-ਲੇਖ-

ਸ਼ਹੀਦ ਭਗਤ ਸਿੰਘ-ਇਕ ਇਨਕਲਾਬ

ਸ: ਸੁਰਜੀਤ ਸਿੰਘ ਜੀਤ

 

ਕਿਤਨੇ ਚਿਰ ਤੋਂ ਸੋਚ ਰਿਹਾ ਸਾਂ ਕਿ ਸ਼ਹੀਦ ਭਗਤ ਸਿੰਘ ਵਾਪਤ ਕੁਝ ਲਿਖਾਂ, ਧਾਰਮਿਕ ਮੌਖਟੇ ਵਾਲਾ ਹੋਣ ਕਾਰਨ, ਇਕ ਸਮਾਜਵਾਦੀ ਇਨਕਲਾਬੀ ਜਿਸ ਨੇ ਆਪਣੇ ਆਪ ਨੂੰ ਨਾਸਤਿਕ ਕਹਿਣ ਉਪਰ ਬਹੁਤ ਝੋਰ ਦਿੱਤਾ ਹੋਇਆ ਸੀ, ਉਸ ਕ੍ਰਾਂਤੀਕਾਰੀ ਯੋਧੇ ਵਾਰੇ ਲਿਖਣਾ ਆਪਣੇ ਆਪ ਨੂੰ ਵੀ ਨਾਸਤਿਕ ਬਣਾਉਣ ਵੱਲ ਕਦਮ ਪੁੱਟਣ ਦੇ ਬਰਾਬਰ ਸੀ। ਪਿਛਲੇ ਵਰ੍ਹੇ ਮੁੰਬਈ ਜਾਣ ਦਾ ਸਮਾਂ ਮਿਲਿਆ ਉਥੇ ਸ: ਇਕਬਾਲ ਸਿੰਘ ਢਿੱਲੋਂ ਪਾਸ ਠਹਿਰਨ ਦਾ ਸੁਭਾਗ ਪ੍ਰਾਪਤ ਹੋਇਆ, ਉਹਨਾਂ ਦੀ ਸ਼ਹੀਦ ਭਗਤ ਸਿੰਘ ਪ੍ਰਤੀ ਸ਼ਰਧਾ ਦੇਖ ਕੇ ਮੈਂਨੂੰ ਥੋੜੀ ਔਖ ਮਹਿਸੂਸ ਹੋ ਰਹੀ ਸੀ। ਉਹਨਾਂ ਸ੍ਰੀ ਮਾਨ ਗੁਰਦਾਸ ਮਾਨ ਵਾਪਤ ਵੀ ਬਹੁਤ ਕੁਝ ਦੱਸਿਆ ਅਤੇ ਦੋਵਾਂ ਦੀਆਂ ਸਭਿਆਚਾਰਕ ਤੇ ਅਧਿਆਤਮਕ ਜੀਵਨੀਆਂ ਵਾਰੇ ਕਾਫੀ ਚਾਨਣਾ ਪਾਇਆ। ਭਾਵੇਂ ਮੈਂ ਵੀ ਸ਼ਹੀਦ ਭਗਤ ਸਿੰਘ ਦੀ ਕਦਰ ਕਰਦਾ ਹਾਂ ਪ੍ਰੰਤੂ ਸਿਖ-ਧਰਮ- ਸਿੰਘ ਸ਼ਹੀਦਾਂ ਪ੍ਰਤੀ ਮੇਰੀ ਦਕਿਆਨੂਸੀ ਸ਼ਰਧਾ ਬਣੀ ਹੋਈ ਹੈ; ਇਨਾਂ ਦੋਨਾਂ ਸਜਣਾਂ ਦੀ ਬਾਹਰੀ ਦਿੱਖ ਸਿੱਖ ਗੁਰਸਿੱਖਾਂ ਵਾਲੀ ਨਾ ਹੋਣ ਕਰਕੇ ਮੈਂਨੂੰ ਬੜੀ ਘੁੱਟਣ ਜਹੀ ਮਹਿਸੂਸ ਹੁੰਦੀ ਸੀ ਜਦੋਂ ਕਿ ਮੇਰੇ ਮੀਜ਼ਬਾਨ ਦੋਸਤ ਇਕਬਾਲ ਸਿੰਘ ਢਿੱਲੋਂ ਸ਼ਹੀਦ ਭਗਤ ਸਿੰਘ ਦਾ ਕੱਦ-ਬੁੱਤ ਬਹੁਤ ਵੱਡਾ ਦਰਸਾਉਣ ਦੀ ਕੋਸਿ਼ਸ਼ ਕਰ ਰਹੇ ਸਨ। ਮੇਰਾ ਅਧਿਆਪਨ ਸਿੱਖ ਧਰਮ ਅਤੇ ਅਧਿਆਤਮਕ-ਦਾਰਸ਼ਨਿਕ ਇਤਿਹਾਸ ਵਾਰੇ ਬਹੁਤ ਹੈ ਇਸ ਦਾਇਰੇ ਵਿਚ ਅਜਿਹੇ ਸਜਣਾਂ ਦਾ ਜਿ਼ਕਰ ਘੱਟ ਆਉਂਦਾ ਹੈ। ਉਹਨਾਂ ਦਿਨਾਂ ਵਿਚ ਹੀ ਸ਼ਹੀਦ ਭਗਤ ਸਿੰਘ ਦਾ ਸਿੰਘ ਸਜਣਾ ਅਤੇ ਉਹਨਾਂ ਨੂੰ ਸ਼ਹੀਦ ਨਾਂ ਕਰਾਰ ਦੇਣ ਵਾਰੇ ਵੀ ਚਰਚਾ ਚੱਲ ਰਹੀ ਸੀ।

ਆਪਣੇ ਸਫ਼ਰ ਦੌਰਾਨ ਮੈਂ ਅੰਮ੍ਰਿਤਸਰ ਆਇਆ। ਉਥੋਂ ਕੁਝ ਕਿਤਾਬਾਂ ਖ੍ਰੀਦੀਆਂ। ਲੰਡਨ ਆ ਕੇ ਪਹਿਲਾਂ ਸ਼ਹੀਦ ਭਗਤ ਸਿੰਘ ਦਾ ਪਛੋਕੜ ਜਾਨਣ ਦੀ ਕੋਸਿ਼ਸ਼ ਕੀਤੀ। ਸ਼ਹੀਦ ਭਗਤ ਸਿੰਘ ਵਾਰੇ ਹੋਰ ਡੂੰਘਾਈ ਵਿਚ ਅਧਿਆਪਨ ਕੀਤਾ। ਸ਼ਹੀਦ ਭਗਤ ਸਿੰਘ ਵਾਰੇ ਜਾਨਣ ਲਈ ਉਹਨਾਂ ਦਾ ਪ੍ਰੇਰਨਾ ਸ੍ਰੋਤ ਜਾਨਣਾ ਬਹੁਤ ਜ਼ਰੂਰੀ ਸੀ। ਉਹਨਾਂ ਉਪਰ ਉਹਨਾਂ ਦੀ ਮਾਂ ਦਾ ਪ੍ਰਭਾਵ ਬਹੁਤ ਜਿ਼ਆਦਾ ਸੀ। ਜਿਸ ਵੀ ਇਨਸਾਨ ਉਪਰ ਆਪਣੀ ਮਾਤਾ ਦਾ ਪ੍ਰਭਾਵ ਜਿ਼ਆਦਾ ਹੋਵੇ ਉਸ ਨੂੰ ਇਸ਼ਕ ਮਜ਼ਾਜ਼ੀ ਫਾਲਤੂ ਅਤੇ ਨਿਕੰਮੇ ਇਨਸਾਨਾਂ ਦਾ ਕਾਰਾ ਲੱਗਦਾ ਹੈ। ਉਸਨੂੰ ਧਰਤੀ-ਮਾਤਾ(ਜਨਣੀ-ਜਨਮ ਭੂੰਮੀ) ਨਾਲ ਜਿ਼ਆਦਾ ਪਿਆਰ ਹੁੰਦਾ ਹੈ। ਉਹ ਇਸ਼ਕ ਹਕੀਕੀ ਦੇ ਵਿਚ ਭਿੱਝ੍ਹ ਕੁਦਰਤ ਦੇ ਅਤੇ ਹਕੀਕਤ ਦੇ ਪਿਆਰ ਵਿਚ ਆਪਾ ਕੁਰਬਾਨ ਕਰਨ ਤੱਕ ਚਲੇ ਜਾਂਦੇ ਹਨ ਜੋ ਉਹਨਾਂ ਦੀ ਦੇਸ਼ ਭਗਤੀ ਧਰਤੀ ਮਾਤਾ ਨਾਲ ਪਿਆਰ ਦੀ ਜਿੰਦਾ ਜਾਗਦੀ ਮਿਸਾਲ ਹੁੰਦੀ ਹੈ। ਇਸੇ ਪਿਆਰ ਅਤੇ ਹਕੀਕੀ ਲਗਨ ਵਿਚ ਭਿੱਝ ਕੇ ਸ਼ਹੀਦ ਭਗਤ ਸਿੰਘ ਨੇ ਇਕ ਖੱਤ ਵਿਚ ਆਪਣੇ ਪਿਤਾ ਨੂੰ ਵਿਆਹ ਨਾ ਕਰਵਾਉਣ ਪ੍ਰਤੀ ਦਲੀਲ ਦਿੰਦਿਆਂ ਲਿਖਿਆ ਕਿ ਉਸ ਦੀ ਜਿੰਦਗੀ ਤਾਂ ਹੁਣ ਦੇਸ਼ ਦੇ ਲੇਖੇ ਲੱਗ ਗਈ ਹੈ। “ਤੁਹਾਨੂੰ ਉਹ ਸਮਾਂ ਯਾਦ ਹੋਵੇਗਾ ਜਦੋਂ ਜਨੇਊ ਸੰਸਕਾਰ ਨਿਭਾਉਂਦਿਆਂ ਦਾਦਾ ਜੀ ਨੇ ਮੇਰੇ ਬਚਪਨ ਵਿਚ ਮੇਰੇ ਬਾਰੇ ਆਖਿਆ ਸੀ ਕਿ ਇਹ ਦੇਸ਼ ਦੀ ਸੇਵਾ ਨੂੰ ਸਮਰਪਿਤ ਹੋਵੇਗਾ।” ਸੋ ਮੈਂ ਹੁਣ ਉਸ ਸਮੇਂ ਦੇ ਬਚਨ ਉਤੇ ਪੂਰਾ ਉਤਰਨ ਦਾ ਯਤਨ ਕਰ ਰਿਹਾ ਹਾਂ, ਮੈਂਨੂੰ ਉਮੀਦ ਹੈ ਕਿ ਤੁਸੀਂ ਮੈਂਨੂੰ ਇਸ ਲਈ ਮੁਆਫ ਕਰ ਦੇਵੋਗੇ।

ਸ਼ਹੀਦ ਭਗਤ ਸਿੰਘ ਉਪਰ ਦੂਸਰਾ ਪ੍ਰਭਾਵ ਸ: ਅਜੀਤ ਸਿੰਘ (ਸ਼ਹੀਦ ਦੇ ਚਾਚਾ ਜੀ) ਦਾ ਸੀ ਜਿਹਨਾਂ ਨੂੰ ਸਰਕਾਰ ਨੇ ਦੇਸ਼ ਭਗਤੀ ਦੀਆਂ ਗਤਿਵਿਧੀਆਂ ਕਰਕੇ ਮਾਂਡਲੇ (ਬਰਮਾ) ਕੈਦ ਕਰ ਰੱਖਿਆ ਸੀ। ਭਾਵੇਂ ਸ਼ਹੀਦ ਭਗਤ ਸਿੰਘ ਉਹਨਾਂ ਦਾ ਬਹੁਤ ਸਾਥ ਨਹੀਂ ਮਾਣ ਸਕੇ ਫਿਰ ਵੀ ਉਹਨਾਂ ਉਪਰ ਆਪਣੇ ਦੇਸ਼ ਭਗਤ ਚਾਚੇ ਦਾ ਬਹੁਤ ਪ੍ਰਭਾਵ ਸੀ। ਇੱਥੋਂ ਸ਼ਹੀਦ ਅਜੀਤ ਸਿੰਘ ਵਾਪਤ ਜ਼ਬਤ ਹੋਈਆਂ ਸਰਕਾਰੀ ਗੁਪਤ ਫਾਈਲਾਂ ਪੜ੍ਹਨ ਦਾ ਮੌਕਾ ਮਿਲਿਆ ਜਿਹਨਾਂ ਨੂੰ ਪੜ੍ਹ ਕੇ ਗਿਆਨ ਹੋਇਆ ਕਿ ਸ਼ਹੀਦ ਭਗਤ ਸਿੰਘ ਉਪਰ ਇੰਨਾਂ ਗਹਿਰਾ ਪ੍ਰਭਾਵ ਕਿਉਂ ਪਿਆ ਅਤੇ ਸ਼ਹੀਦ ਅਜੀਤ ਸਿੰਘ ਦਾ ਕਿਰਦਾਰ ਕਿੰਨਾ ਉੱਚਾ ਸੀ ਅਤੇ ਦੇਸ਼ ਪ੍ਰੇਮ ਅਤੇ ਦੇਸ਼ ਭਗਤੀ ਕਿੰਨੀ ਕੁੱਟ ਕੇ ਭਰੀ ਹੋਈ ਸੀ। ਸਰਦਾਰ ਜੀ ਦੇ ਨਾਲ ਜੇਲ੍ਹ ਵਿਚ ਲਾਲਾ ਲਾਜਪੱਤ ਰਾਏ ਸਨ ਜਿਹਨਾਂ ਨੇ ਲਿਖਤੀ ਮੁਆਫ਼ੀ ਨਾਮਾ ਲਿਖ ਕੇ ਕੈਦ ਵਿਚੋਂ ਛੁੱਟੀ ਲੈ ਕੇ ਦੇਸ ਆ ਕੇ ਨਿਵਾਸ ਕਰ ਲਿਆ ਪ੍ਰਤੂੰ ਸਰਦਾਰ ਅਜੀਤ ਸਿੰਘ ਨੇ ਕੈਦ ਵਿਚੋਂ ਦੌੜ ਭੇਸ ਬਦਲ ਕੇ ਆਪਣੀਆਂ ਸਰਗਰਮੀਆਂ ਜਾਰੀ ਰਖੀਆਂ। 14/15 ਅਗਸਤ 1947 ਦੀ ਰਾਤ ਨੂੰ ਜਦੋਂ ਆਜ਼ਾਦੀ ਦਾ ਬਿਗਲ ਵੱਜਿਆ ਆਪਣੀ ਪਤਨੀ ਦੇ ਪੈਰੀਂ ਹੱਥ ਲਾ ਕੇ ਆਖਿਆ: “ ਭਾਗਵਾਨੇ ਮੈਂ ਤੇਰਾ ਗੁਨਾਹਗਾਰ ਹਾਂ ਸਾਰੀ ਜਿ਼ੰਦਗੀ ਤੈਂਨੂੰ ਪਤੀ ਦਾ ਪਿਆਰ ਤੇ ਸੁੱਖ ਮੈਂ ਨਹੀਂ ਦੇ ਸਕਿਆ ਪ੍ਰੰਤੂ ਜਿਸ ਕਾਰਨ ਲਈ ਮੈਂ ਸਮਰਪਤ ਸਾਂ, ਧਰਤੀ ਮਾਤਾ ਦਾ ਕਰਜ਼ਾ ਲਾਹਉਣ ਲਈ ਜੂਝਿਆ, ਅੱਜ ਮੈਂ ਉਸ ਭਾਰ ਤੋਂ ਸੁਰਖਰੂ ਹੋ ਗਿਆ ਹਾਂ। ਮੇਰੀ ਭਾਰਤ ਮਾਤਾ ਅੱਜ ਆਜ਼ਾਦ ਹੋ ਗਈ ਹੈ, ਤੂੰ ਮੈਂਨੂੰ ਮੁਆਫ਼ ਕਰੀਂ।” ਇੰਨਾ ਕਹਿ ਕੇ ਸਰਦਾਰ ਜੀ ਨੇ ਪ੍ਰਾਣ ਤਿਆਗ ਦਿੱਤੇ, ਅਜਿਹੇ ਦੇਸ਼ ਭਗਤ ਇਨਸਾਨ ਦਾ ਪ੍ਰਭਾਵ ਸ਼ਹੀਦ ਭਗਤ ਸਿੰਘ ਉਪਰ ਪੈਣਾ ਕੁਦਰਤੀ ਹੀ ਸੀ।

ਸ਼ਹੀਦ ਭਗਤ ਸਿੰਘ ਉਪਰ ਇਕ ਹੋਰ ਪ੍ਰਭਾਵ ਉਸ ਦੇ ਆਪਣੇ ਅਧਿਆਪਨ ਦਾ ਵੀ ਸੀ। ਜਿਹੜਾ ਸਾਹਿਤ ਉਸ ਜੇਲ੍ਹ ਯਾਤਰਾ ਸਮੇਂ ਪੜ੍ਹਿਆ ਉਸ ਵਿਚ ਬਾਕੂਨਿਨ, ਲੈਨਿਨ, ਟਰਾਟਸਕੀ, ਨਿਰਲਾਬਾਂ ਸੁਆਮੀ ਅਤੇ ਹੋਰ ਬੰਗਾਲੀ ਇਨਕਲਾਬੀ ਲਿਖਾਰੀਆਂ ਦੀਆਂ ਲਿੱਖਤਾਂ ਦਾ ਪ੍ਰਭਾਵ ਉਸ ਨੂੰ ਯਥਾਰਥਵਾਦੀ, ਅਰਾਜਕਤਾਵਾਦ, ਨਾਸਤਿਕਤਾ ਅਤੇ ਅਤੰਕਵਾਦ ਵੱਲ ਵੀ ਲੈ ਗਿਆ ਸੀ। ਉਹ ਲਾਲਾ ਲਾਜਪੱਤ ਰਾਏ, ਮਹਾਤਮਾ ਗਾਂਧੀ ਤੇ ਚੈਟਰਜੀ ਆਦਿ ਚਿੰਤਕਾਂ ਦਾ ਪ੍ਰਭਾਵ ਕਬੂਲਣ ਨੂੰ ਤਿਆਰ ਨਹੀਂ ਸੀ। ਲਾਲਾ ਲਾਜਪੱਤ ਰਾਏ ਦੀ ਸ਼ਹੀਦ ਭਗਤ ਸਿੰਘ ਕਦਰ ਕਰਦਾ ਸੀ (ਲਾਲਾ ਲਾਜਪੱਤ ਰਾਏ ਦੇ ਮੁਆਫ਼ੀ ਨਾਮੇ ਵਾਰੇ ਉਸ ਨੂੰ ਪਤਾ ਨਹੀਂ ਸੀ)। ਉਸ ਦੇ ਚਾਚੇ ਦਾ ਸਾਥੀ ਹੋਣ ਕਰਕੇ, ਅੰਗਰੇਜਾਂ ਵਿਰੁੱਧ ਲੰਬੀ ਲੜਾਈ ਕਰਨ ਕਰਕੇ ਉਹ ਲਾਲਾ ਜੀ ਦੀ ਉਦਾਹਰਣ ਦੇਣ ਵਿਚ ਮਾਣ ਮਹਿਸੂਸ ਕਰਦਾ ਸੀ। ਭਾਵੇਂ ਲਾਲਾ ਜੀ ਨੌਜਵਾਨ ਇਨਕਲਾਬੀਆਂ ਦੇ ਸੰਘਰਸ਼ ਵਿਰੁੱਧ ਬਹੁਤ ਪ੍ਰਚਾਰ ਕਰਦੇ ਸਨ, ਨੌਜਵਾਨਾਂ ਦੇ ਅਗਾਂਹਵਧੂ ਵਿਚਾਰਾਂ ਵਿਰੁੱਧ ਕਾਫੀ ਤਕਰਾਰ ਕਰਦੇ ਰਹਿੰਦੇ ਸਨ ਫਿਰ ਵੀ ਸ਼ਹੀਦ ਭਗਤ ਸਿੰਘ ਉਹਨਾਂ ਦੀ ਸ਼ਹੀਦੀ ਵਾਰੇ ਬਦਲਾ ਲੈਣ ਲਈ ਤਤਪਰ ਸੀ। ਉਹਨਾਂ ਨਾਲ ਸ਼ਹੀਦ ਭਗਤ ਸਿੰਘ ਦੇ ਡੂੰਘੇ ਮਤਭੇਦ ਵੀ ਸਨ ਜੋ ਇਸ ਕਰਕੇ ਸਨ ਕਿ ਉਹ ਦੇਸ਼ ਦੀ ਦੋ ਹਿੱਸਿਆਂ ਵਿਚ-ਹਿੰਦੂ ਭਾਰਤ ਤੇ ਮੁਸਲਾਮਨ ਭਾਰਤ ਵਿਚ ਵੰਡ ਕਰਨੀ ਚਾਹੁੰਦੇ ਸਨ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਅੰਗਰੇਜਾਂ ਵਿਰੁੱਧ ਲੜਾਈ ਵਿਚ ਗਾਂਧੀ ਦਾ ਹਮਾਇਤੀ ਸੀ, ਪਰ ਉਹ ਗਾਂਧੀ ਦਾ ਹਰ ਪੱਖ ‘ਤੇ ਹਮਾਇਤੀ ਨਹੀਂ ਸੀ। ਭਗਤ ਸਿੰਘ ਅਨੁਸਾਰ ਮਹਾਤਮਾ ਗਾਂਧੀ ਇਕ ਅਸੰਭਵ ਸੁਪਨ-ਸਾਜ਼ ਸੀ ਅਤੇ ਇਹਨਾਂ ਦੋਨਾਂ ਨੇਤਾਵਾਂ ਦੀ ਧਾਰਮਿਕ ਕੱਟੜਤਾ ਵੀ ਸ਼ਹੀਦ ਭਗਤ ਸਿੰਘ ਨੂੰ ਨਾਸਤਿਕ ਬਨਣ ਅਤੇ ਪੱਛਮੀ ਵਿਚਾਰਧਾਰ ਅਨੁਸਾਰ ਸੋਚਣ ਲਈ ਮਜਬੂਤ ਕਰ ਗਈ ਸੀ। ਉਹ ਇਹਨਾਂ ਦਾ ਕੱਟੜ ਵਿਰੋਧੀ ਤਾਂ ਨਹੀਂ ਬਣ ਸਕਿਆ ਪ੍ਰੰਤੂ ਆਪਣੇ ਆਪ ਨੂੰ ਨਾਸਤਿਕ ਜਰੂਰ ਕਹਿਣ ਲੱਗ ਪਿਆ ਸੀ।

ਸ਼ਹੀਦ ਭਗਤ ਸਿੰਘ ਮੇਰੇ ਵਿਚਾਰ ਅਨੁਸਾਰ ਨਾਸਤਿਕ ਨਹੀਂ ਸੀ। ਉਹ ਤਾਂ ਪ੍ਰਚਲਿਤ ਵਿਸ਼ਵਾਸ਼ ਪਖੰਡ ਦੀ ਵਿਰੋਧਤਾ ਕਰਨ ਵਾਲਾ ਇਨਕਲਾਬੀ ਸੀ। ਉਸ ਨੇ ਇਹ ਵਿਰੋਧਤਾ ਕਿਉਂ ਕੀਤੀ? ਉਹ ਇੱਕ ਜਗ੍ਹਾ ਲਿਖਦਾ ਹੈ: “ਪੁਰਾਣੇ ਵਿਦਵਾਨਾਂ ਦੇ ਤਜਰਬਿਆਂ ਤੇ ਵਿਚਾਰਾਂ ਨੂੰ ਅਗਿਆਨਤਾ ਦੱਸ ਅਸੀਂ ਭਵਿੱਖ ਦੀ ਜਦੋ ਜਹਿਦ ਵਿਚ ਆਧਾਰ ਬਣਾਉਣ ਤੇ ਇਸ ਭੇਤਭਰੀ ਸਮੱਸਿਆ ਦਾ ਹੱਲ ਲੱਭਣ ਦੀ ਕੋਸਿ਼ਸ਼ ਕਰਨ ਦੀ ਥਾਂ ਅਸੀਂ ਆਪਣੀ ਸੁਸਤੀ ਕਾਰਨ, ਕਿਉਂਕਿ ਸੁਸਤ ਤਾਂ ਅਸੀਂ ਸਿੱਧ ਹੋ ਹੀ ਚੁੱਕੇ ਹਾਂ, ਅਸੀਂ ਆਪੋ ਆਪਣੇ ਧਰਮਾਂ ਵਿੱਚ ਅਟਲ ਤੇ ਕੱਟੜਤਾ ਕਾਰਨ ਰੌਲਾ-ਰੱਪਾ ਪਾਉਣ ਲਗ ਜਾਂਦੇ ਹਾਂ ਤੇ ਇਸ ਤਰ੍ਹਾਂ ਅਸੀਂ ਮਨੁੱਖੀ ਪ੍ਰਗਤੀ ਵਿਚ ਆਈ ਖੜੋਤ ਦੇ ਕਸੂਰਵਾਰ ਹਾਂ।”

ਅਸਲ ਵਿਚ ‘ਧਰਮ ਇਕ ਅਧਿਆਤਮਕ ਤੇ ਸਭਿਅਕ ਸਮਾਜ ਦਾ ਵਿਧਾਨ ਹੈ, ਇਹ ਆਤਮਾ ਦੀ ਖੁਰਾਕ ਅਧਿਆਤਮਕ ਗਿਆਨ ਦਾ ਮਾਰਗ ਆਦਿ ਸੱਚ ਜੁਗਾਦਿ ਸੱਚ ਦਾ ਵਿਧਾਨ ਹੈ। ਇਹ ਅਕਾਲ ਪੁਰਖ ਦੀ ਮਨੁੱਖਤਾ ਨਾਲ ਏਕਤਾ ਦਾ ਮਾਰਗ ਮਨੁੱਖਤਾ ਲਈ ਸਾਫ-ਸੁਥਰਾ ਮਹੌਲ ਅਤੇ ਉੱਚਾ-ਸੁੱਚਾ ਸਮਾਜ ਸਿਰਜਣ ਦਾ ਇਕ ਰਸਤਾ ਹੈ। ਨਿਰਮਲ ਕਰਮਾਂ ਨਾਲ ਜਿਸ ਇਕ ਦੇ ਹੁਕਮ ਵਿਚ ਸੰਸਾਰ ਦੀ ਉਤਪਤੀ ਹੋਈ ਹੈ ਉਸੇ ਵਿਚ ਸਮਾਉਣ ਦਾ ਮਾਰਗ ਹੈ। ਉਸ ਇਕ ਨੇ ‘ਹੁਕਮ’ ਦੇ ਵਿਚ ਕੁਦਰਤ ਸਾਜੀ ਇਸ ਵਿਚ ਵਿਧਾਨ ਵੀ ਸਥਾਪਿਤ ਕੀਤਾ, ਪ੍ਰੰਤੂ ਉਸ ਵਿਧਾਨ ਦੀ ਪਾਲਣਾ ਲਈ ਮਨੁੱਖ ਨੇ ਆਪੋ ਆਪਣੇ ਮਾਰਗ (ਧਰਮ) ਬਣਾ ਲਏ।’ ਜਿਹਨਾਂ ਮਾਰਗਾਂ ਦੀ ਆਪਸੀ ਲੜਾਈ ਨੂੰ ਦੇਖ ਕੇ ਭਗਤ ਸਿੰਘ ਜਿਹੇ ਆਪਣੇ ਆਪ ਨੂੰ ਨਾਸਤਿਕ ਮੰਨਣ ਨੂੰ ਤਿਆਰ ਹੋ ਜਾਂਦੇ ਹਨ।

ਸ਼ਹੀਦ ਭਗਤ ਸਿੰਘ ਦਾ ਧਰਮ ਪੱਛਮੀ, ਯਥਾਰਥਵਾਦ, ਪਦਾਰਥਵਾਦ ਅਤੇ ਸਾਮਵਾਦ ਦੀ ਸੋਚ ਵਾਲਾ ਧਰਮ ਸੀ। ਉਸਦਾ ਧਰਮ ਬਾਹਰਮੁਖੀ ਅਤੇ ਸਿਰਫ ਕੁਦਰਤ ਵਿਚ ਵਿਸ਼ਵਾਸ਼ ਵਾਲਾ ਧਰਮ ਸੀ। ਅਸੀਂ ਪੂਰਬੀ ਵਿਚਾਰਧਾਰਾ ਵਾਲੇ ਅੰਤਰਮੁਖੀ ‘ਅਹੰਮ ਬ੍ਰਹਮ’ ਅਤੇ ‘ਮਨ ਤੂ ਜੋਤਿ ਸਰੂਪ ਹੈ ਆਪਨਾ ਮੂਲਿ ਪਹਿਚਾਣ’ ਦੇ ਧਾਰਨੀ ਹਾਂ। ਉਹ ਇਕ ਥਾਂ ਲਿਖਦਾ ਹੈ: ‘ਪੁਰਬੀ ਫਲਸਫੇ ਨੂੰ ਪੜ੍ਹਨ ਦੀ ਮੇਰੀ ਬਹੁਤ ਇੱਛਾ ਸੀ ਪਰ ਮੈਂਨੂੰ ਇਸ ਨੂੰ ਪੜ੍ਹਨ ਲਈ ਕੋਈ ਮੌਕਾ ਨਾ ਮਿਲਿਆ, ਪਰ ਜਿੱਥੋਂ ਤਕ ਨਾਕਾਰਾਤਮਕ ਪੱਖ ਦਾ ਸਬੰਧ ਹੈ ਤੇ ਮੈਂਨੂੰ ਕਾਫੀ ਯਕੀਨ ਹੈ ਕਿ ਮੈਂ ਪੁਰਾਤਨ ਵਿਸ਼ਵਾਸ਼ਾਂ ਦੀ ਪਕਿਆਈ ਉਤੇ ਕਿੰਤੂ ਪ੍ਰੰਤੂ ਕਰ ਸਕਦਾ ਹਾਂ। ਮੈਂਨੂੰ ਪੂਰਾ ਯਕੀਨ ਹੈ ਕਿ ਕੁਦਰਤ ਨੂੰ ਚਲਾਉਣ ਵਾਲੀ ਕੋਈ ਪਰਮ ਸੱਤਾ ਨਹੀਂ ਹੈ। ਅਸੀਂ ਕੁਦਰਤ ਵਿਚ ਯਕੀਨ ਕਰਦੇ ਹਾਂ ਤੇ ਸਮੁੱਚੀ ਅਗਾਂਹਵਧੂ ਲਹਿਰ ਮਨੁੱਖ ਦੇ ਭਲੇ ਲਈ ਕੁਦਰਤ ਉਪਰ ਕਾਬੂ ਪਾਉਣ ਦੇ ਆਹਰ ਵਿਚ ਹੈ। ਇਹਦੇ ਪਿੱਛੇ ਕੋਈ ਸੁਚੇਤ ਚਾਲਕ ਸ਼ਕਤੀ ਨਹੀਂ ਹੈ, ਇਹੋ ਸਾਡਾ ਫਲਸਫਾ ਹੈ।’ਸ਼ਹੀਦ ਭਗਤ ਸਿੰਘ ਗੱਡੀ (ਕੁਦਰਤ) ਨੂੰ ਬਿਨਾਂ (ਡਰਾਈਵਰ) ਚਾਲਕ ਤੋਂ ਚਲਦੀ ਮੰਨਦਾ ਹੋਇਆ ਸ਼ਕਤੀ’ ਦਾ ਵਿਰੋਧ ਕਰਦਾ ‘ਮਨੁੱਖੀ ਹੈ। ਪ੍ਰੰਤੂ ਉਹ ਆਪ ਮੰਨਦਾ ਹੈ ਕਿ ਮੇਰੇ ਵਿਚ ਸਵੈ-ਵਿਸ਼ਵਾਸ਼ ਹੈ, ਹੰਕਾਰ ਨਹੀਂ। ਸਵੈ-ਵਿਸ਼ਵਾਸ਼ ਨੂੰ ਸ਼ਕਤੀਸ਼ਾਲੀ ਆਤਮ-ਵਿਸ਼ਵਾਸ਼ ਵੀ ਕਿਹਾ ਜਾਂਦਾ ਹੈ ਪੋੱੲਰ ੱਟਿਹ ਪੋਸਟਿਵਿੲ (ੰਟਰੋਨਗ ੱਲਿਲ ਟਹਨਿਕਨਿਗ) ਫਸੇਚਹਚਿ ੍ਰੲਲਗਿੋਿਨ ਜੋ ਕਿ ਅੱਜ ਦੇ ਪੱਛਮੀ ਸਮਾਜ ਦਾ ਧਰਮ ਪ੍ਰਚਲਤ ਹੈ। ਉਹ ਮੰਨਦਾ ਹੈ ਕਿ ਸਵੈ-ਵਿਸ਼ਵਾਸ਼ ਅਹੰਕਾਰ ਨਹੀਂ ਹੁੰਦਾ। ਇਹ ਆਪਾ ਪੜਚੋਲ ਤੋਂ ਬਾਅਦ ਸਵੈ-ਵਿਸ਼ਵਾਸ਼ ਦੀ ਅਵਸਥਾ ਉਹ ਹੀ ਹੈ ਸਥਿਤੀ ਹੈ। ਇਸੇ ਲਈ ਉਹ ‘ਮਨ ਜੀਤੇ ਜਗ ਜੀਤ’ ਵਾਲੀ ਸੁਆਲ ਕਰਦਾ ਹੈ: ਹੰਕਾਰ ਕਿਹਾ ਜਾ ਸਕਦਾ ‘ਕੀ ਸੱਚੇ ਆਦਰਸ਼ ਲਈ ਸ਼ਾਨਦਾਰ ਮਾਰਗ ‘ਤੇ ਚੱਲਣ ਨੂੰ ਹੈ?ਇਨਕਾਰੀ ਸੀ। ਉਹ ਤਾਂ ’ ਉਸ ਵਿਚ ਹੰਕਾਰ ਨਹੀਂ ਸੀ ਅਤੇ ਨਾ ਹੀ ਉਹ ਕੁਦਰਤ ਦੀ ਸ਼ਕਤੀ ਤੋਂ ਪਖੰਡੀ ਅਵਤਾਰਵਾਦ ਤੇ ਮਨੁੱਖੀ ਸ਼ਕਤੀ ਦੇ ਵਿਰੁੱਧ ਸੀ। ਉਹ (ਫੲਰਸੋਨਅਲਟਿੇ ਛੁਲਟ) ਕੁਦਰਤ ਨੂੰ ਮੰਨਦਾ ਹੈਇਹੋ ਪੱਛਮੀ ਵਿਚਾਰਧਾਰਾ , ‘ਕਰਤਾ-ਕਾਦਰ’ ਨੂੰ ਉਹ ਨਹੀਂ ਮੰਨਦਾ ਦੇ ਪ੍ਰਭਾਵ ਦੀ ਨਿਸ਼ਾਨੀ ਹੈ। ਯਸੂਹ ਮਸੀਹ ਨੇ ਉਸ ਸਮੇਂ ਦੇ ਰਾਜਸੀ ਤੇ ਧਾਰਮਿਕ ਅਖੌਤੀ ਆਗੂਆਂ ਨੂੰ ਚੈਲਿੰਜ ਕੀਤਾ ਪ੍ਰੰਤੂ ਅੱਗੋਂ ਉਸ ਦੇ ਪੈਰੋਕਾਰਾਂ ਨੇ ਉਸ ਨੂੰ ਹੀ ਰੱਬ ਮੰਨ ਕੇ ਪੂਜਣਾ ਸ਼ੁਰੂ ਕਰ ਦਿੱਤਾ। ਉਹ ਤਾਂ ਆਪਣੇ ਆਪ ਨੂੰ ਦਾ ਵਿਸ਼ਵਾਸ਼ ਹੈ ੰੋਨ ੋਾ ਘੋਦ ਕਹਿ ਰਿਹਾ ਹੈ। ਪਰ ਈਸਾਈ ਮੱਤ ਝੲਸੁਸ ਸਿ ਘੋਦ ਮੰਨਦਾ ਹੈ। ਕੁਦਰਤ । ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਪ੍ਰਮਾਤਮਾ ਦੀ ਕ੍ਰਿਤ ਨੂੰ ਨੂੰ ਵੇਖਦਾ ਪੂਜਦਾ ਹੈ ਤੇ ਸਲਾਹੁੰਦਾ ਹੈ ਪਰੰਤੂ ਧਾਰਮਿਕ ਵਿਅਕਤੀ ਵਾਂਗ ਪ੍ਰਮ-ਮਨੁੱਖ, ਕਰਤਾ ਤੇ ਸਤਿਗੁਰੂ ਵਿਚ ਸ਼ਰਧਾ ਨਹੀਂ ਰਖਦਾ। ਧਾਰਮਿਕ ਵਿਅਕਤੀ ਕੁਦਰਤ ਦੀ ਸ਼ਕਤੀ ਵਿਚ ਸ਼ਰਧਾ ਰੱਖਦਾ ਹੈ। ਸ਼ਰਧਾ, ਭਗਤੀ ਅਤੇ ਗਿਆਨ ਦੇ ਮਾਰਗ ਤੇ ਚਲਦਾ ਹੈ। ਭਗਤ ਸਿੰਘ ਸਾਇੰਸੀ ਨਿਯਮ ਤੇ ਤਰਕ ਦੇ ਅਸੂਲਾਂ ਕੀ, ਕਿਵੇਂ ਤੇ ਕਿਉਂ ਉਪਰ ਚਲਦਾ ਹੈ। ਉਹ ਯਥਾਰਥਵਾਦ-ਮਨੁੱਖੀ ਪ੍ਰਬਿਰਤੀਆਂ ੳਮਿ,ੱੋਰਕ, ੳਚਹਇਵੲਮੲਨਟ ਵਿਚ ਯਕੀਨ ਕਰਦਾ ਹੈ। ਅੱਗੇ ਚੱਲ ਕੇ ਉਹ ਲਿਖਦਾ ਹੈ: ‘ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸ ਨੂੰ ਹਰ ਹਾਲਤ ਵਿਚ ਪੁਰਾਣੇ ਵਿਸ਼ਵਾਸ਼ ਦੀ ਹਰ ਗੱਲ ਤੇ ਆਲੋਚਨਾ ਕਰਨੀ ਪਵੇਗੀ, ਅਵਿਸ਼ਵਾਸ਼ ਪ੍ਰਗਟ ਕਰਨਾ ਪਵੇਗਾ ਤੇ ਹਰ ਪਹਿਲੂ ਨੂੰ ਵੰਗਾਰਨਾ ਪਵੇਗਾ ਤੇ ਪ੍ਰਚਲਿਤ ਵਿਸ਼ਵਾਸ਼ ਦੀ ਇਕੱਲੀ ਇਕੱਲੀ ਗੱਲ ਦੀ ਵੀ ਦਲੀਲ ਨਾਲ ਪੜਚੋਲ ਕਰਨੀ ਪਵੇਗੀ। ਜੇ ਕੋਈ ਕਾਫੀ ਦਲੀਲ ਤੇ ਘੋਖ ਪਿੱਛੋਂ ਕਿਸੇ ਸਿਧਾਂਤ ਜਾਂ ਫਲਸਫੇ ‘ਤੇ ਵਿਧਵਾਸ਼ ਕਰੇ ਤਾਂ ਉਸ ਦਾ ਵਿਸ਼ਵਾਸ਼ ਸਲਾਹੁਣ ਯੋਗ ਹੈ। (ਪ੍ਰੰਤੂ ਉਸ ਲਈ ਕਈ ਵਾਰ) ਉਸਦੀ (ਆਪਣੀ) ਦਲੀਲ ਭੁਲੇਖੇ ਵਾਲੀ ਭੁਲਾਉਣ ਤੇ ਗਲਤ ਵੀ ਹੋ ਸਕਦੀ ਹੈ, ਪੰ੍ਰਤੂ ਉਸਦੀ ਦਰੁਸਤੀ ਸੰਭਵ ਹੈ ਕਿਉਂਕਿ ‘ਤਰਕ’ ਉਹਦੇ ਲਈ ਧ੍ਰੂ ਤਾਰਾ ਹੁੰਦੀ ਹੈ।’ ਇੱਥੇ ਸਰਦਾਰ ਜੀ ਨੇ ‘ਤਰਕ’ (ਕੀ, ਕਿਵੇਂ ਤੇ ਕਿਉਂ?) ਨੂੰ ਹੀ ਆਪਣਾ ਧੁਰਾ ਬਣਾਇਆ ਹੈ ਜੋ ਕਿ ਸਾਇੰਸ ਦਾ ਕਾਨੂੰਨ ਹੈ ਪ੍ਰੰਤੂ ਧਾਰਮਿਕ ਵਿਅਕਤੀਆਂ ਲਈ ਸ਼ਰਧਾ, ਭਗਤੀ ਅਤੇ ਗਿਆਨ ਮੁੱਖ ਸਿਧਾਂਤ ਹੁੰਦੇ ਹਨ। ਜੇ ਸਿੱਖ ਧਰਮ, ਗੁਰੂ ਨਾਨਕ ਨਾਮ ਲੇਵਾ-ਗੁਰਮਤਿ ਧਰਮ ਨੂੰ ਗੂੜ੍ਹ-ਗਿਆਨ ਤੇ ਵਿਚਾਰ ਨਾਲ ਪੜ੍ਹਿਆ ਜਾਵੇ ਤਦ ਇਹ ਵੀ ਸਾਰਾ ਸਾਇੰਸ ‘ਤਰਕ’ ਦੇ ਆਧਾਰ ਅਤੇ ਸ਼ਰਧਾ-ਨਾਮ ਤੇ ਗੁਰੂ ਦਾ ‘ਧਰਮ’ ਹੀ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਚਰਨਾਮਿਤ ਦੀ ਰਸਮ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੇ ‘ਤਰਕ’ ਨਾਲ ਵਿਚਾਰ ਕਰਕੇ ‘ਖੰਡੇ ਦੇ ਪਾਹੁਲ’ ਦੀ ਰਸਮ ਤੋਰ ਦਿੱਤੀ। ਗੁਰੂ ਰਾਮ ਸਿੰਘ ਜੀ ਨੇ ਪੁਰਾਤਨ ਬ੍ਰਹਮਣ ਰੀਤੀ ਨਾਲ ਕੀਤੇ ਜਾਂਦੇ ਵਿਆਹਾਂ ਨੂੰ ਅਨੰਦ ਕਾਰਜ ਦੀ ਰਸਮ ਬਣਾ ਆਦਿ ਗੁਰੂ ਗ੍ਰੰਥ ਸਾਹਿਬ ਦੀ ਸਮਾਜਿਕ ਜੀਵਨ ਵਿਚ ਮਹੱਤਤਾ ਸਥਾਪਤ ਕਰ ਦਿੱਤੀ। ਜਿਹੜੀ ਸਾਇੰਸ ਵਿਚ ਬਾਹਰਮੁਖੀ ਕੁਦਰਤ ਦੇ ਗਿਆਨ ਦੀ ਪ੍ਰਤੀ ਹੈ ਸਿੱਖ ਧਰਮ ਵਿਚ ਬਾਹਰ ਮੁਖੀ ਸਾਧਨਾ ਤੋਂ ਭਾਵ ਹੈ ਪਖੰਡ ਨਾਲ ਕੀਤੇ ਹੋਏ ਕਰਮ ਪ੍ਰਮੇਸ਼ਵਰ ਦੀ ਪ੍ਰਾਪਤੀ ਦੇ ਸਾਧਨ ਨਹੀਂ ਹੋ ਸਕਦੇ। ਈਸ਼ਵਰ ਤੋਂ ਲੈ ਕੇ ਪ੍ਰਕਿਰਤੀ ਅਤੇ ਪ੍ਰਕਿਰਤੀ ਦੇ ਕਾਰਜਾਂ ਤੱਕ, ਸਭ ਪਦਾਰਥਾਂ ਨੂੰ ਠੀਕ ਠੀਕ ਜਾਨਣ ਦੀ ਸ਼ਕਤੀ ਦਾ ਨਾਮ ਹੁਕਮ, ਗਿਆਨ-ਧਰਮ ਹੈ ਜੋ ਕਿ ਸਿੱਖ ਧਰਮ ਹੈ। ਇਹ ਗੱਲ ਸਰਦਾਰ ਜੀ ਮੰਨਦੇ ਹਨ ਕਿ ਉਹਨਾਂ ਨੂੰ ਪੂਰਬੀ ਧਰਮਾਂ ਦਾ ਗਿਆਨ ਵਿਚਾਰਨ ਦਾ ਸਮਾਂ ਨਹੀਂ ਮਿਲਿਆ ਉਹ ਦੋ ਧਾਰਮਿਕ ਵਿਅਕਤੀਆਂ ਦੇ ਸੰਪਰਕ ਵਿਚ ਆਏ ਸਨ। ਪਹਿਲੇ ਵਿਅਕਤੀ ਲਾਲਾ ਲਾਜਪਤ ਰਾਏ ਜੋ ਕਿ ਕੱਟੜ ਆਰੀਆ ਸਮਾਜੀ ਸਨ। ਉਹ ਇਕ ਗਲਤ ਧਾਰਨਾ: ਹਿੰਦੂ ਭਾਰਤ ਤੇ ਮੁਸਲਮ ਭਾਰਤ ਕਰਕੇ, ਸ਼ਹੀਦ ਭਗਤ ਸਿੰਘ ਦੀ ਨਫ਼ਰਤ ਦਾ ਕਾਰਨ ਬਣੇ। ਦੂਸ਼ਰੇ ਭਾਈ ਰਣਧੀਰ ਸਿੰਘ ਜਿਨ੍ਹਾਂ ਭਗਤ ਸਿੰਘ ਨੂੰ ਗੁੱਸੇ ਵਿਚ ਆ ਕੇ ਕੁਬਚਨ ਬੋਲੇ ਸਨ: ‘ਪ੍ਰਸਿੱਧੀ ਨੇ ਤੇਰਾ ਦਿਮਾਗ ਹਿਲਾ ਦਿੱਤਾ ਹੈ। ਤੇਰੇ ਵਿਚ ਹੰਕਾਰ ਪੈਦਾ ਹੋ ਗਿਆ ਹੈ ਤੇ ਇਸ ਹੰਕਾਰ ਨੇ ਹੀ ਤੇਰੇ ਤੇ ਰੱਬ ਵਿਚ ਇੱਕ ਪਰਦਾ ਤਾਣ ਦਿੱਤਾ ਹੈ।’ ਅਜਿਹੇ ਧਾਰਮਿਕ ਪ੍ਰਬਿਰਤੀਆਂ ਰੱਖਣ ਵਾਲੇ ਗਲਤ ਧਾਰਨਾਵਾਂ ਦੇ ਪ੍ਰਚਾਰਕਾਂ ਤੇ ਪਖੰਡ, ਸਰਾਪ ਆਦਿ ਦੀ ਸੋਚ ਰੱਖਣ ਵਾਲਿਆਂ ਧਾਰਮਿਕ ਆਗੂਆਂ ਨੂੰ ਜੁਆਬ ਦੇਣ ਖਾਤਰ ਸ਼ਹੀਦ ਭਘਤ ਸਿੰਘ ਨੇ ਲੰਬਾ ਲੇਖ ‘ਮੈਂ ਕਿਉਂ ਨਾਸਤਿਕ ਹਾਂ?’ ਲਿਖਿਆ।

ਸ਼ਹੀਦ ਭਗਤ ਸਿੰਘ ਨੇ ਅਜਿਹੇ ਆਗੂਆਂ ਜਿਨ੍ਹਾਂ ਹਾਲਾਂ ਆਪਣੇ ਕ੍ਰੋਧ ਉਪਰ ਹੀ ਕਾਬੂ ਨਹੀਂ ਪਾਇਆ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ- ਪੰਜ ਚੋਰ ਤੇ ਮਾੜੀਆਂ ਪ੍ਰਬਿਰਤੀਆਂ) ਪ੍ਰੰਤੂ ਸ਼ਹੀਦ ਭਗਤ ਸਿੰਘ ਨੂੰ ਹੰਕਾਰੀ ਦੱਸਿਆ ਜਿਸ ਨੇ ਆਪਣੀਆਂ ਚਾਰ ਮਾੜੀਆਂ ਪ੍ਰਬਿਰਤੀਆਂ (ਚਾਰ ਚੋਰਾਂ) ਨੂੰ ਸਰ ਕਰ ਲਿਆ ਹੋਇਆ ਸੀ, ਫਾਂਸੀ ਦਾ ਰੱਸਾ ਗੱਲ ਪਾ ਕੇ ਭਾਰਤ ਮਾਤਾ ਦੀ ਗੋਦ ਵਿਚ ਸਿਰ ਵੀ ਕੁਰਬਾਨ ਕਰ ਦਿੱਤਾ ਜਿਸ ਵਾਰੇ ਭਾਈ ਸਾਹਿਬ ਨੇ ਕਿਹਾ ਸੀ ਕਿ ‘ਤੇਰਾ ਸਿਰ ਹੰਕਾਰ ਕਰਕੇ ਉੱਚਾ ਹੈ’। ਸ਼ਹੀਦ ਭਗਤ ਸਿੰਘ ਇਕ ਅੰਧ ਵਿਸ਼ਵਾਸ਼ੀ ਨਹੀਂ ਪ੍ਰੰਤੂ ਸੁਘੱੜ ਗਿਆਨਵਾਨ ਧਾਰਮਿਕ ਵਿਅਕਤੀ ਸੀ। ਉਸ ਦਾ ਇਸ਼ਟ ਭਾਰਤ ਮਾਤਾ ਸੀ। ਉਸਦੀ ਜਦੋ ਜਹਿਦ ਉਸਦੀ ਭਗਤੀ ਸੀ। ਕੁਰਬਾਨੀ ਉਸਦਾ ਗਿਆਨ ਤੇ ਨਿਰਵਾਨ ਸੀ। ਸ਼ਹੀਦ ਭਗਤ ਸਿੰਘ ਦਾ ਧਰਮ ਪਖੰਡ, ਦਵੈਤ ਅਤੇ ਕ੍ਰੋਧ, ਹੰਕਾਰ ਆਦਿ ਤੋਂ ਬਹੁਤ ਉਪਰ ਸੀ। ਉਹ ਕ੍ਰੋਧੀ ਤੇ ਦਵੈਤ (ਨਫ਼ਰਤ- ਪਾੜਾ ਪਾਉਣ ਵਾਲੇ) ਭਰੇ ਧਾਰਮਿਕ ਵਿਅਕਤੀਆਂ ਦੇ ਕਿਵੇਂ ਆਖੇ ਲੱਗ ਕੇ ਆਪਣੇ ਆਪ ਨੂੰ ਪਦਾਰਥਵਾਦੀ, ਮਾਇਆ ਭਰਪੂਰ ਧਰਮ ਵਿਚ ਸ਼ਾਮਲ ਕਰ ਸਕਦਾ ਸੀ। ਤਦ ਹੀ ਉਹ ਆਪਣੇ ਆਪ ਨੂੰ ਨਾਸਤਿਕ ਆਖਦਾ ਹੈ। ਅਸਲ ਵਿਚ ਉਹ ‘ਧਰਮ’ ਦਾ ਪੱਕਾ ਪੈਰੋਕਾਰ ਸੀ। ਉਸ ਨੇ ਭਾਈ ਸਾਹਿਬ ਨੂੰ ਬੜੀ ਨਿਮਰਤਾ ਨਾਲ ਜੁਆਬ ਦਿੱਤਾ: ‘ਮੈਂ ਡੀਂਗ ਨਹੀਂ ਮਾਰਦਾ ਕਿ ਮੈਂ ਇਹਨਾਂ ਮਨੁੱਖੀ ਲੱਛਣਾਂ ਤੋਂ ਉੱਪਰ ਹਾਂ। ਮੈਂ ੲੱਕ ਆਮ ਆਦਮੀ ਤੋਂ ਵੱਧ ਕੁਝ ਵੀ ਨਹੀਂ। ਕੋਈ ਵੀ ਮਨੁੱਖ ਤੋਂ ਵੱਡਾ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਮੇਰੇ ਵਿਚ ਵੀ ਬਹੁਤ ਕਮਜ਼ੋਰੀਆਂ ਹਨ ਪ੍ਰੰਤੂ ਹੰਕਾਰ ਮੇਰੇ ਸੁਭਾਅ ਦਾ ਅੰਗ ਨਹੀਂ ਹੈ।’ ਇਹ ਸ਼ਹੀਦ ਭਗਤ ਸਿੰਘ ਦੀ ਨਿਮਰਤਾ, ਨਿਰਮਾਣਤਾ ਦਾ ਸਬੂਤ ਹੈ ਕਿ ਇੱਕ ਧਾਰਮਿਕ ਵਿਅਕਤੀ ਦੀ ਬ੍ਰਹਮ ਅਵਸਥਾ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਅੰਤ ਵਿਚ ਮੈਂ ਕਹਿਣਾ ਚਾਹਾਂਗਾ ਕਿ ਉਹ ਸਾਰੀ ਜਿੰਦਗੀ ਇੱਕ ਸੱਚੇ-ਸੁੱਚੇ ਦੇਸ਼-ਭਗਤ ਤਰ੍ਹਾਂ ਜੂਝਿਆ ਅਤੇ ਦੇਸ਼ ਧਰਮ ਦੀ ਖਾਤਰ ਕੁਰਬਾਨ ਹੋ ਕੇ ‘ਅਮਰ ਸ਼ਹੀਦ’ ਦੇ ਰੁੱਤਬੇ ਤੇ ਪਹੁੰਚ ਅਮਰ ਹੋ ਗਿਆ। ਉਹ ਇੱਕ ਸੱਚਾ, ਨਿਡਰ ਦੇਸ਼ ਭਗਤ, ਧਰਤੀ ਮਾਤਾ ਦਾ ਪੁਜਾਰੀ ਉੱਚ ਆਦਰਸ਼ਾਂ ਤੇ ਵਿਸ਼ਵਾਸ਼ਾਂ ਦਾ ਧਾਰਨੀ ਇੱਕ ਪੂਰਨ ਗੁਰਸਿੱਖ (ਅੰਮ੍ਰਿਤ ਤੋਂ ਰਹਿਤ ਰਹਿੰਦਾ ਹੋਇਆ ਵੀ) ਧਾਰਮਿਕ ਵਿਅਕਤੀ ਸੀ ਜਿਹੜਾ ਆਪਣੇ ‘ਸੱਚੇ ਧਰਮ’ ਦੀ ਖਾਤਰ ਜੀਵਿਆ ਅਤੇ ‘ਧਰਮ’ ਦੀ ਖਾਤਰ ਕੁਰਬਾਨ ਹੋ ਗਿਆ ਅਤੇ ਇਨਕਲਾਬ (ਤਬਦੀਲੀ) ਦਾ ਨਾਹਰਾ ਦੇ ਗਿਆ।
ਇਨਕਲਾਬ ਜਿੰਦਾ ਬਾਦ।

 

 

 

e-mail:
ਲਿਖਾਰੀ
Likhari


Copyright © Likhari: Panjabi Likhari Forum-2001-2007 All rights reserved.