ਪ੍ਰਿੰ: ਦਰਸ਼ਨ ਨੱਤ

ਸ਼ਹੀਦ ਭਗਤ ਸਿੰਘ ਦੇ ਸੌਵੇਂ ਜਨਮ ਦਿਨ ਤੇ

ਸੂਲੀ
-ਪ੍ਰਿੰ: ਦਰਸ਼ਨ ਨੱਤ-


ਯਾਰ, ਭਗ਼ਤ ਸਿੰਘ!
ਸਾਡੀ ਖ਼ਾਤਰ
‘ਸੂਲੀ’ ਦਾ ਮਤਲਬ ਤਾਂ ਈਸਾ ਹੈ
ਤੇ ਜਾਂ ਫਿਰ ਭਗ਼ਤ ਸਿੰਘ ਹੈ!
(ਉਂਞ ਕਿੱਕਰ ਦੀ ਸੂਲ
ਤੇਰੀ ਸੂਲੀ ਤੋਂ ਸਾਨੂੰ
ਵੱਧ ਚੁਭਦੀ ਹੈ!)
ਅਤੇ ਕੇਸਰੀ ਬਾਣਾ
ਸਿਰਫ਼ ਗੋਬਿੰਦ ਸਿੰਘ ਹੈ!

ਅਸੀਂ ਕਦੋਂ ਤੱਕ
ਇਹਨਾ ‘ਪਰਮ-ਮਨੁੱਖ਼ਾਂ’ ਦੇ
ਕੀਤੇ ਦੀ ਭੱਲ ਖੱਟੀ ਜਾਣੀ ਹੈ?
ਅੱਜ ਦੇ ਯੁਗ ਦਾ
‘ਭਗ਼ਤ ਸਿੰਘ’ ਕਿੱਥੇ ਹੈ?
ਕਦ ਪਰਗਟ ਹੋਵੇਗਾ?
(27 ਸਤੰਬਰ 2007)

੍ਰਿੰ: ਦਰਸ਼ਨ ਨੱਤ ਦੀ ਲਿਖਾਰੀ ਵਿੱਚ ਛਪੀ ਹੋਰ ਰਚਨਾ ਪੜ੍ਹਨ ਲਈ ਕਲਿੱਕ ਕਰੋ: ਦੋ ਗ਼ਜ਼ਲਾਂ

 

ilKfrI
Likhari


© likhari: Punjabi Likhari Forum-2001-2007