ਮੇਰੇ ਬਾਗ ਦੀਆਂ ਦੋ ਰੁੱਤਾਂ,
ਲੜ ਰਹੀਆਂ ਨੇ, ਭਿੜ ਰਹੀਆਂ ਨੇ।
ਅਪਣੀ ਹਸਤੀ, ਅਪਣੀ ਹੋਂਦ ਦਾ,
ਦਾਅਵਾ ਦੋਵੇਂ ਕਰ ਰਹੀਆਂ ਨੇ।
ਇੱਕ ਰੁੱਤ ਹੈ ਜੋ ਬੜੀ ਪੁਰਾਣੀ।
ਕਹਿੰਦੀ ਮੈਂ ਹਾਂ ਬਹੁਤ ਸਿਆਣੀ।
ਮੈਂ ਉਮਰਾਂ ਹੰਢਾਅ ਬੈਠੀ ਹਾਂ।
ਗਿਆਨ ਮੈਂ ਗੂੜ੍ਹਾ ਪਾ ਬੈਠੀ ਹਾਂ।
ਇੱਕ ਰੁੱਤ ਹੈ ਜੋ ਨਵੀਂ ਨਵੇਲੀ।
ਸਮੇਂ ਦੀ ਹਾਣੀ, ਬਹਾਰਾਂ ਦੀ ਸਹੇਲੀ।
ਕਹਿੰਦੀ ਨਹੀ ਪਤਝੜ ਤੋਂ ਮੈਂ ਡਰਨਾ।
ਅਜੇ ਬਹੁਤ ਕੁਝ ਨਵਾਂ ਹੈ ਕਰਨਾ।
ਮੈਂ ਦੋਹਾਂ ਦਰਮਿਆਨ ਖੜਾ ਹਾ।
ਮੈਂ ਉਲਝਣ ਦੇ ਵਿੱਚ ਬੜਾ ਹਾਂ।
ਜਾ ਕੇ ਮੈਂ ਕਿਸ ਨੂੰ ਸਮਝਾਵਾਂ।
ਏਨਾ ਗਿਆਨ ਮੈਂ ਕਿਥੋਂ ਪਾਵਾਂ।
ਫਿਰ ਕਿਤਾਬਾਂ ਖ੍ਹੋਲ ਹਾਂ ਬਹਿੰਦਾਂ।
ਤਦੇ ਭਾਈ ਵੀਰ ਸਿੰਘ ਕਹਿੰਦਾਂ।
“ਪਿੱਪਲ ਦਿਆ ਪੱਤਿਆ ਵੇ,
ਕਿਉਂ ਖੜ- ਖੜ ਲਾਈ ਆ।
ਪੱਤ ਝੜੇ ਪੁਰਾਣੇ ਵੇ,
ਰੁੱਤ ਨਵਿਆਂ ਦੀ ਆਈ ਆ।”
****
(10 ਮਈ 2007)
ਯੂਨੀਕੋਡ