ਦੋ ਸ਼ਬਦ
ਕੇਹਰ ਸ਼ਰੀਫ਼ (ਜਰਮਨੀ)
ਦੀਆਂ 'ਲਿਖਾਰੀ' ਵਿੱਚ ਹੁਣ ਤੱਕ 17 ਰਚਨਾਵਾਂ
ਪ੍ਰਕਾਸਿ਼ਤ ਹੋ ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ
ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ
ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ
ਮਿਲਿਆ ਹੈ।
ਕੇਹਰ ਸ਼ਰੀਫ ਦੀ ਇੱਕ ਹੋਰ ਨਵੀਂ ਰਚਨਾ
'ਪਰਵਾਸ ਦੀਆਂ ਚੁਣੌਤੀਆਂ
ਤੇ ਸੱਭਿਆਚਾਰਕ ਪ੍ਰੀਵਰਤਨ'
ਦੇ ਪਾਠਕਾਂ ਗੋਚਰੇ ਕਰਦਿਆਂ
ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'----ਲਿਖਾਰੀ
*****
ਪਰਵਾਸ ਦੀਆਂ ਚੁਣੌਤੀਆਂ ਤੇ ਸੱਭਿਆਚਾਰਕ
ਪ੍ਰੀਵਰਤਨ
- ਕੇਹਰ
ਸ਼ਰੀਫ਼
ਆਮ ਤੌਰ ’ਤੇ
ਮਨੁੱਖ ਦਾ ਇਕ ਥਾਂ ਛੱਡਕੇ ਕਿਸੇ ਦੂਸਰੇ ਥਾਂ ਵਸ ਜਾਣ ਨੂੰ ਹੀ ਪਰਵਾਸ ਦਾ ਨਾਂ
ਦਿੱਤਾ ਜਾਂਦਾ ਹੈ।
ਪਰਵਾਸ ਚਾਹਿਆ
ਵੀ ਹੁੰਦਾ ਹੈ ਤੇ ਅਣਚਾਹਿਆ ਵੀ,
ਖੁਸ਼ੀ ਨਾਲ ਵੀ ਹੁੰਦਾ
ਹੈ ਤੇ ਧੱਕੇ ਨਾਲ ਵੀ।
ਇਸ ਦਾ ਇਤਿਹਾਸ
ਬਹੁਤ ਲੰਬਾ ਹੈ।
ਆਦਮ ਦੇ ਪੈਦਾ
ਹੋਣ ਤੋਂ ਬਾਅਦ ਲੋੜਾਂ ਦੇ ਮਾਰੇ ਲੋਕ ਜਦੋਂ ਪਹਿਲੀ ਵਾਰ ਇਕ ਥਾਂ ਤੋਂ ਕਿਸੇ
ਹੋਰ ਵਧੀਆ ਸਾਧਨਾ ਭਰੇ ਥਾਂ ਦੀ ਭਾਲ਼ ’ਚ
ਤੁਰੇ ਤਾਂ ਪਰਵਾਸ ਦੀ ਸ਼ੁਰੂਆਤ ਹੋਈ।
ਜਿੱਥੇ ਵੀ
ਉਨ੍ਹਾਂ ਨੂੰ ਚੰਗੀਆਂ ਹਾਲਤਾਂ ਵਿਚ ਜੀਊਣ ਯੋਗ ਥਾਂ ਮਿਲਿਆ,
ਉੱਥੇ ਹੀ ਟਿਕ ਗਏ
ਤਾਂ ਪਰਵਾਸੀ ਕਹਾਉਣ ਲੱਗੇ।
ਜਦੋਂ
ਗੁਲਾਮਾਂ ਦੀ ਸ਼ਕਲ
’ਚ ਲੋਕਾਂ ਨੂੰ
ਉਨ੍ਹਾਂ ਦੀ ਮਰਜੀ ਦੇ ਵਿਰੁੱਧ ਧੱਕੇ ਨਾਲ ਕਿਧਰੇ ਹੋਰ ਅਣਚਾਹੀ ਥਾਂ ’ਤੇ
ਲਿਜਾਇਆ ਗਿਆ ਤਾਂ ਉਹ ਅਣਚਾਹਿਆ ਪਰਵਾਸ ਸੀ।
ਗੁਲਾਮਦਾਰੀ,
ਜਗੀਰਦਾਰੀ ਅਤੇ
ਸਰਮਾਏਦਾਰੀ ਯੁੱਗ ਵਿਚ ਪਰਵਾਸ ਦਾ ਰੂਪ ਬਦਲਦਾ ਰਿਹਾ ਹੈ ਪਰ ਮੋਹ,
ਤੜਪ ਤੇ ਸਾਂਝ ਦੀ ਭੁੱਖ
ਕਦੇ ਵੀ ਨਹੀਂ ਮਰੀ ਜੋ ਮਨੁੱਖੀ ਵਿਕਾਸ ਦੀ ਪੈੜ ਬਣਦੀ ਰਹੀ ਹੈ।
ਪਰਵਾਸ
ਲਈ ਮਨੁੱਖ ਦਾ ਮਜਬੂਰ ਹੋ ਜਾਣਾ ਸਮੇਂ,
ਸਥਾਨ ਤੇ ਉੱਥੇ ਵਾਪਰ
ਰਹੀਆਂ ਘਟਨਾਵਾਂ ਤੇ ਨਿਰਭਰ ਕਰਦਾ ਹੈ।
ਇਸ ਲਈ ਕਾਰਨ
ਸਿਆਸੀ, ਆਰਥਿਕ,
ਸਮਾਜਿਕ ਤੇ ਧਾਰਮਿਕ ਹੋ
ਸਕਦੇ ਹਨ।
ਮੁਲਕਾਂ ਦੇ
ਅੰਦਰੂਨੀ ਝਗੜੇ ਵੀ ਲੋਕਾਂ ਨੂੰ ਪਰਵਾਸ ਲਈ ਮਜਬੂਰ ਕਰਦੇ ਹਨ,
ਜੋ ਨਾ ਚਾਹੁੰਦਿਆਂ
ਹੋਇਆਂ ਵੀ ਹੰਢਾਉਣਾ ਹੀ ਪੈਂਦਾ ਹੈ।
ਇਸ ਮਜਬੂਰੀ ਨੂੰ
ਗਲ਼ ਲਾ ਕੇ ਜੀਊਣਾ ਹੀ ਪੈਂਦਾ ਹੈ,
ਤੇ ਜਿ਼ੰਦਗੀ ਦੇ ਨਵੇਂ
ਅਰਥ ਪੈਦਾ ਕਰਨ ਲਈ ਜੱਦੋਜਹਿਦ ਕੀਤੀ ਜਾਂਦੀ ਹੈ ਜੋ ਹਰ ਹੀਲੇ ਜਿ਼ੰਦਗੀ ਦੀ ਨੁਹਾਰ
’ਚ ਨਵੀਆਂ
ਕਰੂੰਬਲਾਂ ਪੈਦਾ ਕਰਦੀ ਹੈ।
ਜਦੋਂ
ਬਹੁਸੰਮਤੀ ਵਲੋਂ ਰਾਜ ਸੱਤਾ ’ਤੇ
ਕਬਜ਼ੇ ਨੂੰ ਹਰ ਹੀਲੇ ਕਾਇਮ ਰੱਖਣ ਵਾਸਤੇ ਰਾਜਨੀਤੀ ਦੀ ਥਾਂ ਕੂਟਨੀਤੀ ਰਾਹੀਂ
ਘੱਟਗਿਣਤੀ ਨੂੰ ਦਬਾਉਣ ਦੇ ਕੋਝੇ ਹੀਲੇ ਕੀਤੇ ਜਾਣ ਤਾਂ ਪਹਿਲਾਂ ਰੋਸ ਉਪਜਦਾ ਹੈ।
ਇਸ ਰੋਸ ਵਲੋਂ
ਵਿਰੋਧ ਦਾ ਰੂਪ ਧਾਰ ਜਾਣਾ ਮਨੁੱਖ ਦੇ ਕੁਦਰਤੀ ਸੁਭਾਅ ਦਾ ਅੰਗ ਹੈ।
ਫਿਰ ਸਥਾਪਤੀ
ਅਤੇ ਨਵੇਂ ਉੱਠੇ ਰੋਹ ਦੀ ਟੱਕਰ ਹੁੰਦੀ ਹੈ ਤਾਂ ਕਈ ਵਾਰ ਇਸ ਵਿਚੋਂ ਨਿਕਲੀ ਚੰਗਿਆੜੀ
ਦੇ ਰੂਪ ’ਚ
ਪਰਵਾਸ ਜਨਮਦਾ ਹੈ।
ਜਿੰਦਗੀ
ਰੁਕਦੀ ਨਹੀਂ,
ਤੁਰਦੀ ਹੀ ਰਹਿੰਦੀ ਹੈ।
ਲੋਕ ਆਪਣੀ ਹੀ
ਧਰਤੀ ਛੱਡ ਕੇ ਤੁਰ ਜਾਣ ਲਈ ਮਜਬੂਰ ਹੋ ਜਾਂਦੇ ਹਨ।
ਜਿਵੇਂ
ਫਲਸਤੀਨੀਆਂ ਦਾ ਮਸਲਾ ਆਪਣੀ ਮਿੱਟੀ ਦਾ ਮੋਹ ਦੀ ਪਛਾਣ ਬਣਾਈ ਰੱਖਣ ਦਾ ਸੀ ਤੇ ਹੈ
(ਪੂਰੇ ਤੌਰ ’ਤੇ
ਤਾਂ ਇਹ ਸਮੱਸਿਆ ਪਤਾ ਨਹੀਂ ਕਦੋਂ ਨਜਿੱਠੀ ਜਾਵੇ)।
ਇਸ ਖਾਨੇ ਵਿਚ
ਯਹੂਦੀਆਂ ਦਾ ਨਾਂ ਵੀ ਵਾਰ ਵਾਰ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।
ਯੂਰਪੀ ਅਤੇ ਹੋਰ
ਬਹੁਤ ਸਾਰੇ ਮੁਲਕਾਂ ਅੰਦਰ ਯਹੂਦੀਆਂ ਲਈ ਅਜੇ ਤੱਕ ਵੀ ਬਹੁਤ ਸੁਖਾਵੇਂ ਹਾਲਤ ਪੈਦਾ
ਨਹੀਂ ਹੋ ਸਕੇ।
ਪਤਾ ਨਹੀਂ
ਪਰਵਾਸ ਦਾ ਕੁਹਾੜਾ ਕਦੋਂ ਚੱਲ ਜਾਵੇ,
ਇਹ ਡਰ ਸਦਾ ਹੀ ਉਨ੍ਹਾਂ
ਦੇ ਸਿਰ ਤੇ ਲਟਕਿਆ ਸਰਾਪ ਹੈ।
ਈਰਾਨ,
ਇਰਾਕ ਅਤੇ ਤੁਰਕੀ ਵਿਚ
ਵਸਦੇ ਕੁਰਦਾਂ ਦੀ ਬੇਵਸੀ ਦਾ ਵੀ ਇਹੀ ਹਾਲ ਹੈ ਕਿ ਉਨ੍ਹਾਂ ਦੀ ਆਤਮ ਪਹਿਚਾਣ ਦਾ
ਸਵਾਲ ਲੰਬੇ ਸਮੇਂ ਤੋਂ ਬੰਬਾਂ,
ਟੈਂਕਾਂ ਤੇ ਧੱਕੇ ਨਾਲ
ਦਬਾਇਆ ਜਾ ਰਿਹਾ ਹੈ।
ਈਰਾਨ ਦੇ ਸ਼ੀਆ
ਫਿਰਕੇ ਨਾਲ ਸਬੰਧਤ ਬਹੁਗਿਣਤੀ ਮੁਸਲਮਾਨ ਆਪਣੇ ਹੀ ਸੁੰਨੀ ਭਰਾਵਾਂ ਦਾ ਨੱਕ
’ਚ ਦਮ ਕਰੀ ਰੱਖਦੇ ਹਨ।
ਜਿਨ੍ਹਾਂ
’ਚੋਂ ਬਹੁਤ
ਸਾਰੇ ਨਿੱਤ ਦੀ ਖੱਜਲ਼ ਖੁਆਰੀ ਤੋਂ ਤੰਗ ਆ ਕੇ ਮੁਲਕ ਤੋਂ ਬਾਹਰ ਹੀ ਚਲੇ ਗਏ ਹਨ।
ਪਾਕਿਸਤਾਨ ਦਾ
ਨਾਂ ਵੀ ਇਸ ਪਾਸੇ ਬੋਲਦਾ ਹੈ ਜਿੱਥੇ ਸੁੰਨੀ ਬਹੁਗਿਣਤੀ ਸ਼ੀਆ ਘੱਟਗਿਣਤੀ ਨਾਲ ਬਰਾਬਰ
ਦਾ ਸਲੂਕ ਨਹੀਂ ਕਰਦੀ।
ਇਸਲਾਮੀ ਰਾਜ
ਹੋਣ ਕਰਕੇ ਉਥੇ ਅਹਿਮਦੀ ਫਿਰਕੇ ਦੇ ਲੋਕਾਂ ਨਾਲ ਖੁਲਦਿਲੀ ਨਾਲ ਪੇਸ਼ ਨਹੀਂ ਆਇਆ
ਜਾਂਦਾ।
ਉਨ੍ਹਾਂ ’ਤੇ
ਅਣਚਾਹੇ ਕਾਨੂੰਨ ਠੋਸਣੇ ਜਾਂ ਉਨ੍ਹਾਂ ਨੂੰ ਕਾਫਿ਼ਰ ਕਹਿ ਕੇ ਧੌਂਸ ਭਰੀ ਬਦਮਗਜ਼ੀ
ਪੈਦਾ ਕਰਨ ਤੋਂ ਬਿਹਤਰ ਰਸਤਾ ਆਪਸੀ ਗੱਲਬਾਤ ਜਾਂ ਵੱਖਰੇ ਵਿਚਾਰਾਂ ਵਾਲੇ ਮੁੱਦਿਆਂ
ਤੇ ਸਾਰਥਿਕ ਬਹਿਸ ਕਰਨਾ ਹੋ ਸਕਦਾ ਹੈ।
ਉਂਜ ਵੀ ਸੰਵਾਦ
ਰਚਾਉਣ ਤੋਂ ਵਧੀਆ ਹੋਰ ਦਲੀਲਪੂਰਨ ਤਰੀਕਾ ਹੋਰ ਕੋਈ ਹੋ ਹੀ ਨਹੀਂ ਸਕਦਾ।
ਇੰਜ ਦੇ ਹੀ
ਵਖਰੇਵੇਂ ਸ੍ਰੀ ਲੰਕਾ ਦੇ ਤਾਮਿਲਾਂ ਤੇ ਸਿੰਹਾਲੀਆਂ ਦੇ ਦਰਮਿਆਨ ਪੁਆੜੇ ਦੀ
ਜੜ੍ਹ ਹਨ।
ਇਸੇ ਤਰ੍ਹਾਂ ਭਾਰਤ ਦਾ
ਨਾਂ ਵੀ ਲਿਆ ਜਾ ਸਕਦਾ ਹੈ,
ਜਿੱਥੇ ਰਾਜ ਸੱਤਾ ਦੀ
ਕਾਣੀ ਅੱਖ ਗਊ ਗਧੇ ਦੀ ਪਰਖ ਕਰਨ ਤੋਂ ਘੇਸਲ ਮਾਰ ਜਾਂਦੀ ਹੈ।
ਜਦੋਂ ਕੋਈ
ਭਾਈਚਾਰਾ ਆਪਣੀ ਹਿੰਮਤ ਅਤੇ ਸਖਤ ਮਿਹਨਤ ਦੇ ਸਦਕੇ ਅੱਗੇ ਵਧਦਾ ਹੈ ਤਾਂ ਉਸਦੇ ਰਾਹ
ਵਿਚ ਰੋੜੇ ਵਿਛਾਏ ਜਾਂਦੇ ਹਨ।
ਪਿਛਲੇ ਸਮੇਂ ਦਾ
ਦੁਖਾਂਤ ਹਿੰਦੂਆਂ,
ਸਿੱਖਾਂ,
ਮੁਸਲਮਾਨਾਂ ਅਤੇ ਇਸਾਈਆਂ
ਨੇ ਆਪਣੇ ਪਿੰਡਿਆਂ ’ਤੇ
ਹੰਢਾਇਆ ਹੈ।
ਹੋਰ ਛੋਟੇ
ਫਿਰਕਿਆਂ ਨੇ ਵੀ ਧੱਕੇ ਝੱਲੇ।
ਕਿੰਨੇ ਭਲੇ ਘਰ
ਵਸਦੇ ਉਜੜੇ ਹਨ,
ਕਿੰਨੀਆਂ ਮਾਸੂਮ ਸੱਧਰਾਂ ਦਾ ਖੂਨ ਹੋਇਆ?
ਇਹ ਤਾਂ ਉਨ੍ਹਾਂ ਲੋਕਾਂ
ਦੀ ਖਾਹਿਸ਼ ਨਹੀਂ ਸੀ।
ਪਰ,
ਬਹੁਤ ਕੁੱਝ ਅਣਸੁਖਾਵਾਂ
ਵਾਪਰਿਆ, ਕਿੰਨੇ
ਲੋਕ ਜਾਨ ਬਚਾਉਣ ਖਾਤਰ ਆਪਣਾ ਘਰ ਛੱਡ ਕੇ ਦੂਰ ਜਾ ਵਸੇ।
ਇਹ ਸਾਰਾ ਕੁੱਝ
ਭਲਾਂ ਕੀ ਦਰਸਾਉਂਦਾ ਹੈ?
ਜਦੋਂ ਪਾਟੀ ਆਰਥਿਕਤਾ
ਵਾਲੇ ਲੋਕ ਕੋਲ ਹੁੱਨਰ ਹੋਣ ਦੇ ਬਾਵਜੂਦ ਵੀ ਸੰਕਟ ਗ੍ਰਸਤ ਪ੍ਰਬੰਧ ਦੇ ਸਿ਼ਕਾਰ ਹੋਏ
ਰਹਿਣ ਤਾਂ ਉਹ ਵੀ ਇਸ ਬਿਪਤਾ ਮਾਰੀ ਸਥਿਤੀ ਨੂੰ ਅਲਵਿਦਾ ਆਖ ਬਾਹਰ ਨਿਕਲਣਾ ਲੋਚਦੇ
ਹਨ।
ਇਸੇ ਤਰ੍ਹਾਂ ਦਾ ਹਾਲ
ਵੀਹਵੀਂ ਸਦੀ ਦੇ ਸ਼ੁਰੂ ਵਿਚ ਪੰਜਾਬੀਆਂ ਦਾ ਸੀ ਜਿਨ੍ਹਾਂ ਨੇ ਖੁਸ਼ਹਾਲ ਜੀਵਨ ਜੀਊਣ
ਦੇ ਲਾਲਚ ਵਸ ਆਪਣੇ ਹੱਥੀਂ ਆਪ ਪਰਵਾਸ ਸਹੇੜਿਆ ਸੀ।
ਪਹਿਲਾਂ ਮਨੀਲਾ,
ਫਿੱਜੀ ਨੂੰ ਅਤੇ ਫੇਰ ਇਹ
ਲੋਕ ਕੈਨੇਡਾ,
ਅਮਰੀਕਾ ਤੇ ਇੰਗਲੈਂਡ ਵੱਲ ਨੂੰ ਹੋ ਤੁਰੇ।
ਸਦੀ ਦੇ ਅੰਤ
ਵਿਚ ਤਾਂ ਜਿੱਧਰ ਨੂੰ ਦੇਖਿਆ ਹੋ ਤੁਰੇ।
ਇਸ ਥੋੜਚਿਰੇ
ਪਰਵਾਸ ਦਾ ਕੀ ਬਣਿਆਂ?
ਉਹ ਮੁੱਕਿਆ ਹੀ ਨਹੀਂ ਨਾ
ਹੀ ਮੁੱਕਣਾਂ ਹੈ।
ਦੂਜੀ ਸੰਸਾਰ
ਜੰਗ ਤੋਂ ਬਾਅਦ ਇਤਾਲਵੀ,
ਯੂਨਾਨੀ,
ਸਪੇਨੀ,
ਤੁਰਕੀ ਅਤੇ ਪੁਰਗੇਜ਼ੀਆਂ
ਨੇ ਯੂਰਪ ਦੇ ਵਿਕਸਤ ਮੁਲਕਾਂ ਵਲ ਵਹੀਰਾਂ ਘੱਤੀਆਂ।
ਜਿੱਥੇ ਉਸ ਸਮੇਂ
ਮਨੁੱਖੀ ਸ਼ਕਤੀ ਦੀ ਡਾਢ੍ਹੀ ਲੋੜ ਸੀ।
ਅੱਜ ਦੇ ਵਿਕਸਤ
ਮੁਲਕਾਂ ਦੀ ਨਵ ਉਸਾਰੀ ਦੀ ਲੋੜ ਵੇਲੇ ਵਿਕਾਸ ਦੇ ਰੀੜ ਦੀ ਹੱਡੀ ਇਹ ਪਰਵਾਸੀ ਲੋਕ ਹੀ
ਬਣੇ ਸਨ।
ਪਿਛਲੇ ਨੇੜਲੇ ਸਮੇਂ ਦੇ
ਸਫੇ ’ਤੇ ਰੂਸ
ਦੇ ਟੁੱਟਣ ਤੋਂ ਬਾਅਦ,
ਯੂਗੋਸਲਾਵੀਆਂ ਅਤੇ
ਪੂਰਬੀ ਬਲਾਕ ਦੇ ਕੁੱਝ ਹੋਰ ਮੁਲਕਾਂ ਨੇ ਪਿਛਾਂਹ ਵਲ ਤੱਕਣਾ ਆਰੰਭਿਆ।
ਉੱਥੇ ਹੋਈ
ਸਿਆਸੀ, ਸਮਾਜੀ
ਟੁੱਟ-ਭੱਜ ਨੇ ਲੱਖਾਂ ਹੀ ਲੋਕਾਂ ਨੂੰ ਪਰਵਾਸੀ ਬਣਾ ਕੇ ਯੂਰਪ ਦੇ ਮੁਲਕਾਂ ਵਲ ਧੱਕ
ਦਿੱਤਾ।
ਉਹ ਨਹੀਂ ਸਨ ਚਾਹੁੰਦੇ
ਆਪਣਾ ਘਰ ਛੱਡਣਾ।
ਉਨ੍ਹਾਂ
’ਚੋਂ ਬਹੁਤ ਸਾਰੇ ਕਾਫੀ
ਲੰਮੇ ਸਮੇਂ ਤੱਕ ਆਪਣੇ ਘਰਾਂ ਵਿਚੋਂ ਉਠਦੇ ਧੂਏਂ ਨੂੰ ਦੇਖਦੇ ਰਹੇ ਜਿਸ ਵਿਚ ਉਨ੍ਹਾਂ
ਦੀ ਪਹਿਚਾਣ ਧੁਆਂਖੀ ਗਈ,
ਅਤੇ ਫੇਰ ਧੁੰਧਲੀ ਹੀ
ਹੁੰਦੀ ਚਲੀ ਗਈ।
ਅਣਚਾਹਿਆ,
ਮਜਬੂਰੀ ਵਿਚ ਪੱਲੇ ਪਿਆ
ਪਰਵਾਸ ਉਨ੍ਹਾਂ ਦਾ ‘ਘਰ’
ਬਣ ਗਿਆ।
ਪਰ ਪਿੱਛੇ ਛੱਡੇ
ਨੂੰ ਉਹ ਅਜੇ ਵੀ ਭੁੱਲਿਆ ਨਹੀਂ ਚਾਹੁੰਦੇ,
ਸ਼ਾਇਦ ਆਉਣ ਵਾਲੀਆਂ
ਇਕ-ਦੋ ਪੀੜ੍ਹੀਆਂ ਤੱਕ ਭੁੱਲ ਵੀ ਨਾ ਸਕਣ।
ਇਹ ਦੁਖਾਂਤ
ਸ਼ਾਇਦ ਗਲੋਬਲੀ ਵਰਤਾਰਾ ਹੈ ਜੋ ਘੱਟ-ਵੱਧ ਹਰ ਪਰਵਾਸੀ ਨਾਲ ਵਾਪਰਦਾ ਹੈ।
ਪਰਦੇਸ ’ਚ
ਵਸਦਿਆਂ ਮਨੁੱਖ ਅੰਦਰ ਫੇਰ ਉਹ ਹੀ ਚੀਸ ਪੈਦਾ ਹੁੰਦੀ ਹੈ,
ਆਤਮ ਪਹਿਚਾਣ ਦੀ।
ਆਪਣੀ ਹੋਂਦ ਦਾ
ਪ੍ਰਗਟਾ ਅਤੇ ਉਹਦੀ ਕਾਇਮੀ ਵਾਸਤੇ ਦੂਜਿਆਂ ਵਲੋਂ ਉਸਦੀ ਪਰਵਾਨਗੀ ਚਾਹੁਣੀ।
ਇਹਨੂੰ ਹਰ
ਪਰਵਾਸੀ ਆਪਣੇ ਲਈ ਮਾਣ ਵਾਲੀ ਗੱਲ ਸਮਝਦਾ ਹੈ।
ਪਰ ਦੂਜਿਆਂ
ਸ਼ਬਦਾਂ ’ਚ ਇਹ
ਹੀ ਮਨੁੱਖੀ ਮਨ (ਪਰਵਾਸੀ) ਦੀ ਕਮਜ਼ੋਰੀ ਹੈ।
ਆਪਣੇ ਵਲੋਂ
ਵਾਹੀ ‘ਲਛਮਣ
ਰੇਖਾ’
ਨਾ ਟੱਪ ਸਕਣ
ਵਾਲੇ ਲੋਕ ਆਪਣੀ ਹੋਂਦ/ਪਹਿਚਾਣ ਕਾਇਮ ਰੱਖ ਹੀ ਨਹੀਂ ਸਕਦੇ ਕਿਉਂਕਿ ਆਸ਼ਾਵਾਂ ਦੀ
ਬਿਰਤੀ ਤੇ ਹਕੀਕਤਾਂ ਦੀ ਤੋਰ ਇਕੋ ਨਹੀਂ ਹੁੰਦੀ।
ਹੋਂਦ ਦਾ ਸਾਬਤ
ਰਹਿਣਾ ਦੂਜਿਆ ਨਾਲ ਮੇਲ-ਜੋਲ ਤੇ ਨਿਰਭਰ ਕਰਦਾ ਹੈ।
ਜਿੰਨੀ ਹੋਰ
ਲੋਕਾਂ ਨਾਲ ਨੇੜਤਾ ਵਧੇਗੀ ਤੇ ਮੇਲ-ਜੋਲ ਗੂੜ੍ਹਾ ਹੋਵੇਗਾ,
ਉੱਨੀ ਹੀ ਪਹਿਚਾਣ
ਨਿੱਖਰੇਗੀ ਪਰ ਉਸਦਾ ਰੂਪ ਜ਼ਰੂਰ ਵੱਖਰਾ ਹੋਵੇਗਾ।
ਇਹ ਹੀ ਤਾਂ
ਤੁਰਦੇ ਸਮੇਂ ਨਾਲ ਵਿਕਸਤ ਹੋ ਰਹੇ ਨਵੇਂ ਸਭਿਆਚਾਰ ਦੀ ਨਿਸ਼ਾਨੀ ਜਾਂ ਸਮੇਂ
ਦੀ ਤੋਰ
’ਚੋਂ ਉਪਜਿਆ
ਨਵਾਂ ਸੱਭਿਆਚਾਰਕ ਵਰਤਾਰਾ ਕਿਹਾ ਜਾ ਸਕਦਾ ਹੈ।
ਹਰ ਕੌਮ ਤੇ
ਦੇਸ਼ ਨਾਲ ਸਬੰਧਤ ਲੋਕਾਂ ਨੂੰ ਵੱਖਰੀ ਥਾਵੇਂ ਰਹਿੰਦਿਆਂ ਚਾਹੁੰਦੇ ਜਾਂ ਨਾ ਚਾਹੁੰਦੇ
ਹੋਏ ਵੀ ਇਸ ਰਾਹੇ ਲੰਘਣਾ ਹੀ ਪੈਂਦਾ ਹੈ।
ਸਭਿਆਚਾਰ ’ਚ
ਕਈ ਲੋਕ ਧਰਮ ਨੂੰ ਬੜੀ ਵਿਸ਼ਾਲਤਾ ਦੇ ਅਰਥਾਂ ਵਿਚ ਵੇਖਦੇ ਹਨ,
ਦਰਅਸਲ ਇਹ ਇੰਜ ਹੈ ਨਹੀਂ।
ਧਰਮ ਦਾ ਮੁੱਖ
ਮਕਸਦ ਇਨਸਾਨਾਂ ਨੂੰ ਜੋੜਨਾ ਤੇ ਉਨ੍ਹਾਂ ਅੰਦਰ ਭਰਾਤਰੀ ਭਾਵ ਪੈਦਾ ਕਰਨਾ ਹੈ ਪਰ ਸਦਾ
ਹੀ ਇੰਜ ਨਹੀਂ ਹੁੰਦਾ।
ਆਮ ਤੌਰ ਤੇ
ਬਹੁਤ ਵਾਰ ਧਰਮ ਤੇ ਕਾਬਜ਼ ‘ਲੋਕਾਂ’
ਨੇ ਉਹਦੇ
’ਤੇ ਕਾਠੀ ਪਾ
ਕੇ ਆਪਣੀ ਹੀ ਮਰਜ਼ੀ ਨੂੰ ਦੂਜਿਆਂ ਦੇ ਸਿਰ ਮੜਿਆ।
ਦੂਜੀ ਸੰਸਾਰ
ਜੰਗ ਵੇਲੇ ਜਰਮਨੀ ਅੰਦਰ ਫਾਸਿ਼ਸ਼ਟਾਂ ਨੇ ਕਿਵੇਂ ਧਰਮ ਨੂੰ ਆਪਣੀ ਰਖੇਲ ਬਣਾ ਕੇ
ਵਰਤਿਆ ਸੀ।
ਜਦੋਂ ਨਾਜੀ
ਫੌਜਾਂ ਆਪਣੇ ਵਿਰੋਧੀਆਂ ’ਤੇ
ਹਮਲੇ ਕਰਦੀਆਂ ਸਨ ਤਾਂ ਹਮਲੇ ਵਿਚ ਵਰਤੇ ਜਾਣ ਵਾਲੇ ਬੰਬਾਂ ਨੂੰ ਚਰਚਾਂ ਦੇ ਪਾਦਰੀਆਂ
ਤੋਂ ਪਵਿੱਤਰ ਜਲ ਤੇ ਬਾਈਬਲ ਦੀਆਂ ਪਵਿੱਤਰ ਆਇਤਾਂ/ਮੰਤਰਾਂ ਨਾਲ ‘ਪਵਿੱਤਰ’
ਕਰਵਾਇਆ ਜਾਂਦਾ
ਸੀ।
ਜਿਹੜੇ ਬੰਬਾਂ ਨਾਲ
ਵਿਰੋਧੀ ਸਮਝੇ ਜਾਂਦੇ ਮਨੁੱਖਾਂ ਨੂੰ ਮਾਰਿਆ ਜਾਣਾ ਹੁੰਦਾ ਸੀ-ਉਸ ਕਰਮ ਵਿਚ
‘ਧਰਮ’
ਨੂੰ ਵੀ ਸ਼ਾਮਲ
ਕਰ ਲਿਆ ਗਿਆ ਸੀ।
ਕੀ ਇਸ ਨੂੰ
ਭਰਾਤਰੀ ਭਾਵ ਵਾਲਾ ਕਰਮ ਕਿਹਾ ਜਾ ਸਕਦਾ ਹੈ?
ਭਾਰਤ ਦੀ ਅਜਾਦੀ ਦੀ ਜੰਗ
ਸਮੇਂ ਜਿਹੜੇ ਦੇਸ਼ ਭਗਤ,
ਗਦਰੀ ਸੂਰਬੀਰ ਅੰਗਰੇਜਾਂ
ਦੇ ਖਿਲਾਫ ਲੜਦੇ ਸਨ ਉਨ੍ਹਾਂ ਨੂੰ ਸਿੱਖਾਂ ਦੇ ਸਰਬਉੱਚ ਸ੍ਰੀ ਅਕਾਲ ਤਖਤ ਤੋਂ
ਹੁਕਮਨਾਮੇ ਰਾਹੀਂ ਸਿੱਖੀ ਤੋਂ ਖਾਰਜ ਕਰਨਾ ਤੇ ਕਾਤਲ ਉਡਵਾਇਰ ਨੂੰ ਸਿਰੋਪਾ ਦੇ ਕੇ
ਨਿਵਾਜਣਾ ਉਸ ਸਮੇਂ ਸਿੱਖ ਧਰਮ ਉੱਤੇ ਕਾਬਜ ਕਮੀਨੇ ਲੋਕਾਂ ਦਾ ਮਹਾਂ ਕਮੀਨਾ ਕੰਮ ਸੀ।
ਸਭਿਆਚਾਰ ਨੂੰ ਸਦਾ ਹੀ
ਵੱਡੇ ਪਰਿਪੇਖ ’ਚ
ਦੇਖਣਾ ਬਣਦਾ ਹੈ।
ਇਹ ਕੋਈ ਖੜ੍ਹੇ
ਛੱਪੜ ਦਾ ਪਾਣੀ ਨਹੀਂ ਸਗੋਂ ਵਹਿੰਦੀ ਨਦੀ ਦੇ ਪਾਣੀਆਂ ਵਾਂਗ ਹੁੰਦਾ ਹੈ ਜੋ ਹਰ ਸਮੇਂ
ਨਵਾਂ ਰੂਪ ਧਾਰਦਾ ਹੈ।
ਜੇ ਅਸੀਂ
ਸਭਿਆਚਾਰ ਨੂੰ ਨਵਿਆਉਣ ਤੋਂ ਇਨਕਾਰੀ ਹੋਣਾ ਚਾਹੀਏ ਤਾ ਇਹ ਸਾਡੀ ਜਿ਼ੰਦਗੀ ’ਚ
ਛੱਪੜ ਦੇ ਖੜ੍ਹੇ ਪਾਣੀ ਵਾਲੀ ਸੜਿਹਾਂਦ ਪੈਦਾ ਕਰ ਦੇਵੇਗਾ।
ਦੂਜਿਆਂ ਤੋਂ
ਕੁੱਝ ਸਿੱਖ ਲੈਣ ਵਿਚ ਕੀ ਹਰਜ ਹੈ,
ਦੂਜੇ ਵੀ ਸਾਥੋਂ ਸਿੱਖਣ
ਦੀ ਉਸੇ ਤਰ੍ਹਾਂ ਆਸ ਰਖਦੇ ਹਨ।
ਇਹ ਹੀ
ਆਦਾਨ-ਪ੍ਰਦਾਨ ਸਾਡੇ ਲਈ ਹੁਲਾਰਾ ਬਣਦਾ ਹੈ।
ਉਦਾਸੀ ਤੋਂ
ਖੁਸ਼ੀ ਵੱਲ ਦਾ ਸਫਰ ਜੋ ਸਾਡੇ ਅਗਲੇ ਸਫਰ ਦੀ ਨਵੀਂ ਧਰਤ ਬਣ ਜਾਂਦਾ ਹੈ।
ਪਰਵਾਸ ਦਾ ਸ਼ੁਰੂ ਦਾ
ਜੀਵਨ ਝੋਰੇ,
ਹੇਰਵੇ ਤੇ ਉਦਾਸੀ ਭਰਿਆ ਹੁੰਦਾ ਹੈ ਜੋ ਪੀੜ੍ਹੀਆਂ ਤੱਕ ਵੀ ਫੈਲਿਆ ਹੋ ਸਕਦਾ
ਹੈ।
ਇਹ ਬੜਾ ਹੀ
ਦੁੱਖ ਤੇ ਭੁੱਖ (ਸ਼ੁਰੂ ਵਿਚ ਆਪਣਿਆਂ ਨੂੰ ਦੇਖਣ ਸੁਣਨ ਦੀ) ਭਰਿਆ ਹੁੰਦਾ ਹੈ।
ਨਵੀਂ ਧਰਤੀ,
ਵੱਖਰੇ ਲੋਕ,
ਬੋਲੀ,
ਧਰਮ,
ਪਹਿਰਾਵਾ,
ਖਾਣਾ-ਪੀਣਾ ਤੇ ਹੋਰ
ਰਸਮੋਂ-ਰਿਵਾਜ ਮਨੁੱਖ ਦੇ ਪੱਲੇ ਨਹੀਂ ਪੈਂਦੇ ਤੇ ਇਸ ਕਰਕੇ ਵੀ ਕਈ ਵਾਰ ਅਣਚਾਹਿਆਂ
ਹੀ ਬੇਗਾਨਗੀ ਦਾ ਅਹਿਸਾਸ ਉਪਜਦਾ ਹੈ।
ਆਪਣੇ ਆਪ ਨੂੰ
ਇੰਜ ਮਹਿਸੂਸ ਹੋਣ ਲਗਦਾ ਹੈ ਜਿਵੇਂ ਕੁੱਝ ਗੁਆਚ,
ਟੁੱਟ-ਭੱਜ ਅਤੇ ਖੁਰ
ਰਿਹਾ ਹੋਵੇ।
ਬੰਦਾ ਆਪਣੇ ਆਪ
ਨੂੰ ਇਕੱਲਾ ਤੇ ਅਜਨਬੀ ਮਹਿਸੂਸ ਕਰਨ ਲਗਦਾ ਹੈ।
ਭਾਵੇਂ ਇਹ
ਸਥਿਤੀ ਲੰਬਾ ਸਮਾਂ ਕਾਇਮ ਨਹੀਂ ਰਹਿੰਦੀ।
ਜਿੱਥੇ ਆਪਣਾ
ਭਾਈਚਾਰਾ ਪਹਿਲਾਂ ਹੀ ਵਸਦਾ ਹੋਵੇ ਉੱਥੇ ਨਵੇਂ ਗਏ ਮਨੁੱਖ ਨੂੰ ਬਹੁਤਾ ਓਪਰਾਪਨ
ਮਹਿਸੂਸ ਨਹੀਂ ਹੁੰਦਾ।
ਬੋਲੀ ਵੀ ਬਹੁਤੀ
ਵੱਡੀ ਸਮੱਸਿਆ ਨਹੀਂ ਬਣਦੀ,
ਉੱਥੇ ਬਹੁਤੀ ਭੇਡਚਾਲ ਹੋ
ਜਾਂਦੀ ਹੈ।
ਨਵੇਂ ਰਲ਼ੇ ਦਾ
ਤਾਂ ਪਿੰਡ ਦੇ ਵੱਗ ’ਚ
ਬੁੜ੍ਹੀ ਦੀ ਗੁਆਚੀ ਫਿਰਦੀ ਵੱਛੀ ਵਾਲਾ ਹੀ ਹਾਲ ਹੁੰਦਾ ਹੈ।
ਪਰ ਜਦੋਂ ਕਿਸੇ
ਐਸੇ ਥਾਂ ਵਾਸ ਕਰਨਾ ਹੋਵੇ ਜਿੱਥੇ ਸਭ ਕੁੱਝ ਨਵਾਂ ਤੇ ਓਪਰਾ ਹੋਵੇ ਉੱਥੇ ਤਾਂ ਸੂਲ਼ਾਂ
’ਤੇ ਸੌਣ ਵਾਲੀ
ਗੱਲ ਹੋ ਜਾਂਦੀ ਹੈ।
ਬੰਦਾ ਤਾਂ ਕਿਸੇ
ਕੋਲ ਖੜ੍ਹ-ਬਹਿ ਕੇ ਮਨ ਹੌਲ਼ਾ ਕਰਨ ਜੋਗਾ ਵੀ ਨਹੀਂ ਹੁੰਦਾ।
ਭਰੇ ਮਨ ਨਾਲ
ਭਲਾਂ ਕੋਈ ਕਿੰਨਾ ਚਿਰ ਜੀਵੇ?
ਪਰਵਾਸੀ ਨੂੰ ਨਵੇਂ ਥਾਂ
ਦੇ ਭੂਗੋਲਕ ਹਾਲਤ ਤਾਂ ਸਮਾਂ ਬੀਤਣ ਨਾਲ ਹੀ ਸਮਝ ਪੈਣਗੇ ਪਰ ਜ਼ਰੂਰੀ ਹੁੰਦਾ ਹੈ
ਉੱਥੋਂ ਦੇ ਸਮਾਜੀ ਤੇ ਇਤਿਹਾਸਕ ਪਿਛੋਕੜ ਤੋਂ ਕੁੱਝ ਜਾਣੂ ਹੋਣਾ।
ਇਹ ਉਸ (ਨਵੇਂ)
ਮੁਲਕ ਦੇ ਵਰਤਮਾਨ ਨੂੰ ਸਮਝਣ ਵਿਚ ਬਹੁਤ ਸਹਾਈ ਹੁੰਦਾ ਹੈ।
ਵਰਤਮਾਨ ਨੂੰ
ਸਮਝਦਾਰੀ ਨਾਲ ਅੱਗੇ ਤੋਰਨ ਵਾਲੇ ਲੋਕ ਹੀ ਚੰਗੇ ਭਵਿੱਖ ਦੀ ਆਸ ਕਰ ਸਕਦੇ ਹਨ।
ਵਰਤਮਾਨ ਪ੍ਰਤੀ
ਲਾਪ੍ਰਵਾਹੀ ਭਵਿੱਖ ਨੂੰ ਮੈਲ਼ਾ ਕਰਨ ਦੇ ਤੁੱਲ ਹੋ ਨਿਬੜਦੀ ਹੈ।
ਫੇਰ ਵਡਾਰੂਆਂ
ਦੇ ਬੀਜੇ ਇਹੋ ਕੰਡੇ ਆਉਣ ਵਾਲੀ ਪੀੜ੍ਹੀ ਨੂੰ ਚੁਗਣੇ ਪੈਂਦੇ ਹਨ ਪਰ ਬਹੁਤ ਔਖੇ ਹੋ
ਕੇ।
ਸਭਿਆਚਾਰ ਬਹੁਤ ਹੀ
ਸਹਿਜਭਾਵੀ ਕ੍ਰਿਆ ਹੈ ਪਰ ਸੂਖਮ ਤੇ ਜਟਿਲਤਾ ਭਰਪੂਰ।
ਕਿਸੇ ਨੂੰ ਵੀ
ਮੱਲੋਜ਼ੋਰੀ ਸਭਿਆਚਾਰ ਦਾ ਟੀਕਾ ਨਹੀਂ ਲਾਇਆ ਜਾ ਸਕਦਾ।
ਇਹ ਕ੍ਰਿਆ ਹੀ
ਮਨੁੱਖ ਦੇ ਜੀਵਨ ਨੂੰ ਢੰਗ ਨਾਲ ਅੱਗੇ ਤੋਰਦੀ ਤੇ ਵਿਕਾਸ ਦੇ ਰਾਹੇ ਪਾਉਂਦੀ ਹੈ।
ਇਸ ਵਿਕਸੀ ਸੂਝ
ਦੇ ਆਸਰੇ ਮਨੁੱਖ ਆਪ ਵੱਡ ਅਕਾਰੀ ਸਮਾਜ ਦਾ ਅੰਗ ਬਣ ਜਾਂਦਾ ਹੈ।
ਮਨੁੱਖ ਦੀ
ਸੁਚੇਤ ਸੂਝ ਹੀ ਹਰ ਕ੍ਰਿਆ (ਜੀਵਨ ਨਾਲ ਸਬੰਧਤ) ਦੇ ਕਰਮ ਨੂੰ ਨਵੇਂ ਅਰਥ ਪ੍ਰਦਾਨ
ਕਰਦੀ ਹੈ।
ਇਕੱਲਿਆਂ ਕੁੱਝ ਵੀ
ਸੰਪੂਰਨ ਨਹੀਂ ਹੁੰਦਾ।
ਬਹੁਤ ਕੁੱਝ ਰਲ਼
ਕੇ ਹੀ ਸੰਪੂਰਨਤਾਂ ਦਾ ਰੂਪ ਧਾਰਦਾ ਹੈ।
ਸਭਿਆਚਾਰਕ
ਇਕਾਈਆਂ ’ਚ
(ਖਾਸ ਤੌਰ ਤੇ ਪਰਵਾਸ ’ਚ)
ਬੋਲੀ ਤੇ ਭਾਸ਼ਾ ਮੁਖੀ ਤੇ ਸਭ ਤੋਂ ਤਕੜਾ ਤੱਤ ਹਨ।
ਜਿਸ ਤੋਂ ਬਿਨਾ
ਬਿਨਾ ਕਿਸੇ ਹੋਰ ਵਸਤ ਦਾ ਖਿਆਲ ਕਰਨਾ ਮਹਿਜ਼ ਸੁਪਨੇ ਵਰਗਾ ਹੀ ਹੈ।
ਬੋਲੀ ਦੇ ਆਸਰੇ
ਹੀ ਅਸੀਂ ਆਪਣਾ ਪੱਖ ਦੱਸਦੇ ਤੇ ਦੂਜੇ ਦਾ ਪੱਖ ਸੁਣਦੇ ਸਮਝਦੇ ਹਾਂ।
ਬੋਲੀ ਨਾਲ ਹੀ
ਕਿਸੇ ਦੂਸਰੇ ਨਾਲ ਸੰਵਾਦ ਰਚਾਇਆ ਜਾਂਦਾ ਹੈ।
ਸੰਵਾਦ ਜੋ
ਦੂਜਿਆਂ ਨਾਲ ਸਾਂਝ ਪਾਉਣ ਤੇ ਪਾਲਣ ਦਾ ਰਾਹ ਹੈ।
ਬੱਚਿਆਂ ਦੇ ਮਾਧਿਅਮ
ਰਾਹੀਂ ਅਸੀਂ ਨਵੇਂ ਅਰਥਾਂ ਦੀ ਪਹਿਚਾਣ ਦਾ ਹਾਸਲ ਪਾਉਂਦੇ ਹਾਂ।
ਬੱਚੇ
ਕਿੰਡਰਗਾਰਡਨਾਂ/ਨਰਸਰੀਆਂ/ਬਾਲ ਕੇਂਦਰਾਂ ਅਤੇ ਸਕੂਲਾਂ ਵਿਚ ਜਾਂਦੇ ਹਨ।
ਉੱਥੇ ਉਨ੍ਹਾਂ
ਦਾ ਹੋਰ ਮੁਲਕਾਂ ਅਤੇ ਕੌਮਾਂ ਦੇ ਬੱਚਿਆਂ ਨਾਲ ਹੀ ਨਹੀਂ ਸਗੋਂ ਹੋਰ ਵੱਖੋ-ਵੱਖਰੀਆਂ
ਬੋਲੀਆਂ ਤੇ ਭਾਸ਼ਾਵਾਂ ਨਾਲ ਵੀ ਵਾਹ ਪੈਂਦਾ ਹੈ।
ਬੱਚੇ
ਦੂਜੇ ਲੋਕਾਂ,
ਉਨ੍ਹਾਂ ਦੇ ਪਿਤਰੀ ਮੁਲਕਾਂ,
ਉੱਥੋਂ ਦੀ ਰਹਿਣੀ-ਬਹਿਣੀ,
ਮੌਸਮਾਂ ਅਤੇ
ਰਸਮੋਂ-ਰਿਵਾਜਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਨ।
ਇਹ ਸਭ ਕਿਸੇ
ਉਚੇਚ ਨਾਲ ਨਹੀਂ ਸਹਿਜ ਭਾਵ ਹੀ ਵਾਪਰਦਾ ਹੈ।
ਜਦੋਂ ਬੱਚੇ ਘਰ
ਆ ਕੇ ਆਪਣੇ ਮਾਪਿਆਂ ਨਾਲ ਆਪਣੇ ਤੇ ਪਰਾਏ ਦੀਆਂ ਗੱਲਾਂ ਕਰਦੇ ਹਨ ਤੇ ਨਾਲ ਹੀ
ਸਭਿਆਚਾਰਾਂ ਦਾ ਮੁਕਾਬਲਾ ਵੀ ਕਰਨ ਲਗਦੇ ਹਨ।
ਇਸ ਤਰ੍ਹਾਂ
ਬੱਚਿਆਂ ਅੰਦਰ ਬਹੁਤ ਹੀ ਸਹਿਜ ਭਾਵ ਨਾਲ ਬਹੁ-ਕੌਮੀ ਤੇ ਬਹੁ-ਭਾਸ਼ੀ ਸਭਿਆਚਾਰ ਦਾ
ਸੰਚਾਰ ਹੁੰਦਾ ਹੈ।
ਉਂਜ ਵੀ ਅੱਜ ਦੇ
ਜ਼ਮਾਨੇ ’ਚ
ਕਿਸੇ ਇਕੱਲੇ-ਕਹਿਰੇ ਸਭਿਆਚਾਰ ਦਾ ਵਿਕਾਸ ਬਹੁਤ ਔਖਾ ਹੈ।
ਹਰ ਥਾਵੇਂ
ਰਲ਼ਵਾਂ ਸਭਿਆਚਾਰ ਹੀ ਵਧ-ਫੁਲ ਰਿਹਾ ਹੈ।
ਕੌਮਾਂਤਰੀ ਪੱਧਰ
’ਤੇ ਇਹ ਹੀ ਅਮਲ
ਮਨੁੱਖੀ ਰਿਸ਼ਤਿਆਂ ਦੇ ਨਵੇਂ ਅਰਥ ਘੜਦਾ ਹੈ।
ਸਭਿਆਚਾਰਕ
ਸਰਗਰਮੀਆਂ ਹੀ ਵਿਅਕਤੀਆਂ ਦੇ ਸਮੂਹਾਂ ’ਚ
ਨੇੜਤਾ ਪੈਦਾ ਕਰਦੀਆਂ ਹਨ।
ਜਦੋਂ ਨਵੇਂ
ਰਿਸ਼ਤੇ ਬਣਦੇ ਹਨ,
ਨੇੜਤਾ ਗੂੜ੍ਹੀ ਹੁੰਦੀ
ਹੈ ਤਾਂ ਪਰਵਾਸੀਆਂ ਅੰਦਰ ਪਰਵਾਸ ਦੀ ਚੀਸ ਘੱਟ ਹੋਣੀ ਸ਼ੁਰੂ ਨਹੋ ਜਾਂਦੀ ਹੈ।
ਪਹਿਲੀ ਪੀੜ੍ਹੀ ਲਈ
ਪਰਵਾਸ ਦਾ ਸਫਰ ਔਖ ਭਰਿਆ ਤੇ ਟੁੱਟ-ਭੱਜ ਤੋਂ ਸਥਾਪਤੀ ਵਾਲੇ ਕਦਮਾਂ ਵਾਲਾ ਹੁੰਦਾ ਹੈ।
ਪਰ ਦੂਜੀ
ਪੀੜ੍ਹੀ ਨਾਲੋਂ ਬਿਲਕੁੱਲ ਹੀ ਵੱਖਰਾ।
ਪੁਰਾਣੇ ਤੇ
ਨਵੇਂ ਸੰਸਕਾਰਾਂ ਵਿਚਕਾਰ ਤ੍ਰਿਸ਼ੰਕੂ (ਸਵਾਲੀਆ ਨਿਸ਼ਾਨ) ਬਣਕੇ ਫਸਿਆ ਹੋਇਆ।
ਆਪਣੀ ਮਾਂ ਬੋਲੀ
ਤੋਂ ਬਿਨਾ ਹੋਰ ਕੋਈ ਬੋਲੀ ਨਾ ਜਾਨਣ ਵਾਲੇ ਲੋਕਾਂ ਲਈ ਤਾਂ ਸੰਤਾਪ ਹੰਢਾਉਣ ਦੇ
ਬਰਾਬਰ ਹੁੰਦਾ ਹੈ।
ਹਰ ਸਮੇਂ ਹੀ
ਕਿਸੇ ਦੂਸਰੇ ਤੇ ਨਿਰਭਰ ਰਹਿਣਾ ਕਈ ਵਾਰ ਅਜਿਹੀ ਸਥਿਤੀ ਵਿਚੋਂ ਹੀਣਤਾ ਜਨਮ ਲੈਂਦੀ
ਹੈ।
ਬਹੁਤੇ ਲੋਕ ਜਦੋਂ ਪਰਦੇਸ
ਵਲ ਤੁਰਦੇ ਹਨ ਤਾਂ ਸੁਪਨਾ ਹੁੰਦਾ ਹੈ ਕੁੱਝ ਪੈਸੇ ਕਮਾ ਕੇ ਘਰੇਲੂ ਆਰਥਿਕਤਾ ਨੂੰ
ਤਕੜਿਆਂ ਕਰਕੇ ਮੁੜ ਆਉਣ ਦਾ ਭਾਵ ਥੋੜ ਚਿਰਾ ਪਰਵਾਸ।
ਪਰ ਬਹੁਤ ਘੱਟ
ਲੋਕ ਹਨ ਜੋ ਆਪਣੀ ਮਰਜ਼ੀ ਨਾਲ ਵਾਪਸ ਮੁੜਦੇ ਹੋਣਗੇ।
ਇਸ ਥੋੜ-ਚਿਰੇ
ਪਰਵਾਸ ਦੀਆਂ ਬਹੁਤ ਮਿਸਾਲਾਂ ਹਨ।
ਉਹ ਵੀ ਜੋ ਦੋ
ਮੁਲਕਾਂ ਦੀਆਂ ਸਰਹੱਦਾਂ ਦੇ ਨੇੜੇ ਵਸਦੇ ਹਨ।
ਚੋਰੀ-ਛਿੱਪੇ
ਦੂਜੇ ਮੁਲਕ ’ਚ
ਕੰਮ ਕਰਕੇ ਵਾਪਸ ਆ ਜਾਂਦੇ ਹਨ।
ਇਸ ਦੀ ਮਿਸਾਲ
ਮੈਕਸੀਕੋ ਦੇ ਅਮਰੀਕੀ ਸਰਹੱਦ ਨਾਲ ਵਸਦੇ ਲੋਕ ਵੀ ਹਨ।
ਖਾਸ ਤੌਰ
’ਤੇ ਪੇਸ਼ ਕੀਤੇ
ਜਾ ਸਕਦੇ ਹਨ ਯੂਨਾਨੀ ਮਛੇਰੇ।
ਯੂਨਾਨੀਆਂ ਦੇ
ਲੋਕ ਗੀਤਾਂ ’ਚ
ਵੀ ਮਛੇਰਿਆਂ ਦਾ ਖਾਸ ਜਿ਼ਕਰ ਆਉਂਦਾ ਹੈ ( ਜਿਵੇਂ ਪੰਜਾਬੀ ਲੋਕ ਗੀਤਾਂ ’ਚ
ਫੌਜੀਆਂ ਦਾ)।
ਇਹ ਮਛੇਰੇ
ਲੰਮਾਂ ਸਮਾਂ ਕੰਮ ’ਤੇ
ਗੁਜ਼ਾਰਦੇ ਹਨ,
ਬਹੁਤ ਦੇਰ ਬਾਅਦ ਘਰ ਮੁੜਦੇ ਹਨ,
ਕੰਮ ’ਤੇ
ਵੀ ਉਨ੍ਹਾਂ ਨੂੰ ਘਰ ਦੀ ਯਾਦ ਬਹੁਤ ਸਤਾਉਂਦੀ ਹੈ।
ਜਦੋਂ ਟਿਕੀ ਰਾਤ,
ਚੰਨ ਦੀ ਚਾਨਣੀ ਪਾਣੀਆਂ
ਦੀ ਹਿੱਕ ’ਤੇ
ਰਿਸ਼ਮਾਂ ਖਲੇਰਦੀ ਹੈ ਤਾਂ ਕੋਈ ਮਛੇਰਾ ਮਨ ਕਾਬੂ ਨਾ ਰੱਖ ਸਕਦਿਆਂ ਹੇਕ ਲਾ ਕੇ ਗੀਤ
ਗਾਉਂਦਾ ਹੈ:-
ਮੈਂ ਬਹੁਤ ਦੂਰ ਇਕ
ਪਰਵਾਸੀ
ਪਰਾਈ
ਧਰਤੀ ’ਤੇ
ਬਹੁਤ ਸਾਰੇ ਪੈਸਿਆਂ ਦੀ ਭਾਲ਼ ’ਚ
ਓਸ ਕੁੜੀ ਖਾਤਰ,
ਜੋ ਮੇਰੀ ਉਡੀਕ
’ਚ
ਮੇਰੇ ਪਿਆਰ ’ਚ
ਤੜਪ ਰਹੀ ਹੈ
ਬਹੁਤ ਛੇਤੀ ਮੈਂ ਵਾਪਸ ਆ ਰਿਹਾਂ
ਇਕ ਅਮੀਰ ਆਦਮੀ ਬਣਕੇ
ਮੇਰੀ ਪਿਆਰੀ ‘ਮਾਈਟੀ’
ਇਹ ਗੀਤ ਤਾਂ ਚੰਨ ਦੀ
ਚਾਨਣੀ ਦੀਆਂ ਰਿਸ਼ਮਾਂ ਹੱਥ ਘੱਲਿਆਂ ਇਕ ਸੁਨੇਹਾ ਹੈ,
ਆਪਣੀ ਪਿਆਰੀ ਨੂੰ।
ਇਕ ਯਾਦ ਹੈ ਘਰ
ਦੀ ਅਤੇ ਖੁਸ਼ੀ ਹੈ ਆਪਣੀ ਖਾਹਿਸ਼ ਪੂਰੀ ਹੋ ਜਾਣ ’ਤੇ
ਮਾਣ-ਇੱਜਤ (ਬਹੁਤੇ ਪੈਸੇ ਕੋਲ ਹੋਣ ’ਤੇ)
ਵਧਣ ਦੀ।
ਅਹਿਸਾਸ ਵੀ,
ਕਿ ਉਹ ਆਪਣੇ ਪਿਆਰ ਨੂੰ
ਨਹੀਂ ਭੁੱਲਿਆ।
ਪਰਾਈ ਧਰਤੀ,
ਉਹਦੀ ਮਜਬੂਰੀ ਹੈ- ਪਰ,
ਉਹ ਵਾਪਸ ਪਰਤ ਰਿਹਾ ਹੈ।
ਪਾਟੀ ਆਰਥਿਕਤਾ
ਨੂੰ ਗੰਢਣ ਦੇ ਯਤਨ ਕਰਨ ਵਾਲੇ ਲੋਕਾਂ ਵਲੋਂ ਅਸਥਾਈ ਤੌਰ ’ਤੇ
ਘਰ ਨੂੰ ਛੱਡਣ ਵਾਲਿਆਂ ਨਾਲ ਇਹ ਦੁਖਾਂਤ ਹਰ ਥਾਵੇਂ ਵਾਪਰਦਾ ਹੈ।
ਸਭ ਨਾਲ ਇੰਜ ਨਹੀਂ
ਹੁੰਦਾ ਨਾ ਹੀ ਸਮਾਂ ਇਕਸਾਰ ਤੁਰਦਾ ਹੈ।
ਵਕਤ ਦੇ ਬੀਤਣ
ਨਾਲ ਬੱਚੇ ਵੱਡੇ ਹੋਣ ਕਗਦੇ ਹਨ।
ਜਿਹੜਾ ਪਰਵਾਸ
ਪਹਿਲਾਂ ਦੁੱਖ ਸਮਾਨ ਸੀ ਉਹਦੇ ’ਚ
ਅਪਣੱਤ ਦਾ ਡੂੰਘਾ ਅਹਿਸਾਸ ਜਾਗਣ ਲਗਦਾ ਹੈ।
ਬੇਗਾਨੀ ਰਹੀ
ਧਰਤੀ ਦੀ ਪਕੜ ਵਧਣ ਲਗਦੀ ਹੈ।
ਪਹਿਲਾਂ ਤਾਂ
ਸਥਿਤੀ ਅਚੇਤ ਹੀ ਹੁੰਦੀ ਹੈ ਪਰ ਆਖਰ ਸੁਚੇਤ ਤੌਰ ’ਤੇ
ਇਸ ਨਾਲ ਸਮਝੌਤਾ ਕਰ ਲਿਆ ਜਾਂਦਾ ਹੈ ਅਤੇ ਘਰ ਪੱਕਾ ਹੋਣ ਲਗਦਾ ਹੈ।
ਇੱਥੇ ਪੰਜਾਬੀਆਂ
ਦੀ ਹੀ ਮਿਸਾਲ ਦੇਣੀ ਗਲਤ ਨਹੀਂ ਹੋਵੇਗੀ।
ਕੈਨੇਡਾ ਵਸਦੇ
ਪੰਜਾਬੀ ਪਿਆਰੇ (ਸਾਹਿਤਕਾਰ) ਪਹਿਲਾਂ ਉੱਥੋਂ ਪੰਜਾਬੀ ਦਾ ਤ੍ਰੈ-ਮਾਸਿਕ ਸਾਹਿਤਕ
ਪਰਚਾ ‘ਵਤਨੋਂ
ਦੂਰ’
ਕੱਢਦੇ ਹੁੰਦੇ
ਸਨ।
ਵਕਤ ਗੁਜ਼ਰਨ ਨਾਲ
ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ ਉਹ ਵਤਨੋਂ ਦੂਰ ਨਹੀਂ,
ਕਿ ਜਿੱਥੇ ਉਹ ਵਸਦੇ ਹਨ
ਉਹ ਉਨ੍ਹਾਂ ਦਾ ਆਪਣਾ ਘਰ ਹੈ।
ਫੇਰ ਉਹ ਪਰਚਾ
‘ਵਤਨ’
ਦੇ ਨਾਂ ਨਾਲ
ਨਿਕਲਦਾ ਰਿਹਾ ਸੀ।
ਇਹ ਸਾਰਾ ਕੁੱਝ
ਅਨਜਾਣੇ ’ਚ
ਨਹੀਂ ਸੀ ਵਾਪਰਿਆ ਸਗੋਂ ਇਹ ਸੱਚ ਨੂੰ ਮੰਨ ਲੈਣ ਦੀ ਸਾਰਥਿਕਤਾ ਕਹੀ ਜਾ ਸਕਦੀ
ਹੈ।
ਜਦੋਂ ਪਰਵਾਸ ਨੂੰ ਗਲ਼ ਲਾ
ਹੀ ਲਿਆ ਜਾਵੇ ਫੇਰ ਪੀੜ੍ਹੀਆਂ ਦਾ ਪਾੜਾ ਤੇ ਉਨ੍ਹਾਂ ਦੀ ਟੱਕਰ ਦਾ ਦੌਰ ਸ਼ੁਰੂ
ਹੁੰਦਾ ਹੈ।
ਪਹਿਲੀ ਪੀੜ੍ਹੀ
(ਮਾਪਿਆਂ) ਦੀ ਖਾਹਿਸ਼ ਹੁੰਦੀ ਹੈ ਬੱਚੇ ਵੀ ਉਵੇਂ ਹੀ ਪਲਣ/ਢਲਣ ਜਿਵੇਂ ਦਾ ਪਿਛੋਕੜ
ਉਹ ਆਪ ਲੈ ਕੇ ਆਏ ਹਨ।
ਪਰ ਆਮ ਤੌਰ ਤੇ
ਇਸ ਖਾਹਿਸ਼ ਦੀ ਪੂਰਤੀ ਨਹੀਂ ਹੁੰਦੀ।
ਬੱਚਿਆਂ ਨੇ
ਵੱਖਰੇ ਸਮਾਜ ਤੇ ਮਹੌਲ ਵਿਚ ਪਨਪਣਾ ਹੁੰਦਾ ਹੈ।
ਇਸ ਸਥਿਤੀ ਨੂੰ
ਸਮੇਂ ਦੇ ਹਾਣੀ ਹੋ ਕੇ ਸੁਲਝਾਇਆ ਜਾ ਸਕਦਾ ਹੈ,
ਬੀਤੇ ਦੀ ਗੋਦੀ ਵਿਚ ਬੈਠ
ਕੇ ਨਹੀਂ।
ਪਰ ਬਹੁਸੰਮਤੀ
ਬੱਚਿਆਂ ’ਤੇ
ਆਪਣੀ ਮਰਜ਼ੀ ਲੱਦਣ ਦਾ ਯਤਨ ਕਰਦੀ ਹੈ।
ਇੱਥੋਂ
ਪੀੜ੍ਹੀਆਂ ਦਾ ਪਾੜਾ ਟੱਕਰ ਵਿਚ ਬਦਲ ਜਾਂਦਾ ਹੈ।
ਕਿਸੇ ਵੀ ਨਾਂਹ
ਪੱਖੀ ਟਕਰਾਅ ਵਿਚੋਂ ਚੰਗੇ,
ਸਿਹਤਮੰਦ ਸਿੱਟਿਆਂ ਦੀ
ਆਸ ਨਹੀਂ ਰੱਖੀ ਜਾ ਸਕਦੀ।
ਵਡੇਰੇ ਆਪਣੇ
ਰਸਮੋਂ-ਰਿਵਾਜ ਤੇ ਜਿ਼ੰਦਗੀ ਦੇ ਰੰਗ-ਢੰਗ ਜੀਊਂਦੇ ਰੱਖਣ ਵਾਸਤੇ ਆਪਣੀਆਂ
ਸਭਾ-ਸੋਸਾਇਟੀਆਂ ਕਾਇਮ ਕਰਦੇ ਹਨ।
ਧਾਰਮਿਕ ਸਥਾਨਾਂ
ਦੀ ਉਸਾਰੀ ਕੀਤੀ ਜਾਂਦੀ ਹੈ।
ਸਭਿਆਚਾਰਕ
ਗਰੁੱਪ ਪੈਦਾ ਕੀਤੇ ਜਾਂਦੇ ਹਨ ਤਾਂ ਕਿ ਇਕੱਠੇ ਬੈਠ,
ਮਿਲ ਵਰਤ ਸਾਂਝ ਪਾਲੀ
ਜਾਂਦੀ ਰਹੇ।
ਬੋਲੀ ਦਾ ਮਸਲਾ
ਵਡਾਰੂਆਂ ਦਾ ਮੁੱਖ ਮਸਲਾ ਬਣ ਜਾਂਦੀ ਹੈ।
ਪਹਿਲਾਂ ਇਹ ਵੀ
ਯਤਨ ਕੀਤੇ ਜਾਂਦੇ ਹਨ ਕਿ ਬੱਚਿਆਂ ਨੂੰ ਮਾਂ ਬੋਲੀ ਸਿਖਾਈ ਜਾਵੇ।
ਫੇਰ ਜਥੇਬੰਦਕ
ਯਤਨਾਂ ਰਾਹੀਂ ਓਥੋਂ ਦੀਆਂ ਸਰਰਕਾਰਾਂ ’ਤੇ
ਦਬਾਅ ਪਾਇਆ ਜਾਂਦਾ ਹੈ ਕਿ ਉਹ ਘੱਟਗਿਣਤੀਆਂ ਦੀਆਂ ਭਾਸ਼ਾਵਾਂ ਨੂੰ ਸਕੂਲੀ ਪੜ੍ਹਾਈ
’ਚ ਪ੍ਰਵਾਨਗੀ
ਦੇਵੇ।
ਹਰ ਥਾਵੇਂ ਇਹ ਪ੍ਰਵਾਨਗੀ
ਨਹੀਂ ਮਿਲਦੀ।
ਕਈ ਥਾਵੇਂ ਸਿਰਫ
ਧਾਰਮਿਕ ਨਜ਼ਰੀਏ ਤੋਂ ਹੀ ਸੋਚਿਆ ਜਾਂਦਾ ਹੈ,
ਮਿਸਾਲ ਵਜੋਂ ਮੁਸਲਮਾਨ
ਵੀਰ ਕਈ ਵਾਰ ਅਨਜਾਣੇ ’ਚ
ਹੀ ਬੱਚਿਆਂ ਤੇ ਅਰਬੀ ਭਾਸ਼ਾ ਸਿੱਖਣ ਦਾ ਗੈਰ ਜ਼ਰੂਰੀ ਅਤੇ ਗੈਰ ਵਿਗਿਆਨਕ ਬੋਝ ਪਾ
ਦਿੰਦੇ ਹਨ ਜਦੋਂ ਕਿ ਬੱਚਿਆਂ ਦੀ ਮਾਂ ਬੋਲੀ ਕੋਈ ਹੋਰ ਹੁੰਦੀ ਹੈ।
ਇਹ ਸਿਰਫ
ਧਾਰਮਿਕ ਅਸਰ ਹੇਠ ਰੱਖਣ ਦੇ ਹੀਲੇ ਵਜੋਂ ਹੀ ਕੀਤਾ ਜਾਦਾ ਹੈ,
ਹਾਲਾਂਕਿ ਕੁਰਾਨ ਸ਼ਰੀਫ਼
ਤਾਂ ਹੋਰ ਭਾਸ਼ਾਵਾਂ ਰਾਹੀਂ ਵੀ ਪੜ੍ਹਿਆ ਜਾ ਸਕਦਾ ਹੈ (ਹੋਰ ਧਰਮਾਂ ਦੇ ਧਾਰਮਿਕ
ਗ੍ਰੰਥਾਂ/ਪੁਸਤਕਾਂ ਬਾਰੇ ਵੀ ਇਹ ਹੀ ਕਿਹਾ ਜਾ ਸਕਦਾ ਹੈ) ਇਹੋ ਅਣਵਿਗਿਆਨਕ ਨਜ਼ਰੀਆ
ਕੁਰਾਹੇ ਪਾ ਦੇਣ ਦਾ ਸਬੱਬ ਵੀ ਬਣ ਜਾਂਦਾ ਹੈ।
ਮਨੁੱਖ ਜਦੋਂ ਪਰਦੇਸ ਵਸ
ਜਾਂਦਾ ਹੈ ਤਾਂ ਉਹਨੂੰ ਬਹੁਤ ਕੁੱਝ ਪੁਰਾਣਾ ਛੱਡਣਾਂ ਪੈਂਦਾ ਹੈ ਅਤੇ ਨਵਾਂ ਅਪਨਾਉਣਾ
ਹੁੰਦਾ ਹੈ।
ਇਹ ਸੁਖਾਲ਼ਾ ਤਾਂ
ਹੈ ਨਹੀਂ ਮਿਸਾਲ ਵਜੋਂ ਭਾਰਤੀ ਲੋਕ ਜਿੱਥੇ ਵੀ ਗਏ/ਵਸੇ ਉਹ ਜਾਤ-ਪਾਤ ਦਾ ਕੋਹੜ ਨਾਲ
ਹੀ ਚੁੱਕੀ ਫਿਰਦੇ ਹਨ।
ਕੋਈ ਵੀ ਇਸ ਤੋਂ
ਖਹਿੜਾ ਨਹੀਂ ਛੁਡਾ ਸਕਿਆ।
ਅਨਪੜ੍ਹ,
ਅੱਧ-ਪੜ੍ਹੇ ਅਤੇ
ਪੜ੍ਹੇ-ਲਿਖੇ ਸਾਰੇ ਹੀ ਇਸ ਰੋਗ ਦੇ ਮਰੀਜ਼ ਹਨ।
ਭਾਰਤੀ ਨਸਲਵਾਦ
ਦੇ ਮਰੀਜ਼।
ਅਥਾਹ ਪੈਸਾ
’ਕੱਠਾ ਕਰ ਲੈਣ
ਦੇ ਬਾਵਜੂਦ ਵੀ ਸਮਾਜਿਕ ਲਾਹਨਤਾਂ ਖਤਮ ਕਰਨ ਜੋਗੀ ਅਕਲ ਅਜੇ ਨਹੀਂ ਆਈ।
ਸਮਾਜਿਕ ਕਾਰਜਾਂ
’ਚ ਝੂਠੀ ਤੇ
ਫੋਕੀ ਸ਼ਾਨ ਅਤੇ ਬੇਅਕਲੀ ਦਾ ਦੱਬਕੇ ਮੁਜ਼ਾਹਰਾ ਕੀਤਾ ਜਾਂਦਾ ਹੈ।
ਦਾਜ ਵਰਗੀ
ਲਾਹਨਤ ਵੀ ਖਤਮ ਨਹੀਂ ਕਰ ਸਕੇ ਸਗੋਂ ਵਧ ਬਥੇਰੀ ਗਈ ਹੈ।
ਇਸ ਸਭ ਕੁੱਝ ਦੇ
ਹੁੰਦੇ ਹੋਏ ਕਈ ਵਾਰ ਅਸੀਂ ਐਵੇਂ ਹੀ ਆਪਣੇ ਭਾਈਚਾਰੇ ਦੀ ਵਧਾ-ਚੜ੍ਹਾ ਕੇ ਸਿਫਤ ਕਰੀ
ਜਾਂਦੇ ਹਾਂ ਜੋ ਦਰਅਸਲ ਸਮਾਜਿਕ ਬੁਰਾਈਆਂ ਦੀ ਪਿੱਠ ਠੋਕਣ ਦੇ ਬਰਾਬਰ ਹੁੰਦਾ ਹੈ।
ਦੁਨੀਆਂ
’ਚ ਹੋ ਰਿਹਾ
ਤਕਨੀਕੀ ਵਿਕਾਸ ਲੋਕਾਂ ਨੂੰ ਬਹੁਤ ਨੇੜੇ ਲਿਆ ਰਿਹਾ ਹੈ।
ਪਰਚਾਰ ਸਾਧਨ
ਅੱਜ ਏਡੇ ਸ਼ਕਤੀਸ਼ਾਲੀ ਹਨ ਕਿ ਇਸ ਤੋਂ ਦੂਰ-ਦੁਰਾਡੇ ਵਸਦੇ ਕਬੀਲਿਆਂ ਅੰਦਰ ਵੀ ਨਵੀਂ
ਸੋਚ ਪਨਪਦੀ ਹੈ ਤੇ ਉਨ੍ਹਾਂ ਦੇ ਰਹਿਣ ਢੰਗ ਨੂੰ ਬਦਲਣ ਵਿਚ ਸਹਾਈ ਹੁੰਦੀ ਹੈ।
ਸਭਿਆਚਾਰ
ਬਾਣੀਆਂ ਬਿਰਤੀ ਰਾਹੀਂ ਵੀ ਪ੍ਰਫੁਲਤ ਹੁੰਦਾ ਹੈ।
ਉਹ ਮੁਲਕ ਜਿੱਥੇ
ਸੈਰ-ਸਪਾਟੇ ਲਈ ਬਾਹਰਲੇ ਲੋਕ ਆਉਣੇ ਸ਼ੁਰੂ ਹੋਣ ਇਹਦੇ ਨਾਲ ਵੀ ਸੂਝ ਵਧਦੀ ਹੈ।
ਆਏ ਲੋਕ ਕੁੱਝ
ਛੱਡ ਜਾਂਦੇ ਹਨ,
ਕੁੱਝ ਲੈ ਜਾਂਦੇ ਹਨ।
ਫੇਰ ਦੋਹਾਂ
ਪਾਸਿਆਂ ਦੇ ਲੋਕਾਂ ’ਚ
ਹੋਰ ਜਾਨਣ ਦੀ ਇੱਛਾ ਵਧਦੀ ਹੈ।
ਉਨ੍ਹਾਂ
ਸੈਰ-ਸਪਾਟੇ ਵਾਲੀਆਂ ਥਾਵ੍ਹਾਂ ਨੂੰ ਵਪਾਰਕ ਪੱਖੋਂ ਵਰਤਦਿਆਂ ਆਪਣਾ ਆਪ ਦੂਜਿਆਂ
ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਜਾਂ ਸਰਕਾਰੀ ਪੱਧਰ ’ਤੇ
ਇਕ ਦੂਜੇ ਮੁਲਕਾਂ ਵਿਚ ਸਭਿਆਚਾਰਕ ਮੇਲੇ ਲਾਉਣੇ ਜਿਨ੍ਹਾਂ ਦਾ ਮੁੱਖ ਮਕਸਦ ਆਰਥਿਕ
ਪੱਧਰ ਤੇ ਕੀਤੇ ਜਾਣ ਵਾਲੇ ਸਮਝੌਤੇ ਹੁੰਦੇ ਹਨ ਪਰ ਇਹ ਕੰਮ ਵੀ ਸਭਿਆਚਾਰ ਦੇ ਮਾਧਿਅਮ
ਰਾਹੀਂ ਹੀ ਕੀਤਾ ਜਾਂਦਾ ਹੈ।
ਕਾਫੀ ਸਾਰੇ ਪਰਵਾਸੀ
ਪੱਕੇ ਪੈਰੀਂ ਹੋ ਕੇ ਹੋਰ ਕੰਮਾਂ ਦੇ ਨਾਲ ਹੀ ਆਪਣੇ ਕਾਰੋਬਾਰ ਸ਼ੁਰੂ ਕਰਨ ਵਲ ਵੀ
ਧਿਆਨ ਦੇਣ ਲਗਦੇ ਹਨ।
ਰੈਸਟੋਰੈਂਟ ਤੇ
ਕੌਫੀ ਹਾਊਸ ਬਗੈਰਾ ਖੋਲ੍ਹਣ ਲੱਗਿਆਂ ਆਪਣੇ ਪਿੰਡਾਂ,
ਸ਼ਹਿਰਾਂ ਦੇ ਨਾਂ
’ਤੇ ਜਾਂ
ਦੁਨੀਆਂ ਵਿਚ ਜਾਣੀਆਂ-ਪਛਾਣੀਆਂ ਥਾਵਾਂ ਦੇ ਨਾਂ ’ਤੇ
ਫਰਮਾਂ ਚਲਾਉਣੀਆਂ।
ਇਨ੍ਹਾਂ ਨੂੰ
ਅੰਦਰੋ ਬਾਹਰੋਂ ਸਜਾਉਂਦਿਆਂ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਦਿੱਖ ਵਜੋਂ ਉਹ ਜ਼ਰੂਰ
ਬਾਹਰਲਾ ਲੱਗੇ।
ਕਾਫੀ ਸਾਰੇ
ਕਦੀਂ-ਕਦਾਈਂ ਸਭਿਆਚਾਰਕ ਸਮਾਗਮ ਰਚਾਉਂਦੇ ਹਨ ਜਿਸ ਨਾਲ ਦੂਜਿਆਂ ਨਾਲ ਸਾਂਝ ਗੂੜ੍ਹੀ
ਕਰਦਿਆਂ ਹੋਇਆਂ ਆਰਥਿਕ ਪੱਖੋਂ ਵੀ ਖੁਸ਼ਹਾਲ ਹੋਣ ਲਗਦੇ ਹਨ।
ਇਸ ਤਰ੍ਹਾਂ
ਦੂਜਿਆਂ ਨਾਲ ਮੇਲ਼-ਜੋਲ਼ ਦੀ ਭੁੱਖ ਹੋਰ ਵਧਦੀ ਹੈ।
ਸਭਿਆਚਾਰ ਨੂੰ ਅਮੀਰ ਕਰਨ
ਲਈ ਕਿਤਾਬਾਂ ਵੀ ਬਹੁਤ ਵੱਡਾ ਰੋਲ ਨਿਭਾਉਂਦੀਆਂ ਹਨ।
ਮਿਸਾਲ ਵਜੋਂ
ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿਚ ਲਗਦਾ ਸੰਸਾਰ ਪੱਧਰ ਦਾ ਪੁਸਤਕ ਮੇਲਾ ਜਿਸ ਵਿਚ ਹਰ
ਸਾਲ ਹੀ ਲੱਗਭਗ ਸਵਾ ਕੁ ਸੌ ਮੁਲਕਾਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚਦੇ
ਪ੍ਰਕਾਸ਼ਕ ਤੇ ਉਨ੍ਹਾਂ ਵਿਚਕਾਰ ਸੈਕੜੇ ਹੀ ਮਿਲੀਅਨ ਡਾਲਰਾਂ ਦੇ ਹੁੰਦੇ ਸਮਝੌਤੇ ਅਤੇ
ਲੱਖਾਂ ਹੀ ਲੋਕਾਂ ਦਾ ਇੱਥੇ ਪਹੁੰਚਣ ਨਾਲ ਕੌਮਾਂਤਰੀ ਪੱਧਰ ਦੀ ਵਧਦੀ ਸੂਝ-ਸਾਂਝ
ਇਹਦੀਆਂ ਪ੍ਰਾਪਤੀਆਂ ਕਹੀਆਂ ਜਾ ਸਕਦਾ ਹੈ।
ਹਰ ਸਾਲ ਕਿਸੇ
ਮੁਲਕ ਨੂੰ ਇਸ ਮੇਲੇ ਦਾ ਮਹਿਮਾਨ ਭਾਵ ਮੁੱਖ ਮੁੱਦਾ ਬਣਾ ਕੇ ਮੇਲੇ ਵਿਚ ਪਹੁੰਚੇ
ਲੱਖਾਂ ਹੀ ਦਰਸ਼ਕਾਂ ਸਾਹਮਣੇ ਪੇਸ਼ ਕਰਨਾ ਜਿਸ ਨੂੰ ਕੌਮਾਂਤਰੀ ਸੂਝ ਵਧਾਉਣ ਵਾਲੀ
ਮੇਲੇ ਦੇ ਪ੍ਰਬੰਧਕਾਂ ਦੀ ਚੰਗੀ ਜੁਗਤ ਕਹੀ ਜਾ ਸਕਦੀ ਹੈ।
ਅਜੇ ਤੱਕ ਭਾਰਤ
ਹੀ ਅਜਿਹਾ ਦੇਸ਼ ਹੈ ਜੋ ਇਸ ਮੇਲੇ ਦਾ ਦੋ ਵਾਰ ਮਹਿਮਾਨ ਬਣਿਆਂ ਹੈ ਜਿੱਥੇ ਦਰਸ਼ਕਾਂ
ਨੇ ਭਾਰਤ ਤੋਂ ਆਏ ਲੇਖਕਾਂ/ਕਲਾਕਾਰਾਂ ਦੇ ਦਰਸ਼ਨ ਵੀ ਕੀਤੇ ਤੇ ਵਾਰਤਾ ਵੀ ਸੁਣੀ।
ਪਰਦੇਸ ਦਾ ਹੋ ਜਾਣ ਤੇ
ਵੀ ਆਪਣੇ ਦੀ ਭੁੱਖ ਨਹੀਂ ਮਰਦੀ।
ਆਪਣੇ ਮੁਲਕਾਂ
ਤੋਂ ਛੋਟੇ ਵੱਡੇ ਗਰੁੱਪਾਂ ’ਚ
ਸੰਗੀਤ ਟੋਲੀਆਂ/ਕਲਾਕਾਰਾਂ ਦੇ ਝੁੰਡ ਤੇ ਜਿ਼ੰਦਗੀ ਦੀਆਂ ਬਰੀਕੀਆਂ ਨੂੰ ਸਿਰਜਣ ਵਾਲੇ
ਵੀ ਪਹੁੰਚਦੇ ਹੀ ਰਹਿੰਦੇ ਹਨ।
ਛੋਟੇ ਛੋਟੇ
ਕਲਾਕਾਰਾਂ ਤੋਂ ਲੈ ਕੇ ਰਵੀ ਸ਼ੰਕਰ ਵਰਗੇ ਸੰਗੀਤ ਦੇ ਮਹਾਂਰਥੀਆਂ ਨੂੰ ਲੋਕ ਚਾਅ ਨਾਲ
ਸੁਣਨ ਆਉਂਦੇ ਹਨ।
ਪੱਛਮ ਦੇ
ਮੁਲਕਾਂ ਵਿਚ ਚਿਤਰਕਾਰੀ ਦਾ ਰਿਵਾਜ ਵੀ ਹੈ ਅਤੇ ਸਮਝ ਵੀ।
ਚਿਤਰਕਾਰੀ ਦੇ
ਖੇਤਰ ਵਿਚ ਦੋ ਪੰਜਾਬੀ ਚਿਤਰਕਾਰਾਂ ਦਾ ਮਾਣ ਨਾਲ ਨਾਂ ਲਿਆ ਜਾ ਸਕਦਾ ਹੈ।
ਸਵਿਟਰਜਰਲੈਂਡ
ਵਸਦਾ ਪੰਜਾਬੀ ਕਵੀ ਤੇ ਚਿਤਰਕਾਰ ਦੇਵ ਅਤੇ ਚੰਡੀਗੜ੍ਹ ਵਸਦਾ ਸਿ਼ਵ ਸਿੰਘ ਜਿਹੜੇ
ਜਰਮਨੀ ਵਿਚ ਆਪਣੀਆਂ ਕਲਾ ਕ੍ਰਿਤਾਂ ਨੂੰ ਕਲਾ ਪ੍ਰੇਮੀਆਂ ਸਾਹਮਣੇ ਕਈ ਵਾਰ ਤੇ ਕਈ
ਸ਼ਹਿਰਾਂ ਵਿਚ ਪੇਸ਼ ਕਰ ਚੁੱਕੇ ਹਨ।
ਆਪਣੀ ਲਗਨ,
ਲੰਮੀ ਘਾਲਣਾ ਅਤੇ ਸਖਤ
ਮਿਹਨਤ ਨਾਲ ਦੇਵ ਨੇ ਤਾਂ ਯੂਰਪ ਵਿਚਲੇ ਪਹਿਲੀ ਪਾਲ਼ ਦੇ ਚਿਤਰਕਾਰਾਂ ਵਿਚ ਆਪਣਾ ਸਥਾਨ
ਬਣਾ ਲਿਆ ਹੈ।
ਇਸ ਖੇਤਰ ਦੀ
ਮੰਡੀ ਵਿਚ ਵੀ ਉਸਦੇ ਚਿੱਤਰ ਮਹਿੰਗੇ ਮੁੱਲ ਵਿਕਦੇ ਹਨ।
ਸਮੇਂ ਦੇ ਬਦਲਣ ਨਾਲ ਅਤੇ
ਪੀੜ੍ਹੀਆਂ ਦੇ ਗੁਜ਼ਰ ਜਾਣ ਨਾਲ ਪਰਵਾਸ ਦਾ ਰੂਪ ਬਦਲ ਜਾਂਦਾ ਹੈ।
ਜਿਹੜੇ ਬੱਚੇ
ਦਾਦੀ, ਬਾਬੇ ਤੇ
ਹੋਰ ਸਬੰਧੀਆਂ ਦਾ ਹਾਲ ਪੁੱਛਦੇ ਹੁੰਦੇ ਸਨ,
ਉਹ ਆਪਣੇ ਬੱਚਿਆਂ ਨਾਲ
ਛੁੱਟੀਆਂ ਕੱਟਣ ਤਾਂ ਜਿੱਥੇ ਮਰਜ਼ੀ ਜਾਣ ਪਰ ਆਪਣੇ ਵਡਾਰੂਆਂ ਵਾਲੇ ਮੋਹ ਨਾਲ
‘ਆਪਣੇ’
ਮੁਲਕ ਨੂੰ ਵੀ
ਨਹੀਂ ਜਾਂਦੇ।
ਇਹ ਹੋਣਾ ਵੀ
ਨਹੀਂ ਹੁੰਦਾ ਕਿਉਂਕਿ ਜਿ਼ੰਦਗੀ ਪਿੱਛੇ ਵਲ ਕਦੀਂ ਵੀ ਨਹੀਂ ਮੁੜਦੀ।
ਜਿ਼ੰਦਗੀ
ਸਿਰਜਣਾ ਦਾ ਧੁਰਾ ਹੈ।
ਇਸ ਤਰ੍ਹਾਂ
ਆਪਣੇ ਸਭਿਆਚਾਰ ਨੇ ਸ਼ਕਲ ਤੇ ਰੂਪ ਬਦਲ ਕੇ ਵੀ ਲੰਮੇ ਸਮੇਂ ਤੱਕ ਜੀਵਤ ਰਹਿਣਾ ਹੁੰਦਾ
ਹੈ ਤੇ ਉਹ ਰਹਿੰਦਾ ਹੈ।
ਪਰਵਾਸ ਨਾ ਵਰ ਹੈ ਨਾ
ਸਰਾਪ।
ਇਹ ਤਾਂ ਤੁਰਦੇ ਸਮੇਂ
’ਚੋਂ ਆਪਣੇ ਹਾਣ
ਦਾ ਕੁੱਝ ਫੜਨ ਦਾ ਕੀਤਾ ਗਿਆ ਸੁਚੇਤ ਯਤਨ ਹੁੰਦਾ ਹੈ।
ਇਹ ਪਿੱਛੇ ਵੀ
ਹੁੰਦਾ ਰਿਹਾ ਹੈ ਤੇ ਅੱਗੇ ਵੀ ਹੁੰਦਾ ਹੀ ਰਹਿਣਾ ਹੈ।
_______
(13
ਜਨਵਰੀ 2007)
ਯੂਨੀਕੋਡ
jLrUr pVHo :
kyhr sLrIPL dIaF ilKqF sbMDI afey kuJ pwqr kI
kihMdy hn?---ilKfrI
kyhr sLrIPL horF dy pMjfbI kivqf vfry
iKafl cMgy lwgy--BUivMdr kOr igwl
pMjfbI sfihq aMdr DWkf cldf hY. kyhr
sLrIP jI dI ieh aflocnf iblkul shI hY---zf: blvMq isMG
isWDU,pMjfb
jy Gr ivc ikqfbF hox qF…… ikaF bfqF!
kyhr sLrIPL jI dI iek hor imafrI ilKq leI buhq-buhq DnMvfd---srvjIq isMG