*** ਮਿੰਨੀ ਕਹਾਣੀਆਂ ***
ਹਾਇ ਕੁਦਰਤੀ ਸੋਮੇ-1
ਰਿਸ਼ੀ ਗੁਲਾਟੀ,
ਫਰੀਦਕੋਟ
ਉਹ ਬੜੇ ਅਗਾਂਹ ਵਧੂ
ਵਿਚਾਰਾਂ ਦਾ ਧਾਰਨੀ ਹੈ
।
ਸਨਕ ਦੀ ਹੱਦ ਤੱਕ ਸਮਾਜਿਕ
ਮਸਲਿਆਂ ਬਾਰੇ ਸੋਚਦਾ ਹੈ
।
ਆਉਣ ਵਾਲੇ ਸਮੇਂ ਵਿੱਚ ਦਰ-ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਜਿਵੇਂ ਧਰਤੀ ਹੇਠਲੇ
ਪਾਣੀ ਦੇ ਘਟਦੇ ਲੈਵਲ,
ਪ੍ਰਦੂਸ਼ਣ ਆਦਿ ਪ੍ਰਤੀ ਉਹ ਲੋਕਾਂ ਨੂੰ ਲਗਾਤਾਰ ਸੁਚੇਤ ਕਰਨ ਦੀ
ਕੋਸ਼ਿਸ਼ ਕਰਦਾ ਰਹਿੰਦਾ ਹੈ
।
ਦੁਨੀਆਂ ਭਾਵੇਂ ਕੁਝ ਵੀ
ਕਹੇ ਪਰ ਉਸਦੇ ਇਹ ਉਪਰਾਲੇ ਅਸਲ ਵਿੱਚ ਸਲਾਹੁਣ ਯੋਗ ਹਨ
।
ਵਿਗਿਆਨਿਕ ਸੋਚ ਦੇ
ਨਾਲ-ਨਾਲ ਉਹ ਧਾਰਮਿਕ ਵੀ ਬੜਾ ਹੈ
।
ਪਿਛਲੇ ਦਿਨੀਂ ਉਹ ਮੈਨੂੰ ਵੀ ਨਾਲ ਖਿੱਚ੍ਹ ਕੇ ਯਾਤਰਾ ਤੇ ਲੈ ਗਿਆ
।
ਰਾਤ ਨੂੰ ਸੰਗਤ ਲੰਗਰ
ਪਾਣੀ ਤੋਂ ਵਿਹਲੀ ਹੋ ਇਕੱਠੀ ਜੁੜ ਬੈਠੀ
।
“ਓ
ਪਾੜ੍ਹਿਆ, ਕੀ ਕਹਿੰਦੀਆਂ ਅਖਬਾਰਾਂ ਅੱਜ ਕੱਲ
?” ਬਾਬੇ ਰਤਨ ਸਿੰਘ ਨੇ ਉਸ ਕੋਲੋਂ ਪੁੱਛਿਆ
।
“ਬਾਬਾ
ਜੀ, ਇੱਕ ਨਵੇਂ ਮੀਟਰ ਦੀ ਖੋਜ ਹੋ ਗਈ ਹੈ
।
ਝੋਨੇ ਨੂੰ ਆਪਾਂ ਹਮੇਸ਼ਾਂ
ਹੀ ਡਬੋ ਕੇ ਰੱਖਦੇ ਹਾਂ ਤੇ ਪਾਣੀ ਫਾਲਤੂ ਹੀ ਵਗਾ ਦਿੰਦੇ ਹਾਂ
।
ਇਹ ਮੀਟਰ ਆਪਾਂ ਨੂੰ ਇਹ
ਦੱਸ ਦੇਵੇਗਾ ਕਿ ਪਾਣੀ ਖੇਤ ਵਿੱਚ ਜਿ਼ਆਦਾ ਹੋ ਗਿਆ ਹੈ,
ਹੁਣ ਪਾਣੀ ਦੀ ਲੋੜ ਨਹੀਂ ”
“ਕਾਕਾ
ਜੀ, ਪਾਣੀ ਬਚਾਉਣ ਦੇ ਚੱਕਰ ਵਿੱਚ ਜੇ ਖੇਤ ਵਿੱਚ ਪਾਣੀ
ਘਟ ਗਿਆ ਤਾਂ ਸਾਰੀ ਫ਼ਸਲ ਹੀ ਸੁੱਕ ਜਾਊ” ਕੋਲੋਂ
ਮਹਿੰਦਰ ਸਿੰਘ ਨੇ ਆਪਣਾ ਤੌਖਲਾ ਪ੍ਰਗਟ ਕੀਤਾ
।
“ਇਸ
ਮੀਟਰ ਵਿੱਚ ਇਹ ਵੀ ਸਿਸਟਮ ਹੈ ਚਾਚਾ ਜੀ
।
ਮੀਟਰ ਦੱਸ ਦਿੰਦਾ ਹੈ ਕਿ
ਹੁਣ ਝੋਨੇ ਨੂੰ ਪਾਣੀ ਦੀ ਜ਼ਰੂਰਤ ਹੈ
।”
“ਚੰਗਾ
ਬਈ ਸੰਗਤੇ ਸੌਂ ਜੋ ਹੁਣ, ਤੜਕੇ ਸਦੇਹਾਂ ਹੀ ਨਿਕਲਾਂਗੇ
ਅੱਗੇ ।
ਟੈਮ ਸਿਰ ਤਿਆਰ
ਹੋ ਜਾਇਓ ਸਾਰੇ”
ਬਾਬੇ ਰਤਨ ਸਿੰਘ ਨੇ ਉੱਠਦਿਆਂ ਕਿਹਾ
।
“ਉੱਠ
ਰਾਜ, ਜਲਦੀ ਨਹਾ ਧੋ ਕੇ ਤਿਆਰ ਹੋ ਜਾ,
ਮੱਥਾ ਟੇਕ ਕੇ ਬੱਸ ਨਿਕਲਣਾ ਹੀ ਐ
।”
ਸਵੇਰੇ ਸਾਝਰੇ ਹੀ ਉਸਨੇ ਮੈਨੂੰ ਮੋਢਾ ਹਲੂਣ ਕੇ ਜਗਾ ਦਿੱਤਾ
।
“ਭਰਾਵਾ
ਮੇਰੀ ਨਹੀਂ ਚਾਹ ਪੀਤੇ ਬਿਨਾਂ ਅੱਖ ਖੁੱਲਦੀ”
“ਚੱਲ
ਠੀਕ ਐ, ਘੱਟੋ ਘੱਟ ਪਹਿਲਾਂ ਬੁਰਸ਼ ਤਾਂ ਕਰ ਲੈ”
ਮੈਨੂੰ ਬੈਡ ਟੀ ਦੇ ਗਿੱਝੇ
ਹੋਏ ਨੂੰ ਉਹ ਲੱਗਭਗ ਘੜੀਸਦਾ ਹੋਇਆ ਸਰਾਂ ਦੇ ਬਾਥਰੂਮ ਵੱਲ ਲੈ ਗਿਆ
।
ਅੰਦਰ ਜਾਂਦਿਆਂ ਹੀ ਉਹ
ਠਿਠੰਬਰ ਕੇ ਖੜ ਗਿਆ “ਬਾਪੂ
ਜੀ, ਮੈਂ ਹਮੇਸ਼ਾਂ ਇਹ ਕਹਿੰਦਾਂ ਪਈ ਸਾਨੂੰ ਕੁਦਰਤੀ
ਸੋਮਿਆਂ ਦੀ ਕਦਰ ਕਰਨੀਂ ਚਾਹੀਦੀ ਹੈ
।
ਹੁਣ ਤੁਸੀਂ ਬੁਰਸ਼ ਕਰੀ
ਜਾਂਦੇ ਹੋ,
ਘੱਟੋ-ਘੱਟ ਟੂਟੀ ਤਾਂ ਬੰਦ ਕਰ ਦਿਉ
।
ਐਵੇ ਹੀ ਪਾਣੀ ਵਗੀ ਜਾਂਦੈ
।”
“ਓਏ
ਕਾਕਾ, ਤੜਕੋ ਤੜਕੀ ਤਾਂ ਆਪਣੀ ਲੈਕਚਰ ਬਾਜ਼ੀ ਬੰਦ ਰੱਖ
।
ਇਹ ਰੱਬ ਦਾ ਘਰ ਐ
।
ਲੱਖਾਂ ਲੋਕੀਂ ਲੰਗਰ ਛਕਦੇ
ਨੇ, ਅੱਜ
ਤੱਕ ਤੋਟ ਨੀਂ ਆਈ ਕਿਸੇ ਚੀਜ਼ ਦੀ
।
ਜੇ ਪੰਜ ਦਸ ਮਿੰਟ ਟੂਟੀ ਚੱਲ ਵੀ ਗਈ ਤਾਂ ਕੋਈ ਸੋਕਾ ਨਹੀਂ ਪੈਣ ਲੱਗਾ”
“ਰਾਜ
ਤੂੰ ਹੀ ਦੱਸ ਕਿ ਜੇਕਰ ਅਸੀਂ ਗੁਰੂ ਘਰ ‘ਚ ਹੀ ਕੁਦਰਤੀ
ਸੋਮਿਆਂ ਦੀ ਦੁਰਵਰਤੋਂ ਕਰਾਂਗੇ, ਤੇ ਪਾਣੀ ਦੀ ਕਰੋਪੀ
ਆਉਣ ਤੇ ਰੱਬ ਨੂੰ ਕਿਸ ਮੂੰਹ ਨਾਲ ਉਲਾਂਭਾ ਦਿਆਂਗੇ ?”
ਉਸਨੇ ਮੇਰੇ ਵੱਲ ਮੁੜਦਿਆਂ ਪੁੱਛਿਆ, ਪਰ ਮੇਰੇ ਕੋਲ ਇਸ
ਸਵਾਲ ਦਾ ਕੋਈ ਜਵਾਬ ਨਹੀਂ ਸੀ
।
ਫ਼ਰਕ-2
ਰਿਸ਼ੀ ਗੁਲਾਟੀ,
ਫਰੀਦਕੋਟ
ਬੱਸ ਵਿੱਚ ਅੰਤਾਂ ਦੀ ਭੀੜ
ਸੀ ।
ਉਹ ਦੋਵੇਂ ਸੀਟ ਤੇ ਬੈਠੇ
ਏਧਰ ਉਧਰ ਇਉਂ ਤੱਕ ਰਹੇ ਸਨ ਜਿਵੇਂ ਕਿਸੇ ਦੀ ਉਡੀਕ ਹੋਵੇ
।
ਪੋਪਲੇ ਜਿਹੇ ਮੂੰਹ ਵਾਲੀ
ਬੁੱਢੀ ਮਾਈ ਨੇ ਉਸਨੂੰ ਕਿਹਾ
“ਬੇ ਪੁੱਤ, ਮਾੜਾ ਜਿਆ ਥਾਂ ਦੇ ਦੇ
ਬੈਠਣ ਨੂੰ”
।
ਕਸੈਲਾ ਜਿਹਾ ਮੂੰਹ
ਕਰਦਿਆਂ ਉਹ ਥੋੜਾ ਜਿਹਾ ਸਰਕ ਗਿਆ ਤੇ ਮਾਈ ਬੈਠ ਗਈ
।
ਪਤਾ ਨਹੀਂ ਡਰਾਈਵਰ ਹੀ
ਬੱਸ ਨੂੰ ਇਸ ਤਰ੍ਹਾਂ ਚਲਾ ਰਿਹਾ ਸੀ ਜਾਂ ਨਾਲ ਬੈਠੇ ਨੌਜਵਾਨ ਦੀ ਕਾਰਸਤਾਨੀ ਸੀ ਕਿ
ਮਾਈ ਹਰ ਮਿੰਟ ਪਿੱਛੋਂ ਤਿਲਕ-ਤਿਲਕ ਥੱਲੇ ਵੱਲ ਜਾਂਦੀ ਸੀ
।
ਬੈਠਣਾਂ ਤਾਂ ਖੜਨ ਨਾਲੋਂ
ਔਖਾ ਹੋਣ ਕਾਰਨ ਮਾਈ ਉੱਠ ਖਲੋਤੀ
।
ਅਗਲੇ ਅੱਡੇ ਤੇ ਭੀੜ ਦੇ ਧੱਕਿਆਂ ਨੇ ਮਾਈ ਨੂੰ ਹੋਰ ਅੱਗੇ ਧਕੇਲ ਦਿੱਤਾ
।
ਇੱਕ ਕਾਲਜੀਏਟ ਕੁੜੀ ਦੇ
ਬੱਸ ਚੜਨ ਨਾਲ ਉਹ ਦੋਵੇਂ ਸੀਟ ਤੇ ਇੱਕ ਪਾਸੇ ਸਰਕ ਗਏ ਤੇ ਕੁੜੀ ਆਰਾਮ ਨਾਲ ਬੈਠ ਗਈ
।
ਹੁਣ ਵੀ ਬੱਸ ਡਰਾਈਵਰ ਉਹੀ
ਸੀ ਤੇ ਸੀਟ ਵੀ ਉਹੀ ਪਰ ਕੁੜੀ ਆਰਾਮ ਨਾਲ ਬੈਠੀ ਮੈਗਜ਼ੀਨ ਪੜ੍ਹ ਰਹੀ ਸੀ
।
ਮੈਂ ਵੀ ਭੀੜ ਵਿੱਚ ਧੱਕੇ
ਖਾਂਦਾ ਬੁੱਢੀ ਤੇ ਗੁੱਡੀ ਦਾ ਫ਼ਰਕ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ
।
ਪ੍ਰਸ਼ਨ ਚਿੰਨ੍ਹ-3
ਰਿਸ਼ੀ ਗੁਲਾਟੀ,
ਫਰੀਦਕੋਟ
ਸੀਵਰੇਜ ਦਾ ਪਾਣੀ, ਪੀਣ ਵਾਲੇ ਪਾਣੀ ਵਿੱਚ ਰਲ ਜਾਣ ਕਰਕੇ ਬਸਤੀ ਵਿੱਚ ਦੋ ਆਦਮੀਆਂ
ਦੀ ਮੌਤ ਹੋ ਗਈ ਸੀ।
ਅੱਜ ਮੰਤਰੀ ਜੀ
ਨੇ ਦੁਖੀ ਪਰਿਵਾਰਾਂ ਨੂੰ ਮਾਲੀ ਮੱਦਦ ਦੇਣ ਲਈ ਆਉਣਾ ਸੀ,
ਜਿਸ ਕਰਕੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਉਚੇਚੇ ਪ੍ਰਬੰਧ ਕੀਤੇ ਜਾ
ਰਹੇ ਸਨ
।
ਮੰਤਰੀ ਜੀ ਨਿਸ਼ਚਿਤ ਸਮੇਂ
ਤੋਨ ਦੋ ਘੰਟੇ ਦੇਰੀ ਨਾਲ ਆਏ
।
ਸਿਰ ਤੇ ਪਈਆਂ ਚੋਣਾਂ ਦੇ ਮੱਦੇ-ਨਜ਼ਰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ
ਪ੍ਰੈਸ ਦੇ ਸਾਹਮਣੇ ਕੀਤਾ ਤੇ ਵੀਹ-ਵੀਹ ਹਜ਼ਾਰ ਰੁਪਏ ਦੇ ਚੈੱਕ ਮਰਨ ਵਾਲਿਆਂ ਦੇ
ਪਰਿਵਾਰਾਂ ਨੂੰ ਕੈਮਰਿਆਂ ਦੀਆਂ ਚਿਲਕੋਰਾਂ ਵਿੱਚ ਦਿੱਤੇ ਤੇ ਲਾਲ ਬੱਤੀ ਵਾਲੀ
ਸਰਕਾਰੀ ਗੱਡੀ ਧੂੜ ਉਡਾਉਂਦੀ ਤੁਰ ਗਈ
।
ਦੂਸ਼ਿਤ ਪਾਣੀ ਦੀ ਸਮੱਸਿਆ
ਗੱਡੀ ਦੀ ਉਡਾਈ ਧੂੜ ਵਿੱਚ ਪ੍ਰਸ਼ਨ ਚਿੰਨ੍ਹ ਬਣੀ ਜਿਵੇਂ ਦੀ ਤਿਵੇਂ ਖੜੋਤੀ ਸੀ
।
ਰਿਹਸਲ-3
ਰਿਸ਼ੀ ਗੁਲਾਟੀ,
ਫਰੀਦਕੋਟ
ਕਾਲਜ ਵਿੱਚ ਹੋ ਰਹੇ
ਸਲਾਨਾ ਸਮਾਗਮ ਵਿੱਚ ਮੇਰੀ ਚੋਣ ਹੋਣ ਕਰਕੇ ਮੈਂ ਬਹੁਤ ਖੁਸ਼ ਸੀ
।
ਅੱਜ ਕਾਲਜ ਵਿੱਚ ਸਮਾਗਮ
ਦੀ ਫਾਈਨਲ ਰਿਹਸਲ ਲਈ ਜਾਣਾ ਸੀ
।
ਸ਼ਹਿਰ ਜਾਣ ਵਾਲੀ ਪਹਿਲੀ
ਬੱਸ ਮਿਸ ਹੋ ਜਾਣ ਕਰਕੇ ਅੱਡੇ ਤੇ ਚੋਖੀ ਭੀੜ ਹੋ ਗਈ ਸੀ
।
ਦੂਰੋਂ ਆਉਂਦੀ ਬੱਸ ਵੇਖਕੇ
ਸਵਾਰੀਆਂ ਜਿਵੇਂ ਹਮਲਾ ਕਰਨ ਲਈ ਤਿਆਰ ਬਰ ਤਿਆਰ ਹੋ ਗਈਆਂ ਹੋਣ
।
ਇੱਕ ਮਰੀਅਲ ਜਿਹਾ ਬਿਮਾਰ
ਬਾਬਾ ਜੋ ਕਿ ਸ਼ਾਇਦ ਦਵਾਈ ਲੈਣ ਲਈ ਸ਼ਹਿਰ ਜਾ ਰਿਹਾ ਸੀ,
ਕਦੇ ਮੋਢੇ ਤੇ ਲਿਆ ਕੰਬਲ ਤੇ ਕਦੇ ਸਹਾਰਾ ਲੈਣ ਲਈ ਫੜੀ ਸੋਟੀ
ਸੰਭਾਲਦਾ, ਮੈਨੂੰ ਜਿਵੇਂ ਮੱਦਦ ਕਰਨ ਲਈ ਬੇਨਤੀ ਕਰ
ਰਿਹਾ ਸੀ
।
ਬੱਸ ਰੁਕੀ ਤਾਂ ਮੈਂ ਬਾਬੇ
ਨੂੰ ਅਣਗੌਲਿਆਂ ਕਰਦਾ ਛਾਲ ਮਾਰ ਬੱਸ ਜਾ ਚੜਿਆ
।
ਪਹਿਲਾਂ ਸੀਟ ਰੋਕ ਲੈਣ ਦੀ ਖੁਸ਼ੀ ਮੇਰੇ ਬੁੱਲ੍ਹਾਂ ਤੇ ਗੁਣਗੁਣਾਹਟ ਦੇ ਰੂਪ ਵਿੱਚ ਸੀ,
ਕਿ ਇੱਕ ਕੁਰੱਖ਼ਤ ਜਿਹੀ ਆਵਾਜ਼ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ
।
ਕੰਡਕਟਰ ਬਾਬੇ
ਨੂੰ ਝਈਆਂ ਲੈ-ਲੈ ਪੈ ਰਿਹਾ ਸੀ
।
ਬਾਬਾ ਬੱਸ ਚੜ੍ਹਨ ਦੀ
ਕੋਸ਼ਿਸ਼ ਜਿਹੀ ਕਰ ਰਿਹਾ ਸੀ ਪਰ ਕੰਡਕਟਰ ਨੇ ਉਸਨੂੰ ਪਿੱਛੇ ਧਕੇਲਦਿਆਂ ਕਿਹਾ,
“ਪਿੱਛੇ ਹੋ ਬਾਬਾ, ਕੀ ਬੱਸ ਚੜ੍ਹਨ
ਦੀ ਰਿਹਸਲ ਜਿਹੀ ਕਰੀ ਜਾਨੈਂ, ਅੱਗੇ ਈ ਲੇਟ ਹੋਏ ਪਏ ਆਂ”
ਤੇ ਸੀਟੀ ਮਾਰ ਦਿੱਤੀ
।
ਮੈਂ ਪਿੱਛੇ ਮੁੜ ਕੇ
ਦੇਖਿਆ ਤਾਂ ਬਾਬਾ ਖਊਂ-ਖਊਂ ਕਰਦਾ,
ਬੱਸ ਦੀ ਉਡਾਈ ਧੂੜ ਵਿੱਚ ਲੱਥਪੱਥ ਡਿੱਗਿਆ ਪਿਆ ਸੀ
।
ਸਨਮਾਨ-4
ਰਿਸ਼ੀ ਗੁਲਾਟੀ,
ਫਰੀਦਕੋਟ
ਸਵੇਰ ਤੋਂ ਹੀ ਉਸਦੀ ਘਰ
ਵਾਲੀ ਕੁੜ-ਕੁੜ ਕਰਦੀ ਫਿਰ ਰਹੀ ਸੀ ਕਿਉਂਕਿ ਉਹ
“ਮਿੰਨੀ ਕਹਾਣੀ
ਲੇਖਕ ਮੰਚ” ਵੱਲੋਂ ਕਰਵਾਏ ਜਾ ਰਹੇ ਮੁਕਾਬਲੇ ਲਈ ਨਵੀਂ
ਕਹਾਣੀ ਲਿਖਣ ਦੇ ਚੱਕਰ ਵਿੱਚ ਅੱਧੀ ਰਾਤ ਤੱਕ ਜਾਗਦਾ ਰਿਹਾ ਸੀ ਤੇ ਹੁਣ ਸੂਰਜ ਸਿਰ
ਤੇ ਆਉਣ ਦੇ ਬਾਵਜੂਦ ਸਰ੍ਹਾਣੇ ਵਿੱਚ ਸਿਰ ਦੇਈ ਸੁੱਤਾ ਪਿਆ ਸੀ
।
ਖੈਰ! ਨਤੀਜਾ ਘੋਸ਼ਿਤ ਹੋਇਆ
ਤੇ ਉਸਦੀ ਕਹਾਣੀ ਨੇ ਪਹਿਲਾ ਇਨਾਮ ਜਿੱਤ ਲਿਆ
।
ਚਾਹ ਦਾ ਗਿਲਾਸ ਪੀ ਕੇ ਤੇ
ਘਰੇ ਦੋਧੀ ਨੂੰ ਦੇਣ ਲਈ ਰੱਖੇ ਪੈਸੇ ਚੁੱਕ ਕੇ ਉਹ
“ਸਨਮਾਨਿਤ ਹੋਣ”
ਲਈ ਚਾਰ ਚਾਲੀ ਵਾਲੀ ਬੱਸ ਫੜ ਕੇ ਸਮਾਗਮ ਵੱਲ ਤੁਰ ਪਿਆ
।
ਵਾਪਸੀ ਸਮੇਂ ਬੱਸ ਵਿੱਚ
ਬੈਠਿਆਂ ਵੀ ਉਸਨੂੰ ਤਾੜੀਆਂ ਦੀ ਗੜਗੜਾਹਟ ਸੁਣਦੀ ਰਹੀ
।
ਸ਼ਾਮ ਦੇ ਘੁਸਮੁਸੇ ਵਿੱਚ
ਉਹ ਘਰ ਆ ਪੁੱਜਾ
।
ਅੱਗੇ ਦੋਧੀ ਉਸਦੀ ਘਰ
ਵਾਲੀ ਨੂੰ ਪੈਸਿਆਂ ਲਈ ਝਈਆਂ ਲੈ-ਲੈ ਪੈ ਰਿਹਾ ਸੀ ਤੇ ਉਸਦੀ ਨਜ਼ਰ ਕਦੀ ਹੱਥ ਵਿੱਚ
ਫੜੇ ਮਮੈਂਟੋ ਵੱਲ ਤੇ ਕਦੀ ਘਰ ਵਾਲੀ ਦੇ ਹੱਥ ਫੜੇ ਦੁੱਧ ਵਾਲੇ ਖਾਲੀ ਪਤੀਲੇ ਵੱਲ ਜਾ
ਰਹੀ ਸੀ ।
ਪ੍ਰੇਸ਼ਾਨੀ-5
ਰਿਸ਼ੀ ਗੁਲਾਟੀ,
ਫਰੀਦਕੋਟ
ਅਪ੍ਰੈਲ ਅੱਧੀ ਲੰਘ ਚੁੱਕੀ
ਸੀ ।
ਲਾਲਾ ਧਨੀ ਰਾਮ ਦਾ ਦੋਹਤਾ
ਰਾਹੁਲ ਮੰਸੂਰੀ ਤੋਂ ਛੁੱਟੀਆਂ ਕੱਟਣ ਲਈ ਆਇਆ ਹੋਇਆ ਸੀ
।
ਠੰਢੇ ਇਲਾਕੇ ਦਾ ਰਹਿਣ
ਵਾਲਾ ਰਾਹੁਲ ਮੈਦਾਨੀ ਇਲਾਕੇ ਦੀ ਸ਼ੁਰੂ ਹੋ ਰਹੀ ਗਰਮੀ ਤੇ ਬਿਜਲੀ ਦੇ ਲੰਬੇ ਲੰਬੇ
ਕੱਟਾਂ ਤੋਂ ਪ੍ਰੇਸ਼ਾਨ ਹੋਇਆ ਪਿਆ ਸੀ
।
ਤੜਕੇ ਦੀ ਹੋਈ ਬੱਦਲਵਾਈ
ਦੇਖਕੇ ਉਹਨੇ ਸੁੱਖ ਦਾ ਸਾਹ ਲਿਆ।
ਅੱਜ ਦਾ ਦਿਨ
ਆਨੰਦ ਪੂਰਵਕ ਬਿਤਾਉਣ ਲਈ ਉਹ ਦਿਮਾਗ ਦੇ ਘੋੜੇ ਦੌੜਾ ਰਿਹਾ ਸੀ ਤੇ ਬਾਰਿਸ਼ ਜਲਦੀ
ਸ਼ੁਰੂ ਹੋਣ ਲਈ ਓ ਗੌਡ-ਓ ਗੌਡ ਕਰ ਰਿਹਾ ਸੀ
।
ਓਧਰ ਬੱਗੜ ਬੱਦਲਵਾਈ ਹੋਣ
ਕਰਕੇ ਆਪਣੀ ਜਵਾਨ ਹੋਈ ਧੀ ਵਰਗੀ ਸੁਨਿਹਰੀ ਕਣਕ ਦੇ ਖੇਤ ਦੇਖ-ਦੇਖ ਪ੍ਰੇਸ਼ਾਨ ਹੋਇਆ
ਪਿਆ ਸੀ ।
ਭਈਆਂ ਨੂੰ ਛੇਤੀ
ਕਣਕ ਵੱਢਣ ਦੇ ਹੋਕਰੇ ਮਾਰਨ ਦੇ ਨਾਲ-ਨਾਲ ਰੱਬ ਨੂੰ ਬਾਰਿਸ਼ ਨਾਂ ਹੋਣ ਲਈ ਬੇਨਤੀਆਂ
ਕਰ ਰਿਹਾ ਸੀ ਤੇ ਰੱਬ ਵਿਚਾਰਾ ਇੱਕੋ ਸਮੇਂ ਦੋ-ਦੋ ਅਰਜ਼ੀਆਂ ਦੇਖਕੇ ਪ੍ਰੇਸ਼ਾਨ ਹੋਇਆ
ਪਿਆ ਸੀ ।
ਬੇ-ਜ਼ਮੀਰੇ-6
ਰਿਸ਼ੀ ਗੁਲਾਟੀ,
ਫਰੀਦਕੋਟ
ਬਾਬੂ ਜਗਜੀਵਨ ਰਾਮ ਸ਼ਹਿਰ
ਦੇ ਉੱਘੇ ਸਮਾਜ ਸੇਵਕ ਹਨ
।
ਕਈ ਸਮਾਜ ਸੇਵੀ ਸੰਸਥਾਵਾਂ
ਦੇ ੳਹ ਅਹੁਦੇਦਾਰ ਤੇ ਮੈਂਬਰ ਹਨ
।
ਪਿੱਛੇ ਜਿਹੇ ਉਹਨਾਂ ਨੇ
ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਮੱਦਦ ਨਾਲ ਇੱਕ ਬਿਰਧ ਆਸ਼ਰਮ ਵੀ ਖੁੱਲਵਾਇਆ,
ਜਿਸਦੀ ਸਾਂਭ ਸੰਭਾਲ ਉਹ ਆਪਣੀ ਨਿਗਰਾਨੀ ਹੇਠ ਕਰਵਾਉਂਦੇ ਹਨ
।
ਦੁਕਾਨ ਦੀ ਪੂਰਨ
ਜਿੰਮੇਵਾਰੀ ਇਕਲੌਤੇ ਪੁੱਤਰ ਰਮੇਸ਼ ਨੂੰ ਸੌਂਪ ਰੱਖੀ ਹੈ
।
ਖੁਦ ਦਸ ਗਿਆਰਾਂ ਵਜੇ ਤੱਕ
ਤਿਆਰ ਹੋ ਕੇ ਤੇ ਬਿਰਧ ਆਸ਼ਰਮ ਦਾ ਗੇੜਾ ਮਾਰ ਕੇ ਉਹ ਰਿਕਸ਼ਾ ਫੜ ਦੁਕਾਨ ਤੇ ਜਾਂਦੇ ਹਨ
।
ਅੱਜ ਬਿਰਧ ਆਸ਼ਰਮ ਵਿੱਚ
ਜ਼ਰੂਰੀ ਕੰਮ ਹੋਣ ਕਰਕੇ ਕੁਝ ਲੇਟ ਹੋ ਗਏ ਤੇ ਰਿਕਸ਼ਾ ਸਟੈਂਡ ਤੇ ਕੋਈ ਰਿਕਸ਼ਾ ਨਾਂ ਹੋਣ
ਕਰਕੇ ਪੈਦਲ ਹੀ ਦੁਕਾਨ ਵੱਲ ਚੱਲ ਪਏ
।
ਰਾਹ ਵਿੱਚ ਸੱਠਾਂ ਨੂੰ
ਢੁੱਕਿਆ ਲੱਛੂ ਰਿਕਸ਼ਾ ਲਈ ਆਉਂਦਾ ਸੀ
।
ਇੱਕ ਤਾਂ ਗਰੀਬੀ ਤੇ
ਉੱਪਰੋਂ ਘਰ ਵਾਲੀ ਦੀ ਬਿਮਾਰੀ ਨੇ ਉਸਦੀ ਹਾਲਤ ਬਿਲਕੁੱਲ ਖਸਤਾ ਕਰ ਛੱਡੀ ਸੀ
।
ਉਹਦੀ ਘਰ ਵਾਲੀ ਨੂੰ ਬਿਮਾਰੀ ਤਾਂ ਪਤਾ ਨਹੀਂ ਕੋਈ ਸੀ ਜਾਂ ਨਹੀਂ ਪਰ ਬੇ-ਔਲਾਦ ਹੋਣ
ਦੇ ਗਮ ਨੇ ਉਸਨੂੰ ਚਾਰੇ ਪਾਸਿਓਂ ਘੇਰ ਰੱਖਿਆ ਸੀ
।
ਕਈ ਦਿਨ ਤੱਕ ਤਾਂ ਲੱਛੂ ਉਹਦੀ ਓਹੜ-ਪੋਹੜ ਕਰਦਾ ਰਿਹਾ ਸੀ ਪਰ ਆਟੇ ਵਾਲੇ ਖਾਲੀ ਪੀਪੇ
ਨੇ ਉਸਨੂੰ ਘਰ ਵਾਲੀ ਕੱਲੀ ਛੱਡ,
ਅੱਜ ਫਿਰ ਕੰਮ ਤੇ ਆਉਣ ਲਈ ਮਜ਼ਬੂਰ ਕਰ ਦਿੱਤਾ
।
ਤੁਰੀ ਆਉਂਦੀ ਸਵਾਰੀ ਵੇਖ
ਰਤਾ ਤੇਜ਼ ਪੈਡਲ ਮਾਰ ਉਹ ਬਾਬੂ ਜਗਜੀਵਨ ਰਾਮ ਪਾਸ ਪੁੱਜਾ
“ਕਿਉਂ ਬਾਊ ਜੀ…
ਚੱਲਣਾਂ ?”
“ਬਾਬਾ
ਮੈਂ ਚੰਗਾ ਲੱਗਦਾਂ ਤੇਰੇ ਰਿਕਸ਼ੇ ਤੇ ਬੈਠਾ? ਮੇਰਾ ਜ਼ਮੀਰ
ਇਸ ਗੱਲ ਦੀ ਇਜ਼ਾਜ਼ਤ ਨਹੀਂ ਦਿੰਦਾ ਕਿ ਇੱਕ ਬਿਰਧ ਬੰਦਾ ਮੈਨੂੰ ਖਿੱਚੇ”
।
ਲੱਛੂ ਨੇ ਬਥੇਰਾ ਜ਼ੋਰ
ਲਾਇਆ ਪਰ ਬਾਬੂ ਜੀ ਬਜ਼ੁਰਗਾਂ ਪ੍ਰਤੀ ਆਪਣੇ ਵਿਚਾਰਾਂ ਕਰਕੇ ਪੈਦਲ ਹੀ ਤੁਰ ਪਏ
।
ਲੱਛੂ ਵੀ ਕਿਸੇ ਬੇ-ਜ਼ਮੀਰੀ
ਸਵਾਰੀ ਦੀ ਤਲਾਸ਼ ਵਿੱਚ ਤੁਰ ਪਿਆ ਜੋ ਉਸਦੀ ਦਸ ਵੀਹ ਰੁਪੈ ਬੋਹਣੀ ਕਰਵਾ ਸਕੇ
।
ਟ੍ਰੇਨਿੰਗ-7
ਰਿਸ਼ੀ ਗੁਲਾਟੀ,
ਫਰੀਦਕੋਟ
ਉਸਦੇ ਘਰ ਪਹੁੰਚ ਕੇ ਮੈਂ
ਦਰਵਾਜੇ ਤੇ ਲੱਗੀ ਘੰਟੀ ਵਜਾਈ ਤੇ ਉਸਦੀ ਇੰਤਜਾਰ ਵਿੱਚ ਗਲੀ ਵਿੱਚ ਟਹਿਲਣ ਲੱਗਾ
।
ਅੱਜ 14 ਨਵੰਬਰ ਦੇ
ਸਿਲਸਲੇ ਵਿੱਚ ਸਕੂਲ ਵਿੱਚ ਬੱਚਿਆਂ ਦੇ ਪ੍ਰੋਗਰਾਮ ਹੋਣੇ ਸਨ
।
ਟਹਿਲਦਿਆਂ ਟਹਿਲਦਿਆਂ ਮੈਂ
ਗਲੀ ਦੇ ਮੋੜ ਤੇ ਆ ਗਿਆ
।
ਉੱਥੇ ਇੱਕ 10-12 ਸਾਲ ਦਾ
ਬੱਚਾ ਕਹੀ ਨਾਲ ਰੋੜੇ-ਵੱਟਿਆਂ ਦਾ ਮਲਬਾ ਇਕੱਠਾ ਕਰਕੇ ਬੱਠਲ ਵਿੱਚ ਪਾਈ ਜਾ ਰਿਹਾ ਸੀ
।
ਕੋਲੇ ਇੱਕ ਮੋਟੀ ਜਿਹੀ
ਜਨਾਨੀ ਢਾਕਾਂ ਤੇ ਹੱਥ ਰੱਖੀ ਖੜੀ ਸੀ
।
ਸ਼ਾਇਦ ਉਹਨਾਂ ਨੇ ਘਰ ਵਿੱਚ
ਕੋਈ ਤੋੜ ਭੰਨ ਕਰਵਾਈ ਹੋਈ ਹੋਵੇਗੀ,
ਜਿਸਦਾ ਮਲਬਾ ਉਹ ਰੇਹੜੇ ਵਾਲੇ ਤੋਂ ਚੁੱਕਵਾ ਰਹੀ ਸੀ
।
ਰੇਹੜੇ ਵਾਲਾ ਨਾਲੀ ਕੋਲੇ
ਬੈਠਾ ਬੀੜੀ ਫੂਕੀ ਜਾ ਰਿਹਾ ਸੀ
।
ਉਹਨੂੰ ਬੈਠੇ ਤੇ ਬੱਚੇ
ਨੂੰ ਕੰਮ ਕਰਦਿਆਂ ਦੇਖਕੇ ਮੈਨੂੰ ਰੇਹੜੇ ਵਾਲੇ ਤੇ ਬੜਾ ਰੋਹ ਆਇਆ
।
ਪਰ ਆਪਣੀ ਆਵਾਜ਼ ਨੂੰ ਨਰਮ
ਬਨਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ
“ਕਿਵੇਂ
ਬਈ, ਜੁਆਕ ਨੂੰ ਕੰਮ ਲਾਇਐ ?
ਏਹਨੂੰ ਸਕੂਲ ਨੀਂ ਭੇਜਦਾ ?”
“ਮਾਹਟਰ
ਜੀ ਸਾਰਾ ਦਿਨ ਵੇਹਲਾ ਫਿਰਦਾ ਰਹਿੰਦਾ ਸੀ, ਹੁਣ ਨਾਲ
ਲਿਆਉਣ ਲੱਗ ਪਿਆਂ, ਕੋਈ ਕੰਮ ਈ ਸਿੱਖ ਜੂ”
“ਜੇ
ਤੂੰ ਸਾਰੀ ਉਮਰ ਮਜਦੂਰੀ ਕਰ ਕੇ ਕੱਢ ਦਿੱਤੀ ਤਾਂ ਕੋਈ ਜਰੂਰੀ ਐ ਕਿ ਇਹ ਵੀ ਉਹੀ ਕੰਮ
ਕਰੇ, ਇਸਨੂੰ ਸਕੂਲ ਭੇਜ,
ਗੋਰਮਿੰਟ ਨੇ
ਏਨੀਆਂ ਸਕੀਮਾਂ ਚਲਾ
ਰੱਖੀਐਂ,
ਪੜ੍ਹ ਕੇ ਕੋਈ ਟਰੇਨਿੰਗ ਲੈ ਕੇ ਕੰਮ ਧੰਦਾ ਕਰ ਲੂ”
“ਛੱਡੋ
ਮਾਹਟਰ ਜੀ, ਥੋਡੀ ਟਰੇਨਿੰਗ ਲੈ ਕੇ ਦਸਾਂ ਬਾਰਾਂ ਸਾਲਾਂ
ਨੂੰ ਪਤਾ ਨੀ ਕੁਛ ਕਰਨ ਜੋਗਾ ਹੋਊ ਕਿ ਨਹੀਂ, ਪਰ ਮੇਰੀ
ਟਰੇਨਿੰਗ ਲੈ ਕੇ ਅਗਲੇ ਸਾਲ ਹੀ ਦਿਹਾੜੀ ਪਾਉਣ ਜੋਗਾ ਹੋ ਜੂ”
ਉਸਦੀ ਗੱਲ ਸੁਣਕੇ ਮੈਨੂੰ
ਜੇਬ ਵਿੱਚ ਰੱਖੇ ਚਿਲਡਰਨ ਡੇ ਤੇ ਲਿਖੇ ਭਾਸ਼ਣ ਤੇ ਪਕੜ ਰਤਾ ਢਿੱਲੀ ਹੋ ਗਈ ਜਾਪਦੀ ਸੀ
।
****
ਰਿਸ਼ੀ ਗੁਲਾਟੀ,
ਅਕਾਊਟਿੰਗ
ਪੁਆਇੰਟ
ਪੁਰਾਣੀ ਜੇਲ ਰੋਡ, ਨੇੜੇ ਅਗਰਵਾਲ ਧਰਮਸ਼ਾਲਾ,
ਫਰੀਦਕੋਟ (ਪੰਜਾਬ)
ਮੋਬਾਇਲ
–
98722-22722, 92179-86670
******
(11 ਨਵੰਬਰ 2007)