ਸੱਚ

ਡਾ: ਮਹਿੰਦਰ ਗਿੱਲ

 


ਬਾਬਾ!
ਸੱਚ ਨੂੰ ਖੋਜੇ ਕਿਹੜਾ
ਸੱਚ ਤਾਂ ਸੂਲਾਂ ਵਰਗਾ
ਬਾਬਾ, ਸੱਚ ਬੜਾ ਜ਼ਹਿਰੀਲਾ
ਜੋ ਅਗ ਖਾਣ ਦਾ ਆਦੀ ਹੋਇਆ
ਸੱਚ ਉਸੇ ਨੂੰ ਪੱਚਦਾ

ਸੱਚ ਨੂੰ ਖੋਜੇ ਕਿਹੜਾ!
ਸੱਚ ਦੀ ਲਾਟ ਤਾਂ ਬਲਦੀ ਉਚੀ
ਪਰ ਕੋਈ ਦੇਖ ਨਾ ਸਕੇ
ਸੱਜਣ ਠੱਗ
ਸਭ ਲੁਟੀ ਜਾਂਦੇ
ਨਾ ਕੋਈ ਸਮਝੇ, ਸੋਚੇ
ਨ੍ਹੇਰ ਦੀ ਚਾਦਰ ਹਰ ਥਾਂ
ਹਰ ਥਾਂ ਝੂਠ ਪੁਲੰਦੇ
ਹਰ ਥਾਂ ਲੁਟੇ ਜਾਂਦੇ ਬਾਬਾ
ਤੇਰੇ ਬੇ-ਬਸ ਬੰਦੇ

ਸੱਚ ਨੂੰ ਖੋਜੇ ਕਿਹੜਾ!
ਧਰਮ ਜੋ ਸੱਚ ਦੀ
ਖੋਜ ਨਾ ਕਰਦਾ
ਕੀ ਧਰਮ ਕਹਿਲੌਣਾ
ਸੱਚ ਨੂੰ ਪਾਉਣਾ
ਧਰਮ ਹੈ ਬਾਬਾ
ਇਹ ਬੰਦੇ ਦਾ ਹੋਣਾ!
ਰੱਕਤ ਬੰਦੇ ਦੀ
ਪਾਣੀਉਂ ਸਸਤੀ
ਇਹ ਕੈਸੀ ਹੈ ਸੋਚ,
ਚਿੰਤਨ ਕੇਹਾ
ਇਹ ਸੱਚ ਨਹੀ
ਹੈ ਝੂਠ
ਬਾਬਾ! ਐਸੇ ਸੱਚ ਤੋਂ
ਮੁਕਤ ਕਰਾਵੋ
ਏਹੋ ਹੈ ਅਰਜੋਈ

*****
01.12.2006 (ਯੂਨੀਕੋਡ)

ਡਾ: ਮਿਹੰਦਰ ਗਿੱਲ ਦੀਆ ਹੋਰ ਰਚਨਾਵਾਂ ਪੜ੍ਹਨ ਲਈ ਕਿਲੱਕ ਕਰੋ:

ਕਵਿਤਾ: ਰੰਗ ਡਾ: ਮਹਿੰਦਰ ਗਿੱਲ ਦਾ ਗੀਤ

 


e-mail:
ਲਿਖਾਰੀ
Likhari


? likhari: Punjabi Likhari Forum-2001-2007