-ਲੇਖ-

ਪੰਜਾਬੀ ਦੀ ਖੱਟੀ

- kyhr sLrIPL, jrmnI-

 

ਦੋ ਸ਼ਬਦ
ਕੇਹਰ ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 18 ਰਚਨਾਵਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ।
ਕੇਹਰ ਸ਼ਰੀਫ ਦੀ ਇੱਕ ਹੋਰ ਨਵੀਂ ਰਚਨਾ
'ਪੰਜਾਬੀ ਦੀ ਖੱਟੀ' ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'----ਲਿਖਾਰੀ

*****

ਪੰਜਾਬੀ ਦੀ ਖੱਟੀ
-ਕੇਹਰ ਸ਼ਰੀਫ਼-

ਅੱਜ ਦਾ ਜ਼ਮਾਨਾ ਉਸ ਪੜਾਅ ਤੇ ਪਹੁੰਚ ਗਿਆ ਹੈ ਜਿੱਥੇ ਨਵੀਆਂ ਕਦਰਾਂ-ਕੀਮਤਾਂ ਦਾ ਅਧਾਰ ਆਮ ਕਰਕੇ ਮੁਨਾਫਾ ਹੀ ਮਿੱਥਿਆ ਜਾ ਰਿਹਾ ਹੈਭਾਵੇਂ ਕੁੱਝ ਲੋਕ ਇਸ ਪ੍ਰਵਿਰਤੀ ਤੋਂ ਸਦਾ ਹੀ ਦੂਰ ਰਹਿਣਗੇ, ਪਰ ਆਮ ਸੋਚ ਦੀ ਗੱਲ ਕਰਨੀ ਹੋਵੇ ਤਾਂ ਉਹ ਆਪਣੇ ਆਪੇ ਦੁਆਲੇ ਹੀ ਘੁੰਮਦੀ ਨਜ਼ਰ ਆਵੇਗੀਗੱਲ ਜਿਵੇਂ ਕਿਵੇਂ ਅੱਗਾ ਸੁਆਰਨ ਦੀ ਹੋਵੇ, ਵੱਧ ਕਮਾਈ ਵਾਲੇ ਕੰਮ-ਕਾਰ ਜਾਂ ਧੰਦੇ ਅਪਨਾਉਣ ਦੀ ਹੋਵੇ, ਕਿਸੇ ਦਾ ਹੱਕ ਮਾਰ ਕੇ ਧਨ ਦੇ ਉੱਚੇ ਅੰਬਾਰ ਲਾਉਣ ਦੀ ਹੋਵੇ, ਮਾੜੇ ਕੰਮਾਂ ਦੇ ਆਸਰੇ ਵੀ ਸਮਾਜ ਅੰਦਰ ਨਾਂ ਬਨਾਉਣ ਦਾ ਭਰਮ ਪਾਲਣ ਦੀ ਹੋਵੇ ਆਦਿਜਿਹੜਾ ਅੱਜ ਵੀ ਉੱਚੇ-ਸੁੱਚੇ ਇਖਲਾਕ ਅਤੇ ਵਿਰਸੇ ਵਿਚੋਂ ਮਿਲੇ ਚੰਗੇਪਨ ਨੂੰ ਅਪਨਾਉਣ ਅਤੇ ਸੁਥਰਾ ਜੀਵਨ ਜੀਊਣ ਦੀ ਗੱਲ/ਖਾਹਿਸ਼ ਕਰਦਾ ਹੈ ਜਾਂ ਉਸ  ਉੱਤੇ ਅਮਲ ਕਰਦਾ ਹੈ ਉਸਨੂੰ ਬੇਗਾਨਿਆਂ ਵਲੋਂ ਹੀ ਨਹੀਂ ਸਗੋਂ ਆਪਣਿਆਂ ਹੱਥੋਂ ਹੀ ਨਿੱਤ ਸ਼ਰੇਆਮ ਖੱਜਲ-ਖੁਆਰ ਅਤੇ ਜ਼ਲੀਲ ਹੁੰਦੇ ਦੇਖਿਆ ਜਾ ਸਕਦਾ ਹੈਇਹ ਆਧੁਨਿਕ ਯੁੱਗ ਅੰਦਰ ਸਿਰਜੇ ਜਾ ਰਹੇ ਨਵੇਂ ਮੁਨਾਫਾਖੋਰ ਸੱਭਿਆਚਾਰਦਾ ਹੀ ਅਟੁੱਟ ਅੰਗ ਕਿਹਾ ਜਾ ਸਕਦਾ ਹੈਜਿੱਥੇ ਹਰ ਕਿਸਮ ਦੀ ਧੌਂਸ/ਧੱਕੇ ਨੂੰ ਲਿਆਕਤਵਜੋਂ ਲਿਆ ਜਾਂਦਾ ਹੈਜਿੱਥੇ ਕਈ ਵਾਰ ਗਊ ਨਾਲੋਂ ਗਧਾ ਵਧੀਆ ਗਿਣਿਆ ਜਾਂਦਾ ਹੈਹਾਲਾਂਕਿ ਇਹ ਵਰਤਾਰਾ ਪੰਜਾਬੀ ਸੱਭਿਆਚਾਰਕ ਰਹੁ-ਰੀਤਾਂ ਅਤੇ ਪੰਜਾਬੀ ਜੀਊਣ ਢੰਗ ਦੇ ਵਿਰੋਧ ਵਿਚ ਜਾਂਦਾ ਹੈ

ਪੰਜਾਬੀਆਂ (ਚੜ੍ਹਦੇ-ਲਹਿੰਦੇ) ਦੀ ਮਾਂ ਬੋਲੀ ਪੰਜਾਬੀ ਹੈ ਅਤੇ ਪੰਜਾਬੀਆਂ ਦੀ ਕਾਫੀ ਗਿਣਤੀ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਅੰਦਰ ਵੀ ਵਸਦੀ ਹੈਇਸ ਜ਼ੁਬਾਨ ਦੇ ਮੁਦਈ, ਇਸ ਦੇ ਵਿਕਾਸ ਵਾਸਤੇ ਕੰਮ ਕਰਨ ਵਾਲੇ, ਇਸ ਦੀ ਕਲਮਾਂ ਨਾਲ ਸੇਵਾ ਕਰਨ ਵਾਲੇ ਹਰ ਹੀਲੇ ਜਤਨ ਕਰਦੇ ਹਨ ਕਿ ਉਨ੍ਹਾਂ ਦੀ ਜ਼ੁਬਾਨ ਦੁਨੀਆਂ ਦੀਆਂ ਹੋਰ ਵਿਕਸਤ ਜ਼ੁਬਾਨਾਂ ਨਾਲ ਕਦਮ ਮਿਲਾ ਕੇ ਤੁਰੇ  ਅਤੇ ਉਨ੍ਹਾਂ ਦੀ ਬੋਲੀ ਤੇ ਭਾਸ਼ਾ ਦਾ ਹਰ ਥਾਵੇਂ ਸਤਿਕਾਰ ਹੋਵੇ

ਬਹੁਤ ਸਾਰੇ ਆਪਣੇ ਵਿਤੋਂ ਬਾਹਰੇ ਹੋ ਕੇ ਬਿਨਾਂ ਕਿਸੇ ਲੋਭ/ਲਾਲਚ ਤੋਂ, ਸਾਧਨ ਵਿਹੂਣੇ ਹੋਣ ਦੇ ਬਾਵਜੂਦ ਵੀ ਹਰ ਹੀਲੇ ਕੋਸਿ਼ਸ਼ ਕਰਦੇ ਹਨ ਕਿ ਉਹ ਆਪਣੀ ਮਾਂ ਬੋਲੀ ਦੀ ਸੇਵਾ ਖਾਤਿਰ ਜੋ ਕੁੱਝ ਵੀ ਕਰ ਸਕਦੇ ਹੋਣ ਕਰਨ ਅਤੇ ਉਹ ਕਰਦੇ ਵੀ ਹਨਇਸ ਤਰ੍ਹਾਂ ਉਹ ਮਾਂ ਬੋਲੀ ਪ੍ਰਤੀ ਆਪਣੇ ਵਲੋਂ ਪੁੱਤਾਂ ਵਾਲੇ/ਜਮਾਂਦਰੂ ਫ਼ਰਜ਼ ਦੀ ਪਾਲਣਾ ਕਰਦੇ ਹਨਪੰਜਾਬੀ ਲੇਖਕਾਂ, ਪਾਠਕਾਂ ਜਾਂ ਅਦਬੀ ਪੱਖੋਂ ਕਿਸੇ ਤਰ੍ਹਾਂ ਵੀ ਇਸ ਦੀ ਸੇਵਾ ਕਰਨ ਵਾਲਿਆਂ ਨੂੰ ਨਕਾਰਿਆ ਨਹੀਂ ਜਾ ਸਕਦਾਭਾਵੇਂ ਕਿ ਸਰਕਾਰੀ ਪੱਧਰ ਉੱਤੇ ਅਜਿਹਾ ਨਹੀਂ ਹੁੰਦਾ, ਉੱਥੇ ਕਾਰਨ ਕੁੱਝ ਹੋਰ ਹੁੰਦੇ ਹਨਬਸਤੀਵਾਦੀ ਗੁਲਾਮੀ ਦੀ ਮਾਨਸਿਕਤਾ ਵਾਲੀ ਰਹਿੰਦ-ਖੂੰਹਦ ਦੇ ਸਿ਼ਕਾਰ, ਬੌਨੀ ਸੋਚ ਵਾਲੇ ਵੱਡੇ ਅਹੁਦਿਆਂ ਉੱਤੇ ਉੱਚੀਆਂ ਕੁਰਸੀਆਂ ਵਿਚ ਫਸੇ ਬੈਠੇ ਬੋਲੀ/ਭਾਸ਼ਾ ਦੇ ਮਹੱਤਵ ਨੂੰ ਜਾਣਬੁੱਝ ਕੇ ਨਕਾਰਨ ਵਾਲੇ ਅਫਸਰਸ਼ਾਹੀ ਦੇ ਤਗਮਿਆਂ ਵਾਲਿਆ ਤੋਂ ਅਜਿਹੀ ਆਸ ਕੀਤੀ ਵੀ ਨਹੀਂ ਜਾ ਸਕਦੀਇਨ੍ਹਾਂ ਵਿਚੋਂ ਬਹੁਤੇ ਆਪਣੀ ਲਿਆਕਤ ਨਾਲ ਨਹੀਂ ਸਗੋਂ ਇਹ ਉਹ ਹੀ ਲੋਕ ਹੁੰਦੇ ਹਨ ਜੋ ਅਪਣਾ ਬੇਅਕਲੀ ਵਾਲਾ ਲੰਙ ਢਕਣ ਦੇ ਕਾਰਜ ਵਜੋਂ ਸਿਆਸਤ ਦਾ ਵਪਾਰ ਕਰ ਰਹੇ ਦੱਲੇ ਕਿਸਮ ਦੇ ਸਿਆਸਤਦਾਨਾਂਦੇ ਗੋਡੇ ਘੁੱਟ ਕੇ ਜਾਂ ਸੋਨੇ ਦੀ ਜੁੱਤੀ ਮਾਰ ਕੇ ਇਸ ਕੁਰਸੀ ਤੱਕ ਅੱਪੜੇ ਹੁੰਦੇ ਹਨਆਮ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਦੀ ਕਦਰ ਤਾਸ਼ ਵਾਲੀ ਬਦਰੰਗ ਦੀ ਦੁੱਕੀ ਜਿੰਨੀ ਹੁੰਦੀ ਹੈਪਰ ਉਨ੍ਹਾਂ ਦੀ ਰਾਜਸੀ ਤੇ ਪ੍ਰਸ਼ਾਸਕੀ ਤਾਕਤ ਵਾਲੀ ਨਾਗ ਕੁੰਡਲੀ ਮਸਲਿਆਂ ਨੂੰ ਉਲਝਾਉਣ ਵਿਚ ਹੀ ਰੁੱਝੀ ਰਹਿੰਦੀ ਹੈਇਸੇ ਧਾਰਨਾ ਅਧੀਨ ਉਨ੍ਹਾਂ ਨੇ ਪੰਜਾਬੀ ਨੂੰ ਵੀ ਹੁਣ ਤੱਕ ਉਲਝਾਇਆ ਹੀ ਹੋਇਆ ਹੈਉਹ ਆਪਣੇ ਆਪ ਨੂੰ ਫੰਨੇ ਖਾਂ ਹੋਣ ਦੇ ਨਾਲ ਹੀ ਗਿਆਨਵਾਨ ਵੀ ਸਮਝਦੇ ਹਨ ਤੇ ਇੱਜਤਦਾਰ ਵੀ ਅਤੇ ਬਾਕੀਆਂ ਨੂੰ ਲੱਲੂ-ਪੰਜੂਆਪਣੀਆਂ ਇਨ੍ਹਾਂ ਕਰਤੂਤਾਂ ਕਰਕੇ ਹੀ ਉਹ ਪੰਜਾਬੀ ਦੇ ਕਪੁੱਤ ਕਹਾਉਣ ਦੇ ਹੱਕਦਾਰ ਬਣਦੇ ਹਨ

ਸਮਾਜ ਪ੍ਰਤੀ ਆਪਣਾ ਕੋਈ ਫ਼ਰਜ਼ ਸਮਝਦੇ ਹੋਏ ਸੁਚੇਤ ਬੁੱਧੀ ਵਾਲੇ ਜਦੋਂ ਕਲਮ, ਬੁਰਸ਼ ਜਾਂ ਕੋਈ ਸਾਜ਼ ਹੱਥ ਫੜਕੇ (ਲੱਚਰਤਾ ਆਸਰੇ ਪਲਦੇ ਗੰਦੇ ਕੀੜੇ ਜੋ ਕਲਾਕਾਰ’ ‘ਫਨਕਾਰਹੋਣ ਦਾ ਦੰਭੀ ਭਰਮ ਪਾਲਦੇ ਹਨ ਉਹ ਇਨ੍ਹਾਂ ਵਿਚ ਸ਼ਾਮਲ ਨਹੀਂ ਹੁੰਦੇ) ਜਿ਼ੰਦਗੀ ਦੇ ਰੌਸ਼ਨ ਤੇ ਚੰਗੇਰੇ ਭਵਿੱਖ ਦਾ ਸੁੱਚਾ ਗੀਤ ਗਾਉਣ ਤੁਰਦੇ ਹਨ, ਲੋਕਾਂ ਦੇ ਮਨਾਂ ਅੰਦਰ ਨਵੀਂ ਚੇਤਨਾ ਜਗਾਉਣ ਦਾ ਹੋਕਾ ਦਿੰਦੇ ਹਨ ਅਤੇ ਆਪ ਖੁਦ ਸੁਚੇਤ ਤੌਰ ਤੇ ਜ਼ਿੰਦਗੀ ਲਈ ਪਿਆਰ ਪ੍ਰਗਟਾਉਂਦਿਆ ਜ਼ਿੰਦਗੀ ਦਾ ਸੁੱਚਾ ਗੀਤ ਗਾਉਂਦੇ ਲੋਕ ਕਾਫਲਿਆਂ ਦਾ ਅੰਗ ਬਣਦੇ ਹਨਜਿਸ ਦੇ ਆਸਰੇ ਨਵੀਂ ਕਿਸਮ ਦਾ ਸਭੈ ਸਾਂਝੀਵਾਲ ਸਦਾਇਣ.....ਵਾਲਾ ਲੋਕ ਭਾਈਚਾਰਾ ਸਿਰਜਦੇ/ਉਸਾਰਦੇ ਹਨਜਿਹੜਾ ਕੌਮਾਂ, ਧਰਮਾਂ, ਨਸਲਾਂ ਤੇ ਜਾਤਾਂ-ਪਾਤਾਂ ਵਾਲੇ ਝੂਠੇ ਤਾਣੇ-ਬਾਣੇ ਤੋਂ ਉੱਪਰ ਤੇ ਪਵਿੱਤਰ ਹੁੰਦਾ ਹੈ- ਲੇਖਕਾਂ ਦਾ ਭਾਈਚਾਰਾ, ਜੋ ਮੁਹੱਬਤਾਂ ਭਰੇ ਸਾਂਝੀਵਾਲਤਾ ਦੇ ਆਦਰਸ਼ਾਂ ਦਾ ਰਾਹ ਮੋਕਲ਼ਾ ਕਰਦਾ ਹੈਜਿਸਦੇ ਆਸਰੇ ਜਿ਼ੰਦਗੀ ਖੁਦ ਹਾਸਿਆਂ ਦਾ ਮਨਮੋਹਣਾ ਗੀਤ ਬਣ ਜਾਂਦੀ ਹੈ

ਸੱਚ, ਇਨਸਾਫ ਅਤੇ ਬਰਾਬਰੀ ਨੂੰ ਅਪਣਾਇਆ ਇਹ ਕਾਫਲਾ ਜਦੋਂ ਤੁਰਦਾ ਹੈ ਤਾਂ ਚਾਨਣ ਦਾ ਛੱਟਾ ਦਿੰਦਾ ਹੈਫੇਰ, ਦੁਨੀਆਂ ਅੰਦਰ ਹਨੇਰ ਡੋਲਦਾ ਤੇ ਬਦੀ ਕੰਬਦੀ ਹੈਜਦੋਂ ਲੋਕ ਚੇਤਨਾ ਵਿਗਸਦੀ ਹੈ ਤਾਂ ਉਨ੍ਹਾਂ ਅੰਦਰ ਚੰਗੇ ਮਾੜੇ ਦੀ ਪਰਖ ਕਰਨ ਦਾ ਰੁਝ੍ਹਾਨ ਜੋਰ ਫੜਦਾ ਹੈਲੋਕ ਦਲੀਲ ਭਰੇ ਨਵੇਂ ਸੋਚ ਢੰਗ ਦੇ ਆਸਰੇ ਤਰਕਵਾਦੀ ਹੋਣ ਲਗਦੇ ਹਨਇਸ ਅਮਲ ਦੇ ਸਿੱਟੇ ਵਜੋਂ ਜਿ਼ੰਦਗੀ ਉਸਾਰੀ ਵਾਲੇ ਪਾਸੇ  ਕਦਮ ਪੁੱਟਦੀ ਹੈ

ਇੰਨਾ ਕੁੱਝ ਹੋਣ ਦੇ ਬਾਵਜੂਦ ਪੰਜਾਬੀ ਦੇ ਬਹੁਤ ਸਾਰੇ ਲੇਖਕ ਇਹ ਵੀ ਆਖਦੇ ਸੁਣੀਂਦੇ ਹਨ ਕਿ ਦੱਸੋ ਜੀ ਮੈਂ ਪੰਜਾਬੀ ਵਿਚ ਲਿਖ ਕੇ ਕੀ ਖੱਟਿਆ? ਭਲਾਂ ਜੇ ਉਹ ਕਿਸੇ ਹੋਰ ਜ਼ੁਬਾਨ ਵਿਚ ਲਿਖਦੇ ਤਾਂ ਕੀ ਖੱਟਦੇ? ਜਾਂ ਫੇਰ ੳਹ ਕਿਸੇ ਹੋਰ ਜ਼ੁਬਾਨ ਵਿਚ ਲਿਖਣ ਦੇ ਯੋਗ ਵੀ ਹਨ? ਇਹ ਉਹ ਨਹੀਂ ਦੱਸਦੇਇਹ ਕੁੱਝ ਕਹਿਣ ਤੋਂ ਪਹਿਲਾਂ ਉਹ ਨਹੀਂ ਸੋਚਦੇ ਕਿ ਆਪਣੀ ਮਾਂ, ਮਾਂ ਬੋਲੀ ਪ੍ਰਤੀ ਵੀ ਸੁਚੇਤ ਇਨਸਾਨ ਦਾ ਕੋਈ ਫ਼ਰਜ਼ ਵੀ ਹੁੰਦਾ ਹੈਜਿਹੜਾ ਆਪਣੀ ਮਾਂ ਦੇ ਚੁੰਘੇ ਹੋਏ ਪਵਿੱਤਰ ਦੁੱਧ ਦੀ ਲਾਜ ਵੀ ਨਾ ਪਾਲੇ, ਉਹ ਕਾਹਦਾ ਇਨਸਾਨ ਤੇ ਕਾਹਦਾ ਪੁੱਤ ਹੋਇਆ, ਲੇਖਕ ਤਾਂ ਹੋਣਾ ਹੀ ਕਿੱਥੋਂ ਹੋਇਆ?

ਜਿਹੜੇ ਬੁੱਧੀਮਾਨ ਲੋਕ ਆਪਣੀ ਮਾਂ ਬੋਲੀ ਵਿਚ ਲਿਖਦੇ ਹਨ ਉਹ ਜਾਣਦੇ ਹਨ ਕਿ ਜਿਹੜਾ ਇੱਜਤ-ਮਾਣ ਉਨ੍ਹਾਂ ਦਾ ਲੇਖਕ ਦੇ ਤੌਰ ਤੇ ਹੈ ਉਹ ਉਨ੍ਹਾਂ ਦੀ ਬੋਲੀ/ਭਾਸ਼ਾ (ਇਹ ਹਰ ਜ਼ੁਬਾਨ ਬਾਰੇ ਸਰਵ ਸਾਂਝਾ ਪ੍ਰਵਾਨਿਤ ਵਰਤਾਰਾ ਹੈ) ਕਰਕੇ ਹੀ ਹੈ, ਜਿਸ ਵਿਚ ਲਿਖ ਕੇ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਲੋਕਾਈ ਨੂੰ ਪ੍ਰਭਾਵਿਤ ਕੀਤਾਜਿੱਥੇ ਗਰੀਬੀ-ਅਮੀਰੀ ਨਾਲੋਂ ਰਚਨਾ ਅੱਗੇ ਹੋ ਕੇ ਬੋਲਦੀ ਹੈਸਰਕਾਰੀ ਪੱਧਰ ਜਾਂ ਹਲਕਿਆਂ ਬਾਰੇ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਉੱਥੇ ਤਾਂ ਅੰਂਨ੍ਹੀ ਪੀਂਹਦੀ ਐ ਤੇ ਕੁੱਤੇ ਚੱਟਦੇ ਐਪੁੱਤੋਂ, ਕਪੁੱਤ ਹੋ ਗਏ ਮਰੀ ਨੈਤਿਕਤਾ ਵਾਲਿਆਂ ਤੋਂ ਇਸ ਨਾਲੋਂ ਵੱਖਰੇ ਅਮਲ ਦੀ ਆਸ ਵੀ ਨਹੀਂ ਕੀਤੀ ਜਾ ਸਕਦੀਜਿਹੜੇ ਆਪਣੀ ਮਾਂ ਜਾਂ ਮਾਂ ਬੋਲੀ ਦੇ ਨਾਂ ਚਾਰ ਛਿੱਲੜਾਂ ਬਦਲੇ ਬੇਦਾਵਾ ਲਿਖ ਗਏ ਹੋਣ ਉਨ੍ਹਾਂ ਨੂੰ ਪੁੱਤ ਨਹੀਂ ਕਪੁੱਤ ਹੀ ਕਿਹਾ ਜਾ ਸਕਦਾ ਹੈ

ਜਦੋਂ ਵੀ ਅਸੀਂ ਆਪਣੀ ਬੋਲੀ ਦੇ ਮਾਣ ਮੱਤੇ ਹੀਰਿਆਂ ਦਾ ਜਿ਼ਕਰ ਕਰਦੇ ਹਾਂ ਤਾਂ ਉਨ੍ਹਾਂ ਵਿਚੋਂ ਬਹੁਤ ਸਾਰੇ ਉਨ੍ਹਾਂ ਲੇਖਕਾਂ ਦਾ ਨਾਂ ਬੋਲਦਾ ਹੈ ਜੋ ਆਪਣੀਆਂ ਲਿਖਤਾਂ ਨਾਲ ਸਮਾਜ ਅੰਦਰ ਬਹੁਤ ਉੱਚਾ ਸਥਾਨ ਪ੍ਰਾਪਤ ਕਰ ਗਏ ਹਨਜਿਨ੍ਹਾਂ ਉਮਰ ਭਰ ਗੁਰਬਤ ਹੰਢਾਉਣੀ ਤਾਂ ਕਬੂਲ ਕਰ ਲਈ ਪਰ ਆਪਣੀ ਮਾਂ ਦੇ ਚੁੰਘੇ ਦੁੱਧ ਦੀ ਲਾਜ ਪਾਲੀ/ਕਰਜ਼ ਉਤਾਰਿਆਉਨ੍ਹਾਂ ਆਪਣੀ ਮਿਹਨਤ ਨਾਲ ਮਾਇਕ ਪੱਖੋਂ ਭਾਵੇਂ ਨਹੀਂ ਪਰ ਸਮਾਜੀ ਤੇ ਇਖ਼ਲਾਕੀ ਪੱਖੋਂ ਬਹੁਤ ਕਮਾਈ ਕੀਤੀ ਉਹ ਭਾਵੇਂ ਬਾਵਾ ਬਲਵੰਤ ਹੋਵੇ, ਨੰਦ ਲਾਲ ਨੂਰਪੁਰੀ ਹੋਵੇ, ਸੰਤੋਖ ਸਿੰਘ ਧੀਰ ਹੋਵੇ, ਗੁਰਦਾਸ ਰਾਮ ਆਲਮ ਹੋਵੇ, ਸੰਤ ਰਾਮ ਉਦਾਸੀ ਹੋਵੇ, ਲਾਲ ਸਿੰਘ ਦਿਲ ਹੋਵੇ ਆਦਿ ਨਾਵਾਂ ਦੀ ਲਾਈਨ ਲੰਬੀ ਹੈਇਸੇ ਤਰ੍ਹਾਂ ਲਹਿੰਦੇ ਪੰਜਾਬ ਵਲੋਂ ਉਸਤਾਦ ਦਾਮਨ, ਫਰਜ਼ੰਦ ਅਲੀ ਤੇ ਬਾਬਾ ਨਜ਼ਮੀ ਆਦਿ ਅਤੇ ਹੋਰ ਬਹੁਤ ਸਾਰੇ ਵੀ ਹੋਣਗੇ  ਜਿਨ੍ਹਾਂ ਨੂੰ ਚੜ੍ਹਦੇ ਪੰਜਾਬ ਦੀ ਨਵੀਂ ਪੀੜ੍ਹੀ ਜਾਣਦੀ ਨਾ ਹੋਵੇਪ੍ਰਦੇਸੀਂ ਵਸਦੇ ਪੰਜਾਬੀਆਂ ਨੇ ਵੀ ਆਪਣੇ ਵਿਤ ਮੁਤਾਬਿਕ ਆਪਣੀ ਮਾਂ ਬੋਲੀ ਦੇ ਵਿਕਾਸ ਅਤੇ ਸੇਵਾ ਵਿਚ ਬਣਦਾ ਹਿੱਸਾ ਪਾਇਆ ਅਤੇ ਪਾਈ ਜਾ ਰਹੇ ਹਨਗੱਲ ਤਾਂ ਸਾਧਨ ਵਿਹੂਣੇ ਹੋਣ ਦੇ ਬਾਵਜੂਦ ਵੀ ਆਪਣੇ ਖੂਨ ਨਾਲ ਦੀਵਾ ਬਾਲ ਕੇ ਜੱਗ ਰੌਸ਼ਨ ਕਰਨ ਦੀ ਹੁੰਦੀ ਹੈ, ਇਹਦੇ ਵਾਸਤੇ ਮਨੁੱਖ ਕੋਲ ਸਭ ਤੋਂ ਪਹਿਲਾਂ ਦਿਲ-ਗੁਰਦਾ ਚਾਹੀਦਾ ਹੈਇਨ੍ਹਾਂ ਸੂਝ ਵਾਲੇ ਸਿਰੜੀ ਕਲਮਕਾਰਾਂ ਦੀ ਕੀਤੀ ਸੱਚੀ ਤੇ ਸੁੱਚੀ ਕ੍ਰਿਤ-ਕਮਾਈ ਦੇ ਸਾਹਮਣੇ ਕਿਸੇ ਲੱਖਾਂਪਤੀ ਜਾਂ ਕਰੋੜਾਂਪਤੀ ਦਾ ਨਾਂ ਵੀ ਨਿਗੂਣਾ ਜਿਹਾ ਲਗਦਾ ਹੈ

ਦੁਨੀਆਂ ਅੰਦਰ ਵਸਦੇ ਪੰਜਾਬੀ ਹਰ ਥਾਵੇਂ ਸਭਾ-ਸਭਾਵਾਂ, ਸੰਸਥਾਵਾਂ ਕਾਇਮ ਕਰਕੇ ਆਪਣੇ ਸੂਰਮਿਆਂ, ਸਿਆਣਿਆਂ ਦਾ ਮਾਣ ਵੀ ਕਰਦੇ ਹਨਵੱਖੋ-ਵੱਖ ਥਾਵਾਂ ਤੋਂ ਮਿਲ ਬੈਠਣ ਦੇ ਸੱਦਾ ਪੱਤਰ ਵੀ ਮਿਲਦੇ ਹਨਲੇਖਕ ਆਪਣੀ ਕਲਮ ਦੇ ਆਸਰੇ ਦੁਨੀਆਂ ਗਾਹ ਮਾਰਦਾ ਹੈਜਿੱਥੇ ਵੀ ਪਹੁੰਚਦਾ ਹੈ ਲੋਕ ਹੱਥਾਂ ਤੇ ਚੁੱਕਦੇ ਹਨ, ਪਲਕੀਂ ਛਾਵਾਂ ਕਰਦੇ ਹਨਪ੍ਰਦੇਸੀਂ ਵਸਦੇ ਵੀ ਆਪੋ-ਵਿੱਚੀਂ ਸਬੰਧਤ ਰਹਿੰਦੇ ਹਨਇਕ-ਦੂਜੇ ਮੁਲਕੀਂ ਜਾਣ ਲੱਗਿਆਂ ਨਾ ਰੋਟੀ ਪਾਣੀ ਦਾ ਫਿਕਰ ਨਾ ਰਿਹਾਇਸ਼ ਦਾਫੋਨ ਕੀਤਾ ਤੇ ਉੱਥੇ ਜਾ ਪਹੁੰਚੇਮਹਿਫਲਾਂ ਜੁੜਦੀਆਂ ਹਨ, ਬਹਿਸਾਂ ਹੁੰਦੀਆਂ ਹਨਬੇਗਾਨੇ ਮੁਲਕ ਵਿਚ ਘਰ ਵਰਗਾ ਖਾਣਾ, ਭਾਈਚਾਰੇ ਦੀ ਘਾਟ ਵੀ ਨਹੀਂ ਰੜਕਦੀਉਸ ਮੁਲਕ ਬਾਰੇ ਗਿਆਨ ਪ੍ਰਾਪਤ ਕਰਨ ਦਾ ਸੌਖਾ ਸਾਧਨਆਪਣੇ ਰਿਸ਼ਤੇਦਾਰਾਂ ਦੇ ਆਇਆਂ ਤੋਂ ਤਾਂ ਭਾਵੇਂ ਕੋਈ ਤੱਤਾ-ਭੱਬਾ ਕਰੇ ਪਰ ਲੇਖਕ ਪਾਠਕ ਘੇਰੇ ਵਿਚੋਂ ਜੁੜੇ ਕਿਸੇ ਕਲਮਾਂ ਵਾਲੇ ਨੂੰ ਹੱਸ ਕੇ ਜੀ ਆਇਆਂ ਆਖਦੇ ਹਨਵਿਤੋਂ ਬਾਹਰੀ ਆਉ ਭਗਤ ਕਰਦੇ ਹਨਇਹ ਸਭ ਪੰਜਾਬੀ ਦੀ ਹੀ ਖੱਟੀ ਹੈਬਾਬਾ ਫਰੀਦ ਜੀ ਦੀ ਜ਼ੁਬਾਨ ਨਿਗੂਣੀ ਨਹੀਂਦੁਨੀਆਂ ਦੇ ਹਰ ਮੁਲਕ ਵਿਚ ਇਸਦੀ ਤੰਦ ਖਿਲਰੀ ਮਿਲਦੀ ਹੈਇਸ ਜ਼ੁਬਾਨ ਵਿਚ ਲਿਖਣਾਂ ਭਾਵੇਂ ਹਾਲ ਦੀ ਘੜੀ ਤੱਕ ਮੁਨਾਫੇ ਵਾਲਾ ਕੰਮ ਨਹੀਂ (ਜਿਸਦੇ ਪੰਜਾਬੀ ਖੁਦ ਹੀ ਜੁੰਮੇਵਾਰ ਹਨ) ਪਰ ਇੱਜਤ-ਮਾਣ ਪੱਖੋਂ ਹੋਈ/ਹੁੰਦੀ ਖੱਟੀ ਨੂੰ ਨਕਾਰਨਾਂ ਵੀ ਚੰਗਾ ਨਹੀਂ ਉਂਝ ਵੀ ਇਨ੍ਹਾਂ ਕਲਮਾਂ ਵਾਲਿਆਂ ਦੀਆਂ ਸਾਝਾਂ ਕਿਸੇ ਵੀ ਸਕੀਰੀ ਤੋਂ ਗੂੜ੍ਹੀਆਂ ਅਤੇ ਮੋਹ ਭਰੀਆਂ ਹੁੰਦੀਆਂ ਹਨ ਮੋਹ ਦੀ ਖੱਟੀ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ

(21 ਫਰਵਰੀ 2007) ਚਾਤ੍ਰਿਕ ਯੂਨੀਕੋਡ

jLrUr pVHo :

kyhr sLrIPL dIaF ilKqF sbMDI afey kuJ pwqr kI kihMdy hn?---ilKfrI

kyhr sLrIPL horF dy pMjfbI kivqf vfry iKafl cMgy lwgy--BUivMdr kOr igwl

pMjfbI sfihq aMdr DWkf cldf hY. kyhr sLrIP jI dI ieh aflocnf iblkul shI hY---zf: blvMq isMG isWDU,pMjfb

jy Gr ivc ikqfbF hox qF…… ikaF bfqF! kyhr sLrIPL jI dI iek hor imafrI ilKq leI buhq-buhq DnMvfd---srvjIq isMG

ਕੇਹਰ ਸ਼ਰੀਫ਼ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖੱਤਾਂ ਪੜ੍ਹਨ ਲਈ ਕਲਿੱਕ ਕਰੋ *******

 

ilKfrI
Likhari


© likhari: Punjabi Likhari Forum-2001-2007