ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਰੀਵੀਊ:

ਪੁੰਨਿਆਂ ਦਾ ਚਾਨਣ
(ਸਵੈ-ਜੀਵਨੀ)

ਰੀਵੀਊਕਾਰ: ਹਰਬੀਰ ਸਿੰਘ ਭੰਵਰ, ਲੁਧਿਆਣਾ

ਹਰਬੀਰ ਸਿੰਘ ਭੰਵਰ

ਪਸਤਕ ਦਾ ਨਾਂ: ਪੁੰਨਿਆਂ ਦਾ ਚਾਨਣ
ਲੇਖਕ- ਜਸਵੰਤ ਸਿੰਘ ਕੰਵਲ
ਪ੍ਰਕਾਸ਼ਿਕ- ਲਾਹੌਰ ਬੁਕ ਸ਼ਾਪ,ਲੁਧਿਆਣਾ
ਸਫੇ 368, ਮੁਲ-200 ਰੁਪੈ

''ਪੁੰਨਿਆਂ ਦਾ ਚਾਨੰਣ'' ਨਾਮਵਰ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ''ਵਿਥਿਆ'' (ਸਵੈ-ਜੀਵਨੀ) ਹੈ ਜੋ ਮੁਖ ਤੌਰ 'ਤੇ ਉਨ੍ਹਾਂ ਅਤੇ ਡਾ।ਜਸਵੰਤ ਕੌਰ ਗਿਲ ਦੇ ਪਿਆਰ ਸਬੰਧਾਂ ਦੀ ਕਹਾਣੀ ਹੈ ਅਤੇ ਪੰਜਾਬ ਨਾਲ ਕੇਂਦਰ ਦੀ ਕਾਂਗਰਸੀ ਸਰਕਾਰ ਵਲੋਂ ਕੀਤੇ ਗਏ ਧੱਕਿਆਂ ਦੀ ਦਾਸਤਾਨ ਹੈ।ਕੰਵਲ ਸ਼ਬਦਾਂ ਦੇ ਜਾਦੂਗਰ ਹਨ ਅਤੇ ਆਪਣੀ ਗਲ ਕਹਿਣ ਲਈ ਬਹੁਤ ਸੁਹਣੀ ਸੈਲੀ ਦੀ ਵਰਤੋਂ ਕਰਦੇ ਹਨ ।ਇਹ ਆਤਮ-ਕਥਾ ਆਮ ਜੀਵਨੀਆਂ ਨਾਲੋਂ ਬਿਲਕੁਲ ਹਟ ਕੇ ਬਹੁਤ ਹੀ ਦਿਲਚਸਪ ਢੰਗ ਨਾਲ ਇਕ ਨਾਵਲ ਵਾਂਗ ਲਿਖੀ ਗਈ ਹੈ, ਜੋ ਅਖੀਰ ਤਕ ਦਿਲਚਸਪੀ ਤੇ ਉਤਸੁਕਤਾ ਬਣਾਈ ਰਖਦੀ ਹੈ।ਕੰਵਲ ਦਾ ਕਹਿਣਾ ਹੈ, ''ਜ਼ਿੰਦਗੀ ਦਾ ਸਫ਼ਰ, ਸਰੀਰ ਤੋਂ ਰੂਹ ਤਕ ਪੁਜਣਾ ਹੈ, ਅੱਧਵਾਟੀਆਂ ਨੂੰ ਮੰਜ਼ਲ ਕਦੇ ਨਹੀਂ ਮਿਲਦੀ।ਗਿਆਨ ਜਿੰਨਾ ਚਿਰ ਅਗਵਾਈ ਨਹੀਂ ਕਰਦਾ, ਸਫ਼ਰ ਮੁੰਕਮਲ ਨਹੀਂ ਹੁੰਦਾ, ਖਾਹਿਸ਼ ਪੂਰਨਤਾ ਲਈ ਕਲਵਲ ਹੁੰਦੀ ਰੑਿਹੰਦੀ ਹੈ, ਪਰ ਲੰਮੀ ਸਾਧਨਾ ਬਿਨਾ ਪ੍ਰਾਪਤੀ ਨਹੀਂ।ਆਮ ਤੌਰ 'ਤੇ ਲੋਕ ਅਧੂਰਾ ਹੀ ਜੀ ਰਹੇ ਐ।ਪਿਆਰ ਦੀ ਸਾਂਝ ਮਨੁਖ ਨੂੰ ਜੋੜਦੀ ਹੈ ਤੇ ਕਾਮਨਾ ਤੋੜਦੀ ਐ।ਸਰੀਰ ਦੀਵਾ ਹੈ ਤੇ ਬਲਦੀ ਲਾਟ ਰੂਹ।ਉਸ ਚਾਨਣ ਨੇ ਹੀ ਸਤੁੰਸਟੀ ਦੇ ਘਰ ਤਕ ਲੈ ਕੇ ਜਾਣਾ ਹੁੰਦਾ ਹੈ।ਰਾਹ ਦੇ ਉੱਚੇ ਨੀਵੇਂ,ਖਾਈ ਖੱਡਿਆਂ ਤੋਂ ਚਾਨਣ ਹੀ ਬਚਾਉਂਦਾ ਹੈ।ਕਰੜੀ ਮਿਹਨਤ ਅਥਵਾ ਲੰਮੀ ਤਪ ਸਾਧਨਾ ਨੇ ਹੀ ਪ੍ਰਾਪਤੀ ਦੇਣੀ ਹੁੰਦੀ ਐ।ਸੋ ਸਿਰੜ ਨਾਲ ਕੀਤੀ ਜਦੋਜਹਿਦ ਹੀ ਪ੍ਰਾਪਤੀ ਤੱਕ ਪਹੁੰਚਦੀ ਹੈ।''

ਕੰਵਲ ਤੇ ਡਾ, ਜਸਵੰਤ ਗਿਲ ਦੀ ਪਛਾਣ ਰੂਹਾਂ ਦੀ ਪਛਾਣ ਹੈ।ਇਕ ਥਾਂ ਉਹ ਗਲਬਾਤ ਕਰਦੇ ਹੋਏ ਡਾ।ਜਸਵੰਤ ਗਿਲ ਨੂੰ ਪੁਛਦੇ ਹਨ:-
''ਈਮਾਨਦਾਰੀ ਨਾਲ ਦੱਸੋ,ਮੈਂ ਵਿਆਹਿਆ ਵਰਿਆ, ਬਾਲ ਬੱਚੜਦਾਰ ਤੁਹਾਨੂੰ ਕਿਵੇਂ ਜਚ ਗਿਆ? ਬਹੁਤ ਸਮੇਂ ਤੋਂ ਮੈਂ ਤੁਹਾਨੂੰ ਪੁੱਛਦਾ ਪੁੱਛਦਾ ਰਿਹਾ ਆਂ?''

''ਮੈਨੂੰ ਨਿਰੇ ਇਕ ਮਰਦ ਦੀ ਨਹੀਂ, ਵਿਚਾਰਾਂ ਦੇ ਸਾਂਝੂਵਾਲ ਸਾਥੀ ਦੀ ਵਧੇਰੇ ਲੋੜ ਸੀ?'' ਉਸ ਮਨ ਦਾ ਸੱਚ ਕਹਿ ਦਿੱਤਾ'

''ਭਾਨਿਆ! ਮੈਂ ਵੀ ਓਦੋਂ ਵਿਚਾਰਾਂ ਦੀ ਸਾਂਝੀਵਾਲ ਸਾਥਣ ਭਾਲਦਾ ਆਵਾਰਾ ਹੋਇਆ ਫਿਰਦਾ ਸੀਪ ਫੱਟੀ ਨੂੰ ਫੱਟੀ ਮਿਲੇ,ਦੋਵੇਂ ਹਾਲ ਬਤਾਏ।ਤੁੰ ਬੜਾ ਚੰਗਾ ਕੀਤਾ,ਮੇਰੀ ਵੇਲੇ ਸਿਰ ਬਾਂਹ ਫੜ ਲਈ, ਨਹੀਂ ਮੈਂ ਸੱਚੀ ਆਵਾਰਾ ਹੋ ਜਾਣਾ ਸੀ।ਊਂਝ ਤੂੰ ਗੁਰੂ ਬਣ ਕੇ ਮਿਲੀ ਏਂ,ਪਰ ਬੋਚ ਬੋਚ ਪੈਰ ਅੱਗੇ ਵੱਧੀ ਏ।'' ਮੈਂ ਗਲ ਦਾ ਨਿਖਾਰ ਪਾਇਆ।(ਪੰਨਾ 183)

ਆਪਣੀ ਇਸ ਤਰ੍ਹਾਂ ਦੀ ਡਾ। ਜਸਵੰਤ ਗਿਲ ਨਾਲ ਹੋਈ ਵਾਰਤਾਲਾਪ ਵਿਚ ਕੰਵਲ ਨੇ ਆਪਣੇ ਜੀਵਨ ਬਾਰੇ, ਆਪਣੇ ਨਾਵਲਾਂ ਦੇ ਪਿਛੋਕੜ ਬਾਰੇ, ਆਪਣੇ ਲੋਕਾਂ ਨਾਲ ਜੁੜੇ ਰਹਿਣ ਦੇ, ਉਨ੍ਹਾ ਦੇ ਦੁਖ ਸੁੱਖ ਵਿਚ ਸ਼ਾਮਿਲ ਹੋਣ ਬਾਰੇ, 1947 ਵਿਚ ਕੁਝ ਖੁਦਗਰਜ਼ ਲੀਡਰਾਂ ਦੀ ਸੌੜੀ ਰਾਜਨੀਤੀ ਕਾਰਨ ਦੇਸ਼ ਦੀ ਫਿਰਕੂ ਆਧਾਰ ਤੇ ਹੋਈ ਵੰਡ ਬਾਰੇ ਜਿਸ ਵਿਚ ਦੋਨੋ ਪਾਸੇ 10 ਲੱਖ ਦੇ ਕਰੀਬ ਨਿਰਦੋਸ਼ ਪੰਜਾਬੀ ਮਾਰੇ ਗਏ, ਹਜ਼ਾਰਾਂ ਹੀ ਧੀਆਂ ਭੈਣਾਂ ਦੀ ਬੇਅਦਬੀ ਹੋਈ, ਆਜ਼ਾਦ ਦੇਸ਼ ਵਿਚ ਅੰਗਰੇਜ਼ਾਂ ਨਾਲੋਂ ਵੀ ਕਿਤੇ ਵਧ ਮਾੜੇ ਨਿਜ਼ਾਮ ਬਾਰੇ, ਕਾਂਗਰਸ ਵਲੋਂ ਸਿੱਖਾਂ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਹਿੱਸਾ ਪਾਇਆ, ਨਾਲ ਕੀਤੇ ਵਿਸ਼ਵਾਸ਼ਘਾਤ ਬਾਰੇ, ਇੰਦਰਾ ਗਾਂਧੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਬਾਰੇ ਅਤੇ ਉਸ ਦੇ ਪੁੱਤਰ ਰਾਜੀਵ ਗਾਂਧੀ ਵਲੋਂ ਸਿੱਖਾਂ ਦੇ ਕਤਲੇਆਮ ਕਰਵਾਏ ਜਾਣ ਬਾਰੇ ਬੜੇ ਹੀ ਦਿਲ ਟੁੰਭਵੇਂ ਸ਼ਬਦਾਂ ਨਾਲ ਵਿਸਥਾਰਪੂਰਬਕ ਵਰਨਣ ਕੀਤਾ ਹੈ।

ਕੰਵਲ ਨੂੰ ਪੰਜਾਬ ਦੇ ਭਵਿੱਖ ਦੀ ਬੜੀ ਚਿੰਤਾ ਹੈ।ਉਹ ਪੰਜਾਬੀਆਂ ਵਲੋਂ ਲੱਖਾਂ ਰੁਪੈ ਖਰਚ ਕੇ ਹਰ ਜਾਇਜ਼ ਨਾਜਾਇਜ਼ ਢੰਗ ਨਾਲ ਵਿਦੇਸ਼ਾਂ ਨੂੰ ਦੌੜਣ ਦੀ ਲਾਲਸਾ ਰੋਕਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਚੇਤਾਵਨੀ ਦਿੰਦੇ ਹਨ,'' ਡਾਲਰ ਤੇ ਪੌਂਡ ਮਿੱਠੀ ਜ਼ਹਿਰ , ਜ਼ਹਿਰ ਤਾਂ ਜ਼ਹਿਰ ਹੀ ਹੁੰਦੀ ਐ, ਮਿੱਠੀ ਹੋਵੇ ਜਾਂ ਕੌੜੀ।ਜਿਨ੍ਹਾਂ ਕੌਮਾਂ ਦਾ ਕੋਈ ਦੇਸ ਨਾ ਰਹੇ, ਉਹ ਤਾਰੀਖ ਦੇ ਸਫ਼ੇ ਤੋਂ ਹਮੇਸ਼ਾ ਲਈ ਮਿੱਟ ਜਾਂਦੀਆਂ ਹਨ।ਬੜੀ ਚੁਸਤ ਵਿਉਂਤ ਨਾਲ ਤੁਹਾਨੂੰ ਪੰਜਾਬੋਂ ਬਾਹਰ ਕੱਢ ਕੇ ਤੁਹਾਡੇ ਤਾਰੀਖੀ ਦੇਸ਼ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ।ਕਿਸੇ ਕੌਮ ਦਾ ਸੰਗਠਿਤ ਕੇਂਦਰ ਖਤਮ ਕਰ ਦਿਓ, ਉਹ ਆਪਣੇ ਆਪ ਰੁਲ ਕੇ ਖਤਮ ਹੋ ਜਾਂਦੀ ਹੈ।ਦੁਸ਼ਮਣਾਂ ਵਲੋਂ ਤੁਹਾਨੂੰ ਸਾਰੀ ਦੁਨੀਆਂ ਵਿਚ ਖਿਲਾਰ ਕੇ ਖਤਮ ਕਰਨ ਦੀ ਪੱਕੀ ਵਿਉਂਤ ਅਮਲ ਵਿਚ ਲਿਆਂਦੀ ਜਾ ਰਹੀ ਹੈ।ਸੋਚੋ ਤੇ ਸੰਭਲੋ।ਇਹ ਯਹੂਦੀ ਕੌਮ ਹੀ ਸੀ ਜਿਹੜੀ ਇੰਗਲੈਂਡ ਤੇ ਅਮਰੀਕਾ ਦੀ ਮੱਦਦ ਨਾਲ ਮੁੜ ਆਪਣਾ ਕੌਮੀ ਘਰ ਸਥਾਪਤ ਕਰ ਗਈ।ਤੁਹਾਡਾ ਤਾਂ ਦੁਨੀਆਂ ਵਿਚ ਕੋਈ ਮਿੱਤਰ ਦੇਸ਼ ਹੀ ਨਹੀਂ,ਜਿਹੜਾ ਬਾਂਹ ਕੱਢ ਕੇ ਤੁਹਾਡੇ ਨਾਲ ਖਲੋ ਸਕੇ ਗਾ।ਦੇਸ਼ ਗਵਾਉਣ ਦਾ ਤਾਰੀਖੀ ਦੋਸ਼ ਬਾਹਰ ਆਏ ਪੰਜਾਬੀਆਂ ਸਿਰ ਪਏ ਗਾ, ਜਿਹੜੇ ਡਾਲਰਾਂ ਤੇ ਪੌਂਡਾ ਦੇ ਲਾਲਚ ਵਿਚ ਬਾਹਰ ਨਿਕਲ ਆੲਰੇ ਐ।'' (ਪੰਨਾ 387)ਕੰਵਲ ਆਉਣ ਵਾਲੇ ਖਤਰੇ ਨੂੰ ਭਾਪਦੇ ਹੋਏ ਕਹਿੰਦੇ ਹਨ, ''ਪੰਜਾਬੋਂ ਬਾਹਰ ਧੱਕ ਕੇ ਚੁੱਪ ਚਾਪ ਕੀਤਾ ਜਾ ਰਿਹਾ ਹੈ ਤਾਂ ਜੋ ਯੂ।ਪੀ ਬਿਹਾਰ ਨੂੰ ਤੁਹਾਡੀ ਥਾਂ ਪੰਜਾਬ ਵਿਚ ਵਸਾਇਆ ਜਾ ਸਕੇ ਤੇ ਤੁਸੀਂ ਡਾਲਰਾਂ-ਪੌੰਡਾਂ ਦੇ ਲਾਲਚ ਵਿੱਚ ਪ੍ਰਦੇਸਾਂ ਦੇ ਵਗਾਰੀ ਬਣੇ ਧੱਕਿਆਂ ਦੀ ਗੁਲਾਮੀ ਹੰਢਾਈ ਜਾਵੋ।ਜਿਸ ਰਫਤਾਰ ਨਾਲ ਪੰਜਾਬੀ ਬਾਹਰ ਆ ਰਹੇ ਐ, ਤੇ ਭਈਆਂ ਦੀਆਂ ਭਰੀਆਂ ਰੇਲ ਗੱਡੀਆਂ, ਟਿੱਡੀ ਦਲ ਵਾਂਗ ਪੰਜਾਬ ਵਿਚ ਲੱਥ ਰਜੀਆਂ ਹਨ, ਸੋਚ ਲਵੋ,ਤੁਹਾਡਾ ਭਵਿੱਖ ਕੀ ਹੋਵੇ ਗਾ?ਨਤੀਜੇ ਬਾਹਰਲੇ ਬਾਹਰ ਤੇ ਅੰਦਰਲੇ ਘੱਟ ਗਿਣਤੀ ਹੋਏ ਅੰਦਰ ਹੀ ਦੰਮ ਘੁਟਣਗੇ।''

ਅਖੀਰਲੇ ਅਧਿਆਏ ਵਿਚ ਸ੍ਰੀ ਕੰਵਲ ਪ੍ਰਵਾਸੀ ਪੰਜਾਬੀਆਂ ਵਿਸ਼ੇਸ਼ ਕਰ ਕੇ ਪ੍ਰਵਾਸੀ ਸਿੱਖਾਂ ਨੂੰ ਸਲਾਹ ਦਿੰਦੇ ਹਨ, ''ਸਿੱਖ ਤਾਰੀਖ ਪੜਾਓ ਮੁੰਡਿਆਂ-ਕੁੜੀਆਂ ਨੂੰ।ਸ਼ਹੀਦਾਂ ਦੇ ਸਿਰੜ ਦੀ ਤਾਰੀਖ ਹੀ ਰੰਗ ਲਿਆ ਸਕਦੀ ਐ।ਜਦੋਂ ਸਿਰੜੀ ਸਿੱਖ ਜੋਧਿਆਂ ਦੀਆਂ ਚਰਖੜੀਆਂ ਤੇ ਅੰਗ ਅੰਗ ਕਟੇ ਜਾਣ ਦੀ ਦਾਸਤਾਨ ਸੁਣਾਓਗੇ, ਮੁੰਡਿਆਂ ਦੇ ਲੂੰ ਕੰਡਿਆਂ ਵਾਂਗ ਖਲੋ ਜਾਣ ਗੇ।ਲਹੂ ਚੋਂਦੀ ਤਾਰੀਖ ਦੇ ਤੱਤ ਸਮਝਾਓਗੇ, ਉਹਨਾਂ ਦੇ ਜੋਸ਼ ਤੇ ਹੋਸ਼ ਮੋਰਚੇ ਮੱਲ ਖਲੋਣ ਗੇ।ਕੌਮੀ ਤਾਰੀਖ ਦੇਣੀ ਸਰਕਾਰ ਨੇ ਬੰਦ ਕਰ ਦਿਤੀ ਤੇ ਪੱਛਮੀ ਸਭਿਅਤਾ ਨੇ ਨਵੀਂ ਪੀੜ੍ਹੀ ਦੀ ਮਤ ਮਾਰ ਘੱਤੀ।ਸਿੱਖੀ ਦੇ ਤੱਤ ਗਿਆਨ ਤੇ ਇਤਿਹਾਸ ਬਿਨਾ ਕੌਮ ਕਿਵੇਂ ਖੜ੍ਹੀ ਰਹਿ ਸਕਦੀ ਹੈ?''
****

(4 ਅਪਰੈਲ 2007) ਯੂਨੀਕੋਡ

ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:>>>>>>

e-mail:
ਲਿਖਾਰੀ


© likhari: Punjabi Likhari Forum-2001-2007