ਲੇਖ/ਆਲਾ-ਦੁਆਲਾ/ਵਿਚਾਰ

ਢਾਈ ਸਦੀਆਂ ਦਾ ਹਾਣੀ ਪਿੰਡ ਲੰਡੇ (ਹਰਿਗੋਬਿੰਦਪੁਰ)_ ਇੱਕ ਇਤਿਹਾਸਕ ਦਸਤਾਵੇਜ

-ਜਰਨੈਲ ਸਿੰਘ ਕਹਾਣੀਕਾਰ-

          ਹਰ ਲੇਖਿਕ ਦਾ ਅਪਣਾ ਵਿਸ਼ੇਸ਼ ਦ੍ਰਿਸ਼ਟੀਕੋਣ ਹੁੰਦਾ ਹੈ, ਜਿਸ ਰਾਹੀਂ ਉਹ ਜੀਵਨ ਨੂੰ ਵੇਖਦਾ-ਘੋਖਦਾ ਹੈਬਰੈਂਮਪਟਨ ਨਿਵਾਸੀ ਸੁਦਾਗਰ ਸਿੰਘ ਬਰਾੜ ਲੰਡੇਸਮਾਜ-ਵਿਗਿਆਨੀ ਦ੍ਰਿਸ਼ਟੀ ਵਾਲਾ ਲੇਖਿਕ ਹੈਜੀਵਨ ਅਤੇ ਜੀਵਨ ਵਰਤਾਰਿਆਂ ਦਾ ਅਧਿਐਨ-ਵਿਸ਼ਲੇਸ਼ਣ ਉਹ ਇਸੇ ਦ੍ਰਿਸ਼ਟੀ ਦੇ ਪ੍ਰਿਜ਼ਮ ਰਾਹੀਂ ਕਰਦਾ ਹੈ

          ਪਿਛਲੇ 15 ਸਾਲਾਂ ਤੋਂ ਉਹ ਕਨੇਡਾ ਚ ਰਹਿ ਰਿਹਾ ਹੈਇਸ ਦੇਸ਼ ਨੂੰ ਉਹ ਮੋਹ ਵੀ ਕਰਦੈ ਅਤੇ ਏਥੋਂ ਦੇ ਜੀਵਨ-ਪਸਾਰਾਂ, ਸਿਸਟਮਾਂ ਤੇ ਮਸਲਿਆਂ ਨੂੰ ਡੂੰਘਾਈ ਤੱਕ ਸਮਝਣ ਲਈ ਯਤਨਸ਼ੀਲ ਵੀ ਹੈਪਰ ਪੰਜਾਬ ਅਤੇ ਉਸ ਦੀ ਜਨਮ-ਭੋਇੰ ਪਿੰਡ ਲੰਡੇ-ਜਿਥੇ ਉਸ ਨੇ ਅਪਣੀ ਉਮਰ ਦੀਆਂ ਪਹਿਲੀਆਂ 53 ਰੁੱਤਾਂ ਬਿਤਾਈਆਂ ਹਨ- ਨਾਲ ਉਸ ਦਾ ਮੋਹ ਬਹੁਤ ਗੂੜ੍ਹਾ ਹੈਉਸ ਦੇ ਅਪਣੇ ਸ਼ਬਦਾਂ ਵਿਚ, ‘ਅਪਣੇ ਪਿੰਡ ਨੂੰ ਮੈਂ ਅੰਤਾਂ ਦਾ ਪਿਆਰ ਕਰਦਾ ਹਾਂਪਿੰਡ ਮੇਰੇ ਸਾਹਾਂ ਚ ਵਸਿਆ ਹੋਇਐਮੇਰੇ ਦੁੱਖਾਂ-ਸੁੱਖਾ ਦੇ ਭਿਆਲੀ ਪਿੰਡ ਦੇ ਲੋਕ ਮੇਰੀਆਂ ਥੁੜਾਂ, ਔਕੜਾਂ, ਖ਼ੁਸ਼ੀਆਂ ਤੇ ਗਮੀਆਂ ਦੇ ਰਾਜ਼ਦਾਨ ਹਨ

          ਅਪਣੀ ਜਨਮ-ਭੋਇੰ ਨੂੰ ਏਨਾ ਗੂੜ੍ਹਾ ਪਿਆਰ ਕਰਨ ਵਾਲਾ ਸੁਦਾਗਰ ਸਿੰਘ ਅਪਣੇ ਪਿੰਡ ਤੇ ਪੰਜਾਬ ਨੂੰ ਜਾਣਦਾ ਵੀ ਬਹੁਤ ਗੂੜ੍ਹੀ ਤਰਾਂ ਹੈਪੰਜਾਬ ਦੇ ਰਾਜਨੀਤਕ, ਸਮਾਜਕ, ਆਰਥਿਕ, ਧਾਰਮਿਕ ਤੇ ਭਾਈਚਾਰਕ ਪਹਿਲੂਆਂ ਦਾ ਉਸ ਕੋਲ਼ ਡੂੰਘਾ ਤੇ ਵਿਸ਼ਾਲ ਗਿਆਨ ਹੈਪਿਛਲੇ ਕੁੱਝ ਸਮੇਂ ਦੌਰਾਨ, ਪੰਜਾਬ ਦੀ ਧਰਤ ਪ੍ਰਤੀ ਉਸਦਾ ਮੋਹ ਤੇ ਗਿਆਨ ਉਸ ਤੇ ਅਜਿਹੇ ਹਾਵੀ ਹੋਏ ਕਿ ਉਹ ਕਹਾਣੀਆਂ ਰਚਣ ਦਾ ਕੰਮ ਵਿੱਚੇ ਛੱਡ ਇਕ ਵਖਰੇ ਪ੍ਰੌਜੈਕਟ ਤੇ ਕੰਮ ਕਰਨ ਲੱਗ ਪਿਆਫਲਸਰੂਪ ਉਸ ਦੀ ਮੁੱਲਵਾਨ ਤੇ ਦਸਤਾਵੇਜੀ ਪੁਸਤਕ ਢਾਈ ਸਦੀਆਂ ਦਾ ਹਾਣੀ-ਪਿੰਡ ਲੰਡੇ (ਹਰਿਗੋਬਿੰਪੁਰ)’ (ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ, ਕੀਮਤ 10 ਡਾਲਰ) ਸਾਡੇ ਹੱਥਾਂ ਵਿੱਚ ਹੈ

          ਇਸ ਪੁਸਤਕ ਦੇ ਅਰੰਭਲੇ ਕਾਂਡਾਂ ਵਿੱਚ ਲੇਖਿਕ ਅਪਣੇ ਪਿੰਡ ਦੀਆਂ ਪੱਤੀਆਂ, ਨੁੱਕਰਾਂ, ਗੁੱਠਾਂ ਦਾ ਵਿਵਰਣ ਦੇ ਕੇ ਦਸਦੈ ਕਿ ਕੀ (ਜਿਵੇਂ ਸਕੂਲ, ਗੁਰਦਵਾਰਾ, ਦਾਣਾ ਮੰਡੀ ਆਦਿ) ਕਿੱਥੇ ਹੈਹੀ ਨਹੀਂ ਸਗੋਂ ਪਿੰਡ ਦੇ ਮਸ਼ਹੂਰ ਰੁੱਖਾਂ, ਭੱਦਰਾਂ ਵਾਲਾ ਤੇ ਤੀਆਂ ਵਾਲੇ ਪਿੱ਼ਲਲ, ਗੁਰੂਸਰ ਗੁਰਦਵਾਰੇ ਵਾਲ਼ਾ ਬੋਹੜ, ਫੋੜਿਆਂ ਵਾਲੀ ਕਿੱਕਰ, ਸਿਵਿਆਂ ਵਾਲੇ ਜੰਡ  ਤੱਕ ਦੀ ਵੀ ਨਿਸ਼ਾਨ ਦੇਹੀ ਕਰਦਾ ਹੈਪਿੰਡ ਦੇ ਮੋਢੀਆਂ ਸਰਾਂ ਜੱਟਾਂ ਤੇ ਬਰਾੜ ਜੱਟਾਂ ਦੇ ਪਿਛੋਕੜ, ਪਿੰਡ ਦਾ ਨਾਮਕਰਨ, ਪਿੰਡ ਦੀਆਂ ਹੱਦਾਂ ਦੇ ਵੇਰਵੇ ਵੀ ਦਰਜ ਹਨ1754-55 ਈ: ਚ ਬੱਝੇ ਇਸ ਪਿੰਡ ਦੇ ਇਤਿਹਾਸ ਦੇ ਨਾਲ-ਨਾਲ ਲੇਖਿਕ ਪੰਜਾਬ ਦੇ ਇਤਿਹਾਸ ਦੀਆਂ ਝਾਕੀਆਂ ਵੀ ਪੇਸ਼ ਕਰਦਾ ਹੈਮੀਰ ਮੰਨੂੰ, ਮੁਲਤਾਨੀ ਬੇਗਮ, ਮੁਹੰਮਦ ਸ਼ਾਹ ਰੰਗੀਲਾ, ਅਬਦਾਲੀ, ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਦੀਆਂ ਪਿੰਡ ਲੰਡੇ ਜਾਂ ਲਾਗਲੇ ਇਲਾਕੇ ਤੇ ਅਸਰ-ਅੰਦਾਜ਼ ਹੋਣ ਵਾਲੀਆਂ ਘਟਨਾਵਾਂ ਨੂੰ ਲੇਖਿਕ ਕਾਰਨਾਂ ਤੇ ਸਿੱਟਿਆਂ ਸਮੇਤ ਪੇਸ਼ ਕਰਦਾ ਹੈ

          ਸੁਦਾਗਰ ਸਿੰਘ ਬਰਾੜ ਰਾਹੀਂ ਸਿਰਜੇ ਪਿੰਡ ਦੇ ਬੱਝਣ-ਵਸਣ ਦੇ ਇਤਿਹਾਸ ਦੀ ਖ਼ੂਬੀ ਇਹ ਹੈ ਕਿ ਇਸ ਵਿੱਚੀਂ ਪੰਜਾਬ ਦੇ ਆਮ ਪਿੰਡਾਂ ਦੇ ਮੁਢਲੇ ਨਕਸ਼ ਵੇਖੇ ਜਾ ਸਕਦੇ ਹਨਕਬੀਲਿਆਂ ਦੇ ਆਪਸੀ ਜੋੜ-ਤੋੜ, ਵਿਰੋਧੀਆਂ ਨਾਲ ਲੜਾਈਆਂ-ਭਿੜਾਈਆਂ ਤੇ ਧਰਮ, ਸਭਿਆਚਾਰ, ਇਖਲਾਕ ਵਰਗੇ ਜੀਵਨ-ਮੁੱਲਾਂ ਦੇ ਅਧਾਰ ਤੇ ਬਣਦੀਆਂ-ਬਦਲਦੀਆਂ ਧਿਰਬਾਜੀਆਂ ਹਰ ਪਿੰਡ ਦੇ ਇਤਿਹਾਸ ਦੇ ਮੁਢਲੇ ਪਹਿਲੂ ਹਨ

          ਸਮਾਜਕ ਪ੍ਰਕਿਰਿਆ ਨੂੰ ਵਿਸ਼ਾਲ ਰੂਪ ਦੇਂਦਿਆਂ ਸੁਦਾਗਰ ਸਿੰਘ ਅਪਣੇ ਪਿੰਡ ਨੂੰ ਇੱਕਲਾ ਰੱਖ ਕੇ ਵੀ ਚਿੱਤਰਦਾ ਹੈ ਅਤੇ ਸੂਬੇ ਤੇ ਦੇਸ਼ ਅਤੇ ਸੰਸਾਰ ਦਾ ਅੰਗ ਬਣਾ ਕੇ ਵੀਅਪਣੀ ਵਿਸ਼ੇਸ਼ ਜੁਕਤ ਨਾਲ ਉਹ ਪਹਿਲਾਂ ਖਿੱਤੇ, ਸੂਬੇ ਅਤੇ ਦੇਸ਼ ਪੱਧਰ ਤੇ ਉਪਜਦੀਆਂ-ਫੈਲਦੀਆਂ ਰਾਜਨੀਤਕ, ਸਮਾਜਕ, ਆਰਥੱਕ, ਧਾਰਮਿਕ ਤੇ ਭਾਈਚਾਰਕ ਘਟਨਾਵਾਂ ਤੇ ਲਹਿਰਾਂ ਨੂੰ ਵੱਡੀ ਕੈਨਵੈਸ ਤੇ ਚਿੱਤਰਦਾ, ਅੰਤਰਰਾ਼ਟਰੀ ਝਰੋਖੇ ਚੋਂ ਬ੍ਰਿਟਿਸ਼ ਨੂੰ ਭਾਰਤ ਅਤੇ ਕਨੇਡਾ ਵਿੱਚ ਇੱਕੋ ਸਮੇਂਫਰਾਂਸ ਉੱਤੇ ਜਿੱਤ ਹਾਸਲ ਕਰਕੇ ਨੰਬਰ ਇੱਕ ਸਾਮਰਾਜੀ ਬਣਨ ਦੀ ਪ੍ਰਕਿਰਿਆ ਵੀ ਚਿੱਤਰਦਾ ਹੈ ਤੇ ਫਿਰ ਉਸ ਕੈਨਵਸ ਵਿਚ, ਬੜੇ ਹੀ ਸਹਿਜ ਢੰਗ ਨਾਲ਼ ਅਪਣੇ ਪਿੰਡ ਤੇ ਪਿੰਡ ਦੀ ਭੂਮਿਕਾ ਨੂੰ ਹਾਈ ਲਾਈਟ ਕਰ ਜਾਂਦਾ ਹੈਗੁਰੂ ਕਾ ਬਾਗ ਤੇ ਜੈਤੋਂ ਦਾ ਖੂੰਨੀ ਸਿੱਖ ਮੋਰਚਾ, ਗਦਰ ਲਹਿਰ ਤੇ ਗਦਰ ਦੀ ਮੁੜ ਸੁਰਜੀਤੀ, ਅਜ਼ਾਦ ਹਿੰਦ ਫੋਜ, ਲਾਲ ਝੰਡੇ ਦੀ ਅਗਵਾਈ ਪੈਪਸੂ ਸਰਕਾਰ ਤੇ ਮੁਜ਼ਾਰਾ ਲਹਿਰ, ਖ਼ੁਸ਼-ਹੈਸੀਅਤੀ ਟੈਕਸ ਮੋਰਚਾ, ਐਮਰਜੈਂਸੀ ਦੀ ਵਿਰੋਧਤਾ, ਮੋਗਾ ਗੋਲੀ ਕਾਂਡ ਤੇ ਧਰਮ-ਯੁੱਧ ਮੋਰਚਾ ਤੇ ਹੋਰ ਲੋਕ ਲਹਿਰਾਂ ਵਿਚ ਗ੍ਰਿਫਦਾਰੀਆਂ ਦੇਣ, ਸਜਾਵਾਂ ਭੁਗਤਣ, ਤਸੀਹੇ ਝੱਲਣ ਤੇ ਜਾਨਾਂ ਵਾਰਨ ਵਾਲੇ ਅਪਣੇ ਪਿੰਡ ਲੰਡੇ ਅਤੇ ਨਾਲ ਲਗਦੇ ਇਲਾਕੇ ਦੇ ਨਿਧੜਕ ਸੂਰਬੀਰਾਂ ਯੋਧਿਆਂ ਤੇ ਅਜ਼ਾਦੀ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਗਲਪੀ ਛੋਹਾਂ ਦੇ ਕੇ ਲੇਖਿਕ ਮਾਣ-ਮੱਤੇ ਸ਼ਬਦਾਂ ਵਿਚ ਅੰਕਤ ਕਰਦਾ ਹੈਭਾਈ ਮਾਘ ਸਿੰਘ, ਭਾਈ ਕਪੂਰ ਸਿੰਘ, ਭਾਈ ਰਤਨ ਸਿੰਘ ਜੈਤੋ ਦੇ ਸ਼ਹੀਦਾਂਕੁੰਢਾ ਸਿੰਘ, ਬੱਚਿਤਰ ਸਿੰਘ ਬਰਾੜ, ਬਚਿੱਤਰ ਸਿੰਘ ਸਰਾਂ, ਮਾਈ ਕੂਕੀ, ਗੰਗਾ ਸਿੰਘ, ਰਾਮ ਸਿੰਘ ਕਾਨੂੰਨੀ ਆਦਿ ਅਨੇਕ ਦੂਲੇ ਸ਼ੇਰਾਂ, ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਜ਼ੈਲਦਾਰ ਲਾਲ ਸਿੰਘ ਵਰਗੇ ਕਰਮ ਯੋਗੀਆਂ ਬਾਰੇ ਪੜ੍ਹਦਿਆਂ, ਪਾਠਕ ਦਾ ਸਿਰ ਸਤਕਾਰ ਵਿਚ ਵਾਰ-ਵਾਰ ਝੁਕਦਾ ਹੈ

          ਲੇਖਿਕ ਅਪਣੇ ਪਿੰਡ ਦੀ ਤਰਕੀ ਦੇ ਚਿੰਨ੍ਹਾਂ ਤੇ ਜਨ-ਸੇਵਾਵਾਂ ਜਿਵੇਂ ਕਿ ਸਕੂਲਾਂ, ਮਾਡਲ ਗਰਾਮ, ਪੰਚਾਇਤ ਘਰ, ਅਪ੍ਰੇਸ਼ਨ ਥੀਏਟਰ ਵਾਲਾ ਸਿਹਤ ਕੇਂਦਰਡੰਗਰ ਡਿਸਪੈਂਸਰੀ, ਕੋ-ਅਪਰੇਟਿਵ ਸੁਸਾਇਟੀ, ਦਾਣਾ ਮੰਡੀ, ਪਾਣੀ ਵਾਲੀ ਟੈਂਕੀ ਆਦਿ ਦੱਸ ਕੇ ਪਿੰਡ ਦੀ ਪੰਚਾਇਤ ਦਾਂ ਜਿਲ਼ੇ ਚੋਂ ਪਹਿਲੇ ਅਤੇ ਸੂਬੇ ਚੋਂ ਦੂਜੇ ਨੰਬਰ ਦੇ ਅਵਾਰਡ ਜਿੱਤਣ ਅਤੇ ਪਿੰਡ ਦੀਆਂ ਗੌਰਵਮਈ ਹਸਤੀਆਂ, ਲੇਖਕਾਂ ਕਲਾਕਾਰਾਂ, ਖਿਡਾਰੀਆਂ ਤੋਂ ਸਿਵਾਏ ਪਿੰਡ ਵਿਚ ਨੌ-ਜਵਾਨ ਕਿਸਾਨ ਸਭਾ, ਮੁਲਾਜ਼ਮ ਕਮੇਟੀ, ਤਰਕਸ਼ੀਲ ਸੁਸਾਇਟੀ ਤੇ ਸਹਿਤਕ ਸੱਥ ਆਦਿ ਜੱਥਬੰਦੀਆਂ ਦਾ ਉਲੇਖ ਵੀ ਕਰਦਾ ਹੈਉਹ ਪਿੰਡ ਦੇ ਵਧੀਆ ਪੱਖ ਹੀ ਨਹੀਂ, ਮਾੜੇ ਪੱਖ ਦੀ ਗੱਲ ਵੀ  ਕਰਦੈਅਧੂਰਾ ਪਿਆ ਖੇਡ ਸਟੇਡੀਅਮ, ਗੰਦੇ ਪਾਣੀ ਦਾ ਨਿਕਾਸ ਨਾ ਹੋਣ, ਪਿੰਡ ਵਿਚ ਹੋ ਚੁੱਕੇ 20 ਕਤਲਾਂ  ਦਾ ਉਸ ਨੂੰ ਦੁੱਖ ਹੈ

           ਸੰਘਰਸ਼ਾ, ਸੰਗਰਾਮਾਂ ਤੇ ਕੁਰਬਾਨੀਆਂ ਤੋਂ ਬਿਨਾਂ, ਸੁਦਾਗਰ ਸਿੰਘ ਪੇਂਡੂ  ਜੀਵਨ ਦੇ ਅਚਾਰ-ਵਿਵਹਾਰ, ਕੰਮਾਂ-ਕਾਜਾਂ, ਰੀਤੀ-ਰਿਵਾਜਾਂ, ਲੋਕਾਚਾਰ, ਦੁਰਾਚਾਰ ਤੇ ਲੋਕ-ਵਿਸ਼ਵਾਸ਼ਾਂ ਤੇ ਵੀ ਕੁੱਝ ਕੁ ਰਿਸ਼ਮਾਂ ਸੁਟਦਾ ਹੈ

          ਢਾਈ ਸਦੀਆਂ ਦਾ ਹਾਣੀ ਪਿੰਡਪੁਸਤਕ ਦੀ ਭਾਸ਼ਾ, ਮਲਵਈ ਉੱਪ-ਭਾਸ਼ਾ ਦੀ ਚਾਸ਼ਣੀ ਨਾਲ ਲਬਰੇਜ਼ ਠੁਕਦਾਰ ਪੰਜਾਬੀ ਹੈਮਾਲਵੇ ਦੇ ਪਿੰਡ ਦਾ ਇਤਿਹਾਸ ਬਿਆਨਦੀ ਇਹ ਭਾਸ਼ਾ ਢੁਕਵੀਂ ਵੀ ਹੈ ਤੇ ਰੌਚਕ ਵੀਪਰ ਕਿਤੇ-ਕਿਤੇ ਪਰੂਫ਼ ਰੀਡਿੰਗ ਦੀ ਤਰੁਟੀ ਕਾਰਨ ਸ਼ਬਦ-ਜੋੜਾਂ ਤੇ ਵਾਕ-ਬਣਤਰਾਂ ਦੀਆਂ ਗਲਤੀਆਂ ਰੜਕਦੀਆਂ ਹਨ

          ਪੰਜਾਬ ਦੇ ਪਿੰਡਾਂ-ਸ਼ਹਿਰਾਂ, ਸਮੁੱਚੇ ਰੂਪ ਵਿਚ ਪੰਜਾਬ ਦੇ ਸੂਬੇ ਦਾ ਇਤਿਹਾਸ ਬੜਾ ਅਮੀਰ ਹੈ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਨੂੰ ਲਿਖਤੀ ਰੂਪ ਚ ਪੂਰਨ ਤੌਰ ਤੇ ਸਾਂਭਿਆ ਨਹੀਂ ਗਿਆਅਨੇਕਾਂ ਸੂਰਮਿਆਂ ਤੇ ਕਰਮਯੋਗੀਆਂ ਦੀਆਂ ਕੁਰਬਾਨੀਆਂ ਸਮੇਂ ਦੀ ਧੂੜ ਹੇਠ ਗੁਆਚ ਰਹੀਆਂ ਹਨ ਪਰ ਸੁਦਾਗਰ ਬਰਾੜ ਨੇ ਉਦੱਮ ਕਰਕੇ ਅਪਣੇ ਪੁਰਖਿਆਂ ਨੂੰ ਗੁਆਚਣ ਤੋਂ ਬਚਾ ਲਿਆ ਹੈਉਸ ਦਾ ਇਹ ਯਤਨ ਸ਼ਲਾਘਾਯੋਗ ਹੈਅਪਣੇ ਪਿੰਡ ਦਾ ਇਤਿਹਾਸ ਸਿਰਜ ਕੇ ਉਸ ਨੇ ਜਿੱਥੇ ਪਿੰਡ ਅਤੇ ਦੇਸ਼-ਕੌਮ ਲਈ ਕੁੱਝ ਕਰ ਗੁਜ਼ਰਨ ਵਾਲੇ ਅਪਣੇ ਵਡੇਰਿਆਂ ਨੂੰ ਪਰਣਾਮ ਕੀਤਾ ਹੈ, ਉੱਥੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪਰਮਾਣਿਕ ਦਸਤਾਵੇਜ ਵੀ ਤਿਆਰ ਕਰ ਦਿੱਤੈ, ਸੁਦਾਗਰ ਸਿੰਘ ਦੀ ਕਿਤਾਬ ਇੱਕ ਹੋਰ ਪੱਖੋਂ ਵੀ  ਵਿਸ਼ੇਸ਼ ਹੈ- ਇਹ ਕਿਤਾਬ ਇਕ ਅਜਿਹੀ ਖਿੜਕੀ ਹੈ ਜਿਸ ਵਿੱਚੀਂ ਪੰਜਾਬ ਦੇ ਆਮ ਪਿੰਡਾਂ ਦੇ ਉਸਾਰ-ਵਿਕਾਸ ਅਤੇ ਸਭਿਆਚਾਰ ਦੇ ਨਕਸ਼ ਵੇਖੇ ਜਾ ਸਕਦੇ ਹਨਇਸ ਮੁਲਵਾਨ ਪੁਸਤਕ ਰਚਣ ਲਈ ਸੁਦਾਗਰ ਸਿੰਘ ਬਰਾੜ ਲੰਡੇਵਧਾਈ ਦਾ ਹੱਕਦਾਰ ਹੈਅੰਤ ਵਿਚ ਇਹ ਕਹਿਣਾ ਬਣਦਾ ਹੈ ਕਿ ਢਾਈ ਸਦੀਆਂ ਦਾ ਹਾਣੀ ਪਿੰਡ ਲੰਡੇ’ (ਹਰਿਗੋਬਿੰਦਪੁਰ)ਪੁਸਤਕ ਪੜ੍ਹਨਯੋਗ ਅਤੇ ਸਾਂਭਣਯੋਗ ਵੀਇੱਕ ਇਤਿਹਾਸਕ ਦਸਤਾਵੇਜ਼ ਹੈ

(27 ਅਕਤੂਬਰ 2007)

e-mail:
ਲਿਖਾਰੀ


? likhari: Punjabi Likhari Forum-2001-2007