ਵਿਰਸੇ ਦੀ ਤਲਾਸ਼ ਵਿਚ
ਜਦੋਂ ਅਸੀਂ ਕਿਸੇ
ਸਭਿਅਤਾ ਵਿਚ ਜੀਅ ਰਹੇ ਹੁੰਦੇ ਹਾਂ ਤਾਂ ਉਸ ਬਾਰੇ ਜ਼ਿਆਦਾ ਗੌਰ ਨਹੀਂ ਕਰਦੇ।
ਅਸੀਂ ਅਕਸਰ ਹੀ
ਆਪਣੀਆਂ ਲੋੜਾਂ–ਥੁੜਾਂ
ਵਿਚ ਭੁੱਲ ਜਾਂਦੇ ਹਾਂ ਕਿ ਜੋ ਸਾਡੇ ਪਾਸ ਹੈ ਉਹ ਆਉਣ ਵਾਲੀ ਪੀੜ੍ਹੀ ਲਈ ਸਾਂਭ ਕਿ
ਰੱਖਣਾ ਕਿੰਨਾ ਜ਼ਰੂਰੀ ਹੈ।
ਜਦੋਂ ਅਗਲਾ ਦੌਰ
ਆਉਂਦਾ ਹੈ ਤਾਂ ਅਸੀਂ ਆਪਣੇ ਅਤੀਤ ਦੀਆਂ ਨਿਸ਼ਾਨੀਆਂ ਲੱਭਦੇ ਫਿਰਦੇ ਹਾਂ।
ਜੇਕਰ ਵਿਦੇਸ਼
ਵਿਚ ਪਰਵਾਜ਼ ਕਰ ਜਾਈਏ ਤਾਂ ਫੇਰ ਹੋਰ ਵੀ ਤੀਬਰਤਾ ਨਾਲ ਅਸੀਂ ਗੁਆਚੇ ਨਕਸ਼ ਲੱਭਣੇ
ਸ਼ੁਰੂ ਦੇਂਦੇ ਹਾਂ।
ਕੁਝ ਏਸੇ
ਤਰ੍ਹਾਂ ਹੋਇਆ ਵਲੈਤੋਂ ਆਏ ਸੁਰਿੰਦਰ ਨਾਲ।
ਉਸਨੂੰ ਤਲਾਸ਼ ਸੀ
ਕਿ ਸ਼ਾਇਦ ਕੁਝ ਇਹੋ ਜਿਹਾ ਲਭ ਪਵੇ ਜੋ ਹਾਲੇ ਵੀ ਮੂਲ ਰੂਪ ਵਿੱਚ ਕਾਇਮ ਹੋਵੇ।
ਇਸੇ ਤਲਾਸ਼ ਵਿੱਚ
ਉਹ ਪਹਿਲੀ ਵਾਰੀ ਮਾਲਵੇ ਦੇ ਇਲਾਕੇ ਵਿਚ ਪਹੁੰਚਿਆ।
ਲੱਭਦੇ ਲੱਭਦੇ
ਇਕ ਇਹੋ ਜਿਹੇ ਇਨਸਾਨ ਗੁਰਨਾਮ ਸਿੰਘ ਨਾਲ ਮੇਲ ਹੋਇਆ ਜੋ ਪਿੰਡਾਂ ਵਿੱਚੋਂ ਪੁਰਾਣੀਆਂ
ਫੁਲਕਾਰੀਆਂ,
ਚੋਪ, ਦਰੀਆਂ,
ਖੇਸ ਤੇ ਹੋਰ ਸਮਾਨ
ਇਕੱਠਾ ਕਰਦਾ ਹੈ।
ਬੇਹੱਦ ਸ਼ੌਕ
ਰੱਖਣ ਵਾਲੇ ਇਸ ਇਨਸਾਨ ਕੋਲ ਦਰਜਨਾਂ ਇਹੋ ਜਿਹੀਆਂ ਪੁਰਾਣੀਆਂ ਵਸਤਾਂ ਹਨ ਜੋ ਕਿ ਇਕ
ਦੁਰਲਭ ਖਜ਼ਾਨਾ ਸਾਬਤ ਹੋ ਸਕਦੀਆਂ ਹਨ।
ਜਿਵੇਂ ਫੋਟੋ
ਵਿਚਲੀ ਫੁਲਕਾਰੀ।
ਕਿਸੇ ਨਾਰ ਨੇ
ਪਤਾ ਨਹੀਂ ਕਿਸ ਬਿਰਤੀ ਵਿਚ ਆਪਣੇ ਇਸ ਪੂਜਣਯੋਗ ਇਸ਼ਟ ਦੀ ਫੋਟੋ ਕੱਢੀ ਹੋਵੇਗੀ।
ਇਹ ਗੱਲ ਯਾਦ
ਰੱਖਣ ਯੋਗ ਹੈ ਕਿ ਫੁਲਕਾਰੀ ਪੁੱਠੇ ਪਾਸਿਓਂ ਕੱਢੀ ਜਾਂਦੀ ਹੈ,
ਇਸ ਲਈ ਚਿੱਤਰ ਬਨਾਉਣੇ
ਬੜੇ ਮੁਸ਼ਕਲ ਹਨ।
ਧਾਰਮਿਕ ਲਾਇਨਾਂ
ਕੱਢੀਆਂ ਫੁਲਕਾਰੀਆਂ ਤਾਂ ਕਈ ਥਾਹੀਂ ਮਿਲ ਜਾਂਦੀਆਂ ਹਨ ਪਰ ਫੋਟੋ ਵਾਲੀ ਫੁਲਕਾਰੀ
ਕਿਤੇ ਕਿਤੇ ਹੀ ਮਿਲਦੀ ਹੈ।
ਭਾਵੇਂ ਅਜਕਲ ਇਹ
ਕਢਾਈ ਦਾ ਕੰਮ ਔਰਤਾਂ ਕਰਨੋਂ ਹਟ ਹੀ ਗਈਆਂ ਹਨ ਪਰ ਫੇਰ ਵੀ ਕਿਤੇ ਕਿਤੇ ਕਿਸੇ ਨਾ
ਕਿਸੇ ਸੰਦੂਕ ਵਿੱਚੋਂ ਵਿਰਸੇ ਦੇ ਅੰਗ ਲੱਭ ਹੀ ਪੈਂਦੇ ਹਨ।
(ਯੂਨੀਕੋਡ)
******
ਜਨਮੇਜਾ ਸਿੰਘ ਜੌਹਲ
contact@janmejajohl.com
janmeja06@yahoo.com
janmeja@gmail.com
www.janmejajohl.com
2920, ਗੁਰਦੇਵ ਨਗਰ, ਲੁਧਿਆਣਾ
98159-45018