|
(੧) ਕੱਖਾਂ ਦੀ ਕੁੱਲੀ
ਕੁਲਦੀਪ
ਸਿੰਘ
ਨੀਲਮ
ਕੱਖਾਂ
ਦੀ
ਕੁੱਲੀ
ਮੇਰੀ
ਪਹਿਰਣ ਨੂੰ ਚੀਥੜੇ ਨੇ
ਪੀਣੇ
ਨੂੰ
ਹੰਝੂ ਦਿਤੇ ਮੇਰੇ ਬਿਰਹਾ- ਯਾਰੜੇ ਨੇ
ਰੁੱਖੀ
ਮਿਸੀ
ਖਾਕੇ ਤੇਰੇ ਦਰ ਤੇ ਢਹਿ ਪਇਆ ਮੈਂ
ਅਤਿ
ਸਹਜ
ਸੁੱਖ
ਪਾਇਆ
ਮੇਰੇ ਨੈਣੀਂ ਨੀਂਦੜੇ ਨੇ
ਜੀਵਨ
ਦਾ
ਜ਼ਹਿਰ ਪੀਕੇ ਅਮਰ ਹੋ ਗਿਆ ਮੈਂ
ਤੱਕਿਆ
ਜਿਸ
ਵੇਲੇ ਮੈਨੂੰ ਮੇਰੇ ਯਾਰ ਮਿੱਠੜੇ
ਨੇ
ਥੱਕ
ਹਾਰ
ਟੁੱਟਕੇ
ਮੈਂ
ਜਦ ਤੇਰੀ ਚਰਣੀਂ ਲਗਾ
ਮੈਨੂੰ
ਅਪਣੇ
ਰੰਗ
‘ਚ
ਰਤਿਆ
ਮੇਰੇ ਰੰਗ ਰਤੜੇ ਨੇ
ਅੰਤਰਿ
ਜਦ
ਸੋਹਜ ਜਾਗੀ ਤੈਨੂੰ ਡਿਠਾ ਹਰ ਪਾਸੇ
ਕੈਸਾ
ਕਮਾਲ
ਕੀਤਾ ਤੇਰੇ ਯਾਰ ਬਿਰਹੜੇ ਨੇ
?
ਕੀ
ਦਸਾਂ
ਅਪਣੇ ਦਿਲ ਦੀ ਹਾਲਤ ਕੁਝ ਐਸੀ ਹੋਈ?
ਹਰ
ਰਾਤ
ਲਗੇ ਚਾਂਦਨੀ
ਸਬ
ਦਿਨ ਸੁਨਿਹੜੇ ਨੇ
ਬਣਕੇ
ਸਵਾਲੀ
ਦਾਤਾ ਜਦ ਦਰ ਤੇਰੇ ਤੇ ਆਇਆ
ਤੇਰੀ
ਮਿਹਰ
ਦਾ ਧਨ ਪਾਇਆ ਨੀਲਮ ਗਰੀਬੜੇ ਨੇ।
*****
(੨)
ਅਰਸ਼ਾਂ ਦੇ ਮੇਰੇ
ਮਾਲਿਕ!
ਕੁਲਦੀਪ
ਸਿੰਘ ਨੀਲਮ
ਅਰਸ਼ਾਂ
ਦੇ ਮੇਰੇ ਮਾਲਿਕ
ਇਨਾਂ
ਕਰਮ ਤੂੰ ਕਰ ਦੇ
ਦੁਨੀਆਂ
ਦੇ ਜ਼ਖਮਾਂ
'ਤੇ
ਰਹਮਤ ਦੀ ਮਰਹਮ ਧਰ ਦੇ
ਨਫ਼ਰਤ
ਦੀ ਅਗ ਅੰਦਰ ਸੰਸਾਰ ਜਲ ਰਿਹਾ ਏ
ਇਨਸਾਨ
ਮਰ ਰਹੇ ਨੇ ਘਰ ਬਾਹਰ ਜਲ ਰਿਹਾ ਏ
ਜ਼ਾਲਮ
ਜ਼ੁਲਮ ਨੇ ਕਰਦੇ ਮੂਲੋਂ ਨਹੀਂ ਉਹ ਡਰਦੇ
ਅਰਸ਼ਾਂ
ਦੇ ਮੇਰੇ ਮਾਲਿਕ
ਇਨਾਂ
ਕਰਮ ਤੂੰ ਕਰ ਦੇ
ਬੰਦਾ
ਹੀ ਅਪਣੇ
ਖੂੰਨ
ਦਾ ਅੱਜ ਹੋ ਗਿਆ ਪਿਆਸਾ
ਹਰ
ਪਾਸੇ ਕਤਲ-ੳ-ਗ਼ਾਰਤ ਛਾਈ ਬੜੀ ਨਿਰਾਸਾ
ਡਾਢੇ
ਦੇ ਹਥੋਂ ਮਾੜੇ
ਅੱਜ
ਲੱਖਾਂ
ਪਏ ਨੇ ਮਰਦੇ
ਅਰਸ਼ਾਂ
ਦੇ ਮੇਰੇ ਮਾਲਿਕ
ਇਨਾਂ
ਕਰਮ ਤੂੰ ਕਰ ਦੇ
ਕਿਤੇ
ਰੋਂਦੀਆਂ ਨੇ ਮਾਂਵਾਂ ਪੁਤਾਂ ਦੀਆਂ ਦੇਖ ਲਾਸ਼ਾਂ
ਲਖਾਂ
ਸੁਹਾਗ ਉਜੜੇ
ਮਿੱਟੀ 'ਚ
ਰੁਲੀਆਂ ਆਸਾਂ
ਅਜ
ਲੱਖਾਂ
ਯਤੀਮ ਬਚੇ ਫ਼ਰਯਾਦ ਤੈਨੂੰ ਕਰਦੇ
ਅਰਸ਼ਾਂ
ਦੇ ਮੇਰੇ ਮਾਲਿਕ
ਇਨਾਂ
ਕਰਮ ਤੂੰ ਕਰ ਦੇ
ਲੁਕਿਅ
ਹੈ ਸੱਚ- ਚੰਦ੍ਰਮਾ ਝੂਠ ਦੇ ਬਦਲਾਂ ਉਲ੍ਹੇ
ਹਾਕਮ
ਕਸਾਈ ਬਣ ਗਏ ਤੇ ਵਢੀ-
ਖੋਰ ਨੇ ਗੋਲੇ
ਅੰਨ੍ਹੇ
ਸਮਾਜ ਅੰਦਰ
ਨਿੱਤ
ਮਨਸੂਰ ਸੂਲੀ ਚੜ੍ਹਦੇ
ਅਰਸ਼ਾਂ
ਦੇ ਮੇਰੇ ਮਾਲਿਕ
ਇਨਾਂ
ਕਰਮ ਤੂੰ ਕਰ ਦੇ
ਬੰਦਾ ਤਾਂ ਗੁਨਹਗਾਰ ਹੈ ਪਰ ਤੂੰ ਬੰਦਾ ਨਵਾਜ਼ ਦਾਤਾ
ਦੁੱਖਾਂ
ਦੀ ਮਾਰੀ ਦੁਨੀਆਂ ਦਾ ਕਰ ਦੇ ਇਲਾਜ ਦਾਤਾ
ਦੁਖ
ਦਰਦ ਦੂਰ ਕਰ ਦੇ ਸੁਖਾਂ ਨਾਲ ਝੋਲੀ ਭਰ ਦੇ
ਅਰਸ਼ਾਂ
ਦੇ ਮੇਰੇ ਮਾਲਿਕ
ਇਨਾਂ
ਕਰਮ ਤੂੰ ਕਰ ਦੇ
*****
(੩) ਮੈਂ ਕੋਇਲ ਹਾਂ ਪੰਜਾਬ
ਦੀ
ਕੁਲਦੀਪ ਸਿੰਘ ਨੀਲਮ
ਮੈਂ
ਕੋਇਲ ਹਾਂ ਪੰਜਾਬ ਦੀ ਪੰਜ ਦਰਿਆ ਦੀ ਸ਼ਾਨ
ਮੈਂ ਕੂਕਾਂ ਡਾਲ ਡਾਲ ਤੇ ਮੇਰੀ ਉੱਚੀ ਮਿਠੀ ਤਾਨ
ਮੈਂ
ਲਾਡ ਲਡਾਵਾਂ ਫੁੱਲਾਂ ਨੂੰ ਤੇ ਪੱਤੇ ਮੇਰੀ ਜਾਨ
ਮੈਂ ਮਹਿਕ ਖਿੰਡਾਵਾਂ ਪਿਆਰ ਦੀ ਵਿਰਲੀ ਮੇਰੀ ਪੱਛਾਣ
ਮੇਰੇ
ਘੁੰਢ ‘ਚ
ਹੁੱਸਨ ਪੰਜਾਬ ਦਾ ਮੇਰੀ ਸਿਫ਼ਤ ਕਰੇ ਜਹਾਨ
ਮੈਂ ਲੱਗੀਆਂ ਤੋੜ ਨਿਭਾਵੰਦੀ ਭਾਵੇਂ ਨਿਕੱਲਣ ਮੇਰੇ ਪ੍ਰਾਣ
ਮੇਰੇ
ਸੀਨੇ ਤੱੜਪ ਪੰਜਾਬ ਦੀ ਨਿਤ ਗਾਵਾਂ ਇਸ ਦੇ ਗੀਤ
ਮੈਂ ਭੈਣ ਸੋਹਨੀ ਤੇ ਹੀਰ ਦੀ ਮੇਰੀ ਇਸ਼ਕ ਝੱਨਾਂ ਨਾਲ ਪ੍ਰੀਤ
ਮੈਂ
ਪਿਆਰ ਦੇ ਦੀਵੇ ਬਾਲਦੀ ਦਿਆਂ ਕੌਲ ਦੀ ਰੀਤ ਨਿਭਾ
ਮੇਰਾ ਰੂਪ ਹੈ ਡਲ੍ਹਕਾਂ ਮਾਰਦਾ ਦਿਆਂ ਨੱਚ ਕੇ ਧਰਤ ਹਿਲਾ
ਮੇਰੇ
ਦਿਲ ਵਿਚ ਨਿੱਤ ਸਵੇਰ ਦਾ ਚੜ੍ਹਿਆ ਰਹਿੰਦਾ ਚਾ
ਮੈਂ ਅਪਣੇ ਗੀਤ ਅਮੁਲੜੇ ਤੁਹਾਡੀ ਝੋਲੀ ਦਿਤੇ ਨੇ ਪਾ
ਸੁਣੋ!
ਵੀਰ ਪੰਜਾਬੀਉ ਤੁਸੀਂ ਰੱਖਣਾ ਇਹਨਾਂ ਦਾ ਖਿਆਲ
ਮੈਂ ਚਲੀ ਦੂਰ ਦੇਸ਼ ਨੂੰ ਤੁਹਾਡਾ ਰਾਖਾ ਹੈ ਅਕਾਲ
ਤੁਸਾਂ
ਦਿਤਾ ਮੈਨੂੰ ਰੱਜਕੇ ਅਪਣਾ ਸੱਚਾ ਸੁੱਚਾ ਪਿਆਰ
ਮੈਂ ਸੇਜਲ ਅੱਖੀਆਂ ਨਾਲ ਹਾਂ ਤੁਹਾਡੀ ਸ਼ੁਕਰ- ਗੁਜ਼ਾਰ
ਮੈਂ
ਸੋਹਣੇ ਦੇਸ਼ ਪੰਜਾਬ ਲਈ ਦਿੱਤਾ ਅਪਣਾ ਫ਼ਰਜ਼ ਨਿਭਾ
ਮੇਰੀ ਰੱਬ ਅਗੇ ਹੈ ਬੇਨਤੀ ਇਹਨੂੰ ਲਗੇ ਨਾ ਤੱਤੀ ਵਾ।
(੧੪
ਦਸੰਬਰ ੨੦੦੬)-ਯੂਨੀਕੋਡ |