-khfxIaF-

 ਭਾਗਾਂ ਭਰਿਆ ਦਿਨ

ਅਨਮੋਲ ਕੌਰ (ਕੈਨੇਡਾ)

 
     
 

ਦੋ ਸ਼ਬਦ ਲੇਖਕਾ ਬਾਰੇ

ਅਨਮੋਲ ਕੌਰ (ਕੈਨੇਡਾ) ਪੰਜਾਬੀ ਦੀ ਐਮ.ਏ. ਹਨ। ਉਂਝ ਲਿਖਣਾ ਤਾਂ ਭਾਵੇਂ ਉਹਨਾਂ ਨੇ ਦਸਵੀਂ ਜਮਾਤ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਸਨ ਪਰ ਕੁਝ 'ਕਾਰਨਾਂ ਕਰਕੇ' ਲਿਖਣਾ ਜਾਰੀ ਨਾ ਰਹਿ ਸਕਿਆ। ਹੁਣ ਉਹਨਾਂ ਨੇ ਆਪਣੇ ਪਤੀ ਸ: ਇਕਬਾਲ ਸਿੰਘ ਦੇ ਸਹਿਯੋਗ ਨਾਲ, ਪੰਜਾਬੀ ਵਿੱਚ ਲਿਖਣਾ ਆਰੰਭ ਕੀਤਾ ਹੈ। ਉਹਨਾਂ ਦੀਆਂ ਕਹਾਣੀਆਂ ਸਥਾਨਕ ਪਰਚਿਆਂ ਅਤੇ ਇੰਟਰਨੈੱਟ ਮੈਗ਼ਜ਼ੀਨਾਂ ਵਿੱਚ ਛੱਪਦੀਆਂ ਰਹਿੰਦੀਆਂ ਹਨ। ਉਹਨਾਂ ਦੀ ਚਾਹ ਅਤੇ ਕੋਸਿ਼ਸ਼ ਹੈ ਕਿ ਉਹ ਚੰਗੀਆਂ ਕਹਾਣੀਆਂ ਲਿੱਖ ਸਕਣ।---'ਲਿਖਾਰੀ'

*****

 ਭਾਗਾਂ ਭਰਿਆ ਦਿਨ
ਅਨਮੋਲ ਕੌਰ (ਕੈਨੇਡਾ)

ਇਸ ਦਿਨ ਦਾ ਇੰਤਜ਼ਾਰ ਹਰ ਕੁੜੀ ਸੋਚਾਂ, ਆਸਾਂ ਅਤੇ ਤਰੰਗਾਂ ਨਾਲ ਕਰਦੀ ਹੈਜਵਾਨੀ ਦੀ ਦਹਿਲੀਜ਼ ਉੱਪਰ ਪੈਰ ਰੱਖਦੇ ਹੀ, ਇਸ  ਬਾਰੇ ਕਲਪਨਾ ਕਰਦੀ ਹੋਈ ਆਪਣੇ ਆਲੇ-ਦੁਆਲੇ ਦੇ ਮਾਹੌਲ ਵਿਚ ਵਿਚਰਦੀ ਅਗਾਂਹ ਲੰਘਦੀ ਹੈਪਰ ਇਹਨਾਂ ਸਾਰੀਆਂ ਗੱਲਾਂ ਨਾਲ ਮੇਰੀ ਜ਼ਿੰਦਗੀ ਦਾ ਘੱਟ ਹੀ ਵਾਹ ਪਿਆਅੱਜ ਭਾਵੇਂ ਉਹ ਹੀ ਦਿਨ ਮੇਰੇ ਜੀਵਨ ਵਿਚ ਆ ਪਹੁੰਚਾ, ਫਿਰ ਵੀ ਮੇਰਾ ਅਤੀਤ ਪਿੱਛਾ ਨਹੀਂ ਛੱਡ ਰਿਹਾਘਰ ਮਹਿਮਾਨਾਂ ਨਾਲ ਭਰਿਆ ਪਿਆ ਹੈ, ਪਰ ਮੇਰਾ ਵਜੂਦ ਖਾਲੀਪਨ ਦੇ ਬੋਝ ਨਾਲ ਸੁੰਨਾ ਸੁੰਨਾ ਹੈਵਿਆਹ ਦੀਆਂ ਰਸਮਾਂ ਮੇਰੀ ਮਾਂ ਰੀਝ ਨਾਲ ਨਿਭਾਉਂਦੀ, ਮੁਸਕਰਾ ਮੁਸਕਰਾ ਹਰ ਆਉਣ ਵਾਲੇ ਦਾ ਸੁਆਗਤ ਚਾਅ ਨਾਲ ਕਰਦੀ ਨਜ਼ਰ ਪਈਉਸ ਨੂੰ ਦੇਖ ਕੇ ਮੇਰੇ ਦਿਲ ਨੇ ਵੀ ਥੋੜਾ ਅਨੰਦ ਮਹਿਸੂਸ ਕੀਤਾਪਰ ਮੇਰਾ ਭੂਤਕਾਲ ਮੇਰੇ ਅੱਗੇ ਫਿਰ ਆ ਖੜਾ ਹੋਇਆਉਦੋਂ ਹੀ ਗੁਆਂਢਣ ਚੌਧਰੀ ਆਂਟੀ ਦੀ ਅਵਾਜ਼ ਕੰਨੀ ਪਈ,

ਭੈਣ ਜੀ, ਵਧਾਈਆਂ ਬਹੁਤ ਬਹੁਤ ਵਿਆਹ ਦੀਆਂ

ਤੁਸੀ ਵੀ ਵਧੋਮੇਰੀ ਮਾਂ ਨੇ ਖੁਸ਼ੀ ਪ੍ਰਗਟ ਕੀਤੀ

ਮੈਨੂੰ ਚੌਧਰੀ ਆਂਟੀ ਦੀ ਇਹ ਗੱਲ ਬਹੁਤ ਚੰਗੀ ਲਗਦੀ ਹੈਉਹ ਇਹ ਜਾਣਦੀ ਹੋਈ ਵੀ ਕਿ ਇਹ ਮੇਰੀ ਅਸਲ ਮਾਂ ਨਹੀ ਹੈ, ਫਿਰ ਵੀ ਅਨਜਾਣ ਹੀ ਬਣੀ ਰਹਿੰਦੀ ਹੈਕਿਉਂਕਿ ਮੇਰੀ ਇਸ ਮਾਂ ਨੇ ਉਸ ਨੂੰ ਸਭ ਕੁੱਝ ਆਪ ਹੀ ਦੱਸ ਦਿੱਤਾ ਸੀਵਿਆਹ ਵਿਚ ਸ਼ਾਮਲ ਹੋਣ ਵਾਲਿਆਂ ਵਿਚੋਂ ਮੇਰਾ ਕੋਈ ਵੀ ਸਕਾ ਮਾਮਾ ਜਾਂ ਚਾਚਾ ਤਾਇਆ ਨਹੀਂ ਸੀਪਰ ਇਸ ਸਮੇਂ ਆਏ ਮਹਿਮਾਨ, ਮੈਨੂੰ ਸਕਿਆਂ ਨਾਲੋ ਵੱਧ ਲੱਗੇਉਹ ਸਭ ਕੁੜੀਆਂ ਵੀ ਪਹੁੰਚ ਗਈਆਂ, ਜਿਨ੍ਹਾਂ ਨਾਲ ਸਿਰਫ ਮੇਰੀ ਬੋਲ-ਚਾਲ ਹੀ ਸੀਇਹਨਾਂ ਸਭ ਕੁੜੀਆ ਵਿਚੋਂ ਮੈਨੂੰ ਤੋਸ਼ੀ ਬਹੁਤ ਚੰਗੀ ਲੱਗਦੀ, ਪਰ ਉਹ ਅਜੇ ਪਹੁੰਚੀ ਹੀ ਨਹੀਂ ਸੀਤੋਸ਼ੀ ਕਰਕੇ ਹੀ ਅਸਲ ਵਿਚ ਇਹ ਭਾਗਾਂ ਵਾਲਾ ਦਿਨ ਮੈਨੂੰ ਨਸੀਬ ਹੋਇਆ

ਕਿੱਧਰ ਗੁਆਚ ਗਈ?” ਲਾਗੇ ਬੈਠੀ ਕੁੜੀ ਨੇ ਮੇਰੀ ਸੋਚ ਤੋੜਦਿਆਂ ਕਿਹਾਅੱਜ ਤੇਰਾ ਇਹ ਹਾਲ ਹੈ, ਸਹੁਰੇ ਜਾ ਆਉਣ ਤੋਂ ਬਾਅਦ ਤਾਂ ਸਾਨੂੰ ਬੁਲਾਵੇਂਗੀ ਵੀ ਨਹੀਂ

ਦਰਅਸਲ ਤੋਸ਼ੀ ਨਹੀਂ ਆਈ, ਮੈ ਇਹ ਹੀ ਸੋਚਦੀ ਪਈ ਸਾਂ

ਕੱਲ੍ਹ ਦਸ ਤਾਂ ਗਈ ਸੀ ਪਈ ਉਹ ਬਰਾਤ ਨਾਲ ਹੀ ਆਵੇਗੀ

ਤੋਸ਼ੀ ਮੇਰੇ ਬਾਰੇ ਸਭ ਕੁੱਝ ਜਾਣਦੀ ਸੀਫਿਰ ਵੀ ਉਹ ਮੇਰੀ ਵਿਚੋਲਣ ਬਣੀਧੰਨ ਉਹ ਬੰਦੇ ਹਨ ਜਿਨ੍ਹਾਂ ਨੇ ਸਭ ਕੁੱਝ ਜਾਣਦੇ ਹੋਏ ਵੀ ਮੈਨੂੰ ਆਪਣੇ ਘਰ ਦੀ ਨੂੰਹ ਬਨਾਉਣਾ ਸਵੀਕਾਰ ਕੀਤਾ

ਕੁੱਝ ਲੋਕਾਂ ਨੂੰ ਮੇਰੇ ਬਾਰੇ ਪਤਾ ਸੀ ਕਿ ਮੈਂ ਇਸ ਦੁਨੀਆ ਵਿਚ ਕਿਹੜੇ ਢੰਗ ਨਾਲ ਆਈ, ਪਰ ਬਹੁਤੇ ਲੋਕਾਂ ਨੇ ਅੰਦਾਜ਼ੇ ਹੀ ਲਾਏਕਈ ਲੋਕ ਮੈਨੂੰ ਪਿਆਰਦੇ ਵੀ ਰਹੇ ਅਤੇ ਕਈਆਂ ਨੇ ਸਿਰਫ ਵੱਖਰੇਵਾਂ ਹੀ ਝੋਲੀ ਵਿਚ ਪਾਇਆਮੇਰਾ ਦਿਲ ਕੀਤਾ ਕਿ ਮੈਂ ਆਪਣੀ ਅਸਲ਼ੀਅਤ ਇਹਨਾਂ ਕੁੜੀਆਂ ਨੂੰ ਦਸ ਹੀ ਦੇਵਾਂ, ਜੋ ਮੈਨੂੰ ਇਸ ਵੇਲੇ ਘੇਰੀ ਬੈਠੀਆਂ ਨੇ

ਇਹ ਕੋਈ ਮੌਕਾ ਹੈ ਦੱਸਣ ਦਾ’  ਫੇਰ ਮੈ ਆਪ ਹੀ ਆਪਣੇ ਮਨ ਨੂੰ ਸਮਝਾਇਆ

ਜੇ ਅੱਜ ਤੇਰੇ ਡੈਡੀ ਹੁੰਦੇ ਤਾਂ ਕਿੰਨਾ ਚੰਗਾ ਹੁੰਦਾਮੇਰੇ ਸੱਜੇ ਪਾਸੇ ਬੈਠੀ ਕੁੜੀ ਬੋਲੀਉਸ ਦਾ ਇੰਨਾ ਕਹਿਣਾ ਹੀ ਸੀ ਕਿ ਮੇਰਾ ਰੋਮ ਰੋਮ ਕੁਰਲਾ ਉਠਿਆਮੇਰਾ ਦਿਮਾਗ, ਤਨ-ਮਨ ਜਿਵੇਂ ਸਾਰੇ ਹੀ ਚੀਕਾਂ ਮਾਰਨ ਲੱਗ ਪਏ ਹੋਣ

 “ਮੇਰਾ ਡੈਡੀ ਮੰਮੀ ਸਭ ਕੁੱਝ, ਮੇਰੀ ਇਹ ਹੁਣ ਵਾਲੀ ਮਾਂ ਹੀ ਹੈ, ਜਿਸ ਨੇ ਮੈਨੂੰ ਮੁਸੀਬਤਾਂ ਝੱਲ ਕੇ  ਪਾਲਿਆਉਹਨਾਂ ਡਰਾਉਣੇ ਪਲਾਂ ਬਾਰੇ ਸੋਚਦੀ ਹਾਂ ਤਾਂ ਕਾਲਜਾ ਬਾਹਰ ਨੂੰ ਆਉਂਦੈ

ਚੱਲ ਛੱਡ ਉਹਨਾ ਗੱਲਾਂ ਨੂੰ ਦੂਜੀ ਕੁੜੀ ਜੋ ਥੋੜ੍ਹਾ ਬਹੁਤ ਮੇਰੀ ਜਿੰਦਗੀ ਬਾਰੇ ਜਾਣਦੀ ਸੀ, ਉਸ ਨੇ ਸਲਾਹ ਦਿੱਤੀ, “ਪੁਰਾਣੀ ਜ਼ਿੰਦਗੀ ਨੂੰ ਭੁਲ ਜਾ ਅਤੇ ਨਵੀਂ ਦਾ ਖਿਆਲ ਕਰ

 ਪਰ ਓਦੋਂ ਹੀ ਮੇਰੀ ਮਾਂ ਆ ਗਈ ਮੈਨੂੰ ਆਪਣੇ ਆਪ ਨਾਲ ਲਾਉਂਦੀ ਬੋਲੀ:

ਅੱਜ ਮੇਰੇ ਪੁੱਤ ਨੇ ਉਦਾਸ ਨਹੀਂ ਹੋਣਾਤੂੰ ਕਿਸਮਤ ਵਾਲੀ ਹੈਂ, ਜਿਸ ਨੂੰ ਸ਼ਰੀਫ ਬੰਦਿਆ ਨੇ ਹੱਸ ਕੇ ਸਵੀਕਾਰ ਕੀਤਾ ਹੈ

ਮੰਮੀ, ਇਹ ਤਾਂ ਪ੍ਰਮਾਤਮਾ ਹੀ ਜਾਣਦਾ ਹੈ ਕਿ ਉਹਨਾਂ ਨੇ ਮੈਨੂੰ ਮਜ਼ਬੂਰੀ ਵਸ ਕਬੂਲ ਕੀਤਾ ਹੈ ਜਾਂ ਤਰਸ ਖਾ ਕੇ

ਨਹੀਂ ਬੇਟਾ, ਉਹ ਸੱਚ-ਮੁੱਚ ਹੀ ਨੇਕ ਆਦਮੀ ਨੇ ਜੋ ਬਿਨਾ ਦਾਜ-ਦਹੇਜ ਦੇ ਅਤੇ ਇਕ ਛੋਟੇ ਜਿਹੇ ਘਰ ਵਿਚ ਹੀ ਵਿਆਹੁਣ ਆ ਰਹੇ ਹਨ, ਆਮ ਲੋਕ ਤਾਂ ਅੱਜ ਕੱਲ੍ਹ ਮੈਰਿਜ਼ ਪੈਲਸਤੋਂ ਬਿਨਾ ਵਿਆਹ ਦਾ ਨਾਮ ਹੀ ਨਹੀਂ ਲੈਂਦੇਚੌਧਰੀ ਆਂਟੀ ਨੇ ਵੀ ਮਾਂ ਦੀ ਹਾਂ ਵਿਚ ਹਾਂ ਮਿਲਾਈ

ਭਾਂਵੇ ਇਹ ਸਭ ਗੱਲਾਂ ਮੈਨੂੰ ਥੋੜ੍ਹੀ ਬਹੁਤੀ ਖੁਸ਼ੀ ਦੇ ਰਹੀਆਂ ਸਨ, ਫਿਰ ਵੀ ਮੇਰਾ ਭੂਤਮੇਰਾ ਪਿੱਛਾ ਨਹੀਂ ਸੀ ਛੱਡ ਰਿਹਾਜਨਮ ਦੇਣ ਵਾਲੀ ਮਾਂ ਦੀ ਮੈਨੂੰ ਕੋਈ ਸ਼ਕਲ ਯਾਦ ਨਹੀਂਇਕ ਵਾਰੀ ਮੈਂ ਆਪਣੀ ਹੁਣ ਵਾਲੀ ਮਾਂ ਨੂੰ ਪੁੱਛਿਆ ਸੀ: ਮਾਂ, ਉਹ ਕਿਉਂ ਮਰ ਗਈ ਸੀ?”

ਉਹ ਤਾਂ ਤੈਨੂੰ ਜਨਮ ਵੀ ਨਹੀਂ ਸੀ ਦੇਣਾ ਚਾਹੁੰਦੀ, ਉਹ ਮਾਨਸਿਕ ਤੋਰ ਤੇ ਏਨੀ ਪਰੇਸ਼ਾਨ ਸੀ ਕਿ ਉਸ ਦਾ ਸਰੀਰ ਵੀ ਨਿਰਬਲ ਹੋ ਚੁੱਕਾ ਸੀਜਦੋਂ ਤੂੰ ਇਸ ਸੰਸਾਰ ਵਿਚ ਅੱਖਾਂ ਖੋਲ੍ਹੀਆਂ ਤਾਂ ਥੋੜ੍ਹੀ ਦੇਰ ਬਾਅਦ ਹੀ ਉਸਦੀਆਂ ਅੱਖਾਂ ਸਦਾ ਲਈ ਬੰਦ ਹੋ ਗਈਆਂ

ਮੈਂ, ਮਾਂ ਦੇ ਇਸ ਜ਼ਵਾਬ ਨਾਲ ਸੰਤੁਸ਼ਟ ਨਹੀ ਸਾਂ ਹੋਈਮੈਂ ਉਸ ਨੂੰ ਇਕ ਹੋਰ ਸਵਾਲ ਪਾ ਦਿੱਤਾ,

ਉਹ ਮੈਨੂੰ ਜਨਮ ਦੇਣਾ ਕਿਉਂ ਨਹੀਂ ਸੀ ਚਾਹੁੰਦੀ?”

ਪੁੱਤ, ਮੈ ਤਾਂ ਗੱਲਤੀ ਕਰ ਲਈ, ਤੈਨੂੰ ਇਹ ਦੱਸ ਕੇ ਕਿ ਮੈ ਤੇਰੀ ਅਸਲੀ ਮਾਂ ਨਹੀਂ ਹਾਂਮੈ ਤੈਨੂੰ ਇਸ ਕਰਕੇ ਦੱਸਿਆ ਸੀ, ਪਈ ਕੱਲ ਨੂੰ ਤੈਨੂੰ ਕੋਈ ਹੋਰ ਇਹ ਗੱਲ ਦੱਸੇ ਤਾਂ ਤੇਰਾ ਦਿਲ ਨਾ ਟੁੱਟੇਪਰ ਤੂੰ ਤਾਂ ਬਰੀਕੀਆਂ ਵਿਚ ਪੈ ਗਈ

            “ਮੰਮੀ, ਤੁਸੀਂ ਹੀ ਮੈਨੂੰ ਇਹਨਾਂ ਬਰੀਕੀਆਂ ਵਿਚੋਂ ਕੱਢ ਸਕਦੇ ਹੋਕਿਉਂਕਿ ਜਦੋਂ ਵੀ ਆਪਣੇ ਪਿਉ ਬਾਰੇ ਪੁੱਛਦੀ ਹਾਂ, ਤੁਸੀ ਟਾਲਣ ਦੀ ਕੋਸ਼ਿਸ਼ ਕਰਦੇ ਹੋਅੱਜ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਨੂੰ ਸਭ ਕੁੱਝ ਦੱਸ ਦੇਵੋਇਸ ਨਾਲ ਤੁਹਾਡੇ ਮਨ ਦਾ ਬੋਝ ਵੀ ਹਲਕਾ ਹੋਵੇਗਾਇਹ ਸਭ ਕੁਝ ਮੈਂ ਇਕੋ ਸਾਹ ਹੀ ਕਹਿ ਗਈਪਰ ਇਸ ਨਾਲ ਮੰਮੀ ਦਾ ਚਿਹਰਾ ਇਕਦੱਮ ਗੰਭੀਰ ਹੋ ਗਿਆਲੱਗਦਾ ਸੀ ਹੁਣ ਭੇਦ ਗੁੱਝਾ ਰੱਖਣਾ ਉਸ ਲਈ ਮੁਸ਼ਕਲ ਹੋ ਰਿਹਾ ਸੀਮੰਮੀ ਨੇ ਇੱਕ ਲੰਮਾ ਸਾਹ ਖਿੱਚ੍ਹਿਆ ਅਤੇ ਕਹਿਣਾ ਸ਼ੁਰੂ ਕਰ ਦਿੱਤਾ:

            “ਤੇਰੀ ਅਸਲ ਮਾਂ ਚੌਰਾਸੀ ਦੇ ਦੰਗਿਆ ਦੀ ਸ਼ਿਕਾਰ ਸੀਜਿਸ ਹਸਪਤਾਲ ਵਿਚ ਮੈਂ ਨਰਸ ਸੀ, ਉਸੇ ਹਸਪਤਾਲ ਵਿਚ ਉਹ ਆਈ ਸੀ ਉਸ ਦੇ ਕੱਪੜੇ ਫਟੇ ਹੋਏ ਸਨ, ਉਹ ਆਪਣੇ ਦਿਮਾਗ ਤੋਂ ਵੀ ਕਮਜ਼ੋਰ ਸੀਉਸ ਨੂੰ ਇਹ ਵੀ ਪੂਰਾ ਪਤਾ ਨਹੀਂ ਸੀ ਕਿ ਉਹ ਹਸਪਤਾਲ ਵਿਚ ਕਿਵੇਂ ਪਹੁੰਚੀਉਸ ਦਾ ਸਾਰਾ ਪਰਵਾਰ ਦੰਗਿਆਂ ਦੀ ਮਾਰ ਨਾਲ ਮਰ ਚੁੱਕਾ ਸੀ ਜਾਂ ਵਿਛੜ ਚੁੱਕਾ ਸੀਜਿਹੜੇ ਜਾਨਵਰਾਂ ਨੇ ਤੇਰੀ ਮਾਂ ਦੀ ਇੱਜ਼ਤ ਲੁੱਟੀ ਸੀ, ਉਹ ਤਾਂ ਹੁਣ ਵੀ ਦਿਨ ਦੇ ਚਾਨਣੇ ਵਿਚ ਸ਼ਰੇਆਮ ਲੋਕਾਂ ਸਾਹਮਣੇ ਆਕੜ ਨਾਲ ਤੁਰੇ-ਫਿਰਦੇ ਨੇ ਪਰ

            “ਪਰ ਮੇਰੀ ਬੇਕਸੂਰ ਮਾਂ ਹਨੇਰੇ ਵਿਚ ਵੀ ਆਪਣੇ ਆਪ ਨੂੰ ਛਪਾਉਂਦੀ ਰਹੀਮੈ ਗੱਲ ਪੂਰੀ ਕੀਤੀ

ਜਦੋਂ ਤੇਰੀ ਮਾਂ ਨੁੰ ਪਤਾ ਲੱਗਾ ਕਿ ਉਸ ਦੀ ਕੁੱਖ ਵਿਚੋਂ ਬੱਚੀ ਜਨਮੀ ਹੈ, ਤਾਂ ਉਹ ਇਕ ਦਮ ਪਾਗਲਾਂ ਵਾਂਗ ਰੌਲਾ ਪਾਉਣ ਲੱਗੀ: ਇਸ ਨੂੰ ਵੀ ਉਹ ਦਰਿੰਦੇ ਨਹੀਂ ਛੱਡਣਗੇ

ਉਹ ਉੱਠ-ਉੱਠ ਤੇਰਾ ਗੱਲ ਘੁੱਟਣ ਜਾਵੇਇਸ ਤਰ੍ਹਾਂ ਲੱਗ ਰਿਹਾ ਸੀ ਜਿਵੇ ਉਹ ਪਸੂਆਂ ਵਰਗੇ ਚਿਹਰੇ ਤੇਰੀ ਮਾਂ ਨੂੰ ਦਿਸ ਰਹੇ ਹੋਣਉਹ ਇਕ ਵਾਰੀ ਏਨੀ ਤੇਜ਼ੀ ਨਾਲ ਉੱਠੀ ਕਿ ਉਸ ਦੇ ਜ਼ਖਮਾਂ ਦੇ ਟਾਂਕੇ ਟੁੱਟ ਗਏ ਅਤੇ ਹੈਮਰਜ਼ਦੀ ਸੀਰੀਅਸ ਹਾਲਤ ਪੈਦਾ ਹੋ ਗਈਸਾਰੇ ਸਟਾਫ਼ ਨੇ, ਬਥੇਰੀ ਨੱਸ-ਭੱਜ ਕੀਤੀਪਰ ਖੂੰਨ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਿਹਾਜਿਸ ਤਰਾਂ ਉਸਨੇ ਮਰਨ ਲੱਗੀ ਨੇ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ, ਮੈ ਤੁਰੰਤ ਹੀ ਸਹਿਮਤੀ ਵਿਚ ਆਪਣਾ ਸਿਰ ਹਿਲਾ ਦਿੱਤਾਫਿਰ ਉਸ ਨੇ ਵਾਹਿਗੁਰੂਕਿਹਾ ਅਤੇ ਸਦਾ ਲਈ ਅੱਖਾਂ ਮੀਟ ਗਈਮੈਂ ੳੇੁਸੇ ਵੇਲੇ ਕਾਗਜ਼ੀ ਕਾਰਵਾਈ ਕਰਕੇ ਤੈਨੂੰ ਅਡਾਪਟਕਰ ਲਿਆ

ਇਹਨਾਂ ਸਾਰੀਆਂ ਗੱਲਾਂ ਦਾ ਮੈਨੂੰ ਬਹੁਤ ਚਿਰ ਪਹਿਲਾਂ ਪਤਾ ਲੱਗ ਚੁੱਕਾ ਸੀਪਰ ਅੱਜ ਦੇ ਦਿਨ ਫੇਰ ਇਹ ਮੇਰਾ ਪਿੱਛਾ ਕਿਉਂ ਨਹੀਂ ਸੀ ਛੱਡ ਰਹੀਆਂਮੈ ਉਦਾਸ ਨਹੀਂ ਸਾਂ ਹੋਣਾ ਚਾਹੁੰਦੀ, ਕਿਉਂਕਿ ਇਸ ਨਾਲ ਮੇਰੀ ਇਸ ਮਾਂ ਦੀ ਖੁਸ਼ੀ ਵੀ ਜਾਂਦੀ ਲੱਗਦੀ ਸੀਬਹੁਤ ਵਾਰੀ ਆਪਾਂ ਪਿਛੋਕੜ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਸਾਡਾ ਪਿੱਛਾ ਹੀ ਨਹੀਂ ਛੱਡਦਾ

ਅਸਾਂ ਸੁਣਿਐ ਜਿਹੜਾ ਮੁੰਡਾ ਵਿਆਹੁਣ ਆ ਰਿਹਾ ਹੈ, ਉਹ ਵੀ ਮੁਤਬੰਨਾ ਹੈਪਿੱਛੇ ਖੜੀਆਂ ਬੁੜ੍ਹੀਆਂ ਦੀ ਖੁਸਰ-ਮੁਸਰ ਮੇਰੇ ਕੰਨਾਂ ਤਕ ਪੁੰਹਚ ਰਹੀ ਸੀਮੈਨੂੰ ਤਾਂ ਇਸ ਬਾਰੇ ਥੋੜ੍ਹਾ ਬਹੁਤ ਪਤਾ ਹੀ ਹੈਪਰ ਮੈਨੂੰ ਸ਼ੱਕ ਹੈ ਜਿਸ ਨਾਲ ਮੇਰਾ ਵਿਆਹ ਹੋ ਰਿਹਾ ਹੈ, ਉਸ ਨੂੰ ਮੇਰੇ ਬਾਰੇ ਕੁੱਝ ਵੀ ਪਤਾ ਨਹੀਂ ਹੈਉਸ ਨਾਲ ਮੇਰੀ ਸਿਰਫ ਦੋ-ਚਾਰ ਵਾਰੀ ਹੀ ਸੰਖੇਪ ਜਿਹੀ ਮੁਲਾਕਾਤ ਹੋਈ ਸੀਇਸ ਬਾਰੇ ਮੈ ਤੋਸ਼ੀ ਨਾਲ ਵੀ ਗੱਲ ਕੀਤੀ ਤਾਂ ਉਹ ਕਹਿਣ ਲੱਗੀ: ਇਹ ਸਾਰੀਆਂ ਗੱਲਾਂ ਮੈ ਉਹਨਾਂ ਨਾਲ ਆਪ ਹੀ ਕਰਾਂਗੀ

ਪਰ ਪਤਾ ਨਹੀਂ ਮੇਰਾ ਦਿਲ ਉਸ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਕਿਉਂ ਡਰਦਾ ਹੈਤੋਸ਼ੀ ਤੋਂ ਮੈਨੂੰ ਪੱਕਾ ਪਤਾ ਕਰ ਲੈਣਾ ਚਾਹੀਦਾ ਸੀ ਕਿ ਵਿਆਹ ਕਰਵਾਉਣ ਵਾਲਾ ਜਾਣਦਾ ਵੀ ਹੈ ਕਿ ਮੈ ਕਿਨ੍ਹਾਂ ਦੀ ਔਲਾਦ ਹਾਂ

ਅਚਾਨਕ ਤੋਸ਼ੀ ਆ ਗੱਜੀ

 “ਤੋਸ਼ੀ, ਸੱਚ ਤੇਰੇ ਨਾਲ ਇਕ ਜ਼ਰੂਰੀ ਗੱਲ ਕਰਨੀ ਸੀਮੇਰੀ ਇਹ ਗੱਲ ਤੋਸ਼ੀ ਨੂੰ ਤਾਂ ਭਾਵੇਂ ਬਾਅਦ ਵਿਚ ਸੁਣੀ, ਪਰ ਆਲੇ-ਦੁਆਲੇ ਖੜ੍ਹੀਆਂ ਸਾਰੀਆਂ ਜ਼ਨਾਨੀਆਂ ਦੇ ਕੰਨ ਮੇਰੇ ਵੱਲ ਹੋ ਗਏ

ਹਾਂ, ਦੱਸ,

ਆ ਪਹਿਲਾਂ ਆਪਾ ਗੁਸਲਖਾਨੇ ਜਾ ਆਈਏਮੈ ਦੂਜੇ ਲੋਕਾਂ ਤੋਂ ਉਹਲੇ ਹੀ ਗੱਲ ਕਰਨ ਦੇ ਮੰਤਵ ਨਾਲ ਕਿਹਾ

ਕੀ ਮੁੰਡੇ ਨੂੰ ਪਤਾ ਹੈ ਕਿ ਮੇਰੇ ਅਸਲੀ ਮਾਪੇ ਕੌਣ ਨੇ?” ਮੈ ਘਰ ਦੇ ਪਿੱਛਲੇ ਹਿੱਸੇ ਵੱਲ ਜਾਂਦਿਆਂ  ਤੋਸ਼ੀ ਨੂੰ ਪੁੱਛਿਆ

ਮੁੰਡੇ ਦੇ ਮਾਪਿਆ ਨੂੰ ਤਾਂ ਪਤਾ ਹੈ

ਮੈ ਮੁੰਡੇ ਦੀ ਗੱਲ ਕਰ ਰਹੀ ਹਾਂ

ਪਤਾ ਹੀ ਹੋਵੇਗਾ

ਹੋਵੇਗਾ ਨਹੀਂ, ਹੋਣਾ ਚਾਹੀਦਾ ਹੈਮੈ ਜ਼ੋਰ ਦੇ ਕੇ ਕਿਹਾ

ਪਤਾ ਹੋਵੇ ਜਾਂ ਨਾ, ਪਰ ਹੁਣ ਤਾਂ ਅਗਲੇ ਵਿਆਹੁਣ ਆ ਹੀ ਗਏ ਨੇ

ਵਿਆਹੁਣ ਆਏ ਹਨ, ਪਰ ਅਜੇ ਵਿਆਹ ਤਾਂ ਨਹੀਂ ਹੋਇਆਮੈ ਉਨੀਂ ਦੇਰ ਫੇਰੇ ਵੀ ਨਹੀਂ ਲੈਣੇ ਜਦੋਂ ਤਕ ਮੈਨੂੰ ਇਹ ਪਤਾ ਨਹੀਂ ਲੱਗ ਜਾਂਦਾ

ਅੱਛਾ ਬਾਬਾ, ਜਨੇਤ ਅਜੇ ਚਾਹ ਪੀ ਰਹੀ ਹੈ, ਮੈ ਲਾੜੇ ਨੂੰ ਪਿਛਲੇ ਕਮਰੇ ਵਿਚ ਲੈ ਕੇ ਆਉਂਦੀ ਹਾਂਤੂੰ ਆਪ ਹੀ ਸਾਰੀਆਂ ਗੱਲਾਂ ਕਰ ਲਈਂਉਹ ਕੁਝ ਖਿਝ ਕੇ ਬੋਲੀ

ਤੂੰ ਫਿਰ ਕੀਤੀ ਨਾ, ਉਹੀ ਵਿਚੋਲਿਆਂ ਵਾਲੀ ਗੱਲ

ਤੋਸ਼ੀ ਦੇ ਜਾਣ ਤੋਂ ਬਾਅਦ ਮੇਰੇ ਦਿਲ ਦੀ ਧੜਕਨ ਤੇਜ਼ ਹੋ ਗਈਮੈਨੂੰ ਮਹਿਸੂਸ ਹੋਇਆ ਜਿਵੇਂ ਕੋਈ ਅਨਹੋਣੀ ਘਟਨਾ ਵਾਪਰਨ ਵਾਲੀ ਹੋਵੇਮੈਂ ਮਸੀਂ ਹੀ ਪਿਛਲੇ ਕਮਰੇ ਵਿਚ ਪਹੁੰਚੀਤੋਸ਼ੀ ਵੀ ਉਹਨੀਂ ਪੈਰੀ ਲਾੜੇ ਨੂੰ ਨਾਲ ਲੈ ਮੁੜ ਆਈਰਸਮੀ ਸਲਾਮ-ਦੁਆ ਤੋਂ ਬਾਅਦ ਮੈਂ ਹੀ ਗੱਲ ਸ਼ੁਰੂ ਕੀਤੀ: ਪ੍ਰੀਤਮ ਜੀ, ਕੀ ਆਪ ਨੂੰ ਪਤਾ ਹੈ ਕਿ ਮੇਰੀ ਇਸ ਮਾਂ ਨੇ ਮੈਨੂੰ ਅਡੌਪਟਕੀਤਾ ਹੋਇਆ ਹੈ

ਹਾਂ ਜੀ, ਤੁਹਾਨੂੰ ਵੀ ਪਤਾ ਹੋਵੇਗਾ ਮੇਰੇ ਮਾਂ-ਬਾਪ ਨੇ ਵੀ ਮੈਨੂੰ ਅਡੌਪਟਕੀਤਾ ਹੈ

ਚੱਲੋ, ਗੱਲ ਕਲੀਅਰਹੋ ਗਈ, ਹੁਣ ਤਾਂ ਖੁਸ਼ ਹੋ ਜਾਕੋਲ ਖਲੋਤੀ ਤੋਸ਼ੀ ਬੋਲੀ

ਅਸਲੀ ਖੁਸ਼ੀ ਤਾਂ ਉਸ ਦਿਨ ਹੀ ਹੋਵੇਗੀ, ਜਿਸ ਦਿਨ ਉਹਨਾਂ ਦਰਿੰਦਿਆਂ ਨੂੰ ਸਜਾ ਮਿਲੇਗੀ, ਜਿਨ੍ਹਾਂ ਮੇਰੀ ਮਾਂ ਦੀ ਜ਼ਿੰਦਗੀ ਅਤੇ ਇੱਜ਼ਤ ਤਬਾਹ ਕੀਤੀਮੇਰੇ ਮੂੰਹੋਂ ਅਚਾਨਕ ਇਹ ਸ਼ਬਦ ਨਿਕਲ ਗਏ

ਇਹ ਸੁਣ ਕੇ ਬਰਾਤ ਵੱਲ ਨੂੰ ਜਾਂਦਾ ਮੇਰਾ ਹੋਣ ਵਾਲਾ ਪਤੀ ਰੁੱਕ ਗਿਆਹੈਰਾਨੀ ਨਾਲ ਉਸ ਨੇ ਮੇਰੇ ਮੂੰਹ ਵੱਲ ਦੇਖਿਆਤੋਸ਼ੀ ਮੇਰੇ ਉੱਪਰ ਦੰਦ ਕਰੀਚ ਰਹੀ ਸੀ

ਕੌਣ ਸਨ, ਉਹ ਜਿਹਨਾ ਨੇ ਤੁਹਾਡੀ ਮਾਂ ਦੀ ਇੱਜ਼ਤ ਨਾਲ ਖੇਡਿਆ? ” ਉਸ ਨੇ ਪੁੱਛਿਆ

ਚਲੋ, ਛਡੋ ਪਰ੍ਹਾਂ, 20-22 ਸਾਲ ਪੁਰਾਣੀਆਂ ਗੱਲਾਂ ਜੋ ਹੋਣਾ ਸੀ ਸੋ ਹੋ ਗਿਆਤੋਸ਼ੀ ਬਿਲਕੁਲ ਵੀ ਗੱਲ ਅਗਾਂਹ ਨਹੀਂ ਸੀ ਵਧਾਉਣਾ ਚਾਹੁੰਦੀ

ਮੇਰੀਆਂ ਅੱਖਾਂ ਵਿਚ ਅਥਰੂ ਆ ਗਏ ਅਤੇ ਮਂੈ ਭਰੀ ਅਵਾਜ਼ ਵਿਚ ਕਿਹਾ: ਮੈ ਉਹਨਾਂ ਜਾਨਵਰਾਂ ਦੀ ਗੱਲ ਕੀਤੀ ਹੈ ਜਿਹਨਾਂ ਨੇ ਚੌਰਾਸੀ ਵਿਚ ਦਿੱਲੀ ਵਿਚ ਕਹਿਰ ਮਚਾਇਆ ਸੀ

ਕੀ ਤੁਸੀਂ ਵੀ ਉਹਨਾਂ ਦੀ ਹੀ ਪੈਦਾਇਸ਼ ਹੋ?”

ਉਸ ਦੇ ਕਹਿਣ ਦੇ ਢੰਗ ਤੋਂ ਜਾਪਦਾ ਸੀ ਕਿ ਉਹ ਹੁਣ ਵਿਆਹ ਕਰਵਾਉਣ ਤੋਂ ਮੁਕਰ ਜਾਵੇਗਾਕਿਉਂਕਿ ਸੱਚ ਨੂੰ ਸੁਣ ਕੇ ਉਹ ਕੰਬ ਜਿਹਾ ਗਿਆ ਸੀਮੈ ਤੋਸ਼ੀ ਵੱਲ ਦੇਖਿਆ ਤੋਸ਼ੀ ਤੇ ਇਕ ਰੰਗ ਆ ਰਿਹਾ ਸੀ ਅਤੇ ਦੂਸਰਾ ਜਾ ਰਿਹਾ ਸੀਤਿੰਨਾਂ ਵਿਚ ਇਕਦੱਮ ਚੁੱਪ ਪਸਰ ਗਈ

ਤਾਂ ਫਿਰ, ਕੀ ਤੁਸੀਂ ਇਹ ਵਿਆਹ ਕਰਾਉਣ ਦੇ ਹੱਕ ਵਿਚ ਨਹੀਂ ਹੋ?”

ਮੈਂ ਕੁਝ ਨਾ ਬੋਲੀਪਰ ਉਹ ਕੁਝ ਦ੍ਰਿੜ੍ਹਤਾ ਨਾਲ ਬੋਲਿਆ

ਕਮਲ ਜੀ, ਇਹਨਾਂ ਗੱਲਾਂ ਵਿਚ ਉਹਨਾਂ ਮਾਵਾਂ ਦਾ, ਜਾਂ ਉਹਨਾਂ ਦੇ ਬੱਚਿਆਂ ਦਾ ਕੀ ਕਸੂਰ? ਉਹਨਾਂ ਮਾਵਾਂ ਦੀ ਕੁਰਬਾਨੀ ਤਾਂ ਸੱਚ-ਮੁਚ ਉਹਨਾਂ ਵਰਗੀ ਸੀ ਜਿੰਨ੍ਹਾਂ ਨੇ ਮੀਰ ਮੰਨੂੰ ਦੇ ਸਮੇਂ ਆਪਣੇ ਬਾਲਾਂ ਦੇ ਟੋਟਿਆ ਦੇ ਹਾਰ ਆਪਣੇ ਗਲਾਂ ਵਿਚ ਪੁਆਏ ਸਨ

ਸ਼ੁਕਰ ਹੈ ਪ੍ਰੀਤਮ ਜੀ, ਤੁਸੀਂ ਇਕ ਸੁਹਿਰਦ ਦਿਲ ਇਨਸਾਨ ਹੋ

ਤੋਸ਼ੀ ਨੇ ਵੇਖਿਆ, ਪ੍ਰੀਤਮ ਦੀਆਂ ਅੱਖਾਂ ਵਿਚ, ਇਕ ਅਗਾਂਹ-ਵਧੂ ਜੀਵਨ-ਸਾਥਣ ਦੇ ਮਿਲਾਪ ਦੀ ਖੁਸ਼ੀ ਸਾਫ਼ ਝਲਕ ਰਹੀ ਸੀ

ਕਮਰੇ ਅੰਦਰ ਦਾਖਲ ਹੁੰਦੀ ਮਾਂ ਨੇ ਹੱਸਦੀ ਹੋਈ ਨੇ ਆਖਿਆ

ਕੁੜੀਓ, ਵਿਆਹ ਦੇ ਫੇਰੇ ਏਸੇ ਕਮਰੇ ਵਿਚ ਹੀ ਕਰਾ ਦੇਈਏ ਜਾਂ ਵਿਹੜੇ ਵਿਚ ਚੱਲਣਾ ਹੈ

****

(28 ਮਈ 2007) -ਚਾਤ੍ਰਿਕ ਯੂਨੀਕੋਡ

y
     
ਅਨਮੋਲ ਕੌਰ, ਕੈਨੇਡਾ ਦੀਆਂ ਹੋਰ ਕਹਾਣੀਆਂ ਪੜ੍ਹਨ ਲਈ ਕਲਿੱਕ ਕਰੋ>>>>>>

ਲਿਖਾਰੀ
Likhari


© likhari: Punjabi Likhari Forum-2001-2007