![]() |
ਪਾਣੀ ਦੀ ਕਹਾਣੀ, ਜੀਵਨ ਦੀ ਕਹਾਣੀ
-ਕਿਰਪਾਲ
ਸਿੰਘ ਪੰਨੂ- |
ਪੰਜਾਬੀ ਕਹਾਣੀ ਰਚਨਾ ਵਿੱਚ ਜਰਨੈਲ ਸਿੰਘ ਕਹਾਣੀਕਾਰ ਦਾ ਆਪਣਾ ਇੱਕ ਵਿਸ਼ੇਸ਼ ਥਾਂ ਹੈ। ਇਸ ਨੇ ਆਪਣਾ ਪਹਿਲਾ ਕਹਾਣੀ ਸੰਗਰਹਿ ‘ਮੈਨੂੰ ਕੀ’ 1981 ਵਿੱਚ ਅਤੇ ਪੰਜਵਾਂ ‘ਟਾਵਰਜ਼’ 2005 ਵਿੱਚ ਛਪਵਾਇਆ। ਇਸ ਤਰ੍ਹਾਂ ਨਾਲ਼ ਇਸ ਨੂੰ ਕਹਾਣੀ ਰਚਨਾ ਨਾਲ਼ ਜੁੜਿਆਂ 30 ਕੁ ਸਾਲਾਂ ਦਾ ਸਮਾਂ ਹੋ ਗਿਆ ਹੈ। ਆਰੰਭ ਵਿੱਚ ਆਪਣੇ ਵਿਚਾਰ ਪਰਗਟਾਉਣ ਲਈ ਇਹ ਕਵਿਤਾ ਲਿਖਦਾ ਰਿਹਾ। ਪਰ ਇਸ ਨੇ ਛੇਤੀ ਹੀ ਇਹ ਅਨੁਭਵ ਕਰ ਲਿਆ ਕਿ ਇਸ ਦੇ ਵਿਚਾਰਾਂ ਦੀ ਸੰਪੂਰਨਤਾ ਨੂੰ ਸੰਭਾਲਣ ਲਈ ਕਵਿਤਾ ਦੀ ਕੰਨੀ ਬਹੁਤ ਛੋਟੀ ਹੈ। ਤੇ ਇਸ ਨੇ ਆਪਣੀ ਸਾਰੀ ਸਮਰੱਥਾ ਕੇਵਲ ਕਹਾਣੀ ਰਚਨਾ ਵੱਲ ਮੋੜ ਲਈ। ਇਸ ਨੇ ਸਮੇਂ ਦੇ ਸਥਾਪਤ ਕਹਾਣੀਕਾਰਾਂ ਦੀਆਂ ਰਚਨਾਵਾਂ ਦਾ ਗਹਿਰਾਈ ਨਾਲ਼ ਅਧਿਐਨ ਕੀਤਾ, ਅਜੋਕੀ ਪਰਖ ਪੜਚੋਲ ਦੀ ਨਬਜ਼ ਨੂੰ ਪਛਾਣਿਆਂ ਤੇ ਆਪਣੀ ਕਰੜੀ ਘਾਲਣਾ ਸਦਕਾ ਇਹ ਕਹਾਣੀਕਾਰਾਂ ਦੀ ਅੱਜ ਦੀ ਪਹਿਲੀ ਕਤਾਰ ਵਿੱਚ ਆ ਖਲੋਤਾ।
ਇਹ ਥੋੜ੍ਹਾ ਲਿਖਦਾ ਹੈ। ਇਹੋ ਸਾਲ ਵਿੱਚ ਕੋਈ ਦੋ ਜਾਂ ਤਿੰਨ ਕਹਾਣੀਆਂ। ਜੇ ਰਚਨਾ ਕਾਲ ਅਤੇ ਰਚਨਾਵਾਂ ਦੀ ਔਸਤ ਕੱਢੀਏ ਤਾਂ ਸ਼ਾਇਦ ਇੱਕ ਕਹਾਣੀ ਪ੍ਰਤੀ ਸਾਲ ਹੀ ਬਣੇ। ਪਰ ਜੋ ਵੀ ਲਿਖਦਾ ਹੈ ਵਧੀਆ ਲਿਖਦਾ ਹੈ। ਆਪਣੇ ਮੁੱਖ ਸਰੋਕਾਰ ਜਾਂ ਕਹਾਣੀ ਦੇ ਵਿਸ਼ੇ ਸਬੰਧੀ ਸੰਸਾਰ ਪੱਧਰ ਤੀਕਰ ਜਾ ਕੇ ਜਾਣਕਾਰੀ ਪਰਾਪਤ ਕਰਨ ਦਾ ਹਰ ਸੰਭਵ ਯਤਨ ਕਰਦਾ ਹੈ। ਸੁਘੜਤਾ ਨਾਲ਼ ਕਹਾਣੀ ਦੀ ਵਿਉਂਤਬੰਦੀ ਕਰਦਾ ਹੈ ਤੇ ਹਰ ਅੱਖਰ ਨੂੰ ਇੱਕ ਚੰਗੇ ਸ਼ਿਲਪੀ ਵਾਂਗ ਸ਼ਬਦ-ਸ਼ਬਦ ਘੜਦਾ ਹੈ ਅਤੇ ਜੜਦਾ ਹੈ। ਇਸ ਦੀ ਹਰ ਰਚਨਾ ਢੁਕਵੇਂ ਮੁਹਾਵਰਿਆਂ ਨਾਲ਼ ਸ਼ਿੰਗਾਰੀ ਹੋਈ ਹੁੰਦੀ ਹੈ। ਇਹ ਆਪਣੇ ਸ਼ਬਦ ਜੋੜਾਂ ਵਿੱਚ ਪੂਰਨ ਦਰੁਸਤੀ ਦੇ ਟੀਚੇ ਨੂੰ ਮਿਥਕੇ ਚੱਲਦਾ ਹੈ। ਇਸ ਦੀ ਹਰ ਕਹਾਣੀ ਵਿੱਚੋਂ ਕੀਤੀ ਗਈ ਘਾਲ ਕਮਾਈ ਦੇ ਪਰਤੱਖ ਦਰਸ਼ਨ ਹੁੰਦੇ ਹਨ ਅਤੇ ਮਨ ਖੇੜੇ ਵਿੱਚ ਆ ਜਾਂਦਾ ਹੈ। ਇਸ ਦੀਆਂ ਲੰਮੀਆਂ ਕਹਾਣੀਆਂ ਦੇ ਮੋਹਰੀ ਗੁਣਾਂ ਵਿੱਚੋਂ ਇੱਕ ਗੁਣ ਇਹ ਵੀ ਹੈ ਕਿ ਪਾਠਕ ਨੂੰ ਇਹ ਕਦੀ ਵੀ ਲੰਮੀਆਂ ਨਹੀਂ ਲਗਦੀਆਂ।
‘ਟਾਵਰਜ਼’ ਕਹਾਣੀ ਸੰਗਰਹਿ ਦੀ ਕਹਾਣੀ ‘ਪਾਣੀ’ ਉੱਤੇ ਵਾਰਤਾਲਾਪ ਛੇੜਨ ਤੋਂ ਪਹਿਲੋਂ ਆਪਣੇ ਇਹ ਅਨੁਭਵ ਵੀ ਸਾਂਝੇ ਕਰਨਾ ਚਾਹੁੰਦਾ ਹਾਂ ਕਿ ਇਸ ਦਾ ਸਮੁੱਚਾ ਰਚਨਾ ਸੰਸਾਰ ਪੜ੍ਹਨ ਤੋਂ ਪਤਾ ਚੱਲਦਾ ਹੈ ਕਿ ਜਰਨੈਲ ਸਿੰਘ ਕਹਾਣੀਕਾਰ ਨੇ ਆਪਣੀ ਰਚਨਾ ਕਲਾ ਨੂੰ ਨਿਰੰਤਰ ਸੁਧਾਰਿਆ ਹੈ। ਤੇ ਇਸ ਦਾ ਹਰ ਨਵਾਂ ਕਹਾਣੀ ਸੰਗਰਹਿ, ਮੀਂਹ ਪੈਕੇ ਨਿੱਖਰੇ ਨੈਣਾਂ ਦੇਵੀ ਦੇ ਮੰਦਰ ਵਾਂਗ ਹੋਰ ਵੀ ਚੰਗਾ ਚੰਗਾ ਲੱਗਦਾ ਹੈ।
ਕਹਾਣੀ ‘ਪਾਣੀ’ ਦੀ ਸਾਰੀ ਕਹਾਣੀ ਧਰਤੀ ਅਤੇ ਜੀਵਨ ਵਿੱਚ ਵਗਦੇ ਪਾਣੀ ਦੀ ਕਹਾਣੀ ਹੈ। ਪਾਣੀ ਜੋ ਕਦੀ ਨਿੱਘ ਪਰਾਪਤ ਕਰਕੇ ਹੌਲ਼ਾ ਫੁੱਲ ਹੋ ਜਾਂਦਾ ਹੈ ਤੇ ਸਾਰੇ ਨੀਲੇ ਅਸਮਾਨ ਵਿੱਚ ਛਾ ਜਾਂਦਾ ਹੈ। ਪਾਣੀ ਜੋ ਕਦੀ ਨਿਵਾਣਾਂ ਵੱਲ ਵਹਿੰਦਾ-ਵਹਿੰਦਾ ਗੁਮਨਾਮੀ ਦੇ ਪਾਤਾਲ਼ਾਂ ਵਿੱਚ ਲਹਿ ਜਾਂਦਾ ਹੈ। ਫਿਰ ਵੀ ਪਾਣੀ ਦੇ ਇਨ੍ਹਾਂ ਗੁਣਾਂ ਅਵਗੁਣਾਂ ਕਰਕੇ ਹੀ ਪਾਣੀ ਅਤੇ ਜੀਵਨ ਦੀ ਰਵਾਨੀ ਨਿਰੰਤਰ ਬਣੀ ਰਹਿੰਦੀ ਹੈ।
ਹੁਣ ‘ਪਾਣੀ’ ਕਹਾਣੀ ਵੱਲ ਆਂਉਂਦੇ ਹਾਂ। ਗੱਲ ਤਾਂ ਕੇਵਲ ਇਤਨੀ ਹੈ ਕਿ ਸੁਰਜੀਤ ਕੌਰ ਦੇ ਪੁੱਤਰ ਰਾਜੂ ਨੂੰ ਘਰ ਵਿੱਚ ਤਰਨ-ਤਲਾਬ ਬਨਾਉਣ ਲਈ ਡਾਲਰਾਂ ਦੀ ਲੋੜ ਹੈ। ਉਸ ਦੀ ਅੱਖ ਆਪਣੀ ਮਾਂ ਦੀ ਪੰਜਾਬ ਵਿਚਲੀ ਜ਼ਮੀਨ ਵੇਚ ਕੇ ਡਾਲਰ ਪਰਾਪਤ ਕਰਨ ਉੱਤੇ ਹੈ। ਇਸ ਨਾਲ਼ ਦੋਹਾਂ ਦੀਆਂ ਸੋਚਾਂ ਵਿੱਚ ਮਾਨਸਕ ਟਕਰਾਉ ਖੜ੍ਹਾ ਹੋ ਜਾਂਦਾ ਹੈ। ਪਰ ਲੇਖਕ ਇਸ ਟਕਰਾਉ ਦੇ ਕਾਰਨਾਂ ਦੀਆਂ, ਪਾਣੀ ਦੇ ਵਰਤਾਰੇ ਰਾਹੀਂ, ਸੰਕੇਤਾਂ ਵਿੱਚ ਅਨੇਕਾਂ ਪਰਤਾਂ ਫੋਲਦਾ ਹੈ। ਇੱਕ ਸੂਝਵਾਨ ਪਾਠਕ ਲਈ ਇਨ੍ਹਾਂ ਪਰਤਾਂ ਤੋਂ ਅੱਗੇ ਹੋਰ ਵੀ ਕਈ ਪਰਤਾਂ ਦੇ ਅਰਥ ਪਾ ਲੈਣ ਦੇ ਬੀਜ ਇਸ ਕਹਾਣੀ ਵਿੱਚ ਲੁਕੋਏ ਹੋਏ ਹਨ।
ਇਸ ਕਹਾਣੀ ਵਿੱਚ ਪਰਵਾਸ ਦੇ ਦੁਖਾਂਤ ਸੁਖਾਂਤ ਦੋਵੇਂ ਸਮੋਏ ਹੋਏ ਹਨ। ਇਸ ਦੀਆਂ ਪਰਾਪਤੀਆਂ ਅਪਰਾਪਤੀਆਂ ਸਪਸ਼ਟ ਰੂਪ ਵਿੱਚ ਪਾਠਕ ਦੇ ਸਨਮੁੱਖ ਹੁੰਦੀਆਂ ਹਨ। ਕੇਂਦਰੀ ਪਾਤਰ ਸੁਖਜੀਤ ਕੌਰ ਦਾ ਪਿਤਾ ਨਿਸ਼ਾਨ ਸਿੰਘ ਸਿੰਘਾਪੁਰ ਕਮਾਈ ਕਰਨ ਲਈ ਪਰਵਾਸ ਕਰਦਾ ਹੈ। ਜਿਸ ਨਾਲ਼ ਘਰ ਵਿੱਚ ਆਰਥਿਕ ਲਹਿਰਾਂ ਬਹਿਰਾਂ ਤਾਂ ਹੋ ਜਾਂਦੀਆਂ ਹਨ ਪਰ ਉਹ ਆਪ, ਉਸ ਦੀ ਪਤਨੀ ਧੰਨ ਕੌਰ, ਸੁਖਜੀਤ, ਇਹ ਸਾਰੇ ਜੁਦਾਈ ਦਾ ਇੱਕ ਤਿੱਖਾ ਸੰਤਾਪ ਹੰਢਾਉਂਦੇ ਹਨ। ਪੰਜਾਬੀਆਂ ਦੀ ਚੰਗੇਰੇ ਭਵਿੱਖ ਲਈ ਪਰਬਲ ਸੋਚ ਉਨ੍ਹਾਂ ਦੇ ਵਰਤਮਾਨ ਨੂੰ ਅਜਾਈਂ ਗਵਾਈਂ ਜਾਂਦੀ ਹੈ। ਨਿਸ਼ਾਨ ਸਿੰਘ ਧੀ ਦੇ ਵਧੀਆ ਵਿਆਹ ਲਈ ਅਤੇ ਨਾਲ਼ ਲੱਗਦੀ ਮੱਘਰ ਸਿੰਘ ਦੀ ਇੱਕ ਟੱਕ ਦਸ ਘੁਮਾਂ ਜ਼ਮੀਨ ਲਈ ਮੋਹ ਪਿਆਰ ਦੀਆਂ ਤੜਪਦੀਆਂ ਤੰਦਾਂ ਛੱਡ ਕੇ ਸਿੰਘਾਪੁਰ ਨੂੰ ਤੁਰ ਜਾਂਦਾ ਹੈ। ਦੇਖੋ ਉਸਦਾ ਭਵਿੱਖ ਆਪਣੇ ਹੀ ਕੀ ਰੰਗ ਦਿਖਾਂਉਂਦਾ ਹੈ? ਉਸ ਦੇ ਕਮਾਈਆਂ ਕਰਕੇ ਸਿੰਘਾਪੁਰ ਤੋਂ ਮੁੜਨ ਪਿੱਛੋਂ ਉਸ ਦੀ ਕੱਲੀ ਕੱਲੀ ਧੀ ਕੈਨੇਡਾ ਵਿਆਹੀ ਜਾਂਦੀ ਹੈ ਤੇ ਧੰਨ ਕੌਰ ਕੈੰਸਰ ਨਾਲ਼ ਪੂਰੀ ਹੋ ਜਾਂਦੀ ਹੈ, ਉਹ ਕਦੀ ਪੰਜਾਬ ਤੇ ਕਦੀ ਕੈਨੇਡਾ ਲਈ ਬੂਟ ਚਾੜ੍ਹੀਂ ਰੱਖਦਾ ਹੈ। ਅੰਤ ਵਿੱਚ ਨਿਸ਼ਾਨ ਸਿੰਘ ਨੂੰ ਜੁਦਾਈ ਦਾ ਸੱਲ ਖਾ ਜਾਂਦਾ ਹੈ।
ਸੁਖਜੀਤ ਵਿਆਹ ਕਰਵਾ ਕੇ ਪੰਜਾਬ ਨਾਲ਼ੋਂ ਟੁੱਟਕੇ ਕੈਨੇਡਾ ਆ ਜਾਂਦੀ ਹੈ। ਹਰ ਪਰਵਾਸੀ ਵਾਂਗ ਉਸ ਦੇ ਅੰਦਰ ਵੀ ਬੜੀ ਹੀ ਟੁੱਟ ਭੱਜ ਹੁੰਦੀ ਹੈ ਤੇ ਇਹ ਟੁੱਟ ਭੱਜ ਉਸ ਦੇ ਸਾਰਾ ਜੀਵਨ ਚਲਦੀ ਰਹਿੰਦੀ ਹੈ। ਉਹ ਨਾ ਹੀ ਪੰਜਾਬ ਨਾਲ਼ੋਂ ਪੂਰੀ ਤਰ੍ਹਾਂ ਮੋਹ ਮੁਕਤ ਹੋ ਸਕਦੀ ਹੈ ਤੇ ਨਾ ਹੀ ਕੈਨੇਡਾ ਨਾਲ਼ ਪੂਰੀ ਤਰ੍ਹਾਂ ਨਾਲ਼ ਇੱਕ ਸੁਰ ਹੋ ਸਕਦੀ ਹੈ। ਤੇ ਤੜਪਦੀ ਰਹਿੰਦੀ ਹੈ। ਇਸ ਦੇ ਉਲਟ ਉਸਦਾ ਪਤੀ ਬਲਦੇਵ ਸਿੰਘ ਦੁਬਿਧਾ ਨੂੰ ਛੱਡ ਕੇ ਨਵੇਂ ਹਾਲਾਤ ਨਾਲ਼ ਛੇਤੀ ਹੀ ਰਚ ਮਿਚ ਜਾਂਦਾ ਹੈ।
ਵਿਆਹ ਦੇ ਬੰਧਨਾਂ ਰਾਹੀਂ ਦੋ ਪਰਿਵਾਰਾਂ ਦੇ ਮੇਲ ਦੀ ਸਮੱਸਿਆ ਵੀ ਸਰਬਵਿਆਪਕ ਸਮੱਸਿਆ ਹੈ। ਇਹ ਸੁਮੇਲ ਦੀ ਥਾਂ ਕਿਸੇ ਹੱਦ ਤੀਕਰ ਕੁਮੇਲ ਹੀ ਸਿੱਧ ਹੁੰਦਾ ਹੈ। ਇਸ ਵਿੱਚ ਦੋ ਸੱਭਿਆਚਾਰਾਂ ਦੀ ਜਟਲਤਾ ਜੀਵਨ ਵਿੱਚ ਤਣਾਓ ਬਣਾਈ ਰੱਖਦੀ ਹੈ। ਰੂਹ ਤੱਕ ਰਚੀਆਂ ਰੀਤੀਆਂ-ਰਸਮਾਂ ਛੇਤੀ ਕੀਤੇ ਨਵੇਂ ਢਾਂਚੇ ਵਿੱਚ ਨਹੀਂ ਢਲ਼ਦੀਆਂ। ਇਹ ਸਮੱਸਿਆ ਸੁਖਜੀਤ ਅਤੇ ਸ਼ੈਰਨ ਦੇ ਆਪਸੀ ਵਿਵਹਾਰ ਤੋਂ ਸਪਸ਼ਟ ਹੋ ਜਾਂਦੀ ਹੈ। ਸੁਖਜੀਤ ਦਿਆਂ ਸੁਪਨਿਆਂ ਦੀਆਂ ਇੱਛਾਵਾਂ ਪੰਜਾਬੀ ਰਹੁ ਰੀਤਾਂ ਨਾਲ਼ ਬੱਝੀਆਂ ਹੋਈਆਂ ਹਨ। ਪਰ ਉਹਦਾ ਪੁੱਤਰ ਅੰਗਰੇਜ਼ ਜੀਵਨ ਸਾਥਣ ਦੀ ਚੋਣ ਕਰਦਾ ਹੈ। ਸਿੱਟੇ ਵਜੋਂ ਦੋਹਾਂ ਦੇ ਸੁਪਨੇ ਟਕਰਾਉਂਦੇ ਹਨ ਅਤੇ ਨਵੇਂ ਗੁਲ ਖਿਲਾਂਉਂਦੇ ਹਨ। ਨੂੰਹ ਸੱਸ ਇੱਕ ਦੂਜੇ ਦੇ ਬੋਲਾਂ ਵਿੱਚੋਂ ਆਪਣੇ ਹੀ ਅਰਥ ਉਸਾਰ ਕੇ ਆਪਣੇ ਸੁਖ-ਚੈਨ ਲਈ ਗੁੱਝੀਆਂ ਆਰਾਂ ਸਿਰਜਦੀਆਂ ਰਹਿੰਦੀਆਂ ਹਨ। ਇਸ ਫਰੰਟ ਉੱਤੇ ਸੁਖਜੀਤ ਕੌਰ ਮੋਹਰੀ ਹੈ।
ਦੇਖੋ: ਇੱਕ ਵਾਰੀ ਕਨੇਡਾ ਦੀ ਅਮੀਰੀ ਦੀਆਂ ਗੱਲਾਂ ਕਰਦੀ ਸ਼ੈਰਨ ਜਦੋਂ ਕਨੇਡਾ ਦੇ ਪਾਣੀਆਂ ਦੇ ਅਮੁੱਲ ਖ਼ਜ਼ਾਨੇ ਬਾਰੇ ਦੱਸ ਰਹੀ ਸੀ ਤਾਂ ਇਹ ਸਵਾਲ ਸੁਖਜੀਤ ਕੌਰ ਅੰਦਰੋਂ ਜਿਵੇਂ ਲਾਵਾ ਬਣ ਕੇ ਫੁੱਟ ਨਿਕਲਿਆ ਸੀ। ਸ਼ੈਰਨ ਨੂੰ ਟੋਕਦਿਆਂ ਉਸਨੇ ਕਿਹਾ ਸੀ, “ਮੰਨਦੇ ਆਂ ਪਈ ਏਥੋਂ ਦੇ ਸਮੁੰਦਰਾਂ, ਝੀਲਾਂ ਤੇ ਦਰਿਆਵਾਂ ਵਿੱਚ ਅਥਾਹ ਪਾਣੀ ਏ ਪਰ ਏਥੋਂ ਦੇ ਲੋਕਾਂ ਦੀਆਂ ਰੂਹਾਂ ਵਿੱਚ ਤਾਂ ਭੋਰਾ ਵੀ ਪਾਣੀ ਨਹੀਂ ਦੀਂਹਦਾ… ਬੱਸ ਖੁਸ਼ਕੀ ਹੀ ਖੁਸ਼ਕੀ ਏ।”
ਹੋਰ: ਸੁਖਜੀਤ ਬੁੜਬੁੜਾਈ, ‘ਪਰ ਕਿੱਥੇ !!! ਨਾ ਖਾਣ-ਪੀਣ ਦੀ ਸਾਂਝ ਤੇ ਨਾਂ ਬੋਲੀ ਦੀ।’ !!! ਜਿਸ ਕਾਰਨ ਉਹ ਆਪਣੀਆਂ ਕੰਧਾਂ ਛੱਤਾਂ ਉੱਤੇ ਅਜੇਹਾ ਸ਼ੀਸ਼ੇ ਦਾ ਪਾਣੀ ਫਿਰਿਆ ਅਨੁਭਵ ਕਰਦੀ ਹੈ ਜਿਸ ਨੇ ਉਨ੍ਹਾਂ ਦੇ ਚਿਹਰਿਆਂ ਅਤੇ ਕੱਦ ਬੁੱਤ ਨੂੰ ਬੇ ਪਛਾਣ ਬਣਾ ਕੇ ਰੱਖ ਦਿੱਤਾ ਹੋਵੇ।
ਬੋਲੀ ਦੀ ਆਪਣੀ ਅਨੋਖੀ ਸਮੱਸਿਆ ਹੈ। ਸੁਖਜੀਤ ਕਹਿੰਦੀ ਹੈ, “ !!! ਤੈਨੂੰ ਮੈਂ ਪੰਜਾਬੀ ਦੇ ਲਫਜ਼ ਸਿਖਾ-ਸਿਖਾ ਥੱਕ ਗਈ ਪਰ ਤੂੰ !!!।”
“ਲੈ ਮਾਮ! ਮੈਂ ਕਿੰਨੇ ਲਫਜ਼ ਤਾਂ ਸਿੱਖੇ ਆ !!! ਸੈਟ ਸ੍ਰੀ ਅਕਾਲ, ਕੀ ਹਾਲ ਏ --- ਰੋਟੀ, ਪਰੌਂਥੇ --- ਕਦੀ ਕਦੀ ਪੰਜਾਬੀ ਸੂਟ ਵੀ ਪਾਉਨੀ ਆਂ।” ਸ਼ੈਰਨ ਕਹਿੰਦੀ ਹੈ।
ਚਾਹੇ ਦੋ ਸੱਭਿਆਤਾਵਾਂ ਹੋਣ ਤੇ ਚਾਹੇ ਦੋ ਪੀੜ੍ਹੀਆਂ ਉਨ੍ਹਾਂ ਵਿੱਚ ਸੋਚ ਅਤੇ ਸੁਪਨਿਆਂ ਦਾ ਅੰਤਰ ਸਦਾ ਹੀ ਬਣਿਆਂ ਰਹਿੰਦਾ ਹੈ। ਇਸ ਆਦ ਜੁਗਾਦੀ ਸੱਚ ਨੂੰ ਕਬੂਲਣ ਲਈ ਕੋਈ ਵੀ ਤਿਆਰ ਨਹੀਂ। ਜੇ ਕੋਈ ਸਿਧਾਂਤਕ ਤੌਰ ਉੱਤੇ ਇਸ ਦੀ ਹਾਂ ਵਿੱਚ ਹਾਂ ਮਿਲ਼ਾ ਵੀ ਲੈਂਦਾ ਹੈ ਪਰ ਵਿਵਾਹਰਕ ਤੌਰ ਉੱਤੇ ਉਸ ਦੀ ਸੂਈ ਮੁੜ ਆਨੇ ਵਾਲ਼ੀ ਥਾਂ ਉੱਤੇ ਆ ਅਟਕ ਦੀ ਹੈ। ਪੰਜਾਬੀ ਸੋਚ ਆਪਣੇ ਕੀਤੇ ਕਮਾਏ ਨੂੰ ਸੰਭਾਲ਼ ਕੇ ਰੱਖਣ ਅਤੇ ‘ਪੁੱਤ, ਕਪੁੱਤ, ਸਪੁੱਤ’ ਦੇ ਸਿਧਾਂਤ ਅਨੁਸਾਰ ਆਪਣੀ ਸੰਤਾਨ ਨੂੰ ਹੋਰ ਵਧਾ ਕੇ ਸੌਂਪਣ ਦੀ ਧਾਰਨੀ ਹੈ। ਪਰ ਪੱਛਮੀ ਸੋਚ ‘ਖਾਧਾ ਪੀਤਾ ਲਾਹ, ਦਮ ਦਾ ਕੀ ਵਸਾਹ’ ਦੀ ਧਾਰਨੀ ਹੈ। ਇਸੇ ਸੋਚ ਅਧੀਨ ਸੁਖਜੀਤ ਆਪਣੇ ਬਾਪ ਦੀ ਕਮਾਈ ਡੱਕਰੇ ਵਰਗੀ 11 ਕਿੱਲੇ ਜ਼ਮੀਨ ਸੰਭਾਲ਼ ਕੇ ਰੱਖਣਾ ਚਾਹੁੰਦੀ ਹੈ। ਪਰ ਉਸਦਾ ਕਨੇਡੀਅਨ ਪੁੱਤਰ ਉਸ ਨੂੰ ਵੇਚ ਵੱਟ ਕੇ ਉਸ ਧਨ ਨਾਲ਼ 25 ਬਾਈ 20 ਬਾਈ 9 ਫੁੱਟ ਦਾ ਤਰਨ-ਤਲਾਬ ਬਨਾਉਣਾ ਚਾਂਹੁੰਦਾ ਹੈ। ਹੋਰ ਦੀ ਹੋਰ ਸੁਖਜੀਤ ਦਾ, ਚਾਚੇ ਪੁੱਤ ਤੇ ਸਿਆਸਤਦਾਨ ਭਰਾ, ਧਰਤੀ ਹੇਠਲੇ ਪਾਣੀ ਸੁੱਕ ਜਾਣ ਦੇ ਬਹਾਨੇ, ਉਸ ਜ਼ਮੀਨ ਨੂੰ ਵੇਚਕੇ ਕੋਈ ਹੋਰ ਜੁਗਾੜ ਕਰਨਾ ਚਾਹੁੰਦਾ ਹੈ।
ਇੱਥੇ ਆ ਕੇ ਸੁਖਜੀਤ ਅਨੁਭਵ ਕਰਦੀ ਹੈ ਕਿ ਇਕੱਲੇ ਪੱਛਮ ਵਿੱਚ ਹੀ ਮੋਹ ਪਿਆਰ ਦਾ ਪਾਣੀ ਨਹੀਂ ਮੁੱਕ ਗਿਆ, ਸਗੋਂ ਪੰਜਾਬ ਦੀ ਧਰਤੀ ਹੇਠਲਾ ਪਾਣੀ ਸੁੱਕ ਜਾਣ ਦੇ ਨਾਲ਼ ਨਾਲ਼ ਉੱਥੋਂ ਵੀ ਮੋਹ ਪਿਆਰ ਦਾ ਪਾਣੀ ਸੁੱਕ ਗਿਆ ਹੈ। ਇਹ ਸੱਚ ਇਤਨਾ ਕੌੜਾ ਹੈ ਕਿ ਪੰਜਾਬ ਵਿਚਲੀ ਪਰਵਾਸੀਆਂ ਦੀ ਜ਼ਮੀਨ ਜਾਇਦਾਦ ਨੂੰ ਹੜੱਪਣ ਦੇ ਹਰ ਪਾਸਿਓਂ ਹੀ ਯਤਨ ਕੀਤੇ ਜਾ ਰਹੇ ਹਨ।
ਅਖੇ, ‘ਬਿਧਵਾ ਇਸਤਰੀ ਕਿਵੇਂ ਜੀਏ? ਬਾਹਰ ਨਿੱਕਲ਼ਦੀ ਹੈ ਤਾਂ ਉਸਨੂੰ ਕਾਵਾਂ ਦਾ ਡਰ ਮਾਰਦਾ ਹੈ ਅਤੇ ਅੰਦਰ ਬੜੇ ਤਾਂ ਘਰ ਦੇ ਚੂਹੇ ਟੁੱਕਣ ਨੂੰ ਫਿਰਦੇ ਹਨ।’ ਕੁੱਝ ਇਹੋ ਜਿਹੀ ਹਾਲਤ ਹੀ ਪਰਵਾਸੀਆਂ ਦੀ ਬਿਧਵਾ ਪਰਾਪਰਟੀ ਦੀ ਬਣ ਗਈ ਹੈ। ਉਸ ਨੂੰ ਪੰਜਾਬ ਆਸਰੇ ਛੱਡਦੇ ਹਨ ਤਾਂ ਉਨ੍ਹਾਂ ਦੇ ਸਕੇ ਸਬੰਧੀ ਹੀ ਦੱਬਣ ਹਥਿਆਉਣ ਨੂੰ ਫਿਰਦੇ ਹਨ। ਜੇ ਵੇਚ ਵੱਟ ਕੇ ਨਾਲ਼ ਲੈ ਆਉਂਦੇ ਹਨ ਤਾਂ ਇੱਕ ਤੇ ਉਹ ਆਪਣੇ ਆਪ ਨੂੰ ਉਸ ਥਾਂ ਨਾਲ਼ੋਂ ਟੁੱਟੇ-ਟੁੱਟੇ ਅਨੁਭਵ ਕਰਦੇ ਹਨ ਦੂਸਰੇ ਇੱਧਰ ਉਸ ਦਾ ਪੁੱਤਰਾਂ ਦੇ ਤਰਨ-ਤਲਾਵਾਂ ਦੀ ਭੇਂਟ ਚੜ੍ਹਨ ਦਾ ਤੌਖਲਾ ਬਣਿਆਂ ਰਹਿੰਦਾ ਹੈ।
ਜੇ ਬਹੁਤਾ ਹੀ ਗਿਣਤੀਆਂ ਮਿਣਤੀਆਂ ਵਿੱਚ ਪਿਆ ਜਾਵੇ ਤਾਂ ਕਹਾਣੀ ‘ਪਾਣੀ’ ਵਿੱਚੋਂ ਕੁੱਝ ਕੁ ਨਿਗੂਣੇ ਕਿੰਤੂ ਪਰੰਤੂ ਲੱਭੇ ਜਾ ਸਕਦੇ ਹਨ। ਜਿਵੇਂ ਕਿ: 1. ਡੈਬੀ ਥੋੜ੍ਹੇ ਥੋੜ੍ਹੇ ਪਾਣੀ ਵਿੱਚ ਨਿੱਕੀਆਂ ਨਿੱਕੀਆਂ ਤਾਰੀਆਂ ਲਾ ਰਹੀ ਸੀ। ਕੀ ਇਸ ਥੋੜ੍ਹੇ ਥੋੜ੍ਹੇ ਪਾਣੀ ਵਿੱਚ ਮੋਟਰ ਬੋਟ ਆ ਸਕਦੀ ਹੈ? 2. ਬਲਦੇਵ ਨੂੰ ਇਸ ਉਮਰੇ ਓਵਰ ਟਾਈਮ ਲਾਉਣ ਦੀ ਕੀ ਲੋੜ? 3. ਕੀ 25 ਫੁੱਟ ਬਾਈ 20 ਫੁੱਟ ਬਾਈ 9 ਫੁੱਟ ਤਲਾਬ ਦਾ ਘਣ 50 ਹਜ਼ਾਰ ਗੈਲਨ ਬਣ ਜਾਇਗਾ ਜਾਂ ਇਹ ਗੈਲਨ ਦੀ ਥਾਂ ਲਿਟਰ ਹੋਵੇਗਾ। ਇਤ ਆਦਿ। ਪਰ ਸਾਹਿਤ ਦੇ ਮਹਾਂਰਥੀਆਂ ਦਾ ਕਹਿਣਾ ਹੈ ਕਿ ਸਾਹਿਤ ਦੋ ਜਮ੍ਹਾਂ ਦੋ ਬਰਾਬਰ ਚਾਰ ਨਹੀਂ ਹੁੰਦਾ। ਇਸ ਵਿੱਚ ਅਸਲ ਗੱਲ ਅੰਕੜਿਆਂ ਦੀ ਨਹੀਂ ਭਾਵਾਂ ਦੀ ਹੁੰਦੀ ਹੈ। ਭਾਵਾਂ ਵਿੱਚ ਲੁਕੇ ਵੱਡੇ ਅਰਥਾਂ ਨੂੰ ਮਾਨਣ ਵਿੱਚ ਹੁੰਦੀ ਹੈ।
ਸੋ ਅੰਤ ਵਿੱਚ ਸਪਸ਼ਟ ਤੌਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਜਰਨੈਲ ਸਿੰਘ ਕਹਾਣੀਕਾਰ ਦੀ ਕਹਾਣੀ ‘ਪਾਣੀ’ ਪਰਵਾਸੀ ਜੀਵਨ ਦੇ ਬਹੁ ਪਸਾਰ ਪਰਗਟਾਉਣ ਦੇ ਆਪਣੇ ਨਿਸ਼ਾਨੇ ਵਿੱਚ ਪੂਰੀ ਸਫਲ ਹੈ। ਇਸ ਲਈ ਕਹਾਣੀਕਾਰ ਵਧਾਈ ਦਾ ਪਾਤਰ ਹੈ।
ਜਰਨੈਲ ਸਿੰਘ ਵੱਲੋਂ ਸਪਸ਼ਟੀਕਰਨਕਿਰਪਾਲ ਸਿੰਘ ਪੰਨੂੰ ਪੰਜਾਬੀ ਕਹਾਣੀ ਦਾ ਹੰਢਿਆ ਹੋਇਆ ਪਾਰਖੂ ਹੈ। ਮੇਰੀ ਹਰ ਨਵੀਂ ਕਹਾਣੀ ਦੇ ਜਿਹੜੇ ਕੁੱਝ ਇੱਕ ਪਹਿਲੇ ਪਾਠਕ ਹਨ, ਕਿਰਪਾਲ ਉਨ੍ਹਾਂ ਵਿੱਚੋਂ ਪਰਮੁੱਖ ਹੈ। ਇਸਦੇ ਜਿਹੜੇ ਸੁਝਾਅ ਮੈਨੂੰ ਜਚ ਜਾਣ, ਉਨ੍ਹਾਂ ਅਨੁਸਾਰ ਮੈਂ ਕਹਾਣੀਆਂ ਦੀ ਸੁਧਾਈ ਵੀ ਕਰ ਲੈਂਦਾ ਹਾਂ। ਇਸ ਸਹਿਯੋਗ ਲਈ ਮੈਂ ਕਿਰਪਾਲ ਦਾ ਰਿਣੀ ਹਾਂ।
‘ਪਾਣੀ’ ਕਹਾਣੀ ਬਾਰੇ ਇਸ ਦੇ ਕਿੰਤੂ, ਜਿਵੇਂ ਇਸਨੇ ਖੁਦ ਕਿਹੈ, ਮੈਥੇਮੈਟੀਕਲ ਕਿਸਮ ਦੇ ਹਨ। ਇਨ੍ਹਾਂ ਨੂੰ ਲਕੀਰੀ ਯਥਾਰਥ ਵੀ ਕਿਹਾ ਜਾ ਸਕਦੈ।
ਸਪਸ਼ਟੀਕਰਨ ਬਲਦੇਵ ਸਿੰਘ ਦੇ ਓਵਰਟਾਈਮ ਤੋਂ ਸ਼ੁਰੂ ਕਰਦੇ ਹਾਂ। ਓਵਰਟਾਈਮ ਕਰਨਾ ਸਾਡੇ ਪੰਜਾਬੀ ਪਰਵਾਸੀਆਂ ਦੀ ਖਾਸੀਅਤ ਹੈ। ਡੇਢੀ ਤਨਖਾਹ ਦਾ ਲੋਭ ਜਵਾਨਾਂ ਨੂੰ ਹੀ ਨਹੀਂ ਵਡੇਰੀ ਉਮਰ ਦੇ ਪੰਜਾਬੀਆਂ ਨੂੰ ਵੀ ਹੈ। ਕਨੇਡੀਅਨ ਜੀਵਨ ਦੇ ਘਣੇ ਖਰਚਿਆਂ ਨਾਲ਼ ਭਿੜਨ ਲਈ ਇਸਦੀ ਜਰੂਰਤ ਵੀ ਹੈਗੀ ਏ। ਬਲਦੇਵ ਸਿੰਘ ਨੂੰ ਵੀ ਹੈ। ਬਲਦੇਵ ਸਿੰਘ ਦੀ ਪਤਨੀ ਸੁਖਜੀਤ ਕੌਰ ਕਹਾਣੀ ਵਿੱਚ ਇੱਕ ਜਗ੍ਹਾ ਆਖਦੀ ਹੈ, “ਖਰਚਿਆਂ ਦਾ ਤਾਂ ਪਹਿਲਾਂ ਹੀ ਵਾਰ-ਫੇਰ ਨ੍ਹੀਂ ਆਉਂਦਾ -- ਘਰ ਦੀਆਂ ਤੇ ਕਾਰਾਂ ਦੀਆਂ ਕਿਸ਼ਤਾਂ ਨੇ ਸੁਰਤ ਭੁਲਾਈ ਹੋਈ ਏ।”
ਸਵਿਮਿੰਗ-ਪੂਲ ਦੀ ਕੈਪੈਸਿਟੀ ਬਾਰੇ ਮੈਂ ਕਿਰਪਾਲ ਸਿੰਘ ਨੂੰ ਉਸ ਘਰ ਲਿਜਾ ਸਕਦਾ ਹਾਂ, ਜਿਸਦੇ ਮਾਲਕਾਂ ਕੋਲ਼ੋਂ ਮੈਂ ਉਨ੍ਹਾਂ ਦੇ ਬਣਾਏ ਹੋਏ ਸਵਿਮਿੰਗ-ਪੂਲ ਬਾਰੇ ਵਿਸਥਾਰ ‘ਚ ਜਾਣਕਾਰੀ ਲਈ ਸੀ ਤੇ ਉਸ ਦੇ ਆਧਾਰ ‘ਤੇ ਆਪਣੀ ਕਹਾਣੀ ਦੇ ਸਵਿਮਿੰਗ-ਪੂਲ ਦਾ ਖਾਕਾ ਤਿਆਰ ਕੀਤਾ ਸੀ। ਇੱਥੇ ਇਹ ਵੀ ਸਪਸ਼ਟ ਕਰ ਦਿਆਂ ਕਿ ਸਾਰੇ ਸਵਿਮਿੰਗ-ਪੂਲਾਂ ਦੀ ਸਟਰਕਚਰ ਇੱਕੋ ਜਿਹੀ ਨਹੀਂ ਹੁੰਦੀ, ਜਿਸ ਕਰਕੇ ਕੈਪੈਸਿਟੀ ਮਾਪਣ ਲਈ ਇੱਕ ਹੀ ਸਿੱਧਾ ਤੇ ਸਰਲ ਫਾਰਮੂਲਾ ਲਾਗੂ ਨਹੀਂ ਕੀਤਾ ਜਾ ਸਕਦਾ।
ਥੋੜ੍ਹੇ-ਥੋੜ੍ਹੇ ਪਾਣੀ ‘ਚ ਮੋਟਰ-ਬੋਟ ਦੇ ਜਾ ਸਕਣ ਵਾਲ਼ੇ ਕਿੰਤੂ ਵਿੱਚ ਵਜਨ ਹੈਗਾ ਏ। ਮੈਨੂੰ ਲਗਦੈ ਕਿ ਏਥੇ ਮੈਂ ਉਕਾਈ ਖਾ ਗਿਆ ਹਾਂ।
ਪਰ ਜਿਵੇਂ ਕਿਰਪਾਲ ਨੇ ਆਪ ਹੀ ਕਿਹੈ, ਗੱਲ ਅੰਕੜਿਆਂ ਦੀ ਨਹੀਂ, ਘਟਨਾ ਜਾਂ ਸਥਿਤੀ ‘ਚ ਪੇਸ਼ ਹੋਏ ਵਡੇਰੇ ਅਰਥਾਂ ਦੀ ਹੁੰਦੀ ਹੈ। ਫਿਰ ਵੀ ਉਕਾਈ ਦੱਸਣ ਲਈ ਕਿਰਪਾਲ ਸਿੰਘ ਪੰਨੂੰ ਦਾ ਧੰਨਵਾਦ।
***
ਤਿੰਨਾਂ ਹੀ ਕਹਾਣੀਆਂ ਸਬੰਧੀ ਤਿੰਨ ਲੇਖਕਾਂ ਦੇ ਵਿਚਾਰ ਪੜ੍ਹਨ ਲਈ ਕਲਿੱਕ ਕਰੋ:
‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ‘ਤੇ ਇੱਕ ਪਾਠਕੀ ਝਾਤ----ਸੁਦਾਗਰ ਬਰਾੜ ਲੰਡੇ
ਮੇਜਰ ਮਾਂਗਟ ਦੀ ਕਹਾਣੀ “ਮੋਮ ਦੇ ਖੰਭ”--ਰਿਸ਼ਤਿਆਂ ਨੂੰ ਲੱਗਾ ਖੋਰਾ-- ਬਲਬੀਰ ਸੰਘੇੜਾ
ਪਾਣੀ ਦੀ ਕਹਾਣੀ, ਜੀਵਨ ਦੀ ਕਹਾਣੀ----ਕਿਰਪਾਲ ਸਿੰਘ ਪੰਨੂੰ
***
ਕਹਾਣੀ ਵਿਚਾਰ ਮੰਚ ਦੇ ਵਾਰਸ਼ਿਕ ਸਮਾਗਮ ਵਿਚ ਪੜ੍ਹੀਆਂ/ਵਿਚਾਰੀਆਂ ਗਈਆਂ ਅਤੇ 'ਲਿਖਾਰੀ' ਵਿਚ ਛਪੀਆਂ ਕਹਾਣੀਆਂ ਪੜ੍ਹਨ ਲਈ ਕਲਿੱਕ ਕਰੋ:
ਵਹਿੰਦੇ ਪਾਣੀਆਂ ਦੇ ਪਰਛਾਵੇਂ---ਮਿੰਨੀ ਗਰੇਵਾਲ
ਮੋਮ ਦੇ ਖੰਭ---ਮੇਜਰ ਮਾਂਗਟ
ਪਾਣੀ---ਜਰਨੈਲ ਸਿੰਘ
(12 ਅਕਤੂਬਰ 2007)****
ਕਹਾਣੀਕਾਰ ਜਰਨੈਲ ਸਿੰਘ ਦੇ ਕਹਾਣੀ ਸੰਗ੍ਰਿਹ 'ਟਾਵਰਜ਼' ਸਬੰਧੀ ਤਿੰਨ ਲੇਖ:
ਟਾਵਰਜ਼ : ਵਸਤੂ, ਵਿਧੀ ਅਤੇ ਦ੍ਰਿਸ਼ਟੀ---ਸੰਪਾਦਕ : ਡਾ. ਕਰਮਜੀਤ ਸਿੰਘ 'ਤੇ ਡਾ. ਹਰਸਿਮਰਨ ਸਿੰਘ ਰੰਧਾਵਾ (੩੦ ਦਸੰਬਰ ੨੦੦੬) ਯੂਨੀਕੋਡ
jrnYl isMG dI khfxI ‘tfvrj` : supr swqf isafsq dy sqfa df ibrqFq---zf: hrismrn isMG rMDfvf (rIzr ,pMjfbI ivBfg, kurUkusLyqr XUnIvristI, kurUkusLyqr) (1 aprYl 2006)
prvfs aqy irsLiqaF df imrdMg nfd-- khfxIkfr jrnYl isMG df khfxI sMgRih -'tfvrjL:-jsvIr smr-(21 mfrc 2006
e-mail:
ਲਿਖਾਰੀ
© likhari: Punjabi Likhari Forum-2001-2007