ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ ਸਾਹਿਤਕ ਅਤੇ ਸਮਾਜਕ ਪਰਚਾ A non-commercial/non-profitting/non political/non religious website dedicated to promote Punjabi Language/Literature through the Internet.
e-mail:likhari2001@yahoo.co.uk
ਕਵਿਤਾ ਡੁੱਗਡੁਗੀਆਂ ਦੀ ਰੁੱਤ -ਸੁਰਿੰਦਰ ਗੀਤ-
ਵੱਤਨ ਵਲੋਂ ਹਵਾ ਆਈ ਹੈ ਸੁਨੇਹਾ ਲਿਆਈ ਹੈ ਕਿ ਫ਼ਸਲਾਂ ਪੱਕ ਗਈਆਂ ਹਨ ਪਰ ਇਸ ਵਾਰ ਭੰਗੜੇ ਪਾਉਣ ਲਈ ਗਭਰੂਆਂ ਨੇ ਪੱਗਾਂ ਨਹੀਂ ਰੰਗਾਈਆਂ ਅਤੇ ਮੁਟਿਆਰਾਂ ਨੇ ਵੀ ਚਾਵਾਂ ਨਾਲ ਨਵੀਆਂ ਕੁੜਤੀਆਂ ਨਹੀਂ ਸਵਾਈਆਂ ਭੰਗੜੇ ਦਾ ਢੋਲ ਮੂੰਹ ਤੇ ਉਂਗਲ ਧਰੀ ਖਾਮੋਸ਼ ਖੜਾ ਹੈ ਅਤੇ ਪੱਕੀ ਫ਼ਸਲ ਦਾ ਹਰ ਦਾਣਾ ਉਦਾਸ ਬੜਾ ਹੈ ਕਿਉਕਿ ਇਸ ਵਾਰ ਭੰਗੜੇ ਦੀ ਰੁੱਤ ਨਹੀ ਆਈ ਡੁੱਗਡੁਗੀਆਂ ਦੀ ਰੁੱਤ ਆਈ ਹੈ ਮਦਾਰੀ ਨਿਕਲ ਪਏ ਨੇ ਆਪੋ ਆਪਣੀਆਂ ਡੁੱਗਡੁਗੀਆਂ ਲੈਕੇ ਹਰ ਮੋੜ ਤੇ ਹਰ ਚੌਰਾਹੇ ਤੇ ਡੁੱਗਡੁਗੀ ਵੱਜ ਰਹੀ ਹੈ ਅਤੇ ਅਸੀਂ ਆਪ ਹੀ ਬਾਂਦਰ ਬਣ ਡੁੱਗਡੁਗੀਆਂ ਦੀ ਤਾਲ ਤੇ ਨੱਚ ਰਹੇ ਹਾਂ ਆਪੇ ਹੀ ਖੇਡਾਂ ਪਾ ਰਹੇ ਹਾਂ ਅਤੇ ਆਪੇ ਹੀ ਹੱਸ ਰਹੇ ਹਾਂ ਕੋਈ ਵੱਡਾ ਮਦਾਰੀ ਆ ਰਿਹਾ ਹੈ ਆਪਣੀ ਵੱਡੀ ਸਾਰੀ ਏਅਰ ਕੰਡੀਸਨ ਕਾਰ ਨੂੰ ਰੱਥ ਦਾ ਨਾਮ ਦੇਕੇ ਡੁੱਗਡੁਗੀ ਵਜਾ ਰਿਹਾ ਹੈ ਤਾਂ ਜੋ ਅਸੀˆ ਡੁੱਗਡੁਗੀ ਦੀ ਤਾਲ ਤੇ ਮੋਹਿਤ ਹੋ ਜਾਈਏ ਭੁੱਲ ਜਾਈਏ ਏਅਰ-ਕੰਡੀਸਨ ਕਾਰ ਤੇ ਰੱਥ ਵਿਚਲਾ ਫਾਸਲਾ ਅਤੇ ਕਾਇਮ ਰਹਿ ਸਕੇ ਸਾਡੀਆਂ ਧਾਰਮਿਕ ਬਿਰਤੀਆਂ ਤੇ ਅੰਨ੍ਹੀ ਸਰਧਾ ਵਿੱਚਲਾ ਰਾਬਤਾ ਤੇ ਕੋਈ ਛੋਟਾ ਮਦਾਰੀ ਖੜਾ ਹੈ ਵੱਡੇ ਮਦਾਰੀ ਦਾ ਸਵਾਗਤ ਕਰਨ ਲਈ ਆਪਣੇ ਹੱਥਾਂ ‘ਚ ਫੁੱਲਾਂ ਦਾ ਹਾਰ ਲਈ ਤਾਂ ਜੋ ਅਸੀˆ ਏਅਰ ਕੰਡੀਸਨ ਕਾਰ ਨੂੰ ਮਹਾਂ ਭਾਰਤ ਦੇ ਮੈਦਾਨ ਦਾ ਰੱਥ ਕਰਕੇ ਹੀ ਦੇਖੀਏ ਤੇ ਉਸ ਵੱਡੇ ਮਦਾਰੀ ਨੂੰ ਭਗਵਾਨ ਕ੍ਰਿਸ਼ਨ ਸਮਝੀਏ ਤੇ ਮੱਥਾ ਟੇਕੀਏ ਤੇ ਉਸਦੀ ਡੁੱਗਡੁਗੀ ਦੀ ਤਾਲ ਤੇ ਕੇਵਲ “ਹਾਂ” ਵਿੱਚ ਸਿਰ ਹਿਲਾਈਏ ਪੱਕੀ ਫ਼ਸਲ ਦੀ ਉਦਾਸੀ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀਆਂ ਰੂਹਾਂ ਸਮੇੱਤ ਵਿੱਕ ਜਾਈਏ ਏਨ੍ਹੀਆਂ ਉਚੀਆਂ ਟਪੂਸੀਆਂ ਮਾਰੀਏ ਕਿ ਛੋਟਾ ਮਦਾਰੀ ਵੱਡੇ ਮਦਾਰੀ ਤੋˆ ਇਕ ਸਫਲ ਫਿਰਕਪ੍ਰਸਤ ਮਹਾਂ ਭ੍ਰਿਸਟਾਚਾਰ ਹੋਣ ਦਾ ਸਰਟੀਫਿਕੇਟ ਲੈ ਸਕੇ ਹੋਰ ਪੰਜ਼ ਸਾਲਾਂ ਲਈ ਸਾਡਾ ਲਹੂ ਵੇਚਕੇ ਆਪਣਾ ਕੋਠਾ ਭਰ ਸਕੇ ਦੋੱਸਤੋ! ਯੁੱਗ ਸਇੰਸ ਦਾ ਨਹੀˆ ਹੈ ਯੁੱਗ ਮਦਾਰੀਆਂ ਦਾ ਹੈ ਇਹ ਮਦਾਰੀ ਵੱਕਤ ਦੀ ਨਬਜ਼ ਦੇਖਕੇ ਡੁੱਗਡੁਗੀ ਵਜਾਉˆਦੇ ਨੇ ਸਾਨੂੰ ਬਾਂਦਰ ਬਣਾ ਨਚਾਉˆਦੇ ਨੇ ਖੇਡਾ ਪਾਉˆਦੇ ਨੇ ਤੇ ਸਮੇˆ ਨੂੰ ਆਪਣੇ ਹੱਕ ਵਿੱਚ ਭੁਗਤਾਉˆਦੇ ਨੇ ਦੋਸਤੋ! ਮਦਾਰੀਆਂ ਦੀ ਚਾਲ ਨੂੰ ਜਾਣੋ ਡੁੱਗਡੁਗੀਆਂ ਦੀ ਤਾਲ ਨੂੰ ਪਹਿਚਾਣੋ ਵੱਕਤ ਦੀਆਂ ਅੱਖਾਂ ਚੋˆ ਕਿਰਦੇ ਹਝੂੰਆਂ ਨੂੰ ਆਪਣੀ ਸੋਚ ਦੀ ਤਲੀ ਤੇ ਧਰੋ ਯੁਗ ਪਲਟਾਉਣ ਦੀ ਗਲ ਕਰੋ । *****(2004) ਯੂਨੀਕੋਡ ਵਿੱਚ ਬਦਲਿਆ 31 ਜਨਵਰੀ 2008
ਸੁਰਿੰਦਰ ਗੀਤ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ
ਲਿਖਾਰੀ Likhari
© likhari: Punjabi Likhari Forum-2001-2008