-ਲੇਖ-

ਨੁਕਤੇ ਦੇ ਪਸਾਰ

- kyhr sLrIPL, jrmnI

 

ਦੋ ਸ਼ਬਦ
ਕੇਹਰ ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 18 ਰਚਨਾਵਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ।
ਕੇਹਰ ਸ਼ਰੀਫ ਦੀ ਇੱਕ ਹੋਰ ਨਵੀਂ ਰਚਨਾ
'ਨੁਕਤੇ ਦਾ ਪਸਾਰ'  ਦੇ ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'----ਲਿਖਾਰੀ

*****

ਨੁਕਤੇ ਦਾ ਪਸਾਰ
-ਕੇਹਰ ਸ਼ਰੀਫ਼-

ਨਿੱਕੇ ਸੰਦਰਭਾਂ ਦਾ ਮਹੱਤਵ ਕਿੱਡਾ ਵੱਡਾ ਹੁੰਦਾ ਹੈ, ਇਹ ਦੇਖਕੇ ਹਰ ਕਿਸੇ ਨੂੰ ਹੈਰਾਨੀ ਹੁੰਦੀ ਹੈਪਰ ਇੱਥੇ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਰੀ ਕਇਨਾਤ ਕਿਣਕਿਆਂ ਦੇ ਮਾਤਰ ਦਾ ਵਿਕਾਸ ਹੀ ਤਾਂ ਹੈਇਹ ਵਿਕਾਸ ਲਗਾਤਾਰ ਅੱਗੇ ਵਧ ਤੇ ਫੈਲ ਰਿਹਾ ਹੈਜ਼ਮਾਨੇ ਨੂੰ ਕਿੱਥੋਂ, ਕਿੱਥੇ ਪਹੁੰਚਿਆ ਦੇਖਕੇ ਮਨੁੱਖ ਅਚੰਭਾ ਮਹਿਸੂਸ ਕਰਨ ਲਗਦਾ ਹੈਅਚੰਭਾ ਤਾਂ ਹੋਣਾ ਹੀ ਹੋਇਆ ਕਿ ਮਨੁੱਖ ਦੀ ਆਪਣੀ ਸੋਚ-ਸੂਝ ਅਤੇ ਸ਼ਕਤੀ ਨੇ ਰਲਕੇ ਅਣਕਿਆਸੀਆਂ ਅਤੇ ਅਣਦਿਸਦੀਆਂ ਚੜ੍ਹਾਈਆਂ ਨੂੰ ਤੈਅ ਕੀਤਾ ਹੈਮਨੁੱਖੀ ਸ਼ਕਤੀ ਦੀ ਇਸ ਪ੍ਰਾਪਤੀ ਨੂੰ ਸਲਾਮ ਕਰਨਾ ਬਣਦਾ ਹੈ ਅਤੇ ਹੋਰ ਵੱਡੀਆਂ ਪ੍ਰਾਪਤੀਆਂ ਵਲ ਹੱਲਾ ਮਾਰਨ ਵਾਸਤੇ ਇਸਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ

ਪਿਛਾਂਹ ਵਲ ਮੁੜ ਸੋਚਣ ਲੱਗੀਏ ਤਾਂ ਸੋਚ ਭਮੱਤਰ ਜਾਂਦੀ ਹੈਆਦਿ ਮਨੁੱਖ ਨੇ ਬਹੁਤ ਪਹਿਲਾਂ ਪੱਥਰਾਂ ਨੂੰ ਰਗੜਦਿਆਂ ਪਹਿਲ-ਪਲੱਕੜੇ ਜਦੋਂ ਅੱਗ ਵਰਗੇ ਚੰਗਿਆੜੇ ਨਿਕਲਦੇ ਦੇਖੇ ਹੋਣਗੇ ਅਤੇ ਫੇਰ ਪਹਿਲੀ ਵਾਰ  ਉਨ੍ਹਾਂ ਹੀ ਪੱਥਰਾਂ ਦੀ ਰਗੜ ਨਾਲ ਨਾ ਜਾਣਦਿਆਂ ਹੋਇਆਂ ਵੀ ਅੱਗ ਬਾਲ਼ੀ ਹੋਵੇਗੀ ਤਾਂ ਉਸਦੇ ਚਿਹਰੇ  ਉੱਤੇ ਹੈਰਾਨੀ ਭਰੀ ਲਾਲੀ ਦੇ ਉੱਗ ਆਉਣ ਨੂੰ ਪੜ੍ਹਿਆ ਜਾਣਾ ਕੀ ਸੌਖਾ ਹੋ ਸਕਦਾ ਹੈ? ਪਹਿਲੀ ਵਾਰ ਜਦੋਂ ਉਸਨੇ ਕਿਸੇ ਵਸਤ (ਖਾਣਾ) ਨੂੰ ਅੱਗ ਦੇ ਸੇਕ ਉੱਤੇ ਪਕਾ ਕੇ ਜਾਂ ਰਿੰਨ੍ਹ ਕੇ ਖਾਧਾ ਹੋਵੇਗਾ ਤਾਂ ਭਲਾਂ ਕਿੰਝ ਮਹਿਸੂਸ ਕੀਤਾ ਹੋਵੇਗਾ? ਇਸਦੇ ਗਵਾਹ ਤਾਂ ਉਹ ਹੁਸੀਨ ਪਲ ਹੀ ਹੋ ਸਕਦੇ ਹਨ ਜੋ ਉਸਦੇ ਦੁਆਲੇ/ਅੰਗ ਸੰਗ ਗੁਜ਼ਰੇ ਹੋਣਗੇ

ਉਂਜ ਮਨੁੱਖ ਦੀ ਦੂਰਦੁਰਡੇ ਤੱਕ ਮਾਰ/ਪਹੁੰਚ ਹੈਜੇ ਕੋਈ ਕਸਰ ਸੀ ਤਾਂ ਸੈਟੇਲਾਈਟ ਨੇ ਪੂਰੀ ਕਰ ਦਿੱਤੀ ਹੈਦੁਨੀਆਂ ਦੇ ਜਿਸ ਹਿੱਸੇ ਤੇ ਜਦੋਂ ਮਰਜ਼ੀ ਝਾਤੀ ਮਾਰੋ, ਇਸ ਵਾਸਤੇ ਵੀ ਸੰਭਾਵਨਾਵਾਂ ਮੌਜੂਦ ਹਨਭਾਵੇਂ ਕਿ ਅਜਿਹੀ ਤਕਨੀਕ ਦੀ ਦੁਰਵਰਤੋਂ ਵਾਲੇ ਵੀ ਪਿੱਛੇ ਨਹੀਂ ਰਹਿੰਦੇਕੀ ਕੋਈ ਫੜ ਸਕਦਾ ਹੈ ਉਨ੍ਹਾਂ ਪਲਾਂ ਨੂੰ ਜਦੋਂ ਕੋਲੰਬਸ ਨੇ ਅਮਰੀਕਾ ਲੱਭੀ ਹੋਵੇਗੀ? ਤਾਂ ਰੇਤ ਦੇ ਕਣਾਂ ਵਿਚ ਸੋਨਾ ਦਿਸਣ/ਲੱਭਣ ਵਰਗਾ ਅਚੰਭਾ ਹੀ ਹੋਇਆ ਹੋਣਾ ਉਸਨੂੰ  ਤੇ ਉਸਦੇ ਸਾਥੀਆਂ ਨੂੰਉਂਜ ਵੀ ਅਚੰਭੇ ਵਰਗੀਆਂ ਲੱਭਤਾਂ ਖੋਜੀਆਂ ਦੀ ਝੋਲ਼ੀ ਹੀ ਪੈਂਦੀਆਂ ਹਨ, ਕਿਉਂਕਿ ਉਹ ਸਮੇਂ ਨੂੰ ਫੜਨ ਦੀ ਨਿਮਰਤਾ ਭਰੀ ਜਿਦ ਕਦੇ ਨਹੀਂ ਛੱਡਦੇਇਸ ਸਿਰੜ ਭਰੀ ਜਿਦ ਅੱਗੇ ਸਮੇਂ ਨੂੰ ਹਾਰ ਹੀ ਜਾਣ ਪੈਂਦਾ ਹੈ

ਛੋਟੀਆਂ, ਵੱਡੀਆਂ ਘਟਨਾਵਾਂ ਆਪਣਾ ਮਹੱਤਵ ਰਖਦੀਆਂ ਹਨਵੱਖੋ-ਵੱਖਰੇ ਗ੍ਰਹਿਆਂ ਦਾ ਸਜਿਆ ਇਹ ਸੰਸਾਰ ਅਤੇ ਮਨੁੱਖ ਵਲੋਂ ਬ੍ਰਿਹਮੰਡ ਤੱਕ ਦੀ ਪਹੁੰਚ, ਇਹ ਸਭ ਮਨੁੱਖ ਦੀ ਸੋਚਣ ਅਤੇ ਸਿਰਜਣ ਸ਼ਕਤੀ ਦਾ ਹੀ ਕਮਾਲ ਆਖਿਆ ਜਾਣਾ ਚਾਹੀਦਾ ਹੈਆਧੁਨਿਕ ਨਵੀਂ ਤਕਨੀਕ ਅਤੇ ਉਸਦੀ ਵਰਤੋਂ ਮਨੁੱਖੀ ਸ਼ਕਤੀ ਨੂੰ ਹੋਰ ਤਾਕਤ ਦੇਣ ਅਤੇ ਬਲ ਬਖਸ਼ਣ ਵਾਲੇ ਸਾਧਨ ਆਖੇ ਜਾ ਸਕਦੇ ਹਨਸ਼ਰਤ ਇੱਥੇ ਇਹ ਵੀ ਹੈ ਕਿ ਤਕਨੀਕ ਸਿਰਜਦੇ ਅਤੇ ਵਰਤਦੇ ਹੱਥ ਭਵਿੱਖ ਵਿਚੋਂ ਮਨੁੱਖ ਨੂੰ ਮਨਫੀ ਕਰਨ ਦਾ ਕੋਝਾ ਯਤਨ ਨਾ ਕਰਦੇ ਹੋਣਮਨੁੱਖ ਵਲੋਂ ਕੱਢੀਆਂ ਕਾਢਾਂ/ਲੱਭਤਾਂ ਲੋਕਾਈ/ਸਮਾਜ ਦੀ ਸੂਝ ਸਮਝ ਨੂੰ ਹੋਰ ਤਿੱਖਿਆਂ ਅਤੇ ਜਿੰਦ ਨੂੰ ਸੌਖਿਆਂ ਕਰਨ ਦਾ ਰਾਹ ਦਸਦੀਆਂ ਹੋਣ

ਆਧੁਨਿਕ ਸਮੇਂ ਹਰ ਪਾਸੇ ਦੌੜ ਲੱਗੀ ਹੋਈ ਹੈਤੇਜ-ਤਰਾਰ ਜਹਾਜ਼ਾਂ ਦੀ ਗੱਲ ਤੁਰਦੀ ਹੈ, ਹਜਾਰਾਂ ਮੀਟਰ ਉੱਚੇ ਉਡਦੇ ਜਹਾਜ਼ਾਂ ਦੀਪਾਣੀਆਂ ਦੀ ਡੂੰਘੀ ਥਲੜੀ ਤਹਿ ਤੱਕ  ਤੁਰੀਆਂ ਫਿਰਦੀਆਂ ਪਣਡੁਬੀਆਂ ਦੀਅਸਲੋਂ ਤੇਜੀ ਨਾਲ ਸੰਸਾਰ ਨੂੰ ਜੋੜਦੇ ਇਲੈਕਟਰਾਨਕ/ਸੈਟੇਲਾਈਟ ਮੀਡੀਏ ਦੀ ਅਤੇ ਅਜਿਹਾ ਹੀ ਜਿ਼ੰਦਗੀ ਨੂੰ ਹੁਲਾਰੇ ਦੇਣ ਵਾਲਾ ਹੋਰ ਬਹੁਤ ਕੁੱਝ ਹੈ ਜਿਸਦਾ ਜਿ਼ਕਰ ਕੀਤਾ ਜਾ ਸਕਦਾ ਹੈਸਵਾਲ ਫੇਰ ਉੱਠ ਖੜ੍ਹਾ ਹੁੰਦਾ ਹੈ ਕਿ ਭਲਾਂ ਕਿਸਨੇ ਸਿਰਜਿਆ ਇਹ ਸਭ ਕੁੱਝ? ਜਵਾਬ ਸਿਰਫ ਇਕ ਹੀ ਹੈ - ਮਨੁੱਖ ਨੇ, ਮਨੁੱਖ ਦੀ ਸਿਰਜਣ ਸ਼ਕਤੀ ਨੇਚਾਨਣੇ ਮੱਥਿਆਂ ਵਾਲੇ ਕਿਰਤ ਦੇ ਉਪਾਸ਼ਕ ਹੱਥਾਂ ਨੇਇਹ ਕੋਈ ਕਰਾਮਾਤਾਂ ਨਹੀਂ, ਨਾ ਹੀ ਕਿਸੇ ਗੈਬੀ ਤਾਕਤ ਦੇ ਝੁਰਲੂ ਨੇ ਕਿਸੇ ਜਾਦੂ ਵਾਲੇ ਥੈਲੇ ਵਿਚੋਂ ਸਭ ਕੁੱਝ ਕੱਢਿਆ ਹੈਨਾ ਹੀ ਅਜਿਹਾ ਥੈਲਾ ਕਿਧਰੇ ਮਿਲਦਾ ਹੀ ਹੈਇਹ ਤਾਂ ਇਨਸਾਨੀ ਸਿਆਣਪ ਅਤੇ ਮਨੁੱਖੀ ਸ਼ਕਤੀ ਦੁਆਰਾ ਸਹਿਜ ਨਾਲ ਹੋਇਆ ਮਹੱਤਵਪੂਰਨ ਵਿਕਾਸ ਹੈਸੱਚ ਤਾਂ ਇਹ ਹੈ ਕਿ ਵਿਕਾਸ ਲਗਾਤਾਰ ਤੁਰਨ ਵਾਲਾ ਵਰਤਾਰਾ ਹੈ ਇਹ ਕਦੇ ਵੀ ਰੁਕਦਾ ਨਹੀਂਛੋਟੀਆਂ ਪ੍ਰਾਪਤੀਆਂ ਕਰ ਲੈਣ ਤੋਂ ਬਾਅਦ ਮਨੁੱਖ ਅਗਲੀਆਂ ਤੋਂ ਅਗਲੇਰੀਆਂ ਮੰਜਿ਼ਲਾਂ ਸਰ ਕਰਨ ਵਲ ਸਦਾ ਰੁਚਿਤ ਰਹਿੰਦਾ ਹੈਰੁਚਿਤ ਰਹਿਣਾ ਅਤੇ ਇਹਦੇ ਵਾਸਤੇ ਯਤਨਸ਼ੀਲ ਹੋ ਕੇ ਅੱਗੇ ਵਧਦੇ ਜਾਣਾ ਹੀ ਪ੍ਰਾਪਤੀਆਂ ਦੀ ਬੁਨਿਆਦ ਬਣ ਜਾਦਾ ਹੈਹਿੰਮਤ ਹੋਵੇ ਤਾਂ ਮਨੁੱਖ ਕਰ ਕੀ ਨਹੀਂ ਸਕਦਾ?

ਚੰਦ ਮਾਮਾਸਮਝੇ ਜਾਂਦੇ ਚੰਦਰਮਾਂ ਉੱਤੇ ਜਦੋਂ ਤਕਨੀਕ ਦੀ ਪੌੜੀ ਤੇ ਚੜ੍ਹਕੇ ਨੀਲ ਆਰਮ ਸਟਰਾਂਗ ਅਤੇ ਉਹਦੇ ਸਾਥੀਆਂ ਨੇ ਪੈਰ ਧਰੇ ਸਨ ਤਾਂ ਉਹ ਖੁਸ਼ੀ ਨਾਲ ਹੁੱਬਿਆ ਨਹੀਂ ਸੀ ਸਮਾਉਂਦਾਖੁਸ਼ੀ ਨਾਲ ਝੂਮਦਾ, ਬੱਚਿਆਂ ਵਾਂਗ ਟਪੂਸੀਆਂ ਮਾਰਦਾ ਸਭ ਨੇ ਦੇਖਿਆ ਸੀ, ਜਿਵੇਂ ਭਾਣਜੇ ਦੇ ਵਿਆਹ ਵਿਚ ਖੀਵਾ ਹੋਇਆ ਮਾਮਾ ਨੱਚਦਾ ਹੋਵੇਉਹ ਕਿਹੜੀ ਤੇ ਕਿੰਨੀ ਸੁਹਣੀ ਘੜੀ ਰਹੀ ਹੋਵੇਗੀ ਜਦੋਂ ਮੌਤ ਵਰਗੀਆਂ ਠੰਡੀਆਂ-ਯਖ ਸਥਿਤੀਆਂ ਤੇ ਔਕੜਾਂ ਭਰੇ ਖਤਰਨਾਕ ਰਾਹਾਂ ਨੂੰ ਸਰ (ਜਿੱਤ) ਕਰ ਲੈਣ ਤੋਂ ਬਾਅਦ ਤੇਨ ਸਿੰਘ ਅਤੇ ਹਿਲੇਰੀ ਨੇ ਦੁਨੀਆਂ ਦੀ ਸਭ ਤੋਂ ਉੱਚੀ ਟੀੱਸੀ ਐਵਰੈਸਟ ਉੱਤੇ ਝੰਡਾ ਗੱਡ ਕੇ ਆਪਣੇ ਸੁਪਨੇ ਨੂੰ ਪੈਰਾਂ ਹੇਠ ਵਿਛਿਆ ਤੱਕਿਆ ਸੀਇਸ ਤਰ੍ਹਾਂ ਦੀ ਪ੍ਰਾਪਤੀ ਭਰੀ ਖੁਸ਼ੀ ਦੇ ਮੁਕਾਮ ਤੱਕ ਪਹੁੰਚਣ ਦਾ ਸਫਰ ਬੜਾ ਲੰਬਾ ਅਤੇ ਮੁਸੀਬਤਾਂ ਭਰਿਆ ਹੁੰਦਾ ਹੈ, ਅਕਾ ਦੇਣ ਵਾਲਾ, ਥਕਾ ਦੇਣ ਵਾਲਾਇਨ੍ਹਾਂ ਰਾਹਾਂ ਦੇ ਰਾਹੀਆਂ ਵਾਸਤੇ ਹਰ ਪਲ ਹੀ ਇਕ ਨਵਾਂ ਇਮਤਿਹਾਨ ਹੁੰਦਾ ਹੈਪਰ ਹਿੰਮਤਾਂ ਵਾਲੇ ਵੀ ਕਦੇ ਹਾਰੇ ਹਨ? ਨਹੀਂ, ਕਦੇ ਵੀ ਨਹੀਂ

ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਵਸਦੇ ਬਹੁਤ ਸਾਰੇ ਅੱਖਾਂ ਵਾਲੇ ਅੰਨ੍ਹੇ, ਅੰਧਵਿਸ਼ਵਾਸੀ ਕਿਸੇ ਤਰਕ/ਅਧਾਰ ਤੋਂ ਬਿਨਾ ਜਿੱਦੀ ਕਿਸਮ ਦੀ ਹਓਮੈ ਦੇ ਡੰਗੇ ਲੋਕ ਕਿਸੇ ਲੱਭਤ ਦੇ ਹਾਣੀ ਨਹੀਂ ਹੋ ਸਕਦੇਬਹੁਤ ਦੇਰ ਤੋਂ ਰੱਬ ਦਾ ਸੰਕਲਪ ਵਿਵਾਦ ਦਾ ਵਿਸ਼ਾ ਚਲਿਆ ਆ ਰਿਹਾ ਹੈਇਹ ਸੰਕਲਪ ਵੀ ਖੁਦ ਇਨਸਾਨ ਦੀ ਹੀ ਦੇਣ ਹੈਵਿਸ਼ਵਾਸੀ ਇਸ ਸੰਕਲਪ/ਵਿਚਾਰ ਨੂੰ ਸਭ ਕੁੱਝ ਸਮਝਦੇ ਹਨਪਰ ਵਿਗਿਆਨਕ ਸੋਚ ਨੂੰ ਪ੍ਰਣਾਏ ਲੋਕ ਇਸ ਵਿਚਾਰ ਉੱਤੇ ਕਿੰਤੂ ਕਰਦੇ ਹਨ ( ਕਿਸੇ ਵੀ ਵਿਚਾਰ/ਵਿਚਾਰਧਾਰਾ ਉੱਤੇ ਕਿੰਤੂ ਕਰਨਾ ਹਰ ਕਿਸੇ ਦਾ ਹੱਕ ਹੈ) ਹਰ ਕੋਈ ਆਪੋ-ਆਪਣੇ ਤਰਕ ਉੱਤੇ ਡਟਿਆ ਹੋਇਆ ਹੈਇਸ ਸਵਾਲ ਨੂੰ ਵਾਰ ਵਾਰ ਰਿੜਕਿਆ, ਵਿਚਾਰਿਆ ਗਿਆ ਪਰ ਸਵਾਲ ਹੱਲ ਹੋਣ ਦੀ ਥਾਂ ਸਦਾ ਰੇੜਕਾ ਹੀ ਵਧਿਆਵਿਸ਼ਵਾਸੀ ਵੀ ਸਾਰੇ ਇਕ ਮੱਤ ਨਹੀਂਉਨ੍ਹਾਂ ਦੇ ਆਪਣੇ ਹੀ ਧੜਿਆਂ ਤੇ ਵਿਸ਼ਵਾਸਾਂ ਦੇ ਢੰਗ ਤਰੀਕਿਆਂ ਵਿਚ ਅਲਹਿਦਗੀ ਸਦਾ ਹੀ ਜੋਰ ਫੜਦੀ ਰਹੀ ਹੈਇਸ ਵਿਚਾਰ ਦਾ ਸਹੀ ਫੈਸਲਾ ਸ਼ਾਇਦ ਕਦੇ ਵੀ ਨਾ ਹੋ ਸਕੇਇਹ ਨੁਕਤਾ ਸਦਾ ਹੀ ਵਿਰੋਧ ਦੀ ਚਰਚਾ (ਜਾਂ ਚੁੰਝ ਚਰਚਾ) ਦਾ ਵਿਸ਼ਾ ਬਣਿਆ ਰਹੇਗਾਇਕ ਗੱਲ ਵਿਚਾਰਨ ਦੀ ਹੈ ਕਿ ਹਰ ਵਿਅਕਤੀ ਨੂੰ ਆਪਣੇ ਵਿਚਾਰਾਂ ਉੱਤੇ ਪਹਿਰਾ ਦੇਣ ਦਾ ਹੱਕ ਹੈ, ਪਰ ਜਿਸ ਨੁਕਤੇ ਦਾ ਨਿਤਾਰਾ ਹੋ ਹੀ ਨਹੀਂ ਸਕਣਾ ਉਸ ਬਾਰੇ ਇੰਨੀ ਜਿ਼ਆਦਾ ਬੇਅਰਥੀ ਬਹਿਸ ਦੀ ਕੀ ਲੋੜ? ਕੀਮਤੀ ਸਮੇਂ ਨੂੰ ਅਜਾਈਂ ਗਵਾਉਣ ਦਾ ਕੀ ਲਾਭ? ਇਹ ਤਾਂ ਮਨ ਮੰਨੇ ਦਾ ਮੇਲਾ ਹੈ ਜਿਸਨੂੰ ਪੁੱਗਦਾ ਹੈ ਉਹ ਵੀ ਠੀਕ, ਜਿਸਨੂੰ ਨਹੀਂ ਪੁੱਗਦਾ ਉਸਦੀ ਵੀ ਕਦਰ ਕਰਨੀ ਚਾਹੀਦੀ ਹੈਕਿਸੇ ਵੀ ਵਿਰੋਧ ਦੇ ਨੁਕਤੇ ਨੂੰ ਲੈ ਕੇ ਬੇਮਤਲਦੀ ਕੁੜੱਤਣ ਪੈਦਾ ਕਰਨੀ ਤਾਂ ਸਿਰਫ ਮੂਰਖਾਂ  ਦਾ ਕੰਮ ਹੀ ਹੋ ਸਕਦਾ ਹੈਫੇਰ ਮੂਰਖਾਂ ਦੇ ਮਗਰ ਕਿਉਂ ਲੱਗਿਆ ਜਾਵੇ?

ਕੋਈ ਵੀ ਸਿਆਣਾ ਇਨਸਾਨ ਕਿਸੇ ਦੂਸਰੇ ਦੀ ਨਿਰਾਦਰੀ ਨਹੀਂ ਕਰ ਸਕਦਾਕਿਸੇ ਦੂਸਰੇ ਨੂੰ ਬੁਰਾ-ਭਲਾ ਕਹਿਣ ਵਾਲੇ ਦਰਅਸਲ ਆਪਣਾ ਹੀ ਨਿਰਾਦਰ ਕਰ ਰਹੇ ਹੁੰਦੇ ਹਨਕਿਉਂਕਿ ਜਿਸ ਕਿਸੇ ਨੂੰ ਵੀ ਉਹ ਬੇਇਜੱਤ ਕਰਨ ਦੇ ਯਤਨ ਵਜੋਂ ਜਿਹੜੇ ਭੈੜੇ ਬੋਲਾਂ/ਸ਼ਬਦਾਂ ਦਾ ਪ੍ਰਯੋਗ ਕਰਦੇ ਹਨ ਦੂਸਰਾ ਉਸ ਨੂੰ ਕਬੂਲ ਹੀ ਨਹੀਂ ਕਰਦਾਇਸ ਤਰ੍ਹਾਂ ਨਿਰਾਦਰੀ ਲਈ ਵਰਤਿਆ ਹਰ ਹੀਲਾ ਉਨ੍ਹਾਂ ਦੇ ਆਪਣੇ ਪੱਲੇ ਵਿਚ ਹੀ ਰਹਿ ਜਾਂਦਾ ਹੈ, ਕਿਸੇ ਦੂਸਰੇ ਤੱਕ ਪਹੁੰਚਦਾ ਹੀ ਨਹੀਂਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਸਿਰਫ ਹੀਣਤਾ ਹੀ ਪ੍ਰਾਪਤ ਹੁੰਦੀ ਹੈਕੀ ਹੀਣਤਾ ਵੀ  ਕਿਸੇ ਦਾ ਸਰਮਾਇਆ ਹੋ ਸਕਦੀ ਹੈ?

ਛੋਟੀਆਂ ਵਸਤਾਂ, ਛੋਟੇ ਕਾਰਜ ਦਰਅਸਲ ਕਦੇ ਵੀ ਛੋਟੇ ਨਹੀਂ ਹੁੰਦੇਸ਼ਰਤ ਸਿਰਫ ਇਹ ਹੈ ਕਿ ਇਨ੍ਹਾਂ ਨੂੰ ਜਾਣ-ਬੁੱਝ ਕੇ ਛੋਟਾ ਨਾ ਕੀਤਾ ਜਾਵੇਇਕ ਛੋਟੀ ਜਹੀ ਗਿਟਕ (ਬੀਜ) ਤੋਂ ਦਰੱਖਤ ਉੱਗਦਾ ਹੈ, ਇਕ ਕਰੂੰਬਲ ਦੀ ਸ਼ਕਲ ਵਿਚਰੌਸ਼ਨੀ, ਧੁੱਪ, ਗਰਮੀ, ਸਰਦੀ, ਮੀਂਹ, ’ਨੇਰ੍ਹੀ ਨਾਲ ਤੁਰਦਿਆਂ ਕੱਦ ਫੜਨ ਲਗਦਾ ਹੈਨਿੱਤ ਦਿਹਾੜੇ ਵਧਣ ਦੇ ਰਾਹੇ ਪੈਂਦਾ ਹੈਉਹ ਹੀ ਮਾਮੂਲੀ ਜਹੀ ਕਰੂੰਬਲ ਮਜ਼ਬੂਤ ਤਣਾ ਬਣਨ ਲਗਦੀ ਹੈਵਿਚੋਂ ਟਾਹਣੀਆਂ ਨਿਕਲਦੀਆਂ ਹਨ ਅਤੇ ਉਹ ਵੀ ਵੱਡੇ ਟਾਹਣੇ ਬਣ ਜਾਂਦੀਆਂ ਹਨ, ਉਨ੍ਹਾਂ ਵਿਚੋਂ ਨਵੀਆਂ ਕਰੂੰਬਲਾਂਫੇਰ ਟਾਹਣੀਆਂ ............ਆਦਿਇਹ ਵਾਰ ਵਾਰ ਦੁਹਰਾਇਆ ਜਾਣ ਵਾਲਾ ਕਰਮ ਹੈਉਹ ਛੋਟਾ ਜਿਹਾ ਬੀਜ ਭਾਵ ਗਿਟਕ, ਲੰਬੀਆਂ ਜੜ੍ਹਾਂ ਬਣ ਫੈਲਣ ਲਗਦਾ ਹੈ, ਉਸ ਵੱਡੇ ਦਰੱਖਤ ਦੀ ਮਜਬੂਤੀ ਬਣਦਾ ਹੈ

ਜਿਹੜਾ ਵੀ ਨਿੱਕੀਆਂ/ਛੋਟੀਆਂ ਚੀਜ਼ਾਂ ਦੀ ਕਦਰ ਕਰਨੀ ਸਿੱਖ ਜਾਵੇ, ਉਨ੍ਹਾਂ ਦਾ ਮਹੱਤਵ ਸਮਝ ਜਾਵੇ ਉਸਨੂੰ ਕਦੇ ਵੀ, ਕਿਧਰੇ ਵੀ ਯਥਾਰਥ ਵਿਹੂਣੇ ਖੋਖਲ਼ੇ ਦਾਅਵੇ ਕਰਨ ਦੀ ਲੋੜ ਨਹੀਂ ਪੈਂਦੀ, ਅਤੇ ਨਾ ਹੀ ਬੇਸ਼ਰਮੀ ਦੇ ਮੰਚ ਤੇ ਖੜ੍ਹਕੇ ਝੂਠ, ਫਰੇਬ ਤੇ ਮੱਕਾਰੀ  ਦੇ ਵੱਡੇ ਵੱਡੇ ਫੋਕੇ ਦਾਇਰੇ ਵਾਹੁਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈਕਿਉਂਕਿ ਉਹ ਤਾਂ ਸੱਚ ਦੇ ਨੁਕਤੇ ਦਾ ਖੋਜੀ ਹੁੰਦਾ ਹੈ, ਉਸਦੇ ਪਸਾਰ ਵਾਸਤੇ ਯਤਨਸ਼ੀਲ ਰਹਿੰਦਾ ਹੈਛੋਟੇ ਛੋਟੇ ਨੁਕਤਿਆਂ ਦਾ ਪਸਾਰ ਹੀ ਉਸਦੀ ਜਿ਼ੰਦਗੀ ਹੋ ਜਾਂਦੀ ਹੈਫੇਰ ਤੁਰਦੇ ਰਹਿਣਾ ਹੀ ਉਸਦਾ ਸੱਚਾ-ਸੁੱਚਾ ਕਰਮ ਹੋ ਨਿੱਬੜਦਾ ਹੈ

_______

(31 ਜਨਵਰੀ 2007) ਚਾਤ੍ਰਿਕ ਯੂਨੀਕੋਡ

jLrUr pVHo :

kyhr sLrIPL dIaF ilKqF sbMDI afey kuJ pwqr kI kihMdy hn?---ilKfrI

kyhr sLrIPL horF dy pMjfbI kivqf vfry iKafl cMgy lwgy--BUivMdr kOr igwl

pMjfbI sfihq aMdr DWkf cldf hY. kyhr sLrIP jI dI ieh aflocnf iblkul shI hY---zf: blvMq isMG isWDU,pMjfb

jy Gr ivc ikqfbF hox qF…… ikaF bfqF! kyhr sLrIPL jI dI iek hor imafrI ilKq leI buhq-buhq DnMvfd---srvjIq isMG

ਕੇਹਰ ਸ਼ਰੀਫ਼ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖੱਤਾਂ ਪੜ੍ਹਨ ਲਈ ਕਲਿੱਕ ਕਰੋ *******

 

ilKfrI
Likhari


© likhari: Punjabi Likhari Forum-2001-2007