਛੇ ਕੌਣ ਕੰਮ ਕਰ ਰਿਹਾ ਹੈ? ਇਹ ਰਹੱਸ ਹੈ ਕਿ ਗਿਆਨ ਇੰਦਰੀਆਂ ਨੂੰ ਕੌਣ ਚਲਾ ਰਿਹਾ ਹੈ?

ਇਹਨਾਂ ਪ੍ਰਸ਼ਨਾਂ ਦਾ ਉੱਤਰ ਬ੍ਰਹਮਾ (ਰੱਬ) ਹੈਬ੍ਰਹਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾਸਰੀਰ ਦਾ ਸਮੁੱਚਾ ਕਾਰਜ ਬ੍ਰਹਮਾ ਹੀ ਚਲਾ ਰਿਹਾ ਹੈ

ਬ੍ਰਹਮਾ ਦੀ ਪ੍ਰਕ੍ਰਿਤੀ ਸਮਝੀ ਨਹੀਂ ਜਾ ਸਕਦੀਬ੍ਰਹਮਾ ਨੂੰ ਸਮਝਣ ਲਈ ਨਾ ਹੀ ਮਨੁੱਖ ਦਾ ਤਰਕ ਕੰਮ ਕਰ ਸਕਦਾ ਹੈ ਅਤੇ ਨਾ ਹੀ ਇਹ ਮਨੁੱਖੀ ਗਿਆਨ ਇੰਦਰੀਆਂ ਦੀ ਪਹੁੰਚ ਵਿੱਚ ਹੈਬ੍ਰਹਮਾ ਹੀ ਕਰਤਾ-ਧਰਤਾ ਹੈਸਾਰੀ ਸੂਝ ਬ੍ਰਹਮਾ ਵਿੱਚ ਹੀ ਹੈ ਅਤੇ ਉਸ ਤੋਂ ਹੀ ਸਾਰੀ ਜਾਣਕਾਰੀ ਮਿਲਦੀ ਹੈ

ਜੇ ਕੋਈ ਕਹਿੰਦਾ ਹੈ ਕਿ ਮੈਂ ਬ੍ਰਹਮਾ ਬਾਰੇ ਜਾਣਦਾ ਹਾਂ ਤਾਂ ਉਹ ਅਗਿਆਨੀ ਹੈ ਅਤੇ ਉਹ ਕੁਝ ਨਹੀਂ ਜਾਣਦਾ ਹੈਇਸ ਦੇ ਵਿਪਰੀਤ ਜੇ ਕੋਈ ਕਹਿੰਦਾ ਹੈ ਕਿ ਮੈਂ ਬ੍ਰਹਮਾ ਬਾਰੇ ਨਹੀਂ ਜਾਣ ਸਕਦਾ, ਉਹ ਸੱਚ ਕਹਿੰਦਾ ਹੈ ਅਤੇ ਉਸ ਵਿਅਕਤੀ ਨੇ ਬ੍ਰਹਮਾ ਨੂੰ ਠੀਕ ਤਰ੍ਹਾਂ ਸਮਝ ਲਿਆ ਹੈਪਰਮਸਤਿ ਨੂੰ ਸਿਰਫ਼ ਅਨੁਭਵ ਦੁਆਰਾ ਹੀ ਸਮਝਿਆ ਜਾ ਸਕਦਾ ਹੈਆਤਮ-ਸਾਧਨਾ ਨਾਲ ਆਤਮਾ ਨੂੰ ਬਲ ਮਿਲਦਾ ਹੈ

ਆਤਮਾ ਸਵੈ ਅਮਰ ਹੈਜੀਵ ਨੇ ਇਸ ਗੱਲ ਨੂੰ ਸਮਝਣਾ ਹੈ ਅਤੇ ਜੀਵ ਦੀ ਅਮਰਤਾ ਲਈ ਇਹ ਮਸਲਾ ਬਹੁਤ ਮਹੱਤਵ ਰੱਖਦਾ ਹੈ

ਸਾਰੇ ਜੀਵ ਬਿਜਲੀ ਦੇ ਬਲਬਾਂ ਦੀ ਤਰ੍ਹਾਂ ਹਨਉਹਨਾਂ ਸਭ ਨੂੰ ਬਿਜਲੀ-ਊਰਜਾ ਇੱਕੋ ਸੋਮੇ, ਪਰਮਸਤਿ ਤੋਂ ਮਿਲਦੀ ਹੈਪਰੰਤੂ ਜੀਵਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈਪਰਮਸਤਿ ਅਸੀਮ ਹੈ ਜੀਵ ਸੀਮਤ ਗਿਆਨ ਰੱਖਦਾ ਹੈ ਇਸ ਲਈ ਉਹ ਨਹੀਂ ਸਮਝ ਸਕਦਾ ਕਿ ਪਰਮਸਤਿ ਕਿਸ ਤਰ੍ਹਾਂ ਗਿਆਨ ਇੰਦਰੀਆਂ ਚਲਾ ਰਿਹਾ ਹੈ? ਬ੍ਰਹਮਾ ਸਰਵ-ਵਿਆਪਕ ਹੈ ਅਤੇ ਉਹ ਜੀਵਾਂ ਵਰਗਾ ਨਹੀਂ ਹੈ

ਬ੍ਰਹਮਾ ਸਭ ਵਿੱਚ ਵੱਸਦਾ ਹੈ ਅਤੇ ਉਹੀ ਚਾਲਕ ਸ਼ਕਤੀ ਹੈਹਉਮੈ ਦੀ ਕੰਧ ਗਿਰਾਉਣ ਨਾਲ ਹੀ ਜੀਵ ਉਸ ਨੂੰ ਸਮਝ ਸਕਦਾ ਹੈਇਸ ਗੱਲ ਨੂੰ ਇਸ ਉਪਨਿਸ਼ਦ ਵਿੱਚ ਇੱਕ ਰੂਪਕ ਕਥਾ: ਅਗਨੀ, ਵਾਯੂ ਅਤੇ ਇੰਦਰ ਦੁਆਰਾ ਸਮਝਾਇਆ ਗਿਆ ਹੈ

ਇਸ ਉਪਨਿਸ਼ਦ ਅਨੁਸਾਰ ਸਾਰੀ ਸ੍ਰਿਸ਼ਟੀ ਦਾ ਮਾਲਕ ਤੇ ਚਾਲਕ ਬ੍ਰਹਮਾ ਹੈ

ਮੁੰਡਕੋਪਨਿਸ਼ਦ

ਇਸ ਉਪਨਿਸ਼ਦ ਵਿੱਚ ਅੰਗੀਰਾ ਰਿਸ਼ੀ ਆਪਣੇ ਸ਼ਿਸ਼ ਸ਼ੋਨਕ ਨੂੰ ਅਧਿਆਤਮਿਕ ਗਿਆਨ ਦਿੰਦਾ ਹੈ:

ਗਿਆਨ ਦੋ ਤਰ੍ਹਾਂ ਦੇ ਹਨ: ਪਰਾ-ਗਿਆਨ ਅਤੇ ਅਪਰਾ-ਗਿਆਨ

ਸੰਗੀਤ, ਕਰਮ-ਕਾਂਡ, ਵਿਆਕਰਨ, ਨਿਰੁਕਤ ਗਿਆਨ (ਭਾਸ਼ਾ ਦੇ ਨਿਕਾਸ-ਵਿਕਾਸ ਦਾ ਗਿਆਨ), ਛੰਦ ਸ਼ਾਸਤਰ, ਜੋਤਸ਼ ਆਦਿ ਅਪਰਾ ਗਿਆਨ ਹਨਨੀਵੇਂ ਕਿਸਮ ਦੇ ਗਿਆਨ ਹਨਇਹ ਗਿਆਨ ਮਨੁੱਖ ਨੂੰ ਆਤਮਿਕ ਸੇਧ ਦੇਣ ਦੇ ਕਾਬਲ ਨਹੀਂ ਹਨ

ਪਰਾ-ਗਿਆਨ ਉੱਚ ਦਰਜੇ ਦਾ ਗਿਆਨ ਹੈਇਸ ਗਿਆਨ ਰਾਹੀਂ ਅਮਰਤਵ ਦਾ ਬੋਧ ਹੁੰਦਾ ਹੈਸਦੀਵਤਾ ਦੀ ਸੋਝੀ ਹੁੰਦੀ ਹੈਅਨੰਤਤਾ ਦਾ ਗਿਆਨ ਹੁੰਦਾ ਹੈ

ਏਥੇ ਇਹ ਗੱਲ ਸਪਸ਼ਟ ਕਰਨ ਯੋਗ ਹੈ ਕਿ ਵੇਦ-ਗਿਆਨ ਐਨਸਾਈਕਲੋਪੀਡੀਆ ਹੈ, ਗਿਆਨ-ਗੰਗਾ ਹੈ ਜਿਸ ਵਿੱਚ ਵੇਦ-ਕਾਲ ਦਾ ਸਮਸਤ ਗਿਆਨ ਸ਼ਾਮਲ ਹੈਪੱਥਰ-ਪੂਜਾ ਤੋਂ ਲੈ ਕੇ ਬਹੁ-ਦੇਵਵਾਦ, ਏਕ-ਈਸ਼ਵਰਵਾਦ, ਸਰਵ-ਈਸ਼ਵਰਵਾਦ ਅਤੇ ਅਦਵੈਤਵਾਦ ਤੱਕ ਦਾ ਗਿਆਨ ਹੈਕਰਮ-ਕਾਂਡਾਂ ਦੇ ਮੰਤਰ ਦਰਜ ਹਨ

ਮੁੰਡਕੋਪਨਿਸ਼ਦ ਅਨੁਸਾਰ ਕਰਮ-ਕਾਂਡ ਅਤੇ ਯੱਗ (ਬਲੀ) ਲੋਕਾਂ ਨੂੰ ਚੱਕਰਾਂ ਵਿੱਚ ਪਾਉਂਦੇ ਹਨ, ਅਤੇ ਪਰਮ-ਲਕਸ਼ ਵੱਲ ਨਹੀਂ ਲੈ ਕੇ ਜਾਂਦੇਇਹ ਸਿਰਫ਼ ਆਤਮ-ਗਿਆਨ ਹੈ ਜਿਹੜਾ ਪਰਮਸਤਿ ਦੇ ਬੋਧ ਲਈ ਰਾਹਨੁਮਾਈ ਕਰ ਸਕਦਾ ਹੈਆਤਮ ਗਿਆਨ ਲਈ ਲਾਜ਼ਮੀ ਹੈ ਕਿ ਮਨੁੱਖ ਮੋਹ-ਮਾਇਆ ਅਤੇ ਤ੍ਰਿਸ਼ਨਾਵਾਂ ਦਾ ਤਰਿਸਕਾਰ ਕਰੇਦੁਨਿਆਵੀ ਵਸਤੂਆਂ ਦੀ ਪ੍ਰਕ੍ਰਿਤੀ ਛਿਣ-ਭੰਗਰ ਹੈਥੋੜ੍ਹ-ਚਿਰੀ ਹੈਇਹਨਾਂ ਨਾਲ ਪਿਆਰ ਕਾਹਦਾ?

ਇਸ ਉਪਨਿਸ਼ਦ ਦੇ ਆਤਮਿਕ ਗਿਆਨ ਅਨੁਸਾਰ:

ਬ੍ਰਹਿਮੰਡ ਵਿੱਚ ਸਾਰੀ ਮਾਇਆ ਸਰਵ-ਵਿਆਪਕ, ਨਿਰਾਕਾਰ, ਕਾਰਨ-ਰਹਿਤ, ਅਨਾਦਿ ਦੀ ਰਚਨਾ ਹੈ ਸੂਰਜ, ਚੰਦ ਅਤੇ ਸਾਰੀਆਂ ਦਿਸ਼ਾਵਾਂ, ਸਾਰੇ ਗਿਆਨ, ਸਾਰੇ ਜੀਵਾਂ ਦੀਆਂ ਆਤਮਾਵਾਂ ਸਰਵ-ਵਿਆਪੀ ਬ੍ਰਹਮਾ ਦੇ ਅੰਸ਼ ਹਨ ਅਤੇ ਸਰੂਪ ਹਨਸਾਰੇ ਜੀਵ ਅਤੇ ਸਾਰੇ ਗੁਣ, ਕਰਮ ਅਤੇ ਕਿਰਿਆਵਾਂ ਉਸ ਪਰਮ-ਸ਼ਕਤੀਮਾਨ ਦੇ ਸਰੂਪ ਹਨ2-(1)-4

ਪਰਮਸਤਿ ਸਾਰੇ ਜੀਵਾਂ ਵਿੱਚ ਵੱਸਦਾ ਹੈ ਅਤੇ ਉਹੀ ਉਹਨਾਂ ਦੀਆਂ ਅਗਿਆਨਤਾ ਦੀਆਂ ਗੰਢਾਂ ਜਿਹੜੀਆਂ ਉਹਨਾਂ ਨੂੰ ਬੰਨ੍ਹ ਕੇ ਰੱਖਦੀਆਂ ਹਨ, ਨੂੰ ਕੱਟਦਾ ਹੈਮਨੁੱਖ ਦੀ ਅਗਿਆਨਤਾ ਹੀ ਹੈ ਜਿਹੜੀ ਮਨੁੱਖ ਨੂੰ ਕੁਰਾਹੇ ਪਾਉਂਦੀ ਹੈ ਅਤੇ ਪਰਮਸਤਿ ਤੋਂ ਲਾਂਭੇ ਲੈ ਜਾਂਦੀ ਹੈ

ਪਰਮਸਤਿ ਮਨੁੱਖ ਦੇ ਅੰਦਰ ਨਿਵਾਸ ਕਰਦਾ ਹੈਉਸ ਦੇ ਹਿਰਦੇ ਦੀ ਗੁਫ਼ਾ ਵਿੱਚ ਵੱਸਦਾ ਹੈਸੰਸਾਰ ਅੰਦਰ ਜੋ ਕੁਝ ਵੀ ਗਤੀਸ਼ੀਲ ਹੈ ਅਤੇ ਜੀਵਾਂ ਵਿੱਚ ਜੋ ਪਰਾਨ ਚੱਲਦੇ ਹਨ, ਉਸੇ ਦੀ ਗਤੀ ਵਿੱਚ ਹਨ ਅਤੇ ਉਸੇ ਵਿੱਚ ਵੱਸਦੇ ਹਨਉਹ ਪ੍ਰਤੱਖ ਹੈ, ਸਾਕਾਰ ਹੈਮਨੁੱਖ ਦੇ ਮਨ ਦੇ ਸੰਕਲਪ, ਅਨੁਭਵ, ਵਿਚਾਰ ਉਸ ਦੀ ਸੱਤਾ ਤੋਂ ਹੀ ਉਤਪੰਨ ਹੋਏ ਹਨਸਾਰੀ ਹੋਂਦ ਉਸੇ ਦਾ ਹੀ ਬਲ ਹੈਸਾਰੀ ਹੋਂਦ ਹੀ ਉਹ ਹੈ ਇਹ ਗਿਆਨ ਅਮਰਤਵ ਦਾ ਰਾਹ ਦਿਖਾਉਂਦਾ ਹੈ

ਜਦੋਂ ਇਹ ਸੋਝੀ ਹੋ ਜਾਂਦੀ ਹੈ ਕਿ ਉਹ ਸਾਡੇ ਵਿੱਚ ਵੱਸਦਾ ਹੈਉਹ ਸਰਵ-ਵਿਆਪੀ ਹੈ ਅਤੇ ਸਿਰਫ਼ ਉਸੇ ਦੀ ਹੀ ਹੋਂਦ ਹੈ ਤਾਂ ਸਾਰੇ ਮੋਹ ਸਮਾਪਤ ਹੋ ਜਾਂਦੇ ਹਨਸਾਰੇ ਦੁੱਖ ਅਲੋਪ ਹੋ ਜਾਂਦੇ ਹਨਦੁੱਖ-ਸੁੱਖ ਉਦੋਂ ਤੱਕ ਹਨ ਜਦ ਤੱਕ ਮਨੁੱਖ ਨੂੰ ਇਹ ਸਪਸ਼ਟਤਾ ਨਹੀਂ ਹੋ ਜਾਂਦੀ ਕਿ ਉਹ ਤਾਂ ਸਾਡੇ ਵਿੱਚ ਵੱਸਦਾ ਹੈਉਹ ਦੂਰ ਨਹੀਂ ਹੈ ਹਰ ਥਾਂ, ਹਰ ਥਾਂ ਉਹੀ, ਉਹ ਹੈ

ਮਨੁੱਖ ਦੀ ਅੰਤਰੀ ਪਵਿੱਤਰਤਾ ਲਈ ਤ੍ਰਿਸ਼ਨਾਵਾਂ ਤੋਂ ਛੁਟਕਾਰਾ ਹਾਸਲ ਕਰਨਾ ਹੈਇਸ ਉਪਨਿਸ਼ਦ ਦਾ ਕਥਨ ਹੈ:

ਸਤਿ, ਤਪ, ਗਿਆਨ-ਬੋਧ ਅਤੇ ਪਵਿੱਤਰਤਾ ਬ੍ਰਹਮਾ ਦੀ ਅੰਤਰ ਪ੍ਰਾਪਤੀ ਲਈ ਜ਼ਰੂਰੀ ਸਾਧਨ ਹਨਹਿਰਦੇ ਨੂੰ ਦੋਸ਼ ਰਹਿਤ ਕਰਨ ਨਾਲ ਬ੍ਰਹਮਾ ਉਜਾਗਰ ਹੁੰਦਾ ਹੈਮਨੁੱਖ ਦੇ ਅੰਦਰ ਉਸ ਦੀ ਰੋਸ਼ਨੀ ਦਿਖਾਈ ਦਿੰਦੀ ਹੈ3(1)-5

ਜਿੱਤ ਸਤਿ ਦੀ ਹੈ ਅਸਤਿ ਦੀ ਨਹੀਂਸਤਿ ਦਾ ਰਾਹ ਪਰਮਸਤਿ ਦਾ ਰਾਹ ਹੈਈਸ਼ਵਰ-ਗਿਆਨ ਇੰਦਰੀਆਂ ਰਾਹੀਂ ਨਹੀਂ, ਮਨ ਦੁਆਰਾ ਪ੍ਰਾਪਤ ਹੁੰਦਾ ਹੈਮਨ ਗਿਆਨ ਇੰਦਰੀਆਂ ਨੂੰ ਕੰਟਰੋਲ ਕਰਦਾ ਹੈਮਨ ਜਦ ਗਿਆਨ ਇੰਦਰੀਆਂ ਦੀ ਖਿੱਚ ਤੋਂ ਮੁਕਤ ਹੋ ਜਾਂਦਾ ਅਤੇ ਆਪਣੇ ਆਪ ਵਿੱਚ ਪੂਰਨ ਸੁਤੰਤਰ ਹੋ ਜਾਂਦਾ ਹੈ ਤਾਂ ਹੀ ਮਨੁੱਖ ਪਰਮ-ਆਨੰਦ ਸਰੂਪ ਹੋ ਸਕਦਾ ਹੈ

ਮਨੁੱਖ ਅੰਦਰ ਪਰਮਸਤਿ ਗਿਆਨ ਲਈ ਅੰਤਰੀ ਤਾਂਘ ਹੋਣੀ ਜ਼ਰੂਰੀ ਹੈਪਰਮਸਤਿ ਦੀ ਤਾਂਘ, ਮਨੁੱਖ ਦੀਆਂ ਇੱਛਿਆਵਾਂ ਅਤੇ ਮੋਹ-ਮਾਇਆ ਨੂੰ ਨਾਸ ਕਰਦੀ ਹੈ ਅਤੇ ਆਤਮ ਬੋਧ ਦਿੰਦੀ ਹੈ

ਇਸ ਉਪਨਿਸ਼ਦ ਵਿੱਚ ਪਰਾ-ਗਿਆਨ ਅਤੇ ਅਪਰਾ-ਗਿਆਨ ਤੇ ਚਾਨਣ ਪਾਇਆ ਗਿਆ ਹੈਪਰਾ ਗਿਆਨ ਮਨੁੱਖ ਲਈ ਆਤਮ ਗਿਆਨ ਦਾ ਪ੍ਰਮੁੱਖ ਸੋਮਾ ਹੈ ਅਤੇ ਕਲਿਆਣਕਾਰੀ ਹੈਪਰਮਾਤਮਾ ਦੀ ਪ੍ਰਕ੍ਰਿਤੀ ਅਦਵੈਤ ਸਰੂਪ ਹੈ।     

ਸ਼ਵੇਤਾਸ਼ਵਤਰੋਪਨਿਸ਼ਦ

ਇਸ ਉਪਨਿਸ਼ਦ ਅਨੁਸਾਰ:

ਆਤਮਾ, ਭੌਤਕ ਪ੍ਰਕ੍ਰਿਤੀ ਅਤੇ ਉਸ ਦੀ ਲੀਲਾ ਦੇ ਖੇਤਰ ਉੱਪਰ ਈਸ਼ਵਰ ਦਾ ਰਾਜ ਹੈਮਨੁੱਖ ਚਿੰਤਨ ਅਤੇ ਨਿਰੰਤਰ ਧਿਆਨ ਦੁਆਰਾ ਇਹਨਾਂ ਤਿੰਨ ਭਾਵਾਂ: ਈਸ਼ਵਰ, ਪ੍ਰਕ੍ਰਿਤੀ (ਕੁਦਰਤ) ਅਤੇ ਆਤਮਾ ਦੇ ਸਤਿ ਸੁਭਾ ਨੂੰ ਜਾਣ ਕੇ ਸੰਸਾਰਕ ਮਾਇਆ ਤੋਂ ਮੁਕਤ ਹੋ ਜਾਂਦਾ ਹੈ। (1)-10

ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਵੱਸਦਾ ਹੈਹਿਰਦੇ ਅਤੇ ਬੁੱਧੀ ਦੋਨਾਂ ਦੇ ਮਿਲਾਪ ਨਾਲ ਮਨ ਨੂੰ ਕੰਟਰੋਲ ਕਰਕੇ ਧਿਆਨ ਦੁਆਰਾ ਪਰਮਾਤਮਾ ਦਾ ਬੋਧ ਹੁੰਦਾ ਹੈ ਅਤੇ ਅਮਰਤਵ ਦੀ ਪ੍ਰਾਪਤੀ ਹੁੰਦੀ ਹੈਈਸ਼ਵਰ ਅੱਖਾਂ ਦੁਆਰਾ ਨਹੀਂ ਦੇਖਿਆ ਜਾ ਸਕਦਾਕਿਉਂਕਿ ਪਰਮਾਤਮਾ ਹਿਰਦੇ ਵਿੱਚ ਵੱਸਦਾ ਹੈ, ਇਸ ਵਾਸਤੇ ਹਿਰਦੇ ਦੁਆਰਾ ਹੀ ਦੇਖਿਆ ਜਾ ਸਕਦਾ ਹੈ

ਸਾਰੀ ਮਾਇਆ ਪਰਮਾਤਮਾ ਦੀ ਹੀ ਮਹਿਮਾ ਹੈਪਰਮਾਤਮਾ ਹੀ ਉਸ ਨੂੰ ਚਲਾ ਰਿਹਾ ਹੈਸਾਰੇ ਜੀਵਾਂ ਵਿੱਚ ਉਹੀ ਲੁਪਤ ਹੈਉਹ ਸਰਵਵਿਆਪੀ ਹੈ ਬ੍ਰਹਿਮੰਡ ਵਿੱਚ ਸਾਰੀਆਂ ਕਿਰਿਆਵਾਂ ਦਾ ਮਾਲਕ ਹੈਉਹ ਅੰਤਰਜਾਮੀ ਅਤੇ ਨਿਰਗੁਣ ਹੈਉਹ ਨਿਰਮਲ ਹੈ ਅਤੇ ਨਿਰੰਜਨ ਹੈਅੰਗ ਰਹਿਤ ਹੈ ਅਤੇ ਸ਼ਾਂਤ-ਚਿੱਤ ਹੈ

ਇਹ ਉਪਨਿਸ਼ਦ ਵੇਦਾਂਤ-ਦਰਸ਼ਨ ਦੀ ਵਿਆਖਿਆ ਕਰਦਾ ਦਿਖਾਈ ਦਿੰਦਾ ਹੈ

ਤੈਤ੍ਰੀਉਪਨਿਸ਼ਦ

ਇਸ ਉਪਨਿਸ਼ਦ ਵਿੱਚ ਵਿੱਦਿਆਰਥੀਆਂ ਦੀ ਵਿੱਦਿਆ ਸਮਾਪਤ ਹੋਣ ਮੌਕੇ ਦਾ ਇੱਕ ਵਿਦਾਇਗੀ ਭਾਸ਼ਨ ਪ੍ਰਾਪਤ ਹੈ ਜਿਸ ਵਿੱਚ ਆਚਾਰੀਆ ਆਪਣੇ ਸ਼ਿਸ਼ਾਂ ਨੂੰ ਉਪਦੇਸ਼ ਦਿੰਦਾ ਹੈ:

ਸੱਚ ਬੋਲੋਆਪਣੇ ਫ਼ਰਜ਼ਾਂ ਦਾ ਪਾਲਣ ਕਰੋਵੇਦਾਂ ਦਾ ਹਰ ਰੋਜ਼ ਅਭਿਆਸ ਕਰੋਇਸ ਵਿੱਚ ਕੋਤਾਹੀ ਨਹੀਂ ਹੋਣੀ ਚਾਹੀਦੀਤੁਸੀਂ ਆਚਾਰੀਆ ਤੋਂ ਅਲੱਗ ਹੋ ਰਹੇ ਹੋਵਿਆਹ ਕਰ ਕੇ ਸੰਤਾਨ ਪੈਦਾ ਕਰੋਸਤਿ ਅਤੇ ਧਰਮ ਤੋਂ ਥਿੜਕਣਾ ਨਹੀਂਸਮਾਜਿਕ ਅਰਥਚਾਰੇ ਲਈ ਉਪਯੋਗੀ ਕੰਮ ਕਰੋਮਹਾਨਤਾ ਪ੍ਰਾਪਤ ਕਰੋ ਅਤੇ ਜੋ ਕੁਝ ਸਿੱਖਿਆ ਹੈ ਉਸ ਨੂੰ ਸਾਵਧਾਨੀ ਨਾਲ ਯਾਦ ਰੱਖੋ

ਉਪਰੋਕਤ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਸਿੱਖਿਆ ਪਰਣਾਲੀ ਵਿੱਦਿਆਰਥੀਆਂ ਨੂੰ ਅਮਲੀ ਜ਼ਿੰਦਗੀ ਲਈ ਤਿਆਰ ਕਰਦੀ ਸੀ ਅਤੇ ਸਦਾਚਾਰਿਕ ਮੁੱਲਾਂ ਨੂੰ ਬੜ੍ਹਾਵਾ ਦਿੰਦੀ ਸੀ

ਵਿੱਦਿਆ ਮਾਤਾ-ਪਿਤਾ, ਆਂਢੀ-ਗੁਆਂਢੀ, ਗੁਰੂਆਂ, ਮਹਿਮਾਨਾਂ ਅਤੇ ਬਜ਼ੁਰਗਾਂ ਨੂੰ ਪਰਮਾਤਮਾ ਸਮਾਨ ਆਦਰ ਕਰਨਾ ਸਿਖਾਉਂਦੀ ਸੀਚੰਗਿਆਈ ਅਤੇ ਬੁਰਾਈ ਦਾ ਅੰਤਰ ਸਮਝਣ ਤੇ ਜ਼ੋਰ ਦਿੰਦੀ ਸੀ

ਇਸ ਉਪਨਿਸ਼ਦ ਦੀ ਤੀਜੀ ਵੱਲੀ ਵਿੱਚ ਵਰੁਨ ਆਪਣੇ ਪੁੱਤਰ ਭਰਿਗੂ ਨੂੰ ਉਪਦੇਸ਼ ਦਿੰਦਾ ਹੈ:

ਜੇ ਤੁਹਾਡੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਵੇ ਕਿ ਕਿਹੜੀ ਗੱਲ ਠੀਕ ਹੈ ਅਤੇ ਕਿਹੜੀ ਗੱਲ ਗ਼ਲਤ ਹੈ ਤਾਂ ਆਪਣੇ ਆਸ-ਪਾਸ ਰਹਿੰਦੇ ਸੱਜਣ ਅਤੇ ਧਰਮੀ ਬਜ਼ੁਰਗਾਂ ਦੇ ਪੈੜ-ਚਿੰਨ੍ਹਾਂ ਤੇ ਚੱਲੋ ਇਹੀ ਅਸੂਲ ਹੈ ਅਤੇ ਉਪਦੇਸ਼ ਹੈ। (1)-11

ਇਹ ਉਪਨਿਸ਼ਦ ਭੋਜਨ ਦੀ ਮਹਾਨਤਾ ਪੇਸ਼ ਕਰਦਾ ਹੈ ਕਿ ਭੋਜਨ ਬ੍ਰਹਮਾ ਹੈਇਸ ਦਾ ਆਦਰ ਕਰਨਾ ਚਾਹੀਦਾ ਹੈਭੋਜਨ ਦੀ ਨਿੰਦਾ ਨਾ ਕਰੋਸਾਰੇ ਜੀਵ ਭੋਜਨ ਤੋਂ ਹੀ ਪੈਦਾ ਹੋਏ ਹਨਭੋਜਨ ਨਾਲ ਹੀ ਜਹਾਨ ਹੈਸਾਨੂੰ ਭੋਜਨ ਸੁੱਟਣਾ ਨਹੀਂ ਚਾਹੀਦਾਅੰਨ ਜ਼ਿਆਦਾ ਪੈਦਾ ਕਰੋਮੌਤ ਤੋਂ ਪਿੱਛੋਂ ਹਰ ਕੋਈ ਇੱਕ ਦੂਸਰੇ ਦਾ ਭੋਜਨ ਹੈ

ਇਹ ਉਪਨਿਸ਼ਦ ਸਮਾਜਿਕ ਜੀਵਨ ਲਈ ਆਦਰਸ਼ਕ ਮੁੱਲ ਨਿਰਧਾਰਤ ਕਰਦਾ ਹੈ। 

ਛਾਂਦੋਗੋਪਨਿਸ਼ਦ

ਇਸ ਉਪਨਿਸ਼ਦ ਵਿੱਚ ਪ੍ਰਾਚੀਨ ਸਮੇਂ ਤੋਂ ਚੱਲਿਆ ਆ ਰਿਹਾ ਇੱਕ ਮਹੱਤਵਪੂਰਨ ਸਵਾਲ ਉੱਠਾਇਆ ਗਿਆ ਹੈਕੀ ਬ੍ਰਹਿਮੰਡ ਦਾ ਕੋਈ ਆਦਿ-ਕਾਰਨਸੀ? ਇਸ ਦਾ ਮਤਲਬ ਇਹ ਹੈ ਕਿ ਕੀ ਸੰਸਾਰ-ਰਚਨਾ ਦਾ ਕੋਈ ਕਾਰਨ ਸੀ ਜਿਸ ਨੂੰ ਮੂਲ-ਕਾਰਨ ਦਾ ਨਾਂ ਦਿੱਤਾ ਜਾ ਸਕੇ?

ਇਸ ਸਬੰਧ ਵਿੱਚ ਉੱਤਰ ਲੱਭਣ ਲਈ ਅਸੀਂ ਕਾਰਨ ਦੀ ਖੋਜ ਕਰਦੇ ਹੋਏ ਕਾਰਨਾਂ ਦੀ ਸੰਗਲੀ ਦੇ ਪਿੱਛੇ ਦੀ ਤਰਫ਼ ਜਾਂਦੇ ਹਾਂਜਦ ਕਾਰਨਾਂ ਦਾ ਸਿਲਸਿਲਾ ਮੁੱਕਣ ਵਿੱਚ ਹੀ ਨਹੀਂ ਆਉਂਦਾ ਅਤੇ ਅਮੁੱਕ ਬਣਦਾ ਦਿਖਾਈ ਦਿੰਦਾ ਹੈ ਤਾਂ ਕੀ ਅਸੀਂ ਇਹ ਕਾਰਨਸਿਧਾਂਤ ਛੱਡ ਦਈਏ ਅਤੇ ਇਹ ਕਹਿ ਦਈਏ ਕਿ ਸੰਸਾਰ-ਰਚਨਾ ਸਿਫ਼ਰ ਤੋਂ ਅਰੰਭ ਹੋਈ ਹੈ?

ਸਵਾਲ ਗੰਭੀਰ ਹੈ ਪਰੰਤੂ ਸਿਫ਼ਰਵਾਲਾ ਜਵਾਬ ਨਿਰਾਧਾਰ ਹੈਰਿਸ਼ੀਆਂ ਦਾ ਕਹਿਣਾ ਹੈ ਕਿ ਇਹ ਨਹੀਂ ਹੋ ਸਕਦਾਸਿਫ਼ਰ ਤੋਂ ਤਾਂ ਸਿਫ਼ਰ ਹੀ ਪੈਦਾ ਹੋਵੇਗਾਨਿਰਜੀਵ ਤੋਂ ਜੀਵ ਦੀ ਸ੍ਰਿਸ਼ਟੀ ਨਹੀਂ ਬਣ ਸਕਦੀਇਹ ਗੱਲ ਹੋਰ ਵੀ ਮੁਸ਼ਕਲ ਹੈ ਕਿ ਨਿਰਜੀਵ ਤੋਂ ਚੇਤਨ ਸ੍ਰਿਸ਼ਟੀ ਦੀ ਰਚਨਾ ਹੋਵੇਫਿਰ ਸਿੱਟੇ ਤੇ ਪਹੁੰਚਣ ਲਈ ਸਾਨੂੰ ਇਹ ਮੰਨਣਾ ਪਵੇਗਾ ਕਿ ਸਤਿਆਦਿ-ਕਾਰਨ ਹੈਇਹ ਸਤਿਹੈ ਜਿਸ ਤੋਂ ਜੱਗ-ਰਚਨਾ ਹੋਈ ਹੈ

ਸਤਿਦਾ ਹੀ ਸੰਕਲਪ ਹੈ ਕਿ ਇਸ ਰਚਨਾ ਦਾ ਵਿਸਤਾਰ ਹੋਵੇ ਅਤੇ ਬਹੁ-ਗੁਣਨ ਅਵਸਥਾ ਧਾਰਨ ਕਰੇਸਤਿਤੋਂ ਰੋਸ਼ਨੀ ਪੈਦਾ ਹੋਈਰੋਸ਼ਨੀ ਦੀ ਆਤਮਾ ਦੀ ਇੱਛਿਆ ਤੋਂ ਪਾਣੀ ਦੀ ਉਤਪਤੀ ਹੋਈਪਾਣੀ ਦੀ ਆਤਮਾ ਦੀ ਇੱਛਿਆ ਰਾਹੀਂ ਅਨੇਕ ਕਿਸਮ ਦੇ ਜੀਵ-ਜੰਤੂ ਪੈਦਾ ਹੋਏ ਅਤੇ ਵੱਧਣ-ਫੁੱਲਣ ਦੀ ਪ੍ਰਕਿਰਿਆ ਵਿੱਚ ਪੈ ਗਏ

ਅਸੀਂ ਭਲੀ-ਭਾਂਤ ਜਾਣ ਸਕਦੇ ਹਾਂ ਕਿ ਆਧੁਨਿਕ ਵਿਗਿਆਨ: ਭੌਤਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਆਦਿ ਜੱਗ-ਰਚਨਾ ਬਾਰੇ ਕਾਰਨ-ਸਿਧਾਂਤ ਦੀ ਵਿਆਖਿਆ ਕਰਨ ਦੇ ਅਸਮਰੱਥ ਹਨਇੱਕ ਮਹਾਨ ਭੌਤਕ ਵਿਗਿਆਨੀ, ਸਰ ਜੇਮਜ਼ ਜੀਨਜ਼ ਦਾ ਕਥਨ ਹੈ, “ਆਧੁਨਿਕ ਵਿਗਿਆਨ ਵੀ ਇਸੇ ਨਤੀਜੇ ਤੇ ਪਹੁੰਚਿਆ ਹੈ ਕਿ ਜੱਗ-ਰਚਨਾ ਦੇ ਪਿੱਛੇ ਜੋ ਸਤਿ ਹੈ, ਉਸ ਤੱਕ ਪਹੁੰਚਣਾ ਅਸੰਭਵ ਹੈਜੱਗ-ਰਚਨਾ ਦੀ ਮਾਇਆ ਸਬੰਧੀ ਰਸਾਇਣ ਵਿਗਿਆਨ ਅਤੇ ਦੂਜੇ ਹੋਰ ਨੇਮ ਦ੍ਰਿਸ਼ਟ ਮਾਇਆ ਦਾ ਵਰਗੀਕਰਨ (ਵਰਗਾਂ/ਸ਼੍ਰੇਣੀਆਂ ਵਿੱਚ ਵੰਡਣਾ) ਅਤੇ ਸਰਲੀਕਰਨ (ਸੂਝ ਲਈ ਸੌਖਾ ਕਰਨਾ) ਹੀ ਕਰਦੇ ਹਨ ਇਸ ਤੋਂ ਵੱਧ ਹੋਰ ਕੁਝ ਨਹੀਂ

ਛਾਂਦੋਗੋਪਨਿਸ਼ਦ ਵਿੱਚ ਸ਼ਵੇਤਕੇਤੂ ਅਤੇ ਉਸ ਦੇ ਪਿਤਾ, ਉੱਦਾਲਕ ਵਿਚਾਲੇ ਵਾਰਤਾਲਾਪ ਉਪਲਬਧ ਹੈਸ਼ਵੇਤਕੇਤੂ ਨੇ ਆਪਣੇ ਪਿਤਾ ਨੂੰ ਸਵਾਲ ਕੀਤਾ ਕਿ ਸਤਿਤੋਂ ਸੰਪੂਰਨ ਸੰਸਾਰ ਦੀ ਰਚਨਾ ਕਿਸ ਤਰ੍ਹਾਂ ਹੋ ਸਕਦੀ ਹੈ? ਪਿਤਾ ਪੁੱਤਰ ਨੂੰ ਸਮਝਾਉਂਦਾ ਹੈ:

ਉੱਦਾਲਕ ਨੇ ਕਿਹਾ,“ਗੁੱਲਰ ਦੇ ਵੱਡੇ ਦਰੱਖ਼ਤ ਦਾ ਇੱਕ ਫਲ ਲਿਆਉ
ਲੈ ਆਇਆ, ਪਿਤਾ ਜੀ,” ਸ਼ਵੇਤਕੇਤੂ ਨੇ ਕਿਹਾ
ਇਹ ਨੂੰ ਤੋੜੋ। ਇਸ ਵਿੱਚ ਕੀ ਦਿਖਾਈ ਦਿੰਦਾ ਹੈ?”
ਇਹ ਛੋਟੇ-ਛੋਟੇ ਬੀਜ ਦਿਖਾਈ ਦਿੰਦੇ ਹਨ
ਇਸ ਦੇ ਇੱਕ ਬੀਜ ਨੂੰ ਭੰਨੋ
ਪਿਤਾ ਜੀ, ਭੰਨ ਦਿੱਤਾ
ਇਸ ਦੇ ਅੰਦਰ ਕੀ ਦੇਖਦੇ ਹੋ?”
ਕੁਝ ਨਹੀਂ,” ਪੁੱਤਰ ਨੇ ਉੱਤਰ ਦਿੱਤਾ
ਫਿਰ ਵੀ ਇਸ ਛੋਟੇ ਜਿਹੇ ਬੀਜ ਦੇ ਸੂਖਮ ਤੱਤ ਅੰਦਰ ਵੱਡੀਆਂ-ਵੱਡੀਆਂ ਸ਼ਾਖ਼ਾਵਾਂ ਵਾਲਾ ਵਿਸ਼ਾਲ ਦਰਖ਼ਤ ਮੌਜੂਦ ਹੈ ਜਿਹੜਾ ਤੈਨੂੰ ਦਿਖਾਈ ਨਹੀਂ ਦਿੰਦਾਕੀ ਤੈਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਹੈ? ਏਸੇ ਤਰ੍ਹਾਂ ਸਾਰੀ ਸੰਸਾਰਕ ਹੋਂਦ ਸਤਿਵਿੱਚ ਸਮਾਈ ਹੋਈ ਹੈ ਤੂੰ ਵੀ ਉਹੀ ਸਤਿਹੈਪਿਆਰੇ ਬੱਚੇ, ਵਿਸ਼ਵਾਸ ਕਰ ਕਿ ਤੂੰ ਵੀ ਉਹੀ ਹੈ” 6-(12)-1,3

ਦੂਸਰਾ ਸਵਾਲ: ਜੇ ਸਤਿਹੀ ਸਰਵਵਿਆਪੀ ਕਾਰਨ ਹੈ ਤਾਂ ਸਪਸ਼ਟ ਦਿਖਾਈ ਕਿਉਂ ਨਹੀਂ ਦਿੰਦਾ?”

ਜਿਵੇਂ ਨਮਕ ਦੀ ਡਲੀ ਪਾਣੀ ਵਿੱਚ ਘੁਲ ਜਾਂਦੀ ਹੈ ਅਤੇ ਗ਼ਾਇਬ ਹੋ ਜਾਂਦੀ ਹੈ, ਉਸੇ ਤਰ੍ਹਾਂ ਸਤਿਸੰਸਾਰ ਵਿੱਚ ਨਜ਼ਰਾਂ ਤੋਂ ਉਹਲੇ ਹੋ ਗਿਆ ਹੈ ਪਰੰਤੂ ਫਿਰ ਵੀ ਜਗਤ ਦੇ ਹਰ ਕਣ-ਕਣ ਵਿੱਚ ਸਮਾਇਆ ਹੋਇਆ ਹੈ ਜਿਵੇਂ ਨਮਕ ਪਾਣੀ ਦੇ ਹਰੇਕ ਅੰਸ਼ ਵਿੱਚ ਮੌਜੂਦ ਹੈ

ਤੀਸਰਾ ਸਵਾਲ: ਅਸੀਂ ਅਪ੍ਰਤੱਖ ਸਤਿ ਦਾ ਗਿਆਨ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ?”

ਇਸ ਗੱਲ ਨੂੰ ਸਮਝਣ ਲਈ ਮਨੁੱਖ ਦੀ ਹਾਲਤ ਉਸੇ ਤਰ੍ਹਾਂ ਦੀ ਹੈ ਜਿਵੇ ਡਾਕੂ ਕਿਸੇ ਆਦਮੀ ਨੂੰ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਉਸ ਦੇ ਦੇਸ਼ ਤੋਂ ਦੂਰ ਲੈ ਗਏ ਹੋਣਕੋਈ ਮਿੱਤਰ ਉਸ ਦੀਆਂ ਅੱਖਾਂ ਤੋਂ ਪੱਟੀ ਖੋਲ੍ਹ ਦਿੰਦਾ ਹੈਉਹ ਆਦਮੀ ਹੌਲੀ-ਹੌਲੀ ਦੇਖਣ ਲਗਦਾ ਹੈ ਅਤੇ ਪੁੱਛਦਾ-ਪੁੱਛਦਾ ਘਰ ਪਹੁੰਚ ਜਾਂਦਾ ਹੈ

ਉਸੇ ਤਰ੍ਹਾਂ ਇੱਕ ਚੰਗਾ ਉਪਦੇਸ਼ਕ ਸਤਿਦੇ ਖੋਜੀ ਨੂੰ ਰਾਹ ਦਿਖਾਉਂਦਾ ਹੈਆਦਮੀ ਦੀ ਤ੍ਰਿਸ਼ਨਾ-ਰੂਪੀ ਬੰਨ੍ਹੀ ਪੱਟੀ ਨੂੰ ਢਿੱਲਾ ਕਰਨ ਵਿੱਚ ਸਹਾਇਤਾ ਕਰਦਾ ਹੈਇਹ ਤ੍ਰਿਸ਼ਨਾਵਾਂ ਡਾਕੂ ਹਨ ਅਤੇ ਉਪਦੇਸ਼ਕ ਆਦਮੀ ਨੂੰ ਉਨ੍ਹਾਂ ਤੋਂ ਆਜ਼ਾਦ ਕਰਵਾਉਂਦਾ ਹੈਜਦੋਂ ਤ੍ਰਿਸ਼ਨਾਵਾਂ ਅਤੇ ਮੋਹ ਦੀ ਪੱਟੀ ਜਿਸ ਨੇ ਆਦਮੀ ਨੂੰ ਅੰਨ੍ਹਾ ਕੀਤਾ ਹੋਇਆ ਸੀ, ਉਸ ਦੀਆਂ ਅੱਖਾਂ ਤੋਂ ਉੱਤਰ ਜਾਂਦੀ ਹੈ, ਉਹ ਫਿਰ ਤੋਂ ਸੁਜਾਖਾ ਹੋ ਜਾਂਦਾ ਹੈ ਅਤੇ ਸਤਿਦਾ ਰਾਹ ਲੱਭ ਲੈਂਦਾ ਹੈਇਸ ਦੇ ਪਿੱਛੋਂ ਤਾਂ ਸਿਰਫ਼ ਕੁਦਰਤੀ ਮੌਤ ਦੀ ਹੀ ਉਡੀਕ ਰਹਿ ਜਾਂਦੀ ਹੈ6(14)-1,3

ਇਸ ਉਪਨਿਸ਼ਦ ਵਿੱਚ ਅਤੀਅੰਤ ਜ਼ਰੂਰੀ ਵਿਸ਼ਿਆਂ: ਜੱਗ-ਰਚਨਾ ਦਾ ਆਦਿ-ਕਾਰਨ, ਸਤਿ ਦੀ ਅਪ੍ਰਤੱਖਤਾ ਅਤੇ ਸਤਿ ਦੀ ਗਿਆਨ ਪ੍ਰਾਪਤੀ ਦੇ ਰਹੱਸ ਤੋਂ ਪਰਦਾ ਚੁੱਕਿਆ ਗਿਆ ਹੈ

ਉਪਨਿਸ਼ਦਾਂ ਦੀ ਉਪਰੋਕਤ ਚਰਚਾ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਉਪਨਿਸ਼ਦਾਂ ਦੇ ਰਿਸ਼ੀ ਰਹੱਸਾਂ ਦਾ ਹੱਲ ਲਭਦੇ ਰਹੇ ਅਤੇ ਆਮ ਗਿਆਨ ਤੋਂ ਉੱਪਰ ਸਤਿ ਦੇ ਗਿਆਨ ਦੀ ਖੋਜ ਕਰਦੇ ਰਹੇਉਹਨਾਂ ਰਹੱਸਾਂ ਦੇ ਵਿਸ਼ੇ ਸਨ: ਸਰਵ-ਗਿਆਤਾ ਕੌਣ ਹੈ? ਆਤਮਾ ਕੀ ਹੈ? ਮੌਤ ਕੀ ਹੈ? ਮੇਰੇ ਮਨ ਨੂੰ ਕੌਣ ਸੁਚੇਤ ਕਰਦਾ ਹੈ? ਕੀ ਜ਼ਿੰਦਗੀ ਦਾ ਕੋਈ ਅਰਥ ਹੈ ਜਾਂ ਇਹ ਇਤਫ਼ਾਕਨ ਚੱਲ ਰਹੀ ਹੈ? ਸੰਸਾਰ ਦਾ ਕੀ ਕਾਰਨ ਹੈ?

ਵੇਦਾਂਤੀ ਸ੍ਰੀ ਸ਼ੰਕਰਾਚਾਰੀਆ ਜੀ ਅਨੁਸਾਰ ਉਪਨਿਸ਼ਦਾਂ ਦਾ ਸਾਰ ਹੈ ਕਿ ਤੂੰ ਉਹ ਹੈਇਸ ਗੱਲ ਦੀ ਹੋਰ ਵਿਆਖਿਆ ਕਰਦੇ ਕਹਿੰਦੇ ਹਨ ਕਿ ਅੰਤ ਵਿੱਚ ਪਰਮਸਤਿ, ਨਿਰਾਕਾਰ, ਅਗਮ ਬ੍ਰਹਮਾ ਉਹੀ ਹੈ ਜੋ ਸਾਡੀ ਆਤਮਾ ਹੈਅਸੀਂ ਸਿਰਫ਼ ਮਨ ਤੋਂ ਮਾਇਆ ਦੀ ਧੁੰਦ ਲਾਹ ਕੇ ਇਸ ਦਾ ਬੋਧ ਲੈਣਾ ਹੈ

ਦਲਜੀਤ ਸਿੰਘ, ਐਡਮਿੰਟਨ (ਕਨੇਡਾ)

(780) 989 - 2977

(14 ਅਗਸਤ 2007)

*****
(
Daljit Singh Rakhra)
1107 ? 10149 Saskathewan Drive
Edmonton AB T6E 6B6
Canada
Phone: (780) 989 - 2977

ਦਲਜੀਤ ਸਿੰਘ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਵਾਂ ਪੜ੍ਹਨ ਲਈ ਕਲਿੱਕ ਕਰੋ >>>>>>>>>>>>

 

e-mail:
ਲਿਖਾਰੀ
Likhari


Copyright © Likhari: Panjabi Likhari Forum-2001-2007 All rights reserved.