|
ਦੋ ਸ਼ਬਦ
ਕੇਹਰ
ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 26 ਰਚਨਾਵਾਂ ਪ੍ਰਕਾਸ਼ਿਤ ਹੋ
ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ,
ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ
ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ। ਕੇਹਰ ਸ਼ਰੀਫ ਦੀ ਇੱਕ ਹੋਰ ਨਵੀਂ ਰਚਨ
'ਕੱਚ ਦੇ
ਗਲਾਸ ਵਰਗੀ' ਪਾਠਕਾਂ
ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'----ਲਿਖਾਰੀ
*****
ਮੀਂਹ ਵਰ੍ਹ ਹਟਣ ਤੋ ਮਗਰੋਂ ਜਦੋਂ ਢਲਦੀ ਦੁਪਹਿਰ ਸੂਰਜ ਚਮਕਦਾ ਹੈ ਦੂਰ ਉੱਭਰ ਆਈ
ਸਤਰੰਗੀ ਪੀਂਘ ਅਸਮਾਨ ਦੇ ਹੁਸਨ ਨੂੰ ਚਾਰ ਚੰਨ ਲਾ ਕੇ ਹਰ ਅੱਖ ਨੂੰ ਆਪਣੇ ਵੱਲ
ਖਿੱਚਦੀ ਹੈ। ਇਸ ਰੰਗਾਂ ਦੇ ਜਾਦੂ ਵਿੱਚੋਂ ਹਰ ਕੋਈ ਕੁਦਰਤ ਨੂੰ ਪਿਆਰ ਕਰਨ ਵਾਲਾ
ਜਿੰ਼ਦਗੀ ਦੀ ਰੰਗੀਨੀ ਵਾਸਤੇ ਮੋਹ ਢੂੰਡਣ ਦਾ ਯਤਨ ਕਰਦਾ ਹੈ। ਇਨ੍ਹਾਂ ਪਲਾਂ ਦਾ ਸਹੀ
ਵਰਣਨ ਕਰਨ ਵਾਸਤੇ ਸਹੀ ਸ਼ਬਦ ਤਾਂ ਕੋਈ ਸ਼ਬਦਾਂ ਦਾ ਜਾਦੂਗਰ ਹੀ ਦੱਸ ਸਕਦਾ ਹੈ ।
ਇੱਕ ਗੀਤ ਵੱਜਦਾ ਹੁੰਦਾ ਸੀ ਨਰਿੰਦਰ ਬੀਬਾ ਦਾ ਗਾਇਆ ਹੋਇਆ:
‘ਕਾਹਨੂੰ ਮਾਰਦੈਂ ਚੰਦਰਿਆ ਛਮਕਾਂ ਮੈ ਕੱਚ ਦੇ ਗਲਾਸ ਵਰਗੀ’
ਕੱਚ ਦੇ ਗਲਾਸ ਦੀ ਤੁਲਨਾ ਜਿੱਥੇ ਸੁਹੱਪਣ ਨਾਲ ਕੀਤੀ ਜਾ ਸਕਦੀ ਹੈ, ਉੱਥੇ ਨਾਲ ਹੀ
ਨਿਮਰਤਾ ਅਤੇ ਲਾਜ ਪਾਲਣ ਵਾਲੀ ਪਿਆਰ ਭਰੀ ਤੱਕਣੀ ਵੀ ਇਸ ਨੂੰ ਆਖਿਆ ਜਾ ਸਕਦਾ ਹੈ।
ਸਾਫ ਤੇ ਸੁੱਚਮਤਾ ਵਾਲੀ ਸੋਚ ਤੇ ਰੂਹ ਦੀ ਪਾਕੀਜ਼ਗੀ ਇਸੇ ਕੱਚ ਦੇ ਗਲਾਸ ਦੇ ਅਰਥ
ਪੇਸ਼ ਕਰਦੇ ਹਨ। ਵੈਰ-ਵਿਰੋਧ ਤੋਂ ਦੂਰ, ਮੋਹ ਦੀਆਂ ਭੁੱਖੀਆਂ ਤੇ ਮੋਹ ਭਰੀਆਂ ਇਨਸਾਨੀ
ਜਿੰਦਾਂ ਹੀ ਤਾਂ ਹੋ ਸਕਦੀਆਂ ਹਨ ਇਹੋ ਜਿਹੀਆਂ।
ਸਮਾਜੀ ਸੰਦਰਭ ਵਿੱਚ ਇਸ ਦੇ ਅਰਥਾਂ ਵਿੱਚੋ ਗੁਜ਼ਰਦਿਆਂ ਕੁਝ ਹੋਰ ਗੱਲਾਂ ਪੱਲੇ
ਪੈਂਦੀਆਂ ਹਨ। ਲੋਕ ਹਰ ਚੀਜ਼ ਜਾਂ ਵਰਤਾਰੇ ਦਾ ਬਾਹਰੀ ਰੂਪ ਤਾਂ ਦੇਖਦੇ ਹਨ, ਪਰ
ਅੰਦਰਲੀ ਟੁੱਟ-ਭੱਜ, ਭੁੱਖ, ਲੋਭ ਉਦੋਂ ਨਜ਼ਰ ਆਉਂਦੇ ਹਨ, ਜਦੋਂ ੳਹ ਸਮਾਜ ਦੇ ਮੱਥੇ
ਦਾ ਕਲੰਕ ਬਣ ਜਾਂਦੇ ਹਨ ਜਾਂ ਫੇਰ ਸਮਾਜਕ ਸਾੜ੍ਹਸਤੀ (ਕੋਹੜ) ਵੀ ਆਖਿਆ ਜਾ ਸਕਦਾ
ਹੈ, ਇਸ ਵਰਤਾਰੇ ਨੂੰ।
ਜਦੋਂ ਛਮਕਾਂ ਦੀ ਗੱਲ ਤੁਰਦੀ ਹੈ, ਤਾਂ ਦੇਖਦੇ ਹਾਂ ਕਿ ਮਰਦ ਪ੍ਰਧਾਨ ਸਮਾਜ ਅੰਦਰ ਉਹ
ਕਿਹੜੀ ਵਧੀਕੀ ਹੈ, ਜਿਹੜੀ ਔਰਤਾਂ ਨਾਲ ਨਹੀਂ ਹੁੰਦੀ ? ਛਮਕਾਂ ਹਰ ਥਾਵੇਂ ਵੱਜਦੀਆ
ਹਨ। ਸਮਾਜਕ ਤੇ ਆਰਥਕ ਖੇਤਰ ਅਂੰਦਰ ਤਸੀਹੇ ਹੀ ਨਹੀਂ ਲੁੱਟ ਵੀ ਹੈ, ਲੁੱਟ ਸਮੁੱਚੇ
ਔਰਤਪਨ ਦੀ, ਲਿੰਗ ਅਧਾਰਤ। ਆਪਣੇ ਸਮਾਜ ਅੰਦਰ ਤਾਂ ਇਹ ਜਨਮ ਤੋਂ ਪਹਿਲਾਂ ਹੀ ਸ਼ੁਰੂ
ਕਰ ਦਿੱਤੀ ਜਾਂਦੀ ਹੈ। ਗਰਭ ਟੈਸਟ ਦੇ ਆਸਰੇ ਬੱਚੀ ਦਾ ਜਨਮ ਤੋਂ ਪਹਿਲਾਂ ਹੀ ਕਤਲ ਕਰ
ਦਿੱਤਾ ਜਾਂਦਾ ਹੈ। ਸਾਇੰਸ ਦੀ ਹੋਈ ਤਰੱਕੀ ਦਾ ਵੀ ਜਲੂਸ ਕੱਢਿਆ ਜਾਂਦਾ ਹੈ।
ਔਰਤ ਮਾਂ, ਭੈਣ, ਧੀ, ਮਹਿਬੂਬ ਤੇ ਪਤਨੀ ਹੈ। ਔਰਤ ਜਗਤ ਦੀ ਜਣਨੀ ਹੈ, ਫੇਰ ਇਸ ਜਣਨੀ
ਨੂੰ ਧਿਰਕਾਰ ਕਿਉਂ? ਔਰਤਾਂ ਨਾਲ ਧੱਕਾ ਉਨ੍ਹਾਂ ਦੇ ਪੇਟੋਂ ਜੰਮਿਆਂ ਇਨਸਾਨ ਹੀ ਕਰਦਾ
ਹੈ। ਔਰਤਾਂ ਨਾਲ ਧੱਕਾ ਤੇ ਬਲਾਤਕਾਰ ਕਰਨ ਵਾਲਾ ਮਰਦ, ਉਨ੍ਹਾਂ ਨੂੰ ਕੋਠਾ ਪੇਸ਼ ਕਰਨ
ਵਾਲਾ ਮਰਦ, ਦੱਲਾ ਬਣ ਕੇ ਮਾਂ, ਭੈਣ ਦਾ ਮਾਸ ਵੇਚਣ ਵਾਲਾ ਵੀ ਮਰਦ ਹੈ। ਉਸਦੀ ਹਵਸ
ਸਾਰੇ ਹੱਦਾਂ-ਬੰਨੇ ਟੱਪ ਜਾਂਦੀ ਹੈ, ਬੇ-ਹਯਾਈ ਦੇ। ਮਾਂ ਤਾਂ ਮਮਤਾ ਦੀ ਮੂਰਤ ਹੁੰਦੀ
ਹੈ। ਮਾਂ ਤਾਂ ਧਰਤੀ ਵਰਗਾ ਜੇਰਾ ਰੱਖਦੀ ਹੈ, ਪਰ ਮਰਦ ਪ੍ਰਧਾਨ ਸਮਾਜ ਉਸ ਦੇ ਇਸ
ਜੇਰੇ ਦੀਆਂ ਲੀਰਾਂ ਕਰਨ ਬਾਰੇ ਹੀ ਸੋਚਦਾ ਰਹਿੰਦਾ ਹੈ। ਸਕੀਮਾਂ ਘੜਦਾ ਹੈ। ਚਤਰਾਈ
ਨਾਲ ਜੂਏ ਦੇ ਦਾਅ ’ਤੇ ਲਾਅ ਦਿੰਦਾ ਹੈ, ਉਸ ਧਰਤੀ ਵਰਗੀ ਪਵਿੱਤਰ ਔਰਤ ਨੂੰ। ਇਸ
ਸਮਾਜ ਵਿੱਚ ਰਿਸ਼ਤਿਆਂ ਦੀ ਭੰਨ–ਤੋੜ ਕਰਕੇ ਉਨ੍ਹਾਂ ਦੀਆਂ ਵੰਡੀਆਂ ਪਾਉਣਾ ਮੁਨਾਫੇ
ਬਖਸ਼ ਸਮਝਿਆ ਜਾਂਦਾ ਹੈ। ਮੁਨਾਫੇ ਦੇ ਯੁਗ ਵਿੱਚ ਇਸ ਤੋਂ ਕਿੰਨੇ ਕੁ ਬਚਦੇ ਹਨ?
ਮੁਲਕਾਂ ਦੀਆਂ ਜੰਗਾਂ, ਧਰਮਾਂ ਦੇ ਝਗੜੇ ਤੇ ਸ਼ਰੀਕਿਆਂ ਦੇ ਵੈਰ ਹੋਣ ਤਾਂ ਧੱਕਾ ਕਿਸ
ਦੇ ਨਾਲ ਹੁੰਦਾ ਹੈ? ਆਬਰੂ ਕਿਸ ਦੀ ਰੁਲਦੀ ਹੈ? ਹੌਕੇ ਤੇ ਸਿਸਕੀਆਂ ਆਸਮਾਨ ਨੂੰ ਕਿਸ
ਦੀਆਂ ਛੂੰਹਦੀਆਂ ਹਨ? ਔਰਤ ਦੀਆਂ। 1947 ਦੂਰ ਨਹੀਂ, ਅਜੇ ਤੱਕ ਭੁੱਲਿਆਂ ਵੀ ਨਹੀਂ
ਕਿਸੇ ਨੂੰ, ਗੱਲ ਕੀ ਸੀ ਤੇ ਹੋਇਆ ਕੀ ? ਇਨ੍ਹਾਂ ਦਾ ਸਤ ਭੰਗ ਕੀਤਾ ਗਿਆ। ਆਖਰ
ਕਿਉਂ? ਸੁਣੀਆਂ ਕਿਸੇ ਨੇ ਮਜ਼ਲੂਮਾ ਦੀਆਂ ਚੀਕਾਂ? ਮੰਨੇ ਕਿਸੇ ਨੇ ਮਮਤਾ ਭਰੇ ਜੋੜੇ
ਹੱਥਾਂ ਦੇ ਤਰਲੇ? ਅਜੇ ਕੱਲ੍ਹ ਦੀ ਗੱਲ ਕੁਵੈਤ ਅਤੇ ਇਰਾਕ ਦੀ ਲੜਾਈ, ਉਹ ਤਾਂ ਇੱਕੋ
ਧਰਮ ਵਾਲੇ ਸਨ। ਯੂਗੋਸਲਾਵੀਆਂ ਦੇ ਮੁਸਲਮਾਨਾਂ ਤੇ ਸਰਬਾਂ ਦੇ ਖੂਨ ਦੀ ਸਾਂਝ ਕਿੰਝ
ਖਿਲਰਦੀ ਦੇਖੀ ਸਭ ਨੇ। ਪਰ ਇੱਜਤ-ਆਬਰੂ ਕੀਹਦੀ ਨੀਲਾਮ ਹੋਈ? ਦੁਹੱਥੜੀਂ ਛਾਤੀਆਂ
ਕੀਹਨੇ ਪਿੱਟੀਆਂ? ਉਨ੍ਹਾਂ ਔਰਤਾਂ ਨੇ ਜਿਨ੍ਹਾਂ ਨੂੰ ਵਿਰੋਧੀ ਧਿਰ ਗਿਣਿਆ ਗਿਆ।
ਮਿਸਾਲਾਂ ਹੋਰ ਵੀ ਬਹੁਤ ਹਨ, ਦੁਨੀਆਂ ਦੇ ਹੋਰ ਬਹੁਤ ਸਾਰੇ ਮੁਲਕਾਂ ਵਿਚ ਅਜਿਹਾ
ਕੁੱਝ ਨਿੱਤ ਵਾਪਰਦਾ ਹੈ।
ਸਾਰਾ ਜੱਗ ਸੁਹੱਪਣ ਦੀ ਕਦਰ ਕਰਦਾ ਹੈ। ਫੇਰ ਉਹ ਕੌਣ ਹਨ, ਜੋ ਹਵਸ ਭਰੀਆਂ ਨਜ਼ਰਾਂ
ਲੈ ਕੇ ਘੁੰਮ ਰਹੇ ਹਨ? ਜੋ ਆਪਣੀਆਂ ਕਮੀਨੀਆਂ ਕਰਤੂਤਾਂ ਨਾਲ ਸਾਰੀ ਮਨੁੱਖ ਜਾਤੀ ਨੂੰ
ਸ਼ਰਮਿੰਦਾ ਕਰਦੇ ਹਨ? ਮੋਹ, ਮਮਤਾ ਤੇ ਮੁਹੱਬਤਾਂ ਦਾ ਕਤਲ ਕਰਕੇ ਬਦੀ ਹੱਸਦੀ ਹੈ। ਇਹੋ
ਬਦੀ ਪਿਛਲਾ ਲੰਮਾਂ ਸਮਾਂ ਪੰਜਾਬ ਵਿੱਚ ਹੀ ਹੱਸਦੀ ਰਹੀ। ਆਪਣੇ ਆਪ ਨੂੰ ਸੂਰਮੇ
ਅਖਵਾਂਉਂਦੇ ਕਿਵੇਂ ਧੀਆਂ, ਭੈਣਾ ਦੀ ਆਬਰੂ ਨਾਲ ਆਪਣੀ ‘ਸੂਰਮਗਤੀ’ ਦੇ ਆਸਰੇ ਖੇਡਦੇ
ਰਹੇ? ਕਿਸ ‘ਬਾਬੇ’ ਦਾ ਹੁਕਮ ਬਜਾਇਆ ਉਨ੍ਹਾਂ ਨੇ? ਸਿਆਸੀ ਸਿੰਘਾਸਨਾਂ ਤੇ ਬੈਠੇ
ਹਾਕਮ ਅਤੇ ਉਨ੍ਹਾਂ ਦੇ ਵਰਦੀਆਂ ਵਾਲੇ ਮੋਹਰੇ ਤਾਕਤ ਦੇ ਨਸ਼ੇ ਵਿੱਚ ਆਪਣੇ ਮੋਢਿਆ ਤੇ
ਲੱਗੀਆਂ ਫੀਤੀਆਂ ਦੇ ਆਸਰੇ ਇਨਸਾਨੀ ਲਿਬਾਸ ਲਾਹ ਸੁਟੱਦੇ ਰਹੇ, ਇਨਸਾਨੀਅਤ ਨੂੰ
ਅੱਖੋਂ ਪਰੋਖੇ ਕਰਦੇ ਰਹੇ ਅਤੇ ਆਪਣੇ ਇਨਸਾਨੀ ਤੇ ਕਾਨੂੰਨੀ ਫਰਜਾਂ ਨਾਲ ਪੂਰੇ ਨਾ
ਨਿਭੇ। ਐਹੋ ਜਿਹੇ ਸਮਂੇ ਧਰਤੀ ਤੇ ਕਹਿਰ ਵਾਪਰਦਾ ਹੈ ਤੇ ਧਰਤੀ ਰੋਂਦੀ ਹੈ, ਆਪਣੇ ਹੀ
ਜਾਇਆਂ ਹੱਥੋਂ ਜ਼ਲੀਲ ਹੁੰਦੀ ਹੈ। ਸੱਚ ਦੇ ਪਾਸੇ ਭਾਵਂੇ ਥੋੜੇ ਹੀ ਹੋਣ ੳਹ ਹਮੇਸ਼ਾਂ
ਵੰਗਾਰਦੇ ਹਨ ਬਦੀ ਅਤੇ ਬਦੀ ਦੇ ਪੁੱਤਰਾਂ ਨੂੰ। ਸੱਚ ਮਰਦਾ ਵੀ ਨਹੀ, ਆਖਰ ਜਿੱਤ ਸੱਚ
ਦੀ ਹੀ ਹੁੰਦੀ ਹੈ। ਪਰ, ਸਮਾਜ ਨੂੰ ਇਸ ਦੀ ਬਹੁਤ ਵੱਡੀ ਕੀਮਤ ਤਾਰਨੀ ਪੈਂਦੀ ਹੈ।
ਸਾਹਿਰ ਲੁਧਿਆਣਵੀ ਸਾਡਾ ਬਹੁਤ ਉੱਘਾ ਅਦੀਬ ਹੋਇਆ ਹੈ ਉਹਦਾ ਲਿਖਿਆ ਤੇ ਲਤਾ ਮੰਗੇਸ਼ਕਰ
ਦਾ ਗਾਇਆ ਗੀਤ :
ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਧਿਤਕਾਰ ਦੀਆ…
ਸੁਣ ਕੇ ਸੀਨੇ ਵਿੱਚ ਦਿਲ ਰੱਖਦਾ ਕਿਹੜਾ ਇਨਸਾਨ ਹੈ ਜੋ ਤਿਪ ਤਿਪ ਹੋ ਕੇ ਨਹੀਂ
ਖੁਰਦਾ? ਇਨਸਾਨੀ ਜਾਮਂੇ ਵਾਲੇ ਦਰਿੰਦਿਆਂ ਦੀਆਂ ਕਰਤੂਤਾਂ ਅਤੇ ਉਨ੍ਹਾਂ ਵੱਲਂੋ ਆਪਣੀ
ਹੀ ਜਣਨੀ ਨੂੰ ਮਾਰੀਆਂ ਛਮਕਾਂ ਦਾ ਸੇਕ ਨਾ ਸਹਾਰਦਾ ਹੋਇਆ ਸ਼ਰਮਿੰਦਾ ਨਹੀਂ ਹੁੰਦਾ?
ਇਨ੍ਹਾਂ ਕਾਰਿਆਂ ਤੇ ਸ਼ਰਮਿੰਦਾ ਹੋਣਾ ੳਸ ਦੀ ਇਨਸਾਨੀਅਤ ਹੈ। ਕਿਸੇ ਵਲੋਂ ਵੀ ਇਹੋ
ਜਿਹੀ ਸਥਿਤੀ ਤੇ ਹੰਝੂ ਕੇਰਨੇ ੳਸਦੇ ਦਿਲ ਦਾ ਦਰਦ ਹੈ। ਲੋਕ ਭੁੱਲ ਜਾਂਦੇ ਹਨ
ਮਹਾਂਪੁਰਸ਼ ਕੀ ਕਹਿੰਦੇ ਹਨ , ਗੁਰਬਾਣੀ ਕਿਵੇਂ ਮਹਿਮਾ ਗਾਂੳਦੀ ਹੈ, ਇਸ ਜਣਨੀ ਦੀ?
ਕਈ ਤਾਂ ਐਵੇਂ ਪੰਡਤਾਂ ਦੇ ਸਾਨ ਵਰਗਾ ਮਰਦਊਪੁਣਾ ਹੀ ਦਿਖਾਉਣਾ ਚਾਹੁੰਦੇ ਹਨ। ਕੁੱਝ
ਵੀ ਕਰਨ-ਕਰਾਉਣ ਜੋਗੇ ਉਹ ਹੁੰਦੇ ਹੀ ਨਹੀਂ।
ਲੋੜ ਹੈ ਅੱਜ ਅਜਿਹੇ ਸੂਝ ਤੇ ਦਰਦ ਭਰੇ ਦਿਲਾਂ ਦੀ, ਜੋ ਔਰਤ ਦੇ ਖਿਲਾਫ ਉਠਦੀਆਂ
ਛਮਕਾਂ ਨੂੰ ਤੋੜ ਸੁੱਟਣ। ਵਿਤਕਰੇ ਭਰੇ ਉਸ ਸਮਾਜੀ ਤੇ ਆਰਥਕ ਪ੍ਰਬੰਧ ਨੂੰ ਖਤਮ ਕਰਨ
ਵੱਲ ਵਧਣ, ਜੋ ਇਹਨਾਂ ‘ਛਮਕਾਂ’ ਨੂੰ ਬਲ ਬਖਸ਼ਦਾ ਹੈ। ਕੱਚ ਦੇ ਗਲਸਾ ਵਰਗੀ ਸੁੱਚੀ,
ਸਾਫ ਅਤੇ ਪਾਰਦਰਸ਼ੀ ਸੋਚ ਚਾਹੀਦੀ ਹੈ ਸਮੇਂ ਨੂੰ। ਕੱਚ ਦੇ ਗਲਾਸ ਵਰਗੀ ਦੇ ਅਰਥਾਂ
ਨੂੰ ਸਪਸ਼ਟ ਕਰਨ ਵਾਸਤੇ ਲੋੜ ਇਹਨਾਂ ਸ਼ਬਦਾ ਦੇ ਸਹੀ ਅਰਥ ਸਮਝਣ ਦੀ ਹੈ।
****
(22 ਅਗਸਤ 2007)
ਚਾਤ੍ਰਿਕ ਯੂਨੀਕੋਡ
jLrUr pVHo :
kyhr sLrIPL dIaF ilKqF sbMDI afey kuJ pwqr kI
kihMdy hn?---ilKfrI
kyhr sLrIPL horF dy pMjfbI kivqf vfry
iKafl cMgy lwgy--BUivMdr kOr igwl
pMjfbI sfihq aMdr DWkf cldf hY. kyhr
sLrIP jI dI ieh aflocnf iblkul shI hY---zf: blvMq isMG
isWDU,pMjfb
jy Gr ivc ikqfbF hox qF…… ikaF bfqF!
kyhr sLrIPL jI dI iek hor imafrI ilKq leI buhq-buhq DnMvfd---srvjIq isMG
|