ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 07 September, 2008

ਪੰਜ ਕਵਿਤਵਾਂ

ਡਾ: ਮਹਿੰਦਰ ਗਿੱਲ

ਕਿਸੇ ਕਿਸੇ ਦਿਨ
ਡਾ. ਮਹਿੰਦਰ ਗਿੱਲ

ਕਿਸੇ ਕਿਸੇ ਦਿਨ
ਮੈਂ
ਸ਼ੀਸ਼ਾ ਨਹੀਂ ਦੇਖਦਾ
ਕਿ ਮੇਂ ਆਪਣਾ ਅਕਸ ਦੇਖ ਕੇ
ਡਰ ਨਾ ਜਾਵਾਂ
ਕਿਸੇ ਕਿਸੇ ਦਿਨ
ਮੇਰੀ ਤੋਰ
ਟੁਟ ਜਾਂਦੀ ਹੈ
ਮੈਂ
ਬੱਚਿਆਂ ਵਾਂਗ
ਡਿਗ ਡਿਗ ਕੇ ਤੁਰਦਾ ਹਾਂ
ਕਿਸੇ ਕਿਸੇ ਦਿਨ
ਸੂਲਾਂ ਵਾਂਗ ਚੁਭਦੀਆਂ ਨੇ ਕਿਰਨਾ
ਤੇ ਮੈ
ਨੇਰ੍ਹੇ ਨੂੰ ਚਾਹੁੰਦਾ ਹਾਂ
 

ਆਜ਼ਾਦੀ
ਡਾ. ਮਹਿੰਦਰ ਗਿੱਲ

ਸੋਚ ਗੁਲਾਮ
ਤਾਂ ਕੀ ਆਜ਼ਾਦੀ
ਕੋਈ ਹੋਰ ਨਾ ਦੇਵੇ ਮੁਕਤੀ
ਜੋ ਵੀ ਪਾਇਆ
ਸੋਚ ਆਜ਼ਾਦ ਨੇ ਪਾਇਆ
ਜੋ ਵੀ ਪਾਉਣਾ
ਸੋਚ ਆਜ਼ਾਦ ਨੇ ਪਾਉਣਾ
ਮੇਤੋਂ ਪਹਿਲੇ
ਸਮਝ ਨਾ ਸਕਣ
ਕੋਈ ਗਮ ਨਹੀਂ
ਮੇਤੋਂ ਅਗਲੇ ਨਾ ਸਮਝਣ
ਦੁਖ ਹੁੰਦਾ ਹੈ
ਕਿਉਂ ਇਹ ਕਲ੍ਹਦੇ ਸੂਰਜ
ਚੜ੍ਹਨਾ ਨਹੀਂ ਚਾਹੁੰਦੇ
ਕਿਉਂ ਇਹ ਦੀਪ ਸੁਨਹਿਰੀ
ਜਲਣਾ ਨਹੀਂ ਚਾਹੁੰਦੇ
ਜੋ ਆਪਣੇ ਮੋਹਰੇ
ਬਣੇ ਸਵਾਲ ਨਹੀਂ
ਉਹ ਨਾ ਖਟਣ ਜੁਝ ਵੀ
ਇਸ ਜਿ਼ਦਗਾਨੀ ਤੋਂ
 

ਤੋੜ ਜਜ਼ਬਿਆਂ ਦੇ ਬੰਧਨ
ਡਾ. ਮਹਿੰਦਰ ਗਿੱਲ

ਤੋੜ ਜਜ਼ਬਿਆਂ ਦੇ ਬੰਧਨ
ਜਿ਼ਦਗੀ ਆਜ਼ਾਦ ਕਰਦੇ
ਤੂੰ ਵੀ ਆਜ਼ਾਦ ਹੋ ਜਾ
ਮੈਨੂੰ ਆਜ਼ਾਦ ਕਰਦੇ

ਜ਼ਿੰ
ਦਗੀ ਦੇ ਰਾਸਤੇ ਤੇ
ਚੱਲੇ ਸਾਂ ਮਾਣਮੱਤੇ
ਕਦੀ ਆਦ ਜਿਸਦਾ ਹੋਇਆ
ਤੂੰ ਅੰਤ ਉਸਦਾ ਕਰਦੇ
ਇਹ ਨਹੀਂ ਕਿ ਤੇਰੇ ਕੋਲੋਂ
ਕੋਈ ਖੁਸ਼ੀ ਮਿਲੀ ਨਹੀਂ ਮੈਨੂੰ
ਖੁਸ਼ੀਆਂ ਦੇ ਪੰਛੀਆਂ ਨੂੰ

ਅਜ ਨਵੀਂ ਤਰ੍ਹਾਂ ਦੇ ਪਰ ਦੇ
ਮਜਬੂਰੀਆਂ ਸੀ ਤੈਨੂੰ
ਮਜਬੂਰੀਆਂ ਸੀ ਮੈਨੂੰ
ਚੁਗ ਲਏ ਤਮਾਮ ਮੋਤੀ
ਮਜਬੂਰੀਆਂ ਦੇ ਸਰ ਦੇ

ਰਾਤਾਂ ਦੇ ਨੇਰ੍ਹਿਆਂ ਚੋਂ
ਬੀ ਚਾਨਣਾ ਦੇ ਭਾਲਾਂ
ਤੂੰ ਰਾਤ ਜਿਸਨੂੰ ਕਹਿਨਾ                                       
ਉਹ ਨਾਮ
ਮੇਰੇ ਕਰਦੇ
 

ਕਿਥੇ ਹੈ
ਡਾ. ਮਹਿੰਦਰ ਗਿੱਲ
(ਨ.ਸ.ਨੂਰ ਦੇ ਨਾ)

ਕਿਥੇ ਹੈ
ਉਹ ਸਦੀਵੀ ਰੌਸ਼ਨੀ
ਜਿਸਦੀ ਭਾਲ ਵਿਚ
ਤੂੰ ਤੁਰਿਆ ਸੈਂ
ਖੁਰਿਆਂ ਸੈਂ ਤੂੰ ਹਵਾਵਾਂ ਵਿਚ
ਤੇ ਜ਼ਹਿਰੀਲੀਆਂ
ਫਿਜ਼ਾਵਾਂ ਵਿਚ
ਨਾ ਜਾਣੇ ਕੌਣ ਕੌਣ
ਰਾਹਵਾਂ ਵਿਚ
ਤੁਰਿਆਂ ਸੈਂ

ਕਿਣਕਾ ਕਿਣਕਾ ਭੁਰਿਆ ਸੈਂ
ਹਰ ਦਿਸ਼ਾ ਸੀ ਵੈਰਨ ਤੇਰੀ
ਹਰ ਗਲ੍ਹੀ ਵਿਚ
ਕਹਿਰੀ ਨੇਰ੍ਹੀ
ਤੂੰ ਭੁਰ ਭੁਰ ਤਾਂ ਵੀ ਜੁੜਿਆ ਸੈਂ

ਕਿਥੇ ਨੇ ਉਹ ਦੋਸਤ
ਜੋ ਤੇਰੇ ਨਗਮਿਆਂ
ਦੀ ਛਹਿਬਰ
ਚੋਂ
ਚੂਲੀ ਚੂਲੀ ਪੀਂਦੇ ਸਨ
ਮਸਤੀ
ਚ ਝੂਮ ਉਠਦੇ ਸਨ

ਮੈਂ ਸੋਚਿਆ ਨਹੀਂ ਸੀ
ਜੋ ਸਿਰ ਦੀ ਬਾਜ਼ੀ ਲਾਉਂਦੇ ਸਨ
ਬਦਲ ਜਾਣੇ ਨੇ ਇਸ ਕਦਰ
ਉਹ ਵਾਅਦੇ ਹਿੰਮ
ਹੋ ਜਾਣੇ ਨੇ
ਉਹ ਨਗਮੇ ਯਖ ਹੋ ਜਾਣੇ ਨੇ
ਕਿਥੇ ਹੈ ਉਹ ਸਦੀਵੀ ਰੌਸ਼ਨੀ
ਜਿਸਦੀ ਭਾਲ ਵਿਚ ਤੂੰ ਤੁਰਿਆ ਸੈਂ
 

 ਕਾਵਿ-ਬਿੰਦੂ

ਕਹਿੰਦੇ ਨੇ
ਸ੍ਰਸਿ਼ਟੀ ਇਕ ਬਿੰਦੂ
ਤੋਂ ਜਨਮੀ

ਸ੍ਰਸਿ਼ਟੀ  ਇਕ ਵਿਸਫੋਟ
ਦੀ ਪੈਦਾਇਸ਼
ਜਿ਼ਦਗੀ ਬਿੰਦੂ ਵੀ
ਵਿਸਫੋਟ ਵੀ

ਲਹਿਰਾਂ ਵੀ ਤੇ ਕਣ ਵੀ
ਲਹਿਰਾਂ ਤੇ ਕਣ ਦਾ ਰਿਸ਼ਤਾ
ਲਭਣ ਕੌਣ
ਕਾਵਿ ਜਿਨ੍ਹਾਂ ਦੇ ਰੂਹਾਂ ਨੂੰ

ਕਰਦੇ ਆਜ਼ਾਦ
ਕੌਣ ਜੋ ਰੌਸ਼ਨੀ
ਚ ਛੁਪਿਆ
ਵੇਖ ਸਕਦੇ ਹਨ੍ਹੇਰਾ
ਤੇ ਨ੍ਹੇਰੇ
ਚ ਰੌਸ਼ਨੀ

ਇਹ ਭੌਤਿਕਦਾ
ਕਿੰਨਾ ਕੁ ਸੱਚ
?
ਇਸ ਚਾਦਰ ਦੇ ਪਾਰ
ਕਿਹੜਾ ਸੱਚ ਹੈ
?

ਸਾਇੰਸ ਦੇ ਅੰਦਰ
ਇਸ ਹੀ ਸੱਚ ਨੂੰ ਟੋਲ੍ਹਾਂ
ਕਵਿਤਾ ਦੇ ਹਿਰਦੇ
ਇਸ ਦੀ ਹੀ ਆਸ ਰੱਖਾਂ
ਜਦ ਦੋਵੇਂ ਮਿਲ ਜਾਂਦੇ
ਝੂਮ ਝੂਮ ਜਾਵਾਂ

*****
18 ਅਕਤੂਬਰ 2007 (ਯੂਨੀਕੋਡ)

 


e-mail:
ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.