ਦਿਲਾਂ ਵਿੱਚ
ਦੀਵੇ ਤੇ ਖਿ਼ਆਲਾਂ
‘ਚ ਦਿਵਾਲ਼ੀਆਂ
।
ਰਾਹ
ਰੁਸ਼ਨਾਏ ਰਾਤਾਂ ਬੀਤ ਗਈਆਂ ਕਾਲ਼ੀਆਂ
।
ਮੱਸਿਆ ਦੀ ਰਾਤ
ਵਿੱਚ ਦੀਵੇ ਬਣ ਜਗਦੇ।
ਬਰਫਾਂ
ਦੀ ਜੂਨ ਵਿੱਚ ਨਿੱਘ ਬਣ ਮਘਦੇ।
ਸੋਚਾਂ
‘ਚ
ਬਹਾਰਾਂ ਦੀਆਂ ਰੀਝਾਂ ਜਿਨ੍ਹਾਂ ਪਾਲ਼ੀਆਂ ....
ਰਾਹ ਰੁਸ਼ਨਾਏ
ਰਾਤਾਂ ...........
ਚਾਨਣ ਚੁਰਾਉਣਾ
ਹੁੰਦਾ ਕੰਮ ਚੋਰਾਂ ਦਾ
।
ਮੰਗਦੇ
ਨਾ ਕਦੇ ਜਿਹੜੇ ਭਲਾ ਹੋਰਾਂ ਦਾ
।
ਦਿਲ ਵੀ
ਨੇ ਕਾਲ਼ੇ ਅਤੇ ਨੀਤਾਂ ਵੀ ਨੇ ਕਾਲ਼ੀਆਂ ....
ਰਾਹ ਰੁਸ਼ਨਾਏ ਰਾਤਾਂ ...........
ਨ੍ਹੇਰੇ ਦਿਲਾਂ
ਵਿੱਚ ਮੋਮਬੱਤੀਆਂ ਜਗਾ ਦਿਓ
।
ਬੁਝ
ਰਹੇ ਦੀਵਿਆਂ ‘ਚ
ਹੋਰ ਤੇਲ ਪਾ ਦਿਓ
।
ਮਨੁੱਖਤਾ ਦੇ ਨਿੱਘ ਦੀਆਂ ਗੱਲਾਂ ਨੇ ਨਿਰਾਲੀਆਂ ....
ਰਾਹ ਰੁਸ਼ਨਾਏ ਰਾਤਾਂ ...........
ਉਡੀਕਾਂ ਵਾਲੇ
ਦੀਵੇ ਬਾਲ਼ ਰੱਖ ਲਏ ਬਨੇਰੇ ਤੇ
।
ਨਵਾਂ
ਨੂਰ ਤੱਕਣਾਂ ਏਂ ਜਿ਼ੰਦਗੀ ਦੇ ਚਿਹਰੇ ਤੇ
।
ਫੁੱਲਝੜੀ ਜਹੀ ਆਈਆਂ ਸੱਧਰਾਂ ਤੇ ਲਾਲ਼ੀਆਂ .....
ਦਿਲਾਂ ਵਿੱਚ
ਦੀਵੇ ਤੇ ਖਿ਼ਆਲਾਂ
‘ਚ ਦਿਵਾਲ਼ੀਆਂ
।
ਰਾਹ
ਰੁਸ਼ਨਾਏ ਰਾਤਾਂ ਬੀਤ ਗਈਆਂ ਕਾਲ਼ੀਆਂ।
(ਚਾਤ੍ਰਿਕ ਯੂਨੀਕੋਡ)
khabarsar@yahoo.co.uk