ਪਰਛਾਂਵਿਆਂ ਦੀ ਸਿਖਰ
ਦੁਪਹਿਰ
ਅਕਸਰ ਅਸੀਂ ਢਲਦੇ
ਪਰਛਾਂਵਿਆਂ ਦੀ ਹੀ ਗੱਲ ਕਰਦੇ ਹਾਂ।
ਪਰ ਕੁਝ
ਪਰਛਾਂਵੇਂ ਇਹੋ ਜਿਹੇ ਹੁੰਦੇ ਹਨ ਜੋ ਮੁੱੜਦੇ ਸਿਖਰ ਤੋਂ ਹੀ ਹਨ।
ਜਵਾਨੀ ਦਾ ਅੰਤ
ਤੇ ਸਮਝ ਦੀ ਸਿਖਰ ਇੱਕ ਵਕਤ ਹੁੰਦੇ ਹਨ।
ਸਹਿਮਤੀ ਦੀ
ਸ਼ੁਰੂਆਤ ਤੇ ਅਸਹਿਮਤੀ ਦਾ ਅੰਤ ਵੀ ਇਕ ਸਿਖਰ ਹੁੰਦਾ ਹੈ।
ਘਰਾਂ ਦੇ ਮਸਲੇ
ਜਦੋਂ ਅਸਹਿਮਤੀ ਦੀਆਂ ਹੱਦਾਂ ਪਾਰ ਕਰ ਜਾਣ ਤਾਂ ਝਗੜੇ ਬਣ ਜਾਂਦੇ ਹਨ।
ਜੀਵਨ ਦਾ ਤੀਸਰਾ
ਪਹਿਰ ਇਸ ਪੱਧਰ ਦਾ ਹੋ ਜਾਂਦਾ ਹੈ ਕਿ ਇਕ ਛੋਟੀ ਜਿਹੀ ਚਿਣਗ ਇਸਨੂੰ ਤਹਿਸ-ਨਹਿਸ ਵੀ
ਕਰ ਸਕਦੀ ਹੈ ਤੇ ਪੂਰਨ ਤੌਰ ਤੇ ਰੁਸ਼ਨਾਅ ਵੀ ਸਕਦੀ ਹੈ।
ਤੀਸਰੇ ਪਹਿਰ
ਚਰਖੇ ਦੀ ਘੂਕਰ ਜਿਥੇ ਆਨੰਦ ਦੇਂਦੀ ਹੈ ਉਥੇ ਗਰੀਬੀ ਦੀਆਂ ਤੰਦਾਂ ਨੂੰ ਕੱਤੀ ਵੀ
ਜਾਂਦੀ ਹੈ।
ਗੱਲ ਸਿਰਫ
ਅਹਿਸਾਸ ਹੋਣ ਦੀ ਹੈ।
ਪਰਿਵਾਰਾਂ ਦੀਆਂ
ਇਛਾਵਾਂ ਤੇ ਆਰਥਿਕ ਸਚ ਦੀ ਮਜ਼ਬੂਰੀ ਤੇ ਉਮਰ ਦੀ ਢਹਿੰਦੀ ਸ਼ਾਮ ਮਿਲ ਕੇ ਹੀ ਕਿਸੇ
ਇਨਸਾਨ ਦੇ ਪਰਛਾਂਵੇਂ ਨੂੰ ਸਿਖਰ ਤੇ ਪਹੁੰਚਾਂਦੇ ਹਨ।
ਮਨੁੱਖ (ਮਰਦ ਤੇ
ਇਸਤਰੀ) ਚਾਹੁੰਦੇ ਹੋਏ ਵੀ ਉਹ ਕੁਝ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ ਜੋ ਉਹਨਾਂ ਦੇ ਵਸ
ਵਿਚ ਨਹੀਂ ਹੁੰਦਾ,
ਪਰ ਸਮਾਜ ਦੇ ਕਰੂਪ ਅੰਗ
ਵਿਚ ਨਕ ਰੱਖਣ ਲਈ ਕਰਨਾ ਹੀ ਪੈਂਦਾ ਹੈ।
ਇਹੋ ਹੀ ਹੁੰਦੀ
ਹੈ ਪਰਛਾਂਵਿਆਂ ਦੀ ਸਿਖਰ ਦੁਪਹਿਰ,
ਇਸ ਤੋਂ ਬਾਅਦ ਇਹ ਢਲਦੀ
ਢਲਦੀ ਢੱਲ ਹੀ ਜਾਂਦੀ ਹੈ ਆਖਰ ਇਕ ਦਿਨ।
******
ਜਨਮੇਜਾ ਸਿੰਘ ਜੌਹਲ
contact@janmejajohl.com
janmeja06@yahoo.com
janmeja@gmail.com
www.janmejajohl.com
2920, ਗੁਰਦੇਵ ਨਗਰ, ਲੁਧਿਆਣਾ
98159-45018