ਕਤਲ, ਕਾਤਲ ਤੇ ਸਜ਼ਾਵਾਂ(346)

-ਜਨਮੇਜਾ ਜੌਹਲ-

ਕਤਲ, ਕਾਤਲ ਤੇ ਸਜ਼ਾਵਾਂ

ਅੰਕੜੇ ਦੱਸਦੇ ਹਨ ਕਿ ਉੱਤਰੀ ਭਾਰਤ ਵਿਚ ਹਰ ਸਾਲ ਘੱਟੋ ਘੱਟ 500 ਕਤਲ, ਆਪਸੀ ਦੁਸ਼ਮਣੀਆ ਕਰਕੇ ਹੁੰਦੇ ਹਨ। ਆਖਰ ਇਹ ਕਤਲ ਕਿਉਂ ਹੁੰਦੇ ਹਨ? ਮਨੁੱਖ ਜੋ ਆਪ ਜਿਊਣ ਲਈ ਆਉਂਦਾ ਹੈ ਕਿਉਂ ਦੂਸਰੇ  ਨੂੰ ਖਤਮ ਕਰਦਾ ਹੈ? ਸਿਆਣੇ ਤਾਂ ਇਹ ਵੀ ਕਹਿੰਦੇ ਹਨ ਕਿ ਹਰ ਕਤਲ ਹੋਇਆ ਵਿਅਕਤੀ ਆਪਣੇ ਕਤਲ ਹੋਣ ਵਿਚ ਘੱਟੋ ਘੱਟ ਅੱਧ ਦਾ ਹਿੱਸੇਦਾਰ ਹੁੰਦਾ ਹੈ। ਜਿਸ  ਜ਼ਮੀਨ  ਲੈਣ ਖਾਤਰ ਕਤਲ ਹੁੰਦੇ ਹਨ ਉਹ ਮੁਕੱਦਮਿਆਂ ਦੌਰਾਨ ਵਕੀਲਾਂ ਸਣੇ ਕਈਆਂ ਹੋਰਨਾਂ ਦੇ ਢਿੱਡਾਂ ਵਿਚ ਜਾ ਪੈਂਦੀ ਹੈ। ਲੰਮੇ ਸਮੇਂ ਤੱਕ ਚਲਦੇ ਕੇਸ ਫੈਸਲੇ ਦੀ ਘੜੀ ਹੋਣ ਤਕ ਸਮਾਜਿਕ ਉੱਥਲ ਪੁਥਲ ਵਿਚ ਸਜ਼ਾ ਦਾ ਅਰਥ ਗੁਆ ਲੈਂਦੇ ਹਨ। ਸਜ਼ਾ ਵੀ ਹੋ ਜਾਂਦੀ ਹੈ। ਕਿਸ ਨੂੰ? ਕਿਸ ਲਈ? ਕਿਉਂ? ਇਹ ਨਵੇਂ ਸੁਆਲ ਪੈਦਾ ਹੋ ਜਾਂਦੇ ਹਨ। ਪਹਿਲੀ ਸਜ਼ਾ ਕਤਲ ਹੋਣ ਵਾਲੇ ਨੂੰ, ਦੂਜੀ ਕਾਤਲ ਜਾਂ ਕਾਤਲ ਨਾਮਜ਼ਦ ਹੋ ਜਾਣ ਵਾਲੇ ਨੂੰ। ਕਤਲ ਦੀ ਪ੍ਰਕਿਰਿਆ ਹੀ ਸਜ਼ਾ ਦਾ ਕਾਰਨ ਬਣਦੀ ਹੈ। ਕਦੇ ਇਹ ਫੈਸਲਾ ਨਹੀਂ ਦਿੱਤਾ ਜਾਂਦਾ ਕਿ ਇਹ ਕਤਲ ਕਿਉਂ ਹੋਇਆ? ਜੇਕਰ ਇਹ ਫੈਸਲਾ ਸੁਨਾਣਾ ਵੀ ਸਜ਼ਾ ਦਾ ਹਿੱਸਾ ਹੋਵੇ ਤਾਂ ਹੋ ਸਕਦਾ ਹੈ ਕਿ ਕਈ ਬੇਗੁਨਾਹ ਬਚ ਜਾਣ ਤੇ ਸਮਾਜ ਨੂੰ ਵੀ ਪਤਾ ਲੱਗੇ ਕਿ ਕੀ ਨਹੀਂ ਕਰਨਾ ਚਾਹੀਦਾ, ਜੋ ਸਜ਼ਾ ਸੁਨਾਉਣ ਦਾ ਮੁੱਖ ਕਰਤਵ ਹੁੰਦਾ ਹੈ। ਵੈਸੇ ਇਹ ਵਰਤਾਰਾ ਸਾਡੇ ਹੀ ਨਹੀਂ, ਪੂਰੀ ਦੁਨੀਆਂ ਵਿਚ ਹੀ ਇੰਜ ਵਰਤ ਰਿਹਾ ਹੈ। ਆਖਰੀ ਸਚ ਕਦੇ ਸਾਹਮਣੇ ਨਹੀਂ ਆਉਂਦਾ, ਬਸ ਇੱਕ ਗੱਲ ਹਰ ਵਾਰ ਦੁਹਰਾਈ ਤੇ ਪਕਿਆਈ ਜਾਂਦੀ ਹੈ ਕਿ 'ਹਰ ਦੁਸ਼ਮਨੀ ਦੀ ਸ਼ੁਰੂਆਤ ਦੋਸਤੀ ਤੋਂ ਹੁੰਦੀ ਹੈ।'

******

ਜਨਮੇਜਾ ਸਿੰਘ ਜੌਹਲ
contact@janmejajohl.com
janmeja06@yahoo.com
janmeja@gmail.com
www.janmejajohl.com

2920, ਗੁਰਦੇਵ ਨਗਰ, ਲੁਧਿਆਣਾ
98159-45018

(© 2 ਅਗਸਤ 2007)

e-mail:
ਲਿਖਾਰੀ
Likhari


© likhari: Punjabi Likhari Forum-2001-2007