ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 21 May, 2008

ਲੇਖ/ਵਿਚਾਰ/ਜਾਣਕਾਰੀ

ਬੋਧ


ਗੁਰਪ੍ਰਤਾਪ ਸਿੰਘ  (ਪਿੰਡ: ਕਾਲਾ ਅਫਗਾਨਾ, ਗੁਰਦਾਸਪੁਰ)

ਬੋਧ ਕੀ ਹੈ ? ਕੀ ਇਹ ਪ੍ਰਮਾਤਮਾ ਦੀ ਦੇਣ ਹੈ ? ਜਾਂ ਇਹ ਪਦਾਇਸ਼ੀ ਹੈ ? ਜਾ ਫਿਰ ਸਿਰਫ ਅਕਲ ਮੰਦੀ ਜਾਂ ਸਿਆਣਪ? ਕੀ ਬੋਧ ਇੱਕ ਕਲਾ ਹੈ, ਜੋ ਸਿੱਖਣ ਸਿਖਾਉਣ ਨਾਲ ਆਉਂਦੀ ਹੈ ? ਕੀ ਇਹ ਮਾਂ-ਬਾਪ ਦੀ ਸਮਝਾਈ ਇਕ ਰਵਾਇਤ ਹੈ ? (ਤੁਹਾਡਾ ਕੀ ਖਿਆਲ ਹੈ?---ਲਿਖਾਰੀ)

ਜੇ ਸੁੰਦਰ ਪੁਸ਼ਾਕਾਂ ਪਾਉਣ ਨਾਲ ਕੋਈ ਸੁੰਦਰ ਹੋ ਸਕਦਾ ਹੈ ਤਾਂ ਸਮਝਦਾਰ ਹੋਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਸਾਰੀਆਂ ਗੋਰੀਆਂ ਔਰਤਾਂ ਸਮਝਦਾਰ ਅਤੇ ਕਾਲੀਆਂ ਬੇਵਕੁਫ ਹੁੰਦੀਆਂ ਹਨ? ਕੀ ਸ਼ਹਿਰਾਂ ਵਿੱਚ ਰਹਿੰਦੇਂ ਲੋਕ ਸਿਆਣੇ ਅਤੇ ਪਿੰਡਾਂ ਵਿੱਚ ਰਹਿੰਦੇ ਲੋਕ ਮੁੱਰਖ ਹੁੰਦੇ ਹਨ ? ਪਰ ਗੱਲ ਤਾਂ ਇਹ ਹੈ ਕਿ ਬੋਧ ਦਾ ਸੋਮਾਂ ਕੀ ਹੈ ? ਇਨਸ਼ਾਨ ਦੀ ਪੜ੍ਹਾਈ, ਲਿਖਾਈ, ਖ਼ਾਨਦਾਨੀ ਜਾ ਉਸਦਾ ਸਮਾਜ ਵਿੱਚ ਵਿਚਰਨਾਂ ?

ਕੀ ਬੋਧ ਸਮਝਦਾਰੀ, ਅਕਲਮੰਦੀ ਜਾ ਫਿਰ ਅਨੁਸਾਸ਼ਨ ਦਾ ਸੁਧਰਿਆ ਰੂਪ ਹੈ, ਜਾਂ ਫਿਰ ਪੜ੍ਹਾਈ, ਲਿਖਾਈ ਤੋਂ ਬਾਅਦ ਨਿਰਧਾਰਤ ਕੀਤੀ ਇੱਕ ਸੀਮਾਂ ? ਕੀ ਚਤੁਰਾਈ, ਹੁਸਿਆਰੀ, ਠੱਗੀ, ਡਾਕੇ ਦਾ ਬੋਧ ਨਾਲ ਕੋਈ ਸਿੱਧਾ ਰਿਸ਼ਤਾ ਹੈ ? ਕਿਉਕਿ ਗਲਤ ਆਦਮੀ ਦੇ ਸਾਥੀ ਵੀ ਹਮੇਸ਼ਾ ਗਲਤ ਸੋਚਣੀ ਦੇ ਹੁੰਦੇ ਹਨ। ਇਹੀ ਕਾਰਨ ਹੈ ਕਿ ਇਹ ਝੁੰਡਾਂ ਦੀ ਸ਼ਕਲ ਵਿੱਚ ਰਹਿੰਦੇ ਹਨ। ਪਰ ਇਹਨਾਂ ਟੋਲਿਆਂ ਵਿਚੋਂ ਜੋ ਨੇਤਾ ਪੈਦਾ ਹੁੰਦੇ ਹਨ। ਉਹਨਾਂ ਕੋਲ ਸਮਾਜ ਨੂੰ ਦੇਣ ਲਈ ਕੁਝ ਨਹੀਂ ਹੁੰਦਾ ਹੈ। ਇਸੇ ਕਾਰਨ ਹੀ ਉਹ ਆਪਣੀ ਮਹਾਨਤਾ ਦਾ ਡੰਕਾ ਆਪ ਹੀ ਬੜੇ ਜ਼ੋਰ ਸ਼ੋਰ ਵਿੱਚ ਵਜਵਾਉਦੇ ਹਨ।

ਇਹ ਜਰੂਰੀ ਨਹੀਂ ਕੁਝ ਨਵਾਂ ਕਰਕੇ ਵਿਖਾਇਆ ਜਾਵੇ। ਜੇ ਉਸ ਦੇ ਫਾਇਦੇ ਘੱਟ ਅਤੇ ਨੁਕਸਾਨ ਜਿਆਦਾ ਹੋਣ। ਘਾਟੇ ਖਾ ਕੁਝ ਨਵਾਂ ਕਰਕੇ ਵਖਾਉਣ ਦੀ ਚਾਹ, ਹੀਣ ਭਾਵਨਾ ਦੀ ਨਿਸ਼ਾਨੀ ਹੈ। ਪੁਰਾਣੀ ਚੀਜ਼ ਨਾਲ ਨੁਕਸਾਨ ਉਠਾ ਕੇ ਬੱਝ੍ਹੇ ਰਹਿਣਾ, ਅੰਦਰੂਨੀ ਕਮਜ਼ੋਰੀ ਦੀ ਨਿਸ਼ਾਨੀ ਹੈ। ਬੋਧ ਉਹ ਜੋ ਨਵੇਂ ਪੁਰਾਣੇ ਦੇ ਤੱਥ ਨੂੰ ਲੱਭ ਕੇ ਕੋਈ ਉਸਾਰੂ ਪਹੁੰਚ ਅਪਨਾਵੇ। ਭਵਿੱਖ ਕਿਸੇ ਦੇਖਿਆ ਨਹੀਂ ਹੈ, ਅਤੀਤ ਮਰਿਆ ਪਿਆ ਹੈ, ਜੋ ਸਾਡੇ ਕੋਲ ਕੁਝ ਹੈ, ਉਹ ਸਿਰਫ ਵਰਤਮਾਨ ਹੀ ਹੈ। ਅਸੀਂ ਹਮੇਸ਼ਾ ਭਵਿੱਖ ਦੇ ਸੁਪਨੇ ਵੇਖਦੇ ਹਾਂ ਅਤੇ ਵਰਤਮਾਨ ਦਾ ਨੁਕਸਾਨ ਕਰਵਾਉਦੇ ਹਾਂ। ਫਿਰ ਬੈਠ ਕੇ ਅਤੀਤ ਨੂੰ ਰੋਂਦੇ ਹਾਂ।

ਅਸੀਂ ਬੱਚਿਆ ਨੂੰ ਸੁਪਨੇ ਦਿੰਦੇ ਹਾਂ, ਭੁੱਖ ਦਿੰਦੇ ਹਾਂ, ਚਤਰਾਈ ਦੇਂਦੇ ਹਾਂ, ਖੁਦਗਰਜੀ ਦੇਂਦੇ ਹਾਂ। ਸਾਡੇ ਬੱਚੇ ਪੈਸੇ ਲਈ ਮਰੂ-ਮਰੂ ਕਰਦੇ ਫਿਰਦੇ ਹਨ। ਇਹ ਭੁੱਖ ਅਸੀ ਉਹਨਾਂ ਵਿੱਚ ਪੈਦਾ ਕਰਦੇ ਹਾਂ, ਪੈਸੇ ਦੀ ਸ਼ੋਹਰਤ ਦੀ, ਠਾਠ ਬਾਠ ਦੀ। ਕਮਜ਼ੋਰ ਸੋਚ ਵਾਲੇ ਬੱਚੇ ਜਕੜੇ ਜਾਦੇ ਹਨ, ਇਹਨਾਂ ਜ਼ੰਜੀਰਾਂ ਵਿੱਚ ਸਾਰੀ ਉਮਰ ਲਈ। ਬਹੁਤ ਘੱਟ ਯੋਧੇ ਇਹਨਾਂ ਹਾਲਤਾਂ ਦਾ ਟਾਕਰਾ ਕਰਕੇ ਇਸ ਸਮੱਸਿਆ ਵਿੱਚੋ ਬਾਹਰ ਨਿਕਲਦੇ ਹਨ। ਨਹੀਂ ਦੇਂਦੇ ਤਾਂ ਅਸੀ ਆਪਣੇ ਬੱਚਿਆ ਨੂੰ ਦਾਰਸ਼ਨਿਕਤਾ, ਨਹੀਂ ਦੇਂਦੇ, ਗੁਰੂ ਦੀ ਸੋਚਣੀ ਨਹੀਂ ਦੇਂਦੇ। ਅਸੀ ਬੱਚਿਆ ਨੂੰ ਰੱਬ ਕੋਲੋਂ ਮੰਗਣਾ ਸਿਖਾਉਦੇਂ ਹਾਂ ਅਤੇ ਦੂਸਰਿਆਂ ਕੋਲੋਂ ਖੋਹਣਾ। ਜੇ ਇਹ ਸਾਨੂੰ ਆਪ ਨਹੀਂ ਆਉਂਦਾ ਤਾਂ ਅਸੀ ਖੇਚਲ ਕਰਕੇ ਗੁਆਢੀਆਂ ਕੋਲੋਂ ਸਿੱਖ ਕੇ ਆਉਂਦੇ ਹਾਂ। ਅਸੀ ਅਸਾਨੀ ਨਾਲ ਕਿਸੇ ਨੂੰ ਜਿੰਦਗੀ ਤੋਂ ਮੌਤ ਤੱਕ ਪਹੁੰਚਾਉਣ ਲਈ ਤਿਆਰ ਹੋ ਜਾਦੇ ਹਾਂ। ਜੇ ਆਪਣੇ ਤੇ ਇਹੀ ਹੋਵੇ ਤਾਂ ਸੋਚ ਕੇ ਕੰਬਣ ਲੱਗ ਪੈਂਦੇ ਹਾਂ। ਮਜਬੂਰ ਕਰਕੇ ਅਸੀ ਸਿਰਫ ਕਿਸੇ ਨੂੰ ਲੜਨ ਲਈ ਨਹੀਂ ਬਲਕਿ ਸਿਰਫ ਸ਼ਹੀਦ ਹੋਣ ਲਈ ਹੀ ਭੇਜ ਸਕਦੇ ਹਾਂ। ਜਿੱਤਣ ਵਾਲਿਆਂ ਕੋਲ ਸਿਰਫ ਮਕਸਦ ਹੁੰਦਾ ਹੈ। ਤਾਂ ਹੀ ਉਹਨਾ ਦੀਆਂ ਮਾਵਾਂ ਤੁਰਨ ਲੱਗਿਆ ਉਹਨਾਂ ਦੇ ਮੱਥੇ ਤੇ ਤਿਲਕ ਲਾਉਦੀਆਂ ਹਨ। ਹਾਰ ਦਾ ਡਰ ਜਿੱਤ ਦੀ ਖੁਸੀ ਤੇ ਹਮੇਸਾ ਹਾਵੀ ਰਹਿੰਦਾ ਹੈ। ਇਹੀ ਕਾਮਯਾਬ ਅਤੇ ਫੇਲ ਵਿਦਿਆਰਥੀ ਵਿੱਚ ਮਹੀਨ ਜਿਹਾ ਫਰਕ ਹੈ।

ਗਿਆਨ ਤਜਰਬੇ ਤੋਂ ਉਪਜਦਾ ਹੈ, ਇਹ ਕਿਸ ਤਜਰਬੇ ਤੋਂ ਹਾਸ਼ਿਲ ਹੋ ਰਿਹਾ ਹੈ, ਫਰਕ ਇਥੋਂ ਪੈਦਾ ਹੁੰਦਾ ਹੈ। ਅਸੀ ਅਮੀਰ ਦੀ ਵੱਡੀ ਤੋਂ ਵੱਡੀ ਗਲਤੀ ਨੂੰ ਸਿਰਫ ਗਲਤੀ ਮੰਨਦੇ ਹਾਂ ਅਤੇ ਗਰੀਬ ਦੀ ਗਲਤੀ ਨੂੰ ਨੁਕਸਾਨ। ਅਸੀ ਆਪਣੇ ਇਲਜਾਮ ਦੂਸਰਿਆਂ ਸਿਰ ਮੜਨਾ ਸਿੱਖ ਗਏ ਹਾਂ। ਸ਼ਾਇਦ ਅਸੀ ਆਪਣੇ ਆਪ ਨੂੰ ਮਹਾਨ ਦਾਰਸ਼ਨਿਕ ਸਮਝਣਾ ਸ਼ੁਰੂ ਕਰ ਦਿੱਤਾ ਹੈ ਅਤੇ ਦੂਸਰਿਆਂ ਨੂੰ ਮੂਰਖ !

ਜੇਕਰ ਤੁਸੀਂ ਇਹ ਸੋਚ ਕੇ ਕੰਮ ਸ਼ੁਰੂ ਕਰੋਗੇ ਕਿ ਤਸੀਂ ਜਲਦੀ ਥੱਕ ਜਾਣਾ ਹੈ ਤਾਂ ਤੁਸੀ ਬਿਲਕੁਲ ਠੀਕ ਹੋ ਕਿਉਕਿ ਤੁਹਾਡੀ ਸੋਚ ਪਹਿਲਾ ਹੀ ਥੱਕੀ ਹੋਈ ਹੈ। ਕੀ ਇਹ ਵਿਚਾਰ ਅਸੀ ਪੀੜ੍ਹੀ ਦਰ ਪੀੜ੍ਹੀ ਅੱਗੇ ਪਹੁੰਚਾਉਣ ਦੀ ਤਾਂ ਨਹੀ ਸੋਚ ਰਹੇ ? ਜਿੰਦਗੀ ਦੀ ਉਸਾਰੂ ਪਹੁੰਚ ਖਤਮ ਹੁੰਦੀ ਜਾ ਰਹੀ ਹੈ।

ਕੰਮ ਤੋਂ ਬਹੁਤ ਜਿਆਦਾ ਡਰਨ ਨਾਲ ਜਾਂ ਜਿਆਦਾ ਮਾਨਸਿਕ ਬੋਝ ਪਾਉਣ ਨਾਲ ਜਾਂ ਫਿਰ ਅਪਣੀ ਸਰੀਰਕ ਵਿਤ ਤੋਂ ਜਿਆਦਾ ਕੰਮ ਕਰਨ ਨਾਲ ਵੀ ਸਾਨੂੰ ਕੋਈ ਬਹੁਤਾ ਲਾਭ ਪ੍ਰਾਪਤ ਨਹੀ ਹੁੰਦਾ। ਲਾਭ ਅਤੇ ਹਾਨੀ ਹਮੇਸਾ ਹਰੇਕ ਇਨਸਾਨ ਦੇ ਮਸਤਕ ਤੇ ਲਿਖੀ ਹੁੰਦੀ ਹੈ। ਟੱਕਰਾਂ ਮਾਰਨ ਨਾਲ ਕਿਸੇ ਦਾ ਕੋਈ ਕਾਰੋਬਾਰ ਨਹੀ ਚੱਲ ਸਕਦਾ। ਅਸੀ ਦੁਕਾਂਨਦਾਰ ਨੂੰ ਪਹਿਲਾਂ ਵੇਖਦੇ ਹਾਂ। ਖਰੀਦਣ ਵਾਲੇ ਸਮਾਨ ਨੂੰ ਬਾਅਦ ਵਿੱਚ। ਕਾਰੋਬਾਰ ਲਈ ਬਹੁਤ ਜਿਆਦਾ ਬੁੱਧੀ ਦਾ ਹੋਣਾ ਅਤੇ ਬਹੁਤ ਘੱਟ ਬੁੱਧੀ ਦਾ ਹੋਣਾ ਦੋਵੇਂ ਹੀ ਨੁਕਸਾਨ ਦਾਇਕ ਹਨ। ਕਾਰੋਬਾਰ ਤਾਂ ਸਿਰਫ ਆਪਣਿਆਂ ਦੀ ਹੱਲਾ ਸ਼ੇਰੀ, ਸਿਰੜ, ਸਿਦਕ, ਦਿਰੜਤਾ ਅਤੇ ਰੱਬ ਦੀ ਮਿਹਰ ਸਦਕਾ ਕਾਮਯਾਬ ਹੁੰਦੇ ਹਨ। ਹਮੇਸ਼ਾ ਮਿਹਨਤ ਕਰੋ ਪਰ ਫਲ ਦੀ ਇੱਛਾ ਨਾ ਰੱਖਿਆਂ ਹੀ ਰੱਬ ਮੇਹਰਬਾਨ ਹੁੰਦਾ ਹੈ।

ਰੱਬ ਦੀ ਦੁਨੀਆ ਵਿੱਚ ਜੋ ਵੀ ਤੰਦਰੁਸਤ ਇਨਸ਼ਾਨ ਜਨਮ ਲੈਂਦਾ ਹੈ, ਉਹਨਾਂ ਸਾਰਿਆਂ ਦੇ ਦਿਮਾਗ ਨੂੰ ਅਸੀਂ ਇੱਕੋ ਜਿਹਾ ਹੀ ਗਿਣਦੇ ਹਾਂ ? ਉਹ ਕਿੰਨ੍ਹਾਂ ਹਾਲਤਾਂ ਵਿੱਚ ਵੱਡੇ ਹੋਏ ਹਨ। ਇਹ ਉਸ ਦੇ ਵਿਅਕਤੀਤਵ ਤੇ ਜਿਆਦਾ ਅਸਰ ਪਾਉਦੇ ਹਨ। ਦਿੱਲੀ ਵਿੱਚ ਪਲਿਆ ਬੱਚਾ ਕਿਸੇ ਪਿੰਡ ਦੇ ਬੱਚੇ ਨਾਲੋਂ ਹਮੇਸਾ ਹੀ ਹੁਸਿਆਰ ਹੁੰਦਾ ਹੈ। ਕਿਉਂਕਿ ਉਸਦੇ ਗਿਆਨ ਪ੍ਰਾਪਤ ਕਰਨ ਦੇ ਸਰੋਤ ਜਿਆਦਾ ਹੁੰਦੇ ਹਨ।

ਵਿਦਿਆ ਦਾ ਮਹੱਤਵ ਬੋਧ ਵਿੱਚ ਸਭ ਤੋਂ ਜਿਆਦਾ ਹੈ। ਇਹਨਾਂ ਤੱਥਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਇਹ ਕਿੰਨੇ ਵਧੀਆ ਵਿਦਿਅਕ ਅਦਾਰੇ ਤੋਂ ਪ੍ਰਾਪਤ ਕੀਤੀ ਗਈ ਹੈ। ਪਰ ਸਮਾਜਿਕ ਅਤੇ ਘਰੇਲੂ ਹਾਲਾਤ ਇਹਨਾ ਤੱਥਾਂ ਤੋਂ ਬਾਹਰ ਨਹੀਂ ਹਨ। ਕਿਉਕਿ ਇਹ ਚੀਜ਼ਾਂ ਆਤਮ ਵਿਸ਼ਵਾਸ ਲਈ ਬਹੁਤ ਜਰੂਰੀ ਹਨ। ਅਸਲ ਵਿੱਚ ਆਤਮ ਵਿਸ਼ਵਾਸ ਸਾਰੀਆਂ ਚੀਜ਼ਾਂ ਵਿੱਚ ਫਰਕ ਜਾਹਰ ਕਰਦਾ ਹੈ। ਇਹੀ ਕਾਰਨ ਹੈ, ਸਾਡੇ ਸਮਾਜ ਵਿੱਚ ਮਾਂ ਨੂੰ ਬਹੁਤ ਵਡਿਆਇਆ ਗਿਆ ਹੈ। ਮਾਂ ਹਮੇਸਾਂ ਆਪਣੀ ਔਲਾਦ ਦਾ ਹੌਂਸਲਾ ਵਧਾਉਂਦੀ ਹੈ। ਆਤਮ ਵਿਸ਼ਵਾਸ ਵਾਲੇ ਇਨਸਾਨ ਨੂੰ ਸੁੰਦਰ ਪੁਸ਼ਾਕਾਂ ਦੀ ਨਹੀਂ ਸਾਫ ਸੁਥਰਿਆਂ ਰਹਿਣ ਦੀ ਲੋੜ ਹੁੰਦੀ ਹੈ। ਇਨਸਾਨ ਜਿਸ ਤਰਾਂ ਦੇ ਇਨਸ਼ਾਨਾਂ ਵਿੱਚ ਰਹਿੰਦਾ ਹੈ। ਉਹਨਾਂ ਦੀ ਤਰ੍ਹਾਂ ਹੀ ਸੋਚਣਾਂ ਸੁਰੂ ਕਰ ਦੇਂਦਾ ਹੈ। ਧਨ ਕਿਉਕਿ ਇਨਸਾਨ ਦੀ ਮੌਜੂਦਾ ਦੋਰ ਵਿੱਚ ਸਭ ਤੋਂ ਵੱਡੀ ਜਰੂਰਤ ਹੈ। ਇਸ ਲਈ ਇਹ ਸਿਰਫ ਕਾਮਯਾਬ ਆਦਮੀ ਲਈ ਹੀ ਆਤਮ ਵਿਸ਼ਵਾਸ ਦਾ ਇੱਕ ਬਹੁਤ ਵੱਡਾ ਸਰੋਤ ਹੈ ਪਰ ਫੇਲ੍ਹ ਆਦਮੀ ਲਈ ਨਿਢਾਲਤਾ ਦਾ ਕਾਰਨ ਵੀ ਹੈ। ਇਸੇ ਲਈ ਹੀ ਗੁਰੂਆਂ ਨੇ ਸਾਨੂੰ ਚੜਦੀ ਕਲਾਂ ਵਿੱਚ ਰਹਿਣਾ ਸਿਖਾਇਆ। ਸੋ ਰੱਬ ਦਾ ਨਾਮ ਲੈ ਕੇ ਸੁਰੂ ਕੀਤੇ ਕਿਸੇ ਵੀ ਕੰਮ ਵਿੱਚ ਇਨਸ਼ਾਨ ਦਾ ਆਤਮ ਵਿਸ਼ਵਾਸ ਬਣਿਆ ਰਹਿੰਦਾ ਹੈ।

ਬੱਚਿਆਂ ਨੂੰ ਕਾਮਯਾਬ ਵਿਅਕਤੀਤਵ ਪ੍ਰਦਾਨ ਕਰਨ ਲਈ ਸਾਨੂੰ ਉਹਨਾ ਨੂੰ ਪੈਸੇ ਦੇ ਪ੍ਰਭਾਵ ਤੋਂ ਬਚਾਅ ਕੇ ਅਤੇ ਫੇਲ੍ਹ ਨੂੰ ਪਾਸ ਬਣਾਉਣ ਦਾ ਮਾਮੂਲੀ ਜਿਹਾ ਕੰਮ ਅਸਾਨੀ ਨਾਲ ਨੇਪਰੇ ਚਾੜਨ ਦੀ ਕਲਾ ਵਿੱਚ ਨਿਪੁੰਨ ਹੋਣਾ ਪਵੇਗਾ।

ਬੋਧ ਨੂੰ ਵੀ ਸਮਾਜ ਨੇ ਇੱਕ ਕਲਾ ਦਾ ਰੂਪ ਦੇ ਦਿੱਤਾ ਹੈ। ਜਿੰਨੀਂ ਕਿਸੇ ਦੀ ਇਸ ਨੂੰ ਪ੍ਰਾਪਤ ਕਰਨ ਦੀ ਭੁੱਖ ਵੱਧਦੀ ਹੈ, ਉਨ੍ਹਾਂ ਹੀ ਉਹ ਵਿਅਕਤੀ ਸਪੂਰਨ ਹੁੰਦਾ ਜਾਂਦਾ ਹੈ। ਸਿੱਖਦੇ ਰਹਿਣ ਲਈ ਆਪਣੇ ਅੰਦਰ ਦੇ ਬੱਚੇ ਨੂੰ ਸਾਨੂੰ ਹਮੇਸ਼ਾ ਜੀਵਤ ਰੱਖਣਾ ਚਾਹੀਦਾ ਹੈ। ਮਿਹਨਤ ਸਦਾ ਰੰਗ ਲਿਆਉਂਦੀ ਹੈ। ਫਰਕ ਸਿਰਫ ਸਿੱਖਣ ਦਾ ਅਤੇ ਸਿੱਖ ਕੇ ਆਪਣੀ ਕਲਾ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦਾ ਹੈ ? ਅੱਜ ਦੀ ਜਿੰਦਗੀ ਜਿਓਂ ਕੇ ਮੌਤ ਦੀ ਨਹੀਂ, ਬਲਕਿ ਮਰ ਕੇ ਸ਼ੁਰੂ ਕਰਨ ਦੀ ਹੈ। ਸਿਪਾਹੀ ਉਹ ਹੀ ਬਚਦਾ ਹੈ ਜੋ ਮਰ ਕੇ ਲੜਾਈ ਲੜਦਾ ਹੈ। ਸਟੇਜ ਅਦਾਕਾਰ ਉਹੀ ਕਾਮਯਾਬ ਹੁੰਦਾ ਹੈ ਜੋ ਸ਼ੀਸੇ ਅੱਗੇ ਖਲੋ ਕੇ ਸਾਲਾਂ ਬੱਧੀ ਆਪਣੇ ਆਪ ਨੂੰ ਮਾਰਦਾ ਹੈ, ਫਿਰ ਉਸ ਨੂੰ ਜਿਉਂਣਾ ਆਉਂਦਾ ਹੈ। ਜਿਉਂਣ ਲਈ ਮੌਤ ਨਹੀਂ, ਮਰਨਾ ਜਰੂਰੀ ਹੈ। ਹਰ ਕੰਮ ਇੱਕ ਲੜਾਈ ਹੈ। ਜਦੋਂ ਮੈਂ ਤੇ ਮੇਰਾ ਖਤਮ ਹੋ ਗਿਆ ਸਮਝੋ ਕੰਮ ਸੁਰੂ ਹੋ ਗਿਆ। ਹੁਣ ਸਾਨੂੰ ਆਦਰਸ਼ਵਾਦੀ ਹੋਣ ਦੇ ਨਾਲ ਨਾਲ ਗਿਆਨਵਾਦੀ ਵੀ ਹੋਣਾਂ ਪਵੇਗਾ। ਜਿੰਦਗੀ ਥਕਾਉਂਦੀ, ਹਰਾਉਦੀ ਜਾ ਸਤਾਉਂਦੀ ਨਹੀਂ ਬਲਕਿ ਸਿਖਾਉਂਦੀ ਹੈ। ਜੇ ਕੋਈ ਸਿੱਖਣ ਨੂੰ ਤਿਆਰ ਹੈ ਤਾਂ? ਜਿੰਨੀ ਵੀ ਤੁਸੀ ਤੱਰਕੀ ਕਰਨੀ ਚਾਹੁੰਚੇ ਹੋ, ਤਾਂ ਉਨ੍ਹੀ ਹੀ ਸੁਰੂਆਤ ਵਿੱਚ ਤੁਹਾਨੂੰ ਜਾਣਾ ਹੀ ਪਵੇਗਾ। ਜੇ ਜੀਰੋ ਤੋਂ ਸੁਰੂ ਕਰੋਗੇ ਤਾਂ ਹੀ ਹੀਰੋ ਬਣੋਂਗੇ। ਇਹੀ ਬੋਧ ਹੈ।

ਗੁਰਪ੍ਰਤਾਪ ਸਿੰਘ
ਪਿੰਡ ਕਾਲਾ ਅਫਗਾਨਾ
ਜਿਲਾ ਗੁਰਦਾਸਪੁਰ।
09888612523

(21 ਜੂਨ 2007) -ਯੂਨੀਕੋਡ-

 ਗੁਰਪ੍ਰਤਾਪ ਸਿੰਘ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ

 

ilKfrI
Likhari


© likhari: Punjabi Likhari Forum-2001-2007

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.