ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਯਾਤਰਾ ਬੰਗਲਾ ਦੇਸ਼ ਦੀ-4

ਚਿਟਾਗਾਂਗ ਵਿੱਚ ਦੋ ਦਿਨ

-ਹਰਬੀਰ ਸਿੰਘ ਭੰਵਰ-

 

ਦੋ ਸ਼ਬਦ

ਸ: ਹਰਬੀਰ ਸਿੰਘ ਭੰਵਰ 'ਪੰਜਾਬੀ ਸਾਹਿਤਕ ਜਗਤ' ਵਿਚ ਇਕ ਸਫਲ ਲੇਖਕ ਅਤੇ ਪੱਤਰਕਾਰ ਵਜੋਂ ਜਾਣਿਆ ਪਹਿਚਾਣਿਆ ਨਾਂ ਹੈ। 31 ਵਰ੍ਹਿਆਂ ਤੋਂ ਆਪ 'ਟ੍ਰਿਬੀਊਨ' ਅਖ਼ਬਾਰ ਸੰਮੂਹ ਲਈ 'ਸੀਨੀਅਰ ਪੱਤਰਕਾਰ' ਵਜੋਂ ਕੰਮ ਕਰਦੇ ਆ ਰਹੇ ਹਨ। ਆਪ ਦੇ ਬਹੁ-ਮੁਲੇ ਲੇਖ ਪੰਜਾਬੀ ਦੇ ਪ੍ਰਮੁੱਖ ਪਰਚਿਆਂ ਵਿਚ ਵੀ ਛੱਪਦੇ ਰਹਿੰਦੇ ਹਨ। ਆਪਦੀਆਂ: (1) ਸੋਭਾ ਸਿੰਘ-ਜੀਵਨ, ਸ਼ਖ਼ਸ਼ੀਅਤ ਤੇ ਕਲਾ, (2) ਕੀ ਖ਼ਾਲਿਸਤਾਨ ਬਣੇਗਾ?, (3) ਪੰਜਾਬੀ ਦਾ ਲੋਕ ਨਾਇਕ(ਸੰਤ ਹਰਚੰਦ ਸਿੰਘ ਲੌਂਗੋਵਾਲ), (4) ਨਾਰੀਅਲ ਦੀ ਧਰਤੀ ਅਤੇ (5) ਡਾਇਰੀ ਦੇ ਪੰਨੇ ਆਦਿ ਪੁਸਤਕਾਂ ਪਰਕਾਸਿ਼ਤ ਹੋਈਆਂ ਜਿਹਨਾਂ ਨੂੰ ਪਾਠਕਾਂ ਵਲੋਂ ਭਰਵਾਂ ਹੁੰਘਾਰਾ ਮਿਲਿਆ। 'ਡਾਇਰੀ ਦੇ ਪੰਨੇ' ਲਈ ਆਪ ਨੂੰ ਵੱਖ ਵੱਖ ਸੰਸਥਾਵਾਂ ਵਲੋਂ ਸਨਮਾਨਿਆ ਵੀ ਗਿਆ।
ਨਿਧੜਕ, ਨਿਰਪੱਖ, ਈਮਾਨਦਾਰ ਅਤੇ ਸ਼ਕਤੀਸ਼ਾਲੀ ਪੱਤਰਕਾਰ ਸ: ਭੰਵਰ ਦੀਆਂ ਹੁਣ ਤੱਕ 'ਲਿਖਾਰੀ' ਵਿੱਚ ਦੱਸ ਰਚਨਾਵਾਂ ਛਪੀਆਂ ਹਨ। ਉਹਨਾਂ ਵਲੋਂ 'ਬੰਗਲਾ ਦੇਸ਼ ਦੀ ਯਾਤਰਾ' ਸਬੰਧੀ ਲਿਖੇ ਲੇਖਾਂ ਦੀ ਲੜੀ ਵਿੱਚੋਂ ਚੌਥਾ ਲੇਖ ਲਿਖਾਰੀ ਦੇ ਪਾਠਕਾਂ ਦੇ ਰੂ-ਬ-ਰੂ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।-----ਲਿਖਾਰੀ

******

ਯਾਤਰਾ ਬੰਗਲਾ ਦੇਸ਼ ਦੀ-4

ਚਿਟਾਗਾਂਗ ਵਿੱਚ ਦੋ ਦਿਨ
-ਹਰਬੀਰ ਸਿੰਘ ਭੰਵਰ-

ਚਿਟਾਗਾਂਗ ਢਾਕੇ ਤੋਂ ਲਗਭਗ 350 ਕਿਲੋਮੀਟਰ ਪੂਰਬ ਵੱਲ ਸਮੁੰਦਰ ਕਿਨਾਰੇ ਵਸਿਆ ਇੱਕ ਬਹੁਤ ਵੱਡਾ ਸ਼ਹਿਰ ਹੈ ਅਤੇ ਬੰਗਲਾ ਦੇਸ਼ ਦੀ ਸਭ ਤੋਂ ਵੱਡੀ ਬੰਦਰਗਾਹ ਹੈਪਹਿਲਾਂ ਇਸਦਾ ਨਾਂ ਚਿਟਾਗਾਂਵ ਸੀ, ਜੋ ਹੌਲੀ-ਹੌਲੀ ਚਿਟਾਗਾਂਗ ਬਣ ਗਿਆਆਪਣੀ ਪਹਿਲੀ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਾਵਨ ਚਰਨ ਇਸ ਨਗਰ ਵਿੱਚ ਪਾਏ ਸਨਉਨ੍ਹਾਂ ਦੀ ਯਾਦ ਵਿੱਚ ਪੁਰਾਣੇ ਸ਼ਹਿਰ ਦੇ ਚੌਂਕ ਬਾਜ਼ਾਰ ਲਾਗੇ ਇੱਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਸ ਨੂੰ ਸਿੱਖ ਟੈਂਪਲ ਕਿਹਾ ਜਾਂਦਾ ਹੈ

ਢਾਕੇ ਤੋਂ ਚਿਟਾਗਾਂਗ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਵਾਲਵੋ ਏਅਰ-ਕੰਡੀਸ਼ੰਡ ਬੱਸਾਂ ਚੱਲਦੀਆਂ ਹਨ, ਜਿਸ ਤਰ੍ਹਾਂ ਦੀਆਂ ਹੁਣ ਅੰਮ੍ਰਿਤਸਰ ਤੋਂ ਲਾਹੌਰ ਅਤੇ ਨਨਕਾਣਾ ਸਾਹਿਬ ਦੀ ਬੱਸ-ਸੇਵਾ ਲਈ ਲਾਈਆਂ ਗਈਆਂ ਹਨਕਿਰਾਇਆ ਕੇਵਲ 380 ਤੋਂ 400 ਟਕੇ (ਲਗਭਗ 280 ਭਾਰਤੀ ਰੁਪਏ) ਹੈਅਸੀਂ ਇੱਕ ਦਿਨ ਪਹਿਲਾਂ ਬੱਸ ਦੀਆਂ ਸੀਟਾਂ ਬੁੱਕ ਕਰਵਾ ਲਈਆਂਬੱਸ ਸਵੇਰੇ 7:30 ਵਜੇ ਸ਼ਹਿਰ ਵਿੱਚ ਆਪਣੇ ਦਫ਼ਤਰ ਤੋਂ ਰਵਾਨਾ ਹੋਈ ਅਤੇ ਅੱਧਾ ਘੰਟਾ ਸ਼ਹਿਰ ਚੋਂ ਬਾਹਰ ਨਿਕਲਦਿਆਂ ਹੀ ਲੱਗ ਗਿਆਬਾਹਰ ਸਾਰੇ ਰਸਤੇ ਵਿੱਚ ਅਸੀਂ ਦੇਖਿਆ ਕਿ ਆਸੇ-ਪਾਸੇ ਪਾਣੀ ਬਹੁਤ ਹੈਨਦੀਆਂ, ਨਾਲੇ ਤੇ ਝੀਲਾਂ, ਥਾਂ-ਥਾਂ ਮਛਿਆਰੇ ਜਾਲ ਲਾ ਕੇ ਜਾਂ ਛੋਟੀਆਂ ਕਿਸ਼ਤੀਆਂ ਰਾਹੀਂ ਕਿਨਾਰੇ ਤੋਂ ਪਰੇ ਜਾ ਕੇ ਮੱਛੀਆਂ ਪਕੜ ਰਹੇ ਸਨਕਈ ਥਾਵਾਂ ਤੇ ਧਾਨ ਦੇ ਹਰੇ ਭਰੇ ਖੇਤ ਵੀ ਦਿਖਾਈ ਦਿੱਤੇ

ਬੱਸ ਰਸਤੇ ਵਿੱਚ ਇੱਕ ਥਾਂ ਮੁਸਾਫਰਾਂ ਦੇ ਚਾਹ ਪਾਣੀ ਲਈ ਅੱਧੇ ਕੁ ਘੰਟੇ ਵਾਸਤੇ ਰੁਕੀਚਿਟਾਗਾਂਗ ਤੋਂ ਥੋੜ੍ਹਾ ਪਿੱਛੇ ਹੀ ਬਾਰਿਸ਼ ਸ਼ੁਰੂ ਹੋ ਗਈਸ. ਭੁਪਿੰਦਰ ਸਿੰਘ ਗਿੱਲ ਨੇ ਆਪਣੇ ਡਰਾਈਵਰ ਨੂੰ ਗੱਡੀ ਦੇ ਕੇ ਬੱਸ ਅੱਡੇ ਤੇ ਭੇਜ ਦਿੱਤਾ ਸੀਉਸ ਨੇ ਸਾਨੂੰ ਉਨ੍ਹਾਂ ਦੇ ਘਰ ਪਹੁੰਚਾ ਦਿੱਤਾਹਾਲੇ ਚਾਹ ਪੀ ਰਹੇ ਸੀ ਕਿ ਗਿੱਲ ਸਾਹਿਬ ਛੁਟੀ ਲੈ ਕੇ ਘਰ ਆ ਗਏਉਹ ਮੋਗਾ ਜ਼ਿਲੇ ਦੇ ਪਿੰਡ ਚੂਹੜ ਚੱਕ ਦੇ ਰਹਿਣ ਵਾਲੇ ਹਨ ਅਤੇ ਸਾਬਕਾ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ਦੇ ਖਾਨਦਾਨ ਨਾਲ ਸਬੰਧ ਰੱਖਦੇ ਹਨਉਹ ਚਿਟਾਗਾਂਗ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ  ਲਈ ਯੋਗਦਾਨ ਦੇ ਰਹੇ ਹਨਸ਼ੁੱਕਰਵਾਰ ਵਾਲੇ ਦਿਨ ਉਹ ਚੌਂਕ ਬਜ਼ਾਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਆਪਣੇ ਪਰਿਵਾਰ ਸਮੇਤ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ

ਦੁਪਹਿਰ ਦਾ ਪ੍ਰਸ਼ਾਦਾ ਛਕ ਕੇ ਅਸੀਂ ਸ. ਗਿੱਲ ਨਾਲ ਪਹਾੜਤਲੀ ਇਲਾਕੇ ਵਾਲੇ ਗੁਰਦੁਆਰਾ ਸਾਹਿਬ ਗਏਇਹ ਗੁਰਦੁਆਰਾ ਇੱਥੇ ਰੇਲਵੇ ਵਿੱਚ ਕੰਮ ਕਰਦੇ ਸਿੰਘਾਂ ਨੇ ਮਿਲ ਕੇ 1935 ਵਿੱਚ ਬਣਾਇਆ ਸੀਇਸ ਦੀ ਚਾਰ-ਦੀਵਾਰੀ ਹੁਣੇ ਹੁਣੇ ਸ. ਗਿੱਲ ਨੇ ਕਰਵਾਈ ਹੈ, ਜਿਸ ਦਾ ਸਾਰਾ ਖਰਚਾ ਮਲਾਇਆ ਵਿੱਚ ਰਹਿੰਦੇ ਠਕੁਰਾਲ ਪਰਿਵਾਰ ਨੇ ਕੀਤਾ ਹੈਗੁਰਦੁਆਰਾ ਸਾਹਿਬ ਦੀ ਛੱਤ ਬਦਲਣ ਵਾਲੀ ਹੈਇਹ ਸਾਰੀ ਥਾਂ ਇੱਕ ਮੁਸਲਮਾਨ ਅਲੀ ਹਸਨ ਜੋ ਗੁਰਦੁਆਰੇ ਦੇ ਪਿਛਵਾੜੇ ਵਾਲੇ ਕਮਰਿਆਂ ਵਿੱਚ ਰਹਿ ਰਿਹਾ ਹੈ, ਨੇ ਸੰਭਾਲ ਕੇ ਰੱਖੀ ਹੈਦੇਸ਼ ਵੰਡ ਪਿੱਛੋਂ ਇੱਕ ਪੁਲਿਸ ਇੰਸਪੈਕਟਰ ਨਜ਼ਰਦੀਨ ਨੇ ਇਸ ਤੇ ਕਬਜ਼ਾ ਕਰ ਲਿਆ ਸੀ, ਪਰ ਅਲੀ ਹਸਨ ਜੋ ਖੁਦ ਇੱਕ ਵਕੀਲ ਵੀ ਹੈ, ਨੇ ਅਦਾਲਤ ਵਿੱਚ ਕੇਸ ਕਰ ਕੇ ਉਸ ਨੂੰ ਇੱਥੋਂ ਕਢਵਾ ਦਿੱਤਾਉਸ ਨੇ ਕਿਹਾ ਕਿ ਮੈਂ ਹੁਣ ਬੁੱਢਾ ਹੋ ਗਿਆ ਹਾਂ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ; ਕੱਲ੍ਹ ਨੂੰ ਮੇਰਾ ਮੁੰਡਾ ਬੇਈਮਾਨ ਨਾ ਹੋ ਜਾਏ, ਇਹ ਗੁਰਦੁਆਰਾ ਸੰਭਾਲ ਲਉ

ਬਾਰਿਸ਼ ਹੋਣ ਕਰਕੇ ਬਾਹਰ ਵਿਹੜੇ ਵਿੱਚ ਕਾਫੀ ਪਾਣੀ ਖੜ੍ਹਾ ਸੀਗੁਰਦੁਆਰੇ ਦੀ ਹਦੂਦ ਅੰਦਰ ਨਾਰੀਅਲ ਦੇ 15-20 ਦਰੱਖਤ ਲੱਗੇ ਹੋਏ ਹਨਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਤੇ ਅਲੀ ਹਸਨ ਨਾਲ ਗੱਲਬਾਤ ਕਰ ਕੇ ਅਸੀਂ ਚੌਂਕ ਬਾਜ਼ਾਰ ਸਥਿਤ ਗੁਰਦੁਆਰਾ ਸਾਹਿਬ, ਜੋ ਸਿੱਖ ਟੈਂਪਲ ਵਜੋਂ ਜਾਣਿਆ ਜਾਂਦਾ ਹੈ, ਵਿਖੇ ਆ ਗਏਇਹ ਗੁਰਦੁਆਰਾ ਵੀ 1935 ਦੇ ਕਰੀਬ ਬਣਿਆ ਹੈਇਮਾਰਤ ਚੰਗੀ ਹੈਬਾਹਰ ਕਾਫੀ ਥਾਂ ਖਾਲੀ ਪਈ ਹੈਗੁਰਦੁਆਰਾ ਸਾਹਿਬ ਦਾ ਪਸਾਰ ਅਤੇ ਰਿਹਾਇਸ਼ ਆਦਿ ਲਈ ਕੁਆਰਟਰ ਬਣ ਸਕਦੇ ਹਨਸਰਦਾਰ ਗਿੱਲ ਦੇ ਯਤਨਾਂ ਸਦਕਾ ਇਸ ਗੁਰਦੁਆਰੇ ਦੀ ਜ਼ਮੀਨ ਦੀ ਨਿਸ਼ਾਨ ਦੇਹੀ ਕਰ ਕੇ ਚਾਰ ਦੀਵਾਰੀ ਕਰਵਾ ਲਈ ਗਈ ਹੈ; ਜਿਸ ਤੇ ਲਗਪਗ 13-14 ਲੱਖ ਰੁਪਏ ਖਰਚ ਆਏ ਹਨਇਹ ਸਾਰੇ ਪੈਸੇ ਸਿੰਘਾਪੁਰ ਨਿਵਾਸੀ ਠੁਕਰਾਲ ਪਰਿਵਾਰ ਨੇ ਦਿੱਤੇ ਹਨਭਾਈ ਗੁਰਮੁਖ ਸਿੰਘ ਹਰ ਰੋਜ਼ ਇੱਥੇ ਆ ਕੇ ਪਾਵਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਅਤੇ ਨਿਤਨੇਮ ਦਾ ਪਾਠ ਕਰ ਕੇ ਜਾਂਦੇ ਹਨ

ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਿਟਾਗਾਂਗ ਫੇਰੀ ਦੀ ਯਾਦ ਨੂੰ ਸਮਰਪਿਤ ਹੈਚੌਕ ਬਜ਼ਾਰ ਸਥਿਤ ਗੁਰਦੁਆਰਾ, ਜਿਸ ਨੂੰ ਸਿੱਖ ਟੈਂਪਲ ਕਿਹਾ ਜਾਂਦਾ ਹੈ, ਇਤਿਹਾਸਿਕ ਗੁਰਦੁਆਰਾ ਹੈਭਾਈ ਬਾਲੇ ਦੀ ਜਨਮ ਸਾਖੀ ਅਨੁਸਾਰ ਆਪਣੀ ਪਹਿਲੀ ਉਦਾਸੀ ਸਮੇਂ ਗੁਰੂ ਸਾਹਿਬ ਇੱਥੇ ਪਧਾਰੇ ਸਨਹੋਰ ਵਧੇਰੇ ਇਤਿਹਾਸ ਦਾ ਪਤਾ ਨਹੀਂ ਲੱਗ ਸਕਿਆਗੁਰੂ ਤੇਗ਼ ਬਹਾਦਰ ਜੀ ਜਦੋਂ ਢਾਕੇ ਗਏ ਤਾਂ ਉਹ ਚਿਟਾਗਾਂਗ ਵੀ ਪਧਾਰੇ ਸਨਇਸ ਗੁਰਦੁਆਰੇ ਦੀ ਇਮਾਰਤ 70-75 ਸਾਲ ਪੁਰਾਣੀ ਹੈ, ਪਰ ਹਾਲਤ ਚੰਗੀ ਹੈਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਸੇਵਾਦਾਰ ਭਾਈ ਗੁਰਮੁੱਖ ਸਿੰਘ ਪਿਛਲੇ ਤਿੰਨ ਕੁ ਸਾਲ ਤੋਂ ਇਸ ਦੀ ਦੇਖ ਭਾਲ ਕਰ ਰਿਹਾ ਹੈਗੁਰਦੁਆਰੇ ਅੰਦਰਲੇ ਕਈ ਕਮਰਿਆਂ ਵਿੱਚ ਕਈ ਹਿੰਦੂ ਪਰਿਵਾਰ ਰਹਿ ਰਹੇ ਹਨ ਅਤੇ ਉਹ ਇਹ ਕਮਰੇ ਖਾਲੀ ਕਰਨ ਨੂੰ ਤਿਆਰ ਨਹੀਂ

ਗੁਰਦੁਆਰੇ ਅੰਦਰ ਬਣੇ ਮਕਾਨਾਂ ਵਿੱਚ ਇੱਕ ਗੋਰੰਗੋ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਹੈ, ਜਿਸ ਨੇ ਕੁਝ ਸਾਲ ਪਹਿਲਾਂ ਦਾੜ੍ਹੀ ਕੇਸ ਰੱਖ ਲਏ ਹਨ ਅਤੇ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ, ਪਰ ਬੀੜੀ ਸਿਗਰਟ ਪੀਂਦਾ ਹੈਉਹ ਗੁਰਦੁਆਰਾ ਸਾਹਿਬ ਦੀ ਸਾਰੀ ਜਾਇਦਾਦ ਉੱਤੇ ਆਪਣਾ ਹੱਕ ਜਤਾ ਰਿਹਾ ਹੈਦੱਸਿਆ ਜਾਂਦਾ ਹੈ ਕਿ ਦੇਸ਼-ਵੰਡ ਤੋਂ ਪਹਿਲਾਂ ਇੱਕ ਗ੍ਰੰਥੀ ਸਿੰਘ ਇੱਥੇ ਰਹਿੰਦਾ ਸੀ, ਜਿਸ ਨੇ ਆਪਣੇ ਘਰ ਇੱਕ ਬੰਗਾਲੀ ਔਰਤ ਨੂੰ ਰੱਖਿਆ ਹੋਇਆ ਸੀਉਸ ਤੋਂ ਇੱਕ ਲੜਕੀ ਪੈਦਾ ਹੋਈ, ਜਿਸ ਨੇ ਇੱਕ ਹਿੰਦੂ ਪਰਿਵਾਰ ਵਿੱਚ ਵਿਆਹ ਕਰਵਾ ਲਿਆਉਸਦਾ ਪਤੀ ਮਰ ਗਿਆ ਤਾਂ ਉਸ ਨੇ ਇੱਕ ਮੁਸਲਮਾਨ ਨਾਲ ਵਿਆਹ ਕਰਵਾ ਲਿਆਇਹ ਗੋਰੰਗੋ ਉਸੇ ਔਰਤ ਦਾ ਮੁੰਡਾ ਹੈਇਹ ਗੁਰਦੁਆਰੇ ਦੇ ਸੇਵਾਦਾਰ ਭਾਈ ਗੁਰਮੁਖ ਸਿੰਘ ਨੂੰ ਅਕਸਰ ਧਮਕੀਆਂ ਦਿੰਦਾ ਰਹਿੰਦਾ ਹੈ ਅਤੇ ਝਗੜਾ ਕਰਦਾ ਰਹਿੰਦਾ ਹੈ ਤਾਂ ਜੋ ਉਹ ਛੱਡ ਕੇ ਚਲਾ ਜਾਏ ਅਤੇ ਇਹ ਸਾਰੀ ਜਾਇਦਾਦ ਉੱਤੇ ਕਬਜ਼ਾ ਕਰ ਲਏ

ਗੁਰਦੁਆਰੇ ਵਿੱਚ ਹਰ ਸ਼ੁੱਕਰਵਾਰ ਨੂੰ ਦੀਵਾਨ ਸਜਦਾ ਹੈਇੱਥੇ ਇੱਕ ਐਕਸਪੋਰਟ ਕੰਪਨੀ ਵਿੱਚ ਉੱਚ ਅਹੁਦੇ ਤੇ ਕੰਮ ਕਰ ਰਹੇ ਸ. ਭੁਪਿੰਦਰ ਸਿੰਘ ਗਿੱਲ ਸ਼ਬਦ-ਗਾਇਣ ਕਰਦੇ ਹਨਸ. ਗਿੱਲ ਮਰਹੂਮ ਮੁਖ ਮੰਤਰੀ ਸ. ਲਛਮਣ ਸਿੰਘ ਗਿੱਲ ਦੇ ਘਰਾਣੇ ਵਿੱਚੋਂ ਹਨਉਹ ਗੁਰਦੁਆਰੇ ਦੀ ਸੇਵਾ ਸੰਭਾਲ ਲਈ ਵੀ ਸਹਾਇਤਾ ਕਰਦੇ ਹਨਸਰਦਾਰ ਗਿੱਲ ਦਾ ਯਤਨ ਹੈ ਕਿ ਸੈਸ਼ਨ ਜੱਜ ਵਲੋਂ ਨਿਯੁਕਤ ਹੋਣ ਵਾਲੀ ਨਵੀਂ ਕਮੇਟੀ ਵਿੱਚ ਸਥਾਨਕ ਹਿੰਦੂ ਸ਼ਰਧਾਲੂ ਨਾਮਜ਼ਦ ਕੀਤੇ ਜਾਣ

ਕਲਕੱਤਾ ਹਾਈ ਕੋਰਟ ਦੇ ਇੱਕ ਪੁਰਾਣੇ ਫੈਸਲੇ ਅਨੁਸਾਰ ਇਸ ਗੁਰਦੁਆਰੇ ਦਾ ਪ੍ਰਬੰਧ ਜ਼ਿਲ੍ਹਾ ਅਤੇ ਸੈਸ਼ਨ ਜੱਜ ਚਿਟਾਗਾਂਗ ਵਲੋਂ ਨਿਯੁਕਤ ਇੱਕ 5-ਮੈਂਬਰੀ ਕਮੇਟੀ ਵੱਲੋਂ ਦੇਖਿਆ ਜਾ ਰਿਹਾ ਹੈਵਰਤਮਾਨ ਕਮੇਟੀ ਦੇ ਸਾਰੇ ਮੈਂਬਰ ਮੁਸਲਮਾਨ ਹਨ ਤੇ ਇਸ ਦੀ ਮਿਆਦ 14 ਸਤੰਬਰ ਨੂੰ ਪੂਰੀ ਹੋ ਗਈ ਹੈਸ਼ਹਿਰ ਵਿੱਚ ਕਈ ਹਿੰਦੂ ਪਰਿਵਾਰ ਰਹਿ ਰਹੇ ਹਨ, ਜੋ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਹਨ

ਬੰਗਲਾ ਦੇਸ਼ ਵਿੱਚ ਸਪਤਾਹਿਕ ਛੁੱਟੀ ਜੁਮੇ (ਸ਼ੁੱਕਰਵਾਰ) ਵਾਲੇ ਦਿਨ ਹੁੰਦੀ ਹੈਐਤਵਾਰ 11 ਸਤੰਬਰ ਅਸੀਂ ਸ. ਗਿੱਲ ਨੂੰ ਨਾਲ ਲੈ ਕੇ ਬੰਗਲਾ ਦੇਸ਼ ਵਿੱਚ ਚਿਟਾਗਾਂਗ ਸਥਿਤ ਭਾਰਤ ਦੇ ਉਪ ਹਾਈ ਕਮਿਸ਼ਨ ਸ੍ਰੀ ਅਸ਼ੋਕ ਦਾਸ ਨੂੰ ਉਨ੍ਹਾਂ ਦੇ ਕੌਂਸਲੇਟ ਜਾ ਕੇ ਮਿਲੇਉਨ੍ਹਾਂ ਨੇ ਸੁਝਾ ਦਿੱਤਾ ਕਿ ਸਿੱਖ ਲੀਡਰਸ਼ਿੱਪ ਨੂੰ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਨ ਲਈ ਛੇਤੀ-ਛੇਤੀ ਆਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦੀ ਚੰਗੀ ਤਰ੍ਹਾਂ ਸੇਵਾ ਸੰਭਾਲ ਹੋ ਸਕੇਸ੍ਰੀ ਦਾਸ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਸਿੱਖ ਵਸੋਂ ਨਹੀਂ ਹੈਇੱਥੇ ਨੌਕਰੀ ਜਾਂ ਬਿਜਨੈਸ ਕਰ ਰਹੇ ਸਿੱਖ ਅਤੇ ਭਾਰਤੀ ਹੀ ਗੁਰਦੁਆਰਿਆਂ ਦੇ ਹਫਤਾਵਾਰੀ ਦੀਵਾਨਾਂ ਵਿੱਚ ਸ਼ਾਮਿਲ ਹੋਣ ਲਈ ਆਉਂਦੇ ਹਨਬੰਗਲਾਦੇਸ਼ ਦੇ ਗੁਰਦੁਆਰੇ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਪੂਰੀ ਤਰ੍ਹਾਂ ਅਣਗੌਲੇ ਰਹੇ ਹਨਇਨ੍ਹਾਂ ਵੱਲ ਤਵੱਜੋ ਨਹੀਂ ਦਿੱਤੀ ਗਈਸਿੱਖ ਲੀਡਰਸ਼ਿੱਪ ਨੂੰ ਇਨ੍ਹਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੇ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਸੁਚੱਜੇ ਢੰਗ ਨਾਲ ਸੇਵਾ ਸੰਭਾਲ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈਆਪਣੀ ਸ਼ਿਕਾਗੋ ਦੀ ਪੋਸਟਿੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਰਹਿ ਰਹੇ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਨਾਲ ਜੁੜੇ ਹੋਏ ਹਨਚਿਟਾਗਾਂਗ ਵਿਖੇ ਸਿੱਖ ਟੈਂਪਲ ਅਸਟੇਟ ਉੱਤੇ ਕੁਝ ਕਿਰਾਏਦਾਰਾਂ ਦੇ ਕਬਜ਼ੇ ਦੀ ਚਰਚਾ ਕਰਦਿਆਂ ਉਨ੍ਹਾਂ ਸੁਝਾ ਦਿੱਤਾ ਕਿ ਮਸਲਾ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ, ਉਹ ਇਸ ਮਾਮਲੇ ਵਿੱਚ ਕੋਈ ਦਖ਼ਲ ਅੰਦਾਜੀ ਨਹੀਂ ਕਰ ਸਕਦੇਉਨ੍ਹਾਂ ਕਿਹਾ ਕਿ ਬੰਗਲਾ ਦੇਸ਼ ਵਿੱਚ ਭਾਰਤੀ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਉਨ੍ਹਾਂ ਦਾ ਫਰਜ਼ ਹੈ ਅਤੇ ਉਹ ਨਿਯਮਾਂ ਤੇ ਸੀਮਾ ਅੰਦਰ ਰਹਿ ਕੇ ਕਰ ਰਹੇ ਹਨਉਨ੍ਹਾਂ ਇਹ ਸੁਝਾ ਵੀ ਦਿੱਤਾ ਕਿ ਸ਼੍ਰੋਮਣੀ ਕਮੇਟੀ ਨੂੰ ਪ੍ਰਧਾਨ ਮੰਤਰੀ ਜਾਂ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਕੇ ਇਹ ਯਤਨ ਕਰਨਾ ਚਾਹੀਦਾ ਹੈ ਕਿ ਕੋਈ ਸਿੱਖ ਅਧਿਕਾਰੀ ਇੱਥੇ ਹਾਈ ਕਮਿਸ਼ਨ ਵਿੱਚ ਨਿਯੁਕਤ ਕੀਤਾ ਜਾਏ, ਜੋ ਸਥਾਨਕ ਗੁਰਦੁਆਰਿਆਂ ਦੀ ਦੇਖ ਭਾਲ ਵਿੱਚ ਸਹਾਈ ਹੋ ਸਕੇ

ਅਸੀਂ ਸ਼੍ਰੀ ਦਾਸ ਵੱਲੋਂ ਸਥਾਨਕ ਦੋਨੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਸਹਿਯੋਗ ਤੇ ਹਫਤਾਵਾਰੀ ਦੀਵਾਨਾਂ ਵਿੱਚ ਅਕਸਰ ਸ਼ਮੂਲੀਅਤ ਲਈ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਇਹ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਹੇਗਾਅਸੀਂ ਕਿਹਾ ਕਿ ਅੰਮ੍ਰਿਤਸਰ ਵਾਪਸ ਜਾ ਕੇ ਆਪਣੀ ਰੀਪੋਰਟ ਤੇ ਸੁਝਾਅ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੂੰ ਸੌਂਪ ਦਿਆਂਗੇ ਅਤੇ ਅਗਲੀ ਕਾਰਵਾਈ ਉਹ ਹੀ ਕਰਨਗੇ

(ਚਲਦਾ)

*****

(4 ਜਨਵਰੀ 2007) ਯੂਨੀਕੋਡ

#241 ਸੈਂਟਰਲ ਟਾਊਨ ਦਾਦ, ਪਖੌਵਾਲ ਰੋਡ, ਲੁਧਿਆਣਾ-142022 ਫੋਨ: 91-161-3200361

ਮੋਬਾਈਲ:91-98146-39649

ਹਰਬੀਰ ਸਿੰਘ ਭੰਵਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ

e-mail:
ਲਿਖਾਰੀ

Likhari


© likhari: Punjabi Likhari Forum-2001-2007