ਗ਼ਜ਼ਲ
ਸਾਥੀ ਲੁਧਿਆਣਵੀ-ਲੰਡਨ |
|
ਮਿਲ਼ਦਾ ਗ਼ਿਲਦਾ ਹੁੰਦਾ ਸੀ ਜੋ ਪਿਆਰ ਨਾਲ਼। ਅਜ ਕੱਲ ਹਰ ਇਕ ਗੱਲ ਕਰੇ ਤਕਰਾਰ ਨਾਲ਼। =ਜਾਂ ਤੂੰ ਲੋਕਾਂ ਨਾਲ਼ ਹੈਂ ਜਾਂ ਮੇਰੇ ਨਾਲ਼, ਰੇਖ਼ਾ ਖਿੱਚ ਕੇ ਪੁੱਛੇ ਉਹ ਤਲਵਾਰ ਨਾਲ਼। =ਸਾਡੇ ਬਾਗ਼ ਦੀ ਪਤਝੜ ਦਾ ਵੀ ਰਿਸ਼ਤਾ ਹੈ, ਫ਼ੁੱਲਾਂ ਲੱਦੀ ਬੀਤੀ ਕਿਸੇ ਬਹਾਰ ਨਾਲ਼। =ਫ਼ੁੱਲ ਤੋੜਨ ਤੋਂ ਪਹਿਲਾਂ ਇਹ ਵੀ ਸੋਚ ਲਵੋ, ਹੱਥ ਖ਼ਹਿ ਸਕਦੈ ਫ਼ੁੱਲ ਦੀ ਥਾਂ ਤੇ ਖ਼ਾਰ ਨਾਲ਼। =ਕੁਝ ਲੋਕੀਂ ਹੁਣ ਅਮਨ ਲਿਆਉਣਾ ਚਾਹੁੰਦੇ ਨੇ, ਬੰਬ ਨਾਲ਼,ਬੰਦੂਕ ਨਾਲ਼,ਤਲਵਾਰ ਨਾਲ਼। =ਅੱਖ਼ਰ ਜਿਹੜਾ ਲਿਖ਼ਿਆ ਜਾਂਦਾ ਕਾਗ਼ਜ਼ ?ਤੇ, ਖਹਿਕੇ ਆਉਂਦਾ ਹੈ ਉਹ ਦਿਲ ਦੀ ਤਾਰ ਨਾਲ਼। =ਦਿਲ ਜਿੱਤਣ ਲਈ ਕਵਿਤਾ ਵਰਗੇ ਬੋਲ ਕਹੋ, ਦਿਲ ਨਹੀਂ ਜਿੱਤੇ ਜਾਂਦੇ ਤੇਜ਼ ਕੱਟਾਰ ਨਾਲ਼। =ਧੁੱਪਾਂ ਸਹਿ ਕੇ ਛਾਂਵਾਂ ਸਾਨੂੰ ਦੇਂਦੇ ਨੇ, ਰੁੱਖਾਂ ਵੱਲ ਨੂੰ ਤੱਕੋ ਇਕ ਸਤਿਕਾਰ ਨਾਲ਼। =ਜਿਓਂ ਜਿਓਂ ਬੰਦਾ ਉਮਰ ਦੀ ਪਉੜੀ ਚੜ੍ਹਦਾ ਹੈ, ਤਿਓਂ ਤਿਓਂ ਜੁੜਦਾ ਜਾਵੇ ਸਤਿ ਕਰਤਾਰ ਨਾਲ਼। =ਜਦ ਮਰਨਾ ਹੈ ਕੱਲੇ ਸੁੱਖ ਨਹੀਂ ਮਰਨੇ ਨਾਲ਼, ਮਰ ਜਾਣੇ ਹਨ ਦੁੱਖ਼ ਵੀ ਕਈ ਹਜ਼ਾਰ ਨਾਲ਼। =ਅੱਗੇ ਭਾਂਵੇਂ ਜਾਵੇ ?ਸਾਥੀ? ਕੱਲਾ ਹੀ, ਸਿਵਿਆਂ ਤੀਕਰ ਜਾਣੇ ਸਾਰੇ ਯਾਰ ਨਾਲ਼। ** ਯੂਨੀ-(੩੦ ਨਵੰਬਰ ੨੦੦੬) |
ਸਾਥੀ ਲੁਧਿਆਣਵੀ ਦੀਆਂ ਹੋਰ
ਰਚਨਾਵਾਂ ਪੜ੍ਹਨ ਲਈ ਕਿਲੱਕ ਕਰੋ:
|
? likhari: Punjabi Likhari Forum-2001-2007