ਪੰਜਾਬ ਰਤਨ' ਦੀ ਉਪਾਧੀ ਨਾਲ
ਸਨਮਾਨਿਤ, ਨੌਂ ਕੌਮੀ ਅਤੇ 15 ਵੱਖ ਵੱਖ ਸੂਬਿਆਂ ਤੋਂ ਐਵਾਰਡ ਲੈ ਚੁੱਕੇ ਡਾ: ਫ਼ਕੀਰ
ਚੰਦ ਸ਼ੁਕਲਾ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਫਿਰ ਵੀ ਇਹ ਦੱਸਦਿਆਂ ਪਰਸੰਨਤਾ
ਹੋ ਰਹੀ ਹੈ ਕਿ ਡਾ: ਸ਼ੁਕਲਾ ਹੁਰੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ 'ਫੂਡ
ਟੈਕਨੌਲਜੀ' ਵਿਭਾਗ ਦੇ ਰੀਟਾਇਰਡ ਪਰੋਫੈਸਰ/ਲੇਖਕ ਹਨ। ਆਪ ਹੁਣ ਤੱਕ 30 ਪੁਸਤਕਾਂ
ਲਿੱਖ ਚੁੱਕੇ ਹਨ। ਉਹਨਾਂ ਦੀਆਂ ਪੁਸਤਕਾਂ: ਖ਼ੁਰਾਕ ਅਤੇ ਸੇਹਤ, ਸਸਤਾ ਭੋਜਨ ਵਧੀਆ
ਭੋਜਨ ਨੂੰ ਕੌਮੀ ਐਵਾਰਡ ਮਿਲ ਚੁੱਕੇ ਹਨ। 'ਬਚਿਆਂ ਲਈ ਲਿਖੀ ਪੁਸਤਕ 'ਸੱਚੀ ਖੁਸ਼ੀ'
ਨੂੰ ਵੀ ਸਨਮਾਨਿਤ ਕੀਤਾ ਗਿਆ। ਆਪ ਦੇ ਹਿੰਦੀ ਕਹਾਣੀ ਸੰਗ੍ਰੀਹ 'ਵਿਸ਼ਪਾਨ' ਨੂੰ
ਸਾਹਿਤਕ ਜਗਤ ਵਲੋਂ ਹੁੰਘਾਰਾ ਮਿਲਿਆ ਅਤੇ ਆਪ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੂੰ
ਕਨ੍ਹੜ, ਸਿੰਧੀ, ਗੁਜ਼ਰਾਤੀ, ਮਲਿਆਲਮ, ਮਰਾਠੀ, ਤਾਮਿਲ, ਤੈਲਗੂ ਆਦਿ ਬੋਲੀਆਂ ਵਿੱਚ
ਉਲਥਾਇਆ ਗਿਆ। ਸ਼ੁਕਲਾ ਜੀ ਨੂੰ ਸਿ਼ਰੋਮਣੀ ਪੰਜਾਬੀ ਲੇਖਕ ਵਜੋਂ ਵੀ ਸਨਮਾਨਿਤ ਕੀਤਾ
ਗਿਆ।
ਆਪ ਦੀ ਇੱਕ ਹੋਰ ਕਹਾਣੀ 'ਲਿਖਾਰੀ' ਦੇ ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ
ਅਨੁਭੱਵ ਕਰ ਰਹੇ ਹਾਂ।--ਲਿਖਾਰੀ
ਅਹਿਸਾਸ
ਡਾ.ਫ਼ਕੀਰ ਚੰਦ ਸ਼ੁਕਲਾ
ਰਾਜੂ ਦੇ ਘਰ ਦਾ ਕਿਸੇ
ਨੇ ਬੂਹਾ ਖੜਕਾਇਆ।
ਰਾਜੂ ਨੇ ਜਾ ਕੇ
ਬੂਹਾ ਖੋਲ੍ਹਿਆ ਤਾਂ ਖ਼ੁਸ਼ੀ ਨਾਲ ਉਸ ਦਾ ਚਿਹਰਾ ਚਮਕ ਉਠਿਆ।
ਸਾਹਮਣੇ ਰਜੇਸ਼
ਅੰਕਲ ਖਲੋਤੇ ਸਨ।
“ਨਮਸਤੇ
ਅੰਕਲ”
ਰਾਜੂ ਨੇ ਕਿਹਾ ਤੇ ਫੇਰ ਪੁੱਛਿਆ-“ਅੰਕਲ,ਬਬਲੀ
ਬਿੱਟੂ ਨੀ ਆਏ?”
“ਆਏ
ਨੇ ਕਾਕਾ।
ਰਾਹ
‘ਚ
ਰਤਾ ਕੁ ਕਿਸੇ ਕੋਲ ਖਲੋ ਗਏ ਨੇ।
ਹੁਣੇ ਆ ਜਾਣਗੇ।“
ਅਤੇ ਰਜੇਸ਼ ਅਕੰਲ ਅੰਦਰ ਆ
ਗਏ।
ਰਾਜੂ ਨੂੰ ਬਬਲੀ,ਬਿੱਟੂ
ਤੇ ਉਨ੍ਹਾਂ ਦੇ ਮੰਮੀ ਡੈਡੀ ਬਹੁਤ ਹੀ ਚੰਗੇ ਲੱਗਦੇ ਹਨ।
ਬਬਲੀ ਅਤੇ
ਬਿੱਟੂ ਤਾਂ ਬਹੁਤ ਹੀ ਵਧੀਆ ਗੱਲਾਂ ਕਰਦੇ ਹਨ।
ਅੰਗਰੇਜ਼ੀ ਸਕੂਲ
ਵਿਚ ਪੜ੍ਹਦੇ ਹਨ।
ਆਉਂਦਿਆਂ ਸਾਰ
ਹੀ ਕਹਿਣਗੇ-“ਹੈਲੋ
ਰਾਜੂ”।
ਉਨ੍ਹਾਂ ਦੇ
ਦੁੱਧ ਵਰਗੇ ਚਿੱਟੇ ਕਪੜੇ ਵੇਖ ਕੇ ਇੰਜ ਜਾਪਦਾ ਏ ਜਿਵੇਂ ਪਰੀ ਦੇਸ਼ ਤੋਂ ਆਏ ਹੋਣ।
ਅਤੇ ਉਨ੍ਹਾਂ ਦੇ
ਡੈਡੀ –ਮੰਮੀ
ਵੀ ਇੰਜ ਸਜੇ ਰਹਿੰਦੇ ਹਨ ਜਿਵੇਂ ਹੁਣੇ ਕਿਸੇ ਪਾਰਟੀ
‘ਚੋਂ
ਆਏ ਹੋਣ।
ਉਨ੍ਹਾਂ ਦੀ
ਮੰਮੀ ਦੀ ਸਾੜੀ ਤਾਂ ਤਾਰਿਆਂ ਵਾਂਗ ਝਿਲਮਿਲ-ਝਿਲਮਿਲ ਕਰਦੀ ਰਹਿੰਦੀ ਹੈ।
ਐਨੀ ਦੇਰ
‘ਚ
ਬਾਹਰੋਂ ਅਵਾਜ਼ ਆਈ-“ਰਾਜੂ”।
ਅਵਾਜ਼ ਪਛਾਣ ਕੇ ਰਾਜੂ ਇਕ
ਦਮ ਬੂਹੇ ਵੱਲ ਭੱਜਿਆ।
“ਹੈਲੋ
ਰਾਜੂ”
ਬਬਲੀ ਅਤੇ ਬਿੱਟੂ ਨੇ
ਇਕਠਿੱਆ ਈ ਆਖਿਆ।
ਰਾਜੂ ਬਸ ਮੁਸਕਰਾ ਪਿਆ।
ਉਸ ਨੂੰ ਸਮਝ
ਨਹੀਂ ਆ ਰਹੀ ਸੀ ਕਿ ਕਿਵੇਂ ਜਵਾਬ ਦੇਵੇ।
ਉਨ੍ਹਾਂ ਨਾਲ
ਅੰਗਰੇਜ਼ੀ ਵਿਚ ਗੱਲ ਕਰਦਿਆਂ ਉਸ ਨੂੰ ਸੰਗ ਲੱਗਦੀ ਸੀ।
ਰਾਜੂ ਉਨ੍ਹਾਂ ਨੂੰ ਕਮਰੇ ਵਿਚ ਲ਼ੈ ਆਇਆ।
ਰਾਜੂ ਦੀ ਮੰਮੀ ਚਾਹ
ਬਨਾਉਣ ਲੱਗੇ ਤਾਂ ਰਜੇਸ਼ ਅੰਕਲ ਨੇ ਕਿਹਾ-“ਭਾਬੀ
ਜੀ ਅੱਜ ਤਾਂ ਪਕੌੜੇ ਈ ਬਣਾ ਦਿਉ।
ਤੁਹਾਡੇ ਹੱਥਾਂ
ਦੇ ਬਣੇ ਪਕੌੜਿਆਂ ਦਾ ਆਪਣਾ ਈ ਸੁਆਦ ਹੁੰਦੈ।“
ਰਾਜੂ ਨੂੰ ਰਜੇਸ਼ ਅੰਕਲ
ਦੀ ਬੇਝਿੱਝਕੀ ਬਹੁਤ ਅੱਛੀ ਲੱਗਦੀ ਹੈ।
ਕਿਵੇਂ ਘਰ ਦੇ
ਮੈਂਬਰਾਂ ਵਾਂਗ ਆਖ ਦੇਂਦੇ ਨੇ ਕਿ ਅੱਜ ਏਹ ਚੀਜ ਬਣਾ ਦਿਓ ਜਾਂ ਅੱਜ ਤਾਂ ਫਲਾਣੀ ਚੀਜ
ਖਾਣ ਨੂੰ ਚਿੱਤ ਕਰਦੈ।“
****
ਰਜੇਸ਼ ਅੰਕਲ ਇਕ
ਪ੍ਰਾਈਵੇਟ ਫਰਮ ‘ਚ
ਕੰਮ ਕਰਦੇ ਹਨ।
ਫਰਮ ਵੱਲੋਂ ਹੀ
ਕਾਫੀ ਵੱਡੀ ਕੋਠੀ ਮਿਲੀ ਹੋਈ ਹੈ।
ਘਰ ਵੀ ਰਾਜੇ
ਮਹਾਰਾਜਿਆਂ ਦੇ ਮਹਿਲਾਂ ਵਾਂਗ ਸਜਾਇਆ ਹੋਇਆ ਹੈ।
ਰਾਜੂ ਨੂੰ ਤਾਂ
ਉਨ੍ਹਾਂ ਦਾ ਘਰ ਬਹੁਤ ਹੀ ਸੋਹਣਾ ਲੱਗਦਾ ਹੈ।
ਰਾਜੂ ਦੀ ਮੰਮੀ ਨੇ
ਪਕੌੜੇ ਤਲ ਦਿੱਤੇ ਸਨ।
ਐਨੇ ਚਿਰ ਵਿਚ
ਰਾਜੂ ਦੇ ਡੈਡੀ ਵੀ ਦਫਤਰੋਂ ਆ ਗਏ ਸਨ।
ਸਾਰੇ ਜਨੇ ਮਿਲ
ਕੇ ਪਕੌੜੇ ਖਾਣ ਲੱਗੇ
।
ਕੁਝ ਚਿਰ ਮਗਰੋਂ ਮੁੜ
ਕਿਸੇ ਨੇ ਬੂਹਾ ਖੜਕਾਇਆ।
ਰਾਜੂ ਨੇ ਜਾ ਕੇ
ਬੂਹਾ ਖੋਲ਼੍ਹਿਆ।
ਸਾਹਮਣੇ ਸ਼ਰਮਾ
ਅੰਕਲ ਖਲੋਤੇ ਸਨ।
“ਕਿਉਂ
ਬਈ ਉਸਤਾਦ,
ਡੈਡੀ ਘਰ ਨੇ?”
ਰਾਜੂ ਨੇ ਹਾਂ
‘ਚ
ਸਿਰ ਹਲਾ ਦਿੱਤਾ।
“ਕੀ
ਗੱਲ ਏ,ਬੜਾ
ਚੁੱਪ ਚਪੀਤੈ।
ਨਾ ਨਮਸਤੇ,ਨਾ
ਸਤਿ ਸ਼੍ਰੀ ਅਕਾਲ।
ਕਿਤੇ ਡੈਡੀ ਨੇ
ਕੰਨ ਤਾਂ ਨਹੀਂ ਖਿੱਚ ਦਿੱਤੇ।“
ਪਰ ਰਾਜੂ ਕੁਝ ਨਾ ਬੋਲਿਆ।
ਚੁੱਪਚਾਪ ਪਿੱਛੇ
ਮੁੜ ਆਇਆ।
ਸ਼ਰਮਾ ਅੰਕਲ ਵੀ ਕਮਰੇ
ਵਿਚ ਆ ਗਏ।
“ਆਓ
ਜੀ..ਵੈਲਕਮ”
ਰਾਜੂ ਦੇ ਡੈਡੀ ਨੇ ਕਿਹਾ।
ਤੇ ਫੇਰ ਰਜੇਸ਼
ਅੰਕਲ ਨਾਲ ਉਨ੍ਹਾਂ ਦਾ ਪਰੀਚੈ ਕਰਵਾਇਆ।
ਫੇਰ ਉਨ੍ਹਾਂ
ਜਿਵੇਂ ਗਿਲਾ ਕਰਦਿਆਂ ਆਖਿਆ-“ਕਿਥੇ
ਗੁੰਮ ਹੋ ਗਏ ਓ।
ਕਈ ਦਿਨਾਂ ਤੋਂ
ਦਰਸ਼ਨ ਈ ਨੀ ਹੋਏ।“
“ਕੀ
ਦੱਸਾਂ ਯਾਰ,ਮਿਲਰ
ਗੰਜ ਦੀ ਬ੍ਰਾਂਚ ਵਿਚ ਬਦਲ਼ੀ ਹੋ ਗਈ ਏ।
ਔਣ ਜਾਣ
‘ਚ
ਈ ਦੋ ਘੰਟੇ ਲੱਗ ਜਾਂਦੇ ਨੇ“
ਬਿੰਦ ਕੁ ਰੁਕ ਕੇ ਉਨ੍ਹਾਂ ਪੁਛਿੱਆ-“ਕੀ
ਹੋਇਆ ਅੱਜ ਰਾਜੂ ਚੁੱਪ-ਚੁੱਪ ਵਿਖਾਈ ਦੇ ਰਿਹੈ..ਕਿਤੇ ਕੁੱਝ ਆਖਿਆ ਤਾਂ ਨੀ ਮੇਰੇ
ਪੁੱਤਰ ਨੂੰ..?”
“ਨਹੀਂ..ਨਹੀਂ
..ਆਹ ਹੁਣੇ ਤਾਂ ਬੱਚਿਆਂ ਨਾਲ ਬਥੇਰੀਆਂ ਗੱਲਾਂ ਮਾਰ ਰਿਹਾ ਸੀ।
“ਰਾਜੂ
ਦੇ ਡੈਡੀ ਨੇ ਦੱਸਿਆ।
ਰਾਜੂ ਨੂੰ ਸ਼ਰਮਾ ਅੰਕਲ ਤੇ ਬੜਾ ਗੁੱਸਾ ਆਇਆ।
ਵੱਡਾ ਆਇਆ ਪੁੱਤਰ ਕਹਿਣ ਵਾਲਾ
।
ਸ਼ਕਲ ਵੇਖੀ ਆ ਕਦੇ ਆਪਣੀ।
ਇੱਕ ਟੁੱਟਿਆ
–ਭੱਜਿਆ
ਸਾਈਕਲ ਤੇ ਮੂਹਰੇ ਝੋਲਾ ਲਟਕਾਇਆ ਹੋਇਆ ਜਿਵੇਂ ਕੋਈ ਸੌਦਾ ਵੇਚਣ ਵਾਲਾ ਗਲੀਆਂ ਵਿਚ
ਫੇਰੀ ਲਾ ਰਿਹਾ ਹੋਵੇ।
ਰਾਜੂ ਨੂੰ ਤਾਂ ਸ਼ਰਮਾ ਅੰਕਲ ਉੱਕ ਈ ਪਸੰਦ ਨਹੀਂ,
ਤੇ ਉਨ੍ਹਾਂ ਦੇ ਬੱਚਿਆਂ ਨਾਲ ਤਾਂ ਰਾਜੂ ਦਾ ਗੱਲ ਕਰਨ ਨੂੰ ਵੀ ਚਿੱਤ ਨੀ ਕਰਦਾ।
ਜਦੋਂ ਵੀ ਆਉਣਗੇ ਤਾਂ ਰਾਜੂ ਨੂੰ ਆੜੀ ਆੜੀ ਆਖੀ ਜਾਣਗੇਂ।
ੱ
“ਲਓ
ਭਰਾ ਜੀ.”
ਰਾਜੂ ਦੀ ਮੰਮੀ ਨੇ ਸ਼ਰਮਾ ਅੰਕਲ ਸਾਹਮਣੇ ਇਕ ਪਲੇਟ ਪਕੌੜਿਆਂ ਦੀ ਰੱਖਦਿਆਂ ਕਿਹਾ।
“ਪਕੌੜੇ
ਤਾਂ ਰਹਿਣ ਦਿਓ..ਪਹਿਲਾਂ ਈ ਹਾਜਮਾ ਕੁਝ ਠੀਕ ਨੀ।
ਬਸ ਇਕ ਕੱਪ ਚਾਹ ਪਿਲਾ ਦਿਓ..”ਸ਼ਰਮਾ
ਜੀ ਨੇ ਕਿਹਾ।
“ਤੁਸੀਂ
ਖਾਓ ਤਾਂ ਸਹੀ ਭਰਾ ਜੀ..”
ਰਾਜੂ ਦੀ ਮੰਮੀ ਨੇ ਮੁੜ ਉਨ੍ਹਾਂ ਨੂੰ ਕਿਹਾ।
ਰਾਜੂ ਨੂੰ ਆਪਣੀ ਮੰਮੀ ਤੇ ਬੜਾ ਗੁੱਸਾ ਆ ਰਿਹਾ ਸੀ।
ਐਵੇਂ ਮੱਲੋ-ਮੱਲੀ ਖੁਆਉਣ ਤੇ ਲੱਗੇ ਹੋਏ ਹਨ।
ਜੇ ਨਹੀਂ ਖਾਂਦੇ ਤਾਂ ਨਾ ਖਾਣ।
ਰਾਜੂ ਨੂੰ ਵਾਰ ਵਾਰ ਸ਼ਰਮਾ ਅੰਕਲ ਤੇ ਖਿਝ ਆ ਰਹੀ ਸੀ।
ਉਨ੍ਹਾਂ ਦੇ ਆਉਣ ਨਾਲ ਜਿਵੇਂ ਰਾਜੂ ਦਾ ਸਾਰਾ ਮਜ਼ਾ ਕਿਰਕਿਰਾ ਹੋ ਗਿਆ ਸੀ।
ਕੁਝ ਚਿਰ ਮਗਰੋਂ ਸ਼ਰਮਾ ਅੰਕਲ ਚਲੇ ਗਏ।
ਉਨ੍ਹਾਂ ਦਾ ਘਰ ਸ਼ਹਿਰ ਦੇ ਦੂਜੇ ਪਾਸੇ ਸੀ।
ਰਾਜੂ ਨੇ ਜਿਵੇਂ ਸੁੱਖ ਦਾ ਸਾਹ ਲਿਆ।ਉਸ
ਦਾ ਮੁਰਝਾਇਆ ਹੋਇਆ ਚਿਹਰਾ ਮੁੜ ਖਿੜ ਉੱਠਿਆ ਸੀ।ਤੇ
ਫੇਰ ਕਾਫੀ ਚਿਰ ਉਹ ਬਬਲੀ ਅਤੇ ਬਿੱਟੂ ਨਾਲ ਗੱਲਾਂ ਕਰਦਾ ਰਿਹਾ ਸੀ।
ਉਸ ਦਿਨ ਜਦੋਂ ਦਿਨ ਚੜ੍ਹਿਆ ਤਾਂ ਰਾਜੂ ਦੇ ਡੈਡੀ ਅਤੇ ਮੰਮੀ ਦੋਹਾਂ ਨੂੰ ਬੜਾ ਤੇਜ
ਬੁਖਾਰ ਸੀ।
ਸ਼ਾਇਦ ਮਲੇਰੀਆ ਹੋ ਗਿਆ ਸੀ।
ਰਾਜੂ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰੇ।
ਏਥੇ ਨੇੜੇ-ਤੇੜੇ ਕੋਈ ਡਾਕਟਰ ਦੀ ਦੁਕਾਨ ਵੀ ਨਹੀਂ
।ਇਹ
ਬਸਤੀ ਤਾਂ ਹਾਲੇ ਵਸ ਰਹੀ ਹੈ।
ਜਦੋਂ ਉਹ ਸ਼ਹਿਰ ਵਿਚ ਰਹਿੰਦੇ ਸਨ ਤਾਂ ਇਸ ਤਰ੍ਹਾਂ ਦੀ ਕੋਈ ਔਕੜ ਨਹੀਂ ਸੀ ਆਉਂਦੀ।
ਪਰ ਇਹ ਬਸਤੀ ਤਾਂ ਪਿੰਡਾਂ ਵਾਂਗ ਹੈ।
ਰਾਜੂ ਨੇ ਆਪਣਾ ਸਾਈਕਲ ਕੱਢਿਆ ਤੇ ਫਟਾਫਟ ਰਜੇਸ਼ ਅਕੰਲ ਦੇ ਘਰ ਜਾ ਪੁੱਜਾ।
ਉਸ ਉਨ੍ਹਾਂ ਨੂੰ ਸਾਰਾ ਹਾਲ ਆਖ ਸੁਣਾਇਆ।
“ਤੂੰ
ਚਲ ਰਾਜੂ,
ਮੈਂ ਹੁਣੇ ਆਉਂਦੈ।
ਜਰਾ ਨਾਸ਼ਤਾ ਕਰ ਲਵਾਂ”।
ਰਾਜੂ ਉਨ੍ਹੀਂ ਪੈਰੀਂ ਮੁੜ ਆਇਆ।
ਪਰ ਰਜੇਸ਼ ਅੰਕਲ ਨਾ ਆਏ।
ਉਡੀਕਦਿਆਂ ਉਡੀਕਦਿਆਂ ਕਾਫੀ ਸਮਾਂ ਹੋ ਗਿਆ ਸੀ।
ਸ਼ਾਇਦ ਉਨ੍ਹਾਂ ਨੂੰ ਕੋਈ ਕੰਮ ਪੈ ਗਿਆ ਹੋਣੇ।
ਏਹ ਸੋਚ ਕੇ ਰਾਜੂ ਨੇ ਆਪਣਾ ਸਾਈਕਲ ਚੁੱਕਿਆ ਤੇ ਮੁੜ ਰਜੇਸ਼ ਅੰਕਲ ਦੇ ਘਰ ਜਾ ਪੁੱਜਾ।
ਰਜੇਸ਼ ਅੰਕਲ ਆਪਣੇ ਕਮਰੇ ਵਿਚ ਬੈਠੇ ਕੁਝ ਕਾਗਜ਼ ਪੜ ਰਹੇ ਸਨ।
ਉਨ੍ਹਾਂ ਰਾਜੂ ਨੂੰ ਵੇਖਦਿਆਂ ਸਾਰ ਹੀ ਕਿਹਾ-“ਸੌਰੀ
ਬੇਟੇ,
ਤੇਰੇ ਜਾਣ ਮਗਰੋਂ ਆਫਿਸ ਤੋਂ ਟੈਲੀਫੂਨ ਆ ਗਿਆ ਸੀ।
ਕੁਝ ਜ਼ਰੂਰੀ ਕਾਗਜ਼ਾਤ ਤਿਆਰ ਕਰਨੇ ਨੇ।
ਬਸ ਥੋੜੀ ਦੇਰ ਵਿਚ ਹੀ ਆ ਜਾਵਾਂਗਾ”
ਇਕ ਪਲ ਰੁਕ ਕੇ ਉਨ੍ਹਾਂ ਪੁੱਛਿਆ-“ਕੋਈ
ਦੁਆਈ ਵੀ ਦਿੱਤੀ ਏ?”
“ਨਹੀਂ
ਹਾਲੇ ਤਾਂ ਕੁਝ ਨੀ ਦਿੱਤਾ”
ਰਾਜੂ ਨੇ ਦੱਸਿਆ।
“ਤੇ
ਤੂੰ ਏਸ ਤਰ੍ਹਾਂ ਕਰ”ਉਨ੍ਹਾਂ
ਆਖਿਆ-“ਆਹ
ਚੁੰਗੀ ਲਾਗੇ ਡਾਕਟਰ ਰਮੇਸ਼ ਲੇਖੀ ਦੀ ਦੁਕਾਨ ਏ।ਭੱਜ
ਕੇ ਦੁਆਈ ਲੈ ਆ।
ਓਨੀ ਦੇਰ ਵਿਚ ਮੈਂ ਵੀ ਏਹ ਕਾਗਜ਼ਾਤ ਤਿਆਰ ਕਰ ਲਵਾਂਗਾ”।
ਰਾਜੂ ਕੁਝ ਨਾ ਬੋਲ ਸਕਿਆ।
ਉਸ ਦੀਆਂ ਅੱਖਾਂ ਭਰ ਆਈਆਂ ਸਨ।
ਉਹ ਉਨ੍ਹੀਂ ਪੈਰੀਂ ਡਾਕਟਰ ਦੀ ਦੁਕਾਨ ਵੱਲ ਭੱਜਿਆ।
ਡਾਕਟਰ ਤੋਂ ਦੁਆਈ ਲੈ ਕੇ ਮੁੜ ਰਜੇਸ਼ ਅੰਕਲ ਦੇ ਘਰ ਜਾਣ ਨੂੰ ਉਸ ਦਾ ਦਿਲ ਨਹੀਂ ਕੀਤਾ।
ਸਿੱਧਾ ਆਪਣੇ ਘਰ ਮੁੜ ਆਇਆ।
ਦੁੱਧ ਗਰਮ ਕਰਕੇ ਉਸ ਮੰਮੀ ਅਤੇ ਡੈਡੀ ਨੂੰ ਦੁਆਈ ਦਿੱਤੀ।
ਕੁੱਝ ਚਿਰ ਮਗਰੋਂ ਉਨ੍ਹਾਂ ਦਾ ਬੁਖਾਰ ਜਿਵੇਂ ਘਟਣ ਲੱਗਾ ਸੀ।
ਆਖਰ ਰਜੇਸ਼ ਅੰਕਲ ਆ ਗਏ।
“ਕਿਉਂ
ਬਈ ਏਹ ਕੀ ਚੰਦ ਚਾੜ੍ਹ
‘ਤਾ
।
ਕੁਝ ਖਾਇਆ ਪੀਆ ਕਰੋ”
ਉਨ੍ਹਾਂ ਹਸਦਿਆਂ ਕਿਹਾ।
ਤੇ ਫੇਰ ਦੋ ਚਾਰ ਮਿੰਟ ਏਧਰ ਉਧਰ ਦੀਆਂ ਗੱਲਾਂ ਮਾਰਣ ਮਗਰੋਂ ਉੱਠ ਖਲ੍ਹੋਤੇ-“ਚੰਗਾ
ਯਾਰ ਮੈਂ ਚੱਲਦੈਂ।
ਇਕ ਮੀਟਿੰਗ
‘ਚ
ਜਾਣੈ।
ਜੇ ਕਿਸੇ ਚੀਜ ਦੀ ਲੋੜ ਹੋਈ ਤਾਂ ਰਾਜੂ ਕੋਲ ਸੁਨੇਹਾ ਭੇਜ ਦਈਂ।”
“ਜਰਾ
ਮੇਰੇ ਦਫਤਰ ਫੋਨ ਕਰ ਦਈਓ”
ਜੂ ਦੇ ਡੈਡੀ ਨੇ ਕਿਹਾ।
“ਹਾਂ,ਹਾਂ
ਜ਼ਰੂਰ ਕਰ ਦੇਵਾਂਗਾ।
ਤਾ ਨਾ ਕਰੋ”
ਖਦਿਆਂ ਉਹ ਤੁਰਨ ਲੱਗੇ ਸਨ।
ਰਾਜੂ ਉਨ੍ਹਾਂ ਨੂੰ ਜਾਂਦਿਆਂ ਵੇਖਦਾ ਰਿਹਾ।
ਰਾਜੂ ਨੇ ਸਵੇਰ ਦਾ ਕੁੱਝ
ਨਹੀਂ ਖਾਧਾ ਸੀ
।ਉਸ ਦਾ ਭੁੱਖ
ਨਾਲ ਬੁਰਾ ਹਾਲ ਸੀ।ਪਰ
ਰੋਟੀ ਕੌਣ ਬਣਾ ਕੇ ਦੇਂਦਾ।
ਸ ਇਕ ਕੱਪ ਚਾਹ
ਨਾਲ ਦੋ ਤਿੰਨ ਬਿਸਕੁਟ ਖਾ ਲਏ ਸਨ।
ਅਚਾਨਕ ਦੁਪਹਿਰ ਦੇ ਲਾਗੇ
ਸ਼ਰਮਾ ਅੰਕਲ ਨੂੰ ਆਇਆ ਵੇਖ ਕੇ ਰਾਜੂ ਨੂੰ ਡਾਢੀ ਹੈਰਾਨੀ ਹੋਈ।
“ਕੀ
ਗੱਲ,ਦੋਵੇਂ
ਈ ਬਿਮਾਰ ਹੋ ਗਏ”
ਸ਼ਰਮਾ ਅੰਕਲ ਨੇ ਉਸ ਦੇ ਡੈਡੀ ਨੂੰ ਕਿਹਾ-“ਮੈਂ
ਤਾਂ ਤੁਹਾਡੇ ਆਫਸ ਫੋਨ ਕੀਤਾ ਸੀ
।ਪਤਾ
ਲੱਗਿਆ ਕਿ ਦੋਵੇਂ ਬਿਮਾਰ ਨੇ।
ਬਸ ਉਸੇ ਵੇਲੇ
ਛੁੱਟੀ ਲੈ ਕੇ ਭੱਜਿਆ।“
ਰਾਜੂ ਉਨ੍ਹਾਂ ਵੱਲ ਹੈਰਾਨੀ ਨਾਲ ਤੱਕਣ ਲੱਗਾ।
“ਰਾਜੂ
ਪੁੱਤਰ,ਤੂੰ
ਇਸ ਤਰ੍ਹਾਂ ਕਰ ਮੇਰੇ ਸਾਈਕਲ ਨਾਲੋਂ ਥੈਲਾ ਲਾਹ ਲਿਆ।
ਉਸ
‘ਚ
ਡਬਲ ਰੋਟੀ ਅਤੇ ਸੇਬ ਨੇ।
ਤੂੰ ਸੇਬ ਕੱਟ
ਕੇ ਮੰਮੀ ਡੈਡੀ ਨੂੰ ਖੁਆ ਤੇ ਮੈਂ ਓਨੀ ਦੇਰ ‘ਚ
ਏਹਨਾ ਲਈ ਦੁੱਧ ਗਰਮ ਕਰਦੈਂ”।
ਰਾਜੂ ਮੂਹੋਂ ਕੁੱਝ ਵੀ ਨਾ ਬੋਲ ਸਕਿਆ।
ਉਸ ਦੀਆ ਅੱਖਾਂ ਭਰ ਆਈਆਂ ਸਨ।
“ਘਾਬਰੀ
ਦਾ ਨੀ ਪੁੱਤਰ,ਦੁਖ
ਸੁਖ ਤਾਂ ਔਂਦੇ–ਜਾਂਦੇ
ਰਹਿੰਦੇ ਨੇ”
ਉਨ੍ਹਾਂ ਆਖਿਆ-“ਹੁਣੇ
ਤੇਰੇ ਆਂਟੀ ਵੀ ਆ ਜਾਣਗੇ।
ਮੈਂ ਘਰੇ ਸਨੇਹਾ
ਭੇਜ ਦਿੱਤੈ।”
ਰਾਜੂ ਨੂੰ ਇੰਜ ਜਾਪ
ਰਿਹਾ ਸੀ ਜਿਵੇਂ ਸ਼ਰਮਾ ਅੰਕਲ ਦੇ ਰੂਪ ਵਿਚ ਖੁਦ ਭਗਵਾਨ ਉਨ੍ਹਾਂ ਦੀ ਮੱਦਦ ਲਈ ਆ ਗਏ
ਹੋਣ।
ਉਸ ਨੂੰ ਆਪਣੇ ਆਪ ਤੋਂ
ਘਿਰਣਾ ਹੋ ਰਹੀ ਸੀ ਕਿ ਕਿਵੇਂ ਉਹ ਸ਼ਰਮਾ ਅੰਕਲ ਦਾ ਨਿਰਾਦਰ ਕਰਦਾ ਰਿਹਾ ਹੈ।
ਰਾਜੂ ਦੇ ਮਨ ਵਿਚ ਘੜੀ
ਮੁੜੀ ਇਹੋ ਖਿਆਲ ਆ ਰਿਹਾ ਸੀ ਕਿ ਬੰਦਾ ਪਛਾਨਣ
‘ਚ
ਉਸ ਕਿੱਡੀ ਵੱਡੀ ਭੁੱਲ ਕੀਤੀ ਹੈ।
ਇਹ ਜ਼ਰੂਰੀ ਤਾਂ
ਨਹੀਂ ਕਿ ਵਧੀਆ ਕਪੜੇ ਪਾਉਣ ਵਾਲੇ ਅਤੇ ਮਿੱਠੀਆਂ
–ਮਿੱਠੀਆਂ
ਗੱਲਾਂ ਕਰਨ ਵਾਲੇ ਦਿਲੋਂ ਵੀ ਉਨੇ ਹੀ ਵਧੀਆ ਹੋਣ
--
ਡਾ.ਫ਼ਕੀਰ ਚੰਦ ਸ਼ੁਕਲਾ
230-ਸੀ,ਭਾਈ
ਰਣਧੀਰ ਸਿੰਘ ਨਗਰ,
ਲੁਧਿਆਣਾ-14112
(17
ਜਨਵਰੀ 2007)
ਚਾਤਿ੍ਕ ਯੂਨੀਕੋਡ 'ਚ