ਵਿਸਾਖੀ ਦੇ ਮੌਕੇ ਤੇ
ਪੰਜਾਬੀ ਜਗਤ ਦੇ ਜਾਣੇ ਪਹਿਚਾਣੇ ਚਿਤਰਕਾਰ ਸ: ਜਰਨੈਲ ਸਿੰਘ ਦੀ ਕਲਾ ਕਿਰਤ ਦਾ
ਉਦਘਾਟਨ ਸਰੀ ਵਿਚ ਸਥਿਤ ਗੁਰਦਵਾਰਾ ਕੈਨੇਡੀਅਨ ਸਿੰਘ ਸਭਾ ਵਿਖੇ ਸੰਗਤਾਂ ਦੀ ਹਾਜ਼ਰੀ
ਵਿਚ ਜੈਕਾਰਿਆਂ ਦੀ ਗੂੰਜ ਵਿਚ ਹੋਇਆ।ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿਚ ਚਿਤਰੇ
ਇਸ ਚਿਤਰ ਵਿਚ ਮਾਤਾ ਖੀਵੀ ਨੂੰ ਲੰਗਰ ਵਿਚ ਸੇਵਾ ਕਰਦਿਆਂ ਹੋਇਆ ਚਿਤਰਿਆ ਗਿਆ ਹੈ।
ਗੁਰੂ ਅੰਗਦ
ਦੇਵ ਜੀ ਦੀ ਧਰਮਪਤਨੀ ਮਾਤਾ ਖੀਵੀ ਦੇ ਜਿੰਮੇ ਲੰਗਰ ਦੀ ਸਾਂਭ ਸੰਭਾਲ ਅਤੇ ਇੰਤਜ਼ਾਮ
ਦੀ ਸੇਵਾ ਸੀ।ਉਹਨਾਂ ਨੇ ਇਹ ਸੇਵਾ ਬੜੇ ਪਿਆਰ ਤੇ ਖਿਆਲ ਨਾਲ ਸੰਭਾਲੀ ਅਤੇ ਗੁਰੂ
ਸਾਹਿਬ ਦੇ ਹੁਕਮ ਅਨੁਸਾਰ ਜਾਤ ਪਾਤ, ਧਰਮ, ਅਮੀਰ ਗਰੀਬ ਤੇ ਇਸਤਰੀ ਪੁਰਖ ਦੇ ਵਿਤਕਰੇ
ਬਗੈਰ ਸਭ ਨੂੰ ਪਿਆਰ ਸਹਿਤ ਲੰਗਰ ਛਕਾਇਆ ਜਾਂਦਾ ਸੀ।ਉਹਨਾਂ ਦੀ ਇਹ ਸੇਵਾ ਸਦਕਾ ਮਾਤਾ
ਖੀਵੀ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਉਂਦਾ ਹੈ।
ਗੁਰਦਵਾਰਾ
ਸਿੰਘ ਸਭਾ ਦੇ ਲੰਗਰ ਹਾਲ ਵਿਚ ਚਿਤਰਿਆ ਇਹ ਕੰਧ ਚਿਤਰ ਗੁਰਦਵਾਰਾ ਸਾਹਿਬ ਦੇ
ਪ੍ਰਬੰਧਕਾਂ ਵਲੋਂ ਸਿਖ ਇਤਹਾਸ ਨੂੰ ਚਿਤਰਾਂ ਰਾਹੀਂ ਪ੍ਰਚਾਰਨ ਦੇ ਉਦਮ ਵਿਚ ਅਹਿਮ ਲੜੀ
ਹੈ। ਇਸ ਤੋਂ ਪਹਿਲਾਂ ਵੀ ਇਸ ਗੁਰਦਵਾਰਾ ਸਾਹਿਬ ਦੀ ਲਾਬੀ ਵਿਚ ਦਸ ਗੁਰੂ ਸਾਹਿਬਾਨ
ਦੇ ਜੀਵਨ ਕਾਲ ਦੇ ਸਿਖ ਇਤਿਹਾਸ ਨੂੰ ਕੰਧ ਚਿਤਰਾਂ ਰਾਹੀਂ ਸ: ਜਰਨੈਲ ਸਿੰਘ ਬਾਖੂਬੀ
ਚਿਤਰ ਚੁਕੇ ਹਨ। ਇਹ ਕੈਨੇਡਾ ਵਿਚ ਸਿਖ ਵਿਰਸੇ ਨੂੰ ਕੰਧ ਚਿਤਰਾਂ ਦੀ ਕਲਾਸਕੀ ਸ਼ੈਲ਼ੀ
ਰਾਂਹੀ ਸਾਂਭਣ ਦਾ ਪਹਿਲਾ ਉਦਮ ਸੀ ਜੋ ਕੈਨੇਡੀਅਨ ਸਿੰਘ ਸਭਾ ਦੇ ਦੂਰ ਦ੍ਰਿਸ਼ਟੀ ਵਾਲੇ
ਪ੍ਰਬੰਧਕਾਂ ਨੇ ਸ਼ੁਰੂ ਕਰਵਾਇਆ ਜੋ ਸ਼ਲਾਘਾਯੋਗ ਹੈ।ਭਵਿਖ ਵਿਚ ਅਜਿਹੇ ਹੋਰ ਉਪਰਾਲੇ
ਕਦਮ ਦੀਆਂ ਯੋਜਨਾਵਾਂ ਵੀ ਹਨ ਜੋ ਛੇਤੀ ਹੀ ਨੇਪਰੇ ਚੜਨਗੀਆਂ ਤੇ ਇਸ ਵਿਚ ਸੰਗਤਾਂ ਦੇ
ਭਰਪੂਰ ਹੁੰਗਾਰੇ ਦੀ ੳਮੀਦ ਹੈ।
(5 ਮਈ
2007)
srdfr jrnYl isMG afritst dIaF
AuWc-pwDrI klf-ikrqF vyKx leI kilwk kro:
