ਲੇਖ/ਆਲਾ-ਦੁਆਲਾ/ਚੇਤੇ ਦੀ ਚੰਗੇਰ/ਵਿਚਾਰ/ਜਾਣਕਾਰੀ

(25) ਹਾਜ਼ਰੀ ਦੀ ਗ਼ੈਰ-ਹਾਜ਼ਰੀ

- kyhr sLrIPL, jrmnI

 

ਦੋ ਸ਼ਬਦ

ਕੇਹਰ ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 24 ਰਚਨਾਵਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ।
ਕੇਹਰ ਸ਼ਰੀਫ ਦੀ ਇੱਕ ਹੋਰ ਨਵੀਂ ਰਚਨ
'ਹਾਜ਼ਰੀ ਦੀ ਗ਼ੈਰ-ਹਾਜ਼ਰੀ'  ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'----ਲਿਖਾਰੀ

*****

ਹਾਜ਼ਰੀ ਦੀ ਗ਼ੈਰ-ਹਾਜ਼ਰੀ
-ਕੇਹਰ ਸ਼ਰੀਫ਼, ਜਰਮਨੀ- 

ਕੁੱਝ ਪਲ ਅਜਿਹੇ ਹੁੰਦੇ ਹਨ ਜਦੋਂ ਮਨੁੱਖ ਕਿਸੇ ਦੀ ਹਾਜ਼ਰੀ ਲੋੜਦਾ ਹੈਇਹ ਹਾਜ਼ਰੀ ਉਸ ਵਿਅਕਤੀ ਵਾਸਤੇ ਉਤਸ਼ਾਹ ਤੇ ਹੁਲਾਸ ਦਾ ਮੌਕਾ ਬਣਦੀ ਹੈ ਅਤੇ ਪ੍ਰੇਰਨਾ ਦਾ ਸਰੋਤ ਵੀਇਸ ਹਾਜ਼ਰੀ ਦੇ ਸਦਕਾ ਉਸ ਦੇ ਅੰਦਰੋਂ ਆਪਣੇ ਆਪ ਹੀ ਧੰਨਵਾਦ ਵਰਗਾ ਸ਼ਬਦ ਵੀ ਨਿਕਲਦਾ ਹੈਅਜਿਹੇ ਸਮੇਂ ਮਨੁੱਖ ਨਸਿ਼ਆਇਆ ਜਿਹਾ ਜਾਂਦਾ ਹੈ, ਇਹ ਇਸ ਸਾਰੇ ਮਹੌਲ ਅੰਦਰ ਖਿਲਰੇ ਮਨੁੱਖੀ ਮੋਹ ਦਾ ਕ੍ਰਿਸ਼ਮਾ ਹੀ ਹੁੰਦਾ ਹੈਕਈ ਵਾਰ ਇਸ ਸਾਰੇ ਦਾ ਸਬੰਧ ਉਸ ਵਿਅਕਤੀ ਦੇ ਮਾਨਸਿਕ ਤਣਾਉ ਵਿਚੀਂ ਲੰਘਦਿਆਂ ਇਸ ਤੋਂ ਮੁਕਤੀ/ਸ਼ਕਤੀ ਤੱਕ ਪਹੁੰਚਣ ਦੇ ਰਾਹ ਦੀ ਤਲਾਸ਼ ਵੀ ਹੋ ਸਕਦੀ ਹੈਤਣਾਵਾਂ ਤੋਂ ਮੁਕਤ ਕਰਦਿਆਂ ਆਪਣੇ ਆਪ ਨੂੰ ਸਾਵਾਂ ਕਰਨ ਦਾ ਸਿੱਧਾ ਜਿਹਾ ਜਤਨ ਵੀਇਸ ਦੀ ਲੋੜ, ਇਸ ਦਾ ਉਪਯੋਗ ਕਿਨ੍ਹਾਂ ਪਲਾਂ-ਛਿਣਾਂ ਦੀ ਮੰਗ ਕਰਦਾ ਹੈ? ਹਰ ਵਿਅਕਤੀ ਅਤੇ ਹਰ ਸਮਾਜ ਅੰਦਰ ਇਸ ਦੀ ਵੱਖਰੀ ਲੋੜ, ਵੱਖਰਾ ਸਥਾਨ ਤੇ ਵੱਖਰਾ ਸੰਕਲਪ ਹੋਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਕਹੀ ਜਾ ਸਕਦੀ

          ਕੁੱਝ ਪਲ ਅਜਿਹੇ ਹੁੰਦੇ ਹਨ ਜਦੋਂ ਉਹ ਹੀ ਵਿਅਕਤੀ ਆਪਣੀ ਹਾਜ਼ਰੀਦੀ ਗੈਰ-ਹਾਜ਼ਰੀ ਦਾ ਚਾਹਵਾਨ ਹੁੰਦਾ ਹੈ, ਕਿਉਂਕਿ ਉਨ੍ਹਾਂ ਪਲਾਂ ਨੇ ਅਹਿਸਾਸ ਦਾ ਪੱਲਾ ਫੜਨਾ ਹੁੰਦਾ ਹੈਇਨ੍ਹਾਂ ਨੂੰ ਕਰਤਾਰੀ ਪਲ ਜਾਂ ਸਿਰਜਣਾਤਮਕ ਪਲਾਂ ਦਾ ਨਾਂ ਵੀ ਦਿੱਤਾ ਜਾਂਦਾ ਹੈਕੁੱਝ ਵੀ ਹੋਵੇ ਸੰਵੇਦਨਸ਼ੀਲ ਮਨੁੱਖ ਡੂੰਘੀ ਸੋਚ ਵਿਚ ਲੱਥਿਆ ਰੌਲ਼ੇ-ਰੱਪੇ ਭਰੀ ਸੱਥ ਵਿਚ ਬੈਠਾ ਵੀ ਇਕੱਲਾ ਹੀ ਹੁੰਦਾ ਹੈਮੇਲੇ ਵਿਚ ਘੁੰਮਦਿਆਂ ਵੀ ਉਹ ਮੇਲੀ ਨਹੀਂ ਹੁੰਦਾ, ਗੁੰਮਿਆਂ-ਗੁਆਚਿਆ ਹੀ ਲੱਭੇਗਾਬਹੁਤੀ ਵਾਰ ਉਹ ਆਪਣੇ ਆਪ ਤੋਂ ਵੀ ਗੈਰਹਾਜ਼ਰ ਹੀ ਹੁੰਦਾ ਹੈਪਤਾ ਨਹੀਂ ਦੂਜੇ ਸ਼ਬਦਾਂ ਵਿਚ ਇਸੇ ਨੂੰ ਹੀ ਸਮਾਧੀ ਦਾ ਨਾਂ ਦਿੱਤਾ ਜਾਦਾ ਹੈਜਦੋਂ ਮਨੁੱਖ ਆਪਣੇ ਹੀ ਅੰਦਰ ਬਹੁਤ ਡੂੰਘਾ ਲਹਿ ਜਾਵੇ, ਏਨਾ ਡੂੰਘਾ ਕਿ ਉਸਨੂੰ ਆਪਣੇ ਆਪ ਦੇ ਅੰਦਰ ਦੇ ਨਵੇਂਪਨ ਦਾ ਅਹਿਸਾਸ ਹੋਣ ਲੱਗੇਆਪਣੇ ਆਪ ਨੂੰ ਹੌਲਾ-ਫੁਲ ਮਹਿਸੂਸ ਕਰਨ ਵਰਗਾ ਅਨੁਭਵਜਿੱਥੋਂ ਨਵੇਂਪਨ ਦੀ ਸ਼ੁਰੂਆਤ ਹੁੰਦੀ ਹੈਸ਼ਾਇਦ ਇਹ ਹੀ ਪਲ ਹੁੰਦੇ ਹਨ ਜਦੋਂ ਕਿਸੇ ਨਵੇਂ ਫਲਸਫੇ, ਨਵੀਆਂ ਧਾਰਨਾਵਾਂ ਤੇ ਨਵੇਂ ਵਿਚਾਰਾਂ ਦੇ ਜਨਮਣ ਦੀ ਪੁੰਗਰਾਂਦ ਫੁਟਦੀ ਹੈਜਿਸ ਦੇ ਸਰੂਪ ਦਾ ਨਿਖਾਰ ਤਾਂ ਪਿੱਛੋਂ ਹੀ ਹੋਣਾ ਹੁੰਦਾ ਹੈ, ਫੇਰ ਇਸ ਚੁੱਪ, ਇਕੱਲ ਤੇ ਇਸ ਸਮਾਧੀ ਚੋਂ ਜੰਮੇ ਵਿਚਾਰ ਦੀ ਮਹਿਮਾਂ ਸਾਰਾ ਜੱਗ ਸੁਣਦਾ, ਦੇਖਦਾ ਹੈ

          ਕਿਸੇ ਆਪਣੇ ਦੀ ਹਾਜ਼ਰੀ ਕਈ ਵਾਰ ਚੰਗਾ ਮਹੌਲ ਵੀ ਸਿਰਜ ਸਕਦੀ ਹੈਇੱਥੇ ਸਮਾਜਕ ਕਾਰਜਾਂ ਅੰਦਰ ਵਿਚਰਦੇ ਲੋਕ ਮਿਸਾਲ ਬਣਕੇ ਸਾਹਮਣੇ ਆਉਂਦੇ ਹਨਪੂਰਬ ਦੇ ਸਮਾਜਕ ਢਾਂਚੇ ਰਹੁ-ਰੀਤਾਂ, ਰਿਸ਼ਤਿਆਂ ਦਾ ਬਹੁਤ ਵੱਡਾ ਮਹੱਤਵ ਸਮਝਿਆ ਜਾਂਦਾ ਹੈਜਦੋਂ ਕਿ ਪੱਛਮੀ ਸਮਾਜ ਵਿਚ ਅਜਿਹਾ ਨਹੀਂ ਹੈਮਿਸਾਲ ਵਜੋਂ ਬੱਚਿਆਂ ਦੇ ਵਿਆਹ ਆਦਿ ਸਮੇਂ ਪੂਰਬੀ ਸਮਾਜ ਵਿਚ  ਸਾਰੀਆਂ ਸਮਾਜਕ ਰਸਮਾਂ ਪੂਰੀਆਂ ਕਰਨ ਵਿਚ ਮਾਪਿਆਂ ਦਾ ਵੱਡਾ ਹਿੱਸਾ ਹੁੰਦਾ ਹੈਪਰ, ਪੱਛਮੀ ਸਮਾਜ ਦੇ ਮੁੰਡੇ-ਕੁੜੀਆਂ ਦੇ ਵਿਆਹ ਵੇਲੇ ਪਤਾ ਨਹੀਂ ਹੁੰਦਾ ਕਿ ਮਾਪਿਆਂ ਨੂੰ ਵਿਆਹ ਵੇਲੇ ਸੱਦਿਆ ਵੀ ਜਾਵੇਗਾ ਕਿ ਨਹੀਂ (ਨਾਨਕਿਆਂ ਨੂੰ ਤਾਂ ਖੈਰ ਪੁੱਛਦਾ ਹੀ ਕੌਣ ਹੈ)ਪੂਰਬੀ ਸਮਾਜਾਂ ਅੰਦਰ ਵਸਦੇ ਲੋਕਾਂ ਲਈ ਇਹ ਸ਼ਾਇਦ ਹੈਰਾਨੀ ਵਾਲਾ ਵਰਤਾਰਾ ਹੋਵੇ, ਪਰ ਪੱਛਮੀ ਸਮਾਜ ਅੰਦਰ ਇਹ ਅਸਲੋਂ ਹੀ ਸਾਧਾਰਨ ਜਹੀ ਘਟਨਾ ਗਿਣੀ ਜਾਂਦੀ ਹੈਕਿਸੇ ਨੂੰ ਵੀ ਬਹੁਤੀ ਹੈਰਾਨੀ ਨਹੀਂ ਹੁੰਦੀਇਹ ਨਿਰਭਰ ਕਰਦਾ ਹੈ ਕਿ ਬੱਚਿਆਂ ਤੇ ਮਾਪਿਆਂ ਦੇ ਆਪੋ ਵਿਚੀਂ ਕਿਹੋ ਜਹੇ ਸਬੰਧ ਹਨਬਿਨਾਂ ਵਿਆਹ ਤੋਂ ਇਕੱਠੇ ਰਹਿਣਾ ਅਤੇ ਸਾਂਝੇ ਤੌਰ ਤੇ ਘਰ-ਗ੍ਰਹਿਸਥੀ ਚਲਾਉਣੀ ਵੀ ਇਸੇ ਖਾਨੇ ਵਿਚ ਗਿਣੇ ਜਾ ਸਕਦੇ ਹਨਇਹ ਕੁੱਝ ਪੂਰਬ ਦੇ ਕੁੱਝ ਕੁ ਕਬੀਲਿਆਂ ਅੰਦਰ ਤਾਂ ਹੈ ਪਰ ਆਮ ਸਮਾਜਕ ਵਰਤਾਰਾ ਨਹੀਂ

          ਪੱਛਮ ਵਾਲੇ ਇਸ ਪੱਖੋਂ ਬਹੁਤੇ ਵਿਅਕਤੀਵਾਦੀ ਹਨਹਰ ਕੋਈ ਆਪਣੇ ਬਾਰੇ ਖੁਦ ਫੈਸਲਾ ਕਰਦਾ ਹੈ ਕਿ ਉਹ ਜੀਵਨ ਕਿਵੇਂ ਬਤੀਤ ਕਰੇਇਨ੍ਹਾਂ ਸਾਰੀਆਂ ਸੋਚਾਂ ਪਿੱਛੇ ਸਮਾਜ ਦੇ ਸਮੁੱਚੇ ਵਿਕਾਸ ਦਾ ਆਪਣਾ ਯੋਗਦਾਨ ਹੁੰਦਾ ਹੈਜਿਸ ਨੂੰ ਉਸ ਸਮਾਜ ਦੇ ਲੋਕਾਂ ਦੀ ਜੀਵਨ ਜਾਚ ਵਿਚੋਂ ਦੇਖਿਆ/ਸਮਝਿਆ ਤੇ ਫੜਿਆ ਜਾ ਸਕਦਾ ਹੈਇਸ ਸਥਿਤੀ ਤੱਕ ਪਹੁੰਚਣ ਲਈ ਕਾਫੀ ਲੰਮੇ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ

          ਭਾਰਤੀ ਸਮਾਜ ਦੀ ਗੱਲ ਕਰਨੀ ਹੋਵੇ ਤਾਂ ਇੱਥੇ ਗੈਰ-ਹਾਜ਼ਰੀ ਨਾਲੋਂ ਹਾਜ਼ਰੀ ਦਾ ਬਹੁਤਾ ਪ੍ਰਭਾਵ ਮੰਨਿਆਂ ਜਾਂਦਾ ਹੈਇਹ ਤਾਂ ਬੱਚੇ ਜੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈਬੱਚਾ ਜੰਮੇ ਤਾਂ ਘਿਉ-ਗੁੜ (ਪੰਜੀਰੀ) ਵੀ ਕੁੜੀ ਦੇ ਪੇਕਿਆਂ ਤੋਂ ਹੀ ਆਉਂਦਾ ਹੈਵਿਆਹ ਵੇਲੇ ਨਾਨਕੇਸ਼ੱਕ ਵੀ ਕੁੜੀ ਦੇ ਮਾਪੇ ਹੀ ਲੈ ਕੇ ਆਉਂਦੇ ਹਨਹਰ ਤਿੱਥ-ਤਿਉਹਾਰ ਤੇ ਇੰਝ ਹੀ ਹੁੰਦਾ ਹੈ, ਇੱਥੋਂ ਤੱਕ ਕਿ ਕਿਸੇ ਔਰਤ ਦੇ ਮਰਨ ਤੇ ਕੱਫਣ ਵੀ ਉਹਦੇ ਮਾਪੇ ਹੀ ਪਾਉਂਦੇ ਹਨਇਸ ਨਾਲ ਸ਼ਾਇਦ ਅਪਣੱਤ ਨੂੰ ਢਕਣ ਦੇ ਅਹਿਸਾਸ ਦਾ ਅਸਲ ਪੇਸ਼ ਕੀਤਾ ਜਾਂਦਾ ਹੈਵਿਆਹ ਆਦਿ ਦੇ ਸਮੇਂ ਤਾਂ ਨਾਨਕਿਆਂ ਦੀ ਗੈਰ-ਹਾਜ਼ਰੀ ਬਰਦਾਸ਼ਤ ਕਰਨ ਤੋਂ ਬਾਹਰ ਹੁੰਦੀ ਹੈਭਾਵੇਂ ਕਿ ਸਮੇਂ ਦੇ ਅੱਗੇ ਤੁਰਨ ਨਾਲ ਇਹ ਸਭ ਕੁੱਝ ਬਦਲ ਰਿਹਾ ਹੈ, ਪਰ ਪੂਰਬੀ ਸਮਾਜਾਂ ਅੰਦਰ ਇਸ ਦੀ ਤੋਰ ਮੱਠੀ ਹੈ

          ਬੱਚਿਆਂ ਦਾ ਸਕੂਲ ਵਿਚ ਜਾਣਾਵੱਖੋ-ਵੱਖ ਕਿਸਮ ਦੀਆਂ ਸਰਗਰਮੀਆਂ ਵਿਚ ਭਾਗ ਲੈਣਾ ਆਦਿਕਿਸੇ ਵੀ ਕਿਸਮ ਦੀ ਜਿੱਤ ਪੱਲੇ ਪੈਣ ਤੇ ਕਿਸੇ ਇਨਾਮ ਮਿਲਣ ਦਾ ਸਬੱਬ ਬਣਦਾ ਹੈਅਜਿਹੇ ਸਮੇਂ ਬੱਚੇ ਦੀ ਵੱਡੀ ਖਾਹਿਸ਼ ਹੁੰਦੀ ਹੈ ਕਿ ਇਸ ਸਮੇਂ ਉਸਦੇ ਮਾਪੇ ਉੱਥੇ ਜ਼ਰੂਰ ਹਾਜ਼ਰ ਹੋਣ ਉਹ ਉਨ੍ਹਾਂ ਦੀ ਹਾਜ਼ਰੀ ਨਾਲ ਆਪਣੇ-ਆਪ ਅਤੇ ਆਪਣੀ ਜਿੱਤ ਨੂੰ ਦੂਣ ਸਵਾਇਆ ਹੋਇਆ ਸਮਝਦਾ ਹੈਪਰ, ਅਜਿਹੇ ਸਮੇਂ ਮਾਪਿਆਂ ਦੀ ਗੈਰ-ਹਾਜ਼ਰੀ ਨਾਲ ਉਹ ਅੱਧਾ-ਪੌਣਾ ਹੋ ਗਿਆ ਮਹਿਸੂਸ ਕਰਦਾ ਹੈਉਂਝ ਵੀ ਅਜਿਹੇ ਸਮੇਂ ਮਾਪਿਆਂ ਦੀ ਹਾਜ਼ਰੀ ਬੱਚੇ ਦੇ ਬੌਧਿਕ ਵਿਕਾਸ ਨੂੰ ੳਤੁਸ਼ਾਹਿਤ ਕਰਨ ਵਿਚ ਬਹੁਤ ਸਹਾਈ ਹੁੰਦੀ ਹੈ, ਅਤੇ ਗੈਰ-ਹਾਜ਼ਰੀ ਬੱਚੇ ਨੂੰ ਨਿਰ-ਉਤਸ਼ਾਹਿਤ ਕਰਨ ਦਾ ਕਾਰਨ ਬਣ ਸਕਦੀ ਹੈਮਾਪਿਆਂ ਵਲੋਂ ਆਪਣੇ ਫਰਜ਼ ਦੀ ਕੀਤੀ ਕੁਤਾਹੀ ਦਾ ਮੁੱਲ ਬੱਚੇ ਨੂੰ ਹੀ ਤਾਰਨਾ ਪੈਂਦਾ ਹੈਕਾਫੀ ਸਾਰੇ ਮਾਪਿਆਂ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਨਾ ਹੋਵੇ ਪਰ ਮਨੋਵਿਗਿਆਨੀ ਇਸ ਨੂੰ ਚਾਨਣ ਭਰਿਆ ਸੱਚ ਆਖਦੇ ਹਨ

          ਜਨਮ ਦਿਨ ਮਨਾਉਣ ਦਾ ਸਬੱਬ ਹੋਵੇ ਜਾਂ ਖੁਸ਼ੀ ਦਾ ਕੋਈ ਹੋਰ ਮੌਕਾ ਲੋਕ ਮਿੱਤਰਾਂ-ਦੋਸਤਾਂ ਦਾ ਬਹੁਤ ਬੇਸਬਰੀ, ਬੇਚੈਨੀ ਨਾਲ ਇੰਤਜ਼ਾਰ ਕਰਦੇ ਹਨਜਦੋਂ ਤੱਕ ਉਹ ਆ ਨਾ ਜਾਣ ਅੱਖਾਂ ਦਰਵਾਜੇ ਵੱਲ ਹੀ ਗੱਡੀਆਂ ਰਹਿੰਦੀਆਂ ਹਨ ਮਿੱਤਰਾਂ-ਦੋਸਤਾਂ, ਪਿਆਰਿਆਂ ਦੀ ਹਾਜ਼ਰੀ ਅਜਿਹੇ ਸਮੇਂ ਹਰ ਪਾਸੇ ਖੁਸ਼ੀਆਂ, ਹਾਸਿਆਂ ਦਾ ਛੱਟਾ ਬਣ ਕੇ ਬਿਖਰਦੀ ਹੈਸਾਰਾ ਮਹੌਲ ਸੁਗੰਧਤ ਹੋਇਆ ਮਹਿਸੂਸ ਹੁੰਦਾ ਹੈਰਿਸ਼ਤਿਆਂ ਵਿਚ ਨਿੱਘ ਵਧਦਾ ਹੈ, ਦੋਸਤੀਆਂ ਗੂੜ੍ਹੀਆਂ ਹੁੰਦੀਆਂ ਹਨਪਰ, ਅਜਿਹੇ ਸਮੇਂ ਕਿਸੇ ਆਪਣੇ ਦੀ ਗੈਰ-ਹਾਜ਼ਰੀ ਉਦਾਸੀ ਦਾ ਮਹੌਲ ਸਿਰਜ ਸਕਦੀ ਹੈ, ਰਿਸ਼ਤਿਆਂ ਵਿਚ ਫਿੱਕ ਪੈਣ/ਪਾਉਣ ਦਾ ਸਬੱਬ ਬਣ ਸਕਦੀ ਹੈ

          ਹਰ ਕਿਸੇ ਦੀ ਖਾਹਿਸ਼ ਚੰਗੇ ਨੂੰ ਪਾ ਲੈਣ ਦੀ ਹੁੰਦੀ ਹੈਇਸ ਤਰ੍ਹਾਂ ਬਹੁਤ ਸਾਰੇ ਕਲਾਕਾਰ, ਸਾਹਿਤਕਾਰ ਵੀ ਦੇਖੇ ਜਾ ਸਕਦੇ ਹਨ ਜੋ ਕਿਸੇ ਵੀ ਪੇਸ਼ਕਾਰੀ ਸਮੇਂ ਆਪਣੀ ਹਾਜ਼ਰੀ ਨੂੰ ਤਦ ਹੀ ਸੰਪੂਰਨ ਸਮਝਦੇ ਹਨ ਜਦੋਂ ਉਨ੍ਹਾਂ ਦੇ ਦਿਲ ਦਾ ਪਿਆਰਾ ਵੀ ਉੱਥੇ ਹੋਵੇਕਿਧਰੇ ਸਨਮਾਨ ਆਦਿ ਹੋਵੇ ਜਾਂ ਕਿਸੇ ਨਵੀਂ ਛਪੀ ਪੁਸਤਕ ਬਾਰੇ ਸਮਾਗਮ (ਜਿਨ੍ਹਾਂ ਨੇ ਘੁੰਡ ਕੱਢਕੇ ਸਾਹਿਤ ਰਚਿਆ ਹੁੰਦਾ ਹੈ ਉਨ੍ਹਾਂ ਦੀ ਪੁਸਤਕ ਦੀ ਘੁੰਡ ਚੁਕਾਈ’) ਤਾਂ ਉਸ ਪੁਸਤਕ ਦਾ ਰਚੇਤਾ ਚਾਹੇਗਾ ਕਿ ਉਸਦੀ ਪਤਨੀ, ਬੱਚੇ ਜਾਂ ਦਿਲ ਦੇ ਨੇੜਲੇ ਜਾਨੀ ਉੱਥੇ ਹੋਣ ਇਸ ਨਾਲ ਉਸਦਾ ਹੌਸਲਾ ਵਧਦਾ ਹੈਆਪਣਿਆਂ ਦੀ ਅਜਿਹੇ ਸਮੇਂ ਦੀ ਹਾਜ਼ਰੀ ਉਹਨੂੰ ਨਸਿ਼ਆਉਣ ਦਾ ਕੰਮ ਕਰਦੀ ਹੈਇਸ ਨਾਲ ਅਗਲੀਆਂ ਰਚਨਾਵਾਂ ਲਈ ਉਤਸ਼ਾਹ ਮਿਲਦਾ ਹੈ

          ਪੱਛਮੀ ਕਲਾਕਾਰ, ਸਾਹਿਤਕਾਰ ਕਿਧਰੇ ਵੀ ਆਪਣੀ ਖਾਸ ਹਾਜ਼ਰੀ ਵੇਲੇ ਆਪਣੀ ਪਤਨੀ, ਪਤੀ ਜਾਂ ਦੋਸਤ ਨੂੰ ਆਮ ਕਰਕੇ ਨਾਲ ਹੀ ਰੱਖਦੇ ਹਨ, ਇਸ ਕਰਮ ਨਾਲ ਖੁਸ਼ ਹੁੰਦੇ ਹਨਜੇ ਅਜਿਹਾ ਨਾ ਹੋਵੇ ਤਾਂ ਉਨ੍ਹਾਂ ਨੂੰ ਆਪਣੀ ਹਾਜ਼ਰੀ ਵੀ ਗੈਰ-ਹਾਜ਼ਰੀ ਵਰਗੀ ਹੀ ਲਗਦੀ ਹੈਅਸੀਂ ਬਹੁਤੀ ਵਾਰ ਇਸ ਗੱਲੋਂ ਝਿਜਕ ਜਾਂਦੇ ਹਾਂ ਕਿਉਂਕਿ ਸਾਡੇ ਬਹੁਤੇ ਕਲਾਕਾਰਾਂ/ਸਾਹਿਤਕਾਰਾਂ ਆਦਿ ਨੂੰ ਅਜਿਹੇ ਥਾਵਾਂ ਤੇ ਚੰਗੀ ਤਰ੍ਹਾਂ ਸਾਊ ਵਤੀਰੇ ਨਾਲ ਵਿਚਰਨ ਦਾ ਸਲੀਕਾ ਵੀ ਅਜੇ ਤੱਕ ਨਹੀਂ ਆਇਆ। (ਮਿਸਾਲ ਦਾਰੂ ਆਦਿ ਪੀਣ ਦੀ ਵੀ ਦਿੱਤੀ ਜਾ ਸਕਦੀ ਹੈ) ਬਹੁਤੇ ਸੋਚਣ ਲੱਗ ਪੈਂਦੇ ਹਨ, ਉੱਥੇ ਜਾ ਕੇ ਇਹ ਵਿਚਾਰੀ ਕੀ ਕਰੂ? ਇਸ ਫਰਕ ਬਾਰੇ ਗੱਲ ਕਰਦਿਆਂ ਸਾਨੂੰ ਆਪਣੀ ਮੂਰਖਮੱਤ ਨੂੰ ਸੋਧਣ ਦੀ ਲੋੜ ਹੈ

          ਲੋੜ ਖੁਸ਼ਗਵਾਰ ਪਲਾਂ ਨੂੰ ਆਹਮੋ-ਸਾਹਮਣੇ ਹੋ ਕੇ ਫੜਨ ਦੀ ਹੈ ਅਤੇ ਆਪਣੀ ਹਾਜ਼ਰੀ ਨੂੰ ਗੈਰ-ਹਾਜ਼ਰੀ ਬਣਨੋਂ ਬਚਾਉਣ ਦੀ ਵੀਇਹ ਹਾਜ਼ਰੀ ਭਵਿੱਖ ਦੇ ਉਤਸ਼ਾਹ ਦਾ ਸੋਮਾਂ ਬਣ ਸਕਦੀ ਹੈਫੇਰ, ਭਵਿੱਖ ਆਪਣੀ ਮੁੱਠੀ ਵਿੱਚ

(14 ਜੂਨ 2007) ਚਾਤ੍ਰਿਕ ਯੂਨੀਕੋਡ

jLrUr pVHo :

kyhr sLrIPL dIaF ilKqF sbMDI afey kuJ pwqr kI kihMdy hn?---ilKfrI

kyhr sLrIPL horF dy pMjfbI kivqf vfry iKafl cMgy lwgy--BUivMdr kOr igwl

pMjfbI sfihq aMdr DWkf cldf hY. kyhr sLrIP jI dI ieh aflocnf iblkul shI hY---zf: blvMq isMG isWDU,pMjfb

jy Gr ivc ikqfbF hox qF…… ikaF bfqF! kyhr sLrIPL jI dI iek hor imafrI ilKq leI buhq-buhq DnMvfd---srvjIq isMG

 

ਕੇਹਰ ਸ਼ਰੀਫ਼ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖੱਤਾਂ ਪੜ੍ਹਨ ਲਈ ਕਲਿੱਕ ਕਰੋ *******

ilKfrI
Likhari


© likhari: Punjabi Likhari Forum-2001-2007