।
“
ਬਸ,
ੳਦੋਂ ਦੀ ਹੀ ਜਦੋਂ ਦਾ
ਕਾਲਜ ਵਿਚ ਆਇਆ ਹੈ।”
“
ਮੈਨੂੰ ਉਸ ਦੇ ਰੰਗ-ਢੰਗ
ਬਿਲਕੁਲ ਚੰਗੇ ਨਹੀਂ ਲੱਗਦੇ, ‘ਪਲੀਜ਼’
ਮੁੜ ਕੇ ਉਸ ਦਾ ਨਾਂ
ਮੇਰੇ ਸਾਹਮਣੇ ਨਾ ਲਈਂ।”
ਮੈਂ ਗੁੱਸੇ ਨਾਲ ਕਿਹਾ।
ਉਸ ਨੇ
ਹੋਰ ਵੀ ਇਸ ਤਰਾਂ ਦੇ ਬਹੁਤ ਯਤਨ ਕੀਤੇ।
ਪਰ ਸਭ ਬੇਕਾਰ।
ਉਸ ਨੇ ਦੋ ਚਾਰ ਮੁੰਡਿਆ ਨੂੰ ਲੈ ਕੇ ਇਕ ਗੁੱਰਪ ਬਣਾ ਲਿਆ।
ਲੀਡਰ ਬਣ ਕੇ
ਉਹਨਾਂ ਦੇ ਅੱਗੇ ਅੱਗੇ ਹੋ ਤਰੁਦਾ।
ਕਦੀ ਮੋਟਰਸਾਈਕਲ,
ਕਦੀ ਸਕੂਟਰ ਅਤੇ ਕਦੀ ਕਾਰ ਜਾਂ ਜੀਪ ਲੈ ਕੇ ਕਾਲਜ਼ ਪੜ੍ਹਨ ਆਉਂਦਾ।
ਕਈ ਵਾਰੀ ਸ਼ਰਾਬ
ਪੀ ਕੇ ਕਾਲਜ ਵਿਚ ਹੱਲਾ-ਗੁੱਲਾ ਕਰਦਾ।
ਕਾਫੀ ਮੁੰਡੇ ਉਸ
ਦੇ ਦੁਆਲੇ ਇਕੱਠੇ ਹੋਏ ਰਹਿੰਦੇ।
ਉਹਨਾ ਨੂੰ ਖਾਣ-ਪੀਣ ਨੂੰ ਖੁੱਲ੍ਹਾ ਜੁ ਮਿਲ ਜਾਂਦਾ।
ਸੋਨੀਆ
ਮੈਨੂੰ ਸਨੇਹੇ ਪੁਹੰਚਾਉਂਦੀ ਆਪ ਹੀ ਉਸ ਦੇ ਜਾਲ ਵਿਚ ਫਸ ਗਈ।
ਜਦੋਂ ਮੈਨੂੰ ਪਤਾ ਲੱਗਾ ਤਾਂ ਮਨ ਦੁੱਖੀ ਹੋਇਆ।
ਆਪਣੇ ਵਲੋਂ
ਸਮਝਾਉਣ ਦੇ ਯਤਨ ਨਾਲ ਮੈਂ ਸੋਨੀਆਂ ਨੂੰ ਕਿਹਾ:
“
ਸੋਨੀਆ!
ਮੈ ਤਾਂ ਸੋਚ ਵੀ ਨਹੀ
ਸਕਦੀ ਕਿ ਤੇਰਾ ਉਸ ਅਵਾਰਾ ਮੁੰਡੇ ਨਾਲ ਚੱਕਰ ਚੱਲ ਸਕਦਾ ਹੈ।”
“
ਤੂੰ ਇਹ ਕਿਵੇਂ ਕਹਿ
ਸਕਦੀ ਏਂ ਕਿ ਉਹ ਅਵਾਰਾ ਹੈ।”
ਸੋਨੀਆ
ਨੇ ਮੈਨੂੰ ਉਲਟਾ ਸਵਾਲ ਪਾ ਦਿੱਤਾ।
ਪਰ ਮੈਂ ਵੀ ਉਸ ਨੂੰ
ਖਿੱਝ ਕੇ ਪਈ:“ਉਹ
ਵੱਡੇ ਘਰ ਦਾ ਵਿਗੜਿਆ ਕਾਕਾ ਹੈ।
ਉਸ ਦੀ
ਚਾਲ-ਰਿਫਤਾਰ ਕੋਈ ਚੰਗੇ ਇਨਸਾਨ ਵਾਲੇ ਨਹੀ ਹੈ।”
“ਕਾਲਜ
ਦਾ ਸਟਾਫ ਅਤੇ ਕਮੇਟੀ ਸਭ ਉਸ ਦੀ ਮੰਨਦੇ ਹਨ।”
“ਉਸ
ਦੇ ਪਿਉ ਦੇ ਪੈਸੇ ਨਾਲ ਇਹ ‘ਪਰਾਈਵੇਟ,
ਕਾਲਜ ਚੱਲਦਾ ਹੈ।
ਸਭ ਪੈਸੇ ਦੀ ਹੀ ਖੇਡ ਹੈ।”
ਮੈਂ ਹਰ ਯਤਨ ਕੀਤਾ
ਸੋਨੀਆ ਨੂੰ ਉਸ ਲਫੰਗੇ ਤੋਂ ਬਚਾਉਣ ਦਾ।
ਪਰ ਸੋਨੀਆ ਉਸ
ਦੇ ਖਿਲਾਫ ਕੁੱਝ ਵੀ ਸੁਣਨ ਨੂੰ ਤਿਆਰ ਨਹੀ ਸੀ।
ਫਿਰ ਵੀ ਮੈਂ ਆਖਰੀ ਚਿਤਵਾਨੀ ਸੋਨੀਆ ਨੂੰ ਦੇ ਦਿੱਤੀ:“
ਦੇਖੀਂ,
ਇਕ ਦਿਨ ਤੂੰ ਪਛਤਾਵੇਂਗੀ।”
“
ਪਛਤਾਵੇ ਦਾ ਰੌਣ ਤੇਰੇ
ਕੋਲ ਨਹੀ ਰੋਵਾਂਗੀ।”
ਸੋਨੀਆ ਨੇ ਲਾਪ੍ਰਵਾਹੀ
ਨਾਲ ਕਿਹਾ।
ਵਕਤ
ਆਪਣੀ ਚਾਲ ਨਾਲ ਤੁਰਦਾ ਰਿਹਾ।
ਮੈਂ ਜਦੋਂ ਵੀ
ਸੋਨੀਆ ਨੂੰ ਉਸ ਨਾਲ ਦੇਖਦੀ ਪਤਾ ਨਹੀ ਮੈਨੂੰ ਕਿਉਂ ਤਕਲੀਫ ਹੋ ਜਾਂਦੀ।
ਉਸ ਦਿਨ ਵੀ
ਜਦੋਂ ਸੋਨੀਆ ਨੂੰ ਸੱਜੀ ਬਾਂਹ ਰਾਜੂ ਦੇ ਲੱਕ ਦੁਆਲੇ ਪਾ ਕੇ ਮੋਟਰਸਾਈਕਲ ਉੱਤੇ ਬੈਠੀ
ਦੇਖਿਆ ਤਾਂ ਮੈਂ ਆਪਣੇ ਨਾਲ ਜਾਂਦੀ ਰੇਣੂ ਨੂੰ ਆਖਿਆ:
“ਦੇਖ,
ਹੈ ਇਸ ਨੂੰ ਕੋਈ ਸ਼ਰਮ।”
“ਸੰਗੀਤ,
ਤੂੰ ਉਸ ਨੂੰ ਸਮਝਾ-ਬੁਝਾ
ਲਿਆ, ਜੇ ਉਹ
ਨਹੀ ਮੰਨਦੀ ਤਾਂ ਸਾਨੂੰ ਕੀ।”
“ਸਾਨੂੰ ਕੀ ਨਹੀਂ,
ਫਿਰ ਵੀ ਉਹ ਆਪਣੀ ਸਹੇਲੀ
ਹੈ, ਜੇ ਉਹ
ਆਪਣਾ ਬੁਰਾ ਭਲਾ ਨਹੀਂ ਸੋਚਦੀ ਤਾਂ ਸਾਡਾ ਫਰਜ਼ ਬਣਦਾ ਹੈ ਉਸ ਨੂੰ ਸਮਝਾਉਣ ਦਾ।”
“ਸਾਡੀ ਸਹੇਲੀ ਕਿਸ ਤਰਾਂ
ਰਹੀ।
ਜ਼ਿਆਦਾ ਸਮਾਂ ਉਹ ਰਾਜੂ
ਨਾਲ ਗੁਜ਼ਾਰਦੀ ਹੈ।ਆਪਾਂ
ਨੂੰ ਤਾਂ ਉਹ ‘ਬੈਕ
ਵਰਡ’ ਖਿਆਲਾਂ
ਦੀਆਂ ਕੁੜੀਆਂ ਸਮਝਦੀ ਹੈ।”
ਰੇਣੂ ਨੇ ਕੁੱਝ ਸੋਚਦੇ
ਕਿਹਾ: “ਅੱਜਕੱਲ
ਰਾਜੂ ਖੇਡਾਂ ਵਿਚ ਬੜੀ ਦਿਲਚਸਪੀ ਲੈ ਰਿਹਾ ਹੈ।”
“ਪਰ ਇਸ ਨਾਲ ਉਸ ਦੀ
ਕੁੜੀਆਂ ਵਿਚ ਦਿਲਚਸਪੀ ਘਟੀ ਨਹੀਂ।
ਸੋਨੀਆ ਤੋਂ
ਬਾਅਦ ਪਤਾ ਨਹੀਂ ਕਿਹਦੀ ਮਾੜੀ ਕਿਸਮਤ ਹੋਵੇਗੀ।”
“
ਚੱਲ ਛੱਡ,
ਰਾਜੂ ਅਤੇ ਸੋਨੀਆ ਦਾ
ਵਿਸ਼ਾ।
ਉਸ ਮਜ਼ਮੂਨ ਬਾਰੇ ਸੋਚ
ਜਿਸ ਤੇ ਕੰਮ ਕਰਨ ਲਈ ਮੈਡਮ ਭਾਟੀਆ ਨੇ ਕਿਹਾ
ਹੈ।”
ਇਸ ਦਿਨ ਤੋਂ ਬਾਅਦ ਮੈਂ
ਸੱਚ-ਮੁਚ ਹੀ ਸੋਨੀਆ ਬਾਰੇ ਸੋਚਣਾ ਛੱਡ ਦਿੱਤਾ।
ਅੱਗੇ ਕਦੀ ਕਦੀ
ਮੇਰੇ ਕਮਰੇ ਵਿਚ ਸੋਨੀਆ ਆ ਹੀ ਜਾਂਦੀ ਸੀ।
ਹੁਣ ਤਾਂ
ਬਿਲਕੁਲ ਹੀ ਬੰਦ ਹੋ ਗਈ।
ਮੈਂ ਵੀ ਆਪਣੀ
ਪੜ੍ਹਾਈ ਵਿਚ ਮਸਤ ਰਹੀ।
ਉਸ
ਦਿਨ
‘ਹੌਸਟਲ
ਵਿਚ ਬਹੁਤ ਸ਼ਾਂਤੀ ਸੀ।
ਜ਼ਿਆਦਾ ਤਰ ਕੁੜੀਆਂ ਦੇ
‘ਇਗਜ਼ਾਮ’
ਹੋ ਚੁੱਕੇ ਸਨ।
ਉਹ ਹੀ ਦੋ ਚਾਰ
ਕੁੜੀਆਂ ਰਹਿ ਗਈਆਂ ਸਨ।
ਜਿਹਨਾਂ ਦੇ
‘ਪਰੈਕਟੀਕਲ’
ਚੱਲ ਰਹੇ ਸਨ।
ਮੈਂ ਵੀ ਆਪਣੇ
‘ਪਰੈਕਟੀਕਲ’
ਕਰਕੇ ਹੀ ਰੁਕੀ ਹੋਈ ਸਾਂ।
ਬੇਲੋੜਾ ਨਿੱਕਾ-
ਮੋਟਾ ਸਮਾਨ ਪੈਕ ਕਰਨ ਵਿਚ ਰੁੱਝੀ ਹੋਈ ਸੀ ਕਿ ਕਿਸੇ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ।
ਖੋਲ੍ਹਿਆ ਤਾਂ
ਸਾਹਮਣੇ ਮੁਰਝਾਏ ਚਿਹਰੇ ਨਾਲ ਖੜੀ ਸੋਨੀਆ ਦੇਖੀ।
ਚੁੱਪ-ਚੁਪੀਤੀ
ਅੰਦਰ ਲੰਘ ਆਈ।
ਮੈਂ ਹੀ ਚੁੱਪ
ਤੌੜੀ: