ਅਜੇ ਕੱਲ ਹੀ ਤਾਂ ਸੀ ਉਸ
ਨੇ ਵਰਾਂਡੇ ਦੀ ਛੱਤ ਚੋਂ ਇਹ
ਸਾਰੇ ਕੱਖ ਕੱਢ
ਕੇ ਬਾਹਰ ਸੁੱਟੇ ਸੀ ਤੇ ਹੁਣ ਫੇਰ....! ਇਹ ਚਿੜੀਆਂ ਵੀ ਬੜੀਆਂ ਢੀਠ ਨੇ,
ਉਸ
ਸੋਚਿਆ ਤੇ ਫਿਰ
ਗਾਡਰ ਨਾਲ ਲਮਕਦੇ ਕੱਖਾਂ,
ਤੀਲਿਆਂ ਨੂੰ
ਖਿੱਚ ਕੇ ਥੱਲੇ ਸਿੱਟ ਦਿੱਤਾ।
ਉਹ ਪਿਛਲੇ
ਕਈ ਦਿਨਾਂ ਤੋਂ
ਛੱਤ ਵਿਚਲੇ ਕੱਖਾਂ ਨੂੰ ਸਾਫ ਕਰਦੀ ਪਰ ਅਗਲੇ ਹੀ ਦਿਨ ਸ਼ਾਮ ਤੱਕ ਚਿੜੀਆਂ ਫਿਰ
ਤੀਲਾ ਤੀਲਾ ਕਰਕੇ
ਕੱਖ ਜਮਾਂ ਕਰ ਦਿੰਦੀਆਂ।
ਉਹ ਇਸ ਰਸਜਾਨਾ
ਦੇ ਗੰਦ ਤੇ ਝੰਜਟ ਤੋਂ ਢਾਡੀ ਤੰਗ ਆ
ਚੁੱਕੀ ਸੀ।
ਉਹ ਸਕੂਲੋਂ ਆਉਦੀ
ਤਾਂ ਆਉਂਦਿਆਂ ਨੂੰ ਚਿੜੀਆਂ ਆਪਣਾ ਕੰਮ ਪੂਰੇ ਸੰਗਰਸ਼ ਨਾਲ ਜਾਰੀ
ਰੱਖਦੀਆਂ।
ਓਸ ਦੀ ਮਾਂ ਨੇ
ਕਿਨੀ ਵੇਰ ਆਖਿਆ ਸੀ "ਰਿਹਣ ਦੇ ਧੀਏ,
ਪੰਛੀ ਪੰਖੇਰੂਆਂ
ਦਾ ਵੀ ਕੋਈ
ਟਿਕਾਣਾ ਏਂ ਅੱਜ
ਏਥੇ ਕੱਲ ਕਿਤੇ ਹੋਰ ...।
ਇਹ ਇਥੇ ਆਪਣਾ ਘਰ
ਬਣਾਉਂਣਗੀਆਂ ਤੇ ਬੱਚੇ ਪਾਲ ਕੇ
ਖੌਰੇ ਕਿਥੇ
ਉਡ-ਪੁੱਡ ਜਾਣਗੀਆਂ।
ਮੈਨੂੰ ਤੇ ਲਗਦੈ
ਇਸ ਜਗ੍ਰਾਂ ਨਾਲ ਇਹਨਾਂ ਦਾ ਮੋਹ ਹੋ ਗਿਐ ਜਿਹੜਾ
ਬਾਰ ਬਾਰ ਇਥੇ
ਕੱਖ ਕੱਠੇ ਕਰਦੀਆਂ ਨੇ।
ਰਹਿਣ ਦੇ ਮੇਰੀ
ਧੀ,
ਇਹ ਵੀ ਤੇਰੀ ਈ ਜਾਤ ਦੀਆਂ
ਨੇ ਕੁੜੀਆਂ
ਤੇ ਚਿੜੀਆਂ ਦੀ
ਜਾਤ ਇਕ ਏ।"
ਪਰ ਉਸ ਨੇ ਫਿਰ
ਗੁੱਸੇ ਵਿੱਚ ਇਹ ਕਹਿ ਕੇ ਕੱਖ ਖਿਚ ਕੇ ਬਾਹਰ ਸੁੱਟ
ਦਿੱਤੇ ਕੇ ਉਸ
ਨੂੰ ਰੋਜ ਦਾ ਸਿਆਪਾ ਕਰਨਾ ਪੈਂਦਾ ਏ।
ਕੋਈ ਆਇਆ ਗਿਆ
ਵੇਖੇਗਾ ਤਾਂ ਕੀ ਕਹੇਗਾ।
ਇਕ ਵਾਰ ਫਿਰ ਚਿੜੀਆਂ
ਦੁਆਰਾ ਇਕੱਠੇ ਕੀਤੇ ਕੱਖ ਤੀਲਾ ਤੀਲਾ ਹੋ ਗਏ।
ਅਗਲੀ ਤੁਪਿਹਰ ਜਦ
ਉਹ
ਸਕੂਲੋਂ ਪਰਤੀ ਤਾਂ
ਚਿੜੀਆਂ ਨੇ ਫਿਰ ਕਿਨੇ ਸਾਰੇ ਘਾਅ ਫੂਸ ਤੇ ਪਰਾਲੀ ਦੇ ਤੀਲੇ ਇਕੱਠੇ ਕਰ ਰੱਖੇ
ਸੀ।
ਕੁਝ ਤਾਂ ਗਾਰਡਰ ਦੇ ਉੱਤੇ
ਤੇ ਕੁਝ ਗਾਡਰ ਨਾਲ ਲਮਕਦੇ ਪਏ ਸਨ।
ਉਸਨੂੰ ਇਹ ਵੇਖ
ਕੇ ਪਹਿਲਾਂ
ਤਾਂ ਬੜਾ ਗੁੱਸਾ
ਆਇਆ,
ਪਰ ਫਿਰ ਅਗਲੇ ਹੀ ਪਲ ਉਸ
ਦੇ ਬੁੱਲ੍ਹਾਂ ਵਿੱਚ ਹਲਕੀ ਜਿਹੀ ਮੁਸਕਾਨ ਫੈਲ
ਗਈ।
ਉਸ ਨੇ ਅੱਜ ਕੱਖ
ਖਿੱਚ ਕੇ ਬਾਹਰ ਨਈਂ ਸੁੱਟੇ ਸਗੋਂ ਗਾਡਰ ਤੋਂ ਹੇਠਾਂ ਲਮਕਦੇ ਕੱਖਾਂ ਨੂੰ ਵੀ
ਆਲ੍ਹਣੇ ਵਿੱਚ ਟਿਕਾ ਦਿੱਤਾ।
ਪਤਾ ਨਈਂ ਇਹ
ਬਦਲਾਓ ਕਿਸ ਦੀ ਪ੍ਰੇਰਣਾ ਸਦਕਾ ਸੀ।
ਮਾਂ ਦੇ ਸਮਝਾਉਂਣ
ਕਰਕੇ ਜਾਂ ਉਸ ਦੀ
ਆਪਣੀ ਨਿਜੀ ਯਥਾ ਸ਼ਕਤੀ ਦੇ ਬਦਲਾਓ ਦਾ ੳਰਤਾਰਓ ਸੀ।
ਉਸ ਨੂੰ ਚਿੜੀਆਂ
ਨਾਲ ਮੋਹ
ਹੋ ਗਿਆ।
ਹੁਣ ਉਹ ਨਿਤ ਭੁੰਝੇ ਡਿੱਗੇ ਕੱਖਾਂ ਨੂੰ ਚਿੜੀਆਂ ਦੇ ਆਲ੍ਹਣੇ ਵਿੱਚ ਟਿਕਾ ਦਿੰਦੀ।
ਦਿਨਾ
ਵਿੱਚ ਚਿੜੀਆਂ ਦਾ
ਘਰ ਵੱਡਾ ਹੁੰਦਾ ਗਿਆ ਤੇ ਫਿਰ ਪਤਾ ਨਹੀਂ ਚਿੜੀਆਂ ਨੇ ਆਪਣੀਆਂ ਕਿਨੀਆਂ
ਪੀੜ੍ਹੀਆਂ ਉਥੇ
ਪਾਲੀਆਂ।
ਕਦੀ ਕਦੀ ਤਾਂ
ਕਈਂ ਕਈਂ ਚਿਰ ਆਲ੍ਹਣਾ ਖਾਲੀ ਪਿਆ ਰਹਿੰਦਾ ਤੇ ਫਿਰ ਪਤਾ
ਨਹੀ ਚਿੜੀਆਂ ਕਿਧਰੋਂ ਆਉਂਦੀਆਂ ਤੇ ਆਲ੍ਹਣੇ ਦੇ ਕੱਖਾਂ ਨੂੰ ਸਵਾਰੇ ਕਰਕੇ ਆਂਡੇ
ਦਿੰਦੀਆਂ ।
ਇਹ
ਸਿਲਸਿਲਾ
ਬਾ-ਦਸਤੂਰ ਜਾਰੀ ਰਿਹਾ।
ਮਨਪ੍ਰੀਤ ਹੁਣ ਜਵਾਨ ਹੋ
ਗਈ ਏ।
ਚਿੜੀਆਂ ਉਸ ਦੀਆਂ ਪੱਕੀਆਂ
ਸਹੇਲੀਆਂ ਨੇ ਹੁਣ
ਪਤਾ ਨਹੀਂ ਇਹ ਓਹੋ ਚਿੜੀਆਂ ਨੇ,
ਜਿਨਾਂ ਦੇ
ਆਲ੍ਹਣੇ ਚੋਂ ਡਿਗੇ ਕੱਖਾਂ ਤੋਂ ਉਸ
ਨੂੰ ਖਿਝ ਚੜਦੀ
ਸੀ ਤੇ ਜਾਂ ਫਿਰ ਉਹਨਾਂ ਦੇ ਵੰਸ ਚੋਂ ਉਨਾ ਦੇ ਪੋਤੇ ਪੋਤਰੀਆਂ।
ਉਸ ਨੂੰ ਸਾਰੀਆਂ
ਚਿੜੀਆਂ ਓਸ
ਤਰ੍ਹਾਂ ਦੀਆਂ ਲਗਦੀਆਂ,
ਜਿਸ ਤਰ੍ਹਾਂ
ਦੀਆਂ ਚਿੜੀਆਂ ਨੇ ਆਲ੍ਹਣਾਂ ਬਣਾਉਂਣਾ ਸੁਰੂ
ਕੀਤਾ ਸੀ।
ਭੋਲੀਆਂ ਜਿਹੀਆਂ
ਚੀਂ ਚੀਂ ਕਰਦੀਆਂ ਕੁੜੀਆਂ ੳਰਗੀਆਂ।
ਉਹ ਜਦੋਂ ਆਪਣੇ
ਦਾਜ ਲਈ ਚਾਦਰਾਂ,
ਗਲੀਚੇ ਤੇ ਫੁਲਕਾਰੀਆਂ
ਉਤੇ ਕਸ਼ੀਦਾ ਪਈ ਕੱਢਦੀ ਹੁੰਦੀ ਤਾਂ ਉਹ ਉਸ ਦੇ ਆਸ ਪਾਸ ਚੋਗਾ ਚੁਗਦੀਆਂ
ਰਹਿੰਦੀਆਂ ।
ਮਨਪ੍ਰੀਤ ਦੀ ਮਾਂ
ਨੇ ਉਸ ਦੇ ਵਿਆਹ ਲਈ ਸਾਰਾ ਦਾਜ ਤਿਆਰ ਕਰ ਰੱਖਿਆ ਸੀ ਅਤੇ ਕੁਝ
ਮਹੀਨਿਆਂ ਵਿੱਚ
ਉਸ ਦੀ ਚੋਗ ਕਿਤੇ ਹੋਰ ਖਲਾਰੇ ਜਾਣ ਦੀ ਤਿਆਰੀ ਹੋ ਰਹੀ ਏ।
ਉਹ ਵੀ ਆਪਣੇ
ਵਿਆਹ ਲਈ
ਕੁਝ ਬਚੀਆਂ
ਰਜਾਈਟਾ ਨਗੰਦਣ,
ਖੇਸਾਂ ਦੇ ਡੋਰੇ ਵੱਟਣ ਤੇ
ਚੁੰਨੀਆਂ ਨੂੰ ਗੋਟੇ ਲਾਉਣ ਵਿੱਚ ਮਸਰੂਫ
ਰਹਿੰਦੀ।
ਉਹ ਕਈ ਵਾਰ ਡੂੰਘੀ ਸੋਚ
ਵਿੱਚ ਗਵਾਚੀ ਆਪਣੇ ਤੇ ਚਿੜੀਆਂ ਬਾਰੇ ਸੋਚਦੀ ਰਿਹੰਦੀ।
"ਜੇ
ਮੈ ਇੱਥੇ ਨਾ ਰਹੀ
ਤਾਂ ਕੀ ਚਿੜੀਆਂ ਉਦਾਸ ਹੋ ਜਾਣਗੀਆਂ...?
ਕੀ ਉਹ ਮੈਨੂੰ
ਲੱਭਣ ਲਈ ਮੇਰੇ ਸਹੁਰੇ
ਪਿੰਡ
ਜਾਣਗੀਆਂ....?
ਕੀ ਉਹ ਮੈਨੂੰ ਦੇਰ ਨਾਲ
ਇੱਥੇ ਆਈ ਨੂੰ ਪਹਿਚਾਣ ਸਕਣਗੀਆਂ....?"
ਉਹ ਸੋਚਦੀ
ਇਹ ਚਿੜੀਆਂ ਇਥੋਂ
ਚਲੀਆਂ ਕਿਉਂ ਨਈਂ ਜਾਂਦੀਆਂ... ਕਿਉਂ ਆਈਆਂ ਨੇ ਮੈਨੂੰ ਤੰਗ ਕਰਨ...! ਸੋਚਾਂ
ਵਿੱਚ ਡੁੱਬੀ
ਮਨਪ੍ਰੀਤ ਨੂੰ ਉਸ ਦੀ ਮਾਂ ਆਣ ਕੇ ਹਲੂਣਦੀ,
"ਕੀ ਸੋਚਦੀ ਏਂ
ਪੁੱਤ।"
"ਕੁੱਝ
ਨਹੀਂ
...ਬਸ
ਚਿੜੀਆਂ ...?"
ਉਹ ਕਿਹੰਦੀ ਕਹਿੰਦੀ ਰੁਕ
ਜਾਂਦੀ।
"ਤੂੰ
ਤੇ ਝੱਲੀ ਏ ਚਿੜੀਆਂ ਨੂੰ ਲੈ
ਕੇ ਦੁਖੀ ਹੋਈ
ਜਾਂਦੀ ਏਂ,
ਇਨਾਂ ਦਾ ਕੀ ਏ ਅੱਜ ਇੱਥੇ
ਕੱਲ ਕਿਤੇ ਹੋਰ ਚੋਗਾ ਪਈਆਂ ਚੁਗਣਗੀਆਂ
।
ਇਹ
ਵੀ ਤੇਰੀਆਂ ਹੀ
ਭੈਣਾਂ ਨੇ,
ਕੁੜੀਆਂ ਤੇ ਚਿੜੀਆਂ ਦੀ
ਤਾਂ ਕਿਸਮਤ ਵਿੱਚ ਈ ਵਿਯੋਗ ਲਿਖਿਆ ਏ।
ਪਹਿਲਾਂ ਮਾਪਿਆਂ
ਦਾ ਤੇ ਫਿਰ ਧੀਆਂ ਦਾ।"
ਮਾਂ ਦਾ ਬੋਲਦੀ
ਦਾ ਗਚ ਭਰ ਆਇਆ ਤੇ ਉਸ ਦੇ ਹੰਝੂ ਛਲਕ
ਪਏ।
ਜਿਉਂ ਜਿਉਂ ਮਨਪ੍ਰੀਤ ਦੇ
ਵਿਆਹ ਦੇ ਦਿਨ ਨੇੜੇ ਆਉਂਦੇ ਗਏ ਤਿਉਂ ਤਿਉਂ ਉਸ ਦਾ ਚਿੜੀਆਂ
ਪ੍ਰਤੀ ਪਿਆਰ ਤੇ
ਮੋਹ ਹੋਰ ੳਧਦਾ ਗਿਆ।
ਉਹ ਵਾਰ-ਵਾਰ
ਉਹਨਾ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੀ ਤੇ
ਫਿਰ ਆਪੇ ਹੀ ਬੋਲ
ਪੈਦੀ, "ਮੈਂ
ਇਨ੍ਹਾਂ ਨੂੰ ਆਪਣੇ ਨਾਲ ਲੈ ਚੱਲਾਂਗੀ।"
ਉਨੀਂ ਦਿਨੀਂ ਤਕਰੀਬਨ
ਰੋਜ਼ ਮੀਂਹ ਪੈਣ
ਲੱਗੇ।
ਨਿੱਤ ਦਿਨ ਹਨੇਰ ਝੱਖੜ
ਆਉਂਣ ਲੱਗੇ।
ਦਰਖਤ ਧਰਤੀ ਨੂੰ
ਲੱਗ ਲੱਗ ਜਾਂਦੇ ਤੇ
ਕਈ ਤੇ ਹਨੇਰੀ
ਅੱਗੇ ਟਿਕ ਨਾ ਸਕੇ।
ਮੀਂਹ ਏਨਾ ਜ਼ੋਰ
ਦਾ ਸੀ ਕੇ ਬਰਾਂਡੇ ਤੋਂ ਅੱਗੇ ਅੰਦਰਾਂ ਤੱਕ
ਫੰਡ ਵੱਜ-ਵੱਜ
ਜਾਵੇ।
ਹਨੇਰ-ਘੁੱਪ ਹੋ ਗਿਆ ਕੱਖ
ਨਜ਼ਰੀ ਨਾ ਆਵੇ
। ਕਰੀਬ ਦਸ ਦਿਲ
ਮੀਂਹ ਪੈਦਾ ਰਿਹਾ
ਤੇ ਉਸ ਦਿਨ ਵੀ
ਪੂਰੀ ਰਾਤ ਮੀਂਹ ਪੈਂਦਾ ਰਿਹਾ।
ਅੱਧੀ ਰਾਤ ਲੋਕ
ਪਿੰਡ ਦੇ ਆਸ ਪਾਸ ਦੇ ਡੇਰਿਆਂ
ਵਾਲਿਆਂ ਨੂੰ
ਅਵਾਜਾਂ ਪਏ ਮਾਰਨ ਲੱਗੇ।
" ਹੜ ਆ ਗਿਆ ਹੜ"
ਪਾਣੀ ਦੇਖਦਿਆਂ ਦੇਖਦਿਆਂ ਲੋਕਾਂ ਦੇ
ਘਰਾਂ ਵਿੱਚ ਆ
ਵੜਿਆ ।
ਡੇਰਿਆਂ ਤੋਂ ਲੰਘਦੀ ਸੜਕ
ਟੁੱਟਣ ਦੀ ਦੇਰ ਸੀ ਕਿ ਪਾਣੀ ਠਾਠਾਂ ਮਾਰਦਾ ਆ
ਚੜਿਆ।
ਸਭ ਕੁਝ ਧਰਿਆ
ਧਰਾਇਆ ਰਹਿ ਗਿਆ।
ਬਸ ਲੋਕਾਂ ਨੇ
ਡੰਗਰਾਂ ਦੇ ਗਲਾਂ ਦੇ ਰੱਸੇ ਤੇ ਸੰਗਲ ਹੀ
ਮਸਾਂ ਖੋਲੇ
।
ਜਿਨਾ ਪਸ਼ੂਆਂ ਦੇ ਰੱਸੇ
ਨਾ ਵੱਡੇ ਗਏ ਉਹ ਕਿਲਿਆਂ ਤੇ ਬੱਝੇ ਹੀ ਗੋਤੇ ਖਾਣ ਲੱਗੇ।
ਲੋਕ ਤਰਪਾਲਾਂ ਲੈ
ਘਰਾਂ ਦੀਆਂ ਛੱਤਾਂ ਤੇ ਆ ਚੜੇ।
ਮੀਂਹ ਹਟਣ ਤੋਂ ਬਾਅਦ ਦਿਨ ਚੜੇ ਦੀ ਲੋਅ ਲੱਗਣ
ਤੱਕ ਸਭ ਕੁਝ
ਤਬਾਹ ਹੋ ਚੁੱਕਾ ਸੀ।
ਪਾਣੀ ਘਰਾਂ ਦੀਆਂ
ਕੰਧਾ ਦੇ ਉਪਰ ਤੱਕ ਆ ਪਹੁੰਚਾ ਸੀ।
ਲੋਕਾਂ
ਦਾ ਸਮਾਨ,
ਆਟਾ,
ਕਣਕ,
ਚੌਲ,
ਕੱਪੜੇ,
ਬਿਸਤਰੇ ਸਭ ਕੁਝ
ਪਾਣੀ ਵਿੱਚ ਡੁੱਬ ਗਿਆ।
ਮਨਪ੍ਰੀਤ ਦਾ
ਰੀਝਾਂ ਨਾਲ
ਬਣਾਇਆ ਦਾਜ,
ਫੁਲਕਾਰੀਆਂ ਤੇ ਪਤਾ ਨਈਂ
ਕੀ ਕੀ।
ਜਦੋਂ ਚੰਗੀ ਤਰਾਂ
ਸਵੇਰਾ ਹੋਇਆ
ਤਾਂ ਉਸ ਨੇ ਛੱਤ
ਤੋ ਹੇਠਾਂ ਵਿਹੜੇ ਵੱਲ ਤੱਕਿਆ।
ਸਾਰੇ ਘਰ ਵਿੱਚ
ਪਾਣੀ ਹੀ ਪਾਣੀ ਸੀ।
ਉਸ ਨੂੰ
ਆਪਣੇ ਰੀਝਾਂ ਨਾਲ
ਬਣਾਏ ਦਾਜ ਦਾ ਖਿਆਲ ਆਇਆ,
ਫੁਲਕਾਰੀਆਂ ਤੇ
ਕੱਢੇ ਫੁੱਲ,
ਚੰਨੀਆਂ ਨੂੰ ਲਾਏ
ਗੋਟੇ,
ਨਵੇਂ ਰੂੰ ਦੀਆਂ
ਨਗੰਦੀਆਂ ਰਜਾਈਆਂ ਤੇ ਤਲਾਈਆਂ,
ਰੰਗ ਬਰੰਗੀਆਂ
ਪੱਖੀਆਂਠ ਰੇਸ਼ਮ ਦੇ ਸੂਟ,
ਹੁਣ ਤੱਕ ਤਾਂ ਸਭ
ਗੰਦੇ ਪਾਣੀ ਵਿੱਚ ਰੰਗਿਆ ਗਿਆ ਸੀ।
ਫਿਰ ਅਚਾਨਕ ਉਸ ਦੀ ਨਜ਼ਰ ਹਵੇਲੀ ਦੀ ਕੰਧ
ਦੀਆਂ ਉਪਰਲੀਆਂ
ਇੱਟਾਂ ਨਾਲ ਛੂੰਹਦੇ ਪਾਣੀ ਤੇ ਪਈ।
ਬਰਾਂਡੇ ਦੀ
ਬਾਰਲੀ ਕੰਧ ਦੀ ਨੁੱਕਰ ਨਾਲ ਕੁਝ
ਮੋਈਆਂ ਹੋਈਆਂ
ਚਿੜੀਆਂ ਤੈਰ ਰਹੀਆਂ ਸਨ।
ਉਸ ਨੇ ਬੜੀ ਜ਼ੋਰ
ਦੀ ਚੀਕ ਮਾਰੀ ਤੇ ਬੋਲੀ, "ਹਾਏ..!
ਮਾਂ
ਮੇਰੀਆਂ ਭੈਣਾਂ।"
*******
ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇੰਸਟੀਚਿਊਟ
ਫਤਿਹਗੜ ਚੂੜੀਆਂ
98720-14321
(28
ਫਰਵਰੀ 2007) ਯੂਨੀਕੋਡ
****
ਰੋਜ਼ੀ ਸਿੰਘ, (ਫਤਿਹਗੜ
ਚੂੜੀਆਂ, ਪੰਜਾਬ) ਦੀ 'ਲਿਖਾਰੀ' ਵਿਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਲਾਚਾਰੀ ਦੇ ਪਰਛਾਵੇਂ
ਦੋ ਗੁੱਤਾਂ
ਪਾਪਾਂ-ਸਰਾਪਾਂ ਦੀ ਦੁਮੇਲ
‘ਤੇ