‘joq sfhs dI jgf’ ivcoN

ਦੋ ਗ਼ਜ਼ਲਾਂ

ਪ੍ਰੋ. ਸ਼ਮਸ਼ੇਰ ਸਿੰਘ ਸੰਧੂ,ਕੈਲਗਰੀ

ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਐਮ.ਏ; ਐਮ.ਐਡ: ਪੀ.ਈ.ਐਸ.(1)ਰੀ. ਡਿਪਟੀ ਡਾਇਰੈਕਟਰ, ਸਿਖਿਆ ਵਿਭਾਗ, ਪੰਜਾਬ
ਦਾ ‘ਗਾ
ਜ਼ਿੰਦਗੀ ਦੇ ਗੀਤ ਤੂੰ’ ਨਾਂ ਦਾ 99 ਗ਼ਜਲਾਂ 'ਤੇ ਅਧਾਰਿਤ ਇੱਕ ਗ਼ਜ਼ਲ ਸੰਗ੍ਰਹਿ 2003 ਵਿੱਚ ਪ੍ਰਕਾਸਿ਼ਤ ਹੋਇਆ ਅਤੇ 'ਜੋਤ ਸਾਹਸ ਦੀ ਜਗਾ' ਕਾਵਿ ਸੰਗ੍ਰਹਿ 2005 ਵਿੱਚ ਪ੍ਰਕਾਸਿ਼ਤ ਹੋਇਆ। ਤੀਸਰੀ ਪੁਸਤਕ 'ਬਣ ਸੁਆ ਤੂੰ' (ਗ਼ਜ਼ਲ ਸੰਗ੍ਰਹਿ) ਅਪਰੈਲ 2006 ਵਿੱਚ ਰਿਲੀਜ਼ ਹੋਈ ਸੀ। ਉਹਨਾਂ ਦੀ ਚੌਥੀ ਪੁਸਤਕ 'ਰੌਸ਼ਨੀ ਦੀ ਭਾਲ' (ਗ਼ਜ਼ਲ ਸੰਗ੍ਰਹਿ) ਜੋ ਮਾਰਚ 2007 ਵਿੱਚ ਰੀਲੀਜ਼ ਹੋ ਰਹੀ ਹੈ 'ਲਿਖਾਰੀ' ਦੇ ਪਾਠਕਾਂ ਲਈ ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ 2 ਹੋਰ ਗ਼ਜ਼ਲਾਂ ਪੇਸ਼ ਕਰਦਿਆਂ ਪਰਸੰਨਤਾ ਦਾ ਅਨੁਭਵ ਕਰ ਰਹੇ ਹਾਂ। -'ਲਿਖਾਰੀ'
***
ਦੋ ਗ਼ਜ਼ਲਾਂ
ਪ੍ਰੋ: ਸ਼ਮਸ਼ੇਰ ਸਿੰਘ ਸੰਧ

 ਇਹ ਵਿਰਚੇ ਨਾ ਮੈਥੋਂ ਬੜਾ ਮੈਂ ਵਰਾਇਆ
 ਇਹ ਛਡਦਾ ਨਾ ਖਹਿੜਾ ਬੜਾ ਜ਼ੋਰ ਲਾਇਆ

 
 ਮੈਂ ਲਾਰੇ ਵੀ ਲਾਏ ਤੇ ਧੀਰਜ ਬਨ੍ਹਾਈ
 ਜਾਂ ਰਾਹੋਂ ਮੈਂ ਰੋਕਾਂ ਇਹ ਓਧਰ ਹੀ ਧਾਇਆ

 
 ਇਹ ਦੁਨੀਆਂ ਵੀ ਰੋਕੇ ਤੇ ਦਾਨੇ ਹਟਾਵਣ
 ਬੜਾ ਹੀ ਕਸੂਤਾ ਹੈ ਇਸ ਨੇ ਫਸਾਇਆ

 
 ਕਦੇ ਬਣਕੇ ਰਾਂਝਾ ਇਹ ਬਨਸੀ ਵਜਾਵੇ
 ਕਦੇ ਬਣਕੇ ਰਮਤਾ ਇਹ ਖੇੜੀਂ ਹੈ ਆਇਆ

 
 ਇਹ ਫਰਹਾਦ ਬਣਕੇ ਤੇ ਪਰਬਤ ਨੂੰ ਚੀਰੇ
 ਤੇ ਸ਼ੀਰੀਂ ਦੀ ਚਾਹਤ ਚ ਜੀਵਨ ਵੰਜਾਇਆ

 
 ਕਦੇ ਰਾਮ ਬਣਕੇ ਇਹ ਲੰਕਾ ਨੂੰ ਸਾੜੇ
 ਕਦੇ ਇਸ ਨੇ ਪੂਰਨ ਹੈ ਬਣਕੇ ਵਖਾਇਆ

 
 ਕਦੇ ਕੋਹ ਤੂਰੀ ਇਹ ਜਲਵੇ ਨੁੰ ਭਾਲੇ
 ਕਦੀ ਮਾਛੀਵਾੜੇ ਨੂੰ ਆ ਭਾਗ ਲਾਇਆ

 
 ਮੁਹੰਮਦ ਦੇ ਵਾਂਗੂੰ ਇਹ ਬੁੱਤਾਂ ਨੂੰ ਤੋੜੇ
 ਕਦੇ ਬਣਕੇ ਧੰਨਾ ਹੈ ਪਥਰੋਂ ਲਭਾਇਆ

 
 ਕਦੇ ਤੇਗ਼ ਬਣ ਕੇ ਵਖਾਵੇ ਬਹਾਦਰ
 ਕਦੇ ਬਣਕੇ ਨਾਨਕ ਹੈ ਮੱਕਾ ਫਰਾਇਆ

 
 ਕਦੇ ਬਣਕੇ ਅਰਜਨ ਇਹ ਲੋਹਾਂ ਤੇ ਬੈਠੇ
 ਕਦੇ ਬਣਕੇ ਗੋਬਿੰਦ ਹੈ ਖੰਡਾ ਉਠਾਇਆ

 
 ਕਦੀ ਬਣਕੇ ਬੰਦੀ ਛੁਡਾਵੇ ਇਹ ਰਾਜੇ
 ਕਦੇ ਏਸ ਛੇੜੂ ਤੇ ਸਰਪਾਂ ਦੀ ਛਾਇਆ

 
 ਕਰਾਂ ਕੀ ਮੈਂ ਐਸਾ ਜੋ ਦਿਲ ਹੈ ਦੀਵਾਨਾ
 ਕਵਚ ਜਿਸਨੇ ਤੇਰੀ ਮੁਹੱਬਤਦਾ ਪਾਇਆ

 
 ਕਦੇ ਸ਼ੇਖ ਬਣਦਾ ਕਦੇ ਸ਼ੋਖ਼ ਬਣਦਾ
 ਕਦੇ ਬਣਕੇ ਬਰਦਾ ਹੈ ਤੈਨੂੰ ਲੁਭਾਇਆ

 
 -2-
 
 ਜਦ ਵੀ ਗ਼ਜ਼ਲ ਮੈਂ ਛੇੜੀ ਤੇਰਾ ਖ਼ਿਆਲ ਆਇਆ
 ਦੋ ਘੁਟ ਲਗਾਕੇ ਮੈਂ ਤੇ ਗ਼ਮ ਨੂੰ ਗਲੇ ਲਗਾਇਆ

 
 ਸਾਲਾਂ ਦੇ ਸਾਲ ਜਾਂਦੇ ਤੇਰੇ ਬਿਨਾ ਵਿਹਾਈ
 ਔਣਾਵੀ ਤੂੰ ਜਦੋਂ ਹੈ ਉਹ ਦਿਨਹੀ ਆ ਨਾ ਪਾਇਆ

 
 ਕੀਤਾ ਬਿਆਨ ਮੈਂ ਤੇ ਦਿਲ ਦਾ ਸੀ ਹਾਲ ਲਿਖਕੇ
 ਕਾਗ਼ਜ਼ ਤੂੰ ਸਮਝ ਰੱਦੀ ਕੂੜੇ ਚ ਸੁੱਟ ਪਾਇਆ

 
 ਬੰਧਨ ਉਹ ਧਰਮ ਵਾਲੇ ਰੋਕਾਂ ਸਮਾਜ ਪਾਈਆਂ
 ਕਰਕੇ ਮੈਂ ਪਾਰ ਸਭਨੂੰ ਸਾਥੀ ਸੀ ਆ ਬਣਾਇਆ

 
 ਮੇਰੇ ਹੁਸੀਨ ਯਾਰਾ ਫੁੱਲਾਂ ਚ ਮਹਿਕ ਤੇਰੀ
 ਗਰਦਸ਼ ਚ ਇਸ ਜਹਾਂ ਨੂੰ ਜਾਪੇਹੈ ਤੂੰ ਹੀ ਪਾਇਆ

 
 ਸਾਰੇ ਹੀ ਇਹ ਨਜ਼ਾਰੇ ਸੁਹਣੇ ਨੇ ਨਾਲ ਤੇਰੇ
 ਦਿਲਕਸ਼ ਹੀ ਇਸ ਜ਼ਮੀਂਨੂੰ ਸਾਂਝਾਂ ਨੇ ਹੈ ਬਣਾਇਆ

 
 ਕਰਨਾ ਬਿਆਨ ਮੁਸ਼ਕਲ ਤੇਰਾ ਅਹਿਸਾਨ ਯਾਰਾ
 ਹਿੱਸੇ ਚ ਯਾਰ ਮੇਰੇ ਤੇਰਾ ਪਿਆਰ ਆਇਆ

 

(26 ਫਰਵਰੀ 2007) ਚਾਤ੍ਰਿਕ ਯੂਨੀਕੋਡ)

ਪ੍ਰੋ: ਸ਼ਮਸ਼ੇਰ ਸਿੰਘ ਸੰਧੂ,
ਐਮ.ਏ.,ਐਮ.ਐਡ., ਪੀ.ਈ.ਐਸ.(1)
ਰੀ.ਡਿਪਟੀ ਡਾਇਰੈਕਟਰ ਸਖਿਆ ਵਿਭਾਗ, ਪੰਜਾਬ।
Phone (403)285-5609

ssandhu37@yahoo.ca

ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਸੱਤ ਗ਼ਜ਼ਲਾਂ
ਛੇ ਗ਼ਜ਼ਲਾਂ
ਚਾਰ ਗ਼ਜ਼ਲਾਂ
ਚਾਰ ਗ਼ਜ਼ਲਾਂ

e-mail:
Likhari



© likhari: Punjabi Likhari Forum-2001-2007