-ਕਹਾਣੀਆਂ-

 ਛਪ ਰਹੀ ਪੁਸਤਕ 'ਖੇੜੇ ਦਾ ਸਿਰਨਾਵਾਂ' ਵਿੱਚੋਂ ਕਹਾਣੀ:

ਰਬੜ ਦੀਆਂ ਗੋਲੀਆਂ

ਲੇਖਕ--? 

     
 

                                                  

     ਕਿੱਲਾ ਤੁੜਾ ਕੇ ਦੌੜੀ ਅਲਕ ਵਿਛੇਰੀ ਵਾਂਗ ਵਾਹੋ-ਦਾਈ ਬੇ ਮੰਜਲੀ ਬੇਮੁਹਾਰੀ, ਮੂੰਹ ਤੇ ਤਲਖ਼ੀ ਭਰੇ ਡੋਰੇ ਲਟਕਾਈ ਉਹ ਡਮੋਰਗਿਨ ਚੌਂਕ ਚ ਜਾ ਕੇ ਰੁਕੀਆਸੇ ਪਾਸੇ ਹਾਰੀਆਂ ਹੋਈਆਂ ਉਦਾਸ ਨਜ਼ਰਾਂ ਦੁੜ੍ਹਾਈ ਉਹ ਖੰਭੇ ਨਾਲ ਲੱਗਾ ਪੈਦਲ ਤੁਰਨ ਦੇ ਸੰਕੇਤ ਵਾਲਾ ਬਟਨ ਨੱਪ ਕੇ ਖਲੋ ਗਈ

     ਪਰਸ ਵਿੱਚੋਂ ਸੈੱਲ ਫੋਨ ਟੋਲਿਆ... ਗਾਇਬ ਸੀਚਾਬੀਆਂ ਦਾ ਗੁੱਛਾ ਵੀ ਕੱਢ ਲਿਆ ਸੀ ਖੌਰੇ ਉਸ ਨੇਉਹ ਨਿਹੱਥੀ ਸੀ ਬਿਲਕੁਲਸਾਹਮਣੇ ਖੰਭੇ ਤੇ ਮਨੁੱਖੀ ਆਕਾਰ ਦਾ ਨੀਲਾ ਚਿੱਟਾ ਨਿਸ਼ਾਨ ਉਜਾਗਰ ਹੋਇਆ ਪਰ ਉਹ ਉਥੇ ਖੜੀ ਇੱਧਰ ਉੱਧਰ ਘੋਖਦੀ ਰਹੀ ਜਿਵੇਂ ਕਿਸੇ ਦੀ ਇੰਤਜ਼ਾਰ ਕਰ ਰਹੀ ਹੋਵੇਡਰੀ ਘਬਰਾਈ ਉਹ ਸੜਕ ਦੇ ਕਿਨਾਰੇ ਚੱਲਦੀ ਪਾਗਲਾਂ ਵਾਂਗ ਸ਼ੋਰ ਮਚਾਉਣ ਲੱਗੀਉਸ ਨੇ ਖੜ੍ਹੋ ਕੇ ਪਿੱਛੇ ਵੇਖਿਆਕੋਈ ਨਹੀਂ ਸੀ... ਨਾ ਕੋਈ ਮਨਾਉਣ ਵਾਲਾ... ਨਾ ਕੋਈ ਡਰਾਉਣ ਵਾਲਾਇਕੇਰਾਂ ਬਲਾ ਟਲ ਗਈ ਸੀ

     ਉਸ ਦੇ ਅੰਦਰਲਾ ਭਿਆਨਕ ਡਰਾਉਣਾ ਭਰਮ-ਜਾਲ ਉਸ ਨੂੰ ਭੈਭੀਤ ਕਰ ਰਿਹਾ ਸੀ

     'ਲੰਡਰ ਲਫੰਡਰ ਬਦਕਾਰ...ਚੁੜੇਲ ਕਮਜਾਤ! ਇਹਨੂੰ ਨਹੀਂ... ਮੈਂ ਤੈਨੂੰ ਕੱਢੂੰ ਵਦਾਣ ਜਿੰਨੇ ਭਾਰੇ ਸੁੰਦਰ ਵਿਸ਼ੇਸ਼ਣ ਉਸ ਦੇ ਪਿੱਛੇ ਮੌਰਾਂ ਤੇ ਢੀਮਾਂ ਵਾਗ ਵੱਜਦੇ ਰਹੇ

     ਰੋਗਰ ਦੇ ਹੱਥ ਦਾ ਲਹਿਰਾਉਂਦਾ ਛੁਰਾ ਉਸ ਦੀ ਪਿੱਠ ਚ ਡੰਗ ਮਾਰਨ ਲਈ ਉਠਿਆ ਮੀਜ਼ਾਈਲ ਵਾਂਗ ਉਸ ਦਾ ਪਿੱਛਾ ਕਰ ਰਿਹਾ ਸੀ

     ਨਾਲੇ ਚੋਰ ਨਾਲੇ ਚਤੁਰ! ਕਿੰਨਾ ਜਾਲਮ! ਅੱਖੜ ਜਿਹਾ ਬੇਯਕੀਨਾ ਸੁਭਾਅ ਹੈ ਇਸਦਾ, ਘੜੀ ਚ ਤੋਲਾ ਘੜੀ ਚ ਮਾਸਾ! ਪੰਜਾਬ ਤੋਂ ਲਿਆਂਦਾ ਮੇਰਾ ਵਰੀ ਵਾਲਾ ਸਾਰਾ ਗਹਿਣਾ ਗੱਟਾ ਖਾ ਪੀ ਕੇ ਹਜ਼ਮ ਕਰ ਗਿਆ ਕਰੈਡਿਟ ਕਾਰਡ ਮੇਰਾ ਘਸਾ ਘਸਾ ਕੇ ਸਿਰੇ ਲਾ ਛੱਡਿਆਮੈਨੂੰ ਖੁੱਡੇ ਲਾਉਣ ਦੇ ਯਤਨਾਂ ਚ ਹਰ ਪਲ ਆਢਾ ਲਾਈ ਰੱਖਦਾਆਵਾਰਾ ਜੇਹਿਆਂ ਗੋਰਿਆਂ ਨੂੰ ਢਾਣੀ ਬਣਾ ਕੇ ਘਰ ਬਿਠਾ ਲੈਂਦਾ ਜਿਵੇਂ ਕੋਈ  ਪੱਬ ਹੋਵੇਮੈਂ ਸਾਰਾ ਦਿਨ ਕੰਮ ਕਰਦੀ ਧੱਕੇ ਖਾਂਦੀ ਰਹਿੰਦੀ ਤੇ ਘਰ ਆ ਕੇ ਇਨ੍ਹਾਂ ਚੌਰਿਆਂ ਨੇ ਮੇਰੇ ਗੋਚਰਾ ਜੂਠੇ ਭਾਂਡਿਆਂ ਦਾ ਟੋਕਰਾ ਜਮ੍ਹਾਂ ਕਰ ਰੱਖਿਆ ਹੁੰਦਾ

     ਕੈਲੇਫੋਰਨੀਆਂ ਦੀ ਵਿਸ਼ਾਲ ਸ਼ੇਵਰ ਲੇਕ ਦੀ ਸੈਰ ਕਰਾਉਣ ਲੈ ਗਿਆਉਥੇ ਸਮੁੰਦਰ ਜਿੱਡੇ ਲੰਮੇ ਚੌੜੇ ਛੱਪੜ ਜਿਹੇ ਵਿੱਚ ਪੰਜਾਹ ਡਾਲਰ ਘੰਟੇ ਦੇ ਹਿਸਾਬ ਕਿਰਾਏ ਦਾ ਸਕੂਟਰ ਲੈ ਮੈਨੂੰ ਪਿੱਛੇ ਬਿਠਾ ਕੇ ਠਿੱਲ੍ਹ ਪਿਆਮੇਰੀ ਜਾਨ ਤਰਾਸ ਤਰਾਸ ਕਰਨ ਲੱਗੀਕਈ ਕਿਸਮ ਦੇ ਛੋਟੇ ਫੈਰੀ ਜਹਾਜ਼, ਸੁਹਾਗ ਪਲੰਘ ਵਾਂਗ ਸ਼ਿੰਗਾਰੇ ਲੱਕਜਰੀ ਹਾਊਸ ਬੋਟ, ਸ਼ਿਕਾਰੇ, ਪੈਰਾਂ ਵਾਲੀਆਂ, ਹੜ੍ਹਾਂ ਵਾਲੀਆਂ ਚੱਪੂ ਵਾਲੀਆਂ ਤੇ ਮੋਟਰ ਬੇੜੀਆਂ ਵੱਡੀ ਸਾਰੀ ਝੀਲ ਦਾ ਕਾਲਜਾ ਵਲੂੰਧਰ ਰਹੇ ਸਨਸਾਡੇ ਵਰਗੇ ਹੋਰ ਕਈ ਵਿਆਹੇ ਅਣਵਿਆਹੇ ਜੋੜੇ ਹਨੀਮੂਨ ਮਨਾਉਣ ਲਈ ਜਿੰਦਗੀ ਦੇ ਰੰਗਲੇ ਸੁਪਨੇ ਪੱਲੇ ਬੰਨ੍ਹ ਕੇ ਇਕ ਦੂਸਰੇ ਤੋਂ ਮੂਹਰੇ ਭੀੜ ਭੜਕੇ ਵਿੱਚ ਸ਼ਾਮਲ ਸਨ

     'ਵੇਖਿਆ ਸਵੀਟੀ! ਕਿੰਨਾ ਸੁੰਦਰ ਦਿਲਕਸ਼ ਹੁਸੀਨ ਨਜ਼ਾਰਾ! ਮੇਰਾ ਦਿਲ ਕਰਦਾ ਹੈ ਆਪਾਂ ਦੋਨੋਂ ਇੱਥੇ ਹੀ ਇਸ ਕੁਦਰਤ ਦੀ ਗੋਦ ਵਿੱਚ ਸਮਾ ਜਾਈਏ ਪਿੱਛੇ ਨੂੰ ਮੂੰਹ ਕਰਕੇ ਮੈਨੂੰ ਪੁਚਕਾਰਨ ਲੱਗਾ

     ਪਾਣੀ ਤੇ ਗੋਲੀ ਵਾਂਗ ਤੇਜ ਦੌੜਦਾ ਸਕੂਟਰ! ਮੇਰੀ ਜਾਨ ਤੋੜ ਰਿਹਾ ਸੀ

     'ਸੁੱਖੀ-ਸਾਂਦੀ ਕੋਈ ਚੰਗਾ ਵਰ ਮੰਗੋ ਸਰਸਵਤੀ ਮਾਤਾ ਕੋਲੋਂ!ਮੈਂ ਨਿਹੋਰੇ ਜਿਹੇ ਨਾਲ ਉਸ ਦੀ ਮਣਸਾ ਝਟਕ ਦਿੱਤੀਅਥਾਹ ਡੂੰਘੇ ਨੀਲੇ ਪਾਣੀਆਂ ਦੀ ਹਿੱਕ ਲਿਤਾੜਦੀ ਸਕੂਟਰ ਦੀ ਤੇਜ ਰਫ਼ਤਾਰ ਡੱਕੋ ਡੋਲੇ ਖਾਣ ਲੱਗੀਉਹ ਆਪ ਹੀ ਸ਼ਰਾਬੀ ਚਾਲਕ ਵਾਂਗ ਕਦੇ ਬਹੁਤ ਟੇਢਾ ਕਰ ਦਿੰਦਾ ਕਦੇ ਸਿੱਧਾ ਕਰਦਾ ਝਕਾਨੀਆਂ ਜਿਹੀਆਂ ਮਾਰਨ ਲੱਗਾਮੈਂ ਚੀਕਦੀ ਚਲਾਉਂਦੀ ਉਸ ਨੂੰ ਚੰਬੜ ਗਈ ਪਰ ਉਹ ਹੱਸਦਾ ਹੱਸਦਾ ਚਾਮ੍ਹਲ ਰਿਹਾ ਸੀਫਿਰ ਇਕ ਜੋਰ ਦੀ ਝਟਕਾ ਜਿਹਾ ਮਾਰ ਕੇ ਮੋੜ ਕੱਟਦਾ ਮੈਨੂੰ ਥੱਲੇ ਪਾਣੀ ਵਿੱਚ ਸੁੱਟ ਦਿੱਤਾਮੈਂ ਡੁਬਕੀਆਂ ਲੈਂਦੀ ਲਾਈਫ਼ ਜੈਕਟ ਦੇ ਸਹਾਰੇ ਖੜੀ ਹੋ ਕੇ ਹੱਥ ਮਾਰਦੀ ਤਰਲੇ ਕੱਢਣ ਲੱਗੀ

     'ਤੂੰ ਗਲਤ ਸਮਝਿਆਂ ਰਾਣੀ! ਮੇਰਾ ਮਤਲਬ ਸੀ ਕਿ ਪਿੱਛੋਂ ਪੈਸੇ ਮੰਗਵਾ ਕੇ ਇੱਥੇ ਸੁੰਦਰ ਮਕਾਨ ਖ਼ਰੀਦ ਲਈਏ ਕੁਦਰਤ ਦੀ ਸੁੰਦਰ ਵਾਦੀ ਵਿੱਚਇਥੇ ਹੀ ਸਾਡੇ ਗਲੋਰੀ ਤੇ ਰੋਨੀ ਜਨਮ ਲੈਣ ਗੇ, ਇਹਨਾਂ ਸ੍ਵਰਗਾਂ ਵਿੱਚ ਜਵਾਨੀ ਚੜ੍ਹਨ ਗੇ. ਵੱਡੇ ਹੋਣਗੇ ਤੇ ਕੁਦਰਤ ਰਾਣੀ ਦੀ ਗੋਦ ਚ ਐਸ਼ ਕਰਨਗੇ ਖੂਹ ਚ ਡਿੱਗੇ ਝੋਟੇ ਨੂੰ ਨੱਥ ਪਾਉਣ ਵਾਂਗ ਉਹ ਮੇਰੇ ਉਦਾਲੇ ਲਾਵਾਂ ਲੈਂਦਾ ਅੜਾਉਣੀਆਂ ਪੁਗਾਉਣ ਲੱਗਾ

     'ਹਾਂ ਹਾਂ ਲੈ ਲਵਾਂ ਗੇ ਮੈਨੂੰ ਬਾਹਰ ਕੱਢ ਇੱਕ ਵੇਰਾਂ, ਜੋ ਕਹੇਂ ਮੈਂ ਤੇਰੀ ਈਨ ਮੰਨਾਂ ਗੀ ਮੈਂ ਤਰਲੇ ਵਾਸਤੇ ਪਾਏ ਤੇ ਉਹ ਸ਼ਰਮਿੰਦਿਆਂ ਵਾਗ ਹੱਸਦਾ ਮੇਰੀ ਬਾਂਹ ਫੜ ਕੇ ਖਿੱਚਣ ਲੱਗਾਮੇਰਾ ਸਾਹ ਸੱਤ ਖ਼ਤਮ ਹੋਣ ਦੇ ਕਿਨਾਰੇ ਸੀ

     ਡੁੱਬਦੀ ਵੇਖ ਕੇ ਖ਼ਤਰੇ ਦੀ ਘੰਟੀ ਵਜਾਉਂਦੇ ਝੀਲ ਦੇ ਲਾਈਫ਼ ਗਾਰਡ ਮੇਰੀ ਮਦਦ ਲਈ ਟੀਅਅਅ....ਕਰਦੀ ਮੋਟਰ ਬੋਟ ਲੈ ਕੇ ਆ ਪਹੁੰਚੇਉਨ੍ਹਾਂ ਇਸ ਨੂੰ ਪਾਸੇ ਦੁਰਕਾਰ ਕੇ ਮੈਨੂੰ ਖਿੱਚ ਕੇ ਬੋਟ ਉੱਪਰ ਬਿਠਾਇਆ ਤੇ ਸਕੂਟਰ ਮੁੜ ਉਨ੍ਹਾਂ ਦੇ ਪਿੱਛੇ ਕਿਨਾਰੇ ਨੂੰ ਮੁੜਨ ਲੱਗਾਮੁੱਢਲੇ ਦਫ਼ਤਰ ਵਿਖੇ ਕਈ ਤਫ਼ਤੀਸ਼ੀ ਸਵਾਲਾਂ ਦੇ ਉੱਤਰ  ਲਿਖਵਾ ਕੇ ਖਹਿੜਾ ਛਡਵਾਇਆਉਹ ਤਾਂ ਉਥੇ ਹੀ ਫੜ੍ਹ ਕੇ ਇਸ ਨੂੰ ਜੇਲ੍ਹ ਭੇਜਣ ਲਈ ਦ੍ਰਿੜ੍ਹ ਸਨ ਪਰ ਮੇਰੇ ਹੀ ਮਨ ਮਿਹਰ ਪੈ ਗਈ ਜਾਂ ਮੱਤ ਮਾਰੀ ਗਈ ਮੇਰੀ ਸਮਝੋ... ਨਹੀਂ ਤੇ ਬੇਸ਼ੱਕ ਮੈਨੂੰ ਇਹ ਭੈੜੇ ਦਿਨ ਦੋਬਾਰਾ ਨਾ ਵੇਖਣੇ ਪੈਂਦੇਇਸ ਘਬਰਾਏ ਹੋਏ ਗਿੱਦੜ ਦੇ ਮੂੰਹੋਂ ਤਾਂ ਓਦੋਂ ਕੋਈ ਗੱਲ ਵੀ ਨਹੀਂ ਸੀ ਨਿਕਲਦੀ

 

     ਮੈਂ ਕਿਹਾ ਮੈਂ ਆਪ ਹੀ ਡਿੱਗੀ ਹਾਂ...ਇਹ ਅਚਨਚੇਤ ਹੀ ਸੀ

     ਪਿੱਛੋਂ ਪਾਪਾ ਕੋਲੋਂ ਦਸ ਲੱਖ ਮੰਗਵਾ ਲਏ, ਅਖੇ ਪੈਸੇ ਥੁੜ ਗਏ ਹਨ, ਅਸਾਂ ਆਪਣਾ ਰੈਣ-ਬਸੇਰਾ ਖਰੀਦਣਾ ਹੈਉਹ ਵੀ ਪਤਾ ਨਹੀਂ ਕਿੱਥੇ ਕਿਸ ਹੋਟਲਾਂ ਕਲੱਬਾਂ ਕੈਸੀਨੋ ਦੇ ਮੂੰਹੀਂ ਉਜਾੜ ਆਇਆਫਰੀਦਕੋਟ ਤੋਂ ਪੈਸੇ ਮੰਗਵਾ ਕੇ ਅਮਰੀਕਾ ਰਸਤੇ ਬਠਿੰਡੇ ਭੇਜਦਾ ਰਿਹਾਮਾਂ ਪਿਓ ਚਿੱਠੀਆਂ ਵਿੱਚ ਸਰਵਣ ਪੁੱਤਰ ਦੀਆਂ ਤਰੀਫ਼ਾਂ ਕਰਦੇ ਨਾ ਥੱਕਦੇ

      ਇਕ ਦਿਨ ਇਕ ਗੋਰੀ ਮਕਸੀਕਨ ਛੋਕਰੀ ਜਿਹੀ ਘਰ ਲੈ ਆਇਆ ਅਖੇ ਬੜੇ ਵੱਡੇ ਸੇਠ ਦੀ ਲੜਕੀ ਹੈ, ਮੈਨੂੰ ਕੰਮ ਦਿਵਾਉਣ ਚ ਮਦਦ ਕਰੇਗੀਪਰ ਸ਼ੁਕਰ ਹੈ! ਉਹ ਰੰਡੀ ਨਿਖਾਫਣੀ ਫੇਰ ਨਹੀਂ ਦਿਸੀਨਹੀਂ

     ਹਰ ਰੋਜ਼ ਨਵੇਂ ਨਵੇਂ ਖਾਣੇ, ਪੀਜ਼ਾ, ਪਕਵਾਨ, ਮਠਿਆਈਆਂ ਲਿਆ ਕੇ ਖਵਾਉਂਦਾ ਰਿਹਾਮੈਨੂੰ ਰੋਟੀ ਨਹੀਂ ਸੀ ਪਕੌਣ ਦਿੰਦਾ ਅਖੇ ਹੋਟਲ ਤੋਂ ਲੈ ਆਵਾਂ ਗੇ, ਤੂੰ ਐਵੇਂ ਹੱਥ ਨਾ ਲੂਹਿਆ ਕਰਬਾਅਦ ਵਿੱਚ ਖੋਖਲਾ ਭਾਂਡਾ ਭੱਜ ਗਿਆ ਕਿ ਇਹ ਬੁੱਧੂ ਤਾਂ ਹੋਟਲ ਤੇ ਭਾਂਡੇ ਮਾਂਜਦਾ ਸੀ ਤੇ ਉਥੋਂ ਦੀ ਬਚੀ ਖੁਚੀ ਜੂਠ ਮੀਠ ਰੋਜ਼ ਲਿਆ ਕੇ ਮੈਨੂੰ ਵੀ  ਬੁੱਧੂ ਬਣਾਉਂਦਾ ਰਿਹਾਉਥੋਂ ਚੋਰੀ ਛਿਪੇ ਬਰੈੱਡ ਮੱਖਣ ਖਾਂਦਾ ਫੜਿਆ ਗਿਆ, ਅਗਲਿਆਂ ਛਾਂਟੀ ਕਰ ਦਿੱਤੀ ਭੁੱਖਿਆਂ ਭੁੱਖ ਨਾ ਉੱਤਰੀ....ਦੇ ਕਥਨ ਅਨੁਸਾਰ ਇਸ ਦੀ ਭੁੱਖ ਘੱਟ ਨਾ ਹੋਈ

     ਸਟੋਰ ਵਿੱਚੋਂ ਚੋਰੀ ਸਮਾਨ ਚੁੱਕਦਾ ਕੈਮਰੇ ਨੇ ਫੜ ਲਿਆਸ਼ੌਪ ਲਿਫਟਿੰਗ ਦੇ ਜੁਰਮ ਥੱਲੇ ਦੋ ਦਿਨ ਅੰਦਰ ਰਹਿ ਕੇ ਮਸੀਂ ਜ਼ਮਾਨਤ ਹੋਈਉਸ ਦਿਨ ਇਕ ਹੋਰ ਗੋਰਾ ਯਾਰ ਮਾਈਕਲ ਇਸ ਦੇ ਨਾਲ ਸੀਉਸੇ ਨੇ ਹੀ ਕਹਿੰਦੇ ਇਸ ਦੀ ਮਦਦ ਕੀਤੀ ਤੇ ਇਸ ਦੀ ਜ਼ਮਾਨਤ ਕਰਾਈ ਸੀਘਰ ਆ ਕੇ ਸਾਰਾ ਦਿਨ ਅੰਦਰੋਂ ਕੁੰਡਾ ਮਾਰ ਕੇ ਨਾ ਜਾਣੇ ਕੀ ਜਸ਼ਨ ਕਰਦੇ, ਈਦਾਂ ਮਨਾਉਂਦੇ ਰਹੇ

      'ਤੂੰ ਸ਼ੁਕਰ ਕਰ ਤੈਨੂੰ ਸਿਟੀਜਨ ਕਾਰਡ ਦਵਾ ਦਿੱਤਾਮੈਂ ਚਾਹਾਂ ਤਾਂ ਅਜੇ ਵੀ ਕੈਂਸਲ ਕਰਵਾ ਸਕਦਾ ਹਾਂਤੈਨੂੰ ਨਹੀਂ ਪਤਾ ਅਮਰੀਕਾ ਚ ਦਸ ਸਾਲ ਬਾਦ ਪੁਰਾਣੀ ਗੱਡੀ ਸੜਕ ਤੇ ਨਹੀਂ ਚੱਲ ਸਕਦੀ ਤੇ ਇਹ ਕਬਾੜੀਆਂ ਨੂੰ ਮੁਫ਼ਤ ਹੀ ਨਹੀਂ ਸਗੋਂ ਜੇਬ ਚੋਂ ਵੀ ਡਾਲਰ ਦੇ ਕੇ ਚੁਕਾਉਣੀ ਪੈਂਦੀ ਹੈਮੈਂ ਸਾਰੀ ਉਮਰ ਤੇਰਾ ਠੇਕਾ ਨਹੀਂ ਲਿਆ ਹੋਇਆਤੇਰੇ ਏਜੰਟ ਨਾਲ ਤਾਂ ਮੇਰਾ ਦੋ ਸਾਲ ਦਾ ਕੰਟ੍ਰੈੱਕਟ ਸੀਸ਼ੁਕਰ ਕਰ ਤੇਰੇ ਸਮਝੌਤੇ ਤੋਂ ਉੱਪਰ ਏਨੇ ਸਾਲ ਲੰਘਾ ਦਿੱਤੇਮੈਂ ਗੋਰੇ ਨਾਲ ਵਿਆਹ ਕਰੌਣਾ ਹੈ ਤੂੰ ਹੁਣ ਮੇਰਾ ਖਹਿੜਾ ਛੱਡ ਮੱਥੇ ਤੀਊੜੀਆਂ ਭਰ ਕੇ ਦਿਲ ਦੀ ਭੜਾਸ ਕੱਢ ਦਿੱਤੀ

     'ਹੈ ਹੈ ਤੇਰਾ ਬੇੜਾ ਗਰਕ! ਤੈਨੂੰ ਸਬਰ ਪੈ ਜੈ! ਤੂੰ ਇੱਥੋਂ ਤੱਕ ਗਿਰ ਗਿਆ ਏਂ? ਤੈਨੂੰ ਇਹ ਨਹੀਂ ਖ਼ਬਰ! ਕਿ ਦਸ ਸਾਲ ਪੁਰਾਣਾ ਟਰੱਕ ਵੀ ਸੜਕਾਂ ਤੇ ਨਹੀਂ ਚੜ੍ਹ ਸਕਦਾਮੈਂ ਤਾਂ ਆਪਣੇ ਮਾਪਿਆ ਦੇ ਸੰਸਕਾਰਾਂ ਥੱਲੇ ਨਪੀੜੀ ਸਭ ਕੁਝ ਜਰੀ ਜਾਂਦੀ ਹਾਂਮੇਰਾ ਅਸਲੀ ਰੂਪ ਨਾ ਵੇਖ ਲਵੀਤੀਰ ਹੱਥੋਂ ਨਿਕਲਿਆ ਮੁੜ ਵਾਪਿਸ ਨਹੀਂ ਆ ਸਕਦਾਤੂੰ ਗੋਰੀ ਨੂੰ ਹੁਣ ਘਰ ਲਿਆ ਕੇ ਵੇਖੀ, ਵਿੱਚੇ ਤੈਨੂੰ ਤੇ ਵਿੱਚੇ ਉਸ ਕੁੱਤੀ ਨੂੰ ਕਿਵੇਂ ਡੱਕਰੇ ਕਰਦੀ ਆਂ ਮੈਂਪਿਛਲੇ ਦਸ ਸਾਲ ਤੈਨੂੰ ਇਹ ਕੁਹਜ ਨਹੀਂ ਦਿਸੇ? ਹੁਣ ਮੇਰਾ ਕਾਰਡ ਤੈਥੋਂ ਜਰ ਨਹੀਂ ਹੋਇਆਲੱਗਾਂ ਵਾ ਨੂੰ ਤਲਵਾਰਾਂ ਮਾਰਨਜੇ ਤੂੰ ਮੈਨੂੰ ਧਮਕੀਆਂ ਦੇਣ ਲੱਗੇਂ! ਤਾਂ ਮੈਂ ਵੀ ਉੱਪਰ ਜਾ ਕੇ ਬਿਆਨ ਦੇ ਕੇ ਤੇਰੀ ਕਰਤੂਤ ਦੱਸੂੰ ਕਿ ਇਹ ਉਗਰਵਾਦੀ ਜੇ ਭਾਰਤ ਦਾ! ਅਪਰਾਧੀ ਹੈ ਬੜਾ ਵੱਡਾਮੈਂ ਨਹੀਂ ਹਾਮੀ ਭਰਦੀ ਇਸ ਚੌਰੇ ਦੀ

     ਮਾਸੜ ਕੋਲ ਇਸ ਦੀ ਸ਼ਕਾਇਤ ਲਗਾਈਉਸ ਨੇ ਇਕ ਦੋ ਵੇਰਾਂ ਡਰਾ ਧਮਕਾ ਕੇ ਵੀ ਵੇਖ ਲਿਆ, ਪਿਆਰ ਨਾਲ ਵੀ  ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਕੁੱਤੇ ਦੀ ਪੂਛ ਵਾਂਗ ਵਿੰਗੇ ਦਾ ਵਿੰਗਾ ਹੀ ਰਿਹਾਉਸ ਅੱਗੇ ਬੋਤਲ ਲੈ ਕੇ ਬੈਠ ਗਿਆ ਤੇ ਅਸਲੀ ਮੁੱਦੇ ਤੋਂ ਪਾਸਾ ਵੱਟ ਗਿਆਮਾਸੀ ਨਾਮ੍ਹੋ ਜਿੱਦਣ ਆਈ ਸੀ, ਉਹੀ ਮਾਈਕਲ ਇਸ ਦੀ ਜੁੱਲੀ ਚ ਵੜਿਆ ਬੈਠਾ ਸੀਮਾਸੀ ਨੇ ਅੱਖੀਂ ਵੇਖ ਕੇ ਬੁਰਾ ਮਨਾਇਆ ਤੇ  ਸਮਝਾਇਆ

     'ਪੁੱਤਰ! ਜਵਾਨ ਨੂੰਹ ਧੀ ਜਦ ਘਰ ਹੋਵੇ ਅਜੇਹੇ ਬਿਗਾਨੇ ਮੁੰਡੇ ਨੂੰ ਇਸ ਤਰਾਂ ਅੰਦਰ ਨਹੀਂ ਵਾੜੀ ਦਾਘਰ ਵਿੱਚ ਹਰ ਵੇਲੇ ਰੇੜਕਾ ਚੰਗਾ ਨਹੀਂ ਹੁੰਦਾਕਲਾ ਕਲੇਸ਼ ਵੱਸੇ ਘੜਿਓਂ ਪਾਣੀ ਨੱਸੇ ਇਸ ਨੇ ਅਣਗੌਲੇ ਕਰਕੇ ਕੋਈ ਸਿਰਾ ਬੰਨਾ ਨਾ ਫੜਾਇਆ

     'ਚਲ ਪੁੱਤ ਸਬਰ ਕਰ ਜਦ ਕੋਈ ਨਿੱਕਾ ਨਿਆਣਾ ਆ ਗਿਆ, ਆਪੇ ਮੋਹ ਪੈ ਜੂ... ਸੁਧਰ ਜਾਊ ਮਾਸੀ ਦੇ ਦਿੱਤੇ ਹੌਂਸਲੇ ਨਾਲ ਮੈਂ ਹਉਕਾ ਜਿਹਾ ਭਰ ਕੇ ਰਹਿ ਗਈ

     ਮੇਰੀ ਕੰਪਨੀ ਦਾ ਜੈਕਸਨ ਮੇਰੇ ਅੰਦਰ ਸੰਨ੍ਹ ਮਾਰਦਾ, ਚੋਰੀ ਚੋਰੀ ਖੁਭਦਾ ਜਾਪਿਆ ਉਹ ਇਕ ਦੋ ਵੇਰਾਂ ਮੈਨੂੰ ਰਾਈਡ ਦਿੰਦਾ ਰਿਹਾਉਸ ਦੀ ਨਿਰਮਲ ਤੇ ਨਿਰਛਲ ਰੂਹ ਮੈਨੂੰ ਕੀਲਣ ਲੱਗੀ ਪਰ ਮੈਂ ਛੇਤੀ ਹੀ ਜਾਗ ਪਈਮੇਰੇ ਮੁਕਲਾਵੇ ਸਮੇਂ ਵਿਚੋਲੀ ਦਾ ਕੰਨ ਚ  ਸਮਝਾਇਆ ਪਹਾੜਾ ਯਾਦ ਆਇਆ

     'ਆਦਮੀ ਦੀ ਜਾਤ ਆਪਣੀ ਜ਼ਨਾਨੀ ਨੂੰ ਕਿਸੇ ਗੈਰ ਮਰਦ ਨਾਲ ਹੱਸਦੀ ਨਹੀਂ ਵੇਖ ਸਕਦੀ, ਆਪ ਭਾਵੇਂ ਜੋ ਮਰਜ਼ੀ ਕਰਦਾ ਫਿਰੇ ਮੈਂ ਹਮੇਸ਼ਾਂ ਪੱਲੇ ਬੰਨ੍ਹੀਂ ਰੱਖਿਆ

     ਮਾਂ ਪਿਉ ਦੀਆ ਪਤੀਬ੍ਰਤ ਨਸੀਹਤਾਂ ਅਨੁਸਾਰ ਮੈਂ ਕਦੇ ਸੀ ਨਾ ਕੀਤੀਗ੍ਰਹਿਸਤੀ ਜ਼ਾਬਤੇ ਦੀ ਲਛਮਣ ਰੇਖਾ ਮੈਂ ਕਦੇ ਉਲੰਘਣ ਦੀ ਜੁਰਅਤ ਨਹੀਂ ਕੀਤੀ

     ਮਾਸੀ ਜਾਣ ਲੱਗੀ ਗਲੇ ਮਿਲਦੀ ਬੜੀ ਖੁਸ਼ ਹੋਈ

     'ਹਾ ਅ ...! ਨੀਂ ਤੂੰ ਮੈਨੂੰ ਦੱਸਿਆ ਈ ਨਹੀਂ! ... ਪੁੱਤ! ਮਾਵਾਂ ਤੋਂ ਓਹਲਾ ਨਹੀਂ ਰੱਖੀਦਾਅਸੀਂ ਤਾਂ ਕਿੰਨੇ ਚਿਰ ਤੋਂ ਮੂੰਹ ਚੁੱਕੀ ਉਡੀਕਦੇ ਹਾਂਇਹਦੇ ਬਿਨਾ ਤਾਂ ਜ਼ਨਾਨੀ ਦੀ ਗਤੀ ਨਹੀਂ ਹੁੰਦੀ

      ਮੇਰੀ ਵਧੀ ਹੋਈ ਗੋਗੜ ਤੇ ਹੱਥ ਫੇਰਨ ਲੱਗੀ

     'ਕਿੰਨਾ ਚਿਰ ਪੁੱਤ?‘

     'ਬੱਸ ਛੇਤੀ ਹੀ ਤੁਹਾਡੀ ਮੁਰਾਦ ਪੂਰੀ ਹੋ ਜੂ ਮਾਸੀ ਜੀ ਮੈਂ ਹਾਸੇ ਹਾਸੇ ਚ ਉਸ ਨੂੰ ਧਰੂ ਤਾਰੇ ਦਿਖਾ ਦਿੱਤੇ

     ਤੀਜੇ ਦਿਨ ਹੀ ਮੰਮੀ ਦਾ ਫੋਨ ਆ ਗਿਆਉਸ ਨੇ ਖੁਸ਼ੀ ਪ੍ਰਗਟਾਈ ਸੀ ਕਿ ਚੰਗਾ ਹੋਇਆ ਮੈਂ ਵੱਸਣ ਜੋਗੀ ਰਹਿ ਗਈ ਹਾਂ

     'ਪੁੱਤ! ਮੈਨੂੰ ਕਾਗ਼ਜ਼... ਰਾਹਦਾਰੀ ਭੇਜ ਦਿਓਮੈਂ ਵੀਜ਼ਾ ਲਵਾ ਕੇ ਆਪੇ ਦੌੜ ਆਊਂ... ਮੇਰੇ  ਬੁੱਧੂ ਵਰਗਾ ਸ਼ੇਰ ਜੰਮੀਂ... ਸਕੈਨ ਕਰਾ ਲੈਣੀ ਸੀ ਬੇਟਾ! ਕਿਤੇ.....

     ਬੀ ਜੀ ਦਾ ਨਿੱਘਾ ਪਿਆਰ ਭਰਿਆ ਫੋਨ ਉਸ ਅੱਧਾ ਘੰਟਾ ਨਾ ਛੱਡਿਆਉਹ ਬਾਰ ਬਾਰ ਰੱਬ ਦਾ ਸ਼ੁਕਰ ਕਰਦੇ ਮੈਨੂੰ ਸਿਹਤ ਬਾਰੇ ਹਦਾਇਤਾਂ ਦਿੰਦੇ ਰਹੇਉਹ 'ਕਿਤੇ  ...ਕੁਝ ਕਹਿੰਦੇ ਕਹਿੰਦੇ ਅਟਕ ਗਏ ਪਰ ਮੈਂ ਕਿਹੜੀ ਬੱਚੀ ਸੀ

     ਸ਼ਾਮ ਨੂੰ ਰੋਗਰ ਆਇਆ ਉਸ ਦੇ ਨਾਲ ਓਹੀ ਗੋਰਾ, ਭੈੜੇ ਭੈੜੇ ਯਾਰ ਮੇਰੀ ਫੱਤੋ ਦੇ...ਕਿਵੇਂ ਇਕ ਦੂਜੇ ਨਾਲ ਪਰਛਾਵੇਂ ਵਾਂਗ ਚੰਬੜੇ ਰਹਿੰਦੇ ਨੇ

     ਡੱਬੀ ਚੋਂ ਇਕ ਚੈਨੀ ਕੱਢ ਕੇ ਪਿੱਛੋਂ ਦੀ ਗਲਵੱਕੜੀ ਪਾ ਕੇ ਮੇਰੇ ਗਲ ਪਾ ਦਿੱਤੀ ਤੇ ਮੈਨੂੰ ਘੁੱਟ ਲਿਆਮੇਰੀਆਂ ਅੱਖਾਂ ਵਿੱਚ ਹੰਝੂ ਡਲ੍ਹਕ ਆਏ, ਵੇਖ ਕੇ ਬੁੱਲ੍ਹਾਂ ਨਾਲ ਚੱਟ ਲਏਸ਼ਰਾਬੀ ਹੋਏ ਦੀ ਜਬਾਨ ਥਿੜਕ ਰਹੀ ਸੀ

     ' ਤੂੰ ਮੇਰੀ ਇੱਜ਼ਤ ਰੱਖ ਲਈ...ਮੈਂ ਤੋ ਇਸ ਕਾਬਲ ਨਾ ਥਾ, ਬਾਪ ਬਣਾਇਆ ਆਪ ਨੇ...ਧੰਨਵਾਦ ਤੇਰਾ

     ਉਸ ਦਾ ਸੱਚ ਉਸ ਦੀ ਜਬਾਨ ਤੇ ਆ ਕੇ ਮੈਨੂੰ ਬਰੀ ਕਰ ਗਿਆ ਪਰ ਮੈਂ ਉਨ੍ਹਾਂ ਵਾਰਸਾਂ ਨੂੰ ਹੋਰ ਦੋ ਮਹੀਨਿਆਂ ਨੂੰ ਕੀ ਜੁਆਬ ਦੇਊਂ? ਮੇਰੇ ਲਈ ਨਵੀਂ ਮੁਸੀਬਤ ਖੜੀ ਹੋ ਗਈ

     'ਇਹ ਮੇਰੇ ਗਲੋਰੀ ਵਾਸਤੇ!ਇਕ ਹੋਰ ਛੋਟਾ ਜਿਹਾ ਸੁੰਦਰ ਕੜਾ ਕੱਢ ਕੇ ਦਿਖਾਇਆ

     'ਨਹੀਂ ਗਲੋਰੀ ਨਾਮ ਨਹੀਂ ਰੱਖਣਾਇਹ ਮੈਨੂੰ ਸਾਰੀ ਉਮਰ ਝੀਲ ਦੀ ਮਨਹੂਸ ਯਾਦ ਦਿਵਾਉਂਦਾ ਰਹੇਗਾਮੈਂ ਤਾਂ ਨਾਮ ਰੱਖਾਂਗੀ... ਸਤਨਾਮ ਸ਼ੇਰ ਮੈਂ ਉਸ ਦੀ ਤਜਵੀਜ਼ ਨਾ-ਮਨਜ਼ੂਰ ਕਰਕੇ ਉਸ ਨੂੰ ਝੀਲ ਵਾਲੀ ਵਾਰਤਾਲਾਪ ਤੇ ਕਾਲੀ ਕਰਤੂਤ ਯਾਦ ਕਰਵਾ ਦਿੱਤੀ

     'ਜੌੜੇ ਜੰਮ ਦੇਹ ਫਿਰ! ਇਕ ਤੇਰੇ ਨਾਮ ਦਾ ਤੇ ਇਕ ਮੇਰੇ ਵੰਡੇ ਦਾ...ਅਸੀਂ ਪਹਿਲਾਂ ਹੀ ਪਛੜੇ ਹੋਏ ਹਾਂ, ਸਾਡੀ ਪਛੇਤ ਨਿਕਲ ਜਾਊ

     'ਉਨ੍ਹਾਂ ਲਈ ਕਿਹੜੇ ਮੁਰੱਬੇ ਪਏ ਨੇ ਤੇਰੇ ਪਿੰਡ, ਨਾਲੇ ਤੂੰ ਕੰਮ ਤਾਂ ਕੋਈ ਕਰਨਾ ਨਹੀਂ ਉਨ੍ਹਾਂ ਨੂੰ ਸਾਂਭੂ ਕੌਣ?‘

     'ਤੂੰ ਮੇਰੀ ਮੁਰਾਦ ਪੂਰੀ ਕਰ, ਫੇਰ ਵੇਖੀਂ ਜੱਟ ਦੇ ਹੱਥ! ਤੈਨੂੰ ਕੰਗਣਾ-ਕਾਂਟਿਆਂ ਦੇ ਜੋੜੇ ਤੇ ਹੇਠ ਉੱਤੋਂ ਸਾਰਾ ਸੋਨੇ ਨਾਲ ਭਰ ਦੇਊਂਤੀਹ ਲੱਖ ਮੁੱਲ ਪੈਂਦਾ ਅੱਜ ਕੱਲ੍ਹ..... ਸ਼ੇਖ਼ ਚਿੱਲੀ ਦੇ ਸੁਪਨਿਆਂ ਵਾਂਗ ਰੇਤ ਦੇ ਮਹੱਲ ਬਣਾਉਂਦਾ ਢਾਹੁੰਦਾ ਮੇਰੇ ਆਸੇ ਪਾਸੇ ਫੁੰਮ੍ਹਣੀਆਂ ਪਾਉਂਦਾ ਉਮਾਹ ਵਿੱਚ ਫੁੱਲ ਗਿਆ

     ਮਹੀਨੇ ਕੁ ਬਾਦ ਬੀ ਜੀ ਦਾ ਫੋਨ ਆ ਗਿਆ, ਵੀਜ਼ਾ ਨਹੀਂ ਮਿਲਿਆ

     'ਬੇਟਾ ਤੇਰੀ ਮਾਸੀ ਬਿੰਦਰੀ ਰਹਿੰਦੀ ਹੈ ਤੇਰੇ ਕੋਲ, ਨੇੜੇ ਹੀ ਹੈ...ਹੈ ਵੀ ਵਿਹਲੀ ਉਸ ਨੂੰ ਕਹਿ ਦੇਨੀ ਆਂ ਮੈਂ, ਵੇਲੇ ਕੁਵੇਲੇ ਤੇਰਾ ਪਤਾ ਲੈਂਦੀ ਰਹੂ, ਨਾਲੇ ਤੇਰਾ ਸ਼ਿਲਾ ਕਟਵਾ ਜੂ ਗੀ ਉਸ ਦਾ ਵੀ ਫੋਨ ਆ ਗਿਆ ਤੇ ਦਿਨਾਂ ਵਿੱਚ ਹੀ ਆਪ ਵੀ ਆ ਖਲੋਤੀਕੰਪਨੀ ਤੋਂ, ਰਿਸ਼ਤੇਦਾਰਾਂ ਤੋਂ ਤੇ ਮਿੱਤਰਾਂ ਦੋਸਤਾਂ ਤੋਂ ਮੁਬਾਰਕਾਂ ਦੇ ਸੁਨੇਹੇ... ਫੋਨ, ਈ ਮੇਲ ਆਉਣੇ ਸ਼ੁਰੂ ਹੋ ਗਏ

     ਇਹ ਮਾਸੀ ਵੀ ਮਾਈਕਲ ਦੀ ਪੈਂਛੜ ਵੇਖ ਕੇ ਬੁੱਲ੍ਹ ਮਰੋੜਨ ਲੱਗੀਰੋਗਰ ਨੂੰ ਕੋਲ ਬਿਠਾ ਕੇ ਮੋਢੇ ਤੇ ਹੱਥ ਧਰ ਲਿਆ

     'ਪੁੱਤ ਬੇਟਾ! ਵੈਸੇ ਤਾਂ ਤੇਰੇ ਵਰਗੇ ਸਿਆਣੇ ਧੀਆਂ ਪੁੱਤਾਂ ਨੂੰ ਕੁਛ ਕਹਿਣਾ ਨਹੀਂ ਬਣਦਾ, ਪਰ ਮੱਲਾ! ਕੁਝ ਨਸੀਹਤਾਂ ਵਡੇਰਿਆਂ ਦੀਆਂ ਵੀ ਪੱਲੇ ਬੰਨ੍ਹਣੀਆਂ ਬਣਦੀਆਂ ਨੇ ਜੋ ਪ੍ਰੋੜ ਉਮਰ ਦੇ ਤਜਰਬਿਆਂ ਚੋਂ ਘਿਸ-ਪਿਸ ਕੇ ਨਿਕਲੇ ਤੱਤ ਹੁੰਦੇ ਨੇਬਿਗਾਨੇ ਬੰਦੇ ਦੀ ਘਰ ਵਿੱਚ ਘੁਸਪੇਠ, ਬੜੀ ਖਰਾਬੀ ਮਚਾ ਦਿੰਦੀ ਆ ਰਿਸ਼ਤਿਆਂ ਵਿੱਚ ਤ੍ਰੇੜਾਂ ਪਾ ਦਿੰਦੀ ਆਪ੍ਰਾਈਵੇਸੀ ਖਤਮ ਕਰ ਜਾਂਦੀ ਆਹੁਸਨ ਤੇ ਇਸ਼ਕ ਆਪ ਹੀ ਚੋਰ ਹੁੰਦਾ ਹੈ... ਆਪਣਾ ਆਪ ਬਚਾ ਕੇ ਰੱਖੀਏ ਤੇ ਚੋਰ ਨਾ ਕਿਸੇ ਆਖੀਏਮਾੜੀ ਜਿਹੀ ਕੁਤਾਹੀ ਤੇ ਬੇਧਿਆਨੀ ਗ੍ਰਹਿਸਤੀ ਜੀਵਨ ਟੋਟੇ ਟੋਟੇ ਕਰ ਦਿੰਦੀ ਹੈਤੂੰ ਉਸ ਗੋਰੇ ਨੂੰ ਏਨਾ ਮੂੰਹ ਨਾ ਲਾ

     'ਮਾਸੀ ਜੀ ਤੁਹਾਨੂੰ ਇਹ ਵੀ ਪਤਾ! ਘਰ ਆਇਆ ਅੰਮਾਂ ਜਾਇਆਉਹ ਵਿਚਾਰਾ ਦੁਖੀ ਸ਼ਰੀਫ਼ ਮੁੰਡਾ, ਮਾਂ ਉਸ ਦੀ ਉਹਨੂੰ ਛੱਡ ਕੇ ਕਿਸੇ ਹੋਰ ਖਸਮ ਨਾਲ ਤੁਰੀ ਫਿਰਦੀ ਤੇ ਪਿਓ ਨੇ ਪੰਦਰਾਂ ਸਾਲਾਂ ਦਾ ਕਰ ਕੇ ਘਰੋਂ ਕੱਢ ਦਿੱਤਾਮੈਂ ਉਸ ਨੂੰ ਪਿਆਰ ਦਿੱਤਾ ਹੈ...ਆਸਰਾ ਦਿੱਤਾ ਹੈ...ਕੋਈ ਮਾੜਾ ਕੰਮ ਨਹੀਂ ਕੀਤਾ ਇਸ ਵਿਖਿਆਨ ਨੂੰ ਹਾਂ ਹੂੰ ਕਰਦਾ ਅਣਸੁਣਿਆ ਕਰਕੇ ਚਿੱਤੜ ਝਾੜਦਾ ਆਪਣੇ ਹਠ ਨੂੰ ਜਾਇਜ਼ ਦਰਸਾਉਣ ਲੱਗਾ

     ਰੋਗਰ ਬਾਹਰੇ ਬਾਹਰ ਬੇਬੀ-ਸ਼ਾਵਰ ਲਈ ਬੁਕਿੰਗ ਕਰਵਾ ਆਇਆਮੇਰੇ ਅੰਦਰ ਇਕ ਨਵਾਂ ਝੋਰਾ ਮੇਰੇ ਮਨ ਨੂੰ ਅੰਦਰੇ ਅੰਦਰ ਖੁਰਚਣ ਲੱਗਾਮੈਂ ਤਾਂ ਚਾਹੁੰਦੀ ਸੀ ਰੱਬਾ ਇਹ ਭਾਖਿਆ ਸੱਚ ਹੋ ਜਾਏ ਜਾਂ ਕਿਸੇ ਜਣਨ-ਘਰ ਵਿੱਚੋਂ ਹੀ ਭਾਵੇਂ ਬੱਚਾ ਚੁੱਕਣਾ ਪਵੇ

     ਜਸ਼ਨ ਮਨਾਏ ਗਏਵੀਹ ਡਾਲਰ ਪ੍ਰਤੀ ਵਿਅਕਤੀ ਖਰਚਾਵਿਸਕੀ ਦਾਰੂ ਚਿਕਨ ਦਾ ਬਿੱਲ ਇਸ ਤੋਂ ਅਲੱਗਕੋਈ ਸੌ ਤੋਂ ਵੱਧ ਬੰਦੇ ਇਕੱਠੇ ਕਰ ਲਏ ਇਸ ਨੇਡਾਂਸ ਭੰਗੜੇ ਗੀਤ ਬੋਲੀਆਂ ਪਾ ਪਾ ਕੇ ਇਸ ਨੇ ਤੇ ਇਸ ਦੇ ਕਾਲੇ ਗੋਰੇ ਦੇਸੀ ਪਰਦੇਸੀ ਯਾਰਾਂ ਨੇ ਧਰਤ ਹਿਲਾ ਛੱਡੀ ਤੇ ਰੰਗਲਾ ਪੰਜਾਬ ਉਸਾਰ ਦਿੱਤਾਆਉਣ ਵਾਲੇ ਬੱਚੇ ਲਈ ਵੰਨ-ਸੁਵੰਨੇ ਤੋਹਫ਼ੇ ਤੇ ਸ਼ੁੱਭ ਇੱਛਾਵਾਂ ਦੇ ਢੇਰ ਲੱਗ ਗਏਮਾਈਕਲ ਦੀ ਮੰਮੀ ਤੇ ਪਾਪਾ ਨੇ ਵੀ ਇਸ ਦਿਨ ਇਕੱਠੇ ਰਲ ਕੇ ਖੂਬ ਡਾਂਸ ਕੀਤਾਮਾਂ ਨੇ ਇਕ ਡੱਬੀ ਵਿਚ ਵਾਹਵਾ ਮੋਟੀ ਕਰਾਸ ਵਾਲੀ ਜੰਜੀਰੀ ਮੈਨੂੰ ਫੜਾਉਂਦਿਆਂ ਵਧਾਈ ਦੇ ਕੇ ਮੇਰਾ ਮੂੰਹ ਮੱਥਾ ਚੁੰਮਿਆਕੰਨ ਵਿੱਚ ਮੂੰਹ ਪਾ ਕੇ ਪੁੱਛਣ ਲੱਗੀ ਕਿ ਮਾਈਕਲ ਨੇ ਕਿਸੇ ਭਾਰਤੀ ਬਰਾਈਡ ਦੀ ਚੋਣ ਕੀਤੀ ਹੈ, ਉਹ ਕਿਹੜੀ ਹੈ ਪਰ ਮੈਂ ਇਸ ਬਾਰੇ ਅਗਿਆਨਤਾ ਪ੍ਰਗਟਾਈ

     ਕੋਈ ਪੰਜ ਹਜ਼ਾਰ ਖਰਚ ਕਰਕੇ ਹੌਲੇ ਹੋ ਕੇ ਘਰ ਆ ਗਏਉਸ ਨੂੰ ਹੂੰਗਰ ਜਿਹਾ ਮਾਰ ਕੇ ਨਾਲ ਬਿਠਾ ਲਿਆ ਇਸਨੇ

     'ਯਾਰੀ ਹੋਵੇ ਤਾਂ ਇਹੋ ਜਿਹੀ, ਵੇਖੋ ਗੋਰਾ ਕਿੱਦਾਂ ਜੱਟ ਪਿੱਛੇ ਲਾਰਾਂ ਸੁੱਟਦਾ ਫਿਰਦਾ ਮਹਿਮਾਨਾਂ ਚੋਂ ਕਿਸੇ ਨੇ ਟਿੱਪਣੀ ਕੀਤੀ

     'ਬੜਾ ਕੂਲ਼ਾ ਹੈ ਪੋਲਾ ਜਿਹਾ! ਜਿਸ ਬੰਦੇ ਦੇ ਮੂੰਹ ਬੰਦੇ ਦਾ ਮਾਸ ਲੱਗ ਜਾਏ, ਉਸ ਫਿਰ ਜ਼ਨਾਨੀ ਵੱਲ ਕੀ ਤੱਕਣਾ ਹੈ ਦੂਸਰੇ ਦਾ ਪ੍ਰਤੀਕਰਮ ਬੰਬ ਵਾਂਗ ਫਟਿਆ

     ਮਾਸਟਰ ਰੂਮ ਵਿੱਚ ਮੇਰੇ ਬੈੱਡ ਤੇ ਪੈ ਗਏ ਦੋਵੇਂ ਬੇਸ਼ਰਮ! ਮੈਂ ਵਿਸ ਘੋਲਦੀ ਇਕੱਲੀ ਦੂਸਰੇ ਕਮਰੇ ਚ ਜਾ ਪਈਮੈਂ ਨਹੀਂ ਸੀ ਚਾਹੁੰਦੀ ਏਨੀ ਖੁਸ਼ੀ ਮਨਾ ਕੇ ਆਇਆ, ਹੁਣੇ ਉਤਾਰ ਦਿਆਂਮੈਂ ਸੁਹਾਗਣ ਹੁੰਦੀ ਹੋਈ ਵੀ ਡੋਹਾਗਣਾਂ ਵਾਲੀ ਰਾਤ ਹੰਢਾਉਂਦੀ ਤਪਦੀ ਭੱਠੀ ਚ ਪਈ ਉੱਸਲ-ਵੱਟੇ ਭੰਨਦੀ ਰਹੀਮੈਂ ਜਿਗਰਾ ਕਰ ਕੇ ਉਸ ਦੀ ਬਾਂਹ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਇਕ ਨਵਾਂ ਨਾਸੂਰ ਮਨ ਚ ਲੈ ਕੇ ਵਾਪਸ ਆ ਕੇ ਆਪਣੇ ਪਲੰਘ ਤੇ ਢਹਿ ਪਈਉਹ ਦੋਵੇਂ ਅਲਫ਼ ਨੰਗੇ ਇਕ ਦੂਸਰੇ ਵਿੱਚ ਸਿਮਟੇ ਪਏ ਸਨ

     ਸਵੇਰੇ ਮੇਰੇ ਪੁੱਛਣ ਤੇ ਅੱਗ-ਬਗੋਲਾ ਹੋ ਕੇ ਅਜੇਹੇ ਸਲੋਕ ਮੇਰੇ ਪੱਲੇ ਪਾਏ ਰਹੇ ਰੱਬ ਦਾ ਨਾਮ...ਉਲਟਾ ਚੋਰ ਕੁਤਵਾਲ ਕੋ ਡਾਂਟੇਤਰ੍ਹਾਂ ਤਰ੍ਹਾਂ ਦੇ ਗਾਲਾਂ ਸਲੋਕ ਮੇਰੀ ਝੋਲੀ ਪਾ ਕੇ ਤਾਹਨੇ ਮਿਹਣੇ ਮਾਰਦਾ ਮੇਰਾ ਅੱਗਾ ਪਿੱਛਾ ਨੌਲ਼ਦਾ ਖੰਜਰ ਕੱਢ ਲਿਆਇਆ

     ਉਹ ਆਪਣੇ ਬੀਤੇ ਦਾ ਵਹੀ ਖਾਤਾ ਬਣਾਉਂਦੀ ਆਪਣਾ ਹਿੱਸਾ ਲੱਭਣ ਲੱਗੀਉਸ ਦਾ ਜੀ ਕੀਤਾ ਉਹ ਕਿਸੇ ਚੌਰਾਹੇ ਵਿੱਚ ਖਲੋ ਕੇ ਉੱਚੀ ਉੱਚੀ ਚਿਲਾਏ

     'ਮੈਂ ਵਿਹਲੀ ਹਾਂ, ਮੈਂ ਆਵਾਰਾ ਹਾ, ਬਜ਼ਾਰੂ ਹਾਂ, ਬਦਮਾਸ਼ ਹਾਂ... ਮੈਨੂੰ ਲੈ ਜਾਏ ਜਿਸਦਾ ਜੀ ਕਰਦਾ, ਜਿੱਥੇ ਮਰਜ਼ੀ ਲੈ ਜਾਏ

     ਉਸ ਨੇ ਸੁਣਿਆ ਸੀ,

     'ਬੰਦਾ ਮੰਗੇ ਆਟਾ ਉਹਨੂੰ ਆਟੇ ਤੋਂ ਵੀ ਘਾਟਾ, ਜ਼ਨਾਨੀ ਮੰਗੇ ਪੇੜੇ ਉਹਨੂੰ ਦੇਣ ਵਾਲੇ ਬਥੇਰੇ

     ਇਸ ਕਹਾਵਤ ਨੂੰ ਪਰਖਣ ਤੇ ਅੰਜਾਮ ਦੇਣ ਲਈ ਵੀ ਅੱਜ ਉਹ ਆਖਰੀ ਫੈਸਲਾ ਕਰੀ ਬੈਠੀ ਸੀ

     ਉਸ ਨੇ ਇਕ ਕਦਮ ਹਾਈ-ਵੇਅ ਵੱਲ ਪੁੱਟਿਆ ਕਿ ਰੋਜ਼ ਦੀ ਅਜੇਹੀ ਕੁੱਤੇ-ਖਾਣੀ ਤੇ ਮਾਰ ਤੋਂ ਛੁਟਕਾਰਾ ਪਾਉਣ ਲਈ ਕਿਸੇ ਤੇਜ ਚਲਦੀ ਗੱਡੀ ਟਰੱਕ ਥੱਲੇ ਛਾਲ ਮਾਰ ਦੇਵੇ ... ਕਿਸੇ ਦਰਿਆ ਸਮੁੰਦਰ ਵੱਲ  ਕੂਚ ਕਰ ਦੇਵੇ

     'ਨਹੀਂ ਨਹੀਂ! ਹਰਗਿਜ਼ ਨਹੀਂ, ਮੈਂ ਖੁਦਕੁਸ਼ੀ ਨਹੀਂ ਕਰਾਂ ਗੀਇਹ ਜਿੰਦਗੀ ਮੇਰੀ ਹੈ, ਅਜਾਈਂ ਨਹੀਂ ਗਵਾਵਾਂ ਗੀਪੁਲਸ ਕੋਲ ਜਾਵਾਂ ਗੀ...ਉਹਨੂੰ ਫੜਾਵਾਂ ਗੀ, ਅੰਦਰ ਕਰਾਵਾਂ ਗੀ ਉਸ ਦੇ ਅੰਦਰ ਅੰਤਾਂ ਦਾ ਜੋਸ਼ ਆ ਗਿਆ

      ਅਮਰੀਕਾ ਵਿੱਚ ਰਹਿ ਕੇ ਵੀ ਮੈਂ ਆਪਣੇ ਹੱਕ ਦੀ ਵਰਤੋਂ ਨਹੀਂ ਕੀਤੀਦੁਰ-ਲਾਹਨਤ ਹੈ ਮੇਰੇ ਜਿਹੀ ਪੜ੍ਹੀ ਲਿਖੀ ਔਰਤ ਵਾਸਤੇਮੈਨੂੰ ਚੰਗੀ ਤਰਾਂ ਪਤਾ ਹੈ, ਨੌਂ ਇਕ ਇਕ ਟੈਲੀਫੋਨ ਖੜਕਾਓ ਤੇ ਅਜੇਹੇ ਨਿਕੰਮੇ ਹਰਾਮੀ ਖਸਮਾਂ ਤੋਂ ਛੁਟਕਾਰਾ ਪਾਉ

     ਇਹਦਾ ਹੀ ਦੋਸਤ ਐਂਥੋਨੀ ਰੋਜ਼ ਆਪਣੀ ਤੀਵੀਂ ਨਾਲ ਝਗੜਦਾ, ਝਾੜ-ਝੰਬ ਤੇ ਮਾਰ ਕੁਟਾਈ ਕਰਦਾ ਰਹਿੰਦਾ ਸੀਸਕੂਲ ਦੀ ਸਿਖਿਆ ਅਨੁਸਾਰ ਬੱਚਿਆਂ ਨੇ ਆਪਣੀ ਮੰਮੀ ਦੀ ਰੋਜ਼ ਦੀ ਇਹ ਦੁਰਦਸ਼ਾ ਵੇਖ ਕੇ ਇਹੀ ਨੰਬਰ ਘੁਮਾ ਦਿੱਤਾ ਪੁਲਸ ਆ ਗਈਫਿਰ ਲਿਲ੍ਹਕੜੀਆਂ ਕੱਢੇ ਹੁਣ ਮੈਨੂੰ ਛੁਡਾ... ਦੋਬਾਰਾ ਅਜੇਹਾ ਖਰੂਦ ਨਹੀਂ ਕਰਦਾ ਪਰ ਉਸ ਪਿਉ ਦੀ ਧੀ ਨੇ ਨੰਨਾ ਧਰ ਛੱਡਿਆਹਾੜੇ ਕੱਢਦਾ ਵਾਸਤੇ ਪਾਉਂਦਾ ਉਨ੍ਹਾਂ ਲੰਮਾ ਪਾ ਲਿਆ ਤੇ ਮੁਸ਼ਕਾਂ ਬੰਨ੍ਹ ਕੇ ਲੈ ਗਏਇੱਕ ਹਫ਼ਤਾ ਅੰਦਰ ਰਿਹਾ ਘਰੇਲੂ ਹਿੰਸਾ ਦੇ ਦੋਸ਼ ਅਧੀਨ ਛੇ ਮਹੀਨੇ ਨੇਕ ਚੱਲਣੀ ਦੀ ਜ਼ਮਾਨਤ, ਛੇ ਮਹੀਨੇ ਆਪਣੀ ਹਦੂਦ ਤੋਂ ਬਾਹਰ ਨਾ ਜਾਣ ਦੀ ਬੰਦਿਸ਼, ਦੋ ਮਹੀਨੇ ਸਮਾਜ ਸੇਵਾ ਕਰਨ ਦੀ ਸਜ਼ਾ ਤੇ ਪੰਜ ਸੌ ਡਾਲਰ ਨਕਦ ਜੁਰਮਾਨਾ ਭੁਗਤਦਾ ਹੁਣ ਕਾਨੇ ਵਾਂਗ ਸਿੱਧਾ ਹੋਇਆ ਕੰਨਾਂ ਨੂੰ ਹੱਥ ਲਗਾਉਂਦਾ ਫਿਰਦਾ ਹੈ

     ਟੂੰ ਟੂੰ ਘੂੰ ਹੂਟਰ ਮਾਰਦੀ ਪੁਲਿਸ ਗੱਡੀ ਉਸ ਕੋਲ ਆ ਕੇ ਰੁਕ ਗਈ

     'ਥੈਂਕ ਗੌਂਡ! ਇਹ ਆਪੇ ਹੀ ਟੱਕਰ ਗਏ ਨੇਉਸ ਦੀ ਸ਼ਕਾਇਤ ਲਗਾਊਂ...ਮੈਂ ਹੁਣ ਬਿਲਕੁਲ ਨਹੀਂ ਟਲਣਾ

     ਸਿਪਾਹੀ ਉੱਤਰ ਕੇ ਉਸ ਵੱਲ ਝਪਟ ਪਏਉਨ੍ਹਾਂ ਦੇ ਵਿੰਗੇ ਟੇਢੇ ਸ਼ਬਦਾਂ ਤੇ ਹੱਥਾਂ ਬਾਂਹਾਂ ਦੇ ਸੰਕੇਤ ਨਾਲ ਉਹ ਫ਼ੁੱਟ-ਪਾਥ ਤੇ ਲੰਮੀ ਪੈ ਗਈ ਇੱਕ ਸਿਪਾਹੀ ਨੇ ਨੇੜੇ ਆ ਕੇ ਉਸਦਾ ਦੁਪੱਟਾ ਖਿੱਚ ਲਿਆ ਤੇ ਉਸੇ ਨਾਲ ਉਸ ਦੇ ਦੋਨੋਂ ਹੱਥ ਪਿੱਛੇ ਜਕੜ ਦਿੱਤੇਉਸ ਦਾ ਮੂੰਹ ਸੁੰਘਿਆ ਤੇ ਪਰਸ ਫੋਲਿਆ ਸਾਰੀਆਂ ਪਰਤਾਂ ਉਧੇੜ ਕੇਬੇਕਿਰਕੀ ਨਾਲ ਉਸ ਦੇ ਸਾਰੇ ਅੰਗ ਟੋਹ ਟੋਹ ਕੇ ਜਾਮਾ ਤਲਾਸ਼ੀ ਲਈਕਈ ਕਿਸਮ ਦੇ ਉਲਟੇ ਸਿੱਧੇ ਸਵਾਲ ਪੁੱਛ ਕੇ ਉਸ ਦੇ ਪਹਿਲਾਂ ਹੀ ਕੁਰੇਦੇ ਹੋਏ ਜ਼ਖ਼ਮਾਂ ਤੇ ਨਮਕ ਛਿੜਕਣ ਲੱਗੇ

               'ਮੈਂ ਕੋਈ ਚੋਰ, ਡਾਕੂ, ਆਤੰਕਵਾਦੀ, ਬਲੈਕੀਆ ਜਾਂ ਵੇਸਵਾ ਨਹੀਂ ਮੈਂ ਇਕ ਇੱਜ਼ਤਦਾਰ ਘਰੇਲੂ ਔਰਤ ਹਾਂਮੈਨੂੰ ਆਸਰਾ ਚਾਹੀਦਾ ਹੈ...ਆਈ ਨੀਡ ਸ਼ੈਲਟਰ...

         'ਕਮ...ਵਿਦ ਮੀ... ਯੂ ਆਰ ਸਾਈਟਡ ਫਾਰ ਆਵਾਰਾ-ਗਰਦੀ ਐਂਡ ਟਰੈਫ਼ਿਕ ਵਿਘਨ ਪਾਉਣ ..ਹੈਜ਼ਰਡ ਹੋਰ ਕੁੱਝ ਕਹਿਣ ਤੋਂ ਪਹਿਲਾਂ ਹੀ ਜੰਗੀ ਕੈਦੀ ਵਾਂਗ ਮੁਸ਼ਕਾਂ ਚ ਜਕੜੀ ਉਹ ਉਸ ਦੇ ਪਿੱਛੇ ਜਾ ਕੇ ਵੈਨ ਵਿੱਚ ਬੈਠ ਗਈਵੈਨ ਚਲਦੀ ਚਲਦੀ ਕਿਸੇ ਪੁਰਾਣੇ ਮਾਡਲ ਦੇ ਖ਼ਸਤਾ ਜਿਹੇ ਝੌਂਪੜੀ-ਨੁਮਾ ਇਮਾਰਤ ਸਾਹਮਣੇ ਜਾ ਰੁਕੀਪੁਲਸੀਏ ਦੇ ਇਸ਼ਾਰੇ ਨਾਲ ਉਹ ਵੀ ਪਿੱਛੇ ਪੌੜੀਆਂ ਚੜ੍ਹ ਗਈ

           ਦਰਵਾਜ਼ਾ ਖੁੱਲ੍ਹਦੇ ਹੀ ਪਿੰਜਰੇ ਚ ਡੱਕੀਆਂ ਚਿੜੀਆਂ ਤੇ ਤੋਤਿਆਂ ਦੀਆਂ ਜ਼ਬਾਨਾਂ ਹਰਕਤ ਵਿੱਚ ਆਈਆਂਤੋਤੇ ਨੇ 'ਵੈਲਕਮ...ਵੈਲਕਮ ਕਿਹਾਇਕ ਹੋਰ ਪਿੰਜਰੇ ਚ ਚੂਹਿਆਂ ਵਰਗੀਆਂ ਗਾਲੜੀਆਂ ਚੀਕਣ ਲੱਗੀਆਂਚਿੜੀ ਚੀਂ ਚੀਂ ਕਰਦੀ ਕੋਈ ਨਿਵੇਕਲੀ ਜਿਹੀ ਭਾਸ਼ਾ ਬੋਲੀ ਜਿਵੇਂ ਕਹਿ ਰਹੀ ਹੋਵੇ,

 'ਨਿਕਲ ਜਾ...ਨਿਕਲ ਜਾ           

'ਕੀ ਪੁੱਛਣ ਗੇ ਮੈਨੂੰ? ਬੜੇ ਹਰਾਮੀ ਲਫੰਗੇ ਹੁੰਦੇ ਨੇ ਇਹ! ਕਹਿੰਦੇ ਸੁੱਥਣ ਚ ਚੂਹੇ ਚੜ੍ਹਾਉਂਦੇ ਨੇ, ਬਿਜਲੀ ਦੇ ਮਿੱਠੇ ਝਟਕੇ ਦਿੰਦੇ ਨੇ, ਬੇਹੋਸ਼ੀ ਦੇ ਟੀਕੇ ਲਾ ਕੇ ਪਤਾ ਨਹੀਂ ਕੀ ਕੀ ਕੁਕਰਮ ਕਰਦੇ ਨੇਮੱਥੇ ਤੇ ਯੰਤਰ ਲਾ ਕੇ ਦਿਮਾਗ ਚੋਂ ਝੂਠ ਸੱਚ ਦਾ ਨਿਸਤਾਰਾ ਕਰ ਲੈਂਦੇ ਨੇਇਹ ਜਾਨਵਰ ਤੇ ਪੰਛੀ ਵੀ ਇਸੇ ਕੰਮ ਲਈ ਰੱਖੇ ਹੋਣਗੇ...ਚੱਲ ਮੈਨੂੰ ਕੀ! ਜਿਨ੍ਹਾਂ ਖਾਧੀਆਂ ਗਾਜਰਾਂ ਉਨ੍ਹਾਂ ਦੇ ਢਿੱਡ ਪੀੜ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਚ ਡੁੱਬੀ ਉਹ ਆਪਣੀ ਆਉਣ ਵਾਲੀ ਹੋਣੀ ਦੀ ਕਿਆਸ ਕਰਨ ਲੱਗੀ

 'ਯੂ ਆਰ ਵੈਰੀ ਸੇਫ ਹੀਰ... ਡੌਂਟ ਵਰੀ! ਤੂੰ ਬਹੁਤ ਚੰਗੀ ਔਰਤ ਜਾਪਦੀ ਹੈ, ਮੈਂ ਤੇਰੀ ਜ਼ਮਾਨਤ ਦੇ ਦਿੱਤੀ ਹੈ ਸਿਪਾਹੀ ਨੇ ਉੱਪਰ ਹਵਾ ਵਿੱਚ ਸਿਗਰਟ ਦਾ ਧੂੰਆਂ ਸੁੱਟ ਕੇ ਉਸ ਨੂੰ ਸਿਗਰਟ ਪੇਸ਼ ਕੀਤੀ ਜਿਵੇਂ ਸ਼ਿਕਾਰ ਨੂੰ ਦਾਣਾ ਪਾਉਂਦਾ ਹੋਵੇ

               ਕਿਸੇ ਨੂੰ ਫੋਨ ਕਰਦਾ ਕੁਝ ਦੱਸ ਰਿਹਾ ਸੀ, ਜਿਸ ਦਾ ਮਤਲਬ ਜਿਵੇਂ ਉਹ ਸਮਝੀ, ਦੋ ਚਾਰ ਹੋਰ ਮੁਲਾਜ਼ਮ ਉਸ ਦੀ ਰਾਤਰੀ ਸੇਵਾ ਲਈ ਆਉਣ ਵਾਲੇ ਸਨਉਸ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਦਾਲ ਵਿੱਚ ਕੁਝ ਕਾਲਾ ਹੀ ਨਹੀਂ ਸਗੋਂ ਕਿੰਨ੍ਹੇ ਸਾਰੇ ਕੋੜਕੂ ਵੀ ਹਨ ਜੋ ਚੱਬਣੇ ਪੈਣੇ ਨੇਉਹ ਸੱਚੀਂ ਮੁਚੀ ਗਲਤ ਠਿਕਾਣੇ ਪਹੁੰਚ ਗਈ ਸੀਉਸ ਨੇ ਆਸੇ ਪਾਸੇ ਵੇਖਿਆਦੌੜਨ ਦਾ ਰਸਤਾ ਲੱਭਣ ਲੱਗੀ

                   'ਇਧਰ ਆਪ ਕਾ ਸੈੱਲ ਹੈ...ਬੀ ਰੀਲੈੱਕਸ

                    'ਨਹੀਂ!  ਮੁੜੇ ਛੋੜ ਦੋ... ਮੈਂ ਘਰ ਜਾਣਾ ਹੈ

                  'ਇਤਨੀ ਭੀ ਕਿਆ ਜਲਦੀ ਹੈ, ਘਰ ਸੇ ਹੀ ਤੋ ਆਈ ਹੋਰਾਤ ਹਮਾਰੇ ਪਾਸ ਰਹੋ, ਸੁਭਾ ਕੋਰਟ ਸੇ ਪੱਕੀ ਜ਼ਮਾਨਤ ਕਰਾ ਕੇ ਮੈਂ ਜਹਾਂ ਕਹੋ ਛੋੜ ਆਊਂ ਗਾਔਰ ਕਿਸੀ ਕੋ ਫੋਨ ਕਰਨਾ ਚਾਹਤੀ ਹੋ ਤੋ ਕਰ ਲੋ

        'ਮੇਰਾ ਕੋਈ ਫੋਨ ਕਰਨ ਵਾਲਾ ਜਾਂ ਹਮਦਰਦ ਬਣਾਇਆ ਹੁੰਦਾ ਤਾਂ ਮੈਂ ਇੱਥੇ ਤੇਰੇ ਵਰਗੇ ਕੁੱਤਿਆਂ ਦੇ ਪੱਲੇ ਕਿਉਂ ਪੈਂਦੀ.. ਮਨ ਹੀ ਮਨ ਵਿੱਚ ਉਸ ਨੇ ਗੁੱਸਾ ਥੁੱਕਦੇ ਨਾਂਹ ਵਿਚ ਸਿਰ ਫੇਰਿਆ

'ਆਓ ਮੇਰੇ ਸਾਥ ... ਮੇਰੇ ਨੇੜੇ ਆਉ ਉਸ ਨੇ ਬੋਤਲ ਫੜਦੇ ਇਸ਼ਾਰਾ ਕੀਤਾ

'ਨਹੀਂ ਐਸਾ ਨਹੀਂ... ਆਪ ਤੋ ਹਮਾਰੀ ਸੁਰੱਕਸ਼ਾ ਕੇ ਲਿਏ ਹੈਂ ਉਸ ਨੇ ਆਪੱਤੀ ਜ਼ਾਹਰ ਕੀਤੀ

          'ਮੈਂ ਸੁਰੱਕਸ਼ਾ ਹੀ ਤੋ ਕਰ ਰਹਾ ਹੂੰਮੈਂ ਸਿਪਾਹੀ ਜਰੂਰ ਹੂੰ ਪਰ ਸਾਥ ਮਰਦ ਭੀ ਤੋ ਹੂੰ...ਔਰ ਮਰਦ ਕੇ ਸਾਮ੍ਹਣੇ ਜਬ ਤੇਰੇ ਜੈਸੀ ਹੁਸੀਨ ਔਰਤ ਆ ਜਾਤੀ ਹੈ ਤੋ ਯਹ ਚੰਚਲ ਮਨ ਡੋਲ ਜਾਤਾ ਹੈਫਿਰ ਨੌਕਰੀ ਕੀ ਕੌਣ ਪ੍ਰਵਾਹ ਕਰਤਾ ਹੈਆਓ ਦੋ ਚਾਰ ਮਿੰਟ ਫੁਰਸਤ ਕੇ ਆਨੰਦ ਲੈ ਲੇਂਨੌਕਰੀ ਉਤਾਰ ਕੇ ਮੈਂ ਕਿੱਲੀ ਨਾਲ ਟੰਗ ਦਿੱਤੀ ਹੈ ਕੰਧ ਵੱਲ ਉਂਗਲ ਕਰਦਾ ਉਹ ਉਸ ਵੱਲ ਅਹੁਲਿਆ

'ਨੋ ਮੈਨ ਬਾਥਰੂਮ...... ਸ਼ੈਤਾਨ ਸ਼ਿਕਾਰੀਆਂ ਦੇ ਜਾਲ ਚ ਫਸੀ ਘੁੱਗੀ ਵਾਂਗ ਉਹ  ਫੜਫੜਾਈ

'ਯਾ ਯਾ  ਮੱਸਟ ਗੋ... ਉਸ ਦੀ ਰਜ਼ਾਮੰਦੀ ਸਮਝ ਕੇ ਇਕ ਹਾੜਾ ਅੰਦਰ ਸੁੱਟਦੇ ਉਹ ਹੈਵਾਨ ਹੋ ਗਿਆ

'ਜਬ ਵੋਹ ਆ ਗਏ ਤੋ ਮੇਰਾ ਨੰਬਰ ਕਹਾਂ ਆਏ ਗਾ  ਬੁੜਬੁੜਾਉਂਦੇ ਇਕ ਹੋਰ ਤਕੜਾ ਪੈੱਗ ਡਕਾਰ ਲਿਆ

'ਕਾਸ਼ ਮੇਰੇ ਹੱਥ ਇਹ ਰੀਵਾਲਵਰ ਆ ਜਾਏ, ਪਹਿਲਾਂ ਇਸ ਨੂੰ ਚਿੱਤ ਕਰਾਂ ਤੇ ਫਿਰ ਉਸ ਨੂੰ ਜਾ ਕੇ ਨੋਕ ਦਿਖਾ ਕੇ ਈਨ ਮਨਾਵਾਂ

 ਕੰਧ ਨਾਲ ਲਟਕਦਾ ਰੀਵਾਲਵਰ ਉਸ ਦੀ ਨਜ਼ਰੀਂ ਚੜ੍ਹਿਆ

'ਪਲੀਜ਼! ਸ਼ਾਵਰ..ਹੈਲਪ! ਉਸ ਬਾਹਰ ਆ ਕੇ ਮਦਦ ਮੰਗੀ

'ਸ਼ੁਅਰ!‘... ਉਹ ਉੱਠ ਕੇ ਰੈੱਸਟ ਰੂਮ ਅੰਦਰ ਜਾ ਕੇ ਉੱਪਰ ਥੱਲੇ ਹੱਥ ਮਾਰਦਾ ਟੂਟੀ ਚਲਾਉਣ ਲੱਗਾਫੁਰਤੀ ਵਿੱਚ ਬਾਥਰੂਮ ਦਾ ਬਾਹਰੋਂ ਬੋਲਟ ਲਗਾ ਕੇ ਰੀਵਾਲਵਰ ਨੇਂਘ ਚ ਅੜੁੰਗਦੀ ਉਹ ਬਰਾਂਡੇ ਤੇ ਫਿਰ ਬਾਹਰ ਵਾਲਾ ਅਰਲ ਲਗਾ ਕੇ ਪੌੜੀਆਂ ਉੱਤਰ ਗਈ

                 ਬਿਰਖਾਂ ਦੇ ਝੁੰਡ ਦੇ ਹਨੇਰੇ ਵਿੱਚੋਂ ਲੁਕਦੀ ਛਿਪਦੀ ਬਾਹਰ ਸੁੰਨਸਾਨ ਜਿਹੀ ਜਗ੍ਹਾ ਪਹੁੰਚੀਥੋੜੀ ਦੇਰ ਵਿੱਚ ਇਕ ਕਾਰ ਆਉਂਦੀ ਦਿੱਸੀਉਸ ਅੱਗੇ ਹੋ ਕੇ ਹੱਥ ਜੋੜੇ

'ਕਹਾਂ ਜਾਓ ਗੀ ਛੋਹਰੀ! ਵਿਅਰ ਟੂ ਗੋ?‘ ਚਾਲਕ ਨੇ ਉਸ ਦੀ ਤਰਸਯੋਗ ਹਾਲਤ ਵੇਖ ਕੇ ਹਮਦਰਦੀ ਦਾ ਇਜ਼ਹਾਰ ਕੀਤਾ।  ਉਰਦੂ ਹਿੰਦੀ ਅੰਗਰੇਜ਼ੀ ਦਾ ਮਿਲਗੋਭਾ ਤਿਰਚੌਲੀ ਸੁਣ ਕੇ ਉਹ ਕੁੱਝ ਸੰਭਲੀਮੂੰਹ ਤੇ ਦਾੜ੍ਹੀ ਤੇ ਸਿਰ ਤੇ ਕੁੱਲਾ ਵੇਖ ਕੇ ਜਾਪਿਆ ਜਿਵੇਂ ਪ੍ਰਭੂ ਨੇ ਉਸ ਦੀ ਡੁੱਬਦੀ ਬੇੜੀ ਪਾਰ ਕੰਢੇ ਲਗਾਉਣ ਲਈ ਹੀ ਕੋਈ ਮਲਾਹ ਭੇਜ ਦਿੱਤਾ ਹੈ

ਉਸ ਦੇ ਜੁਆਬ ਤੋਂ ਬਗ਼ੈਰ ਹੀ ਤਾਕੀ ਖੋਲ੍ਹ ਕੇ ਚੜ੍ਹ ਗਈ

'ਮੈਂ ਸੈਨ ਮੈਟਯੂ ਜਾਣਾ ਹੈ ਬਾਬਾ ਜੀ

'ਇਤਨੀ ਦੇਰ! ਇਸ ਵੇਲੇ ਬੇਮੌਕਾ ਘਰ ਸੇ ਕਿਉਂ ਨਿਕਲੀ ਹੋ ਬੇਟਾ? ਕਹਾਂ ਕਾਮ ਕਰਦੀ ਹੋ? ਆਪ ਕਾ ਸਾਥੀ ? ਕਾਰ? ਕਿਆ ਮਾਮਲਾ ਹੈ

                       ਉਸ ਨੇ ਆਪਣੇ ਰਿਅਰ ਮਿਰਰ ਦੀ ਫੋਕੱਸ ਉਸ ਦੇ ਮੂੰਹ ਵੱਲ ਕੇਂਦਰਤ ਕਰ ਲਈ ਜਿਵੇਂ ਉਹ ਉਸ ਅੰਦਰ ਉੱਠ ਰਹੇ ਤਨਾਓ ਭਰਪੂਰ ਤੂਫਾਨ ਤੇ ਮੱਚ ਰਹੇ ਲਾਵੇ ਦੀ ਗਾਥਾ ਪੜ੍ਹ ਰਿਹਾ ਹੋਵੇਉਹ ਬਿੱਲੀ ਸਾਹਮਣੇ ਕਬੂਤਰ ਵਾਂਗ ਅੱਖਾਂ ਮੀਟੀ ਆਪਣੀ ਜਿੰਦਗੀ ਦੇ ਪਲ ਪਲ ਨਿੱਘਰ ਰਹੇ ਹਾਲਾਤ ਬਾਰੇ ਚਿੰਤਤ ਆਪਣੇ ਪਿੱਛੇ ਦੌੜਦੀਆਂ ਪੁਲਸ ਜੀਪਾਂ ਦੇ ਹੂਟਰਾਂ ਦੀ ਬਿੜਕ ਲੈਂਦੀ ਰਹੀ

'ਕਿਤਨੇ ਬੱਚੇ ਹੈਂ ਆਪ ਕੇ...?‘

'ਕੋਈ ਨਹੀਂ...

ਕਾਰ ਪਹਾੜਾਂ ਵਿੱਚ ਘਿਰੀ ਇਕ ਝਿਲਮਿਲ ਕਰਦੇ ਹੋਟਲ ਦੇ ਬਾਹਰ ਰੁਕੀ

'ਯਹ ਕੌਣ ਸਾ ਸਟੇਸ਼ਨ ਹੈ ਬਾਬਾ ਜੀ? ਮੈਂ ਆਪਣੇ ਘਰ ਵਾਪਸ  ਜਾਊਂ ਗੀਮੁੜੇ ਉੱਧਰ ਛੋੜ ਆਉ...

ਅਜਨਬੀ ਬੁੱਲ੍ਹਾਂ ਨੂੰ ਉਂਗਲ ਛੁਹਾਉਂਦਾ ਚੁੱਪ ਦਾ ਇਸ਼ਾਰਾ ਕਰਕੇ ਕਾਊਂਟਰ ਦੇ ਸਾਹਮਣੇ ਜਾ ਕੜ੍ਹ ਹੋਇਆਪੌੜੀਆਂ ਚੜ੍ਹ ਕੇ ਕਮਰਾ ਨੰਬਰ ਚਾਰ! ਉਸ ਦੇ ਹਿੱਸੇ ਆਇਆਮੂਸਾ ਮੌਤੋਂ ਭੱਜਿਆ ਅੱਗੇ ਮੌਤ ਖੜੀ

ਸਵੀਟੀ ਨੇ ਅੱਗੇ ਖਤਰਾ ਭਾਂਪ ਕੇ ਹਥਿਆਰ ਟਟੋਲਿਆ

'ਜਿੰਨਾ ਚਿਰ ਸਰੀਰ ਚ ਸਾਹ ਸੱਤ ਕੈਮ ਹੈ, ਉਤਨਾ ਚਿਰ ਕੌਣ ਕੋਈ ਮਾਂ ਦਾ ਲਾਲ ਹੱਥ ਲਾ ਜੂ!

     ਰੈੱਸਟ ਰੂਮ ਚ ਨੇਂਘ ਚੋਂ ਕੱਢ ਕੇ ਹਥਿਆਰ ਪਲੋਸਿਆਦੇਖਿਆਂ ਤਿੰਨ ਗੋਲੀਆਂ ਸਨਤਿਆਰ ਬਰ ਤਿਆਰ ਹੋ ਕੇ ਬੈਗ ਚ ਸਾਂਭ ਲਿਆ

ਮੇਜ਼ਬਾਨ ਨੇ ਹਾੜਾ ਪਾਇਆ ਤੇ ਉਸ ਨੂੰ ਪੇਸ਼ ਕੀਤਾਇਨਕਾਰ ਕਰਨ ਤੇ,

 'ਸੌਰੀ! ਮੁਆਫ਼ ਕਰਨਾਂ ਜਿਵੇਂ ਆਗਿਆ ਮੰਗਦਾ ਹੋਵੇ

ਉਸ ਨੇ ਸਿਗਰਟ ਦਾ ਇੱਕ ਡੂੰਘਾ ਸੂਟਾ ਭਰਿਆ ਤੇ ਮਹਿਮਾਨ ਦੇ ਮੂੰਹ ਵੱਲ ਖਿਲਾਰ ਦਿੱਤਾਉਹ ਚੁੱਪ-ਚੁਪੀਤੀ ਸਹਿਮੀ ਦੜੀ ਰਹੀ

ਸਵੇਰੇ ਉੱਠੀ, ਇੱਧਰ ਉੱਧਰ ਉੱਪਰ ਨੀਚੇ ਵੇਖਿਆ, ਮੈਂ ਕਿੱਥੇ ਹਾਂ?

ਰਾਤ ਵਾਲਾ ਸੀਨ ਸੁਪਨੇ ਵਾਂਗ ਉਜਾਗਰ ਹੋਇਆਉਹ ਕੁੱਲੇ ਵਾਲਾ! ਨੇੜੇ ਤੇੜੇ ਨਹੀਂ ਸੀਉਹ ਲੁੱਟੀ ਗਈ! ਠੱਗੀ ਜਾ ਚੁੱਕੀ ਸੀਵਹਿਸ਼ੀ ਦਰਿੰਦੇ ਨੇ ਖੋਰੇ ਕੀ ਪਿਲਾ ਦਿੱਤਾ, ਏਨੀ  ਬੇਹੋਸ਼ ਹੋ ਗਈਜਿਹੜਾ ਬੇਸੁਰਤੀ ਦਾ ਟੀਕਾ ਉਹ ਪੁਲਸੀਆ ਨਹੀਂ ਲਾ ਸਕਿਆ ਇਸ ਨੇ ਲਾ ਦਿੱਤਾਹਥਿਆਰ ਵਰਤਣ ਦਾ ਮੌਕਾ ਹੀ ਨਹੀਂ ਮਿਲਿਆਆਪਣਾ ਪਰਸ ਟੋਹਿਆ, ਠੀਕ ਠਾਕ ਸੀ ਸਾਰੇ ਦਾ ਸਾਰਾ ਸਾਲਮ ਸਬੂਤਾ

ਤਿੰਨ ਗੋਲੀਆਂ ਪੂਰੀਆਂ ਦੀਆਂ ਪੁਰੀਆਂ ਹਰੀ ਕੈਮ ਸਨ... ਇਕ  ਰੋਗਰ ਵਾਸਤੇ...ਦੂਸਰੀ ਮਾਈਕਲ ਵਾਸਤੇ ਤੇ ਤੀਸਰੀ ਇਹਦੇ ਲਈ ਜੋ ਹੁਣੇ ਹੀ ਸਬੱਬ ਨਾਲ ਇਸ ਹਮਾਮ ਚ ਰਲਿਆ ਹੈ

ਉਸ ਨੇ ਫੈਸਲਾ ਕਰ ਲਿਆਅਜਨਬੀ ਜਾ ਚੁੱਕਾ ਸੀ

ਫੋਨ ਘੰਟੀ ਮਾਰ ਕੇ ਯਾਤਰੂ ਰਜਿਸਟਰ ਮੰਗਵਾਇਆ

'ਕਿਦਾਰ ਅਹਿਮਦ...ਬੇਗਮ ਨੂਰਾਂ..ਲਾਸ ਏਂਜਲ਼ਜ਼ ਦਾ ਸਰਨਾਵਾਂ ਮਨ ਦੇ ਖ਼ਾਨੇ ਚ ਸੰਭਾਲ ਲਿਆ...ਇੱਕ ਰਾਤ ਵਿੱਚ ਹੀ ਉਹ ਬੇਗਮ ਬਣ ਗਈ ਸੀ

'ਓ   ਕੇ....ਓ ਕੇ.. ਬੈਂਕ ਯੂ ਉਸ ਨੇ  ਬੈਰੇ ਨੂੰ ਤੋਰ ਦਿੱਤਾ

ਟੇਬਲ ਤੇ ਇੱਕ ਕਾਗ਼ਜ਼ ਦਾ ਟੁਕੜਾ ਪਿਆ ਸੀ

' ਬੀਬਾ ਜੀ! ਮੈਂ ਤੇਰੇ ਮਨ ਦੀ ਇਬਾਰਤ ਪੜ੍ਹ ਲਈ ਹੈਤੈਨੂੰ ਬੇਅਰਾਮੀ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕੀਤੀਇਹ ਇੱਕ ਸੌ ਡਾਲਰ ਰੱਖ ਰਿਹਾ ਹਾਂ, ਜਿੱਥੇ ਵੀ ਹੋਵੇ ਕੈਬ ਲੈ ਕੇ ਆਪਣੇ ਘਰ ਪਹੁੰਚ ਜਾਈਂਸਮੁੰਦਰ ਦੀਆਂ ਲਹਿਰਾਂ ਨਾਲ ਸਾਂਝ ਬਿਲਕੁਲ ਨਾ ਪਾਈਂਇਹ ਜਿੰਦਗੀ ਦੂਸਰੀ ਵਾਰ ਨਹੀਂ ਮਿਲਨੀਇਹ ਤਿੰਨ ਪੁੜੀਆਂ ਪਈਆਂ ਨੇਇੱਕ ਗੋਲੀ ਆਪ ਖਾ ਲਵੀ ਹੁਣੇ ਹੀ, ਦੂਸਰੀ ਆਪਣੇ ਪਤੀ ਨੂੰ ਖੁਆ ਦੇਵੀ ਤੇ ਤੀਸਰੀ ਤੀਸਰੀ ਧਿਰ ਨੂੰ ਘੋਲ ਕੇ ਪਿਲਾ ਦੇਵੀ

ਇਹ ਤਾਂ ਸੱਚਮੁੱਚ ਹੀ ਕੋਈ ਜਾਦੂਗਰ ਸੀ, ਪਹੁੰਚਿਆ ਹੋਇਆ ਨਜੂਮੀ ਮਸੀਹਾ ਜਿਸ ਨੇ ਮੇਰੇ ਮਨ ਦੀਆ ਸਾਰੀਆਂ ਬੁਝਾਰਤਾਂ ਬੁੱਝ ਲਈਆਂ

ਦੌੜ ਕੇ ਬਾਹਰ ਨਿਕਲੀ ਸ਼ਾਇਦ ਉਹ ਮਿਲ ਜਾਏ ਪਰ ਵਿਅਰਥ

                          ਸ਼ੀਸ਼ੇ ਵਿੱਚੋਂ ਦਿਸਦਾ ਦੂਰ ਤੱਕ ਸਮੁੰਦਰ! ਉੱਚੀਆਂ ਉੱਚੀਆਂ ਛੱਲਾਂ ਉਸ ਦੀ ਲੌਂਜ ਨੇੜੇ ਕੰਢੇ ਨੂੰ ਆ ਕੇ ਵੱਜਦੀਆਂ ਅਠਖੇਲੀਆਂ ਕਰ ਰਹੀਆਂ ਸਨ, ਜਿਵੇਂ ਸ਼ੀਸ਼ਾ ਚੁੰਮ ਕੇ ਅੰਦਰ ਲੰਘ ਕੇ ਉਸ ਨਾਲ ਇੱਕ ਮਿੱਕ ਹੋਣ ਲਈ ਕਾਹਲ਼ੀਆਂ ਹੋਣਇਹ ਸੁੰਦਰ ਰੁਮਾਂਚਕਾਰੀ ਮੰਜ਼ਿਰ ਉਸ ਨੂੰ ਬੀਤੇ ਕੱਲ੍ਹ ਦੇ ਡਰਾਉਣੇ ਡਰਾਮੇ ਦੀ ਯਾਦ ਤਾਜ਼ਾ ਕਰਾ ਕੇ ਮਨ ਵਿੱਚ ਖੋਰੂ ਮਚਾਉਣ ਲੱਗਾ

                       'ਰੋਗਰ ਦੀ ਜਦ ਲੱਥੀ ਤਾਂ ਹੋਸ਼ ਆਊ...ਉਹ ਮੇਰੀ ਤਲਾਸ਼ ਕਰਦਾ ਦਰ ਦਰ ਠੋਕਰਾਂ ਖਾਂਦਾ ਹਫਿਆਂ ਫਿਰਦਾ ਹੋਊ ਵਿਚਾਰਾਪੁਲਸ ਮੇਰੀ ਤਲਾਸ਼ ਕਰਦੀ ਆਉਂਦੇ ਜਾਂਦੇ ਵਾਹਣਾਂ ਦੀ ਫੋਲਾ-ਫ਼ਾਲੀ ਕਰ ਰਹੀ ਹੋਵੇ ਗੀਕਿੱਲੀ ਨਾਲ ਟੰਗੀ ਨੌਕਰੀ ਸੀਖਾਂ ਅੰਦਰ ਬੰਦ ਪਛਤਾਵਾ ਕਰ ਰਹੀ ਹੋਵੇ ਗੀਪੁਲਸ ਮੇਰੀ ਭਾਲ ਚ ਰੋਗਰ ਨੂੰ ਕਬਜ਼ੇ ਚ ਕਰ ਕੇ ਤਸ਼ੱਦਦ ਕਰਦੀ ਉਸ ਦੇ ਚੱਡੇ ਪਾੜਦੀ ਹੋਵੇਗੀਮੈਨੂੰ ਜਾ ਕੇ ਆਪ ਪੇਸ਼ ਹੋ ਕੇ ਉਸ ਨੂੰ ਛੁਡਾਉਣਾ ਚਾਹੀਦਾ ਹੈ ਇਕ ਇਲਹਾਮ ਉਸ ਦੇ ਚੇਤ-ਅਚੇਤ ਮਨ ਨੂੰ ਪੱਛਦਾ ਰਿਹਾ

'ਗੱਲ ਪਈ ਸਲਾਹੀਂ ਉਹ ਵੀ ਗਈ, ਰੰਨ ਪਈ ਰਾਹੀਂ ਉਹ ਵੀ ਗਈ ਸਕੂਲ ਦਾ ਪੜ੍ਹਾਇਆ ਮੁਹਾਵਰਾ ਅੱਜ ਚੰਗੀ ਤਰ੍ਹਾਂ ਉਸ ਦੀ ਸਮਝ ਵਿੱਚ ਆਇਆ

'ਐਕਸਕਯੂਜ਼ ਮੀ ਪਲੀਜ਼!‘... ਯੂਅਰ ਫੋਨ?‘ ਉਸ ਝਕਦੀ ਨੇ ਇਕ ਨਵੇਂ ਜੋੜੇ ਤੋਂ ਸੈੱਲ ਫੋਨ ਲਿਆ ਤੇ ਰੋਗਰ ਦਾ ਨੰਬਰ ਘੁਮਾ ਦਿੱਤਾਮਾਈਕਲ ਨੇ ਉਠਾਇਆ

'ਗਿਵ ਇਟ ਟੂ ਰੋਗਰ

 ਉਸ ਨੇ ਰੁੱਖਾ ਜਿਹਾ ਲਹਿਜਾ ਵਰਤਿਆਇਹੀ ਹਰਾਮ ਦਾ ਬੀ! ਉਸ ਦਾ ਪੀ ਏ ਬਣਿਆ ਫਿਰਦਾ... ਉਹਦੀਆਂ ਬੇੜੀਆਂ ਵਿੱਚ ਵੱਟੇ ਰੱਖ ਰਿਹਾ ਹੈ

' ਹੈਲੋ ਭਾਬੀ ਜੀ! ... ਰੋਗਰ? ਉਹ ਕੱਲ੍ਹ ਕਾ ਆਪ ਕੇ ਪੀਛੇ ਗਿਆ ਵਾਪਸ ਨਹੀਂ ਆਇਆ

                ਮਾਈਕਲ ਦੇ ਹਟਕੋਰਿਆਂ ਤੇ ਹਿਚਕੀਆਂ ਨੇ ਸਵੀਟੀ ਨੂੰ ਹੋਰ ਗਮਗੀਨੀਆਂ ਦੇ ਤੁਫਾਨ ਵਿੱਚ ਘਸੋੜ ਦਿੱਤਾਉਹ ਬਹੁਤ ਘਬਰਾਇਆ ਹੋਇਆ ਜਾਰ ਜਾਰ ਰੋ ਰਿਹਾ ਸੀ

                ਕਿੰਨਾ ਭੋਲਾ ਜਿਹਾ ਮਾਸੂਮ ਮੁੰਡਾ ਹੈ ਇਹਜੇ ਆਪਣਾ ਹੀ ਸਿੱਕਾ ਖੋਟਾ ਹੋਵੇ ਤਾਂ ਬਾਣੀਏ ਨੂੰ ਕੀ ਦੋਸ਼

             'ਆਈ ਅ ਮ....ਇਨ 'ਪੈਰੀਮੈਂਟ ਗਲੈਮਰ...80 ਮੀਲ ਦੇ ਫਾਸਲੇ ਤੇ ਲਾਸ ਏਂਜਲ ਫਰੀਵੇ ਤੇਟੇਲ ਹਿਮ ...ਇਫ ਹੀ ਨੀਡ ਮੀ

       'ਬੈਂਕਸ!ਆਪਣੀ ਅੰਦਰਲੀ ਪੀੜ ਛੁਪਾਉਂਦੇ ਫੋਨ ਵਾਪਸ ਕਰਕੇ ਧੰਨਵਾਦ ਕੀਤਾ

     ਆਪਣੀ ਕਾਰ ਦੂਰੋਂ ਪਛਾਣ ਕੇ ਉਹ ਬਹੁਤ ਖੁਸ਼ ਹੋਈਉਹ ਪਿਛਲ ਪਾਸੇ ਪੱਥਰ ਤੇ ਉਹਲੇ ਬੈਠ ਕੇ ਲਹਿਰਾਂ ਦੀ ਲੁਕਣ-ਮੀਟੀ ਵੇਖਣ ਲੱਗੀ

'ਰੋਗਰ ਆਪੇ ਆ ਕੇ ਟੋਲਦਾ ਤਰਲੋ ਮੱਛੀ ਹੋਵੇਗਾਮੈਨੂੰ ਬੁਲਾਏ ਗਾ... ਮਨਾਏ ਗਾ... ਮੈਂ ਭਾਰਾਂ ਤੇ ਪਵਾਂਗੀਨੱਕ ਨਾਲ ਲਕੀਰਾਂ ਕਢਾਵਾਂ ਗੀ ਮੁਕਲਾਵੇ ਦੀ ਇੰਤਜ਼ਾਰ ਵਾਂਗ ਉਸ ਦਾ ਦਿਲ ਟੋਟੇ ਟੋਟੇ ਹੋ ਕੇ ਧੜਕਿਆਕਿੰਨੇ ਚਿਰ ਦੀ ਇੰਤਜ਼ਾਰ ਚ ਕੋਈ ਨਾ ਬਹੁੜਿਆਉਹ ਫੇਰ ਬਾਹਰ ਨਿਕਲੀ ਸ਼ਾਇਦ ਕਾਰ ਅੱਗੇ ਨਿਕਲ ਗਈ ਸੀ...ਵਾਪਸੀ ਆਉਂਦੀ ਦਿਸੀਇਕੱਲਾ ਮਾਈਕਲ ਨਿਕਲਿਆ ਬੜਾ ਘਬਰਾਇਆ ਹੋਇਆਉਹ ਬਹੁਤ ਬੇਸਹਾਰਾ ਹਾਰਿਆ ਜਿਹਾ ਰੋ ਰੋ ਕੇ ਅੱਖਾਂ ਸੁਜਾ ਰਿਹਾ ਸੀ

'ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ!ਪੀੜਾਂ ਦੀ  ਦੂਜੀ ਪੰਡ ਸਾਹਮਣੇ ਸੀ

ਦੋਹਾਂ ਦੀਆਂ ਨਜ਼ਰਾਂ ਰੋਗਰ ਦੀ ਤਲਾਸ਼ ਵਿਚ ਇੱਧਰ ਉੱਧਰ ਭਟਕ ਰਹੀਆਂ ਸਨ ਪਰ ਉਹ ਅੱਜ ਬਹੁਤ ਮਹਿੰਗਾ ਦੁਰਲੱਭ ਹੋ ਗਿਆ ਸੀ

'ਬਾਬ੍ਹੀ ਜੀ! ਉਸ ਕੀ ਮਦਦ ਕਰੋਹੀ ਨੀਡ ਯੂਅਰ ਹੈਲਪ... ਕਹੀਂ ਕੋਈ ਗ਼ਲਤ ਕਦਮ ਨਾ ਉਠਾ ਲਏਆਪ ਮੁੜ ਜਾਈਏ ਭਾਬੀ ਜੀ ਵੋਹ ਫੇਰ ਨਹੀਂ ਲੜਦਾ ਆਪ ਕੇ ਸਾਥਮੈਂ ਭੀ ਨਹੀਂ ਆਊਂ ਗਾ ਆਪ ਕੇ ਬੀਚ ਮੇਂ... ਪੱਥਰਾਂ ਨੂੰ ਨਮ੍ਹ ਕਰਨ ਵਾਲੀ ਮਾਈਕਲ ਦੀ ਹਾਲਤ ਤੇ ਕੁਰਲਾਹਟ ਸਵੀਟੀ ਨੂੰ ਨਜ਼ਰਸਾਨੀ ਲਈ ਕਾਫ਼ੀ ਰਹੀ

' ਓ ਕੇ...ਓ ਕੇ! ਟੇਕ ਸਮ ਥਿੰਗ...ਕੋਲਡ ? ਹੋਟ !ਉਹ ਉੱਠ ਕੇ ਅੰਦਰ ਗਏ ਤੇ ਦੋਵੇਂ ਰੰਡੀਆਂ ਸੌਂਕਣਾਂ ਵਾਂਗ ਹੁੱਬ ਹੁੱਬ ਵੈਣ ਪਾ ਪਾ ਕੇ ਇਕ ਦੂਜੇ ਦੇ ਗਲ ਲੱਗ ਕੇ ਰੋਏ

'ਹਾਓ ਇਜ਼ ਯੂਅਰ ਬੈਟਰਹਾਫ? ਯੂਅਰ ਮਾਮ ਟੋਲਡ ਮੀ ਦੇਟ ਯੂ ਹੈਵ ਸੀਲੈੱਕਟਡ ਸਮ ਇੰਡੀਅਨ ਬਰਾਈਡ!ਸਵੀਟੀ ਨੇ ਉਸ ਦਾ ਧਿਆਨ ਪਾਸੇ ਮੋੜ ਕੇ ਆਪਣਾ ਮੰਤਵ ਹੱਲ ਕਰਨਾ ਚਾਹਿਆ

                            'ਹੋ ਨੋ ਬਾਬ੍ਹੀ ਜੀ ਨੋ! ਨਾਟ ਲਾਈਕ ਦੇਟ!‘.. ਮੈਂ ਤੇ ਰੋਗਰ ਨੇ ਚਰਚ ਵਿਚ ਜਾ ਕੇ ਇਕੱਠੇ ਰਹਿਣ ਤੇ ਇਕੱਠੇ ਜੀਵਨ ਮਰਨ ਦਾ ਹਲਫ਼ ਲਿਆ ਹੈਵੀ ਆਰ ਬੋਥ ਸਪਾਊਸ ਟੂ ਈਚ ਅਧਰਆਈ ਕਾਂਟ ਲਿਵ ਵਿਦਆਊਟ ਹਿਮ ਬੱਚਿਆਂ ਵਾਂਗ ਸਿਸਕੀਆਂ ਭਰਦੇ ਮਾਈਕਲ ਨੇ ਗੰਢ ਖੋਲ੍ਹ ਦਿੱਤੀਉਸਦਾ ਸਪੱਸ਼ਟ ਇਕਬਾਲ ਸਵੀਟੀ ਨੂੰ ਬਿਲਕੁਲ ਅਲੋਕਾਰ ਨਹੀਂ ਲੱਗਾਉਸਦੇ ਮੱਥੇ ਸੂਰਜੀ ਜਲਾਲ ਵਾਗ ਲਸ਼ਕੋਰਾਂ ਮਾਰਦੀ ਦਗ ਦਗ ਕਰਦੀ ਮਸੂਮੀਅਤ ਸਵੀਟੀ ਦਾ ਕਾਲਜਾ ਸ਼ਾਂਤ ਕਰ ਗਈ

 'ਤੇਰੇ ਹੱਥ ਉਸ ਦੀ ਚਾਬੀ ਹੈਤੈਨੂੰ ਪਤਾ ਹੈ ਉਹ ਇਸ ਵੇਲੇ ਕਿੱਥੇ ਹੈਉਸ ਨੂੰ ਇੱਕ ਵੇਰਾਂ ਮਿਲਾ ਦੇਹ, ਤੇਰੇ ਸਾਰੇ ਗਬਨ ਗੁਨਾਹ ਮੁਆਫ਼ ਕਰ ਦਿਆਂ ਗੀ ਤੇ ਨਾਲੇ ਮੂੰਹ ਮੰਗਿਆ ਇਨਾਮ ਵੀ ਅੰਦਰਲੀ ਪੀੜ ਅੱਖਾਂ ਵਿਚ ਅੱਥਰੂ ਭਰ ਆਈ

'ਨਹੀਂ ਬਾਬ੍ਹੀ ਜੀ ਮੁੜੇ ਸੌਂਹ ਕਹਾ ਲੋ, ਮੈਂ ਤੇਰੀ ਕਸਮ ਖਾਂਦਾ ਹਾਂ ਕਿ ਮੈਨੂੰ ਉਸ ਦਾ ਕੋਈ ਪਤਾ ਨਹੀਂਮੈਂ ਭੀ ਉਸ ਕੇ ਬਗੈਰ ਤੜਪ ਰਿਹਾ ਹਾਂ

ਰੋਗਰ ਦੀ  ਗੁੰਮਸ਼ੁਦਗੀ ਦੀ ਹਕੀਕਤ ਸੁਣ ਕੇ ਉਹ ਹੋਰ ਤੜਫ਼ ਉੱਠੀ

ਪੰਜ ਪਹਾੜ ਦਿਨ ਆਪਣਾ ਸਫ਼ਰ ਪੂਰਾ ਕਰਕੇ ਅਮਰੀਕਾ ਨੂੰ ਹਨੇਰੇ ਚ ਡਬੋ ਕੇ ਫਿਰ ਭਾਰਤ ਦੀ ਫੇਰੀ ਤੇ ਚਲਾ ਗਿਆ ਸੀਸਾਰਾ ਦਿਨ ਕੰਢੇ ਦੇ ਪੱਥਰਾਂ ਨੂੰ ਟੱਕਰਾਂ ਮਾਰਦੀਆਂ ਸਮੁੰਦਰੀ ਲਹਿਰਾਂ ਅਜੇ ਥੱਕੀਆਂ ਨਹੀਂ ਸਨ ਸਗੋਂ ਉਨ੍ਹਾਂ ਦਾ ਰੁਝਾਨ ਹੋਰ ਹਮਲਾਵਰ ਹੋ ਗਿਆ ਸੀ

ਥੋੜਾ ਬਹੁਤ ਪੇਟ ਝੁਲਸਾ ਕਰਕੇ ਪਲੰਘਾਂ ਤੇ ਟੇਢੇ ਹੋ ਗਏਦੋਵੇਂ ਨੀਂਦ ਤੋਂ ਵਾਂਝੇ ਇਕ ਦੂਸਰੇ ਤੋਂ ਚੋਰੀ ਹਉਕੇ ਲੈ ਰਹੇ ਸਨ