ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

ਡਾ. ਰਜਨੀ ਰਾਣੀ ਦਾ ਨਾਰੀ ਚਿੰਤ


-ਡਾ: ਬਲਜਿੰਦਰ ਪਾਲ-


-ਡਾ:ਰਜਨੀ ਰਾਣੀ-

            ‘ਨਾਰੀਵਾਦੀ ਚਿੰਤਨ ਅਤੇ ਪੰਜਾਬੀ ਕਹਾਣੀਡਾ: ਰਜਨੀ ਰਾਣੀ ਦੀ ਪਲੇਠੀ ਪੁਸਤਕ ਹੈ ਜੋ ਉਸਦੇ ਪੀਐਚ.ਡੀ. ਦੇ ਖੋਜ ਪ੍ਰਬੰਧ ਦਾ ਪੁਸਤਕ ਰੂਪ ਹੈਇਸ ਪੁਸਤਕ ਦੀ ਵਿਸ਼ੇਸ਼ਤਾ ਇਸ ਗੱਲ ਤੋਂ ਪਰਖੀ ਜਾ ਸਕਦੀ ਹੈ ਕਿ ਲੇਖਿਕਾ ਨੇ ਇਸ ਪੁਸਤਕ ਨੂੰ ਸੰਘਰਸ਼ਸ਼ੀਲ ਤੇ ਕੁਰਬਾਨੀ ਕਰਨ ਵਾਲੀਆਂ ਔਰਤਾਂ ਦੇ ਨਾਂ ਸਮਰਪਿਤ ਕੀਤਾ ਹੈਲੇਖਿਕਾ ਨੇ ਇਸ ਪੁਸਤਕ ਨੂੰ ਬੜੀ ਮਿਹਨਤ ਤੇ ਇਮਾਨਦਾਰੀ ਨਾਲ ਤਿਆਰ ਕੀਤਾ ਹੈਉਹ ਇਸਤਰੀਆਂ ਨੂੰ ਸਮਾਜ ਵਿਚ ਬਰਾਬਰੀ ਦਾ ਦਰਜ਼ਾ ਦਿਵਾਉਣ ਲਈ ਪ੍ਰਤੀਬੱਧ ਹੈ

          ਅੱਜ ਪੂਰੇ ਵਿਸ਼ਵ ਅੰਦਰ ਸਭ ਤੋਂ ਚਰਚਿਤ ਵਿਸਿ਼ਆਂ ਵਿਚੋਂ ਨਾਰੀਵਾਦ ਇਕ ਹੈ ਜਿਸ ਤੇ ਪੂਰੇ ਵਿਸ਼ਵ ਸਾਹਿਤ ਵਿਚ ਨਿੱਠ ਕੇ ਕੰਮ ਹੋ ਰਿਹਾ ਹੈਜਦੋਂ ਡਾ: ਰਜਨੀ ਰਾਣੀ ਨੇ ਇਹ ਪੁਸਤਕ ਪੰਜਾਬੀ ਪਾਠਕ ਜਗਤ ਸਾਮ੍ਹਣੇ ਪੇਸ਼ ਕੀਤੀ ਤਾਂ ਇਸ ਨੂੰ ਵਿਦਵਾਨਾਂ ਤੇ ਪਾਠਕਾਂ ਵੱਲੋਂ ਖੂਬ ਸਰਾਹਿਆਂ ਤੇ ਕਬੂਲਿਆ ਗਿਆਇਸ ਨੇ ਇਸਤਰੀ ਬਾਰੇ ਸਮਾਜ ਵਿਚ ਪੈਦਾ ਸ਼ੰਕਿਆਂ ਅਤੇ ਭਰਮ ਭੁਲੇਖਿਆਂ ਨੂੰ ਕਾਫ਼ੀ ਹੱਦ ਤੱਕ ਦੂਰ ਕਰਨ ਦਾ ਕਾਰਜ਼ ਕੀਤਾ ਹੈ                 

          ਡਾ: ਰਜਨੀ ਰਾਣੀ ਦੀ ਪੁਸਤਕ ਨਾਰੀਵਾਦੀ ਚਿੰਤਨ ਅਤੇ ਪੰਜਾਬੀ ਕਹਾਣੀਦੇ ਕੁੱਲ ਸੱਤ ਅਧਿਆਇ ਹਨ ਜਿੰਨ੍ਹਾਂ ਵਿਚ ਉਸ ਨੇ ਨਾਰੀਵਾਦ ਦਾ ਸਿਧਾਂਤਕ ਇਤਿਹਾਸਕ ਪਰਿਪੇਖ ਅਤੇ ਪੰਜਾਬੀ ਸਭਿਆਚਾਰ, ਪੰਜਾਬੀ ਕਹਾਣੀ ਵਿਚ ਨਾਰੀਵਾਦੀ  ਦ੍ਰਿਸ਼ਟੀਕੋਣ ਨੂੰ ਪੇਸ਼ ਕਰਨ ਤੋਂ ਇਲਾਵਾ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿਧ ਕਹਾਣੀਕਾਰਾਂ ਅਜੀਤ ਕੌਰ, ਸੁਖਵੰਤ ਕੌਰ ਮਾਨ, ਬਚਿੰਤ ਕੌਰ, ਵੀਨਾ ਵਰਮਾ ਅਤੇ ਪਰਵੇਜ਼ ਸੰਧੂ ਦੀਆਂ ਕਹਾਣੀਆਂ ਦਾ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਕੀਤਾ ਹੈ                 

         ਇਸ ਪੁਸਤਕ ਤੋਂ ਪਤਾ ਲਗਦਾ ਹੈ ਕਿ  ਭਾਰਤੀ ਸਮਾਜ ਦੇ ਆਦਿ ਕਾਲ ਵਿਚ ਔਰਤ ਦੀ ਹਾਲਤ ਸਮਾਜ ਅੰਦਰ ਚੰਗੀ ਸੀਭਾਰਤੀ ਸਮਾਜ ਵਿਚ ਉਸ ਨੂੰ ਬਰਾਬਰੀ ਦੇ ਅਧਿਕਾਰ ਪ੍ਰਾਪਤ ਸਨਪਰੰਤੂ ਸਹਿਜ਼ੇ-ਸਹਿਜੇ ਪੂੰਜੀ ਤੇ ਜਾਇਦਾਦ ਦੀ ਹੋਂਦ ਕਾਰਣ ਮਰਦ ਨੇ ਸੱਤਾ ਅਤੇ ਪੂੰਜੀ ਦੇ ਕਬਜ਼ਾ ਕਰਨ ਦੇ ਉਪਰਾਲੇ ਸੁਰੂ ਕਰ ਦਿੱਤੇ ਜਿਸ ਕਾਰਣ ਹੌਲੀ-ਹੌਲੀ ਸਾਰੇ ਸਾਧਨਾਂ  ਤੇ ਕਬਜ਼ਾ ਕਰਕੇ ਮਰਦ ਨੇ ਔਰਤ ਨੂੰ ਆਪਣੇ ਅਧੀਨ ਕਰ ਲਿਆ ਅਤੇ ਉਸ ਨੂੰ ਸਮਾਜ ਵਿਚ ਦੂਜੇ ਦਰਜ਼ੇ ਦੀ ਨਾਗਰਿਕ ਬਣਾ ਦਿੱਤਾਪ੍ਰਾਚੀਨ ਦਾਰਸ਼ਨਿਕਾਂ ਦੇ ਵਿਚਾਰਾਂ ਅਤੇ ਸਾਹਿਤ ਵਿਚ ਵੀ ਇਸਤਰੀ ਦੇ ਨੀਵੇਂਪਣ ਅਤੇ ਅਧੀਨਗੀ ਨੂੰ ਹੀ ਪੇਸ਼ ਕੀਤਾ ਗਿਆ ਮਿਲਦਾ ਹੈਡਾ: ਰਜਨੀ ਰਾਣੀ ਨੇ ਪਲੈਟੋਂ ਅਤੇ ਅਰਸਤੂ ਦੇ ਵਿਚਾਰਾਂ ਨੂੰ ਪੇਸ਼ ਕਰਕੇ ਪ੍ਰਾਚੀਨ ਵਿਦਵਾਨਾਂ ਦੀ ਸੋਚ ਨੂੰ ਸਾਮ੍ਹਣੇ ਲਿਆਦਾ ਹੈਜਿਵੇਂ ਪਲੈਟੋ ਨੇ ਲਿਖਿਆ ਹੈ, “ਜੋ ਮਰਦਾਂ ਦੇ ਕੰਮਕਾਰ ਹਨ, ਉਹੋ ਇਸਤਰੀਆਂ ਦੇ ਵੀ ਹਨ, ਹਾਂ ਸਾਰਿਆਂ ਵਿਚੋਂ ਇਸਤਰੀ ਦਾ ਪੱਧਰ ਮਰਦ ਨਾਲੋਂ ਨੀਵਾਂ ਹੈਅਰਸਤੂ ਅਨੁਸਾਰ ਔਰਤ ਕੁਝ ਗੁਣਾਂ ਦੀ ਕਮੀ ਕਾਰਣ ਹੀ ਔਰਤ ਬਣਦੀ ਹੈਇਸੇ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਪ੍ਰਾਚੀਨ ਕਾਲ ਵਿਚ ਔਰਤ ਨੂੰ ਮਰਦ ਤੋਂ ਨੀਵਾਂ ਦਿਖਾਇਆ ਗਿਆ ਹੈਉਸ ਨੂੰ ਪੜ੍ਹਾਈ ਲਿਖਾਈ, ਰੁਜ਼ਗਾਰ ਅਤੇ ਆਰਥਿਕ ਸਾਧਨਾਂ ਤੋਂ ਵੰਚਿਤ ਕਰਕੇ ਮਰਦ ਤੇ ਨਿਰਭਰ ਕਰ ਦਿੱਤਾ ਗਿਆ ਹੈ

         ਡਾ: ਰਜਨੀ ਰਾਣੀ ਅਨੁਸਾਰ ਨਾਰੀ ਸ਼ਕਤੀ ਲਹਿਰ ਦਾ ਪਹਿਲਾ ਕਦਮ ਫਰਾਂਸੀਸੀ ਲੇਖਿਕਾ ਮੇਰੀ ਵੋਲਸਟੋਨ ਡਾਫਟ ਦੇ ਕ੍ਰਾਤੀਕਾਰੀ ਦਸਤਾਵੇਜ਼ ਨਾਲ ਚੁੱਕਿਆ ਗਿਆਇਸੇ ਲਈ ਉਸ ਨੂੰ ਪਹਿਲੀ ਨਾਰੀਵਾਦੀ ਚਿੰਤਕ ਮੰਨਿਆ ਜਾਂਦਾ ਹੈਇਸ ਤੋਂ ਬਾਦ ਪੱਛਮ ਵਿਚ ਨਾਰੀਵਾਦੀ ਚਿੰਤਨ ਤੇ ਕਾਫ਼ੀ ਚਰਚਾ ਹੋਈਬਹੁਤ ਸਾਰੀਆਂ ਕਵਿਤਰੀਆਂ ਅਤੇ ਲੇਖਿਕਾਵਾਂ ਨੇ ਇਸ ਨੂੰ ਆਪਣਾ ਵਿਸ਼ਾ ਬਣਾਇਆਨਾਰੀਵਾਦੀ ਮੁਕਤੀ ਅੰਦੋਲਨਾਂ ਨੇ ਵੀ ਇਸ ਵਿਸ਼ੇ ਬਾਰੇ ਚਰਚਾ ਛੇੜਨ ਵਿਚ ਅਹਿਮ ਰੋਲ ਨਿਭਾਇਆ ਹੈਉਂਜ ਸਾਹਿਤ ਦੇ ਹਰ ਖੇਤਰ ਕਵਿਤਾ, ਨਾਵਲ, ਨਾਟਕ ਤੇ ਕਹਾਣੀ ਵਿਚ ਨਾਰੀਵਾਦ ਬਾਰੇ ਚਰਚਾ ਦੇਖਣ ਨੂੰ ਮਿਲਦੀ ਹੈ 

         ਡਾ. ਰਜਨੀ ਰਾਣੀ ਅਨੁਸਾਰ, “ਜਿੱਥੇ ਪੱਛਮ ਵਿਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ  ਔਰਤਾਂ ਨੇ ਖੁਦ ਸੰਘਰਸ਼ ਕੀਤਾ ਹੈ ਉਥੇ ਭਾਰਤ ਵਿਚ ਪੁਰਸ਼ਾਂ ਨੇ ਹੀ ਨਾਰੀ ਨੂੰ ਸਮਾਨ ਅਧਿਕਾਰ ਦਿਵਾਉਣ ਲਈ ਪਹਿਲ ਕੀਤੀਜੇਕਰ ਲੇਖਿਕਾ ਦੀ ਇਸ ਗੱਲ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਇਥੇ ਦੇਖਣਾ ਇਹ ਬਣਦਾ ਹੈ ਕਿ ਇਹ ਅਧਿਕਾਰ ਸਿਰਫ਼ਂ ਸੀਮਤ ਹੱਦਾਂ ਵਿਚ ਰਹਿਕੇ ਹੀ ਦਿੱਤੇ ਗਏ ਹਨ21 ਵੀਂ ਸਦੀ ਵਿਚ ਵੀ ਭਾਰਤੀ ਔਰਤ ਨੂੰ ਸੰਸਦ ਅੰਦਰ 33% ਰਿਜ਼ਰਵੇਸ਼ਨ ਲਈ ਲੜਾਈ ਲੜਨੀ ਪੈ ਰਹੀ ਹੈ ਅਤੇ ਕਈ ਬੁਰਜੂਆਂ ਪਾਰਟੀਆਂ ਸਿੱਧੇ ਤੌਰ ਤੇ ਇਸ ਦੇ ਖਿਲਾਫ਼ ਖੜੀਆਂ ਹਨਇਸ ਤੋਂ ਇਹੀ ਕਿਹਾ ਜਾ ਸਕਦਾ ਹੈ ਕਿ ਮਰਦ ਇਸਤਰੀ ਹਿਤੈਸ਼ੀ ਹੋਣ ਦੇ ਦਾਅਵੇ ਤਾਂ ਕਰਦਾ ਹੈ ਪਰੰਤੂ ਅਸਲੀਅਤ ਕੁਝ ਹੋਰ ਹੀ ਹੈਅੱਜ ਵੀ ਔਰਤ ਮਰਦ ਤੇ ਪੂਰੀ ਤਰ੍ਹਾਂ ਨਿਰਭਰ ਹੈ।  ਭਾਵੇਂ ਉਹ ਕਿੰਨੀ ਵੀ ਪੜ੍ਹੀ ਲਿਖੀ ਜਾਂ ਅਗਾਂਹਵਧੂ ਹੋਵੇਇਸ ਲਈ ਔਰਤ ਨੂੰ ਇਕ ਗੱਲ ਤਾਂ ਸਮਝਣੀ ਪਵੇਗੀ ਕਿ ਉਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਥਾਪਿਤ ਸੱਤਾ ਅਤੇ ਮਰਦਾਂ ਨਾਲ ਲੋਹਾ ਲੈਣਾ ਪਵੇਗਾ ਤਾਂ ਹੀ ਉਹ ਬਰਾਬਰੀ ਤੇ ਆਕੇ ਖੜ੍ਹੀ ਹੋ ਸਕਦੀ ਹੈ     

            ਇਸ ਪੁਸਤਕ ਦਾ ਪਹਿਲਾ ਅਧਿਆਇ ਨਾਰੀਵਾਦੀ ਚੇਤਨਾ : ਸਿਧਾਂਤਕ ਇਤਿਹਾਸਕ ਪਰਿਪੇਖਹੈ ਜਿਸ ਵਿਚ ਵੱਖ-ਵੱਖ ਦੌਰ ਵਿਚ ਔਰਤ ਦੀ ਸਥਿਤੀ ਦਾ ਜਿ਼ਕਰ ਮਿਲਦਾ ਹੈਪਹਿਲਾ ਦੌਰ ਮਾਤਰੀ ਪ੍ਰਧਾਨ ਸਮਾਜ ਦਾ ਸੀਜਿਸ ਵਿਚ ਔਰਤ ਪਰਿਵਾਰ ਤੇ ਸਮਾਜ ਦਾ ਪ੍ਰਬੰਧ ਚਲਾਉਂਦੀ ਸੀ, ਪਰ ਇਹ ਦੌਰ ਬੜਾ ਥੋੜ੍ਹਾ ਸੀਬਾਦ ਦੇ ਸਾਰੇ ਦੌਰਾਂ ਵਿਚ ਔਰਤ ਸੱਤਾ ਵਿਚੋਂ ਮਨਫ਼ੀ ਹੁੰਦੀ ਗਈਮਰਦ ਨੇ ਆਰਥਿਕ-ਸਮਾਜਿਕ ਸਾਧਨਾਂ ਤੇ ਕਬਜ਼ਾ ਕਰਨ ਤੋਂ ਬਾਦ ਔਰਤ ਦੀ ਹਾਲਤ ਦਾਸ ਵਾਲੀ ਬਣਾ ਦਿੱਤੀਜਿਵੇਂ ਡਾ: ਰਜਨੀ ਰਾਣੀ ਲਿਖਦੀ ਹੈ, “ਬਾਦ ਦਾ ਸਾਰਾ ਸਮਾਂ ਭਾਵੇਂ ਜਗੀਰਦਾਰੀ ਦਾ ਹੋਵੇ ਜਾਂ ਇਸ ਤੋਂ ਬਾਦ ਦਾ ਉਸ ਵਿਚ ਪਿਤਾ ਪੁਰਖੀ ਸਮਾਜ ਦੀ ਹੋਂਦ ਵਿਚ ਰਿਹਾ ਹੈਇਹੀ ਕਾਰਨ ਹੈ ਕਿ ਔਰਤ ਨੂੰ ਨਾ ਤਾਂ ਜਾਇਦਾਦ ਵਿਚ ਕੋਈ ਅਧਿਕਾਰ ਮਿਲਦਾ ਹੈ ਤੇ ਨਾ ਹੀ ਇਕ ਮਾਨਵੀ ਅਸਥਾਨ ਮਿਲਿਆ ਹੈ ਜਿਸ ਤੋਂ ਉਸ ਦੀ ਵੱਖਰੀ ਪਹਿਚਾਣ ਹੋ ਸਕੇਹੌਲੀ-ਹੌਲੀ ਇਸ ਸਥਿਤੀ ਨੇ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਲਿਆਸਮਾਜ ਵਿਚ ਕਈ ਕੁਰੀਤੀਆਂ ਜਿਵੇਂ ਕੰਨਿਆ ਬੱਧ, ਸਤੀ ਪ੍ਰਥਾ, ਵਿਧਵਾ ਦਾ ਸਮਾਜਿਕ ਬਾਈਕਾਟ ਆਦਿ ਪ੍ਰਥਾਵਾਂ ਚੱਲ ਪਈਆ ਜਿਸ ਕਾਰਨ ਔਰਤ ਦੀ ਸਥਿਤੀ ਹੋਰ ਵੀ ਤਰਸਯੋਗ ਹੋ ਗਈ           

        ਨਾਰੀਵਾਦ ਦੇ ਅਰਥ ਨੂੰ ਪਹਿਲੇ ਅਧਿਆਇ ਵਿਚ ਸਪੱਸ਼ਟ ਕੀਤਾ ਗਿਆ ਹੈਬਹੁਤ ਸਾਰੇ ਪੱਛਮੀ ਤੇ ਭਾਰਤੀ ਵਿਦਵਾਨਾਂ ਦੇ ਵਿਚਾਰਾਂ ਤੋਂ ਬਾਦ ਸਿੱਟਾ ਵੀ ਕੱਢਿਆ ਗਿਆ ਹੈਨਾਰੀਵਾਦ, ਅੰਗਰੇਜ਼ੀ ਦੇ ਸ਼ਬਦ ਫੈਮੀਨਿਜ਼ਮਦਾ ਸਮਾਨਾਰਥੀ ਹੈਇਸ ਦੇ ਅਰਥ ਹਨ ਨਾਰੀ ਦੀ ਲਿੰਗ ਦੇ ਆਧਾਰ ਤੇ ਰਾਜਨੀਤਿਕ, ਆਰਥਿਕ ਤੇ ਸਮਾਜਿਕ ਸਮਾਨਤਾਨਾਰੀਵਾਦ ਸ਼ਬਦ ਦਾ ਪ੍ਰਯੋਗ ਪਹਿਲੀ ਵਾਰ 1913 ਵਿਚ ਕੀਤਾ ਗਿਆਇਸ ਤੋਂ ਬਾਦ ਹੁਣ ਇਹੀ ਸ਼ਬਦ ਸਥਾਪਿਤ ਹੋ ਚੁੱਕਾ ਹੈ1914 ਵਿਚ ਨਾਰੀਵਾਦ ਇਕ ਅੰਦੋਲਨ ਦਾ ਰੂਪ ਧਾਰਨ ਕਰ ਗਿਆਯੂਰਪ ਵਿਚ ਔਰਤਾਂ ਨੇ ਆਪਣੇ ਸਿਵਲ ਅਧਿਕਾਰਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।  ਪੁਸਤਕ ਵਿਚ ਵੱਖ-ਵੱਖ ਸਮੇਂ ਤੇ ਜਿੰ਼ਨ੍ਹਾਂ  ਔਰਤਾਂ ਵੱਲੋਂ  ਸੰਘਰਸ਼ ਚਲਾਏ ਗਏ, ਉਨਾਂ ਦਾ ਜਿ਼ਕਰ ਵਿਸਥਾਰ ਵਿਚ ਕੀਤਾ ਗਿਆ ਹੈਜਿਵੇਂ 1869 ਵਿਚ ਅਮਰੀਕਾ ਵੂਮੈਨ ਸੋਟਰੇਜ਼ ਐਸੋਸ਼ੀਏਸ਼ਨ ਵੱਲੋਂ ਵੋਟ ਦਾ ਅਧਿਕਾਰ ਪ੍ਰਾਪਤ ਕਰਨਾ, 1869 ਵਿਚ ਨੈਸ਼ਨਲ ਯੂਨੀਅਨ ਆਫ਼ ਵੂਮੈਨ ਸੋਸਾਇਟੀ ਸਰਫੇ਼ਜ਼ ਇੰਗਲੈਂਡ ਤੇ ਸਕਾਟਲੈਂਡ ਵਿਚ ਔਰਤਾਂ ਲਈ ਵੋਟ ਦਾ ਅਧਿਕਾਰ ਪ੍ਰਾਪਤ ਕਰਨਾ, ਕੈਨੇਡਾ ਵਿਚ ਨੈਸ਼ਨਲ ਸਰਫੇ਼ਜ਼ ਦਾ ਅੰਦੋਲਨ, ਭਾਰਤ ਵਿਚ 1910 ਵਿਚ ਇਸਤਰੀ ਮਹਾਂ ਮੰਡਲ ਅਤੇ 1917 ਵਿਚ ਆਲ ਇੰਡੀਆਂ ਵੂਮੈਨ ਕਾਨਫਰੰਸ਼ ਦੀ ਸਥਾਪਨਾ ਆਦਿ ਨੇ ਔਰਤਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ  ਲਈ ਸੰਘਰਸ਼ ਕੀਤੇਨਾਰੀ ਮੁਕਤੀ ਅੰਦੋਲਨਾਂ ਨੇ 1960 ਦੇ ਆਖਰ ਵਿਚ ਕਾਫ਼ੀ ਜ਼ੋਰ ਫੜ ਲਿਆ1965 ਵਿਚ ਫਰੀਡਨ ਦੁਆਰਾ ਨੈਸ਼ਨਲ ਆਰਗੀਨਾਈਜ਼ੇਸ਼ਨ ਆਫ਼ ਵਿਮੈਨਦੀ ਸਥਾਪਨਾ ਕਰਕੇ ਔਰਤ ਦੇ ਮਨੋਵਿਗਿਆਨਕ ਸ਼ੋਸ਼ਣ ਉੱਪਰ ਧਿਆਨ ਕੇਂਦਰਿਤ ਕੀਤਾ

     ਡਾ. ਰਜਨੀ ਰਾਣੀ ਅਨੁਸਾਰ ਯੁੂਰਪ ਵਿਚ ਨਾਰੀਵਾਦ ਵਿਚ ਸਪੱਸ਼ਟਤਾ ਦੀ ਬਜਾਇ ਅਸਪੱਸ਼ਟਤਾ ਦੇ ਕਾਰਨ ਇਸ ਦਾ ਮਖੌਲ ਵੀ ਉਡਾਇਆ ਜਾਂਦਾ ਹੈਇਸ ਲਈ ਸੈਕੜੇ ਸ਼ਬਦ ਪ੍ਰਚਲਿਤ ਹੋ ਚੁੱਕੇ ਹਨਜਿਸ ਨੂੰ ਆਧਾਰ ਬਣਾਕੇ ਪੂਰੇ ਨਾਰੀਵਾਦੀ ਚਿੰਤਨ ਨੂੰ ਹੀ ਰੱਦ ਕਰਨ ਦਾ ਯਤਨ ਕੀਤਾ ਜਾਂਦਾ ਹੈਉਸ ਨੇ ਨਾਰੀਵਾਦ ਦੇ ਮੁੱਖ ਤੌਰਤੇ ਦੋ ਰੂਪ ਮੰਨੇ ਹਨ-ਕ੍ਰਾਂਤੀਕਾਰੀ ਨਾਰੀਵਾਦ ਅਤੇ ਸਮਾਜਵਾਦੀ ਨਾਰੀਵਾਦ ਜੋ ਕਿ ਔਰਤ ਦੀ ਆਜ਼ਾਦੀ ਲਈ ਪ੍ਰਤੀਬੱਧ ਹਨ ਅਤੇ ਇਸ ਦੇ ਸਹੀ ਅਰਥਾਂ ਨੂੰ ਸਮਝਦੇ ਹਨਕ੍ਰਾਂਤੀਕਾਰੀ ਨਾਰੀਵਾਦ ਔਰਤ ਨੂੰ ਇਕ ਵਰਗ ਦੇ ਰੂਪ ਵਿਚ ਵੇਖਦਾ ਹੈ ਪਰੰਪਰਾਵਾਦੀਆਂ ਤੋਂ ਉਲਟ ਕ੍ਰਾਂਤੀਕਾਰੀ ਨਾਰੀਵਾਦ  ਇਹ ਮੰਨਣ ਲਈ ਤਿਆਰ ਨਹੀਂ ਕਿ ਪਿਤਰੀ ਸੱਤਾ ਸਦਾ ਤੋਂ ਹੀ ਚਲੀ ਆ ਰਹੀ ਹੈ ਤੇ ਇਹ ਭਵਿੱਖ ਵਿਚ ਹਮੇਸ਼ਾ ਹੀ ਰਹੇਗੀ ਕ੍ਰਾਂਤੀਕਾਰੀ ਨਾਰੀਵਾਦੀਆਂ ਅਨੁਸਾਰ ਔਰਤ ਤੇ ਮਰਦ ਵਿਚ ਜੈਵਿਕ ਤੇ ਮਨੋਵਿਗਿਆਨਕ ਪੱਧਰ ਤੇ ਲਿੰਗ ਭੇਦ ਦੀ ਵਿਆਖਿਆ ਕੀਤੀ ਜਾ ਸਕਦੀ ਹੈਸਮਾਜਵਾਦੀ ਨਾਰੀਵਾਦ ਇਹ ਮੰਨਦਾ ਹੈ ਕਿ ਉਨ੍ਹਾਂ ਦੀ ਬਰਾਬਰੀ ਦੀ ਦ੍ਰਿਸ਼ਟੀ ਸਮਕਾਲੀ ਪ੍ਰਬੰਧ ਵਿਚ ਕਾਮਯਾਬ ਨਹੀਂ ਹੋ ਸਕਦੀਇਸ ਲਈ ਸਮਾਜ ਵਿਚ ਪਰਿਵਰਤਨ ਦੀ ਜ਼ਰੂਰਤ ਹੈਸਮਾਜਵਾਦੀ ਨਾਰੀਵਾਦ ਪੂੰਜੀਵਾਦ ਤੇ ਸੈਕਸਵਾਦ ਦੋਨਾਂ ਦਾ ਹੀ ਵਿਰੋਧੀ ਹੈਇਸੇ ਲਈ ਸਮਾਜ ਵਿਚ ਪਰਿਵਰਤਨ ਦੀ ਜ਼ਰੂਰਤ ਹੈਇਸੇ ਲਈ ਉਹ ਵੇਸ਼ਵਾਗਮਨੀ ਤੇ ਨਾਰੀ ਦੀ ਦੇਹ ਵੇਚਣ ਦਾ ਵਿਰੋਧ ਕਰਦਾ ਹੈ 

         ਇਸ ਪੁਸਤਕ ਵਿਚ ਉਦਾਹਰਣਾਂ ਦੇ ਕੇ ਇਸਤਰੀ ਦੀ ਮਾੜੀ ਅਵਸਥਾ ਜਾਂ ਦੂਜੇ  ਦਰਜੇ ਦੀ ਨਾਗਰਿਕ ਹੋਣ ਬਾਰੇ ਸਪੱਸ਼ਟ ਕੀਤਾ ਹੈਜਿਵੇਂ ਪੁਰਾਣ ਸਾਹਿਤ, ਰਮਾਇਣ ਤੇ ਮਹਾਂਭਾਰਤ ਵਰਗੇ ਮਹਾਂਕਾਵਿ ਤੇ ਦੂਜੇ ਦਾਰਸ਼ਨਿਕ ਗ੍ਰੰਥ ਮਰਦ ਪ੍ਰਧਾਨ ਸੱਚ ਦੇ ਧਾਰਣੀ ਹਨਇਸੇ ਲਈ ਸੀਤਾ ਨੂੰ ਅਗਨੀ ਪ੍ਰੀਖਿਆ ਦੇਣੀ ਪੈਂਦੀ ਹੈ, ਦਰੋਪਦੀ ਨੂੰ ਕੌਰਵ ਸਭਾ ਵਿਚ ਬੜੀ ਨਿਰਲੱਜਤਾ ਨਾਲ ਨਿਰਵਸਤਰ ਕੀਤਾ ਜਾਂਦਾ ਹੈਚੌਵੀ ਦੇ ਚੌਵੀ ਪੌਰਾਣਿਕ ਅਵਤਾਰ ਮਰਦ ਹਨਉਨ੍ਹਾਂ ਦੀਆਂ ਇਸਤਰੀਆਂ ਉਨਾਂ ਦੇ ਅਧੀਨ ਹਨ 

       ਇਸ ਪੁਸਤਕ ਦੀ ਵਿਸੇਸ਼ਤਾ ਇਹ ਵੀ ਹੈ ਕਿ ਜੋ ਕਹਾਣੀਕਾਰ ਡਾ. ਰਜਨੀ ਨੇ ਚੁਣੀਆਂ ਹਨ ਉਨ੍ਹਾਂ ਦਾ ਪੰਜਾਬੀ ਸਾਹਿਤ ਜਗਤ  ਵਿਚ ਵਿਸ਼ੇਸ਼ ਸਥਾਨ ਹੈਇਹ ਕਹਾਣੀਕਾਰਾਂ  ਨਵੀ ਤੇ ਪੁਰਾਣੀ ਪੀੜ੍ਹੀ ਦੀ ਤਰਜ਼ਮਾਨੀ ਕਰਦੀਆਂ ਹਨਜਿੱਥੇ ਅਜੀਤ ਕੌਰ, ਸੁਖਵੰਤ ਕੌਰ ਮਾਨ ਅਤੇ ਬਚਿੰਤ ਕੌਰ ਨੇ ਭਾਰਤੀ ਸਮਾਜ ਵਿਚ ਔਰਤ ਦੀ ਸਥਿਤੀ ਦਾ ਚਿੱਤਰਣ ਕੀਤਾ ਹੈ ਉਥੇ ਪਰਵੇਜ਼ ਕੌਰ ਸੰਧੂ ਅਤੇ ਵੀਨਾ ਵਰਮਾ ਨੇ ਪਰਵਾਸ ਵਿਚ ਰਹਿੰਦੀਆਂ ਔਰਤਾਂ ਦੀ ਸਥਿਤੀ ਦਾ ਜਿ਼ਕਰ ਆਪਣੀਆਂ ਕਹਾਣੀਆਂ ਵਿਚ ਕੀਤਾ ਹੈਇਸ ਸਭ ਤੋਂ ਲੇਖਿਕਾ ਦੀ ਮਿਹਨਤ ਝਲਕਦੀ ਹੈ 

            ਡਾ: ਰਜਨੀ ਰਾਣੀ ਨੇ ਆਪਣੀ ਪੁਸਤਕ ਦੇ ਤੀਜੇ ਅਧਿਆਇ ਵਿਚ ਅਜੀਤ ਕੌਰ ਦੀਆਂ ਕਹਾਣੀਆਂ ਦਾ ਨਾਰੀਵਾਦੀ ਦ੍ਰਿਸ਼ਟੀ ਤੋਂ ਅਧਿਐਨ ਕੀਤਾ ਹੈਉਸ ਦੀਆਂ ਕਹਾਣੀਆਂ ਵਿਚ ਜੋ ਪੱਖ ਉੱਭਰ ਕੇ ਸਾਡੇ ਸਾਹਮਣੇ ਆਉਂਦਾ ਹੈ, ਉਹ ਹੈ ਔਰਤ ਵੱਲੋਂ ਇਸਤਰੀ ਦਾ ਸ਼ਰੀਰਕ ਸ਼ੋਸਣਔਰਤ ਮਰਦ ਲਈ ਇਕ ਭੋਗਣ ਦੀ ਵਸਤੂ ਤੋਂ ਬਜਾਇ ਕੁਝ ਨਹੀਂਅਜੀਤ ਕੌਰ ਨੇ ਕਹਾਣੀਆਂ ਵਿਚ ਜਿਨਸ਼ੀ ਸਬੰਧਾਂ ਦਾ ਜਿ਼ਕਰ ਸਪੱਸ਼ਟ ਸ਼ਬਦਾਂ ਵਿਚ ਕੀਤਾ ਹੈਅਜੀਤ ਕੌਰ ਦੀਆਂ ਕਹਾਣੀਆਂ ਵਿਚ ਦੂਜੀ ਔਰਤ ਹੋਣ ਦਾ ਦਰਦ ਵੀ ਪਾਠਕ ਸਾਹਮਣੇ ਪੇਸ਼ ਹੁੰਦਾ ਹੈਔਰਤ ਮਰਦ ਤੋਂ ਬਿਨਾਂ ਆਪਣੀ ਸੁਤੰਤਰ ਹਸਤੀ ਬਣਾਉਣ ਲਈ ਰੁਚਿਤ ਨਹੀਂਉਹ ਪੂਰਨ ਤੌਰ ਤੇ ਮਰਦ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈਡਾ:ਰਜਨੀ ਰਾਣੀ ਅਨੁਸਾਰ ਅਜੀਤ ਕੌਰ ਦੀ ਦੂਜੀਆਂ ਔਰਤ ਲੇਖਿਕਾਵਾਂ ਨਾਲੋਂ ਵੱਖਰਤਾ ਇਸ ਗੱਲ ਵਿਚ ਹੈ ਕਿ ਉਸ ਨੇ ਪਤਨੀ ਦੀ ਤ੍ਰਾਸਦੀ ਨਾਲੋਂ ਦੂਜੀ ਔਰਤ ਦੀ ਤ੍ਰਾਸਦਿਕ ਸਥਿਤੀ ਨੂੰ ਵਧੇਰੇ  ਚਿਤਰਿਆਂ ਹੈਅਜੀਤ ਕੌਰ ਪੂੰਜੀਵਾਦੀ ਸਮਾਜ ਅੰਦਰ ਔਰਤ ਨਾਲ ਹੁੰਦੀਆਂ ਵਧੀਕੀਆਂ ਦਾ ਵੀ ਪਰਦਾਫਾਸ਼ ਕਰਨ ਦਾ ਯਤਨ  ਕਰਦੀ ਹੈਅਜੀਤ ਕੌਰ ਆਪਣੀਆਂ ਕਹਾਣੀਆਂ ਵਿਚ ਜਿੱਥੇ ਔਰਤ ਦੀ ਬੇਬੱਸੀ, ਲਾਚਾਰੀ, ਤਰਸ ਤੇ ਮਜਬੂਰੀ ਦਾ ਜਿ਼ਕਰ ਕਰਦੀ ਹੈਉਥੇ ਮਰਦ ਸਾਮ੍ਹਣੇ ਇਕ ਵੰਗਾਰ ਵੀ ਪੇਸ਼ ਕਰਦੀ ਹੈ” 

            ਸੁਖਵੰਤ ਕੌਰ ਮਾਨ ਬਾਰੇ ਚਰਚਾ ਕਰਦਿਆਂ ਇਸ ਪੁਸਤਕ ਤੋਂ ਪਤਾ ਲੱਗਦਾ ਹੈ ਕਿ ਉਹ ਯਥਾਰਥਵਾਦੀ ਲੇਖਿਕਾ ਹੈ ਜੋ ਵਿਸ਼ੇ ਜਨ-ਸਾਧਾਰਣ ਵਿਚੋਂ ਲੈਂਦੀ ਹੈਉਸ ਦੀਆਂ ਕਹਾਣੀਆਂ ਹਰ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ਼ ਸੰਘਰਸ਼ ਦਾ ਸੰਦੇਸ਼ ਦਿੰਦੀਆਂ ਹਨਮਾਨ ਦੀ ਔਰਤ ਨੇ ਅਜੀਤ ਕੌਰ ਅਤੇ ਅੰਮ੍ਰਿਤਾ ਪ੍ਰੀਤਮ ਵਾਂਗ ਸਮਾਜਿਕ ਬੰਧਨਾਂ ਨੂੰ ਨਹੀਂ ਤੋੜਿਆ ਸਗੋਂ ਸਮਾਜਿਕ ਹਾਲਤਾਂ ਅਨੁਸਾਰ ਲੜਦਿਆਂ ਜਿੱਤ ਪ੍ਰਾਪਤੀ ਦੀ ਗੱਲ ਕੀਤੀ ਹੈਉਹ ਫਰਾਇਡ ਦੀਆਂ ਕਾਮ ਸੰਬੰਧੀ ਧਾਰਨਾਵਾਂ ਦੀ ਵਿਰੋਧੀ ਹੈਉਹ ਸਾਹਿਤਕਾਰਾਂ ਵਿਚ ਵੀ ਲਿੰਗ ਆਧਾਰ ਤੇ ਹੁੰਦੇ ਭੇਦਭਾਵ ਦਾ ਵਿਰੋਧ ਕਰਦੀ ਹੈਸੁਖਵੰਤ ਕੌਰ ਮਾਨ ਦਾ ਵੀ ਮੰਨਣਾ ਹੈ ਕਿ ਮੰਡੀਕਰਨ ਦੇ ਇਸ ਯੁੱਗ ਵਿਚ ਔਰਤ ਭੋਗਵਾਦੀ ਵਸਤੂ ਦੀ ਤਰ੍ਹਾਂ ਸਥਾਪਿਤ ਹੋ ਰਹੀ ਹੈਡਾ. ਰਜਨੀ ਰਾਣੀ ਅਨੁਸਾਰ: ਉਹ ਮੱਧ ਸ਼੍ਰੇਣੀ ਦੀ ਮਾਨਸਿਕ ਟੁੱਟ ਭੱਜ ਨੂੰ ਅਜੋਕੇ ਸਰਮਾਏਦਾਰੀ ਪਰਿਪੇਖ ਵਿਚ ਚਿਤਰਦੀ ਹੈਪੰਜਾਬੀ ਜੀਵਨ ਵਿਚ ਵਾਪਰੇ ਅਤਿਵਾਦੀ ਪ੍ਰਭਾਵਾਂ ਤੋਂ ਲੈ ਕੇ ਜੱਟ ਸੀਰੀ ਦੇ ਦਵੰਦ ਤੱਕ ਨੂੰ ਉਸ ਨੇ ਆਪਣੀਆਂ ਕਹਾਣੀਆਂ ਵਿਚ ਪ੍ਰਗਟਾਇਆ ਹੈਪੁਸਤਕ ਤੋਂ ਸੁਖਵੰਤ ਕੌਰ ਮਾਨ ਦਾ ਇੱਕ ਇਹ ਨਜ਼ਰੀਆ ਵੀ ਪ੍ਰਗਟ ਹੁੰਦਾ ਹੈ ਕਿ ਨਾਰੀ ਲੇਖਕਾਂ ਨੂੰ ਇਕ ਪਾਸੜ ਨਾਰੀਵਾਦੀ ਦ੍ਰਿਸ਼ਟੀ ਨਹੀਂ ਅਪਣਾਉਂਣੀ ਚਾਹੀਦੀ ਸਗੋਂ ਹਰ ਗੱਲ ਦੀ ਤਹਿ ਵਿਚ ਜਾਣਾ ਚਾਹੀਦਾ ਹੈਉਸ ਦੀਆਂ ਕਹਾਣੀਆਂ ਯਥਾਰਥਵਾਦੀ ਹਨ, ਸੈਕਸ ਨੂੰ ਉਹ ਇਕ ਜਰੂਰਤ ਦਾ ਦਰਜ਼ਾ ਦਿੰਦੀ ਹੈਸੁਖਵੰਤ ਕੌਰ ਮਾਨ ਨੇ ਸਮਾਜਿਕ ਜੀਵਨ ਦੇ ਹਰ ਪੱਖ ਨੂੰ ਆਪਣੀਆਂ ਕਹਾਣੀਆਂ ਵਿਚ ਉਘਾੜਿਆਂ ਹੈ 

          ‘ਨਾਰੀਵਾਦੀ ਚਿੰਤਨ ਤੇ ਪੰਜਾਬੀ ਕਹਾਣੀਪੁਸਤਕ ਤੋਂ ਕਹਾਣੀਕਾਰ ਬਚਿੰਤ ਕੌਰ ਬਾਰੇ ਪਤਾ ਲੱਗਦਾ ਹੈ ਕਿ ਉਸ ਦੀਆਂ ਕਹਾਣੀਆਂ ਵਿਚ ਨਾਰੀਵਾਦੀ ਪ੍ਰਭਾਵ ਤਾਂ ਹੈ ਪਰ ਬਹੁਤੀਆਂ ਕਹਾਣੀਆਂ ਵਿਚ ਪੁਰਾਣੀਆਂ ਪਰੰਪਰਾ ਦਾ ਨਿਭਾਅ ਕੀਤਾ ਗਿਆ ਹੈਬਚਿੰਤ ਕੌਰ ਦੀਆਂ ਕਹਾਣੀਆਂ ਵਿਚ ਮਰਦ ਦੀ ਬੇਵਫ਼ਾਈ, ਔਰਤ ਦਾ ਸ਼ੋਸ਼ਣ, ਔਰਤ ਦੇ ਦਿਲ ਦੀ ਪੀੜ ਨੂੰ ਖੁੱਲ੍ਹ ਕੇ ਬਿਆਨ ਕੀਤਾ ਹੈਉਹ ਮਰਦ ਨੂੰ ਹੀ ਔਰਤ ਦਾ ਸ਼ੋਸ਼ਣ ਕਰਦਾ ਨਹੀਂ ਮੰਨਦੀ, ਸਗੋਂ ਔਰਤ ਔਰਤ ਦੀ ਦੁਸ਼ਮਣ ਦਾ ਸੰਕਲਪ ਵੀ ਪੇਸ਼ ਕਰਦੀ ਹੈਉਸ ਦੀਆਂ ਕਹਾਣੀਆਂ ਵਿਚ ਔਰਤ ਦੀਆਂ ਅਗਾਂਹਵਧੂ ਸ੍ਰੇਣੀਆਂ ਨੂੰ ਵੀ ਪੇਸ਼ ਕੀਤਾ ਗਿਆ ਹੈਉਸ ਨੇ ਆਪਣੀਆਂ ਕਹਾਣੀਆਂ  ਵਿਚ ਅਸ਼ਲੀਲਤਾ ਤੋਂ ਗੁਰੇਜ਼ ਕੀਤਾ ਹੈ 

    ਇਸ ਪੁਸਤਕ ਵਿਚ ਨਾਰੀਵਾਦੀ ਦ੍ਰਿਸ਼ਟੀ ਤੋਂ ਜਿਸ ਅਸਲੀ ਕਹਾਣੀਕਾਰਾ ਦਾ ਵਰਣਨ ਹੈ ਉਹ ਹੈ ਵੀਨਾ ਵਰਮਾਉਸ ਨੇ ਬੜੀ ਹੀ ਦਲੇਰੀ ਨਾਲ ਔਰਤ ਦੀ ਇੱਕਲਤਾ, ਉਸ ਦੇ ਸ਼ੋਸ਼ਣ ਨੂੰ ਪ੍ਰਭਾਵਸ਼ਾਲੀ ਸ਼ੈਲੀ ਵਿਚ ਪੇਸ਼ ਕੀਤਾ ਹੈਉਹ ਪਰਵਾਸੀ ਲੇਖਿਕਾ ਹੋਣ ਕਰਕੇ ਬੜੀ ਸਪੱਸ਼ਟਤਾ ਤੇ ਦੂਰਦਰਸ਼ਤਾ ਨਾਲ ਪੂਰਬ ਤੇ ਪੱਛਮੀ ਔਰਤਾਂ ਦੀ ਸਥਿਤੀ ਦੀ ਪੜਚੋਲ ਕਰਦੀ ਹੈਉਸ ਅਨੁਸਾਰ ਪੱਛਮੀ ਸਮਾਜ ਵਿਚ ਔਰਤ ਰਖੇਲ, ਵੇਸ਼ਵਾ ਅਤੇ ਵਸਤੂ ਤੋਂ ਵੱਧ ਕੁਝ ਨਹੀਂਉਸ ਦੀਆਂ ਕਹਾਣੀਆਂ ਵਿਚ ਹਰ ਥਾਂ ਮਰਦ ਵਲੋਂ ਔਰਤ ਨਾਲ ਕੀਤੀ ਜਾਂਦੀ ਬੇਵਫ਼ਾਈ ਦੀ ਗੱਲ ਹੈਉਸ ਦੀਆਂ ਨਾਇਕਾਵਾਂ ਪਰਵਾਸ ਵਿਚ ਵਿਆਹੀਆਂ ਪੰਜਾਬੀ ਔਰਤਾਂ ਹਨਉਹ ਇਹ ਪ੍ਰਸ਼ਨ ਵੀ ਖੜਾ ਕਰਦੀ ਹੈ ਕਿ ਪੈਸੇ ਦੇ ਲਾਲਚ ਤੇ ਵਿਦੇਸ਼ ਦੀ ਚਾਹ ਕਾਰਣ ਮਾਪੇ ਆਪਣੀਆਂ ਲੜਕੀਆਂ ਦਾ ਜੀਵਨ ਤਬਾਹ ਕਰ ਦਿੰਦੇ ਹਨਉਸ ਦੀਆਂ ਕਹਾਣੀਆਂ ਨਿੱਜੀ ਸੁਤੰਤਰਤਾ ਦੀਆਂ ਵੀ ਹਾਮੀ ਹਨ           

            ਇਸ ਪੁਸਤਕ ਵਿਚ  ਪਰਵੇਜ਼ ਕੌਰ ਸੰਧੂ ਦੀਆਂ ਕਹਾਣੀਆਂ ਦਾ ਨਾਰੀਵਾਦੀ ਅਧਿਐਨ ਕੀਤਾ ਗਿਆ ਹੈਪਰਵੇਜ਼ ਸੰਧੂ ਵੀ ਪਰਵਾਸੀ ਕਹਾਣੀਕਾਰ ਹੈਡਾ: ਰਜਨੀ ਅਨੁਸਾਰ ਪਰਵੇਜ਼ ਸੰਧੂ ਦੀ ਸ਼ਕਤੀ ਬਹੁਤ ਸੂਖਮ ਤੇ ਸਿ਼ੱਦਤ ਭਰੇ ਮਾਨਵੀ ਅਹਿਸਾਸਾਂ ਦੀ ਵੈਰਾਗਾਤਮਿਕ ਕਥਾ ਦੁਆਰਾ ਪੇਸ਼ਕਾਰੀ ਕਰਕੇ ਹੈਉਸ ਦੀਆਂ ਕਹਾਣੀਆਂ ਵਿਚ ਜੋ ਬਿੰਬ ਉੱਭਰ ਕੇ ਸਾਹਮਣੇ ਆਇਆ ਹੈ ਉਹ ਪਰੰਪਰਾਗਤ ਸੰਸਕਾਰਾਂ ਨਾਲ ਜੁੜੀ ਉਸ ਔਰਤ ਦਾ ਬਿੰਬ ਹੈ ਜਿਹੜੀ ਯੂਰਪ ਦੇ ਵਿਕਸਤ ਸਭਿਆਚਾਰ ਦੇ ਸਨਮੁੱਖ ਹੋਣੋਂ ਝਿਜਕਦੀ ਹੈਪਰਵੇਜ਼ ਸੰਧੂ ਉਭਰ ਰਹੀ ਕਹਾਣੀਕਾਰ ਹੈ ਜਿਸ ਦੀਆਂ - ਮੁੱਠੀ ਭਰ ਸੁਪਨੇ’,  ‘ਸਵਰਗ’, ‘ਧੁਆਖੇ ਸ਼ੀਸ਼ੇ’ ‘ਟੁੱਟਦੇ ਤਾਰਿਆਂ ਦੀ ਚੀਖ’ ‘ਗੁਆਚੇ ਲੋਕ’, ‘ਚੱਕੀ ਦੇ ਪੁੜ’ ‘ਧੀਆਂਆਦਿ ਮਹੱਤਵ ਪੂਰਨ ਕਹਾਣੀਆਂ ਹਨ 

ਡਾ:ਰਜਨੀ ਦੀ ਪੁਸਤਕ ਨਾਰੀਵਾਦੀ ਚਿੰਤਨ ਤੇ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਜਗਤ ਵਿਚ ਮਹੱਤਵਪੂਰਨ ਦੇਣ ਹੈ ਕਿਉਂਕਿ ਇਸ ਵਿਸ਼ੇ ਨੂੰ ਪੰਜਾਬੀ ਅੰਦਰ ਇੰਨੀ ਬਾਰੀਕੀ ਨਾਲ ਬਿਹੁਤੇ ਲੇਖਕਾਂ/ਆਲੋਚਕਾਂ ਨੇ ਨਹੀਂ ਚਿਤਰਿਆਂ ਡਾ: ਰਜਨੀ ਰਾਣੀ ਨੇ ਬੜੀ ਬਾਰੀਕੀ ਵਿਚ ਜਾਕੇ ਨਾਰੀਵਾਦ ਦੇ ਅਰਥਾਂ ਅਤੇ ਇਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਹੈਉਸ ਨੇ ਨਾਰੀਵਾਦ ਬਾਰੇ ਬਹੁਤ ਸਾਰੇ ਭਰਮ ਭੁਲੇਖਿਆਂ ਤੇ ਸ਼ੰਕਿਆਂ ਨੂੰ ਦੂਰ ਕੀਤਾ ਹੈਇਹ ਪੁਸਤਕ ਡਾ:ਰਜਨੀ ਰਾਣੀ ਦੇ ਆਲੋਚਨਾਤਮਕ ਗਿਆਨ ਦਾ ਸਿੱਟਾ ਹੈ

********
{ਬਲਜਿੰਦਰ ਪਾਲ, ਪਿੰਡ ਤੇ ਡਾਕਖਾਨਾ ਖੀਵਾ ਕਲਾਂ, ਵਾਇਆ ਭੀਖੀ, ਜ਼ਿਲਾ ਮਾਨਸਾ, ਪੰਜਾਬ (ਇੰਡੀਆ)}
e-mail: baljinder_rishi@yahoo.com

(29 ਅਪਰੈਲ 2007) ਯੂਨੀਕੋਡ

ਬਲਜਿੰਦਰ ਪਾਲ ਦੇ ਹੋਰ ਲੇਖ ਪੜ੍ਹਨ ਲਈ ਕਲਿੱਕ ਕਰੋ:
ਸਮਾਜ ਵਿਚ ਔਰਤ ਦੀ ਸਥਿਤੀ ਦਾ ਦਸ਼ਤਾਵੇਜ਼: ਮੀਰ
ਮਾਤ ਭਾਸ਼ਾ ਦਾ ਮਹੱਤਵ
ਜੁਝਾਰਵਾਦੀ ਕਵਿਤਾ ਦਾ ਪ੍ਰਤੀਬੱਧ ਕਵੀ-ਅਵਤਾਰ ਪਾਸ
ਸਿਰਫ਼ ਬਿਰਹਾ ਦਾ ਹੀ ਕਵੀ ਨਹੀਂ ਸੀ ਸਿ਼ਵ ਕੁਮਾਰ ਬਟਾਲਵੀ
ਦੱਬਿਆਂ ਲਿਤਾੜਿਆਂ ਦਾ ਕਵੀ : ਲਾਲ ਸਿੰਘ ਦਿਲ
ਸੰਤ ਰਾਮ ਉਦਾਸੀ ਦੀ ਕਵਿਤਾ ਦਾ ਪੁਨਰ ਮੁਲਾਂਕਣ

e-mail:
ਲਿਖਾਰੀ


© likhari: Punjabi Likhari Forum-2001-2007