ਸਮੁੰਦਰੀ ਘਰ


ਡਾ: ਦਵਿੰਦਰ ਕੌਰ

 

ਅੱਜ ਕਲ ਮੇਰੇ ਸਮੁੰਦਰੀ ਘਰ '
ਸੂਰਜ ਦੇ ਚੜ੍ਹਨ ਤੋਂ ਡੁੱਬਣ ਤਕ
ਸਭ ਕੁਝ ਤੈਰਦਾ ਹੈ
ਸਰਸਵਤੀ ਦੀ ਮੂਰਤੀ
ਆਪਣੀ ਵੀਣਾ ਆਕਾਸ਼
'ਚ ਟੰਗ
ਆਪਣੇ ਦਾਇਰਿਆਂ ਦੀ ਉਲੰਘਣਾਂ ਸੰਗ
ਮੇਰੇ ਸਮੁੰਦਰੀ ਘਰ
'ਚ ਪਰਤ ਆਈ ਹੈ
ਮੇਰੇ ਮੋਢਿਆਂ ਤੇ ਲੱਛਮੀ ਦਾ ਬਸਤਾ ਹੈ
ਮੇਰੀ ਹਿੱਕ
'ਚ ਮੇਣਕਾ ਦਾ ਹਉਕਾ ਹੈ
ਮੇਰੇ ਮੱਥੇ ਤੇ ਪਾਰਵਤੀ ਦੀ ਤਿਊੜੀ ਹੈ
ਮੇਰੇ ਹੋਠਾਂ ਤੇ ਸਰਸਵਤੀ
ਗੁੰਮ ਚੁੱਕੇ ਬਾਲ ਦੀ ਲੋਰੀ ਤਲਾਸ਼ਦੀ ਹੈ
ਮੇਰੇ ਨਾਲ ਦੇ ਕਮਰੇ
'
ਜਵਾਨੀ
'ਚ ਬੁੱਢੀ ਹੋ ਚੁੱਕੀ ਸ਼ਗੁਫਤਾ
ਸੁਪਨਿਆਂ ਦਾ ਹਮਲ ਡੇਗਦੀ ਹੈ
ਤੇ ਇਉਂ ਮੇਰੇ ਸਮੁੰਦਰੀ ਘਰ
'
ਸੂਰਜ ਦੇ ਚੜ੍ਹਨ ਤੋਂ ਡੁੱਬਣ ਤਕ
ਸਭ ਕੁਝ ਤੈਰਦਾ ਹੈ

*********
(2003)

 

e-mail:
Likhari



© likhari: Punjabi Likhari Forum-2001-2007