ਦੋ  ਗ਼ਜ਼ਲਾਂ

ਪ੍ਰੋ. ਸ਼ਮਸ਼ੇਰ ਸਿੰਘ ਸੰਧੂ,ਕੈਲਗਰੀ

ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਐਮ.ਏ; ਐਮ.ਐਡ: ਪੀ.ਈ.ਐਸ.(1)
ਰੀ. ਡਿਪਟੀ ਡਾਇਰੈਕਟਰ
, ਸਿਖਿਆ ਵਿਭਾਗ, ਪੰਜਾਬ

ੇ ਹੁਣ ਤੱਕ ਾਰ ਗ਼ਜ਼ਲ ਸੰਗ੍ਰਹਿ: (1) ‘ਗਾ ਜ਼ਿੰਦਗੀ ਦੇ ਗੀਤ ਤੂੰ’ , (2) 'ਜੋਤ ਸਾਹਸ ਦੀ ਜਗਾ', (3) 'ਬਣ ਸੁਆ ਤੂੰ' ਅਤੇ (4)'ਰੌਸ਼ਨੀ ਦੀ ਭਾਲ' ਪ੍ਰਕਾਸ਼ਿਤ ਹੋ ਚੁੱਕੇ ਹਨ । ਰੂਪ ਅਤੇ ਭਾਵ ਪਖੋਂ ਪ੍ਰੌਢ ਗ਼ਜ਼ਲ-ਗੋਅ  ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ 'ਲਿਖਾਰੀ' ਦੇ ਪਾਠਕਾਂ ਲਈ ਕੁਝ ਹੋਰ ਗ਼ਜ਼ਲਾਂ ਪੇਸ਼ ਕਰਦਿਆਂ ਪਰਸੰਨਤਾ ਦਾ ਅਨੁਭਵ ਕਰ ਰਹੇ ਹਾਂ। -'ਲਿਖਾਰੀ'
***
ਦੋ ਗ਼ਜ਼ਲਾਂ
ਪ੍ਰੋ: ਸ਼ਮਸ਼ੇਰ ਸਿੰਘ ਸੰਧ 

1- 

ਯਾਦ ਵਤਨਾ  ਦੀ ਸਤਾਵੇ, ਖਿੱਚ ਰਿਸ਼ਤੇ  ਮਾਰਦੇ
ਵਾਂਗ ਕੂੰਜਾਂ ਉੱਡਣਾ ਵਿਚ
, ਦੋਸਤਾਂ ਦੀ ਡਾਰ ਦੇ

ਪੁੱਤ ਪੋਤੇ  ਯਾਦ  ਆਵਣ ਬਾਪ  ਬੈਠਾ  ਡੀਕਦਾ
ਰੱਖੜੀ ਤੋਂ  ਸੱਖਣੇ  ਇਹ
ਗੁੱਟ ਵਾਜਾਂ ਮਾਰਦੇ 

ਸਾਵਣਾ ਦੀ  ਹੈ ਝੜੀ ਜਿਉ ਆਣ ਬੂਹੇ  ਮੱਲਦੀ
ਨੈਣ  ਛਮ ਛਮ  ਵੱਸਦੇ ਨੇ
ਹੌਸਲੇ  ਨੂੰ  ਹਾਰਦੇ

ਹੋ ਗਿਆ ਮੁਸ਼ਕਿਲ ਬੜਾ ਦੋ, ਬੇੜੀਆਂ ਵਿਚ ਪੈਰ ਹੈ
ਮੋਹ ਡਾਢੇ  ਪ੍ਰੀਤ ਦੇ ਤੇ
, ਵਿੱਛੜੇ  ਘਰ  ਬਾਰ ਦੇ

ਘੇਰ ਘੁੰਮਣ  ਵਿੱਚ ਫਸਕੇ, ਰਹਿ ਗਈ ਹੈ ਜਿੰਦੜੀ
ਢਾਸਣੇ ਦੀ  ਜਰਜਰੀ ਢੋ
, ਹਨ ਰਹੇ  ਗ਼ਮਖਾਰ ਦੇ

ਮਾਣ ਲਂੈਦਾਂ  ਵਿਚ ਖਿਆਲਾਂ, ਪਹੁਚ ਤੋਂ ਜੋ ਦੂਰ ਹੈ
ਵੇਖ ਸੰਧੂ  ਹੈ ਰਿਹਾ ਸਭ
ਰੰਗ ਇਸ ਸੰਸਾਰ ਦੇ 

-2-

ਰੂਹੋਂ  ਸਖਣੇ  ਅਕਲੋਂ ਹੀਣੇ, ਬਣਗੇ  ਲੀਡਰ  ਸਾਰੇ ਨੇ
ਰਹਿੰਦੇ  ਖੂੰਦੇ  ਪਾਕੇ  ਚੋਲਾ
, ਬੈਠੇ  ਮੱਲ  ਦੁਆਰੇ  ਨੇ

ਗਾਵਣ ਵਾਲੇ ਨਿਸ ਦਿਨ ਯਾਰੋ,ਚਿਘੀਆਂ ਦੇਂਦੇ ਲੇਖਕ ਨੂੰ
ਲੋਕਾਂ ਨੂੰ ਵੀ  ਠੱਗਣ ਖਾਤਰ
, ਰੂਪ ਕਿਹੇ ਇਨ ਧਾਰੇ ਨੇ

ਨਿਸਦਿਨ ਕਰਕੇ ਨਿੰਦਿਆ ਚੁਗਲੀ,ਤੋਰੀ ਫੁਲਕਾ ਖਾਂਦੇ ਨੇ
ਅਕਲਾਂ  ਵਾਲੇ   ਖੂੰਜੇ  ਲੱਗੇ
ਮੂਰਖ  ਕੋਲੋਂ  ਹਾਰੇ  ਨੇ

ਫੋਕੇ  ਨਾਅਰੇ   ਲਾਵਣ  ਵਾਲੇਸਾਂਭੀ  ਬੈਠੇ  ਗੱਦੀ  ਨੂੰ
ਲੋਕਾਂ  ਦੇ ਹਕ  ਨਾਅਰੇ  ਲਾਕੇ
, ਹਕ ਲੋਕਾਂ ਦੇ  ਮਾਰੇ ਨੇ

ਬਾਂਦਰ  ਟੋਲਾ  ਕਰ  ਲੈਂਦੇ ਨੇ, ਕੱਠਾ ਪਾਕੇ  ਬੁਰਕੀ ਇਹ
ਭੋਲੇ  ਲੋਕੀਂ  ਸਮਝਣ  ਨਾਹੀਂ
, ਇਹਨਾ  ਦੇ ਜੋ  ਕਾਰੇ ਨੇ

ਨਿੱਤ  ਮਲਾਈਆਂ  ਖਾਂਦੇ ਬੈਠੇ, ਗੱਲਾਂ  ਕਰਦੇ  ਚੋਪੜੀਆਂ
ਕਾਟ  ਕਰੇਂਦੇ   ਸੱਜੇ  ਖੱਬੇ
, ਬਣ  ਖੰਡੇ  ਦੋ   ਧਾਰੇ  ਨੇ

ਪਾਖੰਡਾਂ ਦਾ  ਜਾਲ ਵਛਾਵਣ, ਮੁਖ ਤੋਂ ਬਚਣ ਅਲਾਕੇ ਇਹ
ਭੇਖੀ  ਭੇਖ  ਬਣਾਵਣ  ਐਸਾ
, ਲੋਕੀਂ  ਇਹਨਾਂ  ਚਾਰੇ ਨੇ 

(18 ਅਕਤੂਬਰ 2007) ਚਾਤ੍ਰਿਕ ਯੂਨੀਕੋਡ)

ਪ੍ਰੋ: ਸ਼ਮਸ਼ੇਰ ਸਿੰਘ ਸੰਧੂ,
ਐਮ.ਏ.,ਐਮ.ਐਡ., ਪੀ.ਈ.ਐਸ.(1)
ਰੀ.ਡਿਪਟੀ ਡਾਇਰੈਕਟਰ ਸਖਿਆ ਵਿਭਾਗ, ਪੰਜਾਬ।
Phone (403)285-5609

ssandhu37@yahoo.ca

 

ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਸੱਤ ਗ਼ਜ਼ਲਾਂ
ਛੇ ਗ਼ਜ਼ਲਾਂ
ਚਾਰ ਗ਼ਜ਼ਲਾਂ
ਚਾਰ ਗ਼ਜ਼ਲਾਂ

e-mail:
Likhari



© likhari: Punjabi Likhari Forum-2001-2007