ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਫੈਸਲ ਮਸਜਿਦ, ਇਸਲਾਮਾਬਾਦ(24)

ਹਰਬੀਰ ਸਿੰਘ ਭੰਵਰ, ਲੁਧਿਆਣਾ


 

ਪਾਕਿਸਤਾਨੀ ਫੌਜ ਵਲੋਂ ਪਿਛਲੇ ਦਿਨੀਂ ਇਸਲਾਮਾਬਾਦ ਵਿਖੇ ਲਾਲ ਮਸਜਿਦ ਵਿਚੋਂ ਕੱਟੜਵਾਦੀਆਂ ਨੂੰ ਕੱਢਣ ਲਈ ਕੀਤੀ ਗਈ ਕਾਰਵਾਈ ਕਾਰਨ ਇਹ ਮਸਜਿਦ ਸੁਰਖੀਆਂ ਵਿਚ ਹੈਕਈ ਇਸ ਨੂੰ ਸ੍ਰੀ ਦਰਬਾਰ ਸਾਹਿਬ ਉਤੇ ਕੀਤੀ ਗਈ ਫੋਜੀ ਚੜ੍ਹਾਈ ਨਾਲ ਤੁਲਨਾ ਕਰਦੇ ਹਨ, ਪਰ ਅਜੇਹਾ ਨਹੀਂ ਹੈ ਸ਼੍ਰੀ ਦਰਬਾਰ ਸਾਹਿਬ ਸੰਮੂਹ ਸਿੱਖਾਂ ਦਾ ਕੇਂਦਰੀ ਸਥਾਨ ਹੈਗੁਰੂ ਰਾਮ ਦਾਸ ਜੀ ਅਤੇ ਗੁਰੁ ਅਰਜਨ ਦੇਵ ਜੀ ਵਲੋਂ ਇਸ ਪਾਵਨ ਗੁਰਧਾਮ ਦਾ ਸਾਰਾ ਕਾਰਜ ਕਰਵਾਇਆ ਗਿਆ, ਜਿਸ ਕਾਰਨ ਇਸ ਦੀ ਇਤਿਹਾਸਿਕ ਅਤੇ ਧਾਰਮਿਕ ਮਹੱਤਤਾ ਬਹੁਤ ਹੈ ਮੁਸਲਮਾਨਾਂ ਦਾ ਕੇਂਦਰੀ ਅਸਥਾਨ ਮੱਕਾ ਮਦੀਨਾ ਹੈ, ਲਾਲ ਮਸਜਿਦ ਦੀ ਕੋਈ ਇਤਿਹਾਸਿਕ ਮਹੱਤਤਾ ਨਹੀਂ ਹੈ

ਬਾਕੀ ਧਰਮਾਂ ਦੇ ਪੈਰੋਕਾਰਾਂ ਦੀ ਨਿਸਬਤ ਮੁਸਲਮਾਨ ਆਪਣੇ ਧਰਮ ਵਿਚ ਬੜੇ ਪੱਕੇ ਹੁੰਦੇ ਹਨਉਨ੍ਹਾਂ ਨੂੰ ਅੱਲ੍ਹਾ ਉੱਤੇ ਅਥਾਹ ਵਿਸ਼ਵਾਸ ਹੈਆਪਣੇ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਉਤੇ ਵੀ ਬੜਾ ਵਿਸ਼ਵਾਸ ਹੈਆਮ ਤੌਰ ਤੇ ਬਹੁਤੇ ਮੁਸਲਮਾਨ ਬਾਕਾਇਦਗੀ ਨਾਲ ਹਰ ਰੋਜ਼ ਪੰਜੇ ਵਕਤ ਨਮਾਜ਼ ਪੜ੍ਹਦੇ ਹਨਜੇ ਸਮਾਂ ਹੋਵੇ ਤਾਂ ਅਕਸਰ ਨਮਾਜ਼ ਮਸਜਿਦ ਜਿਸ ਨੂੰ ਅੱਲ੍ਹਾ ਦਾ ਘਰ ਕਹਿੰਦੇ ਹਨ, ਜਾ ਕੇ ਪੜ੍ਹਦੇ ਹਨ ਅਤੇ ਸੱਜਦਾ ਕਰਦੇ ਹਨਮੁਸਲਮਾਨ ਹੁਕਮਰਾਨ, ਭਾਵੇਂ ਛੋਟੇ ਭਾਵੇਂ ਵੱਡੇ ਆਪਣੇ-ਆਪਣੇ ਰਾਜ ਦੀ ਰਾਜਧਾਨੀ ਅਤੇ ਵੱਡੇ-ਵੱਡੇ ਸ਼ਹਿਰਾਂ ਵਿਚ ਵਿਸ਼ਾਲ ਮਸਜਿਦਾਂ ਤਾਮੀਰ ਕਰਵਾਉਂਦੇ ਰਹੇ ਹਨਸ਼ਾਹੀ ਮਸਜਿਦਾਂ ਵਿਚ ਖੁਦ ਵੀ ਸੱਜਦਾ ਕਰਨ ਜਾਂਦੇ ਰਹੇ ਹਨਦਿੱਲੀ, ਆਗਰਾ, ਲਾਹੌਰ, ਹੈਦਰਾਬਾਦ, ਢਾਕਾ ਅਤੇ ਭਾਰਤੀ ਉਪ-ਮਹਾਂਦੀਪ ਦੇ ਹੋਰ ਅਨੇਕਾਂ ਵੱਡੇ-ਵੱਡੇ ਸ਼ਹਿਰਾਂ ਵਿਚ ਬਣੀਆਂ ਵਿਸ਼ਾਲ ਤੇ ਸ਼ਾਨਦਾਰ ਮਸਜਿਦਾਂ ਇਸ ਗਲ ਦੀ ਪ੍ਰੋੜਤਾ ਕਰਦੀਆਂ ਹਨ

ਪਾਕਿਸਤਾਨ ਦੀ ਨਵੀਂ ਰਾਜਧਾਨੀ ਇਸਲਾਮਾਬਾਦ ਹੋਂਦ ਵਿਚ ਆਈ ਤਾਂ ਇਕ ਕੌਮੀ ਸ਼ਾਨਦਾਰ ਮਸਜਿਦ ਦੀ ਲੋੜ ਮਹਿਸੂਸ ਹੋਈਕਾਫੀ ਸੋਚ ਵਿਚਾਰ ਪਿਛੋਂ ਮਰਗਲਾ ਪਹਾੜੀਆਂ ਦੇ ਪੈਰਾਂ ਵਿਚ ਰਾਵਲਪਿੰਡੀ ਵਾਲੇ ਪਾਸੇ ਇਕ ਥਾਂ ਦੀ ਚੋਣ ਕੀਤੀ ਗਈਜੋ ਸ਼ਾਹਰਾਹ-ਏ-ਇਸਲਾਮਾਬਾਦ ਦੇ ਲਾਗੇ ਹੀ ਹੈਸਉਦੀ ਅੱਰਬ ਦੇ ਤਤਕਾਲੀ ਬਾਦਸ਼ਾਹ ਫੈਸਲ ਜਦੋਂ 1966 ਵਿਚ ਪਾਕਿਸਤਾਨ ਆਏ ਤਾਂ ਉਹਨਾਂ ਨੂੰ ਵੀ ਇਹ ਥਾਂ ਬੜੀ ਪਸੰਦ ਆਈ ਅਤੇ ਉਹਨਾਂ ਨੇ ਇਸ ਗਰਾਂਡ ਨੈਸ਼ਨਲ ਮਾਸਕ ਪ੍ਰਾਜੈਕਟ”(ਸ਼ਾਨਦਾਰ ਕੌਮੀ ਮਸਜਿਦ ਦਾ ਪ੍ਰਾਜੈਕਟ) ਦਾ ਸਾਰਾ ਖਰਚ ਦੇਣ ਦੀ ਪੇਸ਼ਕਸ਼ ਕੀਤੀਇਸ ਸ਼ਾਨਦਾਰ ਕੌਮੀ ਮਸਜਿਦ ਦਾ ਨਾਂਅ ਬਾਦਸ਼ਾਹ ਫੈਸਲ ਦੇ ਨਾਂਅ ਉਤੇ ਫੈਸਲ ਮਸਜਿਦ ਰੱਖ ਦਿੱਤਾ ਗਿਆ ਸ਼ਾਹਰਾਹ-ਏ-ਇਸਲਾਮਾਬਾਦ ਤੋਂ ਇਸ ਮਸਜਿਦ ਤਕ ਦੇ ਸਾਰੇ ਇਲਾਕੇ ਦਾ ਨਾਓ ਫੈਸਲ ਐਵੀਨਿਊ ਰੱਖ ਦਿੱਤਾ ਗਿਆ

ਇਸ ਪ੍ਰਸਤਾਵਿਤ ਵਿਸ਼ਾਲ ਅਤੇ ਸ਼ਾਨਦਾਰ ਕੌਮੀ ਮਸਜਿਦ ਦਾ ਨਕਸ਼ਾ ਤਿਆਰ ਕਰਵਾਉਣ ਲਈ ਪਾਕਿਸਤਾਨ ਸਰਕਾਰ ਨੇ ਸਾਰੇ ਮੁਸਲਿਮ ਦੇਸ਼ਾਂ ਦੇ ਭਵਨ-ਨਿਰਮਾਤਾ (ਆਰਕਿਟੈਕਟਾਂ) ਤੋਂ ਡੀਜ਼ਾਈਨ ਮੰਗੇਤੁਰਕੀ ਦੇ ਪ੍ਰਸਿੱਧ ਆਰਕਿਟੈਕਟ ਸ੍ਰੀ ਵੇਦਤ ਡਾਲੋਕੇ ਦਾ ਡੀਜ਼ਾਈਨ ਪਸੰਦ ਕੀਤਾ ਗਿਆਮਸਜਿਦ ਦੀ ਤਾਮੀਰ ਦਾ ਕੰਮ ਪਾਕਿਸਤਾਨ ਦੇ ਇੰਜੀਨੀਅਰਾਂ ਅਤੇ ਕਾਰੀਗਰਾਂ ਨੁੰ ਸੌਂਪਿਆ ਗਿਆਇਸ ਕੌਮੀ ਮਸਜਿਦ ਦਾ ਨੀਂਹ ਪੱਥਰ ਅਕਤੂਬਰ 1976 ਵਿਚ ਸਉਦੀ ਅਰਬ ਦੇ ਉਸ ਸਮੇਂ ਦੇ ਬਾਦਸ਼ਾਹ ਖਾਲਿਦ ਨੇ ਰੱਖਿਆਉਸਾਰੀ ਦਾ ਕੰਮ ਮੈਸਰਜ਼ ਨੈਸ਼ਨਲ ਕਨਸਟ੍ਰਕਸ਼ਨ ਲਿਮਟਡ ਨੂੰ ਸੌਂਪਿਆ ਗਿਆ 

ਇਹ ਸ਼ਾਨਦਾਰ ਮਸਜਿਦ 46 ਏਕੜ ਥਾਂ ਵਿਚ ਤਾਮੀਰ ਕੀਤੀ ਗਈ ਹੈ, ਜਿਥੇ ਇਕੋ ਸਮੇਂ ਤਿੰਨ ਲੱਖ ਮੁਸਲਮਾਨ ਨਮਾਜ਼ ਪੜ੍ਹ ਸਕਦੇ ਹਨਮੁੱਖ ਪ੍ਰਾਰਥਨਾ ਹਾਲ 228 ਫੁੱਟ ਲੰਬਾ ਅਤੇ ਇਤਨਾ ਹੀ ਚੌੜਾ ਹੈ, ਜਿਸ ਦੇ ਚਾਰੇ ਕੋਨਿਆਂ ਵਿਚ 258 ਫੁੱਟ ਉਚੇ ਖੂਬਸੂਰਤ ਮਿਨਾਰ ਬਣੇ ਹੋਏ ਹਨ, ਜਿਨ੍ਹਾਂ ਅੰਦਰ ਪੌੜੀਆਂ ਹਨ ਅਤੇ ਚੜ੍ਹ ਕੇ ਸਾਰਾ ਇਸਲਾਮਾਬਾਦ ਦੇਖਿਆ ਜਾ ਸਕਦਾ ਹੈਇਸ ਹਾਲ ਵਿਚ ਦਸ ਹਜ਼ਾਰ ਲੋਕ ਨਮਾਜ਼ ਅਦਾ ਕਰ ਸਕਦੇ ਹਨਔਰਤਾਂ ਲਈ 8200 ਵਰਗ ਫੁੱਟ ਦਾ ਵਖਰਾ ਹਾਲ ਹੈਇਸ ਤੋਂ ਬਿਨਾ ਵਰਾਂਡਿਆਂ ਵਿਚ ਵੀ ਨਮਾਜ਼ ਪੜ੍ਹਣ ਦੀ ਵਿਵਸਥਾ ਹੈਬਾਹਰ ਲਾਅਨ ਵਿਚ 1 ਲੱਖ 80 ਹਜ਼ਾਰ ਲੋਕ ਨਿਮਾਜ਼ ਪੜ੍ਹ ਕੇ ਸੱਜਦਾ ਕਰ ਸਕਦੇ ਹਨ 

ਇਹ ਸਾਰੀ ਮਸਜਿਦ ਸੰਗਮਰਮਰ ਅਤੇ ਹੋਰ ਬਹੁਤ ਹੀ ਕੀਮਤੀ ਪੱਥਰਾਂ ਦੀ ਬਣੀ ਹੋਈ ਹੈ, ਜੋ ਵਧੇਰੇ ਕਰ ਕੇ ਤੁਰਕੀ ਅਤੇ ਹੋਰ ਵੱਖ-ਵੱਖ ਮੁਸਲਿਮ ਦੇਸ਼ਾਂ ਚੋਂ ਮੰਗਵਾਇਆ ਗਿਆ ਹੈ ਵਜ਼ੂ ਕਰਨ ਲਈ ਪਾਣੀ ਦੀਆਂ ਹਜ਼ਾਰਾਂ ਹੀ ਟੂਟੀਆਂ ਲਗਾਈਆਂ ਗਈਆਂ ਹਨਮਸਜਿਦ ਦੀਆਂ ਅੰਦਰੂਨੀ ਦੀਵਾਰਾਂ ਤੇ ਬੜੇ ਹੀ ਖੂਬਸੂਰਤ ਅੱਖਰਾਂ ਵਿਚ ਪਵਿੱਤਰ ਕੁਰਾਨ ਦੀਆਂ ਆਇਤਾਂ ਲਿਖੀਆਂ ਗਈਆਂ ਹਨ, ਆਸੇ-ਪਾਸੇ ਬੜੇ ਹੀ ਸੁੰਦਰ ਡਿਜ਼ਾਈਨ ਬਣਾਏ ਗਏ ਹਨਮਸਜਿਦ ਅੰਦਰ ਬਿੱਜਲੀ ਦੀਆਂ ਲਾਈਟਾਂ ਲਈ ਮੱਹਲਾਂ ਵਾਂਗ ਬੜੇ ਹੀ ਖੂਬਸੂਰਤ ਡਿਜ਼ਾਈਨ ਦੇ ਹੌਲਡਰਾਂ ਆਦਿ ਵਿਚ ਲਗਾਈਆਂ ਗਈਆਂ ਹਨ 

ਮਸਜਿਦ ਦੇ ਅੰਦਰ ਹੀ ਇਕ ਪਾਸੇ ਇਸਲਾਮਿਕ ਯੂਨੀਵਰਸਿਟੀ ਸਥਾਪਤ ਕੀਤੀ ਗਈ ਹੈਇਥੇ ਇਸਲਾਮ ਬਾਰੇ ਵੱਖ-ਵੱਖ ਪਹਿਲੂਆਂ ਤੇ ਖੋਜ ਕੀਤੀ ਜਾਂਦੀ ਹੈਮਸਜਿਦ ਸਮੂੰਹ ਵਿਚ ਮੁਖ ਹਾਲ ਅਤੇ ਵਰਾਂਡਿਆਂ ਤੋਂ ਬਾਹਰ ਇਕ ਦੁਕਾਨ ਹੈ, ਜਿਥੇ ਪਵਿੱਤਰ ਕੁਰਾਨ ਸ਼ਰੀਫ ਵੱਖ-ਵੱਖ ਸਾਈਜ਼ਾਂ ਵਿਚ ਬਹੁਤ ਹੀ ਵਧੀਆ ਕਾਗਜ਼ ਤੇ ਖੂਬਸੂਰਤ ਛਪਾਈ ਵਿਚ ਮਿਲਦੇ ਹਨ, ਜਿਨ੍ਹਾਂ ਦੀ ਕੀਮਤ 200 ਤੋਂ ਲੈ ਕੇ ਪੰਜ ਹਜ਼ਾਰ ਰੁਪੈ ਤਕ ਹੈਇਥੇ ਹੀ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਬਾਰੇ ਪੁਸਤਕਾਂ ਅਤੇ ਤਸਵੀਰਾਂ ਵੀ ਮਿਲਦੀਆਂ ਹਨ ਨੇੜੇ ਹੀ ਮਰਹੂਮ ਰਾਸ਼ਟ੍ਰਪਤੀ ਜਨਰਲ ਜ਼ਿਆ-ਉਲ-ਹੱਕ ਦਾ ਮਕਬਰਾ ਹੈ
*****
# 241 ਸੈਂਟਰਲ ਟਾਊਨ ਦਾਦ,ਪਖੋਵਾਲ ਰੋਡ, ਲੁਧਿਆਣਾ-142022
e-mail: hsbhanwer@rediffmail.com
Cell: 98762-95829

 

( 1 ਅਗਸਤ 2007) ਯੂਨੀਕੋਡ

ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:>>>>>>

 

e-mail:
ਲਿਖਾਰੀ


© likhari: Punjabi Likhari Forum-2001-2007