-ਲੇਖ-

 

'ਪੁੰਨ ਦੇ ਚੌਲ਼

- kyhr sLrIPL, jrmnI

ਦੋ ਸ਼ਬਦ
ਕੇਹਰ ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 16 ਰਚਨਾਵਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ।
ਕੇਹਰ ਸ਼ਰੀਫ ਦੀ ਇੱਕ ਹੋਰ ਨਵੀਂ ਰਚਨਾ 'ਪੁੰਨ ਦੇ ਚੌਲ਼ 'ਲਿਖਾਰੀ' ਦੇ ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'----ਲਿਖਾਰੀ

*****

ਪੁੰਨ ਦੇ ਚੌਲ਼: ਕੇਹਰ ਸ਼ਰੀਫ਼

ਕਰਮ-ਕਾਂਡਾਂ ਦੇ ਵਿਸ਼ਵਾਸੀ, ਆਪੇ ਬੁਣੇ ਭਰਮ ਜਾਲ਼ ਦੇ ਕੈਦੀ, ਥੋੜ ਅਕਲੇ, ਸੂਝ ਅਤੇ ਸਹਿਜ ਵਿਹੂਣੇ ਲੋਕ ਪੁੰਨ-ਦਾਨ ਵਾਲੇ ਝੂਠੇ ਚੱਕਰਾਂ ਵਿਚ ਸਹਿਜੇ ਹੀ ਫਸ ਜਾਂਦੇ ਹਨਇਹ ਆਮ ਕਿਹਾ ਜਾਂਦਾ ਵਰਤਾਰਾ ਕਿੰਨਾ ਖਤਰਨਾਕ ਹੈ, ਇਸਦੇ ਪਿੱਛੇ ਕੀ ਕਾਰਨ ਹਨ? ਇਹ ਸਾਡੇ ਜੀਵਨ ਦੇ ਚਾਨਣੇ ਪੱਖ ਨੂੰ ਹਨੇਰੇ ਵਲ ਧੱਕਣ ਦਾ ਕਿੰਨਾ ਕੋਝਾ ਤੇ ਘਟੀਆ ਰਸਤਾ ਹੈ? ਇਸ ਪਾਸੇ ਵਲ ਬਹੁਤ ਘੱਟ ਲੋਕ ਸੋਚਦੇ ਹਨਲਕੀਰ ਦੇ ਫਕੀਰ ਤਾਂ ਸਮੇਂ-ਸਥਿਤੀਆਂ ਨਾਲ ਸਮਝੌਤੇ ਹੀ ਕਰ ਸਕਦੇ ਹਨ, ਉਹ ਕੁੱਝ ਵੀ ਬਦਲਣ ਦੇ ਯੋਗ ਨਹੀਂ ਹੁੰਦੇ ਨਵੀਂ ਲੀਹ ਤਾਂ ਨਵੀਂ ਸੋਚ ਨਾਲ ਹੀ ਪਾਈ ਜਾ ਸਕਦੀ ਹੈ ਅਤੇ ਇਸ ਦੀ ਲੋੜ ਵੀ ਬਹੁਤ ਹੈਨਵੀਂ ਲੀਹ ਤੋਂ ਬਿਨਾਂ ਸੁਚੱਜੇ ਭਵਿੱਖ ਦੀ ਆਸ ਕਰਨੀ ਵੀ ਵਿਅਰਥ ਹੈਅਜਿਹਾ ਤਾਂ ਥੁੱਕ ਨਾਲ ਬੜੇ ਪਕਾਉਣ ਵਾਲੇ ਹੀ ਸੋਚ/ਕਰ ਸਕਦੇ ਹਨ, ਕੋਈ ਯਥਾਰਥਵਾਦੀ ਅਜਿਹਾ ਨਹੀਂ ਸੋਚ ਸਕਦਾ ਗਤੀਸ਼ੀਲਤਾ ਹੀ ਜ਼ਿੰਦਗੀ ਨੂੰ ਅੱਗੇ ਤੋਰਨ ਦਾ ਰਾਹ ਹੈ

ਸੋਚਣ ਵਾਸਤੇ ਤਰਕਸ਼ੀਲਤਾ ਲੋੜੀਂਦੀ ਹੈ ਤਰਕਸ਼ੀਲ ਬਣਨ ਵਾਸਤੇ ਯਤਾਰਥਵਾਦੀ/ਤਰਕਵਾਦੀ ਹੋ ਕੇ ਠੀਕ-ਗਲਤ ਦਾ ਨਿਰਣਾ ਕਰਨ ਜਿੰਨੀ ਸੂਝ ਕੋਲ ਹੋਣੀ ਚਾਹੀਦੀ ਹੈ ਸੂਝ ਕਿਧਰੇ ਮੁੱਲ ਤਾਂ ਵਿਕਦੀ ਨਹੀਂ ਕਿ ਕੋਈ ਖਰੀਦ ਲਵੇਇਹਦੇ ਵਾਸਤੇ ਤਾਂ ਜ਼ਿੰਦਗੀ ਦੇ ਲੰਬੇ ਤਜ਼ੁਰਬੇ ਵਿਚੋਂ ਲੰਘਣਾ ਪੈਂਦਾ ਹੈਉਂਝ ਦੇਖੀਏ ਤਾਂ ਬਹੁਤ ਸਾਰੀਆਂ ਕਹਾਵਤਾਂ ਵੀ ਪੁੰਨ-ਦਾਨ, ਕਰਨ-ਕਰਾਉਣ ਵਾਲਿਆਂ ਨੇ ਹੀ ਘੜੀਆਂ ਹੋਈਆਂ ਹਨ, ਸਿਰੋਂ ਪੈਰੋਂ ਸੱਖਣੀਆਂ, ਨਿਰਾ ਝੂਠ, ਲੂਣ ਗੁੰਨਣ ਦਾ ਅਸਫਲ ਯਤਨ, ਜਿਵੇਂ ਜੀਹਦੇ ਘਰ ਦਾਣੇ ਉਹਦੇ ਕਮਲ਼ੇ ਵੀ ਸਿਆਣੇਇੱਥੇ ਤਾਂ ਪੈਸੇ (ਭਾਵ ਦਾਣੇ) ਵਾਲਿਆਂ ਦੇ ਨਲ਼ੀ-ਚੋਚੋ ਜਹੇ, ਧੇਲੇ ਦੀ ਅਕਲ ਤੋਂ ਸੱਖਣੇ ਵੀ ਦੇਖੇ ਜਾ ਸਕਦੇ ਹਨਹਾਂ, ਜੇ ਕਿਸੇ ਦੀ ਨਜ਼ਰ ਕਮਜ਼ੋਰ (ਭਾਵ ਕੰਮਚੋਰ) ਹੋਵੇ ਤਾ ਗੱਲ ਸੱਚਮੁੱਚ ਹੀ ਹੋਰ ਹੈਇਸਦੇ ਉਲਟ ਗਰੀਬ ਘਰਾਂ ਵਿਚ ਜੰਮੇ ਸਿਰੇ ਦੀ ਸੂਝ-ਸਿਆਣਪ ਨਾਲ ਭਰਪੂਰ ਲੋਕ ਵੀ ਟੱਕਰ ਜਾਂਦੇ ਹਨਅੱਜ ਦਾ ਯੁੱਗ ਤਕਨੀਕ ਅਤੇ ਸੂਚਨਾਂ ਪੱਖੋਂ ਬਹੁਤ ਤੇਜ ਰਫਤਾਰੀ ਹੈਕੰਪਿਊਟਰੀ ਯੁੱਗ ਵਿਚ ਮੱਧਯੁਗੀ ਸੋਚ ਸਮੇਂ ਦੇ ਹਾਣ ਦੀ ਨਹੀਂ ਹੋ ਸਕਦੀਹੁਣ ਗੱਲ ਪਹਿਲੇ ਸਮਿਆਂ ਦੀਆਂ ਆਮ ਕਹਾਵਤਾਂ ਤੋਂ ਬਹੁਤ ਅੱਗੇ ਲੰਘ ਚੁੱਕੀ ਹੈਫੇਰ ਖੁਦ ਵੀ ਵੇਲਾ ਵਿਹਾ ਚੁੱਕੀਆਂ ਕਹਾਵਤਾਂ ਤੋਂ ਅੱਗੇ ਜਾ ਕੇ ਕਿਉਂ ਨਾ ਦੇਖਿਆ, ਸੋਚਿਆ ਅਤੇ ਪਰਖਿਆ ਜਾਵੇ? ਆਮ ਜਹੀ ਬੋਲੀ ਹੈ, ਉਂਝ ਇਹ ਗੀਤ ਵੀ ਵੱਜਦਾ ਹੁੰਦਾ ਸੀ ਕਿ :

ਚਿੱਟੇ ਚੌਲ਼ ਜਿਨ੍ਹਾਂ ਨੇ ਪੁੰਨ ਕੀਤੇ
ਰੱਬ   ਨੇ  ਬਣਾਈਆਂ  ਜੋੜੀਆਂ

ਇੱਥੇ ਝੂਠੀ ਗੱਲ ਨੂੰ ਸਾਬਤ ਕਰਨ ਵਾਸਤੇ ਰੱਬ ਨੂੰ ਖਾਹਮਖਾਹ ਹੀ ਵਿਚੋਲਾ ਬਣਾ ਦਿੱਤਾ ਗਿਆਫੇਰ ਅਜਿਹੇ ਝੂਠ ਨੂੰ ਮੰਨਣ ਦੀ ਭਲਾਂ ਕੀ ਤੁਕ? ਪਹਿਲੇ ਸਮਿਆਂ ਦੀ ਤਾਂ ਗੱਲ ਹੀ ਹੋਰ ਸੀ, ਉਦੋਂ ਤਾਂ ਬਾਲ ਵਿਆਹ ਦਾ ਰਿਵਾਜ਼ ਵੀ ਆਮ ਸੀਸਮਾਂ ਬਦਲਿਆ, ਮਨੁੱਖ ਦੀ ਸੂਝ ਨਿੱਖਰੀ, ਵਿਕਸੀ ਅਤੇ ਉਹ ਸ਼ੈਤਾਨ ਵਲੋਂ ਮੱਲੋਜ਼ੋਰੀ ਵਾਹੀ ਝੂਠ ਦੀ ਲਕੀਰ ਦੇ ਅਗਲੇ ਪਾਰ ਦੇਖਣ ਲੱਗਾਦੇਖ ਕੇ ਸੋਚਣ ਲੱਗਾ ਤਾਂ ਉਸ ਨੂੰ  ਹੋਰ ਮਸਲਿਆਂ ਦੇ ਨਾਲ ਹੀ ਪੁੰਨ ਦੇ ਚੌਲਾਂ ਬਾਰੇ ਵੀ ਲੋਅਹੋਣ ਲੱਗੀ ਅਤੇ ਦਿਮਾਗ ਅੰਦਰ ਹੋਏ ਨਵੇਂ ਚਾਨਣ ਦੇ ਆਸਰੇ ਝੂਠ ਦੇ ਚੌਲ਼ਵੀ ਨਿੱਖਰਨ ਲੱਗੇ

ਇਸ ਬੋਲੀ ਨੂੰ ਕਿਸਮਤ (ਤਕਦੀਰ) ਨਾਲ ਜੋੜ ਕੇ ਭਾਸ਼ਾ ਦਾ ਸੱਤਿਆਨਾਸ ਵੀ ਕੀਤਾ ਗਿਆਇਸ ਝੂਠ ਉੱਤੇ ਮੋਹਰ ਲਾਉਣ ਵਾਸਤੇ ਵਿਚ ਰੱਬ ਲਿਆ ਧਰਿਆ ਕਿ ਜੇ ਕੋਈ ਅਕਲ ਨਾਲ ਦਲੀਲ ਭਰੀ ਗੱਲ ਸੋਚੇ ਤੇ ਕਰੇ ਤਾਂ ਉਹਦੇ ਉੱਤੇ ਰੱਬ ਦਾ ਵਿਰੋਧੀ ਹੋਣ ਦਾ ਇਲਜ਼ਾਮ ਲਾਇਆ ਜਾ ਸਕੇਮਾੜੀ ਸੋਚ ਵਾਲੇ ਲੋਕਾਂ ਵਲੋਂ ਕਿਸੇ ਚੰਗੇ-ਭਲੇ ਮਨੁੱਖ ਨੂੰ ਜ਼ਲੀਲ ਕਰਨ ਵਾਸਤੇ ਇਹ ਦਲੀਲ ਰਹਿਤ, ਸਸਤਾ, ਘਟੀਆ ਪਰ ਸਭ ਤੋਂ ਕਾਮਯਾਬ ਤਰੀਕਾ ਹੈ

ਜਦੋਂ ਵੀ ਜੀਵਨ ਦੀ ਗੱਲ ਹੁੰਦੀ ਹੈ ਤਾਂ ਵਿਸ਼ਾਲਤਾ ਦਾ ਜਿ਼ਕਰ ਛਿੜਦਾ ਹੈਤੁਰਦੇ ਜੀਵਨ ਅੰਦਰ ਉਮਰ ਮੁਤਾਬਿਕ ਹੀ ਇਕ ਪੜਾਅ ਆਉਂਦਾ ਹੈ ਕਿ ਜਿਸ ਕਿਸੇ ਨੇ ਵੀ ਆਪਣੇ ਅੱਗੇ ਨੂੰ ਤੁਰਦਾ ਰੱਖਣ ਦਾ ਸੁਪਨਾ ਬੁਣਿਆ ਹੁੰਦਾ ਹੈ ਉਹਦੇ ਵਾਸਤੇ ਸਾਥ ਦੀ ਲੋੜ ਪੈਂਦੀ ਹੈਸਮਾਜਿਕ ਪ੍ਰਵਾਨਗੀ ਵਾਸਤੇ ਵਿਆਹ ਦੀ ਜਰੂਰਤ ਹੁੰਦੀ ਹੈ (ਪੱਛਮੀ ਮੁਲਕਾਂ ਵਿਚ ਸਮਾਜਿਕ ਪ੍ਰਵਾਨਗੀ ਦੀ ਲੋੜ ਨਹੀਂ ਵੀ ਪੈਂਦੀਇੱਥੇ ਵਿਆਹ ਦੀ ਸੰਸਥਾ ਨੂੰ ਮੰਨਣਾਂ ਜਾਂ ਨਾ ਮੰਨਣਾ ਹਰ ਕਿਸੇ ਦਾ ਜਾਤੀ ਮਾਮਲਾ ਹੈ, ਸਮਾਜੀ ਨਹੀਂਕੋਈ ਬੱਚੇ ਵਿਆਹ ਕਰਕੇ ਪੈਦਾ ਕੇ ਜਾਂ ਬਿਨਾ ਵਿਆਹ ਤੋਂ, ਇਹ ਹਰ ਕਿਸੇ ਦੀ ਆਪਣੀ ਮਰਜ਼ੀ ਹੈ) ਔਰਤ ਅਤੇ ਮਰਦ ਹੀ ਇਸ ਸੰਸਾਰ ਨੂੰ ਉਤਪਤੀ ਦੇ ਆਸਰੇ ਅੱਗੇ ਤੁਰਦਾ ਰੱਖਣ ਵਾਲੀ ਸੋਝੀ ਅਤੇ ਤਾਕਤ (ਸ਼ਕਤੀ) ਰੱਖਦੇ ਹਨ ਇਨ੍ਹਾਂ ਦਾ ਮੇਲ਼-ਮਿਲ਼ਾਪ ਨਵੇਂ ਨੂੰ ਜਨਮ ਦੇਣ ਦਾ ਸਬੱਬ ਬਣਦਾ ਹੈਇਹ ਸਬੱਬ ਹੀ ਸੰਸਾਰ ਦਾ ਮੂਲ਼ ਹੈ

ਇੱਥੇ ਪਹੁੰਚ ਕੇ ਅਖੌਤੀ ਧਰਮੀਆਂ ਵਲੋਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਦੇ ਸਬੰਧ ਵਿਚ  ਕਹੇ, ਲਿਖੇ ਹੋਏ ਬਾਰੇ ਦੁਬਾਰਾ ਸੋਚਣ ਅਤੇ ਦਲੀਲ ਨਾਲ ਸਮਝਣਾ ਪੈਂਦਾ ਹੈਕਾਮ ਉਹ ਸ਼ਕਤੀ (ਅਨਰਜੀ) ਬਣਦਾ ਹੈ ਜੋ ਨਵੇਂ ਦੇ ਜਨਮ ਨਾਲ ਸੰਸਾਰ ਦੇ ਵਾਧੇ ਦਾ ਸਬੱਬ ਬਣਦਾ ਹੈਇਸਦੇ ਅੰਦਰ ਉਸਾਰੂ ਲੋਭ ਹੈ, ਸਿਰਜਣਾ ਹੈਇਸਦੇ ਨਾਲ ਹੀ ਮੋਹ ਦੀ ਤਸਵੀਰ ਨਿੱਖਰਦੀ ਹੈ, ਕਿਉਂਕਿ ਮੋਹ ਤੋਂ ਬਿਨਾਂ ਇਸ ਸਭ-ਕਾਸੇ ਦਾ ਵਾਪਰਨਾ ਸੰਭਵ ਹੀ ਨਹੀਂਮੋਹ ਵਿਹੂਣਾ ਮਨੁੱਖ ਤਾਂ ਉਜਾੜ ਦੇ ਰੁੱਖ ਵਰਗਾ ਹੀ ਹੁੰਦਾ ਹੈਮਨੁੱਖ ਦਾ ਸੰਸਾਰ ਨਾਲ ਜੁੜੇ ਰਹਿਣਾ ਅਤੇ ਅੱਗੇ ਵਧਦੇ ਜਾਣਾ ਮੋਹ ਦੀ ਹੀ ਕਰਾਮਾਤ ਹੈਕ੍ਰੋਧ ਦਾ ਵੀ ਜੀਵਨ ਨਾਲ ਡੂੰਘਾ ਸਬੰਧ ਹੈਜੇ ਕਿਸੇ ਨੂੰ ਸਮਾਜ ਅੰਦਰ ਨਿੱਤ-ਦਿਹਾੜੇ ਇੰਨਾ ਕੁੱਝ ਮਾੜਾ ਵਾਪਰਦਾ ਦੇਖਕੇ ਵੀ ਉਸਦੇ ਮਨ ਵਿਚ ਅਜਿਹੇ ਕੁੱਤਪੁਣੇ ਦੇ ਖਿਲਾਫ ਗੁੱਸਾ (ਕ੍ਰੋਧ) ਹੀ ਨਹੀਂ ਉਪਜਦਾ ਤਾਂ ਅਜਿਹਾ ਵਿਅਕਤੀ ਮਰਿਆ-ਜੀਊਂਦਾ ਇਕ ਬਰਾਬਰ ਹੀ ਕਿਹਾ ਜਾ ਸਕਦਾ ਹੈਇੱਥੇ ਕ੍ਰੋਧ ਨੂੰ ਵਿਰੋਧ-ਵਿਕਾਸੀ ਫਲਸਫੇ ਰਾਹੀਂ ਦੇਖਿਆ ਜਾਣਾ ਚਾਹੀਦਾ ਹੈਜੇ ਇਸ ਨਿਖੇਧ ਵਿਚੋਂ ਕਿਸੇ ਚੰਗੇਪਣ ਦਾ ਜਨਮ ਹੁੰਦਾ ਹੈ ਤਾਂ ਇਹ ਉਸਾਰੂ ਕਦਮ ਨਜ਼ਰ ਆਵੇਗਾਹਰ ਕਿਸੇ ਨੂੰ ਆਪਣੀ ਅਕਲ ਉੱਤੇ (ਜੇ ਪੱਲੇ ਹੋਵੇ ਤਾਂ) ਮਾਣ ਜਰੂਰ ਹੋਣਾ ਚਾਹੀਦਾ ਹੈਹਾਂ! ਇੱਥੇ ਇਹ ਕਿਹਾ ਜਾ ਸਕਦਾ ਹੈ  ਹੰਕਾਰੀ ਹੋਣਾ ਮਾੜਾ ਹੈਮਾਣ ਤੇ ਹੰਕਾਰ ਦਾ ਫਰਕ ਸਮਝਣਾ ਵੀ ਜਰੂਰੀ ਹੈਜਿਸ ਦੇ ਮੱਥੇ ਵਿਚ ਸੂਝ ਦਾ ਦੀਵਾ ਬਲ਼ਦਾ ਹੋਵੇ ਉਹ ਹੰਕਾਰੀ ਹੋ ਹੀ ਨਹੀਂ ਸਕਦਾਫੇਰ ਧਰਮੀਆਂ ਵਲੋਂ ਪੰਜਾਂ ਤੱਤਾਂ ਦੀ ਘੜੀ ਨਾਂਹ ਪੱਖੀ ਤਸਵੀਰ ਆਪਣੇ ਆਪ ਹੀ ਝੂਠੀ ਸਾਬਤ ਹੋ ਜਾਂਦੀ ਹੈਸਿਆਣਾ ਮਨੁੱਖ ਦੂਜਿਆਂ ਨਾਲ ਦਲੀਲ ਸਹਿਤ ਸੰਵਾਦ ਰਚਾਉਂਦਾ ਹੈ, ਵੱਖੋ-ਵੱਖ ਵਿਸਿ਼ਆਂ ਬਾਰੇ ਬਹਿਸ ਕਰਦਾ ਹੈ, ਵਿਚਾਰਾਂ ਨੂੰ ਸਮੇਂ/ਸਮਾਜ/ਸਥਿਤੀਆਂ ਦੀ ਸਾਣ ਤੇ ਪਰਖਦਾ ਹੈ ਦਲੀਲ ਨਾਲ ਮੇਲ ਖਾਂਦੀ ਗੱਲ ਗਲਤ ਹੁੰਦੀ ਹੀ ਨਹੀਂ

ਮੂੜ੍ਹਮੱਤ ਵਾਲੇ ਸੰਯੋਗ ਨੂੰ ਮਨੁੱਖੀ ਜ਼ਿੰਦਗੀ ਦਾ ਧੁਰਾ ਆਖਦੇ ਹਨਅਖੇ ਜੀ, ਹੱਥਾਂ ਦੀਆਂ ਲਕੀਰਾਂ ਉੱਤੇ ਜੋ ਛਪ ਗਿਆ ਸੋ ਛਪ ਗਿਆਉਨ੍ਹਾਂ ਦੇ ਕਹਿਣ ਦਾ ਭਾਵ ਕਿ ਇਹ ਕੁੱਝ ਬਦਲਿਆ ਹੀ ਨਹੀਂ ਜਾ ਸਕਦਾ, ਇਸ ਕਰਕੇ ਹੀ ਉਹ ਮਨੁੱਖ ਨੂੰ ਆਪਣੀ ਜਿ਼ੰਦਗੀ ਬਿਹਤਰ ਬਨਾਉਣ ਵਾਲੇ ਕੀਤੇ ਜਾ ਰਹੇ ਸੰਘਰਸ਼ ਤੋਂ ਵਰਜਦੇ ਹਨਇਹ ਤਾਂ ਜਾਣ ਬੁੱਝ ਕੇ ਲੁਟੇਰਿਆਂ ਦਾ ਪੱਖ ਪੂਰਨ ਵਾਲਾ ਰਾਹ ਹੈਕਿਰਤ ਕਰਨ ਵਾਲੇ ਹਰ ਕਿਰਤੀ ਦੇ ਖਿਲਾਫ ਇਹ ਅਤਿ ਘਟੀਆ ਅਤੇ ਕੋਝੀ ਸਾਜਿਸ਼ ਹੈਹੱਥੀਂ ਕਿਰਤ ਕਰਨ ਵਾਲੇ ਲੋਕਾਂ ਵਲੋਂ ਆਪਣੇ ਸਵੈ-ਮਾਣ ਦੀ ਰਾਖੀ ਵਾਸਤੇ ਇਸ ਸ਼ੈਤਾਨੀ ਨੂੰ ਹਰ ਹੀਲੇ ਜੋਰਦਾਰ ਢੰਗ ਨਾਲ ਨਕਾਰਿਆ ਜਾਣਾ ਚਾਹੀਦਾ ਹੈਸ਼ੈਤਾਨ ਲੋਕ ਮਨੁੱਖੀ  ਨੂੰ ਕਿਸੇ ਹੋਰ ਵਲੋਂ ਛਾਪੀ ਵਿੰਗੀਆਂ ਟੇਢੀਆਂ ਲਕੀਰਾਂ ਵਾਲੀ ਜੰਤਰੀਦੇ ਆਖੇ ਜਾਂ ਹੁਣ ਨਵੀਂ ਤਕਨੀਕ ਵਰਤਦਿਆਂ ਕੰਪਿਊਟਰ ਵਿਚ ਖੁਦ ਲਿਖ ਕੇ ਪਾਏ ਰਾਸ਼ੀ ਦਾ ਫਲ ਅਨੁਸਾਰ ਹੀ ਤੋਰਨਾ ਚਾਹੁੰਦੇ ਹਨ ਪਰ ਇੰਝ ਹੋਣਾ ਸੰਭਵ ਹੀ ਨਹੀਂਰਾਸ਼ੀ ਫਲ ਦੱਸਣ ਵਾਲੇ ਸ਼ੈਤਾਨ ਬਿਰਤੀ ਰਾਹੀਂ ਭੋਲ਼ੇ-ਭਾਲ਼ੇ ਲੋਕਾਂ ਦੀ ਕਿਸੇ ਦੁਖਦੀ ਰਗ ਤੇ ਹੱਥ ਰੱਖਕੇ ਆਪਣੇ ਸ਼ਬਦ-ਜਾਲ਼ ਰਾਹੀਂ ਕਿਸੇ ਦੂਸਰੇ ਦੀ ਜੇਬ ਦੇ ਆਸਰੇ ਸੌਖੇ ਢੰਗ ਨਾਲ ਆਪਣਾ ਤੋਰੀ-ਫੁਲਕਾ ਤੋਰਨ ਦਾ ਚੁਸਤੀ ਭਰਿਆ ਹਰਾਮੀ ਯਤਨ ਕਰਦੇ ਹਨ

ਹਰ ਵਿਅਕਤੀ ਨੂੰ ਆਪਣਾ ਮਾਨਸਿਕ ਅਤੇ ਬੌਧਿਕ ਵਿਕਾਸ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈਸਮੇਂ ਨਾਲ ਤੁਰਦੇ ਵਰਤਾਰਿਆਂ ਉੱਤੇ ਡੂੰਘੀ ਪਾਰਖੂ ਨਜ਼ਰ ਰੱਖਣੀ ਪੈਂਦੀ ਹੈਖੋਜੀ ਬਣਕੇ ਦੁਨੀਆਂ ਦੇ ਗਿਆਨ ਭੰਡਾਰ ਅੰਦਰ ਲੰਬਾ ਸਫਰ ਕਰਨਾ ਪੈਂਦਾ ਹੈਮਨੁੱਖੀ ਮਿਹਨਤ ਨੇ ਹੀ ਸਦਾ ਨਵਾਂ ਸੰਸਾਰ ਸਿਰਜਿਆ ਹੈਆਪਣੀ ਮਿਹਨਤ ਨਾਲ ਹੀ ਚੰਦ ਉੱਤੇ ਜਾ ਉਤਰਿਆ ਇਹ ਮਨੁੱਖਧਰਤੀ ਉੱਤੇ ਬੈਠਾ ਹੀ ਆਪਣੇ ਬਣਾਏ ਜੰਤਰਾਂ ਨਾਲ  ਕ੍ਰੋੜਾਂ ਮੀਲਾਂ ਦੀ ਦੂਰੀ ਵਾਲੇ ਗ੍ਰਿਹਆਂ ਦੀ ਟੋਹ ਲਾਈ ਜਾਂਦਾ ਹੈ।। ਮਨੁੱਖੀ ਸੂਝ ਦੇ ਅੱਗੇ ਵਧਦੇ ਕਦਮ ਨਿੱਤ ਦਿਨ ਹੈਰਾਨ ਕਰਨ ਵਾਲੀਆਂ ਕਾਢਾਂ ਕੱਢੀ ਜਾ ਰਹੇ ਹਨਇਹ ਕਿਸਮਤ, ਤਕਦੀਰ, ਭਾਗਾਂ ਜਾਂ ਸੰਜੋਗ ਦੀ ਗੱਲ ਨਹੀਂ ਸਗੋਂ ਮਨੁੱਖੀ ਸੂਝ ਦੇ ਆਸਰੇ ਕਿਰਤੀ ਹੱਥਾਂ ਵਲੋਂ ਈਮਾਨਦਾਰੀ ਨਾਲ ਕਰੜੀ ਮਿਹਨਤ ਤੋਂ ਬਾਅਦ ਮਨੁੱਖੀ ਜੀਵਨ ਵਾਸਤੇ ਕੀਤੀ ਉਸਾਰੂ ਸਿਰਜਣਾ ਹੈਜਿਸ ਦੇ ਸਦਕਾ ਕਿਸ ਦਾ ਦਿਲ ਨਹੀ ਕਰੇਗਾ ਅਜਿਹੀ ਸੁੱਚੀ ਕਿਰਤ ਅਤੇ ਮਨੁੱਖੀ ਸੂਝ ਦੇ ਬਲਿਹਾਰੇ ਜਾਣ ਨੂੰ? ਇਸ ਕਰਕੇ ਹੀ ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਵਾਲੀ ਕਹਾਵਤ ਅੱਜ ਵੀ ਸੱਚੀ ਹੈ

ਦੁਨੀਆਂ ਨੇ ਜੇ ਚਿੱਟਿਆਂ ਚੌਲਾਂ ਦੇ ਆਸਰੇ ਹੀ ਵਧਣਾ-ਫੁਲਣਾ ਹੈ ਤਾਂ ਮਾੜੇ, ਗਰੀਬ ਦਾ ਕੀ ਬਣੇਗਾ? ਇੱਥੇ ਹੀ ਰੱਬ ਵਲੋਂ ਕੁੱਝ ਇਕ ਨੂੰ ਚਿੱਟੇ ਚੌਲ਼ ਦੇਣ ਅਤੇ ਦੂਜਿਆਂ ਨੂੰ ਇਸਤੋਂ ਵਾਂਝ੍ਹੇ ਰੱਖਣ ਦਾ ਦੋਸ਼ ਲਗਦਾ ਹੈਇੱਥੇ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਰੱਬ ਦਾ ਸੰਕਲਪ ਸਾਊ ਬਿਲਕੁਲ ਨਹੀਂਪੁੰਨ-ਦਾਨ ਤਾਂ ਉਹ ਹੀ ਕਰ ਸਕਦਾ ਹੈ ਜੀਹਦੇ ਕੋਲ ਮੁਫਤ ਦਾ ਆਊ ਭਾਵ ਕਿ ਵਾਧੂ ਹੋਵੇਗਾ ( ਜਿਸਨੂੰ ਆਮ ਬੋਲੀ ਵਿਚ ਹਾਰਮ ਦਾ ਮਾਲ ਵੀ ਕਿਹਾ ਜਾਂਦਾ ਹੈ)ਵਾਧੂ ਇਕੱਠਾ ਕਰਨ ਵਾਸਤੇ ਇਨਸਾਨ ਨੂੰ ਕਈ ਵਿੰਗੀਆਂ-ਟੇਢੀਆਂ ਲਕੀਰਾਂ ਤੇ ਤੁਰਨਾ ਪੈਂਦਾ ਹੈਇਹ ਲਕੀਰਾਂ ਸਾਊ ਬਿਲਕੁਲ ਨਹੀਂ ਹੁੰਦੀਆਂਜੇ ਇਸ ਤੋਂ ਵੀ ਅੱਗੇ ਦੂਜੇ ਪਾਸੇ ਜਾ ਕੇ ਸੋਚੀਏ ਕਿ ਪੁੰਨ-ਦਾਨ ਲੈਣ ਵਾਲਾ ਕਿੰਨਾ ਕਮੀਨਾ ਹੋ ਸਕਦਾ ਹੈ ਕਿ ਹਰ ਕਿਸਮ ਦੀ ਬੇਈਮਾਨੀ ਦੇ ਆਸਰੇ ਕੀਤੀ ਹਰਾਮ ਦੀ ਕਮਾਈ ਵਿਚੋਂ ਮਿਲੇ ਕੁੱਝ ਟੁਕੜਿਆਂ ਨੂੰ ਵੀ ਭਲਾ ਹੋਵੇ ਆਖ ਕੇ ਆਪਣੀ ਝੋਲ਼ੀ ਪੁਆਈ ਜਾਂਦਾ ਹੈ ਅਤੇ ਨਾਲ ਹੀ ਭੰਡਾਰੇ ਭਰੇ ਰਹਿਣ (ਜੋ ਮਾੜੇ ਕੰਮਾਂ ਨਾਲ ਭਰੇ ਹੁੰਦੇ ਹਨ) ਦੀ ਅਸੀਸ ਦਿੰਦਾ ਹੈਇਹ ਭਲਾ ਕਾਹਦੀ ਅਸੀਸ ਜੋ ਬੁਰਾਈ ਦੀ ਪਿੱਠ ਠੋਕ ਕੇ ਉਸਨੂ ਤਕੜਿਆਂ ਕਰੇ?

ਹਰ ਮਨੁੱਖ ਨੇ ਜ਼ਿੰਦਗੀ ਨੂੰ ਲਾਰਿਆਂ ਹੇਠ ਹੀ ਨਹੀਂ ਜੀਊਣਾ ਹੁੰਦਾਇਹ ਚਿੱਟਿਆਂ ਚੌਲ਼ਾ ਦੇ ਝੂਠੇ ਪ੍ਰਚਾਰਕ (ਭਾੜੇ ਦੇ ਢੰਡੋਰਚੀ) ਤਾਂ ਕਿਸਮਤ ਦੇ ਅਸਲੋਂ ਝੂਠੇ ਸੰਕਲਪ ਦੀ ਡਰਾਊ ਬੰਦੂਕ ਹੱਥ ਲੈ ਕੇ ਦੂਜਿਆਂ ਦੀ ਕਮਾਈ ਦੇ ਆਸਰੇ ਸਿਰਫ ਆਪਣੀ ਹੀ ਜਿੰਦ ਸੌਖੀ ਕੀਤੀ ਚਾਹੁੰਦੇ ਹਨ/ਕਰ ਰਹੇ ਹਨਇਨ੍ਹਾਂ ਦਾ ਹੋਰ ਮਕਸਦ ਹੀ ਕੋਈ ਨਹੀਂਇਹ ਤਾਂ ਉਹ ਹਨ ਕਿ, ‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ਼ ਪਤਾਸੇ ਪੀਵੇ(ਯਾਦ ਰਹੇ ਸੁਥਰੇ ਇਹ ਬਿਲਕੁਲ ਨਹੀਂਉਂਝ ਵੀ ਜੇ ਪੁੰਨ-ਦਾਨ ਦੇ ਆਸਰੇ ਜੋੜੀਆਂ ਬਣੀਆਂ ਤਾਂ ਸਿਰਫ ਆਪੋ-ਆਪਣਾ ਭਲਾ ਚਾਹੁਣ ਦਾ ਲੋਭ ਇਨ੍ਹਾਂ ਜੋੜੀਆਂਨੂੰ ਕਿੰਨਾ ਕੁ ਚਿਰ ਜੋੜੀ ਰੱਖੂ? ਪ੍ਰੇਮ ਤੇ ਮੋਹ ਦਾ ਸਾਥ ਛੱਡ ਸਿਰਫ ਪਦਾਰਥਾਂ ਮਗਰ ਹੋ ਤੁਰਨਾ ਇਨਸਾਨ ਨੂੰ ਨੀਵਾਣਾਂ ਵੱਲ ਧੱਕਦਾ ਹੈਪੁੰਨ ਦਾਨ ਵਾਲਾ ਰਾਹ ਚੰਗੀ ਜਾਂ ਚੰਗੇਰੀ ਜ਼ਿੰਦਗੀ ਦੀ ਜ਼ਾਮਨੀ ਨਹੀਂ ਹੋ ਸਕਦਾਪੁੰਨ ਦੇ ਚੌਲ਼ ਸੰਘਰਸ਼ ਤੋਂ ਮੁੱਖ ਮੋੜ ਜ਼ਿੰਦਗੀ ਨੂੰ ਆਪਣੇ ਹੱਥੀਂ ਝੂਠ ਦੀ ਝੋਲ਼ੀ ਵਿਚ ਸੁੱਟਣ ਦੇ ਬਰਾਬਰ ਹੈਇਸ ਤੋਂ ਹਰ ਹੀਲੇ ਬਚਣਾ ਇਨਸਾਨ ਦਾ ਯਤਨ ਹੋਣਾ ਚਾਹੀਦਾ ਹੈ
(੨੨ ਦਸੰਬਰ ੨੦੦੬) ਯੂਨੀਕੋਡ

____________

jLrUr pVHo :

kyhr sLrIPL dIaF ilKqF sbMDI afey kuJ pwqr kI kihMdy hn?---ilKfrI

kyhr sLrIPL horF dy pMjfbI kivqf vfry iKafl cMgy lwgy--BUivMdr kOr igwl

pMjfbI sfihq aMdr DWkf cldf hY. kyhr sLrIP jI dI ieh aflocnf iblkul shI hY---zf: blvMq isMG isWDU,pMjfb

jy Gr ivc ikqfbF hox qF…… ikaF bfqF! kyhr sLrIPL jI dI iek hor imafrI ilKq leI buhq-buhq DnMvfd---srvjIq isMG

 

'kyhr sLrIPL' jrmnI dIaF hor rcnfvF pVHn leI kilwk kro:

DMnvfd rihq

lyKk dI mjLdUrI

pMjfbI sfihq aMdr sUJ nfloN roab/ Dwkf vwD cldf hY (pr) aijhf huMdf ikAuN hY ?

jy Gr ivc ikqfbF hox qF……

pMjfbI sfihq aMdr sUJ nfloN roab/ Dwkf vwD cldf hY (pr) aijhf huMdf ikAuN hY ?

ipMz df isrnfvF

pMjfb dy ivDfiekF, pMjfbIaf aqy pMjfbI dfinsLvrF dy nF hux qF mF dy nF iliKaf bydfvf pfV idAu

lflo dy Gr cwlky afAuNdY ijwQy nfnk afp mhfn 'Auh ipMz imwqrF df'

 

ilKfrI
Likhari


© likhari: Punjabi Likhari Forum-2001-2007