ਉਦੋਂ ਤੇ ਹੁਣ

ਡਾ: ਮਹਿੰਦਰ ਗਿੱਲ

ਜਦ ਇਹ ਚੱਲੇ ਸਨ
‘ਮਾਨੁਖਤਾ ਦਾ ਭਾਰ ਉਠਾਈ’
ਦੁਨੀਆਂ ਸਾਰੀ ‘ਤੇ
ਰੌਸ਼ਨੀ ਦਾ ਦੀਪ ਜਗਾਓਣਾ
ਇਨ੍ਹਾਂ ਦਾ ਦਾਅਵਾ
ਤਾਂ ਇਨ੍ਹਾਂ ਕਦੇ ਨਹੀਂ ਸੀ ਕਿਹਾ
ਕਿ ਇਨ੍ਹਾਂ ਆਪਣਾ ਰਾਜ ਫੈਲਾਓਣਾ
ਇਨ੍ਹਾਂ ਤਾਂ ਇਹ ਹੀ ਕਿਹਾ ਸੀ
ਕਿ ਦੁਨੀਆਂ ਨੂੰ ਸਭਿਆ ਬਣਾਓਣਾ

ਇਨ੍ਹਾਂ ਇਹ ਤਾਂ ਕਦੇ ਨਹੀਂ ਕਿਹਾ
ਕਿ ਇਨ੍ਹਾਂ ਦਾ ਸਰਮਾਇਆ
ਬਹੁ ਗੁਣਾ ਹੋ ਕੇ ਮੁੜੇਗਾ
ਇਨ੍ਹਾਂ ਦੀਆਂ ਭੱਠੀਆਂ
ਦੁਨੀਂਆਂ ਦੇ ਖੂੰਨ ਨਾਲ ਮਘਣਗੀਆਂ
ਇਨ੍ਹਾਂ ਨਾ ਕੁਝ ਕਿਹਾ
ਨਾ ਪੁਛਿਆ
ਬਸ ਰੌਸ਼ਨੀਆਂ ਦੇ ਵਣਜਾਰੇ
ਬਣਦੇ ਰਹੇ
ਨਾ ਕੁਝ ਪੜ੍ਹਿਆ
ਨਾਂ ਗੁਣਿਆਂ ਉਸ ਨੂੰ
ਜੋ ਸੱਚੇ ਮਾਰਗਾਂ ਵਾਲੇ
ਦਸਦੇ ਰਹੇ
‘ਕੋਈ ਕੌਮ
ਕਿਸੇ ਦੂਸਰੀ ਨੂੰ
ਜ਼ੋਰੀਂ ਕੁਝ ਸਿਖਾਵੇ ਕਿਵੇਂ
ਹਰ ਕੌਮ ਆਪਣੀਆਂ
ਗਲ੍ਹਤੀਆਂ ਤੋਂ ਹੀ ਸਿਖਣਾ ਲੋਚੇ’

ਇਹ ਅਧਸੁਤੇ
ਅਜੇ ਵੀ ਇਸ ਰਾਹ
ਚਲਦੇ ਜਾਂਦੇ
ਇੰਡੀਆ ਜਾਂ ਅਫਰੀਕਾ
ਤੋਂ ਇਰਾਕ ਦਾ ਸਫਰ
ਕੋਈ ਵਖਰਾ ਨਹੀਂ
ਝੰਡੇ ਬਦਲੇ ਨੇ
ਕਾਰਜ ਵਿੱਚ ਕੋਈ
ਅੰਤਰ ਨਹੀਂ

*****
8 ਅਪਰੈਲ 2007 (ਯੂਨੀਕੋਡ)

ਡਾ: ਮਿਹੰਦਰ ਗਿੱਲ ਦੀਆ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:

ਕਵਿਤਾ: ਰੰਗ ਡਾ: ਮਹਿੰਦਰ ਗਿੱਲ ਦਾ ਗੀਤ

 


e-mail:
ਲਿਖਾਰੀ
Likhari



© likhari: Punjabi Likhari Forum-2001-2007