ਚਾਰ ਗ਼ਜ਼ਲਾਂ

ਪ੍ਰੋ. ਸ਼ਮਸ਼ੇਰ ਸਿੰਘ ਸੰਧੂ,ਕੈਲਗਰੀ

ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਐਮ.ਏ; ਐਮ.ਐਡ: ਪੀ.ਈ.ਐਸ.(1)
ਰੀ. ਡਿਪਟੀ ਡਾਇਰੈਕਟਰ
, ਸਿਖਿਆ ਵਿਭਾਗ, ਪੰਜਾਬ

ੇ ਹੁਣ ਤੱਕ ਾਰ ਗ਼ਜ਼ਲ ਸੰਗ੍ਰਹਿ: (1) ‘ਗਾ ਜ਼ਿੰਦਗੀ ਦੇ ਗੀਤ ਤੂੰ’ , (2) 'ਜੋਤ ਸਾਹਸ ਦੀ ਜਗਾ', (3) 'ਬਣ ਸੁਆ ਤੂੰ' ਅਤੇ (4)'ਰੌਸ਼ਨੀ ਦੀ ਭਾਲ' ਪ੍ਰਕਾਸ਼ਿਤ ਹੋ ਚੁੱਕੇ ਹਨ । ਰੂਪ ਅਤੇ ਭਾਵ ਪਖੋਂ ਪ੍ਰੌਢ ਗ਼ਜ਼ਲ-ਗੋਅ  ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ 'ਲਿਖਾਰੀ' ਦੇ ਪਾਠਕਾਂ ਲਈ ਕੁਝ ਹੋਰ ਗ਼ਜ਼ਲਾਂ ਪੇਸ਼ ਕਰਦਿਆਂ ਪਰਸੰਨਤਾ ਦਾ ਅਨੁਭਵ ਕਰ ਰਹੇ ਹਾਂ। -'ਲਿਖਾਰੀ'
***
ਚਾਰ ਗ਼ਜ਼ਲਾਂ
ਪ੍ਰੋ: ਸ਼ਮਸ਼ੇਰ ਸਿੰਘ ਸੰਧ 

-1-

ਥਲ ਜਹੀ ਇਸ ਜ਼ਿੰਦਗੀ ਵਿਚ ਹਾਂ ਜਲੇ ਹਰ ਦਿਨ ਜਲੇ
ਬਿਰਖ  ਬੂਟੇ  ਨਾ ਕਿਤੇ ਕੋ  ਅੱਕ ਦੀ ਵੀ  ਛਾਂ ਮਿਲੇ

ਦੋਸਤਾਂ ਨੇ  ਵਾਹ  ਪੂਰੀ   ਲਾ  ਲਈ  ਹਰ  ਮੋੜ  ਤੇ
ਫੱਟ  ਖਾਕੇ  ਵੀ  ਅਸਾਂ ਤੇ   ਹੋਂਟ  ਰੱਖੇ  ਨੇ  ਸਿਲੇ

ਮਿਲਨ ਦੀ ਹੀ  ਆਸ  ਲੈਕੇ  ਹਰ ਸੁਬ੍ਹਾ  ਔਂਦੀ ਰਹੀ
ਸ਼ਾਮ ਤੋਂ ਫਿਰ  ਰਾਤ ਹੋਵੇ  ਯਾਦ ਪਲਦੀ ਵਿਚ ਦਿਲੇ

ਵਾਂਗ  ਪੰਛੀ   ਨਾ  ਕਦੇ  ਵੀ   ਕੈਦ  ਮੈਨੂੰ   ਗਾਖਦੀ
ਚੋਗ  ਖਾਕੇ  ਪਿੰਜਰੇ  ਦੀ  ਕੈਦ  ਨੂੰ ਨਾ  ਪਰ  ਹਿਲੇ

ਹਰ ਲਹਿਰ ਜੋ  ਕੰਢਿਆਂ ਨੂੰ  ਚੁੰਮਦੀ  ਹੈ ਕਹਿ  ਗਈ
ਮਿਲਨ   ਚਾਹੇ  ਮੌਤ  ਦੇਵੇ  ਪਰ ਜੁਦਾਈ  ਨਾ  ਮਿਲੇ

ਜੁਗਨੁਆਂ  ਦੀ  ਰੌਸ਼ਨੀ  ਵੀ  ਹੈ  ਬੜੀ  ਰਸਤੇ  ਲਈ
ਜਾ ਰਿਹਾ ਹਾਂ ਕੋਲ ਉਸਦੇ  ਹਰ ਕਦਮ ਤੇ ਦਿਲ ਖਿਲੇ

ਆਖਦੇ  ਸੰਧੂ   ਦਿਵਾਨਾ    ਹੋ  ਗਿਆ  ਹੈ  ਭਾਲਦਾ
ਰੌਸ਼ਨੀ ਦੀ  ਭਾਲ  ਕਰਦਾ  ਰਾਤ  ਲਾਵੇ  ਉਹ ਬਿਲੇ

-2-

ਤੇਰੇ  ਬਿਨਾ  ਹੈ  ਜੀਵਣ   ਬਿਲਕੁਲ  ਹਨੇਰ  ਮੇਰਾ
ਦੀਪਕ ਨੂੰ ਲੌ  ਜੇ ਲਿਪਟੇ  ਕਰਦਾ ਹੈ  ਦੂਰ  ਨ੍ਹੇਰਾ

ਹੋਕੇ  ਜੁਦਾ  ਹੈ ਜੀਣਾ  ਮਛਲੀ ਦੇ  ਵਾਂਗ  ਮੁਸ਼ਕਿਲ
ਅੱਖਾਂ
ਚ ਆਣ   ਲਾਇਆ  ਪਾਣੀ ਨੇ ਤਾਂ ਹੀ ਡੇਰਾ

ਟਹਿਕਣ ਗੁਲਾਬ ਕਲੀਆਂ ਜ਼ੀਨਤ ਨੇ ਉਹ ਚਮਨ ਦੀ
ਖ਼ਾਰਾਂ ਨੇ  ਹਿੱਕ  ਚੀਰੀ  ਬੁਲਬੁਲ  ਦਾ ਵੇਖ  ਜੇਰਾ

ਨ੍ਹੇਰੇ  ਨੂੰ  ਆਣ  ਚੀਰੇ   ਸੂਰਜ  ਦੀ  ਰੋਜ਼  ਲਾਲੀ
ਮਿਲਕੇ   ਜੇ  ਰਾਤ  ਗੁਜ਼ਰੇ   ਭਾਵੇ  ਤਦੇ  ਸਵੇਰਾ

ਗੁਥਲੀ  ਚ  ਨਾਗ  ਕਾਲੇ  ਕੀਲੇ  ਤੇ  ਪਾ  ਲਵੇ ਹੈ
ਮਾਰੇ ਕੀ  ਆਣ  ਮੰਤਰ  ਇਸ਼ਕੇ ਦਾ ਇਹ ਸਪੇਰਾ

ਫੁੱਲਾਂ ਤੇ  ਭੌਰ  ਭੌਂਦਾ  ਗੁਣਗੁਣ  ਉਹ  ਗੁਣ ਗਣਾਵੇ
ਏਸੇ  ਤਰ੍ਹਾਂ  ਐ  ਮਹਿਰਮ  ਬੁੱਲ੍ਹਾਂ ਤੇ  ਨਾਮ  ਤੇਰਾ

ਨਾਗਾਂ  ਨੂੰ  ਬੀਨ  ਭਾਵੇ  ਜ਼ਹਿਰਾਂ  ਨੂੰ ਮਾਤ  ਕਰਦੀ
ਮਸਤੇ  ਇਹ ਨਾਗ  ਕਾਲੇ  ਚਿਹਰੇ ਨੁੰ ਪਾਣ  ਘੇਰਾ

-3- 

ਆਕੇ ਤੁ  ਵੇਖ ਯਾਰਾ  ਦਿਲ ਦਾ  ਉਦਾਸ  ਵਿਹੜਾ
ਤੇਰੀ ਤੇ  ਦੀਦ ਬਾਝੋਂ  ਆਵੇ ਨਾ  ਦਿਲ ਤੇ  ਖੇੜਾ

ਪੱਲੇ  ਤੁ  ਪਾ  ਉਦਾਸੀ  ਤੁਰਿਓਂ  ਤੁ  ਦੇ  ਜੁਦਾਈ
ਦੁਸ਼ਮਨ ਜ਼ਮਾਨਾ  ਹੋਇਆ  ਵਕਤਾਂ ਦਾ ਵੇਖ ਗੇੜਾ

ਮਾਹੀ ਤੋਂ  ਬਾਝ ਦਿਲ ਦੀ  ਧਰਤੀ  ਉਦਾਸ  ਸਾਰੀ
ਦਿਲ ਦੀ ਇ
¢ ਹੀਰ ਜਾਪੇ ਜਿਵ ਲੈ ਗਿਆ ਏ ਖੇੜਾ

ਦਿਲ  ਦੀ  ਸਲੇਟ  ਉੱਤੇ  ਉਕਰੇ  ਨੇ  ਨਕਸ਼  ਤੇਰੇ
ਯਾਦਾਂ  ਦੀ  ਰਾਸ  ਐਸੀ  ਜਾਣੇ  ਨਾ  ਦੂਰ  ਨੇੜਾ

ਆਵੇਂ  ਤੁ ਜਾਂ ਨਾ ਆਵੇਂ  ਦਿਲਦਾਰ  ਤੇਰੀ ਮਰਜ਼ੀ
ਆਵੇਂ  ਤੁੰ  ਫੇਰ  ਹੋਣਾ   ਦੁੱਖਾਂ  ਦਾ  ਤਾਂ ਨਬੇੜਾ

-4-

ਦਿਲ ਦੀ ਇਹ ਧਰਤ ਬੰਜਰ ਰੌੜਾਂ ਦੇ ਵਾਂਗ ਵਿਹੜਾ
ਹਿਜਰਾਂ ਦੀ ਔੜ ਲੱਗੀ  ਉੱਗੇ ਗਾ ਖ਼ਾਬ ਕਿਹੜਾ
?

ਆਸਾਂ  ਦੇ  ਬੀਜ  ਬੀਜੇ   ਪੂੰਗਰ  ਸਕੇ  ਨਾ ਹਾਲੀ
ਸਾਵਣ ਤੁ  ਬਣਕੇ ਆ ਜਾ  ਜਾਨੀ ਤੁ  ਮਾਰ ਗੇੜਾ

ਹੈਂ ਜਾਨ ਤੂੰ  ਤੇ ਮੇਰੀ  ਫਿਰ ਕੀ  ਨਿਸਾਰ ਕਰਸਾਂ?
ਐ ਜਾਨ ਤੋਂ  ਪਿਆਰੇ  ਮਸਲਾ ਬੜਾ  ਹੈ ਟਿਹੜਾ

ਆਕੇ ਜੇ  ਪੈਰ ਪਾਵੇਂ ਸਦਕੇ  ਕਰਾਂ  ਮੈਂ ਸਭ  ਕੁਛ
ਕਰਕੇ   ਨਸਾਰ  ਆਪਾ   ਦੇਵਾਂ  ਮੁਕਾ  ਮੈਂ  ਝੇੜਾ

ਲੋਕੀਂ  ਜੁ ਦੇਣ  ਤਾਅਨੇ   ਸੂਲਾਂ ਦੇ  ਵਾਂਗ  ਚੁਭਦੇ
ਵਰ ਕੇ ਇਹ  ਜਿੰਦ ਮੇਰੀ  ਕਰਦੇ ਤੂੰ ਸਭ ਨਬੇੜਾ

 

(21 ਜੁਲਾਈ 2007) ਚਾਤ੍ਰਿਕ ਯੂਨੀਕੋਡ)

ਪ੍ਰੋ: ਸ਼ਮਸ਼ੇਰ ਸਿੰਘ ਸੰਧੂ,
ਐਮ.ਏ.,ਐਮ.ਐਡ., ਪੀ.ਈ.ਐਸ.(1)
ਰੀ.ਡਿਪਟੀ ਡਾਇਰੈਕਟਰ ਸਖਿਆ ਵਿਭਾਗ, ਪੰਜਾਬ।
Phone (403)285-5609

ssandhu37@yahoo.ca

 

ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਸੱਤ ਗ਼ਜ਼ਲਾਂ
ਛੇ ਗ਼ਜ਼ਲਾਂ
ਚਾਰ ਗ਼ਜ਼ਲਾਂ
ਚਾਰ ਗ਼ਜ਼ਲਾਂ

e-mail:
Likhari



© likhari: Punjabi Likhari Forum-2001-2007