ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

(28) ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ

- kyhr sLrIPL, jrmnI

 

ਦੋ ਸ਼ਬਦ

ਕੇਹਰ ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 27 ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ।
ਕੇਹਰ ਸ਼ਰੀਫ ਦੀ ਇੱਕ ਹੋਰ ਨਵੀਂ ਰਚਨ
'ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ'  ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'----ਲਿਖਾਰੀ

*****

ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
- ਕੇਹਰ ਸ਼ਰੀਫ਼

ਕਿਸੇ ਵੀ ਜ਼ੁਬਾਨ ਦੇ ਬਹੁ-ਪੱਖੀ ਵਿਕਾਸ ਵਾਸਤੇ ਵਿਧੀਵਤ ਵਿਗਿਆਨਕ ਤਰੀਕਿਆਂ ਦੀ ਲੋੜ ਪੈਂਦੀ ਹੈ। ਸਮੇਂ ਦੇ ਅੱਗੇ ਤੁਰਨ ਨਾਲ ਉਨ੍ਹਾਂ ਦੀ ਸੋਧ-ਸੁਧਾਈ ਵੀ ਜ਼ਰੂਰੀ ਹੁੰਦੀ ਰਹਿਣੀ ਚਾਹੀਦੀ ਹੈ। ਅੱਜ ਦਾ ਗਲੋਬਲੀ ਵਰਤਾਰਾ ਇਸ ਲੋੜ/ਮੰਗ ਨੂੰ ਹੋਰ ਵੀ ਡੂੰਘਾਈ ਨਾਲ ਵੇਖਦਾ/ਪਰਖਦਾ ਹੈ। ਇਸ ਕਾਰਜ ਵਾਸਤੇ ਜ਼ੁਬਾਨ/ਭਾਸ਼ਾ ਦੇ ਮਾਹਿਰਾਂ ਨੂੰ ਸਿਰ ਜੋੜ ਕੇ ਬੈਠਣਾ ਪੈਂਦਾ ਹੈ ਅਤੇ ਸਮੇਂ ਦੇ ਹਾਣ ਵਾਲੇ ਕਿਸੇ ਹਾਂਅ ਪੱਖੀ ਸਿੱਟੇ ?ਤੇ ਪਹੁੰਚਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਇਸ ਵਾਸਤੇ ਸਿਰਫ ਭਾਸ਼ਾ ਮਾਹਿਰਾਂ ਨੂੰ ਹੀ ਨਹੀਂ ਸਗੋਂ ਇਤਿਹਾਸ, ਮਿਥਿਹਾਸ, ਸਾਹਿਤ ਅਤੇ ਸਾਰੇ ਸਾਹਿਤਕ ਵਰਤਾਰਿਆਂ ਦੇ ਜਾਣਕਾਰਾਂ, ਸਮਾਜ ਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਦੀ ਲੋੜ ਪੈਂਦੀ ਹੈ, ਜੋ ਕਿਸੇ ਵੀ ਭਾਸ਼ਾ ਦੇ ਅੱਗੇ ਵਧਣ ਵਾਸਤੇ ਵਿਕਾਸ ਦੀਆਂ ਸੰਭਾਵਨਾਵਾਂ ਢੂੰਡ ਸਕਣ। ਉਨ੍ਹਾਂ ਦੀ ਸਹੀ ਨਿਸ਼ਾਨਦਹੀ ਕਰਕੇ ਫੇਰ ਉਨ੍ਹਾਂ ਨੂੰ ਅਮਲ ਵਿਚ ਲਿਆਉਣ ਦੇ ਭਵਿੱਖ ਮੁਖੀ ਢੰਗ ਤਰੀਕੇ ਦੱਸ ਸਕਣ ਵਾਲੀ ਸਰਗਰਮੀ ਵਿਚ ਸ਼ਾਮਲ ਹੋ ਸਕਣ। ਪੇਂਡੂ ਰਹਿਤਲ ਵਾਲੇ ਲੋਕ ਸੱਭਿਆਚਾਰ ਦੇ ਜਾਣਕਾਰ/ਪਾਰਖੂ ਇਨ੍ਹਾਂ ਦੇ ਵੱਡੇ ਸਹਾਇਕ ਹੋ ਸਕਦੇ ਹਨ। ਇਸ ਕਾਰਜ ਵਿਚ ਉਨ੍ਹਾਂ ਦੀ ਭਾਈਵਾਲੀ ਵੀ ਜਰੂਰੀ ਹੋਣੀ ਚਾਹੀਦੀ ਹੈ। ਆਰਥਕਤਾ ਤੇ ਸਾਇੰਸ ਨਾਲ ਸਬੰਧਤ ਵਿਸਿ਼ਆਂ ਦੇ ਮਾਹਿਰਾਂ ਦੀ ਮੱਦਦ ਲਈ ਜਾਣੀ ਵੀ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਤਕਨੀਕੀ ਸ਼ਬਦਾਂ ਨੂੰ ਵੀ ਸਮੇਂ ਅਨੁਸਾਰ ਢਾਲ਼ਿਆ ਜਾ ਸਕੇ।

ਸੋਧ-ਸੁਧਾਈ ਦਾ ਪਹਿਲਾ ਕਦਮ ਉਸ ਭਾਸ਼ਾ ਦੇ ਸ਼ਬਦ-ਜੋੜ ਅਤੇ ਵਿਆਕਰਨ ਵਿਚ ਲੋੜ ਅਤੇ ਸਮੇਂ ਅਨੁਸਾਰ ਤਬਦੀਲੀ ਹੁੰਦੀ ਹੈ। ਪੰਜਾਬੀ ਵੀ ਅਜਿਹੀ ਭਾਸ਼ਾ ਹੈ ਜਿਸ ਨੂੰ ਲਿਖਣ ਵਾਲੇ ਸਾਧਾਰਨ ਮਨੁੱਖ ਹੀ ਨਹੀਂ ਸਗੋਂ ਅਕਾਦਮਿਕ ਖੇਤਰ ਵਿਚਲੇ ਅਧਿਆਪਕ, ਵਿਦਵਾਨ/ਲੇਖਕ ਤੇ ਲੋਕ ਇਕ ਮੁੱਠ ਤੇ ਇਕ ਜੁਟ ਨਹੀਂ। ਮਿਸਾਲ ਵਜੋਂ ਪੰਜਾਬੀ ਦੇ ਸ਼ਬਦ-ਜੋੜ ਦੇਖੇ ਜਾ ਸਕਦੇ ਹਨ। ਕਿਧਰੇ ਵੀ ਨਹੀਂ ਦਿਸਦਾ ਕਿ ?ਜਿਵੇਂ ਬੋਲੋ ਤਿਵੇਂ ਲਿਖੋ? ਦਾ ਫਾਰਮੂਲਾ ਲਾਗੂ ਹੋਵੇ। ਕੀ ਇਸ ਬਾਰੇ ਸਾਰੇ ਸਹਿਮਤ ਵੀ ਹਨ? ਕੀ ਇਹ ਢੰਗ ਕਾਰਗਰ ਵੀ ਹੈ? ਇਸਦੇ ਪ੍ਰਚਾਰਕ ਤਾਂ ਹਨ ਪਰ ਅਮਲ ਬਹੁਤਾ ਨਹੀਂ। ਕਿਉਂ ਨਹੀਂ? ਇਸ ਦਾ ਜਵਾਬ ਤਾਂ ਭਾਸ਼ਾ ਦੇ ਮਾਹਰ ਹੀ ਦੇ ਸਕਦੇ ਹਨ ਅਤੇ ਉਨ੍ਹਾ ਨੂੰ ਦੇਣਾ ਵੀ ਚਾਹੀਦਾ ਹੈ। ਹਰ ਕੋਈ ਆਪਣੀ ਮਰਜ਼ੀ ਨਾਲ ਹੀ ਲਿਖੀ ਜਾ ਰਿਹਾ ਹੈ। ਅਕਾਦਮਿਕ ਖੇਤਰ ਵਿਚ ਇਹ ਵਰਤਾਰਾ ਪੰਜਾਬੀ ਦਾ ਬਹੁਤ ਵੱਡਾ ਨੁਕਸਾਨ ਜਾਂ ਕਹੋ ਸੱਤਿਆਨਾਸ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੀ ਪੰਜਾਬੀ ਦੀ ਬੁਨਿਆਦ ਵਿਚਲਾ ਘੁਣ ਸਾਬਤ ਹੋਵੇਗਾ। ਪੰਜਾਬੀ ਮੀਡੀਏ ਅਤੇ ਪੱਤਰਕਾਰੀ ਵਿਚ ਤਾਂ ਇਸਦਾ ਹਾਲ ਹੋਰ ਵੀ ਮਾੜਾ ਹੈ। ਰੋਜ਼ਾਨਾ ਪੰਜਾਬੀ ਅਖਬਾਰ, ਸਾਹਿਤਕ ਮੈਗਜ਼ੀਨ, ਰਸਾਲੇ ਪੜ੍ਹ ਲਏ ਜਾਣ ਤਾਂ ਇਹ ਵਰਤਾਰਾ ਨਜ਼ਰੀਂ ਪਵੇਗਾ। ਪੰਜਾਬੀ ਦੀਆਂ ਰੋਜ਼ਾਨਾ ਅਖਬਾਰਾਂ ਦੀਆਂ ਸੰਪਾਦਕੀਆਂ ਵਿਚ ਹੀ ਇਕੋ ਸ਼ਬਦ ਨੂੰ ਦੋ ਤਰ੍ਹਾਂ ਲਿਖਿਆ ਦੇਖਿਆ ਜਾ ਸਕਦਾ ਹੈ। ਇਲੈਕਟ੍ਰਾਨਿਕ ਮੀਡੀਏ ?ਤੇ ਵੀ ਲੋਕ ਇਸ ਕੋਝ੍ਹ ਦੇ ਨਿੱਤ ?ਦਰਸ਼ਣ? ਕਰਦੇ ਹਨ। ਵਿਆਕਰਨ ਵਿਚ ਵੀ ਇਹੋ ਜਹੀਆਂ ਸ਼ਰਾਰਤਾਂ ਹੋ ਰਹੀਆਂ ਹਨ।

ਭਲਾਂ ਅਜਿਹਾ ਕਿਉਂ ਹੋ ਰਿਹਾ ਹੈ? ਕਿਉਂਕਿ ਪੰਜਾਬੀ ਸ਼ਬਦ-ਜੋੜਾਂ ਦਾ ਵਿਗਿਆਨਕ ਅਧਾਰ ਵਾਲਾ ਸਰਵ ਪ੍ਰਵਾਨਤ ਮਿਆਰ ਅਜੇ ਤੱਕ ਕਾਇਮ ਨਹੀਂ ਕੀਤਾ ਗਿਆ। ਵਿਕਸਤ ਭਾਸ਼ਾਵਾਂ ਵਾਲੇ ਖਾਸ ਕਰਕੇ ਉਨ੍ਹਾਂ ਦੇ ਵਿਦਵਾਨ ਇਕੱਠੇ ਹੋ ਕੇ ਅਜਿਹੇ ਮਸਲੇ ਨਜਿੱਠਦੇ ਹਨ। ਹਰ ਜ਼ੁਬਾਨ ਦੇ ਲੇਖਕ ਇਸ ਵਿਚ ਬਹੁਤ ਸਹਾਈ ਹੁੰਦੇ ਹਨ। ਦਰਅਸਲ ਪੰਜਾਬੀ ਵਿਚ ਅਜਿਹੇ ਮਸਲਿਆਂ ਪ੍ਰਤੀ ਹਮੇਸ਼ਾ ਹੀ ਸੁਹਿਰਦਤਾ ਦੀ ਘਾਟ ਰਹੀ ਹੈ। ਪੰਜਾਬੀ ਦੇ ਇਸ ਖੇਤਰ ਵਿਚ ਜਿਹੜੇ ਅਜਿਹੇ ਜਤਨ ਹੁੰਦੇ ਵੀ ਹਨ ਉਹ ਵਿੰਗੇ-ਟੇਢੇ ਕਿਸੇ ਦੀ ਹੳਮੈ ਦੇ ਸਿ਼ਕਾਰ ਹੋ ਜਾਂਦੇ ਹਨ। ਕੋਈ ਉੱਚੇ ਅਹੁਦੇ ਵਾਲਾ ਕਿਸੇ ਬਹਾਨੇ ਵਿਦਵਾਨ ਜਾਂ ਵਿਦਵਾਨਾਂ ਕੀਤੇ ਅਜਿਹੇ ਕਿਸੇ ਸਾਂਝੇ , ਮੁੱਲਵਾਨ ਕਾਰਜ ਨੂੰ ਨਕਾਰ ਦਿੰਦਾ ਹੈ। ਰੌਲ਼ਾ ?ਵਿਦਵਤਾ? ਅਤੇ ਵੱਡੇ ਅਹੁਦੇ ਦੇ ਵਿਚਾਲੇ ਫਸ ਕੇ ਰਹਿ ਜਾਂਦਾ ਹੈ। ਵਿਚ-ਵਿਚਾਲੇ ਰੁਲਣ ਜੋਗੀ ਰਹਿ ਜਾਂਦੀ ਹੈ ਪੰਜਾਬੀ। ਹੁਣ ਤੱਕ ਵੀ ਅਜਿਹਾ ਹੀ ਹੋਇਆ ਸੁਣਨ ਵਿਚ ਆਉਂਦਾ ਹੈ।

ਭਾਸ਼ਾ ਵਿਭਾਗ ਪੰਜਾਬ, ਪੰਜਾਬ ਦੀਆਂ ਯੂਨੀਵਰਸਿਟੀਆਂ, ਪੰਜਾਬੀ ਵਿਕਾਸ ਵਿਭਾਗ ਅਤੇ ਪੰਜਾਬੀ ਦੇ ਵਿਕਾਸ/ਭਲੇ ਵਾਸਤੇ ਕੰਮ ਕਰ ਰਹੀਆਂ ਹੋਰ ਸੰਸਥਾਵਾਂ ਅਜੇ ਤੱਕ ਇਸ ਗੰਭੀਰ ਮਸਲੇ ਪ੍ਰਤੀ ਉਦਾਸੀਨਤਾ ਭਰੀ ਪਹੁੰਚ ਦੀਆਂ ਮਰੀਜ਼ ਹੀ ਚਲੀਆਂ ਆ ਰਹੀਆਂ ਹਨ। ਪੰਜਾਬੀ ਵਿਚ ਥੋਕ ਦੇ ਭਾਅ ?ਡਾਕਟਰੀਆਂ? ਕਰਨ ਵਾਲੇ ਇਸ ਪਾਸੇ ਦੀ ਖੋਜ ਵਲ ਮੂੰਹ ਹੀ ਨਹੀਂ ਕਰਦੇ। ਉਹ ਸਿਰਫ ਅੱਕੀਂ?ਪਲਾਹੀਂ ਸੋਟੇ ਮਾਰਦੇ ਹਨ। ਕਿਸੇ ?ਗਾਈਡ?(?) ਦੀ ਮੱਦਦ/ਕਿਰਪਾ ਦੇ ਆਸਰੇ ਬਹੁਤ ਸਾਰੇ ਕਿਸੇ ਨਿਗੂਣੇ ਜਹੇ ?ਵਿਸ਼ੇ? ?ਤੇ ਆਪਣਾ ?ਥੀਸਜ਼? ਪਾਸ ਕਰਵਾਉਣ ਦਾ ?ਗੇੜ? (ਉਹ ਇਹਨੂ ਹੀ ਚੁਰਾਸੀ ਦਾ ਗੇੜ ਸਮਝੀ ਜਾਂਦੇ ਹਨ) ਪੂਰਾ ਕਰਦੇ ਹਨ। ਅਜਿਹੇ ?ਵਿਦਵਾਨ ਡਾਕਟਰਾਂ? ਦਾ ਮਕਸਦ ਨੌਕਰੀ ਦੀ ਸ਼ਰਤ ਪੂਰੀ ਕਰਕੇ ?ਨੌਕਰੀ? ਦੀ ਪ੍ਰਾਪਤੀ ਤੋਂ ਵੱਧ ਹੋਰ ਕੁੱਝ ਵੀ ਨਹੀਂ। ਖੋਜ ਤਾਂ ਬਿਲਕੁੱਲ ਨਹੀਂ। ਮਸਲਾ ਵਾੜ ਵਿਚ ਫਸੇ ਬਿੱਲੇ ਵਰਗਾ ਹੈ। ਇੱਥੇ ਪੰਜਾਬੀ ਅਖਬਾਰ ਦੇ ਇਕ ਵੱਡੇ ਸੰਪਾਦਕ ਦੀ ਇਹ ਗੱਲ ਯਾਦ ਆ ਰਹੀ ਹੈ ਕਿ ਸਾਡੇ ਵੱਡੇ ਵਿਦਵਾਨਾਂ ਅਤੇ ਲੇਖਕਾਂ ਵਿਚੋਂ ਬਹੁਗਿਣਤੀ ਪੰਜਾਬੀ ਵੀ ਗਲਤ ਹੀ ਲਿਖੀ ਜਾ ਰਹੇ ਹਨ। ਸ਼ਬਦ-ਜੋੜਾਂ ਦਾ ਹਾਲ ਹੋਰ ਵੀ ਮਾੜਾ ਹੈ। ਉਨ੍ਹਾਂ ਨੂੰ ਛਾਪਣ ਵਾਲੇ ਇਸ ਕਰਕੇ ਛਾਪੀ ਜਾ ਰਹੇ ਹਨ ਕਿ ਵੱਡਾ ਲੇਖਕ ਜਾਂ ਵੱਡੀ ਕੁਰਸੀ ਵਿਚ ਫਸਿਆ, ਵੱਡੇ ਅਹੁਦੇ ?ਤੇ ਬੈਠਾ ?ਵਿਦਵਾਨ? ਹੈ। ਲਿਖਣ ਵੇਲੇ ਗੱਲ ਅੱਧਕ ਜਾਂ ਸਿਹਾਰੀ/ਬਿਹਾਰੀ ਦੀ ਹੀ ਨਹੀਂ ਸਗੋਂ ਪੈਰ ?ਚ ਪਾਏ ਜਾਣ ਵਾਲੇ ਅੱਧੇ ਅੱਖਰਾਂ ਦੀ ਵੀ ਹੈ। ਇਸ ਪਾਸੇ ਹਿੰਦੀ ਦੀ ਰੀਸੇ ਪੰਜਾਬੀ ਵਿਚ ਵਿਗਾੜ ਪੈਦਾ ਕੀਤੇ ਜਾ ਰਹੇ ਹਨ। ਕਈ ਸ਼ਬਦ ਹਨ ਜੋ ਤਿੰਨ ਤਰ੍ਹਾਂ ਲਿਖੇ ਜਾ ਰਹੇ ਹਨ। ਦੋ ਤਰ੍ਹਾਂ ਲਿਖੇ ਜਾਣ ਵਾਲੇ ਤਾਂ ਬਹੁਤ ਸਾਰੇ ਹਨ। ਵੱਖੋ-ਵੱਖ ਥਾਵਾਂ ਤੋਂ ਇਕੱਠੇ ਕੀਤੇ ਕੁੱਝ ਸ਼ਬਦ ਹੇਠਾਂ ਦਿੱਤੇ ਜਾ ਰਹੇ ਹਨ, ਜੋ ਅਸੀਂ ਹਰ-ਰੋਜ਼ ਹੀ ਕਿਧਰੇ ਨਾ ਕਿਧਰੇ ਪੜ੍ਹਦੇ ਹਾਂ :-

ਉਨ੍ਹਾਂ   ਉਹਨਾਂ   ਓਹਨਾਂ
ਪ੍ਰੀਵਾਰ   ਪਰਵਾਰ ਪਰਿਵਾਰ
ਦੁਪਿਹਰ  ਦੁਪੈਹਰ  ਦੁਪਹਿਰ
ਪ੍ਰਕ੍ਰਿਆ  ਪ੍ਰਕਿਰਿਆ  ਪਰਕਿਰਿਆ
ਦੋਵੇਂ  ਦੋਹਵੇਂ   ਦੋਵ੍ਹੇਂ
ਮਾਸੂਮ   ਮਸੂਮ   ਮਾਸੂੰਮ
ਜੁੰਮੇਵਾਰ   ਜਿ਼ਮੇਵਾਰ   ਜਿੰਮੇਦਾਰ

ਬਹੁਤ ਸਾਰੇ ਸ਼ਬਦਾਂ ਵਿਚ ਔਂਕੜ, ਦੁਲੈਂਕੜ ਦਾ ਨਿਖੇੜ ਨਹੀਂ ਕੀਤਾ ਜਾਂਦਾ ਜਾਂ ਫੇਰ ਬਿਹਾਰੀ, ਸਿਹਾਰੀ ਦੀ ਗੈਰ ਜ਼ਰੂਰੀ ਤੇ ਬੇਲੋੜੀ ਵਰਤੋਂ ਕੀਤੀ ਜਾਂਦੀ ਹੈ। ਹੋੜੇ ਤੇ ਕਨੌੜੇ ਨਾਲ ਵੀ ਇੰਝ ਹੀ ਬੀਤਦੀ ਹੈ। ਇਹ ਆਮ ਕਰਕੇ ਇਲੈਕਟ੍ਰਿਾਨਕ ਮੀਡੀਏ ਵਿਚ ਦੇਖਿਆਂ/ਸੁਣਿਆ ਤੇ ਪੜ੍ਹਿਆ ਜਾ ਸਕਦਾ ਹੈ, ਜਿਵੇਂ:-

ਚੌਧਰੀ ਨੂੰ ਚੋਧਰੀ
ਚੌਲ਼ਾਂ ਨੂੰ ਚੋਲਾਂ
ਚੌਦਾਂ ਨੂੰ ਚੋਦਾਂ
ਦੌੜਾਂ ਨੂੰ ਦੋੜਾਂ ( ਕ੍ਰਿਕਟ ਬਾਰੇ ਦੱਸਦਿਆਂ ਆਮ ਕਰਕੇ)
ਣ ਤੇ ਨ ਦਾ ਵੀ ਇਹ ਹੀ ਹਾਲ ਕੀਤਾ ਜਾਂਦਾ ਹੈ
ਪਾਣੀ ਨੂੰ ਪਾਨੀ ਤਾਂ ਬਹੁਤ ਸਾਰੇ ਬੋਲਦੇ ਸੁਣੇ ਜਾ ਸਕਦੇ ਹਨ ਤੇ ਕਈ ਲਿਖਦੇ ਵੀ ਹਨ।

ਹੋਰ ਸ਼ਬਦ ਇਸ ਤਰ੍ਹਾਂ ਹਨ :-

ਗੁੰਗਾ  ਗੂੰਗਾ
ਭਾਵਕਤਾ  ਭਾਵੁਕਤਾ
ਸਮਾਜਕ  ਸਮਾਜਿਕ
ਆਰਥਕ  ਆਰਥਿਕ
ਨਾਜ਼ਕਤ  ਨਾਜ਼ੁਕਤਾ
ਈਮਾਨਦਾਰੀ  ਇਮਾਨਦਾਰੀ
ਇੰਨੀਆਂ  ਏਨੀਆਂ
ਸਿਰਜਣਾਤਮਕ  ਸਿਰਜਣਾਤਮਿਕ
ਖੋਲ੍ਹਣਾਂ  ਖੋਹਲਣਾਂ
ਸ਼ਨਾਖ਼ਤ  ਸਿ਼ਨਾਖ਼ਤ
ਇਖ਼ਲਾਕ  ਅਖਲਾਕ
ਨਤਾਣਾ  ਨਿਤਾਣਾ
ਕਠਨ  ਕਠਿਨ
ਸੁਹਣੀ  ਸੋਹਣੀ
ਬ੍ਰਿਹਾ  ਬਿਰਹਾ
ਨਸੀਅਤ  ਨਸੀਹਤ
ਸੱਭਿਆਚਾਰ  ਸਭਿਆਚਾਰ
ਵਿਹਾਰ  ਵਿਵਹਾਰ
ਸੁਗੰਧਤ ਸੁਗੰਧਿਤ
ਪ੍ਰਵਾਸੀ  ਪਰਵਾਸੀ
ਆਲੋਚਨਾ  ਅਲੋਚਨਾ
ਪ੍ਰਸੰਗਕਤਾ  ਪ੍ਰਸੰਗਿਕਤਾ
ਖਾਹਸ਼  ਖਾਹਿਸ਼
ਮੁਸ਼ਕਲ  ਮੁਸ਼ਕਿਲ
ਪ੍ਰਤੀਕ੍ਰਮ  ਪ੍ਰਤੀਕਰਮ
ਪ੍ਰਭਾਵਤ  ਪ੍ਰਭਾਵਿਤ
ਉਲਾਦ  ਔਲਾਦ
ਪ੍ਰਦੂਸ਼ਤ  ਪ੍ਰਦੂਸਿ਼ਤ
ਜਤਨ  ਯਤਨ
ਖਾਤਰ  ਖਾਤਿਰ
ਜੋਤਸ਼ੀ  ਜੋਤਿਸ਼ੀ
ਜੀਊਣ  ਜਿਉਣ
ਵਪਾਰ  ਵਿਉਪਾਰ
ਚੁਣੌਤੀ  ਚਣੌਤੀ
ਵਾਲ਼  ਵਾਲ
ਡੂੰਘਾਈ  ਡੂੰਘਿਆਈ
ਕਿੰਜ  ਕਿੰਝ
ਅੰਗਰੇਜ਼ੀ  ਅਗ੍ਰੇਜੀ
ਔੜ੍ਹਨਾਂ  ਔਹੜਨਾ
ਪ੍ਰੇਰਤ  ਪ੍ਰੇਰਿਤ
ਅਹਿਸਾਸ  ਇਹਸਾਸ

ਉੱਪਰ ਲਿਖੇ ਸ਼ਬਦ ਸਿਰਫ ਉਦਾਹਰਣ ਵਜੋਂ ਹਨ। ਇਨ੍ਹਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਦੀ ਸਹੀ ਪਹਿਚਾਣ/ਮਿਆਰੀਕਰਨ ਦਾ ਮਸਲਾ ਬਾਕੀ ਹੈ। ਹੁਣ ਫੈਸਲਾ ਇਹ ਕਰਨਾ ਚਾਹੀਦਾ ਹੈ ਕਿ ਠੀਕ ਸ਼ਬਦ-ਜੋੜ ਕਿਹੜੇ ਹਨ ਅਤੇ ਕਿਹੜੇ ਗਲਤ ਹਨ। ਠੀਕ ਗਲਤ ਦਾ ਦਲੀਲ ਵਾਲਾ ਤਰਕ ਪੂਰਨ ਅਧਾਰ ਵੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਜਿਹੜੇ ਠੀਕ ਹੋਣ ਉਨ੍ਹਾਂ ਨੂੰ ਹੀ ਵਰਤੋ ਵਿਚ ਲਿਆਇਆ ਜਾਣਾ ਚਾਹੀਦਾ ਹੈ। ਹਿੰਦੀ-ਸੰਸਕ੍ਰਿਤ ਵਲੋਂ ਪ੍ਰੇਰਤ ਅੱਧੇ ਅੱਖਰਾਂ ਦੀ ਤੇ ਸਿਹਾਰੀ/ਬਿਹਾਰੀ ਅਤੇ ਅਧਕ ਦੀ ਵੱਧ (ਕਈ ਵਾਰ ਬੇਲੋੜੀ) ਵਰਤੋਂ ਕਰਦੇ ਦੇਖੇ ਜਾ ਸਕਦੇ ਹਨ। ਉਰਦੂ ਦੇ ਜਾਣਕਾਰ ਜ ਦੀ ਥਾਂ ਯ ਦੀ ਵੱਧ ਵਰਤੋਂ ਕਰਦੇ ਹਨ। ਙ ਤੇ ਞ ਦੀ ਵਰਤੋਂ ਦੀ ਘੱਟ ਕਰਕੇ ਹੌਲ਼ੀ ਹੌਲ਼ੀ ਇਨ੍ਹਾਂ ਨੂੰ ਵਿਸਾਰਿਆ ਤੇ ਭੁਲਾਇਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਦੋਹਾਂ ਅੱਖਰਾਂ ਦੀ ਧੁਨੀ ਹੋਰ ਕਿਸੇ ਵੀ ਅੱਖਰ ਨਾਲ ਪੈਦਾ ਨਹੀਂ ਕੀਤੀ ਜਾ ਸਕਦੀ। ਜ਼ (ਲੋੜ ਦੇ ਹੁੰਦੇ ਹੋਏ ਵੀ ਜੱਜੇ ਪੈਰ ਬਿੰਦੀ ਲਾਉਣ ਨੂੰ ਕਸ਼ਟ ਹੀ ਸਮਝਿਆ ਜਾਂਦਾ ਹੈ) ਇਸੇ ਤਰ੍ਹਾਂ ਲ ਤੇ ਲ਼ (ਲੱਲੇ ਪੈਰ ਬਿੰਦੀ) ਦਾ ਫਰਕ ਜਾਂ ਨਿਖੇੜ ਨਹੀਂ ਕੀਤਾ ਜਾਂਦਾ। ਲੋੜ ਅਨੁਸਾਰ ਲੱਲੇ ਦੇ ਪੈਰ ਬਿੰਦੀ ਨਾ ਲਾਉਣ ਨਾਲ ਸ਼ਬਦ ਦੀ ਧੁਨੀ ਵਿਗੜਦੀ ਹੈ ( ਯਾਦ ਰਹੇ ਬਹੁਤ ਦੇਰ ਬਾਅਦ ਪੰਜਾਬੀ ਦੇ ਸੁਹਿਰਦ ਪੁੱਤਰ ਤੇ ਵੱਡੀ ਸੂਝ ਦੇ ਮਾਲਕ ਸੋਹਣ ਸਿੰਘ ਜੋਸ਼ ਨੇ ਇਸ ਦੇ ਮਹੱਤਵ ਨੂੰ ਸਮਝਦਿਆਂ ਲੱਲੇ ਦੇ ਪੈਰ ਬਿੰਦੀ ਲਾਈ ਸੀ) ।

ਇਸ ਮਸਲੇ ਨੂੰ ਪੰਜਾਬੀਅਤ ਦੇ ਅੱਜ ਵਾਲੇ ਸੰਦਰਭ ਵਿਚ ਗਲੋਬਲੀ ਵਰਤਾਰਿਆਂ ਨੂੰ ਧਿਆਨ ਵਿਚ ਰੱਖ ਕੇ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ, ਕਿਉਂਕਿ ਮਸਲਾ ਕਾਫੀ ਗੰਭੀਰ ਹੈ। ਪੰਜਾਬੀ ਨੂੰ ਪਿਆਰ ਕਰਨ ਵਾਲੇ ਸੂਝ-ਸਮਝ ਰੱਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਦਾ ਮੂੰਹ-ਮੱਥਾ ਸਮੇਂ ਦੇ ਹਾਣ ਦਾ ਕਰਨ ਵਾਸਤੇ ਮੈਦਾਨੇ ਨਿੱਤਰਨ। ਆਪੋ-ਆਪਣੇ ਸੁਝਾਅ ਪੇਸ਼ ਕਰਨ। ਵਿਦਵਾਨ ਲੋਕ ਅਜਿਹੇ ਸੁਝਾਵਾਂ ਦੇ ਆਸਰੇ ਕੋਈ ਠੋਸ ਅਧਾਰ ਤਿਆਰ ਕਰਨ। ਸ਼ਬਦ-ਜੋੜਾਂ ਦਾ ਮਿਆਰੀਕਰਨ ਕਰਕੇ ਹੀ ਪੰਜਾਬੀ ਇਕਸਾਰ ਲਿਖੀ ਜਾ ਸਕਦੀ ਹੈ। ਆਉ ! ਤੇ ਸੌ ਫੁੱਲ ਖਿੜਨ ਦਿਉ। ਇਸ ਨਾਲ ਪੰਜਾਬੀ ਦੀ ਮਹਿਕ ਵਿਖਰੇਗੀ, ਪੰਜਾਬੀ ਦੀ ਸ਼ਾਨ ਨਿੱਖਰੇਗੀ। ਸਮੇਂ ਦੇ ਹਾਣ ਦਾ ਹੋਣ ਵਾਸਤੇ ਇਹ ਹੀ ਸਹੀ ਰਾਹ ਹੈ।

****

(27 ਸਤੰਬਰ 2007) ਚਾਤ੍ਰਿਕ ਯੂਨੀਕੋਡ

jLrUr pVHo :

kyhr sLrIPL dIaF ilKqF sbMDI afey kuJ pwqr kI kihMdy hn?---ilKfrI

kyhr sLrIPL horF dy pMjfbI kivqf vfry iKafl cMgy lwgy--BUivMdr kOr igwl

pMjfbI sfihq aMdr DWkf cldf hY. kyhr sLrIP jI dI ieh aflocnf iblkul shI hY---zf: blvMq isMG isWDU,pMjfb

jy Gr ivc ikqfbF hox qF?? ikaF bfqF! kyhr sLrIPL jI dI iek hor imafrI ilKq leI buhq-buhq DnMvfd---srvjIq isMG

 

ਕੇਹਰ ਸ਼ਰੀਫ਼ ਦੀਆਂ ?ਲਿਖਾਰੀ? ਵਿੱਚ ਛਪੀਆਂ ਸਾਰੀਆਂ ਲਿਖੱਤਾਂ ਪੜ੍ਹਨ ਲਈ ਕਲਿੱਕ ਕਰੋ *******

ilKfrI
Likhari


? likhari: Punjabi Likhari Forum-2001-2007