ਭਲਾ ਇੰਝ ਵੀ ਕਦੀ ਹੋਇਆ ਏ,
ਬਈ ਕੋਈ ਤਰਸ ਦੇ ਅਧਾਰ ‘ਤੇ
ਕਿਸੇ ਨੂੰ ਦਿਲ ਦੇ ਦੇਵੇ।
ਬੜੀ ਅਜੀਬ ਏ ਇਹ ਗੱਲ
।
ਤਰਸ ਖਾ ਕੇ ਕੋਈ ਕਿਸੇ ਨੂੰ ਰੋਟੀ ਖੁਆ ਸਕਦਾ ਏ,
ਪੈਸੇ ਦੇ ਸਕਦਾ ਏ ਤੇ ਉਸ ਨੂੰ ਨੋਕਰੀ ਤੇ ਰੱਖ ਸਕਦਾ ਏ,
ਪਰ ਇਹ ਕੀ ਗੱਲ ਹੋਈ ਬਈ ਤਰਸ ਖਾ ਕੇ ਕੋਈ ਆਪਣਾ ਦਿਲ ਕਿਸੇ ਨੂੰ ਦੇ ਦੇਵੇ,
ਕੋਝੀ ਜਹੀ ਗੱਲ ਏ ਇਹ।
ਖੌਰੇ ਕੋਣ ਪਿਆ ਦੱਸਦਾ ਸੀ ਉਸ ਜੰਗਲੀ ਜਹੇ ਬੰਦੇ ਦੀ ਗੱਲ।
ਆਖਦਾ ਪਿਆ ਸੀ ਕਿ ਉਹ ਜੰਗਲੀ ਜਿਹਾ ਬੰਦਾ ਬੜਾ ਅਜੀਬ ਪਿਆ ਲਗਦੈ।
ਉਹ ਢਾਬੇ ਦਾ ਕੰਮ ਕਰਦਾ ਏ,
ਤੇ ਮੁਰਗੇ ਤਲਣ ਵੇਲੇ ਜਿਹੜਾ ਧੂੰਆ ਉਠਦਾ, ਉਹ, ਉਸ ਦੇ ਕਾਲੇ ਰੰਗ ਦੇ ਚਿਹਰੇ
‘ਤੇ
ਵਿਛਦਾ ਜਾਂਦਾ
।
ਉਸ ਦੀਆਂ ਅੱਖਾਂ ਅੰਦਰ ਨੂੰ ਧੱਸੀਆਂ ਹੋਈਆਂ ਨੇ
।
ਸ਼ਕਲ ਇਸ ਤਰਾਂ ਦੀ ਏ ਕੇ ਵੇਖ ਕੇ ਕਚਿਆਣ ਆਣ ਲੱਗ ਜਾਂਦੀ ਏ,
ਤੇ ਬੰਦਾ ਦੂਜੇ ਪਾਸੇ ਮੂੰਹ ਫੇਰਨ ਲਈ ਮਜਬੂਰ ਹੋ ਜਾਂਦਾ ਹੈ
।
ਖੂਰੇ ਉਸ ਦੇ ਢਾਬੇ ਤੇ ਆਉਦੇ ਗਾਹਕ ਉਸ ਦੀ ਸ਼ਕਲ ਦੀ ਮਜੂਦਗੀ ਵਿੱਚ ਕਿਵੇਂ ਮੁਰਗੇ
ਦੀਆਂ ਤਲੀਆਂ ਟੰਗਾਂ ਖਾਈ ਜਾਂਦੇ ਨੇ
।
ਕਾਲਾ ਕਲੂਟਾ,
ਜੰਗਲੀ
।
ਗਾਹਕਾਂ ਵਿੱਚੋਂ ਰੋਜ ਆਉਣ ਵਾਲੇ ਬੰਦੇ ਉਸ ਨੂੰ ਕਦੀ ਕਦੀ ਸ਼ਰਾਬ ਵੀ ਪਿਲਾ ਦਿੰਦੇ
ਜਿਹੜੀ ਉਹਨਾਂ ਕੋਲੋਂ ਬਚ ਜਾਂਦੀ
।
ਉਂਝ ਉਸਦਾ ਢਾਬਾ ਚਲਦਾ ਬਹੁਤ ਏ
।
ਸ਼ਾਮ ਨੂੰ ਉਸ ਨੂੰ ਸਿਰ ਖੁਰਕਣ ਦੀ ਵਿਹਲ ਨਾ ਹੁੰਦੀ।
ਸਿਰ- ਉਫ,
ਜਦੋਂ ਉਸ ਦੇ ਸਿਰ ਵੱਲ ਧਿਆਨ ਜਾਂਦੈ ਤਾਂ ਇਝ ਲਗਦੈ ਪਈ ਉਹ ਪਤਾ ਨਹੀਂ ਕਿਨੀ ਦੇਰ ਦਾ
ਨਹਾਤਾ ਹੀ ਨਾ ਹੋਵੇ
।
ਪੈਰਾਂ ਦੀਆਂ ਅੱਡੀਆਂ ਅਤੇ ਗਿੱਟਿਆਂ
‘ਤੇ
ਮੈਲ ਦੀ ਇਕ ਮੋਟੀ ਪਰਤ ਜੰਮੀ ਪਈ ਏ।
ਭੱਠੀ ਦੇ ਸੇਕ ਨਾਲ ਉਸ ਦਾ ਕਾਲਾ ਚਿਕਣਾਂ ਚਿਹਰਾ ਹੋਰ ਵੀ ਜਿਆਦਾ ਚਮਕਣਾ ਤੇ ਡਰਾਉਣਾ
ਪਿਆ ਲਗਦਾ ਏ।
ਘੋਗੜ ਕਾਂ ਵਰਗੀ ਉਸ ਦੀ ਅਵਾਜ ਹੋਰ ਵੀ ਜਿਆਦਾ ਡਰਾਉਣੀ ਏ
।
ਮੁੰਹ ‘ਤੇ
ਹਮੇਸਾਂ ਗੰਦੀਆਂ ਗੰਦੀਆਂ ਗਾਲਾਂ
।
ਵਹਿਸ਼ੀਆਂ ਵਾਂਗੂੰ ਉਹ ਬਜਾਰ ਵਿੱਚ ਹਰ ਆਉਦੇ ਜਾਂਦੇ ਨੂੰ ਅੱਖਾਂ ਪਾੜ ਪਾੜ ਕੇ ਵੇਖਦਾ
ਤੇ ਨਾਲੋ ਨਾਲ ਤੇਲ ਵਾਲੀ ਕੜਾਹੀ ਵਿੱਚ ਮਾਸ ਪਿਆ ਤਲਦਾ ਰਹਿੰਦਾ
।
ਜਿਥੇ ਉਹ ਰਹਿੰਦਾ ਸੀ ਉਸ ਦੇ ਸਾਹਮਣੇ ਵਾਲੇ ਖਾਲੀ ਪਏ ਮਕਾਨ ਵਿੱਚ ਨਵੇਂ ਮਾਲਕ ਆ ਗਏ
ਸਨ
।
ਕਿਸੇ ਪਿੰਡ ਤੋਂ ਆਏ ਇਹਨਾਂ ਨਵੇ ਮਾਲਕਾਂ ਦੀ ਇਕ ਜਵਾਨ ਤੇ ਖੂਬਸੂਰਤ ਲੜਕੀ ਕਾਲਜ
ਵਿੱਚ ਬੀ.ਏ ਦੇ ਆਖਰੀ ਸਾਲ ਵਿੱਚ ਪੜਦੀ ਏ
।
ਪਤਲੀ ਜਹੀ ਛਮਕ ਵਰਗੀ,
ਬਿਜਲੀ ਵਾਂਗ ਦੌੜਦੀ ਤੇ ਉਡਾਰੀਆਂ ਲਾਉਂਦੀ
।
ਆਰਜੂ ...... ਕਿਨਾਂ ਪਿਆਰਾ ਨਾਮ ਏ,
ਆਰਜੂ
।
ਸੋਹਣੀ ਏਨੀ ਕੇ ਹਰ ਕੋਈ ਉਸ ਵੱਲ ਵੇਖਦਾ ਵੇਖਦਾ ਅੱਗੇ ਕਿਸੇ ਚੀਜ ਵਿੱਚ ਜਾ ਵੱਜਦਾ
।
ਕਈ ਵਾਰੀ ਸ਼ਾਮ ਨੂੰ ਉਹ ਕੋਠੇ ‘ਤੇ
ਆ ਚੜਦੀ,
ਪਰ ਜਦੋ ਉਸ ਨੂੰ ਪਤਾ ਲਗਦਾ ਕੇ ਬਾਕੀ ਕੋਠਿਆਂ
‘ਤੇ
ਚੜੇ ਲੋਕ ਸਭ ਉਸ ਵੱਲ ਪਏ ਝਾਕਦੇ ਨੇ ਤਾਂ ਉਸ ਨੂੰ ਥੱਲੇ ਜਾਣ ਲਈ ਮਜਬੂਰ
ਹੋਣਾ ਪੈਂਦਾ
।
ਜਦ ਉਹ ਕਿਤੇ ਹੱਸਦੀ ਤਾਂ ਇਝ ਲਗਦਾ ਜਿਵੇਂ ਕੰਨਾ ਵਿੱਚ ਘੁੰਗਰੂ ਪਏ ਵੱਜਦੇ ਹੋਣ
।
ਚਿੱਟਾ ਦੁੱਧ ਰੰਗ,
ਸੂਰਖ ਗੱਲ੍ਹਾਂ
।
ਕਮਾਲ ਦੀ ਕੁੜੀ ਏ ਆਰਜੂ
।
ਜਦ ਦੀ ਉਹ ਇਸ ਮਕਾਨ ਵਿੱਚ ਆਈ ਏ ਮੁਹੱਲੇ ਦੇ ਮੁੰਡੇ ਤਾਂ ਕੀ ਬੁੱਢੇ ਠੇਰੇ ਵੀ ਟੋਰ
ਕੱਢਣ ਲੱਗ ਪਏ ਨੇ
।
ਢਾਬੇ ਵਾਲੇ ਅਤੇ ਆਰਜੂ ਦਾ ਘਰ ਬਿਲਕੁਲ ਆਹਮੋ-ਸਾਹਮਣੇ ਨੇ,
ਬਸ ਵਿੱਚਕਾਰ ਇਕ ਨਿਕੀ ਜਹੀ ਗਲੀ ਏ।
ਬਸ ਏਨੀ ਕੁ ਗਲੀ ਕੇ ਕੋਠੇ ਦੀ ਛੱਤ
‘ਤੇ
ਚੜ ਕੇ ਬੰਦਾ ਛਾਲ ਮਾਰ ਕੇ ਗਲੀ ਪਾਰ ਕਰ ਸਕਦਾ ਏ
।
ਇਕ ਦਿਨ ਜਦ ਆਰਜੂ ਛੱਤ ‘ਤੇ
ਚੜੀ ਤਾਂ ਉਸ ਦਾ ਧਿਆਨ ਸਾਹਮਣੇ ਘਰ ਦੀ ਛੱਤ
‘ਤੇ
ਖੜੇ ਢਾਬੇ ਵਾਲੇ ‘ਤੇ
ਪਿਆ।
ਪਹਿਲਾ ਤਾਂ ਉਹ ਇਕ ਦਮ ਤ੍ਰਬਕ ਗਈ,
ਕਿਨੀ ਦੇਰ ਉਸ ਨੂੰ ਉਸ ਅਜੀਬ ਜਹੇ ਜੰਗਲੀ ਮੁੰਡੇ ਦੀ ਸ਼ਕਲ ਹੀ ਸਮਝ ਵਿੱਚ ਨਾ ਆਈ
।
ਅੱਜ ਉਸ ਨੇ ਢਾਬੇ ਤੋਂ ਛੁੱਟੀ ਕੀਤੀ ਸੀ
।
ਆਰਜੂ ਨੂੰ ਵੇਖਣ ਤੋ ਬਾਅਦ ਉਹ ਜਦੋਂ ਹੱਸਿਆ ਤਾਂ ਸ਼ਾਮ ਦੇ ਹਨੇਰੇ ਵਿੱਚ ਉਸ ਦੇ ਕਾਲੇ
ਰੰਗ ਦੇ ਮੂੰਹ ਵਿੱਚ ਸਿਰਫ ਉਸ ਦੇ ਦੰਦ ਹੋਰ ਵੀ ਕਚਿਆਣ ਭਰੇ ਦਿਖਾਈ ਦਿੱਤੇ
।
ਆਰਜੂ ਨੇ ਮੂੰਹ ਘੁਮਾ ਕੇ ਉਸ ਵੱਲ ਪਿਠ ਕਰ ਲਈ ਤੇ ਕੁਝ ਦੇਰ ਖੜੀ ਰਹਿਣ ਪਿਛੋਂ ਥੱਲੇ
ਉਤਰ ਆਈ।
ਹੁਣ ਉਹ ਰੋਜ ਸ਼ਾਮ ਨੂੰ ਢਾਬੇ ਤੋਂ ਕੁਝ ਦੇਰ ਆਪਣੇ ਘਰ ਆ ਜਾਂਦਾ ਤੇ ਕੋਠੇ ਚੜ ਕੇ
ਆਰਜੂ ਨੂੰ ਵੇਖਦਾ
।
ਉਸ ਨੇ ਢਾਬੇ ‘ਤੇ
ਇਕ ਛੋਟਾ ਮੁੰਡਾ ਰੱਖ ਲਿਆ ਸੀ ਤਾਂ ਕੇ ਗਾਹਕ ਮੁੜ ਨਾ ਜਾਣ
।
ਉਹ ਰੋਜ਼ ਸ਼ਾਮ ਨੂੰ ਆਪਣੇ ਘਰ ਦੀ ਛੱਤ
‘ਤੇ
ਆਣ ਚੜਦਾ ਤੇ ਘੰਟਾ ਕੁ ਪਿਆ ਉਡੀਕਦਾ ਰਹਿੰਦਾ,
ਜਦੋਂ ਆਰਜੂ ਛੱਤ ‘ਤੇ
ਆਉਂਦੀ ਤਾਂ ਉਹ ਉਸ ਵੱਲ ਤੱਕ ਕੇ ਹੱਸਣ ਲੱਗ ਪੈਂਦਾ
।
ਆਰਜੂ ਵੀ ਹੁਣ ਉਸ ਦੇ ਹਾਸੇ ਦਾ ਜਵਾਬ ਥੋੜਾ ਕੁ ਮੁਸ਼ਕਰਾ ਕੇ ਦੇ ਦਿੰਦੀ ਤੇ ਉਸ ਵੱਲ
ਪਿਠ ਕਰਕੇ ਖਲੋ ਜਾਂਦੀ
।
ਸ਼ਾਇਦ ਉਹ ਸਮਝਦੀ ਸੀ ਕਿ ਗੁਆਂਢੀ ਏ ਤੇ ਇਸ ਨੇ ਇਥੇ ਹੀ ਰਹਿਣਾ ਹੈ,
ਅਤੇ ਗੁਆਂਢੀਆਂ ਨਾਲ ਬੰਦੇ ਦਾ ਮਿਲਵਰਤਨ ਚੰਗਾ ਹੋਣਾ ਚਾਹੀਦਾ ਹੈ,
ਪਰ ਉਹ ਢਾਬੇ ਵਾਲਾ ਉਸ ਦੀ ਮੁਸਕਰਾਹਟ ਨੂੰ ਕੁਝ ਹੋਰ ਹੀ ਪਿਆ ਸਮਝਦਾ,
ਤੇ ਅੰਦਰ ਹੀ ਅੰਦਰ ਖੁਸ਼ ਪਿਆ ਹੁੰਦਾ ਰਹਿੰਦਾ।
ਉਹ ਰੋਜ ਕੋਠੇ ‘ਤੇ
ਚੜਦਾ ਤੇ ਆਰਜੂ ਨੂੰ ਵੇਖਣ ਤੋਂ ਬਿਨਾ ਉਸ ਨੂੰ ਸਬਰ ਨਾ ਆਉਂਦਾ
।
ਆਰਜੂ ਪਤਾ ਨਹੀਂ ਇਨਸਾਨੀਅਤ ਦੇ ਭਾਵ ਨਾਲ ਤੇ ਜਾਂ ਖੌਰੇ ਇਕ ਚੰਗੇ ਗੁਆਂਢੀ ਦੇ ਫਰਜ
ਨਾਲ ਉਸ ਦੀ ਕਿਸ ਕਿਸੇ ਗੱਲ ਦਾ ਕਦੇ ਕਦੇ ਜਵਾਬ ਦੇ ਦਿੰਦੀ
।
ਉਹ ਢਾਬੇ ਵਾਲਾ ਮੁੰਡਾ ਹੁਣ ਕੁਝ ਜਿਆਦਾ ਹੀ ਸੱਜਣ ਫੱਬਣ ਲੱਗ ਪਿਆ,
ਅੱਡੀਆਂ ਅਤੇ ਗਿੱਟਿਆਂ ਤੇ ਜੱਮੀ ਮੈਲ ਉਸ ਧੋ ਸੁੱਟੀ ਸੀ।
ਵਾਲਾਂ ਨੂੰ ਉਸ ਸ਼ੈਪੂੰ ਨਾਲ ਸਾਫ ਕੀਤਾ
।
ਹੁਣ ਉਹ ਨਵੇਂ ਕੱਪੜੇ ਪਾ ਕੇ ਕੋਠੇ
‘ਤੇ
ਚੜਦਾ
।
ਮਕਾਨ ‘ਚ
ਆਏ ਨਵੇਂ ਮਾਲਕਾਂ ਦੀ ਹੁਣ ਸਾਰੀ ਗਲੀ ਵਿੱਚ ਵਾਕਫੀ ਹੋ ਗਈ ਸੀ।
ਕਦੀ ਕਦੀ ਆਰਜੂ ਦੀ ਮਾਂ ਅਤੇ ਆਰਜੂ ਆਪਣੇ ਦਰਵਾਜੇ ਅੱਗੇ ਖਲੋ ਕੇ ਢਾਬੇ ਵਾਲੇ ਦੀ
ਮਾਂ ਨਾਲ ਗੱਲਾਂ ਵੀ ਕਰ ਲੈਦੀਆਂ ਤੇ ਕਦੇ ਕਦੇ ਢਾਬੇ ਵਾਲੇ ਦੀ ਮਾਂ ਆਰਜੂ ਦੇ ਘਰ ਆ
ਜਾਂਦੀ,
ਤੇ ਉਹ ਆਪਣੀ ਮਾਂ ਨੂੰ ਬੁਲਾਉਣ ਦੇ ਬਹਾਨੇ ਆਰਜੂ ਦੇ ਘਰ ਚਲਾ ਜਾਂਦਾ
।
ਘਰ ਬਿਲਕੁਲ ਲਾਗੇ ਹੋਣ ਕਾਰਨ ਹੁਣ ਆਰਜੂ ਵੀ ਢਾਬੇ ਵਾਲੇ ਨਾਲ ਗੱਲਾਂ ਵਗੈਰਾ ਕਰ
ਲੈਂਦੀ।
ਢਾਬੇ ਵਾਲਾ ਆਰਜੂ ਦੀ ਇਸ ਮਿਹਰਬਾਨੀ ਨੂੰ ਕੁਝ ਹੋਰ ਸਮਝਦਾ ਤੇ ਕਈ ਵਾਰੀ ਤਾਂ ਸਵੇਰੇ
ਜਦ ਉਹ ਕਾਲਜ ਜਾਂਦੀ ਤਾਂ ਉਸ ਦੇ ਪਿਛੇ ਟੁਰ ਪੈਦਾ।
ਆਰਜੂ ਹੁਣ ਐਮ.ਏ. ਦੇ ਪਹਿਲੇ ਸਾਲ ਵਿੱਚ ਏ।
ਇਕ ਦਿਨ ਢਾਬੇ ਵਾਲੇ ਮੁੰਡੇ ਨੇ ਆਪਣੀ ਸਾਰੀ ਹਿੰਮਤ ਜੁਟਾ ਕੇ ਉਸ ਨੂੰ ਆਖਿਆ
''ਤੁਸੀ
ਦੋ ਗੁੱਤਾਂ ਕਿਉਂ ਨਹੀ ਕਰਦੇ ਤੁਹਾਨੂੰ ਬੜੀਆਂ ਸੋਹਣੀਆਂ ਲੱਗਣਗੀਆਂ"
ਉਸ ਦੀ ਅਵਾਜ ਵਿੱਚ ਏਨਾ ਤਰਲਾ ਸੀ ਕਿ ਆਰਜੂ ਨੂੰ ਪਤਾ ਨਹੀਂ ਕਿਉਂ ਉਸ ਦੀਆਂ
ਬਰੰਟਿਆਂ ਵਰਗੀਆਂ ਅੱਖਾਂ ‘ਤੇ
ਤਰਸ ਆ ਗਿਆ
।
ਆਰਜੂ ਇਕ ਸਿਆਣੀ ਕੁੜੀ ਏ ਤੇ ਪੜੀ ਲਿਖੀ,
ਉਸ ਨੇ ਸੋਚਿਆ ਕਿ ਇਨਸਾਨ ਤਾਂ ਇਨਸਾਨ ਹੀ ਹੁੰਦੈ ਤੇ ਇਨਸਾਨ ਦਾ ਦਿਲ......! ਉਸ ਨੇ
ਸੋਚਿਆ ਕਿ ਇਸ ਦੀਆਂ ਆਪਣੀਆਂ ਕੁਝ ਭਾਵਨਾਵਾਂ ਹੋਣਗੀਆਂ ਭਾਵੇਂ ਕਿ ਉਹ ਕਾਲਾ ਹੈ ਤੇ
ਸ਼ਕਲ ਤੋਂ ਜੰਗਲੀ ਏ ਪਰ ਉਸ ਦੇ ਇਸ ਤਰਾਂ ਦਾ ਹੋਣ ਵਿੱਚ ਉਸ ਦਾ ਆਪਣਾ ਤਾਂ ਕੋਈ ਕਸੂਰ
ਨਹੀਂ ਏ
।
ਆਰਜੂ ਨੇ ਸੋਚਿਆ ਕੇ ਉਸ ਦਾ ਦਿਲ ਖੁਸ਼ ਕਰਨ ਲਈ ਉਹ ਦੋ ਗੁੱਤਾਂ ਜਰੂਰ ਕਰੇਗੀ।
ਅਗਲੇ ਦਿਨ ਜਦ ਆਰਜੂ ਛੱਤ ਤੇ ਚੜੀ ਤਾਂ ਉਸ ਨੇ ਦੋ ਗੁੱਤਾਂ ਕੀਤੀਆਂ ਹੋਈਆਂ ਸੀ।
ਜਦ ਢਾਬੇ ਵਾਲੇ ਨੇ ਉਸ ਨੂੰ ਵੇਖਿਆ ਤਾਂ ਅੰਦਰ ਹੀ ਅੰਦਰ ਉਸ ਦੇ ਦਿਲ ਦਿਮਾਗ ਵਿੱਚ
ਸ਼ਹਿਨਾਈਆਂ ਵੱਜਣ ਲੱਗ ਪਈਆਂ
।
ਉਹ ਜਦੋਂ ਹੱਸਿਆ ਤਾਂ ਵੜਾਛਾਂ ਤੱਕ ਉਸ ਦੇ ਮੈਲੇ ਸਫੇਦ ਦੰਦ ਬਾਹਰ ਤੱਕ ਦਿਖਾਈ
ਦਿੱਤੇ ਜਿਹੜੇ ਕੇ ਤਮਾਕੂ ਤੇ ਪਾਨ ਖਾ ਖਾ ਕੇ ਪੀਲੇ ਹੋਏ ਪਏ ਸੀ।
ਹੁਣ ਜਦ ਆਰਜੂ ਕਾਲਜ ਲਈ ਤਿਆਰ ਹੋ ਕੇ ਘਰੋਂ ਟੁਰਦੀ ਤਾਂ ਉਹ ਉਸ ਦੇ ਪਿਛੇ ਕਾਲਜ ਦੇ
ਗੇਟ ਤੱਕ ਵੀ ਚਲੇ ਜਾਂਦਾ
।
ਉਸ ਦੇ ਇਸ ਤਰਾਂ ਕਰਨ ਨਾਲ ਆਰਜੂ ਦੀਆਂ ਸਹੇਲੀਆਂ ਉਸ ਨੂੰ ਸਤਾਉਣ ਲਈ ਕਈ ਵਾਰੀ ਕਹਿ
ਦਿੰਦੀਆਂ ‘‘ਆਰਜੂ
ਤੇਰਾ ਬੁਆਏ ਫਰੈਂਡ ਬੜਾ ਘੈਂਟਂ ਏ‘‘
ਉਹ ਹਸ ਕਿ ਟਾਲ ਛੱਡਦੀ।
ਛੁੱਟੀ ਟਾਇਮ ਵੀ ਉਹ ਉਸ ਦੇ ਕਾਲਜ ਕੋਲ ਆ ਜਾਂਦਾ
।
ਉਸ ਦੇ ਮਨ ਵਿੱਚ ਪਤਾ ਨਹੀ ਕੀ ਕੀ ਉਬਾਲੇ ਪਿਆ ਮਾਰ ਰਿਹਾ ਸੀ
।
ਕੀ ਆਰਜੂ ਉਸ ਨੂੰ ਪਸੰਦ ਕਰਦੀ ਏ ?
ਕੀ ਉਹ ਉਸ ਨੂੰ ਮੁਹੱਬਤ ਕਰਦੀ ਏ ?
ਉਹ ਸ਼ੀਸੇ ਮੁਹਰੇ ਖਲੋਂਦਾ ਤਾਂ ਉਸ ਦਾ ਜੀ ਕਰਦਾ ਕੇ ਉਹ ਸ਼ੀਸ਼ੇ ਨੂੰ ਪਾੜ ਕੇ ਉਸ ਵਿੱਚ
ਵਿਖਾਈ ਦਿੰਦੀ ਸ਼ਕਲ ਨੂੰ ਵਲੂੰਦਰ ਦੇਵੇ
।
ਉਹ ਮੂੰਹ ਵਿੱਚ ਪਤਾ ਨਹੀ ਕੀ ਕੁਝ ਪਿਆ ਬੋਲਦਾ ਤੇ ਫਿਰ ਢਾਬੇ ਤੇ ਚਲਾ ਜਾਂਦਾ।
ਕਿੰਨੇ ਸਾਲ ਬੀਤ ਗਏ ਉਹ ਨਿਤ ਆਰਜੂ ਨੂੰ ਖੁਦਾ ਵਾਂਗ ਚਾਹੁੰਦਾ ਪਰ .....! ਆਰਜੂ ਦੀ
ਪੜਾਈ ਖਤਮ ਹੋ ਗਈ ਏ।
ਤੇ ਹੁਣ ਉਸ ਦਾ ਵਿਆਹ ਏ।
ਇਕ ਦਿਨ ਜਦ ਆਰਜੂ ਛੱਤ ਤੇ ਵਾਲ ਖੁੱਲੇ ਛੱਡ ਕੇ ਖੜੀ ਤਾਂ ਢਾਬੇ ਵਾਲੇ ਨੇ ਉਸ ਨੂੰ
ਕੋਲ ਆ ਕੇ ਕਿਹਾ ‘‘
ਤੁਸੀ ਦੋ ਗੁੱਤਾਂ ਕਿਉਂ ਨਹੀ ਕਰ ਲੈਦੇ‘‘
ਆਰਂਜੂ ਨੇ ਪਿਛੇ ਵੇਖਿਆ ਤਾਂ ਉਸ ਨੂੰ ਸ਼ਾਮ ਦੇ ਗਹਿਰੇ ਜਹੇ ਚਾਨਣ ਵਿੱਚ ਉਸ ਦਾ
ਜੰਗਲੀ ਚਿਹਰਾ ਵਿਖਾਈ ਦਿੱਤਾ।
ਉਸ ਦੀਆਂ ਅੱਖਾਂ ਵਿੱਚ ਅਜੀਬ ਤਰਾਂ ਦੀ ਰੋਸ਼ਨੀ ਪਈ ਝਲਕ ਰਹੀ ਸੀ।
ਆਰਜੂ ਨੇ ਉਸ ਨੂੰ ਬੜੀ ਹਮਦਰਦੀ ਨਾਲ ਕਿਹਾ
‘‘
ਤੂੰ ਪਾਗਲ ਏਂ ਐਵੇ ਆਪਣਾ ਵਕਤ ਪਿਆ ਬਰਬਾਦ ਕਰਦਾ ਏਂ
।
ਤੇਰਾ ਮੇਰਾ ਮੇਲ ਈ ਕੀ ਏ
।
ਤੂੰ ਇਕ ਚੰਗਾ ਮੁੰਡਾ ਏ,
ਤੂੰ ਸੋਹਣਾ ਨਹੀਂ ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਇਸ ਲਈ ਮੈਨੂੰ ਤੇਰੇ ਨਾਲ
ਹਮਦਰਦੀ ਏ
।
ਮੈਂ ਤੇਰੇ ਲਈ ਦੋ ਗੁੱਤਾਂ ਕਾਹਦੇ ਲਈ ਕਰਾਂ।‘‘
ਢਾਬੇ ਵਾਲਾ ਕੁਝ ਦੇਰ ਚੁੱਪ ਰਹਿ ਕੇ ਬੋਲਿਆ
‘‘ਪਹਿਲਾਂ
ਵੀ ਤਾਂ ਤੁਸੀ ਮੇਰੇ ਕਹੇ ਤੇ ਦੋ ਗੁੱਤਾਂ ਕੀਤੀਆਂ ਸੀ‘‘
‘‘
ਉਹ ਤਾਂ ਮੈਨੂੰ ਤੇਰੇ ਤੇ ਤਰਸ ਆ ਗਿਆ ਸੀ।‘‘
ਆਰਜੂ ਨੇ ਸਹਿ ਸੁਭਾਅ ਹੀ ਆਖਿਆ।
ਇਹ ਸੁਣ ਕੇ ਢਾਬੇ ਵਾਲਾ ਮੁੰਡਾ ਸੁੰਨ ਹੋ ਗਿਆ
।
ਉਸ ਨੂੰ ਇੰਝ ਲੱਗਾ ਜਿਵੇਂ ਸਾਰੀ ਦੁਨੀਆਂ ਦੇ ਨਾਲ ਸ਼ਾਮ ਦਾ ਢਲਦਾ ਸੂਰਜ ਵੀ ਉਸ ਨੂੰ
ਤਰਸ ਦੇ ਅਧਾਰ ਤੇ ਹੀ ਵੇਖ ਰਿਹਾ ਏ।
*******
ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇੰਸਟੀਚਿਊਟ
ਫਤਿਹਗੜ ਚੂੜੀਆਂ
98720-14321
(੧੨
ਦਸੰਬਰ ੨੦੦੬) ਯੂਨੀਕੋਡ