ਮੱਖ ਪੰਨਾ

            ਕਾਵਿ-ਗੁਲਜਾਰ

ਲਿਖਾਰੀ

 

ਪੰਜ ਕਵਿਤਾਵਾਂ


-ਅਮਨਪ੍ਰੀਤ ਕੌਰ, ਮੁਹਾਲੀ-

ਪੰਜਾਬ ਯੂਨੀਵਰਿਸਟੀ, ਚੰਡੀਗੜ੍ਹ ਤੋਂ ਪੱਤਰ-ਵਿਹਾਰ ਰਾਹੀਂ ਐਮ.ਏ. ਪੰਜਾਬੀ (ਫਾਈਨਲ) ਕਰ ਰਹੀ ਬੀਬੀ ਅਮਨਪ੍ਰੀਤ ਕੌਰ ਵਧਾਈ ਦੀ ਪਾਤਰ ਹੈ ਕਿ ਉਹ ਦ੍ਰਿੜਤਾ ਨਾਲ ਆਪਣੀ ਅਕਾਦਮਿਕ ਵਿੱਦਿਆ ਪਰਾਪਤ ਕਰਨ ਦੇ ਨਾਲ ਹੀ ਨਾਲ ਕਵਿਤਾ ਵੀ ਲਿਖਦੀ ਹੈ। ਉਸ ਦੀਆਂ ਪੰਜ ਕਵਿਤਾਵਾਂ 'ਲਿਖਾਰੀ' ਦੇ ਪਾਠਕਾਂ ਲਈ ਪੇਸ਼ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭਵ ਕਰ ਰਹੇ ਹਾਂ।--ਲਿਖਾਰੀ

(1) ਮੁਹੱਬਤ

ਕੋਈ ਆਪਣਾ ਬਣੇ ਨਾ
ਪੀੜ ਸਮਝ ਸਕੇ ਨਾ
ਪੈਸੇ ਨਾਲ ਚਾਹੁੰਣ ਮਾਪਣੀ
ਪਰ ਮੁਹੱਬਤ,
ਗਰਜ਼ ਨਾਲ ਨਿਭ ਸਕੇ ਨਾ ।

(2) ਲੰਬੀਆਂ ਵਾਟਾਂ

ਪਹਿਲੀ ਉਮਰੇ ਹਰ ਕੋਈ
ਆਲ੍ਹਣੇ 'ਚੋਂ ਉੱਡ
ਅੰਬਰਾਂ ਦੀਆਂ ਉਚਾਈਆਂ
ਮਾਪਦਾ ਫਿਰੇ,
ਜਦ ਢਲਣ 'ਤੇ ਹੋਵੇ
ਤਪਦੀ ਦੁਪਹਿਰ
ਉੱਡਦੇ ਪੰਛੀ ਨੂੰ ਮੁੜ
ਆਲ੍ਹਣੇ ਦਾ ਚੇਤਾ ਆਵੇ,
ਰਾਤ ਹੋਣ ਤੋਂ ਪਹਿਲਾਂ
ਚਾਹੇ ਟਿਕਾਣੇ ਪਹੁੰਚਣਾਂ
ਡਰੇ ਕਿਤੇ,
ਲੰਬੀਆਂ ਵਾਟਾਂ 'ਚ ਹੀ
ਨਾ ਸ਼ਾਮ ਢਲ਼ ਜਾਵੇ ।



(3) ਜ਼ੁਲਮ

ਚੋਭ੍ਹ ਪਿੱਠ 'ਚ ਖ਼ੰਜਰ
ਤੜਫ਼ਦਾ ਛੱਡ ਜਾਣ ਦਾ ਜ਼ੁਲਮ
ਇਹ ਗ਼ੈਰ ਨਾ ਕਰਨ,
ਪਲਕੀਂ ਬਿਠਾਇਆ ਏ
ਜਿਹਨਾਂ ਨੂੰ
ਉਹ ਆਪਣੇ ਹੀ ਕਰਨ ।

 

(4) ਅਹਿਸਾਸ

ਸੱਟ ਜਦੋਂ ਲੱਗੂ ਦਿਲ 'ਤੇ
ਅਹਿਸਾਸ ਹੋਊ ਉਦੋਂ ਤੈਂਨੂੰ
ਦਰਦ ਉਸ ਦੇ ਵੀ
ਉਨਾਂ ਹੀ ਹੋਇਆ ਹੋਵੇਗਾ
ਜਿਸ ਨੂੰ ਤੂੰ ਠੋਕਰ ਮਾਰੀ ਸੀ ।

 

(5) ਕੱਚ ਦੇ ਟੁਕੜੇ

ਕਿਸੇ ਅਣਜਾਣੀ ਚਾਹਤ ਦੇ
ਪਿੱਛੇ ਭੱਜਦੇ ਭੱਜਦੇ
ਅਸੀਂ ਖ਼ੁਦ ਤੋਂ ਹੀ
ਅਜਨਬੀ ਹੋ ਗਏ ,
ਹੋਸ਼ ਆਈ ਜਦ
ਮਹਿਸੂਸ ਹੋਇਆ
ਅਸੀਂ ਉਮਰ ਸਾਰੀ
ਕੱਚ ਦੇ ਚਮਕਦੇ
ਟੁਕੜਿਆਂ ਨੂੰ ਹੀ
ਹੀਰੇ ਸਮਝਦੇ ਰਹੇ ।

****************

 (20 ਨਵੰਬਰ 2007) ਯੂਨੀਕੋਡ

 

e-mail:
ਲਿਖਾਰੀ

Likhari

© likhari: Panjabi Likhari Forum-2001-2007