ਦੋ ਕਵਿਤਾਵਾਂ:

(੧) ਪ੍ਰੀਤ (੨) ਕੇਹੇ ਸੱਚ

ਦਲਵੀਰ ਕੌਰ ਵੁਲਵਰਹੈਂਮਟਨ

 

 
ਪ੍ਰੀਤ

ਖੁਰ ਜਾਂਦੇ ਨੇ
ਮੰਨਾਂ ਦੇ ਕੰਢੇ
ਢਹਿ ਜਾਂਦੇ ਨੇ
ਹਠੀ ਹੋਂਦ ਦੇ ਥੰਮ
ਰੁੜ੍ਹ ਜਾਂਦੀ ਹੈ
ਹਯਾਤੀ ਦੇ ਵਿਹੜੇ ‘ਚ
ਜੰਮੀ ਗਾਰ
ਬ੍ਰਹਿਮੰਡ ਦੇ ਪਿੰਡੇ
ਜਦ ਪ੍ਰੀਤ ਬੂਟੀ
ਉੱਗਦੀ ਹੈ
ਸਮਾਂ ਰੀਝ ਦੇ ਨੈਣੀ
ਨੀਝ ਬਣ ਅਟਕਦਾ ਹੈ
ਕਿਸੇ ਅੱਖ ਵਿੱਚ
ਅੱਖ ਜਦ ਡੁੱਲਦੀ ਹੈ!!

ਕੇਹੇ ਸੱਚ!!

ਭੁੱਖੇ ਬੱਚੇ ਦੇ ਪੇਟ ਦੀਆਂ
ਖੁੱਤੀਆਂ ‘ਚ ਬੈਠੀ ਮਾਂ
ਕਦੇ ਕਿਸੇ ਭਗਵਾਨ ਤੋਂ
ਜਾਣੂ ਨਹੀਂ ਹੁੰਦੀ
ਗਰੀਬ ਦਾ ਰੱਬ
ਉਸਦੇ ਪੇਟ ਦੀ
ਭੁੱਖ ਜੇਡਾ ਹੀ
ਰਹਿੰਦਾ ਹੈ
ਤੇ ਅੰਨ
ਉਸਦੀ ਪੂਜਾ!!
___
dalvirnarwal@yahoo.co.uk
(8 ਜਨਵਰੀ 2007) ਯੂਨੀਕੋਡ

ਸ਼ਾਇਰਾ ਦਲਵੀਰ ਕੌਰ (ਵੁਲਵਰਹੈਂਪਟਨ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਦੋ ਕਵਿਤਾਵਾਂ: (1) ਆਦਿ ਅੰਤ (2) ਕਾਨੂੰਨ
ਚਾਰ ਕਵਿਤਾਵਾਂ: (1) ਚੀਖ, (2) ਆ ਹੁਣ ਹੋ ਜਾਈਏ (3) ਕਲਪਨਾ, ਅਤੇ (4) ਦਿਸ਼ਾਹੀਣ

ਦੋ ਕਵਿਤਾਵਾਂ: (1) ਬੇਰੰਗ ਤਕੀਆ ਅਤੇ (2) ਨਹੀਂ ਨਾਸ਼ਵਾਨ
ਲੋਰੀ

 

ਲਿਖਾਰੀ
Likhari


© likhari: Punjabi Likhari Forum-2001-2007